ਰੌਮਾਂਚਕ ਮੁਕਾਬਲੇ ’ਚ 7 ਦੌੜਾਂ ਨਾਲ ਹਰਾਇਆ
06 ਮਾਰਚ, 2026 – India vs England T20 World Cup 2026 Live: ਆਈਸੀਸੀ ਟੀ-20 ਵਿਸ਼ਵ ਕੱਪ 2026 ਦਾ ਦੂਜਾ ਸੈਮੀਫਾਈਨਲ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ ਵਿੱਚ ਟਾਸ ਇੰਗਲੈਂਡ ਨੇ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਭਾਰਤੀ ਬੱਲੇਬਾਜ਼ਾਂ ਨੇ ਅੱਜ ਦੂਜੇ ਸੈਮੀਫਾਈਨਲ ਵਿਚ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਇਕ ਨਾ ਚੱਲਣ ਦਿੱਤੀ। ਭਾਰਤ ਨੇ ਨਿਰਧਾਰਤ ਵੀਹ ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਨਾਲ 253 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ ਜਿੱਤ ਲਈ 254 ਦੌੜਾਂ ਦਾ ਟੀਚਾ ਦਿੱਤਾ।
ਮੇਜ਼ਬਾਨ ਭਾਰਤ ਅੱਜ ਇਥੇ ਟੀ20 ਕ੍ਰਿਕਟ ਵਿਸ਼ਵ ਕੱਪ ਦੇ ਦੂਜੇ ਸੈਮੀ ਫਾਈਨਲ ਵਿੱਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ। ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ ਮਿਥੇ 20 ਓਵਰਾਂ ਵਿੱਚ 246/7 ਸਕੋਰ ਹੀ ਬਣਾ ਸਕੀ।
ਭਾਰਤ ਦੀ ਜਿੱਤ ਦਾ ਨਾਇਕ ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਰਿਹਾ, ਜਿਸ ਨੇ 89 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ। ਸ਼ਿਵਮ ਦੂਬੇ ਨੇ 43 ਤੇ ਇਸ਼ਾਨ ਕਿਸ਼ਨ ਨੇ 39 ਦੌੜਾਂ ਦਾ ਯੋਗਦਾਨ ਦਿੱਤਾ।
ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦਾ ਜੈਕਬ ਬੈਥਲ 105 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੀ ਦਹਿਲੀਜ਼ ’ਤੇ ਲੈ ਗਿਆ, ਪਰ ਪੰਡਿਆ ਦੀ ਸ਼ਾਨਦਾਰ ਥ੍ਰੋਅ ਕਰਕੇ ਉਹ ਰਨਆਊਟ ਹੋ ਗਿਆ। ਹੋਰਨਾਂ ਬੱਲੇਬਾਜ਼ਾਂ ਵਿੱਚ ਵਿਲ ਜੈਕਸ ਨੇ 35 ਤੇ ਜੋਸ ਬਟਲਰ ਨੇ 25 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਦੀ ਟੀਮ ਪਹਿਲਾਂ ਹੀ ਅਹਿਮਦਾਬਾਦ ਵਿੱਚ ਹੋਣ ਵਾਲੇ ਫਾਈਨਲ ਲਈ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਹੈ। ਫਾਈਨਲ 8 ਮਾਰਚ ਨੂੰ ਅਹਿਮਦਾਬਾਦ ਵਿੱਚ ਹੋਣਾ ਹੈ।
