ਗੁਰਜੀਤ ਸਿੰਘ ਗਿੱਲ
ਰਾਜੇਵਾਲ ਸਾਬ ਮੈਂ ਤੁਹਾਡੀ ਇੱਕ ਇੰਟਰਵਿਊ ਸੁਣੀ ਕੁਝ ਦਿਨ ਪਹਿਲਾਂ ਜਿਸ ਵਿੱਚ ਤੁਸੀਂ ਨਾਮ ਲੈਕੇ ਕਹਿ ਰਹੇ ਹੋ ਕਿ ਹੋਮ ਮਨਿਸਟਰ ਨੇ ਤੁਹਾਨੂੰ ਕਿਹਾ ਸੀ ਕਿ ਇਹਨਾਂ ਬਿੱਲਾਂ ਵਿੱਚ ਜਿੰਨੀਆਂ ਮਰਜੀ Amendments ਕਰਵਾ ਲਓ ਆਪਣੀ ਮਰਜੀ ਨਾਲ ਤੁਸੀਂ ਇਥੋਂ ਤੱਕ ਵੀ ਕਿਹਾ ਕਿ ਅਮਿਤ ਸ਼ਾਹ ਕਹਿੰਦਾ ਕਿ ਐਨੀਆਂ ਕੁ Amendments ਕਰਵਾ ਲਓ ਕਿ ਇਹ ਬਿੱਲ ਦਾ ਕੋਈ ਮਤਲਬ ਹੀ ਨਾ ਰਹਿ ਜਾਵੇ ਬਸ ਰੱਦ ਨਹੀਂ ਕਰ ਸਕਦੇ ਇਹਨੂੰ….!!!!
ਰਾਜੇਵਾਲ ਸਾਬ ਜਿੰਨੀਆਂ ਤੁਸੀਂ ਸਿਆਣਪ ਭਰੀਆਂ ਗੱਲਾਂ ਕਰਦੇ ਓ ਮੈਨੂੰ ਨਹੀਂ ਲੱਗਦਾ ਕੋਈ ਹੋਰ ਕਿਸਾਨ ਆਗੂ ਜਾਂ ਕੋਈ ਸਮਰਥਕ ਇਸ ਲੈਵਲ ਦੀਆਂ ਦਲੀਲਾਂ ਸਮੇਤ ਗੱਲਾਂ ਕਰ ਸਕਦਾ ਆ…. ਮੇਰੇ ਕਹਿਣ ਦਾ ਮੰਤਵ ਇਹ ਆ ਕਿ “ਜੇ ਤੁਹਾਨੂੰ ਅਮਿਤ ਸ਼ਾਹ ਨੇ ਇਹ ਸਭ ਕਹਿ ਹੀ ਦਿੱਤਾ ਸੀ ਤਾਂ ਤੁਸੀਂ ਉਹ Amendments ਕਿਉਂ ਨਹੀਂ ਕਰਵਾਈਆਂ, ਜਦਕਿ ਸਾਡੀ ਲੜਾਈ ਤਾਂ ਹੈ ਈ ਇਹਨਾਂ ਕਾਨੂੰਨਾਂ ਵਿਰੁੱਧ ਜਦ ਉਹ ਸਭ ਕਾਲੇ ਕਨੂੰਨ ਤੁਸੀਂ ਬਦਲ ਸਕਦੇ ਸੀ ਤਾਂ ਉਦੋਂ ਉਹ ਬਦਲੇ ਕਿਉਂ ਨਹੀਂ, ਓਦੋਂ ਕਿਉਂ ਅੜੇ ਰਹੇ…???
ਕਿ ਸਿਆਸੀ ਜ਼ਮੀਨ ਦੀ ਭਾਲ ਵਿੱਚ ਅੰਨ੍ਹੇ ਹੋਗੇ ਸੀ ਤੁਸੀਂ ਵੀ…??? ਜਿਹੜੇ ਸਾਡੇ ਹੋਰ ਭਰਾਵਾਂ ਦੀਆਂ ਜਾਨਾਂ ਕੁਰਬਾਨ ਕਰਨ ਵਾਸਤੇ ਓਥੇ Yes or No ਤੇ ਅੜੇ ਰਹੇ….????
ਆਹ ਉਮੀਦ ਤਾਂ ਤੁਹਾਡੇ ਕੋਲੋਂ ਬਿਲਕੁਲ ਵੀ ਨਹੀਂ ਸੀ, ਕੋਈ ਨਾ ਕੋਈ ਲਾਲਚ ਤਾਂ ਜਰੂਰ ਸੀ ਤੁਹਾਡੇ ਦਿਲ ਚ… ਹੁਣ ਇੱਕ ਗੱਲ ਹੋਰ ਆ ਕਿ ਜਿਸ ਦਿਨ ਅਮਿਤ ਸ਼ਾਹ ਨੇ ਤੁਹਾਨੂੰ ਇਹ ਮੌਕਾ ਦਿੱਤਾ ਸੀ ਉਸ ਦਿਨ ਤੋਂ ਲੈਕੇ ਹੁਣ ਤੱਕ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੀ ਗਿਣਤੀ ਕਰ ਲਿਓ ਜਰੂਰ… ਜੇ ਹੁਣ ਵੀ ਸੋਧਾਂ ਕਰਵਾ ਕੇ ਸੰਘਰਸ਼ ਖਤਮ ਕਰਕੇ ਉਠ ਖੜੇ ਤਾਂ ਉਹਨਾਂ ਦੀਆਂ ਮੌਤਾਂ ਦੇ ਜਿੰਮੇਵਾਰ ਤੁਸੀਂ ਹੋਵੋਗੇ…..!!!
