06 ਅਗਸਤ, 2025 – ਲੰਡਨ : ਓਵਲ ਵਿੱਚ ਟੈਸਟ ਲੜੀ ਡਰਾਅ ਕਰਨ ਵਾਲੀ ਇਤਿਹਾਸਕ ਜਿੱਤ ਤੋਂ ਬਾਅਦ ਵੱਡੇ ਜਸ਼ਨਾਂ ਦੀ ਉਮੀਦ ਸੀ ਪਰ ਭਾਰਤੀ ਕ੍ਰਿਕਟ ਟੀਮ ਦੇ ਮੈਂਬਰਾਂ ਨੇ ਅੱਜ ਸਵੇਰੇ ਘਰ ਰਵਾਨਾ ਹੋਣ ਤੋਂ ਪਹਿਲਾਂ ਇਕੱਲਿਆਂ ਜਾਂ ਆਪੋ-ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਨੂੰ ਤਰਜੀਹ ਦਿੱਤੀ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਸਮੇਤ ਭਾਰਤੀ ਟੀਮ ਦੇ ਕਈ ਮੈਂਬਰ ਲੰਬੀ ਅਤੇ ਥਕਾ ਦੇਣ ਵਾਲੀ ਲੜੀ ਦੇ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਨਾਟਕੀ ਜਿੱਤ ਤੋਂ 24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਅਮੀਰਾਤ ਦੀ ਉਡਾਣ ’ਤੇ ਰਵਾਨਾ ਹੋ ਗਏ।
ਟੀਮ ਦੇ ਮੈਂਬਰ ਅੱਜ ਸ਼ਾਮ ਦੁਬਈ ਪਹੁੰਚਣਗੇ ਅਤੇ ਫਿਰ ਭਾਰਤ ਵਿੱਚ ਆਪੋ-ਆਪਣੇ ਸ਼ਹਿਰਾਂ ਲਈ ਉਡਾਣ ਭਰਨਗੇ। ਆਖਰੀ ਟੈਸਟ ਵਿੱਚ ਜਿੱਤ ਦਿਵਾਉਣ ਵਾਲਾ ਸਿਰਾਜ ਦੁਬਈ ਪਹੁੰਚਣ ਤੋਂ ਬਾਅਦ ਹੈਦਰਾਬਾਦ ਜਾਵੇਗਾ। ਅਰਸ਼ਦੀਪ ਸਿੰਘ ਅਤੇ ਸ਼ਾਰਦੁਲ ਠਾਕੁਰ ਵੀ ਘਰ ਵਾਪਸ ਜਾਣ ਵਾਲਿਆਂ ਵਿੱਚ ਸ਼ਾਮਲ ਹਨ। ਕੁਝ ਖਿਡਾਰੀਆਂ ਨੇ ਬਰੇਕ ਲਈ ਇੰਗਲੈਂਡ ਵਿੱਚ ਰਹਿਣ ਦਾ ਫੈਸਲਾ ਕੀਤਾ ਹੈ। ਰੋਮਾਂਚਕ ਲੜੀ ਸਮਾਪਤ ਹੋਣ ਤੋਂ ਲਗਪਗ ਚਾਰ ਘੰਟੇ ਬਾਅਦ ਅਰਸ਼ਦੀਪ ਅਤੇ ਪ੍ਰਸਿੱਧ ਕ੍ਰਿਸ਼ਨਾ ਸਮੇਤ ਟੀਮ ਦੇ ਕੁਝ ਹੋਰ ਮੈਂਬਰ ਲੰਡਨ ਵਿੱਚ ਆਪੋ-ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਂਦੇ ਦੇਖੇ ਗਏ।
ਕੁਲਦੀਪ ਯਾਦਵ ਨੂੰ ਸਾਬਕਾ ਕ੍ਰਿਕਟਰ ਪਿਯੂਸ਼ ਚਾਵਲਾ ਨਾਲ ਸੈਰ ਕਰਦੇ ਦੇਖਿਆ ਗਿਆ। ਕੁਲਦੀਪ ਅਤੇ ਅਰਸ਼ਦੀਪ ਨੂੰ ਲੜੀ ਵਿੱਚ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। BCCI ਦੇ ਸੂਤਰ ਨੇ ਕਿਹਾ, ‘ਬੀਤੀ ਰਾਤ ਕੋਈ ਜਸ਼ਨ ਨਹੀਂ ਮਨਾਇਆ ਗਿਆ।
ਪੰਜਾਬੀ ਟ੍ਰਿਬਯੂਨ