ਭਾਈ ਸ਼ਮਸ਼ੇਰ ਸਿੰਘ ਆਸੀ
ਸੱਚ ਕੀ ਲਿਖੀਏ ਤੇ ਕੀ ਛੱਡੀਏ ਇੰਨਾਂ ਗੰਦਾ ਸਿਸਟਮ ਹੋ ਚੁੱਕਿਆ ਕਿ ਭ੍ਰਿਸ਼ਟ ਲੋਕ ਚਾਹੁੰਦੇ ਨੇ ਕਿ ਫੌਜੀੳ ਤੁਸੀ ਇਮਾਨਦਾਰੀ ਛੱਡ ਸਾਡੇ ਨਾਲ ਮਿਲੋ ਤੇ ਮੌਜਾ ਕਰੋ ਪਰ ਫੌਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਖਾਧੀ ਸਹੁੰ ਤੇ ਅਨੁਸਾਸ਼ਨ ਇਮਾਨਦਾਰੀ ਸਾਨੂੰ ਇਸ ਗੰਦੇ ਸਿਸਟਮ ਤੋ ਦੂਰ ਰੱਖ ਦੀ ਹੈ ਬਾਕੀ ਫੌਜ ਤੇ ਗੁਰੂ ਸਾਹਿਬ ਦਾ ਵੀ ਬਹੁਤ ਹੱਥ ਹੈ ਕਿਉਂਕਿ ਅੱਸੀ ਪਰਸੈਂਟ ਫੌਜੀ ਆ ਕੇ ਗੁਰੂ ਦੇ ਲੜ ਲੱਗ ਜਾਦੇ ਨੇ ਤੇ ਗੁਰੂਆਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਸਮਾਜ ਦਾ ਭਲਾ ਲੋਚਦੇ ਨੇ ਪਰ ਇਸ ਸਮਾਜ ਤੋਂ ਕਿਥੇ ਭੱਜ ਜਾਈਏ ਜਿਥੇ ਰਹਿੰਦੇ ਹੋਏ ਵੋਟਾ ਪਾਈਆਂ ਚੰਗੇ ਲੋਕਾਂ ਨੂੰ ਪਰ ਉਹ ਐਸੇ ਭ੍ਰਿਸ਼ਟ ਬਣੇ ਪੈਸਿਆਂ ਦਾ ਖੂਨ ਮੂੰਹ ਨੂੰ ਲੱਗਿਆਂ ਕਿ ਸਭ ਕੁਝ ਭੁੱਲ ਬੈਠੇ ਨੇ ਜਿਹੜੇ ਫੌਜੀ ਅਫਸਰ ਸਰਕਾਰ ਨੇ ਭਲਾਈ ਦੇ ਕੰਮਾਂ ਵਿੱਚ ਲਾਏ ਉਹ ਵੀ ਛੋਟੇ ਰੈਂਕ ਦੇ ਫੌਜੀਆ ਨਾਲ ਉਹੀ ਕੁਝ ਕਰਦੇ ਨੇ ਜਿਹੜਾ ਫੌਜ ਵਿਚ ਕਰਦੇ ਆਏ ਨੇ ਬਹੁਤੇ ਅਫਸਰ ਇਸ ਸਿਸਟਮ ਦਾ ਹਿਸਾ ਬਣ ਗਏ
ਇਹੀ ਦਾਸਤਾਂ ਭਾਈ ਮਨਜੀਤ ਸਿੰਘ ਜੀ ਉ ਜੀ ਦੀ ਹੈ ਇੰਨਾ ਦੀ ਹੀ ਨਹੀ ਹੋਰ ਵੀ ਜੀ ਉ ਜੀ ਬਾਰੇ ਲਿਖਾਗੇ ਤੇ ਦਸਾਗੇ ਕਿ ਕੀ ਵਾਪਰ ਰਿਹਾ ਹੈ ਪਿੰਡਾ ਵਿੱਚ ਵੀਰ ਮਨਜੀਤ ਸਿੰਘ ਉਮਰ 62 ਸਾਲ ਪਿੰਡ ਸਨੌਰਾ ਤਹਿਸੀਲ ਭੋਗਪੁਰ ਜਿਲਾ ਜਲੰਧਰ ਦੇ ਰਹਿਣ ਵਾਲੇ ਨੇ 20 ਸਾਲ ਫੌਜ ਦੀ ਨੌਕਰੀ ਕੀਤੀ ਫੇਰ ਕੈਪਟਨ ਸਰਕਾਰ ਵੱਲੋ ਜੀ ਉ ਜੀ ਚੁਣੇ ਗਏ
