ਵਿਸ਼ਵਾ ਮਿੱਤਰ
Durgawati Devi
15 ਅਕਤੂਬਰ 1999 ਦਾ ਦਿਨ ਸੀ। ਗਾਜ਼ੀਆਬਾਦ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਤੇ ਇੱਕ ਬੁੱਢੀ ਔਰਤ ਦੀ ਲਾਸ਼ ਪਈ ਸੀ। ਸਾਰੇ ਲੋਕ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਹ ਲਾਸ਼ ਕਿਸ ਦੀ ਹੈ ਅਤੇ ਕੁੱਝ ਲੋਕ ਲਾਸ਼ ਵੇਖ ਕੇ ਤੁਰਦੇ ਬਣੇ ਕਿ ਕਿਸੇ ਭਿਖਾਰਨ ਦੀ ਹੋਵੇਗੀ। ਸ਼ਾਮ ਤਕ ਜਦੋਂ ਪਤਾ ਲੱਗਾ ਤਾਂ ਹਲਚਲ ਤੇਜ ਹੋ ਗਈ। ਕਈ ਪੁਲਸ ਅਫ਼ਸਰਾਂ ਅਤੇ ਨੇਤਾ ਲੋਕਾਂ ਵਿਚ ਭਾਜੜਾਂ ਪੈ ਗਈਆਂ। ਇਹ ਲਾਸ਼ ਕਿਸੇ ਮਾਮੂਲੀ ਔਰਤ ਦੀ ਨਹੀਂ ਸੀ, ਇਹ ਦੁਰਗਾ ਭਾਬੀ ਦੀ ਲਾਸ਼ ਸੀ । ਫੇਰ ਤਾਂ ਜਿਸ ਕਿਸੇ ਨੂੰ ਪਤਾ ਲੱਗਾ ਉਹ ਹੈਰਾਨ ਹੋ ਗਿਆ ਕਿ ਐਨੀ ਵੱਡੀ ਸ਼ਖਸ਼ੀਅਤ ਅਤੇ ਸਟੇਸ਼ਨ ਤੇ ਪਈ ਲਾਸ਼ ਹੁਣ ਤਕ ਲਾਵਾਰਿਸ ਸੀ, ਕੀ ਦੁਰਗਾ ਭਾਭੀ ਅਜੇ ਤਕ ਜਿੰਦਾ ਸੀ! ਉਹ ਦੁਰਗਾ ਭਾਬੀ ਜੋਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦੀ ਮੈਂਬਰ ਸੀ, ਜਿਸ ਦਾ ਪਤੀ ਭਗਵਤੀ ਚਰਣ ਵੋਹਰਾ ਰਾਵੀ ਨਦੀ ਕਿਨਾਰੇ ਕ੍ਰਾਂਤੀਕਾਰੀਆਂ ਲਈ 28 ਮਈ 1930 ਵਾਲੇ ਦਿਨ ਇੱਕ ਬੰਬ ਦੀ ਪਰਖ ਕਰ ਰਿਹਾ ਸੀ ਕਿ ਬੰਬ ਹੱਥ ਵਿਚ ਫੱਟ ਜਾਣ ਕਾਰਣ ਸ਼ਹੀਦ ਹੋ ਗਿਆ ਸੀ। ਦੁਰਗਾ ਭਾਬੀ ਅੰਤ ਤੱਕ ਕ੍ਰਾਂਤੀਕਾਰੀ ਸੰਗਠਨ ਹਿੰਦੁਸਤਾਨ ਰਿਪਲਿਕਨ ਸੋਸ਼ਲਿਸਟ ਐਸੋਸੀਏਸ਼ਨ ਦੀ ਮੈਂਬਰ ਰਹੀ ਅਤੇ ਖੁਦ ਵੀ ਬੰਬ ਚਲਾਉਂਦੀ ਸੀ। 7 ਅਕਤੂਬਰ ਨੂੰ ਦੁਰਗਾ ਭਾਬੀ ਦਾ ਜਨਮ ਦਿਨ ਹੈ। ਉਸਦਾ ਅਸਲ ਨਾਮ ਦੁਰਗਾ ਦੇਵੀ ਹੈ ਪਰ ਭਗਵਤੀ ਚਰਣ ਵੋਹਰਾ ਦੇ ਸਾਰੇ ਸਾਥੀ ਦੁਰਗਾ ਦੇਵੀ ਨੂੰ ਇੱਜਤ ਨਾਲ ਦੁਰਗਾ ਭਾਬੀ ਕਹਿ ਕੇ ਬੁਲਾਉਂਦੇ ਸਨ।
ਕ੍ਰਾਂਤੀਕਾਰੀਆਂ ਦੇ ਸੰਗਠਨ ਹਿਦੋਸਤਾਨ ਰਿਪਬਲਿਕਨ ਸੋਸ਼ਲਿਸਟ ਐਸੋਸੀਏਸ਼ਨ ( ਐਚ ਆਰ ਐਸ ਏ ) ਦੀ ਮਾਸਟਰ ਬ੍ਰੇਨ ਭਗਵਤੀ ਚਰਣ ਵੋਹਰਾ ਦੀ ਪਤਨੀ ਦੁਰਗਾ ਦੇਵੀ ( ਦੁਰਗਾ ਭਾਬੀ ) ਸੀ। ਭਗਤ ਸਿੰਘ ਦੇ ਸੰਗਠਨ ‘ ਨੌ ਜੁਆਨ ਭਾਰਤ ਸਭਾ ‘ ਦਾ ਮੈਨੀਫੈਸਟੋ ਦੁਰਗਾ ਭਾਬੀ ਨੇ ਹੀ ਤਿਆਰ ਕੀਤਾ ਸੀ। ਜਦੋਂ ਚੰਦਰ ਸ਼ੇਖਰ ਅਜ਼ਾਦ ਦੀ ਅਗਵਾਈ ਵਿੱਚ ਐਚ ਅਰ ਐੱਸ ਏ ਸੰਗਠਨ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਬਣਿਆ ਤਾਂ ਦੁਰਗਾ ਨੂੰ ਉਸ ਦੇ ਪ੍ਰਚਾਰ ਦੀ ਜਿੰਮੇਵਾਰੀ ਦਿੱਤੀ ਗਈ। ਐਚ ਆਰ ਐਸ ਏ ਦਾ ਮੈਨੀਫੈਸਟੋ ਵੀ ਦੁਰਗਾ ਨੇ ਚੰਦਰ ਸ਼ੇਖਰ ਆਜ਼ਾਦ ਨਾਲ ਮਿਲ ਕੇ ਤਿਆਰ ਕੀਤਾ ਸੀ। ਜਦੋਂ ਲਾਹੌਰ ਵਿਚ ਕਾਂਗਰਸ ਦਾ ਸਮਾਗਮ ਹੋਇਆ ਤਾਂ ਦੁਰਗਾ ਨੇ ਉਥੇ ਇਹ ਮੈਨੀਫੈਸਟੋ ਵੰਡਿਆ ਅਤੇ ਆਪ ਪੜ੍ਹਿਆ। ਗਾਂਧੀ ਦੀਆਂ ਅਹਿੰਸਾ ਦੀਆਂ ਨੀਤੀਆਂ ਨਾਲ ਸਹਿਮਤ ਹੋਣ ਵਾਲੇ ਵੀ ਬਹੁਗਿਣਤੀ ਕਾਂਗਰਸੀਆਂ ਨੇ ਮੈਨੀਫੈਸਟੋ ਨੂੰ ਬਹੁਤ ਪਸੰਦ ਕੀਤਾ। ਐਸੇ ਮਾਹੌਲ ਅਤੇ ਐਸੇ ਵਿਚਾਰਾਂ ਨਾਲ ਲੈਸ ਦੁਰਗਾ ਨੇ ਕਿਤੋਂ ਨਾ ਕਿਤੋਂ ਬੰਬ ਬਣਾਉਣਾ ਸਿੱਖ ਲਿਆ।
ਸਾਂਡਰਸ ਨੂੰ ਗੋਲੀ ਮਾਰਨ ਤੋਂ ਦੋ ਦਿਨ ਬਾਅਦ 19 ਦਿਸੰਬਰ 1928 ਨੂੰ ਭਗਤ ਸਿੰਘ ਅਤੇ ਰਾਜਗੁਰੂ ਸਿੱਧੇ ਦੁਰਗਾ ਦੇ ਘਰ ਪਹੁੰਚੇ। ਦੁਰਗਾ ਉਹਨਾਂ ਨੂੰ ਪਛਾਣ ਨਾ ਸਕੀ ਕਿਉਂਕਿ ਭਗਤ ਸਿੰਘ ਜਿਹੜਾ ਪਹਿਲਾਂ ਪੱਗ ਬੰਨਦਾ ਸੀ ਓਹ ਹੁਣ ਕਲੀਨ ਸ਼ੇਵ ਅਤੇ ਹੈਟ ਵਿਚ ਸੀ। ਪਹਿਲਾਂ ਤਾਂ ਦੁਰਗਾ ਸੀ ਆਈ ਡੀ ਤੋਂ ਬਚਾਓ ਲਈ ਉਹਨਾਂ ਵੱਲੋਂ ਬਦਲਾਏ ਭੇਸ ਸਮਝਣ ਤੇ ਖੁਸ਼ ਹੋਈ ਪਰ ਬਾਅਦ ਵਿੱਚ ਉਦਾਸ ਹੋ ਗਈ। ਉਦਾਸ ਹੋਣ ਦੇ ਦੋ ਕਾਰਣ ਸਨ, ਇੱਕ ਤਾਂ ਇਹ ਕਿ ਸਕਾਟ ਜਿਹੜਾ ਮਰਨਾ ਚਾਹੀਦਾ ਸੀ ਉਹ ਬਚ ਗਿਆ ਦੂਜਾ ਕਾਰਣ ਇਹ ਕਿ ਪਹਿਲਾਂ ਬਣੀ ਸਕੀਮ ਅਨੁਸਾਰ ਦੁਰਗਾ ਨੇ ਵੀ ਸਕਾਟ ਨੂੰ ਮਾਰਨ ਵਾਲੀ ਟੋਲੀ ਨਾਲ ਜਾਣਾ ਸੀ। ਅਗਲੇ ਦਿਨ ਇਹ ਤਿਨ ਕ੍ਰਾਂਤੀਕਾਰੀ ਸੀ ਅਸੀ ਡੀ ਤੋਂ ਨਜ਼ਰਾਂ ਬਚਾਉਂਦੇ ਹੋਏ ਲਾਹੌਰ ਰੇਲਵੇ ਸਟੇਸ਼ਨ ਤੇ ਪਹੁੰਚ ਗਏ। ਭਗਤ ਸਿੰਘ ਸੂਟ , ਬੂਟ, ਨੈਕ ਟਾਈ ਅਤੇ ਕੋਟ ਪੈਂਟ ਪਾਈ ਅੱਗੇ ਅੱਗੇ ਜਾ ਰਹੇ ਸਨ ਅਤੇ ਨਾਲ ਨਾਲ ਦੁਰਗਾ ਜਾ ਰਹੀ ਸੀ , ਰਾਜਗੁਰੂ ਪਿੱਛੇ ਪਿੱਛੇ ਨੌਕਰ ਬਣ ਕੇ ਸਮਾਨ ਚੁੱਕ ਕੇ ਲਿਆ ਰਿਹਾ ਸੀ। ਅਮੀਰ ਘਰਾਨੇ ਦੇ ਦਿਸਣ ਲਈ ਭਗਤ ਸਿੰਘ ਅਤੇ ਦੁਰਗਾ ਭਾਬੀ ਨੇ ਫਸਟ ਕਲਾਸ ਦਾ ਟਿਕਟ ਖਰੀਦ ਲਿਆ ਅਤੇ ਉਸ ਵਿਚ ਪਤੀ ਪਤਨੀ ਦੇ ਰੂਪ ਵਿਚ ਬੈਠ ਗਏ। ਕੁੱਲੀ ਦੇ ਭੇਸ ਵਾਲਾ ਰਾਜਗੁਰੂ ਤੀਜੇ ਦਰਜੇ ਵਿਚ ਬੈਠ ਗਿਆ ਅਤੇ ਚੰਦਰ ਸ਼ੇਖਰ ਆਜ਼ਾਦ ਵੀ ਇੱਕ ਬ੍ਰਾਹਮਣ ਦੇ ਭੇਸ ਵਿਚ ਕਿਸੇ ਹੋਰ ਤੀਜੇ ਦਰਜੇ ਦੇ ਡੱਬੇ ਵਿੱਚ ਤੀਰਥ ਯਾਤਰੀਆਂ ਨਾਲ ਬੈਠਾ ਰਮਾਇਣ ਦੀਆਂ ਚੌਪਈਆਂ ਪੜ੍ਹਦਾ ਆ ਰਿਹਾ ਸੀ। ਪੰਜ ਸੌ ਪੁਲਸ ਦੇ ਸਿਪਾਹੀਆਂ ਅਤੇ ਸੀ ਆਈ ਡੀ ਦੇ ਅਫ਼ਸਰਾਂ ਤੋਂ ਬਚ ਕੇ ਨਿਕਲਣਾ ਇੱਕ ਕ੍ਰਿਸ਼ਮਾ ਹੀ ਸੀ।
ਪੁਲਸ ਅਤੇ ਸੀ ਅਸੀ ਡੀ ਨੇ ਲਾਹੌਰ ਦੇ ਸਟੇਸ਼ਨ ਅਤੇ ਉਥੋਂ ਜਿਹੜੇ ਜਿਹੜੇ ਵੱਡੇ ਸਟੇਸ਼ਨਾਂ ਤੇ ਗੱਡੀਆਂ ਜਾਂਦਿਆਂ ਸਨ ਉਹਨਾਂ ਸਾਰਿਆਂ ਤੇ ਨਿਗਰਾਨੀ ਵਧਾ ਦਿੱਤੀ ਸੀ ਅਤੇ ਇਸਦੀ ਭਿਣਕ ਕ੍ਰਾਂਤੀਕਾਰੀਆਂ ਨੂੰ ਵੀ ਲੱਗ ਚੁੱਕੀ ਸੀ। ਇਸ ਲਈ ਕਲਕੱਤੇ ਜਾਣ ਲਈ ਇਹਨਾਂ ਵਿਚੋਂ ਕਿਸੇ ਨੇ ਵੀ ਸਿੱਧੀ ਟਿਕਟ ਨਹੀਂ ਲਈ। ਚੰਦਰ ਸ਼ੇਖਰ ਰਸਤੇ ਵਿਚ ਹੀ ਕਿਸੇ ਛੋਟੇ ਸਟੇਸ਼ਨ ਤੇ ਉਤਰ ਗਿਆ ਅਤੇ ਬਾਕੀ ਤਿੰਨੇ ਕ੍ਰਾਂਤੀਕਾਰੀ ਕਾਨਪੁਰ ਉੱਤਰ ਗਏ। ਕਾਨਪੁਰ ਤੋਂ ਤਿੰਨਾਂ ਨੇ ਲਖਨਊ ਦਾ ਟਿਕਟ ਲੈ ਲਿਆ, ਅਤੇ ਲਖਨਊ ਉਤਰ ਕੇ ਦੁਰਗਾ ਨੇ ਭਗਵਤੀ ਚਰਣ ਨੂੰ ਟੈਲੀਗਰਾਮ ਦਿੱਤੀ ਕਿ ਮੈਂ ਹਾਵੜਾ ਸਟੇਸ਼ਨ ਤੇ ਆ ਰਹੀ ਹਾਂ ਅਤੇ ਮੈਨੂੰ ਲੈਣ ਆ ਜਾਓ। ਭਗਵਤੀ ਚਰਣ , ਭਗਤ ਸਿੰਘ ਅਤੇ ਦੁਰਗਾ ਭਾਬੀ ਨੇ ਹਾਵੜਾ ਤੋਂ ਕਲਕੱਤਾ ਲਈ ਟਿਕਟ ਲੈ ਲਈ। ਰਾਜਗੁਰੂ ਨੇ ਹਾਵੜਾ ਤੋਂ ਹੀ ਬਨਾਰਸ ਦੀ ਗੱਡੀ ਪਕੜ ਲਈ। ਪੁਲਸ ਅਤੇ ਸੀ ਆਈ ਡੀ ਲਾਹੌਰ ਤੋਂ ਕਲਕੱਤੇ ਆਉਣ ਵਾਲੀਆਂ ਸਿੱਧੀਆਂ ਗੱਡੀਆਂ ਦੀ ਨਿਗਰਾਨੀ ਕਰ ਰਹੀ ਸੀ ਅਤੇ ਇਹ ਦੂਜੀਆਂ ਗੱਡੀਆਂ ਰਾਹੀਂ ਪੁਲਸ ਤੋਂ ਬਚ ਕੇ ਕਲਕੱਤੇ , ਬਨਾਰਸ ਅਤੇ ਹੋਰ ਕਿਸੇ ਛੋਟੇ ਸਟੇਸ਼ਨ ਤੇ ਪਹੁੰਚ ਗਏ।l ਦੁਰਗਾ ਭਾਬੀ ਕਿਵੇਂ ਪੁਲਸ ਅਤੇ ਸੀ ਆਈ ਡੀ ਦੀਆਂ ਨਜ਼ਰਾਂ ਤੋਂ ਬਚਾਉਂਦੀ ਹੋਈ ਕ੍ਰਾਂਤੀਕਾਰੀਆਂ ਨੂੰ ਲੈ ਗਈ ਇਸ ਦੀਆਂ ਸਿਫ਼ਤਾਂ ਤਾਂ ਐਚ ਆਰ ਐਸ ਏ ਵਿਚ ਹੁੰਦੀਆਂ ਹੀ ਸਨ, ਇੱਕ ਹੋਰ ਪਹਿਲੂ ਬਹੁਤ ਹੀ ਅਹਿਮ ਹੈ ਕਿ ਜਦੋਂ ਭਗਤ ਸਿੰਘ ਸੁਖਦੇਵ ਅਤੇ ਬਟੁਕੇਸ਼ਵਰ ਦੱਤ ਤੇ ਅਸੈਂਬਲੀ ਬੰਬ ਕੇਸ ਚੱਲਿਆ ਤਾਂ ਦੁਰਗਾ ਭਾਬੀ ਨੇ ਆਪਣੇ ਸਾਰੇ ਗਹਿਣੇ ਵੇਚ ਕੇ ਕੇਸ ਲੜਨ ਲਈ ਵਕੀਲ ਨੂੰ ਤਿੰਨ ਹਜ਼ਾਰ ਰੁਪੈ ਦਿੱਤੇ। ਦੁਰਗਾ ਭਾਬੀ ਦੀ ਨਨਾਣ ਦੀ ਵੀ ਘਟ ਕੁਰਬਾਨੀ ਨਹੀਂ ਸੀ, ਉਸਨੇ ਵੀ ਦੁਰਗਾ ਦੇ ਕਹਿਣ ਤੇ ਆਪਣੇ ਵਿਆਹ ਲਈ ਰਖੇ ਦਸ ਤੋਲੇ ਸੋਨਾ ਕ੍ਰਾਂਤੀਕਾਰੀਆਂ ਦਾ ਕੇਸ ਲੜਨ ਲਈ ਵੇਚ ਦਿੱਤਾ।
test