ਪਰਮਜੀਤ ਗਰੇਵਾਲ
ਕੁਰੁਕਸ਼ੇਤਰਾ ਯੂਨੀਵਰਸਿਟੀ
ਭਾਰਤੀ ਸੰਸਕਿ੍ਰਤੀ ਪੂਰੇ ਵਿਸਵ ਵਿੱਚ ਆਪਣਾ ਇੱਕ ਵਿਲੱਖਣ ਸਥਾਨ ਰੱਖਦੀ ਹੈ। ਇਸ ਵਿਲੱਖਣਤਾ ਦਾ ਇੱਕ ਕਾਰਨ ਭਾਰਤ ਵਿੱਚ ਮਨਾਏ ਜਾਣ ਵਾਲੇ ਤਿੱਥ ਤਿਉਹਾਰ ਅਤੇ ਰੀਤੀ ਰਿਵਾਜ ਹਨ ਜਿਹੜੇ ਭਾਰਤ ਭਰ ਦੇ ਭਿੰਨ- ਭਿੰਨ ਧਰਮਾਂ, ਨਸਲਾਂ, ਖਿੱਤਿਆਂ, ਭਾਸ਼ਾਈ ਅਤੇ ਸਭਿਆਚਾਰਕ ਵਿਭਿੰਨਤਾਵਾਂ ਨਾਲ ਜੁੜੇ ਲੋਕਾਂ ਨੂੰ ਏਕੇ ਦੇ ਸੂਤਰ ਵਿੱਚ ਪਰੋਣ ਦਾ ਕੰਮ ਕਰਦੇ ਹਨ। ਇਹਨਾਂ ਤਿਉਹਾਰਾਂ ਵਿੱਚ ਇੱਕ ਲੋਹੜੀ ਦਾ ਤਿਉਹਾਰ ਹੈ ਜਿਹੜਾ ਹਰ ਸਾਲ 13 ਜਨਵਰੀ ਨੂੰ ਪੂਰੇ ਉੱਤਰੀ ਭਾਰਤ ਵਿੱਚ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ। ਲੋਹੜੀ ਮਾਘ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਮਨਾਈ ਜਾਂਦੀ ਹੈ। ਲੋਹੜੀ ਦਾ ਸਬੰਧ ਮੌਸਮ ਨਾਲ ਬੜੀ ਗੂੜ੍ਹੀ ਤਰ੍ਹਾਂ ਜੁੜਿਆ ਹੋਇਆ ਹੈ। ਪੋਹ ਮਹੀਨੇ ਦੀ ਕੜਕਦੀ ਠੰਡ ਤੋਂ ਬਚਣ ਲਈ ਭਾਈਚਾਰਕ ਸਾਂਝ ਅਤੇ ਅੱਗ ਦਾ ਨਿੱਘ ਪ੍ਰੇਮ ਅਤੇ ਆਪਸੀ ਸਾਂਝ ਦਾ ਪ੍ਰਤੀਕ ਹੈ। ਲੋਹੜੀ ਮੌਕੇ ਬਾਲੀ ਜਾਣ ਵਾਲੀ ਅੱਗ ਦੁੱਖ ਦਲਿੱਦਰ ਦੇ ਖਾਤਮੇ ਅਤੇ ਨਵੀਂ ਊਰਜਾ ਦੇ ਸੰਚਾਰ ਦਾ ਪ੍ਰਤੀਕ ਬਣਦੀ ਹੈ। ਲੋਹੜੀ ਨਾਲ ਕਈ ਤਰ੍ਹਾਂ ਦੀਆਂ ਦੰਤ ਕਥਾਵਾਂ ਜੁੜੀਆਂ ਹੋਈਆਂ ਹਨ। ਇਹਨਾਂ ਵਿੱਚੋਂ ਪ੍ਰਮੁੱਖ ਦੰਤ ਕਥਾ ਦੁੱਲਾ ਭੱਟੀ ਦੀ ਹੈ। ਦੁੱਲਾ ਭੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਹੈ। ਲੋਕ ਨਾਇਕ ਕਿਸੇ ਖਾਸ ਖਿੱਤੇ ਦਾ ਗਹਿਣਾ ਹੁੰਦੇ ਹਨ ਜਿਹਨਾਂ ਨੂੰ ਉੱਥੋਂ ਦੇ ਲੋਕਾਂ ਨੇ ਆਪਣੇ ਦਿਲ ਦੇ ਤਖਤੋ -ਤਾਜ ਤੇ ਬਿਠਾਇਆ ਹੁੰਦਾ ਹੈ। ਦੁੱਲਾ ਭੱਟੀ ਅਣਵੰਡੇ ਪੰਜਾਬ ਦਾ ਅਜਿਹਾ ਹੀ ਇੱਕ ਲੋਕ ਨਾਇਕ ਹੋਇਆ ਹੈ ਜੋ ਪੰਜਾਬੀਅਤ ਵਿਚਲੀ ਨਾਬਰੀ, ਸਵੈਮਾਣ ਤੇ ਅਣਖ ਦੀ ਧੁਨੀ ਦਾ ਜੀਉਂਦਾ ਜਾਗਦਾ ਪ੍ਰਤੀਕ ਹੈ। ਪੰਜਾਬੀਆਂ ਨੇ ਆਪਣੇ ਇਸ ਲੋਕ ਨਾਇਕ ਨੂੰ ਹਿੱਕ ਦੇ ਤਵੀਤ ਵਾਂਗ ਸੰਭਾਲ ਕੇ ਰੱਖਿਆ ਹੋਇਆ ਹੈ। ਅਣਖ, ਨਾਬਰੀ ਅਤੇ ਗੈਰਤ ਦਾ ਪ੍ਰਤੀਕ ਦੁੱਲਾ ਭੱਟੀ ਅੱਜ ਤੱਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰੂਹ ਵਿੱਚ ਝਲਕਦਾ ਹੈ। ਦੁੱਲਾ ਭੱਟੀ ਦਾ ਪੂਰਾ ਨਾਂ ਰਾਏ ਅਬਦੁੱਲਾ ਖਾਨ ਭੱਟੀ ਸੀ ਜਿਸਦਾ ਸਬੰਧ ਅਣਖ ਤੇ ਗੈਰਤ ਦੀ ਪ੍ਰਤੀਕ ਰਾਜਪੂਤ ਸ਼੍ਰੇਣੀ ਨਾਲ ਸੀ। ਦੁੱਲੇ ਦਾ ਜਨਮ ਸਾਂਦਲਬਾਰ ਦੇ ਪਿੰਡ ਭੱਟੀਆਂ (ਪਾਕਿਸਤਾਨ) ਵਿਖੇ ਪਿਤਾ ਫਰੀਦ ਭੱਟੀ ਅਤੇ ਮਾਂ ਲੱਧੀ ਦੇ ਘਰ ਆਪਣੇ ਪਿਤਾ ਦੀ ਮੌਤ ਤੋਂ ਚਾਰ ਮਹੀਨੇ ਬਾਅਦ ਹੋਇਆ। ਦੁੱਲੇ ਦਾ ਬਚਪਨ ਖੇਡਦਿਆਂ ਕੁੱਦਦਿਆਂ ਬੀਤਿਆਂ। ਪੜ੍ਹਾਈ ਵਿੱਚ ਦੁੱਲੇ ਦਾ ਬਹੁਤਾ ਮਨ ਨਾ ਲੱਗਾ। ਦੁੱਲਾ ਬਚਪਨ ਵਿੱਚ ਆਪਣੇ ਪਿਓ-ਦਾਦੇ ਨਾਲ ਵਾਪਰੀ ਅਣਹੋਣੀ ਤੋਂ ਅਣਜਾਣ ਸੀ। ਚੜ੍ਹਦੀ ਜਵਾਨੀ ਦੀ ਉਮਰੇ ਜਦੋਂ ਦੁੱਲੇ ਨੂੰ ਇਸ ਬਾਰੇ ਪਤਾ ਲੱਗਾ ਤਾਂ ਦੁੱਲੇ ਦਾ ਖੂਨ ਖੌਲ ਉੱਠਿਆ ਅਤੇ ਬੇਰਹਿਮ ਤੇ ਜਾਲਮ ਮੁਗਲ ਹਕੂਮਤ ਕੋਲੋਂ ਆਪਣੇ ਪਿਓ ਦਾਦਿਆਂ ਦਾ ਬਦਲਾ ਲੈਣ ਅਤੇ ੳਸਦੇ ਜੁਲਮਾਂ ਵਿਰੁੱਧ ਖੜਾ ਹੋਣ ਦਾ ਤਹੱਈਆ ਕੀਤਾ। ਦੁੱਲਾ ਪੰਜਾਬ ਦੀ ਉਸ ਰਵਾਇਤ ਦਾ ਲਖਾਇਕ ਹੈ ਜਿਹੜੀ ਧੌਂਸ ਅਤੇ ਦਾਬੇ ਤੋਂ ਹਮੇਾ ਆਕੀ ਰਹੀ ਹੈ। ਇਹ ਰਵਾਇਤ ਦੁੱਲੇ ਦੇ ਪਿਓ ਦਾਦੇ ਤੋਂ ਦੁੱਲੇ ਨੂੰ ਵਿਰਾਸਤ ਵਿੱਚ ਮਿਲੀ। ਦੁੱਲੇ ਦਾ ਦਾਦਾ ਸਾਂਦਲ ਅਤੇ ਪਿਓ ਫਰੀਦ ਭੱਟੀ ਵੀ ਮੁਗਲਾਂ ਦੇ ਨਾਬਰ ਸਨ ਜਿਹਨਾਂ ਨੇ ਮੁਗਲ ਬਾਦਾਹ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ। ਇਸ ਵਿਰੋਧ ਕਾਰਨ ਹੀ ਦੁੱਲੇ ਦੇ ਇਹਨਾਂ ਵਡੇਰਿਆਂ ਨੂੰ ਸਜਾ-ਏ-ਮੌਤ ਦਿੱਤੀ ਗਈ ਅਤੇ ਉਹਨਾਂ ਦੇ ਮਿ੍ਰਤਕ ਸਰੀਰਾਂ ਦੀਆਂ ਖੱਲਾਂ ਵਿੱਚ ਤੂੜੀ ਭਰ ਕੇ ਲਾਹੌਰ ਦੇ ਮੁੱਖ ਦਰਵਾਜਿਆਂ ਤੇ ਪੁੱਠੇ ਲਟਕਾਇਆ ਗਿਆ। ਇਸ ਤਰ੍ਹਾਂ ਕਰਕੇ ਬਾਦਾਹ ਜਿੱਥੇ ਬਾਗੀ ਆਵਾ ਨੂੰ ਦਬਾਉਣਾ ਚਾਹੁੰਦਾ ਸੀ, ਉੱਥੇ ਆਮ ਲੋਕਾਈ ਦੇ ਮਨਾਂ ਵਿੱਚ ਇੱਕ ਦਹਿਲ ਵੀ ਬਿਠਾਉਣਾ ਚਾਹੁੰਦਾ ਸੀ ਤਾਂ ਜੁ ਅੱਗੇ ਤੋਂ ਕੋਈ ਵੀ ਵਿਅਕਤੀ ਸ਼ਾਹੀ ਹੁਕਮ ਦੀ ਤਾਮੀਲ ਨਾ ਕਰਨ ਦਾ ਹੀਆ ਨਾ ਕਰ ਸਕੇ। ਦੁੱਲਾ ਆਪਣੇ ਪਿਓ-ਦਾਦੇ ਦੁਆਰਾ ਦਿਖਾਈ ਨਾਬਰੀ ਦੀ ਨਿਰੰਤਰਤਾ ਬਣਿਆ।
ਦੁੱਲਾ ਜਨਮ ਤੋਂ ਹੀ ਅੜਬ ਤੇ ਅੜੀਅਲ ਸੁਭਾਅ ਵਾਲਾ ਸੀ। ਜਦੋਂ ਮਾਂ ਨੇ ਮਸੀਤ ਪੜ੍ਹਨ ਲਈ ਭੇਜਿਆ ਤਾਂ ਕਾਜੀ ਨੂੰ ਕੁੱਟ ਕੇ ਘਰ ਆ ਗਿਆ ਤੇ ਮੁੜਕੇ ਕਦੀ ਪੜ੍ਹਨ ਨਾ ਗਿਆ। ਜਦੋਂ ਦੁੱਲਾ ਜਵਾਨ ਹੋਇਆ ਤਾਂ ਉਸਦੀਆਂ ਰਾਰਤਾਂ ਤੋਂ ਤੰਗ ਆ ਨੰਦੀ ਮਰਾਸਨ ਨੇ ਇੱਕ ਦਿਨ ਦੁੱਲੇ ਨੂੰ ਤਾਅਨਾ ਮਾਰਿਆ ਕਿ ਦੁੱਲਿਆ ਤੂੰ ਤੀਵੀਆਂ ਨਾਲ ਲੜਦਾ ਰਹਿੰਨੈ, ਤੈਨੂੰ ਪਤਾ ਤੇਰੇ ਬਾਪ ਦਾਦੇ ਨਾਲ ਅਕਬਰ ਨੇ ਕੀ ਕੀਤੀ ਸੀ। ਜੇ ਸੂਰਮਾ ਅਖਵਾਉਨੈ ਤਾਂ ਬਾਦਾਹ ਪਾਸੋਂ ਬਦਲਾ ਲੈ ਕੇ ਵਿਖਾਲ। ਦੁੱਲੇ ਨੂੰ ਇਹ ਤਾਅਨਾ ਕਟਾਰ ਵਾਂਗ ਚੀਰ ਗਿਆ ਤੇ ਉਹ ਗੁੱਸੇ ਨਾਲ ਭਰਿਆ ਪੀਤਾ ਆਪਣੀ ਮਾਂ ਲੱਧੀ ਕੋਲ ਗਿਆ। ਲੱਧੀ ਨੇ ਪੁੱਤ ਦੀਆਂ ਅੱਖਾਂ ਵਿੱਚ ਜਦੋਂ ਵਿਦ੍ਰੋਹੀ ਸੁਰ ਵੇਖੀ ਤਾਂ ਹੁਣ ਤੱਕ ਉਸਤੋਂ ਜੋ ਸੱਚਾਈ ਛੁਪਾ ਰੱਖੀ ਸੀ, ਸਾਰੀ ਕਹਿ ਸੁਣਾਈ। ਦੁੱਲਾ ਜਿਉਂ ਜਿਉਂ ਆਪਣੀ ਮਾਂ ਤੋਂ ਆਪਣੇ ਵਿਰਸੇ ਬਾਰੇ ਸੁਣਦਾ ਗਿਆ ਉਸਦਾ ਖੂਨ ਖੌਲਦਾ ਗਿਆ ਤੇ ਮੁਗਲ ਬਾਦਾਹ ਅਕਬਰ ਵਿਰੁੱਧ ਨੋਰਤ ਵੱਧਦੀ ਗਈ। ਲੱਧੀ ਨੇ ਸੱਤ ਕੋਠੀਆਂ ਅੰਦਰ ਸਾਂਭੇ ਉਸਦੇ ਪਿਓ-ਦਾਦੇ ਦੇ ਹਥਿਆਰ ਉਸਨੂੰ ਦਿਖਾਏ। ਦੁੱਲੇ ਅੰਦਰ ਆਪਣੇ ਵਡੇਰਿਆਂ ਦਾ ਬਦਲਾ ਲੈਣ ਦੀ ਚਿੰਗਾਰੀ ਭਾਂਬੜ ਬਣ ਉੱਠੀ।
ਦੁੱਲੇ ਨੇ ਮੁਗਲ ਹਕੂਮਤ ਵਿਰੁੱਧ ਆਪਣੇ ਹਮ-ਉਮਰ ਸਾਥੀਆਂ ਦੀ ਇੱਕ ਨਿੱਜੀ ਫੌਜ ਤਿਆਰ ਕਰ ਲਈ। ਇਹਨਾਂ ਅਣਖੀ ਯੋਧਿਆਂ ਨੇ ਮੁਗਲ ਸਲਤਨਤ ਦੇ ਸ਼ਾਹੀ ਖਜਾਨੇ ਨੂੰ ਲੁੱਟ ਕੇ ਗਰੀਬਾਂ ਤੇ ਲੋੜਵੰਦਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ। ਇਸ ਦਰਿਆ ਦਿਲੀ ਕਾਰਨ ਆਮ ਲੋਕ ਦਿਨੋਂ ਦਿਨ ਦੁੱਲੇ ਦੇ ਮੁਰੀਦ ਬਣ ਰਹੇ ਸਨ। ਹੌਲੀ-ਹੌਲੀ ਸਾਂਦਲ ਦਾ ਇਲਾਕਾ ਮੁਗਲਾਂ ਦੇ ਭੈਅ ਤੋਂ ਮੁਕਤ ਮਹਿਸੂਸ ਕਰਨ ਲੱਗਾ। ਅਕਬਰ ਬਾਦਸ਼ਾਹ ਪ੍ਰਤੀ ਦੁੱਲੇ ਦਾ ਵਿਰੋਧ ਬੇੱਕ ਪਰਿਵਾਰਕ ਮਸਲੇ ਤੋਂ ਸ਼ੁਰੂ ਹੁੰਦਾ ਹੈ, ਪਰ ਬਾਅਦ ਵਿੱਚ ਇਹ ਸਮੂਹ ਦਾ ਰੂਪ ਧਾਰਨ ਕਰ ਦੁੱਲੇ ਨੂੰ ਲੋੜਵੰਦ, ਗਰੀਬਾਂ ਅਤੇ ਮਲੂਮਾਂ ਦਾ ਮਸੀਹਾ ਬਣਾ ਦਿੰਦਾ ਹੈ।
ਇੱਕ ਦੰਤ ਕਥਾ ਅਨੁਸਾਰ ਦੁੱਲੇ ਨੇ ਗਰੀਬ ਬ੍ਰਾਹਮਣ ਦੀਆਂ ਦੋ ਸੁੰਦਰ ਧੀਆਂ ਸੁੰਦਰੀ ਤੇ ਮੁੰਦਰੀ ਦੀ ਇਲਾਕੇ ਦੇ ਕਾਮੀ ਤੇ ਹੰਕਾਰੀ ਜਿਮੀਂਦਾਰ ਤੋਂ ਇੱਤ ਬਚਾ ਕੇ ਉਹਨਾਂ ਦਾ ਆਪਣੇ ਹੱਥੀਂ ਵਿਆਹ ਕੀਤਾ ਅਤੇ ਉਹਨਾਂ ਦੀ ਝੋਲੀ ਵਿੱਚ ਗਨ ਵਜੋਂ ਸ਼ਕਰ ਪਾਈ। ਇਹ ਵਿਆਹ ਰਾਤ ਨੂੰ ਹੋਇਆ। ਹਨੇਰਾ ਦੂਰ ਕਰਨ ਲਈ ਅੱਗ ਬਾਲੀ ਗਈ ਤੇ ਉਸ ਚਾਨਣ ਵਿੱਚ ਦੁੱਲੇ ਨੇ ਕੁੜੀਆਂ ਦਾ ਕੰਨਿਆਦਾਨ ਕੀਤਾ। ਗਰੀਬ ਲੜਕੀਆਂ ਦਾ ਪਿਤਾ ਬਣ ਕੇ ਵਿਆਹ ਦਾ ਫਰਜ਼ ਨਿਭਾਉਣ ਪਿੱਛੋਂ ਇਹ ਦੰਤ ਕਥਾ ਤਿਉਹਾਰ ਨਾਲ ਜੁੜ ਗਈ। ਅੱਜ ਵੀ ਉੱਤਰੀ ਭਾਰਤ ਵਿੱਚ ਲੋਹੜੀ ਦੇ ਮੌਕੇ ਇਹ ਗੀਤ ਗਾ ਕੇ ਦੁੱਲੇ ਦੀ ਇਸ ਦਿਆਲਤਾ ਨੂੰ ਯਾਦ ਕੀਤਾ ਜਾਂਦਾ ਹੈ :
ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋ
ਸੇਰ ਸ਼ਕਰ ਪਾਈ ਹੋ, ਕੁੜੀ ਦਾ ਲਾਲ ਪਟਾਕਾ ਹੋ
ਕੁੜੀ ਦਾ ਸਾਲੂ ਪਾਟਾ ਹੋ, ਸਾਲੂ ਕੌਣ ਸਮੇਟੇ ਹੋ
ਚਾਚੇ ਚੂਰੀ ਕੁੱਟੀ ਹੋ, ਜਿਮੀਂਦਾਰਾ ਲੁੱਟੀ ਹੋ
ਜਿਮੀਂਦਾਰ ਸਦਾਏ ਹੋ, ਗਿਣ-ਗਿਣ ਪੋਲੇ ਲਾਏ ਹੋ…..
