ਪ੍ਰੋ. (ਡਾ.) ਿਸ਼ਨ ਕੁਮਾਰ ਰੱਤੂ
‘ਜੈਮਿਨੀ’ ਵਰਗੇ ਟੂਲ ਤੇ ਭਾਸ਼ਾਈ ਸੰਗਮ ਤੇ ਪੰਜਾਬੀ ਭਾਸ਼ਾ ਦਾ ਨਾ ਹੋਣਾ ਇਕ ਅਫ਼ਸੋਸਨਾਕ ਪਹਿਲੂ ਹੈ ਪਰ ਜਿੰਨੀ ਦੇਰ ਤੱਕ ਉਸ ਪਲੇਟਫਾਰਮ ਤੇ ਡਾਟਾ ਉਪਲਬਧ ਨਹੀਂ ਹੋਵੇਗਾ ਉਨੀ ਦੇਰ ਪੰਜਾਬੀ ਭਾਸ਼ਾ ਦੀ ਹੋਂਦ ਜੈਮਿਨੀ ’ਤੇ ਨਹੀਂ ਹੋਵੇਗੀ। ਹੁਣ ਇਹ ਨਵੀਆਂ ਸੰਭਾਵਨਾਵਾਂ ਦੀ ਦੁਨੀਆ ਹੈ ਜਿਸ ’ਚ ਕੰਪਿਊਟਰ ਤਕਨੀਕ ਦੀ ਦੁਨੀਆ ਹਰ ਪਲ ਬਦਲ ਰਹੀ ਹੈ।
ਸਲ ’ਚ ਇਹ ਬਣਾਉਟੀ ਗਿਆਨ ਦੀ ਚਮਤਕਾਰੀ ਕਹਾਣੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਹੁਣ ਤਕਨੀਕੀ ਦੁਨੀਆ ਦਾ ਿਸ਼ਮਾ ਹੀ ਨਹੀਂ, ਸਗੋਂ ਸਾਡੀ ਰੋਜ਼ਮਰ੍ਹਾ ਜ਼ਿੰਦਗੀ ਦਾ ਅਤਿ ਜ਼ਰੂਰੀ ਹਿੱਸਾ ਬਣਨ ਜਾ ਰਿਹਾ ਹੈ। ਰੋਬੋਟ ਤੇ ਕੰਪਿਊਟਰਿਤ ਸਮਾਜ ’ਚ ਵਿਗਿਆਨ ਦੇ ਬੋਲਬਾਲੇ ਨੇ ਮਨੁੱਖੀ ਮਨ ਦੀਆਂ ਪਰਤਾਂ ਨੂੰ ਇਸ ਨਵੀਂ ਤਕਨੀਕ ਵਿਧਾ ਏ.ਆਈ. ਨਾਲ ਜੋੜ ਕੇ (ਮਸਨੂਈ ਬੁੱਧੀ) ਇਕ ਆਭਾਸੀ ਦੁਨੀਆ ਦੀ ਕਿ੍ਰਆਤਮ ਬੁੱਧੀ’ ਦੀਆਂ ਪਰਤਾਂ, ਗਿਆਨ ਵਿਕਾਸ ਦੇ ਨਵੇਂ ਦਿਸਹੱਦੇ ਤੇ ਮਨੁੱਖੀ ਦਿਮਾਗ ਦੀਆਂ ਕਲਪਨਾਵਾਂ ਅਤੇ ਸੰਭਾਵਨਾਵਾਂ ਨੂੰ ਇਕ ਨਵਾਂ ਪਲੇਟਫਾਰਮ ਮੁਹੱਈਆ ਕਰਵਾਇਆ ਹੈ। ਇਹ ਉਨ੍ਹਾਂ ਤੱਤਾਂ ਨੂੰ ਤੇ ਮਸ਼ੀਨਾਂ ਨੂੰ ਜ਼ਿਆਦਾ ਚੁਸਤ ਤੇ ਤੇਜ਼ੀ ਨਾਲ ਕੰਮ ਕਰਨ ਦੇ ਯੋਗ ਬਣਾਉਂਦੀ ਹੈ। ਇਹ ਤੁਹਾਨੂੰ ਭਵਿੱਖ ਦੀਆਂ ਸੰਭਾਵਨਾਵਾਂ ਤੇ ਚਿੱਤਰਾਂ ਦਾ ਨਵਾਂਪਣ ਵਿਖਾਉਂਦੀ ਹੈ। ਇਹ ਵੀ ਸੱਚ ਹੈ ਕਿ ਅਸੀਂ ਅੱਜ ‘ਐਸ ਵਨ ਆਰ ਵਨ’ ਅਤੇ ‘ਅਲੈਕਸਾ’ ਵਰਗੇ ‘ਵਾਇਟ ਅਡੈਂਟਟੈਂਟ’ ਨਾਲ ਜਵਾਬ ਦੇ ਸਕਦੇ ਹਾਂ। ਏ.ਆਈ. ਅੱਜ ਮੈਡੀਕਲ ਸਾਇੰਸ ਤੋਂ ਲੈ ਕੇ ਬਿਨਾਂ ਡਾਇਵਰਟ ਦੀਆਂ ਬਾਰਾਂ ਤੇ ਮਸਨੂਈ ਬੁੱਧੀ ਕੰਮਾਂ ਵਿੱਚ ਜ਼ਰੂਰੀ ਪੱਤਰ ਤੇ ਕਵਿਤਾ ਵੀ ਲਿਖ ਦਿੰਦੀ ਹੈ।
ਏ.ਆਈ. ਦੀ ਸ਼ੁਰੂਆਤ ਦਾ ਇਤਿਹਾਸ
ਏ.ਆਈ. ਦੀ ਸ਼ੁਰੂਆਤ ਦਾ ਇਤਿਹਾਸ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਕੰਪਿਊਟਰ ਵਿਗਿਆਨ ਦੀ ਇਕ ਅਦਭੁੱਤ ਇਕਾਈ ਅਰਥਾਤ ਅਲੱਗ ਵਰਤਾਰਾ ਸ਼ਾਖਾ ਹੈ ਜੋ ਸਮਾਰਟ ਚੁਸਤ ਤੇ ਬੁੱਧੀ ਦਿਮਾਗ਼ ਤੋਂ ਤੇਜ਼ ਮਨੁੱਖੀ ਦਿਮਾਗ਼ ਦੀ ਜਾਦੂਗਰੀ ਦੀ ਬਰਾਬਰੀ ਕਰਦੀ ਹੈ। ਹੁਣ ਤਾਂ ਇਸ ਦੇ ਰੋਬੋਟ ਵੀ ਵਿਕਸਤ ਕੀਤੇ ਜਾ ਰਹੇ ਹਨ। 2014 ਵਿੱਚ ‘ਏ-ਸੈਟ’ ਦੀ ਪ੍ਰਯੋਗਸ਼ਾਲਾ ਵਿੱਚ ਪਹਿਲਾ ਪੰਜਾਬੀ ਰੋਬੋਟ ਸਰਬੰਸ ਸਿੰਘ ਜਲੰਧਰ ਦੇ ਹਰਜੀਤ ਸਿੰਘ ਸੱਜਣ ਨੇ ਬਣਾਇਆ ਸੀ ਪਰ ਉਸ ਨੂੰ ਪ੍ਰਸਿੱਧੀ ਨਹੀਂ ਮਿਲ ਸਕੀ ਪਰ ਇਹ ਪੰਜਾਬੀ ਸਰੂਪ ਵਿੱਚ ਰੋਬੋਟ ਸੀ ਤੇ ਦੁਨੀਆ ਦੀ ਪਹਿਲੀ ਕੋਸ਼ਿਸ਼ ਸੀ। ਇਥੇ ਵੀ ਡਾਟਾ, ਵਰਣਮਾਲਾ ਦੀਆਂ ਦਿੱਕਤਾਂ ਹਨ। ਅੱਜ ਇਹ ਸਭ ਕੁਝ ਐਨਾ ਵੀ ਨਵਾਂ ਨਹੀਂ ਹੈ। ਇਤਿਹਾਸ ਵਿੱਚ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਜਾਹਨ ਮੈਕਰਬੀ ਨੂੰ ਇਸ ਦਾ ਪਿਤਾਮਾ ਮੰਨਿਆ ਜਾਂਦਾ ਹੈ। ਐਲਨ ਟਰਨਿੰਗ ਦਾ ਵੀ ਯੋਗਦਾਨ ਰਿਹਾ ਹੈ। ਉਹ ਵੀ ਇਸ ਦੇ ਮੋਢੀਆਂ ਵਿਚੋਂ ਇਕ ਸੀ। ਇਹ ਖੋਜ ਦਾ ਲੰਬਾ ਦੌਰ ਸੀ 1956-74 ਤੇ 2000 ਤੀਕ ਦੀ ਖੋਜ ਯਾਤਰਾ। ਅਸਲ ਵਿੱਚ ਇਹ 2012 ਤੋਂ ਬਾਅਦ ਚਰਚਾ ਵਿੱਚ ਅਤੇ ਵਰਤੋਂ ਵਿੱਚ ਆਈ। 2017 ਵਿੱਚ ਆਰਕੀਟੈਕਚਰ ਤਕਨੀਕਾਂ ਨਾਲ 2020 ਵਿੱਚ ਏ.ਆਈ. ਸਪਰਿੰਗ ਰੂਪ ਵਿੱਚ ਉਲੀਕੀ ਗਈ। ਇਸ ਨਾਲ ਕੋਈ ਅਜਿਹਾ ਵਿਸ਼ਾ ਨਹੀਂ ਜਿਸ ਵਿੱਚ ਏ.ਆਈ.ਦਾ ਦਖ਼ਲ ਨਹੀਂ ਹੈ।
ਪੰਜਾਬੀ ਭਾਸ਼ਾ ਲਈ ਅਫ਼ੋਸਸਜਨਕ ਪਹਿਲੂ
‘ਜੈਮਿਨੀ’ ਵਰਗੇ ਟੂਲ ਤੇ ਭਾਸ਼ਾਈ ਸੰਗਮ ਤੇ ਪੰਜਾਬੀ ਭਾਸ਼ਾ ਦਾ ਨਾ ਹੋਣਾ ਇਕ ਅਫ਼ਸੋਸਨਾਕ ਪਹਿਲੂ ਹੈ ਪਰ ਜਿੰਨੀ ਦੇਰ ਤੱਕ ਉਸ ਪਲੇਟਫਾਰਮ ਤੇ ਡਾਟਾ ਉਪਲਬਧ ਨਹੀਂ ਹੋਵੇਗਾ ਉਨੀ ਦੇਰ ਪੰਜਾਬੀ ਭਾਸ਼ਾ ਦੀ ਹੋਂਦ ਜੈਮਿਨੀ ’ਤੇ ਨਹੀਂ ਹੋਵੇਗੀ। ਹੁਣ ਇਹ ਨਵੀਆਂ ਸੰਭਾਵਨਾਵਾਂ ਦੀ ਦੁਨੀਆ ਹੈ ਜਿਸ ’ਚ ਕੰਪਿਊਟਰ ਤਕਨੀਕ ਦੀ ਦੁਨੀਆ ਹਰ ਪਲ ਬਦਲ ਰਹੀ ਹੈ। ਮਿਸਾਲ ਦੇ ਤੌਰ ’ਤੇ ਗੂਗਲ ਜੋ ਹੁਣ ਸਭ ਤੋਂ ਵੱਡੀ ਆਈ.ਟੀ. ਕੰਟੈਂਟ ਤੇ ਸਰਚ ਇੰਜਣ ਹੈ,ਅੱਜ ਦੁਨੀਆ ਦੀਆਂ ਲਗਪਗ ਸਾਰੀਆਂ ਭਾਸ਼ਾਵਾਂ ਦਾ ਸੁਮੇਲ ਹੈ ਤੇ ਜਾਣਕਾਰੀ ਦਿੰਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ‘ਗੂਗਲ’ ਸ਼ਬਦ ਭਾਵੇਂ ਅੰਗਰੇਜ਼ੀ ਦਾ ਹੈ ਪਰ ਜਾਣਿਆਂ ਪੂਰੀ ਦੁਨੀਆ ਵਿੱਚ ਜਾਂਦਾ ਹੈ। ਇਸ ਦਾ ਅਰਥ ਕਿਸੇ ਵੀ ਅੰਕ ਅੱਗੇ 100 ਲਗਾ ਕੇ ਤੁਸੀਂ ਕੁਝ ਵੀ ਸਰਚ ਕਰ ਸਕਦੇ ਹੋ। ਗੂਗਲ ਦੀ ਖੋਜ ਯਾਨੀ ਐਲਗੋਰਿਧਮ ਦਾ ਪੂਰਾ ਵਿਉਂਤਬੰਦੀ ਸਿਸਟਮ, ਮਸ਼ੀਨ ਅਤੇ ਫਿਰ ਏ.