ਭੋਗਪੁਰ ਤਹਿਸੀਲ ਵਿੱਚ ਅੱਠ ਜੀ ਉ ਜੀ ਇਨਾ ਕੋਲ ਦੱਸ ਪਿੰਡਾ ਦੀ ਜਿੰਮੇਵਾਰੀ ਦਿੱਤੀ ਗਈ ਪਿੰਡਾ ਵਿੱਚ ਆਟਾ ਦਾਲ, ਮਨਰੇਗਾ, ਪੈਨਸ਼ਨ ਸਕੀਮ, ਸਕੂਲ ਦੀ ਚੈਕਿੰਗ, ਡਿਸਪੈਂਸਰੀ, ਵਾਟਰ ਸਪਲਾਈ, ਤੇ ਹੋਰ ਸਕੀਮਾ ਇਨਾ ਬੜੀ ਹੀ ਮਿਹਨਤ ਲਗਨ ਨਾਲ ਰਿਪੋਰਟਾ ਉਪਰ ਸਰਕਾਰ ਨੂੰ ਪਾਇਆ ਪਰ ਕੋਈ ਕਾਰਵਾਈ ਨਹੀ ਹੋਈ ਗੰਦੇ ਸਿਸਟਮ ਕਰਕੇ ਸਗੋਂ ਪਿੰਡਾ ਵਿੱਚ ਦੁਸ਼ਮਣੀਆਂ ਪੈ ਗਈਆ ਉਲਟਾ ਕਰਨਲ ਬਚਨ ਸਿੰਘ ਜੋ ਕੇ ਤਹਿਸੀਲ ਹੈਡ ਸੀ ਗੰਦੇ ਭ੍ਰਿਸ਼ਟ ਸਿਸਟਮ ਨਾਲ ਮਿਲ ਕੇ ਇਨਾਂ ਦੇ ਵਿਰੁੱਧ ਹੋ ਗਿਆ ਤੇ ਇਸ ਨੂੰ ਜਲੀਲ ਕਰਕੇ ਹਟਾ ਦਿੱਤਾ ਤੇ ਘਟੀਆ ਸਬਦ ਵਰਤਦਾ ਰਿਹਾ ਆਪਣੇ ਵਾਸਤੇ ਵਧੀਆ ਕੁਰਸੀਆਂ ਸੋਫੇ ਚੰਗਾ ਖਾਣ ਪੀਣ ਦਾ ਪ੍ਰਬੰਧ ਕਰਵਾਉਂਦਾ ਸੀ ਬੀ ਡੀ ਪੀ ੳ ਰਾਮ ਲੁਭਾਇਆ ਮਨਰੇਗਾ ਵਰਕਰਾ ਤੋ ਆਪਣੇ ਖੇਤਾਂ ਵਿੱਚ ਕੰਮ ਕਰਵਾਉਂਦਾ ਸੀ 10 ਦੀ ਥਾਂ 50 ਬੰਦਿਆਂ ਦੀ ਹਾਜ਼ਰੀ ਲਵਾਉਂਦਾ ਸਰਪੰਚ ਮੀਰਾ ਕੁਮਾਰੀ ਪਿੰਡ ਦੀ ਪੰਚਾਇਤੀ ਜਮੀਨ ਉਪਰ ਨਾਜਾਇਜ ਮਾਇਨਿੰਗ ਕਰਉਦੀ ਸੀ ਮਨਜੀਤ ਸਿੰਘ ਨੇ ਦੱਸਿਆ ਕਿ ਅਜੇ ਵੀ ਸਾਝ ਕੇਂਦਰ,ਸੇਵਾ ਕੇਂਦਰ,ਫਰਦ ਕੇਂਦਰ, ਅਤੇ ਹੋਰ ਲੋਕ ਭਲਾਈ ਵਿਭਾਗਾਂ ਦੇ ਅੰਦਰ ਆਮ ਲੋਕਾਈ ਦੀ ਸੁਣਵਾਈ ਨਹੀ ਪੁਲਸ ਪ੍ਰਸ਼ਾਸਨ ਵੀ ਪੂਰਾ ਭ੍ਰਿਸ਼ਟ ਹੋ ਚੁੱਕਿਆ ਹੈ