ਟੀਮ ਇੰਡੀਆ ਦਾ T20 ਸਕੁਐਡ: ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟ ਕੀਪਰ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਹਾਰਦਿਕ ਪੰਡਿਆ, ਸ਼ਿਵਮ ਦੁਬੇ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਕੁਲਦੀਪ Yadav, ਮੁਹੰਮਦ ਸਿਰਾਜ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ।
ਇੰਗਲੈਂਡ ਨੂੰ ਹਰਾ ਕੇ ਭਾਰਤ ਫਾਈਨਲ ਵਿੱਚ ਪੁੱਜਿਆ; ਰੌਮਾਂਚਕ ਮੁਕਾਬਲੇ ’ਚ 7 ਦੌਡ਼ਾਂ ਨਾਲ ਹਰਾਇਆ
March 5, 2026 10:52 pm
ਭਾਰਤ ਨੇ ਇੱਥੇ ਖੇਡੇ ਜਾ ਰਹੇ ਦੂਜੇ ਸੈਮੀਫਾਈਨਲ ਮੁਕਾਬਲੇ ਵਿਚ ਇੰਗਲੈਂਡ ਨੂੰ 7 ਦੌਡ਼ਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਭਾਰਤ ਫਾਈਨਲ ਵਿਚ ਪੁੱਜ ਗਿਆ ਹੈ ਜਿਸ ਦਾ ਫਾਈਨਲ ਵਿਚ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ।
ਬੈਥਲ–ਜੈਕਸ ਵਿਚਾਲੇ ਅਰਧ–ਸੈਂਕੜੇ ਦੀ ਸਾਂਝੇਦਾਰੀ; ਵਿਲ ਜੈਕਸ ਪੈਵੇਲੀਅਨ ਪਰਤਿਆ
March 5, 2026 10:16 pm
ਇੰਗਲੈਂਡ ਦੀ ਪਾਰੀ ਦੇ 12ਵੇਂ ਓਵਰ ਦੀ ਆਖਰੀ ਗੇਂਦ ‘ਤੇ ਜੈਕਬ ਬੈਥਲ ਅਤੇ ਵਿਲ ਜੈਕਸ ਨੇ ਮਿਲ ਕੇ 50 ਦੌਡ਼ਾਂ ਦੀ ਸਾਂਝੇਦਾਰੀ ਕੀਤੀ। ਵਿਲ ਜੈਕਸ ਨੇ ਵਰੁਣ ਚੱਕਰਵਰਤੀ ਦੇ ਓਵਰ ਦੀ ਆਖਰੀ ਗੇਂਦ ‘ਤੇ ਛੱਕਾ ਜੜ ਕੇ ਆਪਣੀ ਇਸ ਸਾਂਝੇਦਾਰੀ ਨੂੰ 50 ਤੋਂ ਪਾਰ ਪਹੁੰਚਾਇਆ। ਇਸ ਸਾਂਝੇਦਾਰੀ ਨੇ ਇੰਗਲੈਂਡ ਦੀ ਟੀਮ ਨੂੰ ਮੈਚ ਵਿੱਚ ਵਾਪਸੀ ਕਰਨ ਵਿੱਚ ਮਦਦ ਕੀਤੀ ਪਰ ਵਿਲ ਜੈਕਸ ਆਊਟ ਹੋ ਗਿਆ।
ਹਾਰਦਿਕ ਨੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ
March 5, 2026 9:15 pm
ਭਾਰਤੀ ਟੀਮ ਨੂੰ ਮੈਚ ਦੇ ਦੂਜੇ ਓਵਰ ਦੀ ਪਹਿਲੀ ਹੀ ਗੇਂਦ ’ਤੇ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਹਾਰਦਿਕ ਪਾਂਡਿਆ ਨੇ ਇੰਗਲੈਂਡ ਦੇ ਬੱਲੇਬਾਜ਼ ਫਿਲ ਸਾਲਟ ਨੂੰ ਅਕਸ਼ਰ ਪਟੇਲ ਹੱਥੋਂ ਕੈਚ ਆਊਟ ਕਰਵਾਇਆ। ਫਿਲ ਸਾਲਟ 3 ਗੇਂਦਾਂ ਵਿੱਚ ਸਿਰਫ਼ 5 ਦੌਡ਼ਾਂ ਹੀ ਬਣਾ ਸਕਿਆ ਅਤੇ ਭਾਰਤ ਨੇ ਸ਼ੁਰੂਆਤ ਵਿੱਚ ਹੀ ਇੰਗਲੈਂਡ ’ਤੇ ਦਬਾਅ ਬਣਾ ਲਿਆ ਹੈ।
ਭਾਰਤ ਵੱਲੋਂ ਇੰਗਲੈਂਡ ਨੂੰ 254 ਦੌਡ਼ਾਂ ਦਾ ਟੀਚਾ
March 5, 2026 8:49 pm