ਇਹੋ ਜਿਹੇ ਲੋਕ ਭਲਾਈ ਦੇ ਕੰਮਾਂ ਸਦਕਾ ਲੋਕ ਦੁੱਲੇ ਨੂੰ ਆਪਣੇ ਮਸੀਹਾ ਵਜੋਂ ਦੇਖਣ ਲੱਗੇ। ਇਲਾਕੇ ਵਿੱਚ ਦੁੱਲੇ ਦਾ ਦਬਦਬਾ ਇੰਨਾ ਵੱਧ ਗਿਆ ਕਿ ਲੋਕਾਂ ਨੇ ਸਰਕਾਰ ਨੂੰ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗਲ ਅਹਿਲਕਾਰਾਂ ਵਿੱਚ ਭਗਦੜ ਮੱਚ ਗਈ। ਦੁੱਲੇ ਵੱਲੋਂ ਮੁਗਲ ਦਰਬਾਰ ਵਿਰੁੱਧ ਕੀਤੀ ਬਗਾਵਤ ਦੀ ਸੂਹ ਸੂਹੀਏ ਪਹੁੰਚਾਉਂਦੇ ਰਹੇ। ਦੁੱਲੇ ਦੀ ਚੜ੍ਹਤ ਨੂੰ ਕੁਚਲਣ ਲਈ ਮੁਗਲ ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ। ਕਈ ਵਾਰ ਮੁਗਲ ਫੌਜ ਤੇ ਦੁੱਲੇ ਦਾ ਆਹਮਣਾ-ਸਾਹਮਣਾ ਹੋਇਆ। ਅਕਬਰ ਨੇ ਦੁੱਲੇ ਨੂੰ ਕਾਬੂ ਕਰਨ ਲਈ ਆਪਣੇ ਬਹੁਤ ਹੀ ਕਾਬਲ ਜਰਨੈਲ ਮਿਰਾ ਅਲਾਉਦੀਨ ਅਤੇ ਮਿਰਾ ਜਿਆਉਦੀਨ ਖਾਨ ਵੱਡੀ ਗਿਣਤੀ ਵਿੱਚ ਫੌਜ ਸਮੇਤ ਲਾਹੌਰ ਭੇਜੇ। ਦੁੱਲੇ ਨੂੰ ਫੜਨ ਲਈ ਹਰ ਹੀਲਾ ਵਰਤਿਆ ਗਿਆ। ਉਸਦੇ ਘਰ ਅਤੇ ਇਲਾਕੇ ਦੀਆਂ ਔਰਤਾਂ ਨੂੰ ਬੰਦੀ ਬਣਾਇਆ ਗਿਆ, ਪਰ ਸਰਕਾਰ ਨੂੰ ਸਫਲਤਾ ਨਹੀਂ ਮਿਲੀ। ਅਖੀਰ ਮਿਰਾ ਨਿਾਮੁਦੀਨ ਨੇ ਦੁੱਲੇ ਨੂੰ ਜਿੰਦਾ ਬੰਨ ਕੇ ਫੜ ਲਿਆਉਣ ਅਤੇ ਅਕਬਰ ਦੇ ਦਰਬਾਰ ਵਿੱਚ ਪੇ ਕਰਨ ਦੀ ਚੁਣੌਤੀ ਕਬੂਲੀ। ਮਿਰੇ ਨੇ ਸ਼ੁਰੂ ਤੋਂ ਹੀ ਧੋਖੇ ਦਾ ਸਹਾਰਾ ਲਿਆ। ਪਹਿਲਾ ਧੋਖੇ ਨਾਲ ਦੁੱਲੇ ਦੇ ਛੋਟੇ ਮਾਮੇ ਜਲਾਲ ਖਾਂ ਨੂੰ ਮਾਰਿਆ। ਗੁੱਸੇ ਵਿੱਚ ਆਇਆ ਦੁੱਲਾ ਮਿਰੇ ਦੀਆਂ ਫੌਜਾਂ ਵਿੱਚ ਹਾਹਾਕਾਰ ਮਚਾ ਦਿੰਦਾ ਹੈ। ਸਾਹਮਣੇ ਖੜੀ ਮੌਤ ਨੂੰ ਵੇਖ ਮਿਰਾ ਭੱਜ ਕੇ ਦੁੱਲੇ ਦੀ ਮਾਂ ਲੱਧੀ ਦੇ ਪੈਰੀਂ ਢਹਿ ਪੈਂਦਾ ਹੈ। ਪੈਰੀਂ ਢਹੇ ਅਤੇ ਰਨ ਆਏ ਬੰਦੇ ਨੂੰ ਮਾਰਨਾਂ ਲੱਧੀ ਦੀਆਂ ਕਦਰਾਂ ਕੀਮਤਾਂ ਦੇ ਘੇਰੇ ਵਿੱਚ ਨਹੀਂ ਆਉਂਦਾ। ਦੁੱਲਾ ਮਿਰੇ ਨੂੰ ਮੁਆੋ ਕਰ ਦਿੰਦਾ ਹੈ। ਇਸ ਤੋਂ ਬਾਅਦ ਮਿਰਾ ਦੁੱਲੇ ਨੂੰ ਫਸਾਉਣ ਲਈ ਛਲ ਦਾ ਸਹਾਰਾ ਲੈਂਦਾ ਹੈ ਅਤੇ ਦੁੱਲੇ ਨੂੰ ਧਰਮ ਦਾ ਭਰਾ ਬਣਾ ਆਪਣੇ ਘਰ ਲਿਆ ਕੇ ਰਾਤ ਦੇ ਖਾਣੇ ਵਿੱਚ ਸੰਖੀਆਂ ਘੋਲੀ ਰਾਬ ਪਿਲਾ ਕੇ ਬੇਹੋ ਕਰ ਦਿੰਦਾ ਹੈ। ਇਸ ਤਰ੍ਹਾਂ ਦੁੱਲੇ ਨੂੰ ਗਿ੍ਰਫਤਾਰ ਕਰਾ ਲਾਹੌਰ ਬੰਦ ਕਰ ਦਿੱਤਾ ਜਾਂਦਾ ਹੈ। ਅਖੀਰ 1599 ਨੂੰ 30 ਸਾਲ ਦੀ ਭਰ ਜਵਾਨ ਉਮਰ ਵਿੱਚ ਦੁੱਲੇ ਨੂੰ ਕੋਤਵਾਲੀ ਦੇ ਸਾਹਮਣੇ ਫਾਂਸੀ ਦੇ ਦਿੱਤੀ ਗਈ। ਬੰਦੇ ਦੀ ਜਿੱਤ ਹਾਰ ਦਾ ਫੈਸਲਾ ਮੌਤ ਨੇ ਨਹੀਂ ਕਰਨਾ ਹੁੰਦਾ। ਉਸਦੀ ਜਿੱਤ ਸੰਘਰ ਵਿੱਚ ਹੈ। ਦੁੱਲਾ ਮੁਗਲ ਹਕੂਮਤ ਦੀਆਂ ਵਧੀਕੀਆਂ ਵਿਰੁੱਧ ਅੰਤ ਤੱਕ ਸੰਘਰ ਕਰਦਾ ਹੈ। ਪੰਜਾਬ ਦਾ ਇਹ ਅਣਖੀਲਾ ਸੂਰਬੀਰ ਭਾਵੇਂ ਮੁਗਲ ਸਲਤਨਤ ਨਾਲ ਹੋਈ ਜੰਗ ਨਹੀਂ ਜਿੱਤ ਸਕਿਆ, ਪਰ ਦੁੱਲੇ ਨੇ ਮਲੂਮਾਂ ਦੀ ਧਿਰ ਬਣ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ ਅਤੇ ਜੁਲਮ ਅਤੇ ਵਧੀਕੀਆਂ ਅੱਗੇ ਨਾ ਝੁਕਦਿਆਂ ਨਾਬਰੀ ਦੀ ਅਜਿਹੀ ਮਿਸਾਲ ਕਾਇਮ ਕੀਤੀ ਕਿ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕਰਦਾ ਹੈ। ਅਣਖ ਅਤੇ ਨਾਬਰੀ ਦਾ ਪ੍ਰਤੀਕ ਦੁੱਲਾ ਆਉਣ ਵਾਲੀਆਂ ਪੀੜੀਆਂ ਨੂੰ ਜੁਲਮ ਖਿਲਾਫ ਖੜੇ ਹੋਣ ਦੀ ਹਮੇਸ਼ਾ ਪ੍ਰੇਰਣਾ ਦਿੰਦਾ ਰਹੇਗਾ।
test