ਭਾਜਪਾ ਦੇ ਸੌਰਭ ਜੋਸ਼ੀ ਬਣੇ ਚੰਡੀਗੜ੍ਹ ਦੇ ਮੇਅਰ;
ਜਸਮਨਪ੍ਰੀਤ ਸਿੰਘ ਸੀਨੀਅਰ ਡਿਪਟੀ ਮੇਅਰ ਤੇ ਸੁਮਨ ਸ਼ਰਮਾ ਡਿਪਟੀ ਮੇਅਰ ਬਣੇ
30 ਜਨਵਰੀ, 2026 – ਚੰਡੀਗੜ੍ਹ : ਚੰਡੀਗੜ੍ਹ ਵਿਚ ਅੱਜ ਭਾਜਪਾ ਨੇ ਅੱਜ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਚੋਣ ਜਿੱਤੀ। ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਭਾਜਪਾ ਦੇ ਸੌਰਭ ਜੋਸ਼ੀ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ। ਇਸ ਸਬੰਧੀ ਚੋਣ ਬੈਲੇਟ ਪੇਪਰ ਦੀ ਥਾਂ ਹੱਥ ਖੜ੍ਹੇ ਕਰਵਾ ਕੇ ਕਰਵਾਈ ਗਈ। ਕਾਂਗਰਸ ਨੂੰ ਸੱਤ ਵੋਟਾਂ ਤੇ ਆਪ ਨੂੰ 11 ਵੋਟਾਂ ਮਿਲੀਆਂ ਜਦਕਿ ਭਾਜਪਾ ਨੂੰ 18 ਵੋਟਾਂ ਮਿਲੀਆਂ ਤੇ ਮੇਅਰ ਬਣਨ ਤੋਂ ਬਾਅਦ ਸੌਰਭ ਜੋਸ਼ੀ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਸੌਰਭ ਜੋਸ਼ੀ ਦੇ ਹੱਕ ਵਿਚ 18 ਕੌਂਸਲਰਾਂ ਨੇ ਹੱਥ ਖੜ੍ਹੇ ਕਰ ਕੇ ਸਮਰਥਨ ਦਿੱਤਾ। ਕਾਂਗਰਸ ਦੇ ਗੁਰਪ੍ਰੀਤ ਸਿੰਘ ਗਾਬੀ ਦੇ ਹੱਕ ਵਿਚ ਸੰਸਦ ਮੈਂਬਰ ਸਣੇ 7 ਕੌਂਸਲਰਾਂ ਨੇ ਹੱਥ ਖੜ੍ਹੇ ਕੀਤੇ। ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਯੋਗੇਸ਼ ਢੀਂਗਰਾ ਦੇ ਹੱਕ ਵਿਚ 11 ਕੌਂਸਲਰਾਂ ਨੇ ਹੱਥ ਖੜ੍ਹੇ ਕੀਤੇ। ਭਾਜਪਾ ਦੇ ਜਸਮਨਪ੍ਰੀਤ ਸਿੰਘ ਸੀਨੀਅਰ ਡਿਪਟੀ ਮੇਅਰ ਬਣ ਗਏ ਹਨ। ਭਾਜਪਾ ਦੇ 18 ਕੌਂਸਲਰਾਂ ਨੇ ਹੱਥ ਖੜ੍ਹੇ ਕਰ ਕੇ ਉਨ੍ਹਾਂ ਦੇ ਹੱਕ ਵਿਚ ਵੋਟ ਪਾਈ। ਡਿਪਟੀ ਮੇਅਰ ਲਈ ਆਜ਼ਾਦ ਉਮੀਦਵਾਰ ਰਾਮ ਚੰਦਰ ਯਾਦਵ ਨੇ ਕਾਗਜ਼ ਵਾਪਸ ਲੈ ਲਏ ਪਰ ਇਸ ਨਾਲ ਹੁਣ ਕੋਈ ਫਰਕ ਨਹੀਂ ਪਿਆ।
ਦੂਜੇ ਪਾਸੇ ਕਾਂਗਰਸ ਵਲੋਂ ਗੁਰਪ੍ਰੀਤ ਸਿੰਘ ਗਾਬੀ ਤੇ ਆਮ ਆਦਮੀ ਪਾਰਟੀ ਤੋਂ ਯੋਗੇਸ਼ ਢੀਂਗਰਾ ਤੇ ਰਾਮ ਚੰਦਰ ਨੇ ਆਜ਼ਾਦ ਉਮੀਦਵਾਰ ਵਜੋਂ ਮੇਅਰ ਲਈ ਕਾਗਜ਼ ਦਾਖਲ ਕੀਤੇ ਹਨ।
ਚੰਡੀਗੜ੍ਹ ਨਗਰ ਨਿਗਮ ਦਫਤਰ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਪਹਿਲਾਂ ਨਗਰ ਨਿਗਮ ਦਫਤਰ ਦੇ ਬਾਹਰ ਚੰਡੀਗੜ੍ਹ ਪੁਲੀਸ ਨੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਨਗਰ ਨਿਗਮ ਦਾ ਦਫਤਰ ਇਸ ਵੇਲੇ ਪੁਲੀਸ ਛਾਉਣੀ ਬਣ ਗਿਆ ਹੈ। ਨਿਗਮ ਦਫਤਰ ਦੇ ਸਾਰੇ ਰਸਤੇ ਪੁਲੀਸ ਨੇ ਬੈਰੀਕੇਡ ਲਾ ਕੇ ਬੰਦ ਕਰ ਦਿੱਤੇ ਹਨ।
ਭਾਜਪਾ ਵੱਲੋਂ ਮੇਅਰ ਦੇ ਉਮੀਦਵਾਰ ਸੌਰਭ ਜੋਸ਼ੀ ਸਮੇਤ ਸਾਰੇ ਭਾਜਪਾ ਕੌਂਸਲਰ ਇਕੱਠੇ ਆਏ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਹੋਏ ਸਾਡੇ ਦਸ ਵਜੇ ਤੋਂ ਬਾਅਦ ਅੰਦਰ ਦਾਖਲ ਹੋਏ।
ਸੀਨੀਅਰ ਡਿਪਟੀ ਮੇਅਰ ਲਈ ਭਾਜਪਾ ਵੱਲੋਂ ਜਸਮਨਪ੍ਰੀਤ ਸਿੰਘ, ‘ਆਪ’ ਵੱਲੋਂ ਮੁਨੱਵਰ ਖਾਨ ਅਤੇ ਕਾਂਗਰਸ ਵੱਲੋਂ ਸਚਿਨ ਗਾਲਵ ਚੋਣ ਮੈਦਾਨ ਵਿੱਚ ਹਨ। ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਵੱਲੋਂ ਸੁਮਨ, ਆਮ ਆਦਮੀ ਪਾਰਟੀ ਵੱਲੋਂ ਜਸਵਿੰਦਰ ਕੌਰ, ਜਦਕਿ ਕਾਂਗਰਸ ਵੱਲੋਂ ਨਿਰਮਲਾ ਦੇਵੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹੋਏ ਹਨ।
ਭਾਜਪਾ ਤਿੰਨੋਂ ਅਹੁਦਿਆਂ ’ਤੇ ਕਾਬਜ਼
January 29, 2026 12:15 pm
ਭਾਜਪਾ ਨੇ ਅੱਜ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਚੋਣ ਜਿੱਤੀ। ਭਾਜਪਾ ਦੀ ਸੁਮਨ ਸ਼ਰਮਾ ਡਿਪਟੀ ਮੇਅਰ ਚੁਣੇ ਗਏ।
ਡਿਪਟੀ ਮੇਅਰ ਲਈ ਆਜ਼ਾਦ ਉਮੀਦਵਾਰ ਰਾਮ ਚੰਦਰ ਯਾਦਵ ਨੇ ਕਾਗਜ਼ ਵਾਪਸ ਲਏ
January 29, 2026 12:09 pm
ਡਿਪਟੀ ਮੇਅਰ ਲਈ ਆਜ਼ਾਦ ਉਮੀਦਵਾਰ ਰਾਮ ਚੰਦਰ ਯਾਦਵ ਨੇ ਕਾਗਜ਼ ਵਾਪਸ ਲੈ ਲਏ ਪਰ ਇਸ ਨਾਲ ਹੁਣ ਕੋਈ ਫਰਕ ਨਹੀਂ ਪਵੇਗਾ। ਹੁਣ ਸਿਰਫ ਤਿੰਨ ਉਮੀਦਵਾਰ ਡਿਪਟੀ ਮੇਅਰ ਲਈ ਮੈਦਾਨ ਵਿਚ ਹਨ। ਜਸਵਿੰਦਰ ਕੌਰ “ਆਪ”, ਸੁਮਨ ਸ਼ਰਮਾ ਭਾਜਪਾ ਤੇ ਨਿਰਮਲਾ ਦੇਵੀ ਕਾਂਗਰਸ।
ਭਾਜਪਾ ਦੇ ਜਸਮਨਪ੍ਰੀਤ ਸਿੰਘ ਬਣੇ ਸੀਨੀਅਰ ਡਿਪਟੀ ਮੇਅਰ