ਮਨਜੀਤ ਸਿੰਘ ਦੇ ਸਾਥੀ ਜੀ ਉ ਜੀ ਸੂਬੇਦਾਰ ਮੇਜਰ ਕੇਵਲ ਕ੍ਰਿਸ਼ਨ ਨੂੰ ਦਫਤਰ ਵਿੱਚੋ ਬਾਹਰ ਕੱਢ ਦਿਤਾ ਗਿਆ ਉਸ ਨੂੰ ਕਰਨਲ ਬਚਨ ਸਿੰਘ ਵੱਲੋ ਕਿਹਾ ਗਿਆ ਕੇ ਤੇਰੇ ਵਰਗੇ ਮੇਰੇ ਬੂਟ ਪਾਲਸ ਕਰਦੇ ਨੇ ਇਸ ਤਰਾ ਦੇ ਅਫਸਰ ਕਲੰਕਤ ਕਰਦੇ ਹਨ ਆਪਣੇ ਅਹੁਦੇ ਦੀ ਦੁਰਵਰਤੋ ਕਰਦੇ ਹਨ ਅਸੀ ਮੰਗ ਕਰਦੇ ਹਾ ਕਿ ਇਸ ਤਰਾ ਦੇ ਅਫਸਰ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਕੈਪਟਨ ਸਰਕਾਰ ਤੋ ਇਨਸਾਫ ਦੀ ਮੰਗ ਕਰਦੇ ਹਾ
ਹੁਣ ਮਨਜੀਤ ਸਿੰਘ ਉਪਰ ਦਬਾਅ ਪਇਆਂ ਜਾ ਰਿਹਾ ਹੈ ਕੇ ਜੋ ਰਿਪੋਰਟ ਕਰਨਲ ਬਚਨ ਸਿੰਘ ਦੇ ਖਿਲਾਫ ਪਾਈਆਂ ਹਨ ਇਕ ਹਲਫੀਆ ਬਿਆਨ ਦਿਉ ਕੇ ਉਹ ਸਭ ਝੂਠੀਆ ਹਨ ਫੇਰ ਆਪ ਨੂੰ ਜੀ ਉ ਜੀ ਲਗਾ ਦਿਤਾ ਜਾਵੇਗਾ ਦੇਖ ਲਵੋ ਆਪ ਹੀ ਭਾਈ ਕੀ ਹੋ ਰਿਹਾ ਹੈ ਤੁਸੀ ਆਪ ਹੀ ਦੇਖਣਾ ਹੈ ਇਕੱਠੇ ਹੋਣਾ ਜਾ ਅਲੱਗ ਅਲੱਗ ਰਹਿ ਕੇ ਗੰਦੇ ਸਿਸਟਮ ਦੀ ਮਾਰ ਖਾਣੀ ਆ ਭਾਈ ਸਾਡਾ ਤਾ ਇਹੋ ਕਹਿਣਾ ਕਿ ਮੁਸੀਬਤ ਛੋਟੇ ਵੱਡੇ ਸਭ ਤੇ ਆ ਸਕਦੀ ਆਂ ਜਾਤਾ ਪਾਤਾ ਦੀਆ ਪੋਸਟਾ ਤੇ ਘੱਟ ਧਿਆਨ ਦਿਓ ਆਪਣੇ ਘਰ ਪਰਿਵਾਰਾ ਨੂੰ ਇਸ ਗੰਦੇ ਸਮਾਜ ਤੋ ਸਾਰੇ ਰਲ ਕੇ ਬਚਾੳ
(ਭਾਈ ਸ਼ਮਸ਼ੇਰ ਸਿੰਘ ਆਸੀ, ਸੱਕਤਰ ਜਨਰਲ, ਐਕਸ ਆਰਮੀ ਵੈਲਫੇਅਰ ਕਮੇਟੀ ਹੈ)
test