ਮੰਗਾਂ ਨਾ ਮੰਨਣ ਦੇ ਰੋਸ ਵਜੋਂ ਕੀਤਾ ਐਲਾਨ
ਪੀਐੱਸਈਬੀ ਇੰਜੀਨੀਅਰਸ ਐਸੋਸੀਏਸ਼ਨ ਨੇ ਹੜਤਾਲ ਦਾ ਸਮਰਥਨ ਕੀਤਾ ਹੈ ਪਰ ਉਹ ਹੜਤਾਲ ’ਚ ਸ਼ਾਮਲ ਨਹੀਂ ਹੋਣਗੇ। ਇਸੇ ਵਿਚਾਲੇ ਹੜਤਾਲ ਦੌਰਾਨ ਕਿਸੇ ਤਰ੍ਹਾਂ ਦੀ ਐਮਰਜੈਂਸੀ ਸੇਵਾਵਾਂ ਲਈ ਪਾਵਰਕਾਮ ਮੈਨੇਜਮੈਂਟ ਨੇ ਦੋ ਹੈਲਪਲਾਈਨ ਨੰਬਰ 9646111229 ਤੇ 0175-2220835 ਜਾਰੀ ਕੀਤੇ ਹਨ।
11 ਅਗਸਤ, 2025 – ਪਟਿਆਲਾ : ਪੰਜਾਬ ਦੇ ਬਿਜਲੀ ਮੁਲਾਜ਼ਮ ਸੋਮਵਾਰ ਤੋਂ ਬੁੱਧਵਾਰ ਤੱਕ ਤਿੰਨ ਦਿਨਾਂ ਲਈ ਹੜਤਾਲ ’ਤੇ ਰਹਿਣਗੇ। 11,12 ਤੇ 13 ਅਗਸਤ ਨੂੰ ਹੋਣ ਵਾਲੀ ਇਹ ਹੜਤਾਲ ਪੀਐੱਸਈਬੀ ਇੰਪਲਾਈਜ਼ ਜੁਆਇਂਟ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੱਜਾਬ ਵੱਲੋਂ ਕੀਤੀ ਜਾ ਰਹੀ ਹੈ। ਪੀਐੱਸਈਬੀ ਇੰਜੀਨੀਅਰਸ ਐਸੋਸੀਏਸ਼ਨ ਨੇ ਹੜਤਾਲ ਦਾ ਸਮਰਥਨ ਕੀਤਾ ਹੈ ਪਰ ਉਹ ਹੜਤਾਲ ’ਚ ਸ਼ਾਮਲ ਨਹੀਂ ਹੋਣਗੇ। ਇਸੇ ਵਿਚਾਲੇ ਹੜਤਾਲ ਦੌਰਾਨ ਕਿਸੇ ਤਰ੍ਹਾਂ ਦੀ ਐਮਰਜੈਂਸੀ ਸੇਵਾਵਾਂ ਲਈ ਪਾਵਰਕਾਮ ਮੈਨੇਜਮੈਂਟ ਨੇ ਦੋ ਹੈਲਪਲਾਈਨ ਨੰਬਰ 9646111229 ਤੇ 0175-2220835 ਜਾਰੀ ਕੀਤੇ ਹਨ।
ਹੜਤਾਲੀ ਮੁਲਾਜ਼ਮਾਂ ਦੀ ਮੰਗ ਹੈ ਕਿ ਪਾਵਰ ਸੈਕਟਰ ’ਚ ਖਾਲ੍ਹੀ ਪੋਸਟਾਂ ਰੈਗੂਲਰ ਤੌਰ ’ਤੇ ਭਰੀ ਜਾਣ, ਆਊਟਸੋਰਸਿੰਗ ਜ਼ਰੀਏ ਵੱਖ-ਵੱਖ ਕਾਰਜ ਕਰਵਾਉਣ ਦਾ ਸਿਲਸਿਲਾ ਰੋਕਿਆ ਜਾਵੇ, ਓਲਡ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਤੇ ਸੱਤਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਰੱਦ ਕੀਤੀਆਂ ਜਾਣ। ਇੰਜੀਨੀਅਰਸ ਐਸੋਸੀਏਸ਼ਨ ਦੇ ਜਰਨਲਸਕੱਤਰ ਇੰਜੀਨੀਅਰ ਅਜੈਪਪਾਲ ਸਿੰਘ ਅਟਲਾਵ ਨੇ ਕਿਹਾ ਹੈ ਕਿ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਭਗਵੰਤ ਮਾਨ ਸਰਕਾਰ ਨੂੰ ਗੰਭੀਰ ਰੁਖ਼ ਅਪਣਾਉਣਾ ਚਾਹੀਦਾ ਹੈ ਤਾਂ ਜੋ ਸੂਬੇ ’ਚ ਪਾਵਰ ਸੈਕਟਰ ਦੀ ਸਥਿਤੀ ਸੁਧਰ ਸਕੇ।
ਓਧਰ ਹੜਤਾਲ ਦੇ ਮੱਦੇਨਜ਼ਰ ਪਾਵਰਕਾਮ ਮੈਨੇਜਮੈਂਟ ਨੇ ਵੀ ਸਖ਼ਤ ਰੁਖ਼ ਅਪਣਾ ਲਿਆ ਹੈ। ਉਸ ਨੇ ਆਪਣੇ ਸਾਰੇ ਮੁਲਾਜ਼ਮਾਂ ਨੂੰ 13 ਅਗਸਤ ਤੱਕ ਆਪੋ-ਆਪਣੇ ਹੈੱਡਕੁਆਰਟਰਾਂ ’ਚ ਮੌਜੂਦ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਨਾਲ ਹੀ ਕਿਹਾ ਹੈ ਕਿ ਕੋਈ ਵੀ ਮੁਲਾਜ਼ਮ ਵੱਡੇ ਅਧਿਕਾਰੀ ਦੀ ਮਨਜ਼ੂਰੀ ਤੋਂ ਬਗ਼ੈਰ ਹੈੱਡ ਕੁਆਰਟਰ ਨਹੀਂ ਛੱਡੇਗਾ। ਇਸ ਤਰ੍ਹਾਂ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦਫ਼ਤਰ ਬੰਦ ਰੱਖਣ, ਤਾਲਬਾਂਦੀ, ਭੰਨਤੋੜ, ਕੈਸ਼ ਕਾਊਂਟਰ ਨਾ ਖੋਲ੍ਹੇ ਜਾਣ ਵਰਗੀ ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਪੰਜਾਬੀ ਜਾਗਰਣ