January 29, 2026 11:58 am
ਭਾਜਪਾ ਦੇ ਜਸਮਨਪ੍ਰੀਤ ਸਿੰਘ ਸੀਨੀਅਰ ਡਿਪਟੀ ਮੇਅਰ ਬਣ ਗਏ ਹਨ। ਭਾਜਪਾ ਦੇ 18 ਕੌਂਸਲਰਾਂ ਨੇ ਹੱਥ ਖੜ੍ਹੇ ਕਰ ਕੇ ਉਨ੍ਹਾਂ ਦੇ ਹੱਕ ਵਿਚ ਵੋਟ ਪਾਈ।
ਭਾਵੁਕ ਹੋਏ ਸੌਰਭ ਜੋਸ਼ੀ
January 29, 2026 11:41 am
ਭਾਜਪਾ ਦੇ ਉਮੀਦਵਾਰ ਸੌਰਵ ਜੋਸ਼ੀ ਮੇਅਰ ਬਣ ਗਏ ਹਨ। ਇਸ ਭਾਜਪਾ ਉਮੀਦਵਾਰ ਨੂੰ 18 ਵੋਟਾਂ ਮਿਲੀਆਂ। ਸੌਰਭ ਜੋਸ਼ੀ ਕੁਰਸੀ ’ਤੇ ਬੈਠਦੇ ਸਾਰ ਭਾਵੁਕ ਹੋ ਗਏ।
ਸੌਰਭ ਜੋਸ਼ੀ ਨੂੰ ਵਧਾਈਆਂ ਮਿਲਣੀਆਂ ਸ਼ੁਰੂ
January 29, 2026 11:34 am
ਕਾਂਗਰਸ ਨੂੰ ਸੱਤ ਵੋਟਾਂ ਤੇ ਆਪ ਨੂੰ 11 ਵੋਟਾਂ ਮਿਲਣ ਨਾਲ ਭਾਜਪਾ ਦਾ ਮੇਅਰ ਬਣਨਾ ਤੈਅ ਹੈ ਤੇ ਭਾਜਪਾ ਦੇ ਮੇਅਰ ਦੇ ਉਮੀਦਵਾਰ ਸੌਰਭ ਜੋਸ਼ੀ ਨੂੰ ਪਹਿਲਾਂ ਹੀ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਸਾਰੇ 11 ਕੌਂਸਲਰਾਂ ਵੱਲੋਂ ਹੱਥ ਖੜ੍ਹੇ
January 29, 2026 11:31 am
ਆਮ ਆਦਮੀ ਪਾਰਟੀ ਦੇ ਉਮੀਦਵਾਰ ਯੋਗੇਸ਼ ਦੇ ਹੱਕ ਵਿੱਚ ਸਾਰੇ 11 ਕੌਂਸਲਰਾਂ ਨੇ ਹੱਥ ਖੜ੍ਹੇ ਕੀਤੇ।
ਗੁਰਪ੍ਰੀਤ ਸਿੰਘ ਗਾਬੀ ਨੂੰ 7 ਵੋਟਾਂ ਪਈਆਂ
January 29, 2026 11:24 am
ਗੁਰਪ੍ਰੀਤ ਗਾਬੀ ਦੇ ਹੱਕ ਵਿੱਚ ਵੋਟ ਪਾਉਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾਡ਼ੀ ਅਤੇ ਸਾਰੇ ਕਾਂਗਰਸੀ ਕੌਂਸਲਰ ਵਾਪਸ ਚਲੇ ਗਏ।
ਕਾਂਗਰਸ ਤੇ ‘ਆਪ’ ਵਿਚ ਨਾ ਬਣੀ ਸਹਿਮਤੀ
January 29, 2026 11:21 am
ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗਾਬੀ ਦੇ ਨਾਂ ਦਾ ਐਲਾਨ ਹੋਣ ’ਤੇ ਸਿਰਫ ਕਾਂਗਰਸੀ ਕੌਂਸਲਰਾਂ ਵੱਲੋਂ ਹੱਥ ਖੜ੍ਹੇ ਕੀਤੇ ਗਏ ਅਤੇ ਮਨੀਸ਼ ਤਿਵਾੜੀ ਨੇ ਵੀ ਹੱਥ ਖਡ਼੍ਹਾ ਕੀਤਾ ਜਿਸ ਕਾਰਨ ਸਪਸ਼ਟ ਹੋ ਗਿਆ ਹੈ ਕਿ ਕਾਂਗਰਸ ਤੇ ‘ਆਪ’ ਵਿਚ ਸਹਿਮਤੀ ਨਹੀਂ ਬਣੀ।
ਅਸੈਂਬਲੀ ਹਾਲ ਅੰਦਰ ਪੁੱਜੇ ਸਾਰੀਆਂ ਪਾਰਟੀਆਂ ਦੇ ਕੌਂਸਲਰ