ਭਾਰਤੀ ਬੱਲੇਬਾਜ਼ਾਂ ਨੇ ਅੱਜ ਦੂਜੇ ਸੈਮੀਫਾਈਨਲ ਵਿਚ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਇਕ ਨਾ ਚੱਲਣ ਦਿੱਤੀ। ਭਾਰਤ ਨੇ ਨਿਰਧਾਰਤ ਵੀਹ ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਨਾਲ 253 ਦੌਡ਼ਾਂ ਬਣਾਈਆਂ ਤੇ ਇੰਗਲੈਂਡ ਨੂੰ ਜਿੱਤ ਲਈ 254 ਦੌਡ਼ਾਂ ਦਾ ਟੀਚਾ ਦਿੱਤਾ।
ਸੈਮਸਨ ਨੇ ਭਾਰਤ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾਇਆ; 89 ਦੌਡ਼ਾਂ ’ਤੇ ਆਊਟ
March 5, 2026 8:09 pm
ਭਾਰਤ ਦੇ ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਨੇ ਇਕ ਵਾਰ ਮੁਡ਼ ਭਾਰਤ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ। ਸੈਮਸਨ 89 ਦੌਡ਼ਾਂ ਬਣਾ ਕੇ ਆਊਟ ਹੋਇਆ। ਉਸ ਨੇ 42 ਗੇਂਦਾਂ ਖੇਡਦਿਆਂ 8 ਚੌਕੇ ਤੇ ਸੱਤ ਛੱਕੇ ਜਡ਼ੇ।
ਭਾਰਤ ਦਾ ਸਕੋਰ 100 ਤੋਂ ਪਾਰ, ਸੈਮਸਨ ਤੇ ਇਸ਼ਾਨ ਨਾਬਾਦ
March 5, 2026 7:43 pm
ਭਾਰਤੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਜਾਰੀ ਰੱਖਦਿਆਂ 9ਵੇਂ ਓਵਰ ਵਿੱਚ ਹੀ 100 ਦੌਡ਼ਾਂ ਦਾ ਅੰਕੜਾ ਪਾਰ ਕਰ ਲਿਆ ਹੈ। ਸੈਮ ਕਰਨ ਦੇ ਓਵਰ ਦੀ ਤੀਜੀ ਗੇਂਦ ‘ਤੇ ਇਸ਼ਾਨ ਕਿਸ਼ਨ ਨੇ ਇੱਕ ਦੌਡ਼ (ਸਿੰਗਲ) ਲੈ ਕੇ ਟੀਮ ਦੇ ਸਕੋਰ ਨੂੰ ਤਿੰਨ ਅੰਕਾਂ ਤੱਕ ਪਹੁੰਚਾਇਆ। ਫਿਲਹਾਲ ਸੰਜੂ ਸੈਮਸਨ ਅਤੇ ਇਸ਼ਾਨ ਕਿਸ਼ਨ ਕ੍ਰੀਜ਼ ‘ਤੇ ਡਟੇ ਹੋਏ ਹਨ।
ਭਾਰਤ ਦਾ ਸਕੋਰ 50 ਤੋਂ ਪਾਰ, ਸੈਮਸਨ ਤੇ ਇਸ਼ਾਨ ਕਰੀਜ਼ ’ਤੇ
March 5, 2026 7:27 pm
ਭਾਰਤੀ ਟੀਮ ਨੇ ਮੈਚ ਦੇ 5ਵੇਂ ਓਵਰ ਵਿੱਚ ਹੀ 50 ਦੌਡ਼ਾਂ ਮੁਕੰਮਲ ਕੀਤੀਆਂ। ਇਸ਼ਾਨ ਕਿਸ਼ਨ ਨੇ ਜੈਮੀ ਓਵਰਟਨ ਦੇ ਓਵਰ ਦੀ ਤੀਜੀ ਅਤੇ ਚੌਥੀ ਗੇਂਦ ’ਤੇ ਲਗਾਤਾਰ ਦੋ ਚੌਕੇ ਜੜ ਕੇ ਟੀਮ ਦੇ ਸਕੋਰ ਨੂੰ 50 ਤੋਂ ਪਾਰ ਪਹੁੰਚਾਇਆ। ਫਿਲਹਾਲ ਸੰਜੂ ਸੈਮਸਨ ਅਤੇ ਇਸ਼ਾਨ ਕਿਸ਼ਨ ਕ੍ਰੀਜ਼ ’ਤੇ ਮੌਜੂਦ ਹਨ ਅਤੇ ਭਾਰਤ ਮਜ਼ਬੂਤ ਸਥਿਤੀ ਵਿੱਚ ਨਜ਼ਰ ਆ ਰਿਹਾ ਹੈ।
ਭਾਰਤ ਦੀ ਪਹਿਲੀ ਵਿਕਟ ਡਿੱਗੀ
March 5, 2026 7:13 pm