ਆਈ. ’ਤੇ ਆਧਾਰਿਤ ਹੁੰਦਾ ਹੈ। ਹਾਲਾਂਕਿ ਗੂਗਲ ਦਾ ਪਹਿਲਾ ਨਾਂਅ ‘ਬੈਕਰਬ’ ਵੀ ਸੀ। ਇਥੇ ਗੂਗਲ ਦੀ ਏ.ਆਈ. ਅਰਥਾਤ ਆਰਟੀਫੀਸ਼ਲ ਇੰਟੈਲੀਜੈਂਸ ਦੀ ਗੱਲ ਹੋ ਰਹੀ ਹੈ ਤਾਂ ਸਮੁੱਚੇ ਵਿਸ਼ਵ ਵਿੱਚ 10ਵੀਂ ਤੇ 11ਵੀਂ ਭਾਸ਼ਾ ਵਿੱਚ ਪੰਜਾਬੀ ਦਾ ਸਥਾਨ ਹੈ ਪਰ ਚੈਟ ਜੀ.ਪੀ.ਟੀ. ’ਤੇ ਏ.ਆਈ. ਦੀ ਗੱਲ ਚੱਲਦੀ ਹੈ ਤਾਂ ਪੰਜਾਬੀ ਵਿੱਚ ਡਾਟਾ ਜ਼ਰੂਰੀ ਉਪਲਬਧ ਨਾ ਹੋਣ ਕਰਕੇ ਇਸ ਦੀ ਸੇਵਾ ਨਹੀਂ ਹੈ ਅਤੇ ਨਤੀਜੇ ਵਜੋਂ ਅਸੀਂ ਪੰਜਾਬੀ ਵਿੱਚ ਏ.ਆਈ. ਦੀਆਂ ਸੇਵਾਵਾਂ ਪ੍ਰਾਪਤ ਨਹੀਂ ਕਰ ਸਕਦੇ। ਸਿਰਫ਼ ਸਾਦਾ ਮਸ਼ੀਨੀ ਅਨੁਵਾਦ ਹੀ ਉਪਲਬਧ ਹੈ। ਉਥੇ ਵੀ ਅਰਥ ਬਦਲ ਜਾਂਦੇ ਹਨ।
ਏਆਈ ਤਕਨੀਕ ਦਾ ਕਿ੍ਰਸ਼ਮਾ
ਭਾਰਤ ਦੀਆਂ ਦੂਜੀਆਂ ਭਾਸ਼ਾਵਾਂ ਦੇ ਨਾਲ ਪੰਜਾਬੀ ਨੂੰ ਛੱਡਿਆ ਗਿਆ ਸੀ ਪਰ ਹੁਣ ਗੁਜਰਾਤੀ ਤੇ ਪੰਜਾਬੀ ਭਾਸ਼ਾ ਨੂੰ ਜੋੜਿਆ ਜਾ ਰਿਹਾ ਹੈ। ਇਹ ਹਾਲ ਦੀ ਘੜੀ ‘ਗੂਗਲ ਨਿਊਜ਼’ ਲਈ ਹੀ ਹੋਵੇਗਾ। ਹਾਲੇ ਭਾਸ਼ਾਵਾਂ ਦੀ ਗਿਣਤੀ 10 ਤੀਕ ਹੈ। ਇਹ ਸਥਿਤੀ ਹਾਲੇ ਬੁਨਿਆਦੀ ਢਾਂਚੇ ਦੀ ਹੈ ਤਾਂਕਿ ਡਿਜੀਟਲ ਤਕਨੀਕ ’ਤੇ ਏ.ਆਈ. ਦੀ ਵਰਤੋਂ ਨਾਲ ਪੰਜਾਬੀ ਭਾਸ਼ਾ ਵਿਚ ਇਹ ਸੇਵਾ ਜੋੜੀ ਜਾ ਸਕੇ। ਗੂਗਲ ਦੀ ਆਪਣੀ ਏ.ਆਈ. ਸੇਵਾ ਤਾਂ ਸਿਰਫ਼ ਜੈਮਿਨੀ ਹੀ ਰਹਿ ਗਈ ਹੈ। ਇਹ 40 ਭਾਸ਼ਾਵਾਂ ਵਿੱਚ ਉਪਲਬਧ ਹੈ ਤੇ ਮੁਸ਼ਕਲ ਭਾਸ਼ਾਵਾਂ ਕੋਰੀਅਨ ਤੇ ਜਾਪਾਨੀ ਭਾਸ਼ਾਵਾਂ ਵਿੱਚ ਵੀ ਹੈ। ਪੰਜਾਬੀ ਵਿੱਚ ਚੁੱਪ ਹੈ ਕਿਉਂਕਿ ਬੇਸਿਕ ਡਾਟਾ ਨਹੀਂ ਹੈ। ਪੂਰੀ ਦੁਨੀਆ ਵਿੱਚ ਪੰਜਾਬੀ ਤਾਂ ਹਨ ਪਰ 89 ਪ੍ਰਤੀਸ਼ਤ ਅੰਗਰੇਜ਼ੀ ’ਤੇ ਕੰਮ ਕਰਦੇ ਅਤੇ 5 ਪ੍ਰਤੀਸ਼ਤ ਟਰਾਂਸਲੇਸ਼ਨ ਟੂਲਜ਼ ਦੀਆਂ ਸੇਵਾਵਾਂ ਲੈਂਦੇ ਹਨ। ਭਾਰਤੀ ਭਾਸ਼ਾਵਾਂ ਲਈ ਜਨਰੇਟਿਵ ਏ.ਆਈ ਅਤੇ ਗੂਗਲ ਦੀ ਭੂਮਿਕਾ ਚੈਟ, ਜੀਟੀਪੀ ਦਾ ਅਧਿਐਨ ਕਰਦਿਆਂ ਅਸੀਂ ਵੇਖ ਸਕਦੇ ਹਾਂ ਕਿ ਹੁਣ ਇਹ ਮਸਨੂਈ ਬੁੱਧੀ ਨਾਲ ਭਾਸ਼ਾ ਤੇ ਕਾਂਟੈਂਟ ਦਾ ਸਰੂਪ ਬਦਲ ਜਾਂਦਾ ਹੈ। ਇਹ ਹੀ ਅਸਲ ਵਿੱਚ ਮਸਨੂਈ ਬੁੱਧੀ ਦੀ ਤਾਕਤ ਹੈ ਪਰ ਪੰਜਾਬੀ ਭਾਸ਼ਾ ਵਿੱਚ ‘ਜੈਮਿਨੀ’ ਦੀ ਭੂਮਿਕਾ ਕਿਧਰੇ ਨਹੀਂ ਹੈ ਅਤੇ ਕਈ ਵਾਰ ਪੰਜਾਬੀ ਅਨੁਵਾਦ ਲਈ ਬੇਭਰੋਸਗੀ ਵਿਖਾਈ ਦਿੰਦੀ ਹੈ ਪਰ ਪੰਜਾਬੀ ਦੀ ਸਥਿਤੀ ਬਾਰੇ ਕੋਈ ਵੀ ਪ੍ਰਬੰਧਕੀ ਤੇ ਖੋਜ ਲਈ ਗੂਗਲ ਦੇ ਅੰਕੜੇ ਵਿਖਾਉਂਦੇ ਹਨ ਕਿ ਭਾਵੇਂ ਸਾਡੀ ਪੰਜਾਬੀ ਭਾਸ਼ਾ ਦੁਨੀਆ ਦੀਆਂ ਮੋਹਰੀ ਜ਼ੁਬਾਨਾਂ ’ਚੋਂ ਹੈ ਪਰ ਇਸ ਨੂੰ ਇਕ ਕਰੋੜ ਵੀ ਲੋਕ ਨਹੀਂ ਬੋਲਦੇ। ਇਸ ਏ.ਆਈ. ਆਪਰੇਸ਼ਨਲ ਬੀਹੈਵੀਅਰ ਵਿੱਚ ਇਹ ਪਿਛੜੀ ਤੇ ਨਿਗੂਣੀ ਹਾਲਤ ’ਚ ਹੈ। ਇਸ ਏ.ਆਈ. ਦੀ ਜਵਾਬ ਸ਼ੈਲੀ ਵਿੱਚ ਉਹ ਹਰ ਵਾਰ ਕਹਿੰਦਾ ਹੈ ਜੋ ਉਸੇ ਵਿੱਚ ਹੈ- “apologize, but i am still not able to directly translate the text into punjabi at this time.”