January 29, 2026 11:05 am
ਅਸੈਂਬਲੀ ਹਾਲ ਦੇ ਅੰਦਰ ਸਾਰੀਆਂ ਪਾਰਟੀਆਂ ਦੇ ਕੌਂਸਲਰ ਅਤੇ ਤਿੰਨੋਂ ਅਹੁਦਿਆਂ ਦੇ ਉਮੀਦਵਾਰ ਪਹੁੰਚ ਚੁੱਕੇ ਹਨ। ਸਭ ਤੋਂ ਪਹਿਲਾਂ ਅਸੈਂਬਲੀ ਹਾਲ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰ ਪੁੱਜੇ ਤੇ ਇਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾਡ਼ੀ ਆਏ ਤੇ ਬਾਅਦ ਵਿਚ ਭਾਜਪਾ ਅਤੇ ਕਾਂਗਰਸ ਦੇ ਕੌਂਸਲਰ ਪੁੱਜੇ।
ਮੀਡੀਆ ਕਰਮੀਆਂ ਨੂੰ ਅਸੈਂਬਲੀ ਹਾਲ ਦੀ ਥਾਂ ਵੱਖਰੇ ਮੀਟਿੰਗ ਹਾਲ ’ਚ ਬਿਠਾਇਆ
January 29, 2026 10:34 am
ਨਗਰ ਨਿਗਮ ਦਫਤਰ ਵਿਚ ਮੀਡੀਆ ਨੂੰ ਅਸੈਂਬਲੀ ਹਾਲ ਵਿੱਚ ਬਿਠਾਉਣ ਦੀ ਬਜਾਏ ਵੱਖਰੇ ਮੀਟਿੰਗ ਹਾਲ ਵਿੱਚ ਬਿਠਾਇਆ ਗਿਆ ਹੈ ਜਿੱਥੇ ਸਕਰੀਨਾਂ ਲਾ ਕੇ ਚੋਣ ਪ੍ਰਕਿਰਿਆ ਦਿਖਾਏ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ। ਨਗਰ ਨਿਗਮ ਦਫਤਰ ਦੇ ਅੰਦਰ ਅਸੈਂਬਲੀ ਹਾਲ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਵਾਈ ਜਾਣੀ ਹੈ।
ਨਗਰ ਨਿਗਮ ਦਫਤਰ ਬਾਹਰ ਪੁਲੀਸ ਸੁਰੱਖਿਆ ਵਧਾਈ
January 29, 2026 10:31 am
ਚੰਡੀਗੜ੍ਹ ਨਗਰ ਨਿਗਮ ਦਫਤਰ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਪਹਿਲਾਂ ਨਗਰ ਨਿਗਮ ਦਫਤਰ ਦੇ ਬਾਹਰ ਚੰਡੀਗੜ੍ਹ ਪੁਲੀਸ ਨੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਨਗਰ ਨਿਗਮ ਦਾ ਦਫਤਰ ਇਸ ਵੇਲੇ ਪੁਲੀਸ ਛਾਉਣੀ ਬਣ ਗਿਆ ਹੈ। ਨਿਗਮ ਦਫਤਰ ਦੇ ਸਾਰੇ ਰਸਤੇ ਪੁਲੀਸ ਨੇ ਬੈਰੀਕੇਡ ਲਾ ਕੇ ਬੰਦ ਕਰ ਦਿੱਤੇ ਹਨ। ਭਾਜਪਾ ਵੱਲੋਂ ਮੇਅਰ ਦੇ ਉਮੀਦਵਾਰ ਸੌਰਭ ਜੋਸ਼ੀ ਸਮੇਤ ਸਾਰੇ ਭਾਜਪਾ ਕੌਂਸਲਰ ਇਕੱਠੇ ਆਏ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਹੋਏ ਸਾਡੇ ਦਸ ਵਜੇ ਤੋਂ ਬਾਅਦ ਅੰਦਰ ਦਾਖਲ ਹੋਏ।
ਪੰਜਾਬੀ ਟ੍ਰਿਬਯੂਨ