08 ਮਾਰਚ, 2025 – ਮਮਦੋਟ : ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸੀਮਾ ’ਤੇ ਪੈਂਦੀ ਬੀਐਸਐਫ ਦੀ ਸਰਹੱਦੀ ਚੌਂਕੀ ਰਾਜਾ ਮੋਹਤਮ ਅਤੇ ਪਿੰਡ ਖੁੰਦਰ ਹਿਠਾੜ ਦੇ ਇਲਾਕੇ ਵਿੱਚੋਂ ਬੀਐਸਐਫ ਵੱਲੋਂ ਇੱਕ ਡਰੋਨ ਅਤੇ ਦੋ ਕਿਲੋ 640 ਗ੍ਰਾਮ ਹੈਰਇਨ ਬਰਾਮਦ ਕੀਤੀ ਗਈ ਹੈ। ਸਰਹੱਦੀ ਚੌਂਕੀ ਵਿਖੇ ਬੀ ਐਸ ਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਇਲਾਕੇ ਵਿੱਚ ਡਰੋਨ ਦਾਖਲ ਹੋਣ ਦੇ ਸੰਕੇਤ ਮਿਲੇ ਸਨ ਜਿਸ ਤੋਂ ਬਾਅਦ ਬੀਐਸਐਫ ਤੇ ਪੰਜਾਬ ਪੁਲੀਸ ਨੇ ਸਾਂਝਾ ਸਰਚ ਅਪਰੇਸ਼ਨ ਚਲਾਇਆ ਜਿਸ ਦੌਰਾਨ ਇਕ ਡਰੋਨ ਅਤੇ ਪੰਜ ਪੈਕੇਟ ਹੈਰੋਇਨ ਬਰਾਮਦ ਹੋਏ ਜਿਸ ਦਾ ਵਜ਼ਨ ਦੋ ਕਿਲੋ 640 ਗਰਾਮ ਸੀ| ਇਸ ਮੌਕੇ ਥਾਣਾ ਮਮਦੋਟ ਦੇ ਅਧਿਕਾਰੀ ਵੀ ਮੌਜੂਦ ਸਨ|
ਪੰਜਾਬੀ ਟ੍ਰਿਬਯੂਨ
test