ਏ.ਆਈ. ਦੀ ਤਾਕਤ ਅਪਾਰ
ਏ.ਆਈ. ਦੀ ਤਾਕਤ ਅਪਾਰ ਹੈ ਤੇ ਸਮਰੱਥਾ ਮਨੁੱਖੀ ਗਿਣਤੀ ਤੋਂ ਕਿਤੇ ਅੱਗੇ। ਭਾਰਤੀ ਭਾਸ਼ਾਵਾਂ ਦੇ ਪ੍ਰਸੰਗ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਏ.ਆਈ. ਡਿਜੀਟਲ ਵੰਡ ਤੋਂ ਬਾਅਦ ਇਹ ਕਰੋੜਾਂ ਲੋਕਾਂ ਲਈ ਗਿਆਨ ਤੇ ਉਨ੍ਹਾਂ ਨੂੰ ਬੇਹੱਦ ਕਾਬਲ ਬਣਾਉਣ ਦੀ ਤਾਕਤ ਰੱਖਦੀ ਹੈ। ਇਸ ਵਿੱਚ ਰੋਮਾਂਚ ਨਾਲ ਭਰੇ ਮੌਕੇ ’ਤੇ ਗਿਆਨ ਦੀਆਂ ਸੀਮਾਵਾਂ ਦਾ ਆਪਣਾਪਣ ਹੈ ਪਰ ਮਾਨਵੀ ਸੰਵੇਦਨਾ ਨਹੀਂ ਹੈ ਕਿਉਂਕਿ ਮਸ਼ੀਨੀ ਡਿਜ਼ੀਟਲ ਕੰਪਿਊਟਰੀ ਗਿਆਨ ਤਕਨੀਕ ਦਾ ਸਰੋਤ ਹੈ। ਉਧਰ ਮਾਇਕਰੋ ਸਾਫਰ ਦਾ — ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਨਵੀਂ ਤਰ੍ਹਾਂ ਦੇ ਮੁਕਾਬਲੇ ਵਿੱਚ ਖੜ੍ਹਾ ਕਰਦਾ ਹੈ। ਇਹ ਹੁਣ ਮਸਨੂਈ ਬੁੱਧੀ ਦੀ ਤਿੱਖੀ ਤੇ ਤੀਖਣ ਬੁੱਧੀ ਦਾ ਕਮਾਲ ਹੈ। ਭਾਰਤੀ ਕੰਪਨੀ ਸਰਵਮ ਆਪਣੇ ਸੰਸਿਤ ਨਾਂ ਨਾਲ ਏ.ਆਈ. ਦੇ ਵਿਗਿਆਨ ਖੋਜ ਦੇ ਸਰਚ ਇੰਜਣਾਂ ਨਾਲ ਸਾਡੇ ਸਾਹਮਣੇ ਹੈ ਪਰ ਅਜੇ ਬੇਹੱਦ ਸ਼ੁਰੂਆਤੀ ਦਿਨ ਹਨ
ਭਾਸ਼ਾ ਮਾਡਲ ਤੇ ਹੋਰ ਖੇਤਰਾਂ ’ਚ ਵੀ ਫਾਡੀ
ਗੂਗਲ ਨੇ ਟੀਐਸ ’ਤੇ ਭਾਸ਼ਾ ਮਾਡਲ (ਐਲਐਲਐਮ) ਤੇ ਬਹੁਭਾਸ਼ੀ ਮਾਡਲ ਬੀਈਆਰਟੀਸ (ਬਰਟ) ਬਣਾਏ ਹਨ ਜੋ ਏਸ਼ੀਅਨ ਭਾਸ਼ਾਵਾਂ ’ਚ ਸਿਰਫ਼ ਹਿੰਦੀ, ਬੰਗਾਲੀ, ਤਾਮਿਲ ਤੇ ਤੇਲਗੂ ਨੂੰ ਵੀ ਵਧੀਆ ਸਰਵਿਸ ਦੇ ਰਹੇ ਹਨ। ਬਾਕੀ ਭਾਰਤੀ ਭਾਸ਼ਾਵਾਂ ਤੇ ਉਰਦੂ ਪੰਜਾਬੀ ਨਾਦਾਰਦ ਹਨ। ਇਹ ਨਾਂ ਦੀ ਤਕਨੀਕ ਐਨਐਲਪੀ ਅਨੁਪ੍ਰਯੋਗਾਂ ਦਾ ਆਧਾਰ ਬਣ ਰਹੇ ਹਨ ਤੇ ਸੇਵਾਰਤ ਹਨ ਜਿਸ ਨੂੰ ਲੱਖਾਂ ਲੋਕ ਵੇਖ ਰਹੇ ਹਨ। ਉਧਰ ਗੂਗਲ ਦੇ ਚੈਟਬਾਟ ਨੇ ਕੰਨੜ ਭਾਸ਼ਾ ਵਿਚ ਜੋ ਮਾਡਲ ਬਣਾਏ ਹਨ ਉਹ ਬਿਮਾਰੀ ਤੇ ਮੈਡੀਕਲ ਤਕਨੀਕ ਮੁਹੱਈਆ ਕਰਵਾ ਰਹੇ ਹਨ। ਇੰਡਨ ਕੀ-ਬੋਰਡ ਜੋ ਸਾਰੀਆਂ ਭਾਸ਼ਾਵਾਂ ਲਈ ਕੀ-ਬੋਰਡ ਦਿੰਦਾ ਹੈ,ਉਹ ਹੁਣ ਛੋਟੀਆਂ ਤੇ ਕਬਾਇਲੀ ਭਾਸ਼ਾਵਾਂ ’ਤੇ ਕੰਮ ਰਿਹਾ ਹੈ ਪਰ ਉਥੇ ਵੀ ਪੰਜਾਬੀ ਤੇ ਪੰਜਾਬੀ ਦੀਆਂ ਦਰਜਨਾਂ ਲੋਕ ਬੋਲੀਆਂ ਨਹੀਂ ਹਨ। ਹਾਲਾਂਕਿ ਗੂਗਲ ਇਸ ਲਈ ਭਾਰਤ ਸਹਿਤ ਦੁਨੀਆ ਦੀਆਂ ਕਈ ਯੂਨੀਵਰਸਿਟੀਆਂ ਲਈ ਖੋਜ ਸਟਾਰਟਅੱਪ ਲਈ ਸਹਿਯੋਗ ਕਰਦਾ ਹੈ। ਇਹ ਡੇਟਾਸੈਟ ਦਾ ਮਾਡਲ ਹੈ। ਪਰ ਵਿਦੇਸ਼ ਤੇ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਵਿੱਚ ਇਸ ਲਈ ਪੰਜਾਬੀ ਭਾਸ਼ਾ ਦਾ ਸਟਾਰਟਅੱਪ ਨਹੀਂ ਹੈ ਜਿਸ ਨਾਲ ਏ.ਆਈ. ਦੇ ਖੇਤਰ ਵਿੱਚ ਖੋਜ ਸਟਾਰਟਅੱਪ ’ਤੇ ਖੋਜ ਹੋ ਸਕੇ।
ਇੰਟਰਨੈਟ ਮੱਧਮ ਗਤੀ ਸਪੀਡ ’ਤੇ ਨਾ ਹੋਣਾ ਪੰਜਾਬੀ ਡਾਟਾ ਏ.ਆਈ. ਦੀਆਂ ਦੂਜੀਆਂ ਮੁਸੀਬਤਾਂ ਹਨ। ਇਸ ਦਾ ਸਿੱਧਾ ਪ੍ਰਭਾਵ ਇਹ ਹੈ ਕਿ ਏ.ਆਈ.ਦੇ ਦੁਨਿਆਵੀ ਪ੍ਰਸੰਗ ਗਿਆਨ, ਖੋਜਾਂ ਤੇ ਭਾਸ਼ਾ ਤਕਨੀਕ ਅਨੁਵਾਦ ਜੋ ਆਸਾਨ ਤੇ ਗਿਆਨਮਈ ਹੋ ਸਕਦੇ ਨੇ, ਉਪਲਬਧ ਨਹੀਂ ਹਨ। ਜਿਸ ਕਾਰਨ ਕਰੋੜਾਂ ਦੀ ਗਿਣਤੀ ਪੰਜਾਬੀ ਅੰਗਰੇਜ਼ੀ ਭਾਸ਼ਾ ਵਿੱਚ ਏ.ਆਈ. ਦੀ ਵਰਤੋਂ ਕਰ ਰਹੇ ਹਨ ਅਤੇ ਆਪਣੀ ਸੰਸਕਿ੍ਰਤੀ ਤੇ ਸਭਿਆਚਾਰ ਤੇ ਪੰਜਾਬੀ ਭਾਸ਼ਾ ਤੋਂ ਦੂਰ ਹੋ ਰਹੇ ਹਨ।
ਸਰਕਾਰਾਂ ਤੇ ਅਦਾਰੇ ਦੇਣ ਧਿਆਨ
ਹੁਣ ਲੋੜ ਇਹ ਹੈ ਕਿ ਸਾਡੀਆਂ ਸਰਕਾਰਾਂ, ਯੂਨੀਵਰਸਿਟੀਆਂ ਤੇ ਵਿਰਾਸਤੀ ਖੋਜ ਅਦਾਰੇ ਇਸ ਪਾਸੇ ਧਿਆਨ ਦੇਣ। ਸ਼੍ਰੋਮਣੀ ਕਮੇਟੀ ਦੀ ਵੀ ਇਸ ਵਿੱਚ ਵੱਡੀ ਭੂਮਿਕਾ ਹੋ ਸਕਦੀ ਹੈ। ਇਹ ਪਹਿਲ ਕਿਸੇ ਨੇ ਤਾਂ ਕਰਨੀ ਹੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਮਸਨੂਈ ਬੁੱਧੀ ਦਾ ਨਵਾਂ ਪੰਜਾਬੀ ਮਾਡਲ ਡਾਟਾ ਤਿਆਰ ਕਰ ਸਕੀਏ।
ਵਿਸ਼ੇਸ਼ ਰੂਪ ’ਚ ਤਿਆਰ ਮਾਡਲ ਪੰਜਾਬੀ ਭਾਸ਼ਾ ਦਾ ਦੁਨਿਆਵੀ ਪੱਧਰ ’ਤੇ ਵਿਕਾਸ ਕਰ ਸਕਦੇ ਹਨ ਤੇ ਖੋਜ ਮਾਡਲ ਨੂੰ ਕੌਮਾਂਤਰੀ ਪੱਧਰ ’ਤੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਤੇ ਭਾਸ਼ਾ ਵਿਰਾਸਤ ਨੂੰ ਨਵਾਂ ਰੂਪ ਦੇ ਸਕਦੇ ਹਨ ਅਤੇ ਇਕ ਮਾਡਲ ਬਣ ਸਕਦੇ ਹਨ। ਏ.ਆਈ. ਆਰਟੀਫੀਸ਼ੀਅਲ ਲਈ ਪਹਿਲ ਕੌਣ ਕਰੇਗਾ, ਇਹ ਸਵਾਲ ਹੁਣ ਗੰਭੀਰ ਹੈ।
(ਲੇਖਕ ਬ੍ਰਾਡਕਾਸਟਰ ਅਤੇ ਦੂਰਦਰਸ਼ਨ ਦੇ ਉਪ-ਮਹਾਨਿਰਦੇਸ਼ਕ ਰਹੇ ਹਨ)
ਆਭਾਰ : https://www.punjabijagran.com/technology/general-artificial-intelligence-use-of-punjabi-language-vs-technology-9334656.html
test