ਭਾਰਤ ਦੀ ਪਹਿਲੀ ਵਿਕਟ ਅਭਿਸ਼ੇਕ ਸ਼ਰਮਾ ਵਜੋਂ ਡਿੱਗੀ। ੳੁਸ ਨੇ ਸੱਤ ਗੇਂਦਾਂ ਵਿਚ ਨੌਂ ਦੌਡ਼ਾਂ ਬਣਾੲੀਆਂ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਨੇ ਜੋਫਰਾ ਆਰਚਰ ਨੂੰ ਨਵੀਂ ਗੇਂਦ ਸੌਂਪੀ। ਸੈਮਸਨ ਨੇ ਆਰਚਰ ਦੀ ਤੀਜੀ ਗੇਂਦ ’ਤੇ ਚੌਕਾ ਲਗਾ ਕੇ ਭਾਰਤ ਦਾ ਖਾਤਾ ਖੋਲ੍ਹਿਆ। ਆਪਣੀ ਲੈਅ ਨੂੰ ਬਰਕਰਾਰ ਰੱਖਦੇ ਹੋਏ ਸੈਮਸਨ ਨੇ ਅਗਲੀ ਹੀ ਗੇਂਦ ’ਤੇ ਛੱਕਾ ਵੀ ਜੜ ਦਿੱਤਾ। ਇਸ ਹਮਲਾਵਰ ਬੱਲੇਬਾਜ਼ੀ ਸਦਕਾ ਪਹਿਲੇ ਓਵਰ ਵਿੱਚੋਂ ਕੁੱਲ 12 ਦੌਡ਼ਾਂ ਬਣੀਆਂ।
IND vs ENG T20 WC Semi Final Live Score: ਸੈਮੀਫਾਈਨਲ ’ਚ ਇੰਗਲੈਂਡ ਨੇ ਜਿੱਤਿਆ ਟੌਸ; ਪਹਿਲਾਂ ਭਾਰਤ ਕਰੇਗਾ ਬੱਲੇਬਾਜ਼ੀ
March 5, 2026 6:40 pm
ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਦਾ ਦੂਜਾ ਸੈਮੀਫਾਈਨਲ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਹੈ, ਜਿੱਥੇ ਭਾਰਤ ਤੇ ਇੰਗਲੈਂਡ ਆਹਮੋ-ਸਾਹਮਣੇ ਹਨ। ਮੈਚ ਵਿੱਚ ਟੌਸ ਇੰਗਲੈਂਡ ਨੇ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਭਾਰਤ ਪਹਿਲਾਂ ਬੱਲੇਬਾਜ਼ੀ ਕਰੇਗਾ।
IND vs ENG T20 WC Semi Final Live Score: ਇੰਗਲੈਂਡ ਦਾ T20 ਸਕੁਐਡ
March 5, 2026 6:37 pm
ਇੰਗਲੈਂਡ ਦਾ T20 ਸਕੁਐਡ: ਫਿਲ ਸਾਲਟ, ਜੋਸ ਬਟਲਰ (ਵਿਕਟ ਕੀਪਰ), ਹੈਰੀ ਬਰੂਕ (ਕਪਤਾਨ), ਜੈਕਬ ਬੈਥਲ, ਟੌਮ ਬੈਂਟਨ, ਸੈਮ ਕਰਨ, ਵਿਲ ਜੈਕਸ, ਰੇਹਾਨ ਅਹਿਮਦ, ਲਿਆਮ ਡੌਸਨ, ਜੋਫਰਾ ਆਰਚਰ, ਆਦਿਲ ਰਾਸ਼ਿਦ, ਬੇਨ ਡਕੇਟ, ਲਿਊਕ ਵੁੱਡ, ਜੋਸ਼ ਟੰਗ, ਜੈਮੀ ਓਵਰਟਨ।
IND vs ENG T20 WC Semi Final Live Score: ਭਾਰਤ–ਇੰਗਲੈਂਡ ਵਿਚਾਲੇ ਅੱਜ ਸੈਮੀਫਾਈਨਲ
March 5, 2026 6:23 pm
India vs England T20 World Cup 2026 Live Cricket Score: ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਲਗਾਤਾਰ ਤੀਜੀ ਵਾਰ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਇੱਕ-ਦੂਜੇ ਦੇ ਆਹਮੋ-ਸਾਹਮਣੇ ਹਨ। 2022 ਵਿੱਚ ਭਾਰਤੀ ਟੀਮ ਨੂੰ ਹਾਰ ਮਿਲੀ ਸੀ, ਉੱਥੇ ਹੀ 2024 ਵਿੱਚ ਭਾਰਤ ਨੇ ਇੰਗਲੈਂਡ ਨੂੰ ਹਰਾਇਆ ਸੀ। ਨਿਊਜ਼ੀਲੈਂਡ ਦੀ ਟੀਮ ਪਹਿਲਾਂ ਹੀ ਅਹਿਮਦਾਬਾਦ ਵਿੱਚ ਹੋਣ ਵਾਲੇ ਫਾਈਨਲ ਲਈ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਹੈ। ਫਾਈਨਲ 8 ਮਾਰਚ ਨੂੰ ਅਹਿਮਦਾਬਾਦ ਵਿੱਚ ਹੋਣਾ ਹੈ।
ਪੰਜਾਬੀ ਟ੍ਰਿਬਯੂਨ