ਮੇਰੇ ਵੱਲੋਂ ਤਾਂ ਇੱਕ ਹੀ ਸੁਝਾਅ ਆ ਤੁਹਾਨੂੰ ਕਿ “ਜੇ ਅਸਲ ਚ ਆਪਣੇ ਪਿਓ ਦਾ ਖੂਨ ਓ ਤਾਂ ਰਹਿਓ ਕੈਮ ਆਪਣੀ ਜ਼ੁਬਾਨ ਤੇ, ਰੱਦ ਕਰਵਾਏ ਬਿਨਾਂ ਪੰਜਾਬ ਨਾ ਮੁੜਿਓ” ਜੇ ਮੁੜਨਾ ਹੋਇਆ ਤਾਂ ਗਲ ਚ ਪੱਲਾ ਪਾਕੇ ਉਹਨਾਂ ਮੌਤਾਂ ਦੀ ਜਿੰਮੇਵਾਰੀ ਜਰੂਰ ਲਿਓ ਜਿਹੜੀਆਂ ਤੁਹਾਡੀ ਉਸ ਗਲਤੀ ਕਰਕੇ ਹੋਈਆਂ ਨੇ…!!!
ਹੁਣ ਜਿੱਥੋਂ ਤੱਕ ਮੈਨੂੰ ਪਤਾ ਸਰਕਾਰ ਹੁਣ ਤੁਹਾਨੂੰ ਉਹ Amendments ਕਰਨ ਦਾ ਮੌਕਾ ਵੀ ਨਹੀਂ ਦੇ ਰਹੀ…. ਇਹ ਸਭ ਤੁਹਾਡੀ ਗਲਤੀ ਆ ਰਾਜੇਵਾਲ ਸਾਬ ਤੁਹਾਨੂੰ ਇਸ ਕਰਕੇ ਕਹਿ ਰਹੇ ਆ ਕਿਉਂਕਿ ਤੁਸੀਂ ਸਭ ਤੋਂ ਪ੍ਰਮੁੱਖ ਆਗੂ ਹੋ ਇਸ ਸੰਗਰਸ਼ ਦੇ ਤੁਹਾਨੂੰ ਹੀ ਸਭ ਨੇ Follow ਕਰਨਾ ਸੀ ਤੁਹਾਡੇ ਕਹੇ ਤੇ ਹੀ ਸਭਨੇ Action ਕਰਨਾ ਸੀ…. ਯਾਦ ਰਖਿਓ ਇਹ ਗੱਲ….!!!
ਜੇ ਹੁਣ ਵੀ ਸੋਧਾਂ ਤੇ ਮੰਨਕੇ ਆਵਦੇ ਗਲਾਂ ਚ ਹਾਰ ਪਵਾ ਕੇ ਵਾਪਿਸ ਪਰਤ ਆਏ ਤਾਂ ਹੋਰ ਕੁਝ ਨਹੀਂ ਤੁਹਾਡੀ ਜ਼ਮੀਰ ਤੁਹਾਨੂੰ ਲਾਹਨਤਾਂ ਜਰੂਰ ਪਾਊਗੀ, ਜੇ ਅਸਲ ਦੇ ਹੋਏ ਤਾਂ ਹੁਣ ਮੁੜਿਓ ਨਾ….
ਤੁਹਾਡੇ ਕਹਿਣ ਦੇ ਮੁਤਾਬਿਕ “ਜੇ ਇਹ ਕਾਲੇ ਕਨੂੰਨ ਰੱਦ ਨਾ ਹੋਏ ਤਾਂ ਸਰਕਾਰ ਨੇ ਸਭ ਕਿਸਾਨਾਂ ਦੀਆਂ ਜ਼ਮੀਨਾਂ ਦੱਬ ਲੈਣੀਆਂ ਆ” ਉਹ ਜਮੀਨਾਂ ਜਰੂਰ ਬਚਾ ਲਿਓ ਕਾਨੂੰਨ ਰੱਦ ਕਰਵਾ ਕੇ…!!!
ਕਿਉਂਕਿ ਜੇ ਸੋਧਾਂ ਨਾਲ ਬਚਣੀਆਂ ਹੁੰਦੀਆਂ ਤਾਂ ਉਸੇ ਦਿਨ ਹੀ ਬਚ ਜਾਂਦੀਆਂ ਤੇ ਉਸਤੋਂ ਬਾਅਦ ਸੈਂਕੜੇ ਕਿਸਾਨ ਆਪਣੀਆਂ ਜਾਨਾਂ ਨਾ ਗੁਆਉਂਦੇ
(ਗੁਰਜੀਤ ਸਿੰਘ ਗਿੱਲ, ਪਿੰਡ ਸੱਤੋਵਾਲ, ਰਾਏਕੋਟ, ਲੁਧਿਆਣਾ)
test