ਇਕਬਾਲ ਸਿੰਘ ਲਾਲਪੁਰਾ
ਸਿੱਖ ਦੁਨੀਆ ਦਾ ਸਭ ਤੋਂ ਨਵਾਂ ਧਰਮ ਹੈ। ਇੱਕ ਅਕਾਲ ਦੇ ਪੁਜਾਰੀ, ਮਨੁੱਖਤਾ ਨੂੰ ਇੱਕ ਤੋਂ ਪੈਦਾ ਹੁੰਦਾ ਮੰਨਣ ਵਾਲੇ ਤੇ ਅਣਖ ਤੇ ਅਨੰਦ ਨਾਲ ਜਿਉਣ ਵਾਲੇ। ਦੱਸ ਗੁਰੂ ਸਾਹਿਬਾਨ ਨੇ ਨਿਰਭੈ ਤੇ ਨਿਰਵੈਰਤਾ ਦਾ ਪਾਠ ਵੀ ਪੜਾਇਆ ਤੇ ਮਨੁੱਖਤਾ ਦੀ ਸੇਵਾ ਰਾਹੀਂ ਅਕਾਲ ਪੁਰਖ ਨਾਲ ਮਿਲਾਪ ਦਾ ਰਾਹ ਵੀ ਦੱਸਿਆ। ਰਾਜ ਕਰਨ ਦੀ ਨੀਤੀ ਪੜਣ ਤੇ ਹਲੇਮੀ ਰਾਜ ਸਥਾਪਤ ਕਰਨ ਦਾ ਵੀ ਮਾਰਗ ਸਪਸ਼ਟ ਕੀਤਾ।
ਗੁਰੂ ਪਾਤਿਸ਼ਾਹ ਦੇ ਹੁਕਮ ਦਾ ਪਾਲਨਾ ਕਰਦੇ ਬਾਬਾ ਬੰਦਾ ਸਿੰਘ ਬਹਾਦੁਰ ਨੇ ਕੇਵਲ ਦੋ ਸਾਲ ਭਾਵ 1708—1710 ਈ ਵਿੱਚ ਹੀ ਮੁਗਲ ਹਕੂਮਤ ਦੀਆਂ ਜੜਾਂ ਹਿਲਾ, ਗੁਰੂ ਦੋਖੀਆਂ ਨੂੰ ਸਜ਼ਾਵਾਂ ਦੇ ਕੇ, ਖਾਲਸਾ ਰਾਜ ਸਥਾਪਿਤ ਕਰ, ਨਾਨਕਸ਼ਾਹੀ ਸਿਕਾ ਹੀ ਜਾਰੀ ਨਹੀ ਕੀਤਾ ਕਾਸ਼ਤਕਾਰਾਂ ਨੂੰ ਜ਼ਮੀਨ ਦੇ ਮਾਲਕ ਬਣਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦੁਰ ਦੇ ਪੰਜ ਸਾਲ ਦੇ ਰਾਜ ਨੇ ਸਿੱਖ ਮਨਾਂ ਵਿੱਚ ਰਾਜ ਪ੍ਰਾਪਤ ਕਰਨ ਦੀ ਲਗਨ ਪੈਦਾ ਕਰ ਦਿੱਤੀ ।
18ਵੀਂ ਸਦੀ ਫੇਰ ਬੰਦ—ਬੰਦ ਕਟਵਾਉਣ, ਚਰਖੜੀਆਂ ਤੇ ਚੜ੍ਹਨ ਤੇ ਆਰਿਆਂ ਨਾਲ ਚਰਵਾਏ ਜਾਣ ਵਾਲੇ ਸਿੱਖਾਂ ਦੀ ਸੀ। ਛੋਟੇ ਤੇ ਵੱਡੇ ਘੱਲੂਘਾਰਿਆ ਨਾਲ ਜੂਝਦਿਆਂ ਸਿੰਘਾਂ ਨੇ, ਜੱਥੇ ਤੇ ਮਿਸਲਾਂ ਬਣਾ ਪੰਜਾਬ ਤੇ ਕਬਜ਼ਾ ਕਰ ਲਿਆ। ਨਾਦਰ ਤੇ ਅਬਦਾਲੀ ਵੀ ਨਵਾਬ ਕਪੂਰ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਚੜਤ ਸਿੰਘ ਆਦਿ ਦੇ ਲਲਕਾਰੇ ਤੋਂ ਕੰਬਦੇ ਪੰਜਾਬ ਖ਼ਾਲੀ ਕਰਦੇ ਸਨ। ਇਨ੍ਹਾਂ ਸਿੰਘ ਸਰਦਾਰਾਂ ਦਾ ਨਿਆਰਾਪਣ ਗੁਰੂ ਦੇ ਹੁਕਮ ਤੇ ਅਰਦਾਸ ਉੱਤੇ ਪੂਰਨ ਵਿਸ਼ਵਾਸ, ਧਾਰਮਿਕ ਰੂਪ ਵਿਚ ਇੱਕਸੁਰਤਾ, ਆਪਸੀ ਭਾਈਚਾਰਾ ਤੇ ਮਜ਼ਬੂਤ ਚਰਿੱਤਰ ਭਾਵ ਸੱਚਾ ਤੇ ਸੁੱਚਾ ਜੀਵਨ ਸੀ। ਮੌਤ ਨੂੰ ਮਖੌਲਾਂ ਕਰਨ ਵਾਲੇ ਆਪਣੀ ਹੀ ਨਹੀ ਦੁਸ਼ਮਣ ਦੀ ਔਰਤ ਦੀ ਵੀ ਇੱਜ਼ਤ ਕਰਦੇ ਸਨ। ਧਰਮ ਪ੍ਰਚਾਰ ਨਿਰਮਲੇ ਤੇ ਉਦਾਸੀਆਂ ਦੇ ਯਤਨਾਂ ਤੋਂ ਅੱਗੇ ਵੀ ਸਿੱਖਾਂ ਦਾ ਆਪਣਾ ਜੀਵਨ ਸੀ ਜਿਸ ਰਾਹੀਂ ਪਾਰਸ ਨਾਲ ਲਗਦੇ ਲੋਹੇ ਤੇ ਤਾਂਬੇ ਵਰਗੇ ਮਨੁੱਖ ਕੰਚਨ ਹੀ ਨਹੀਂ, ਆਪ ਪਾਰਸ ਬਣ ਗੁਰੂ ਹੁਕਮ ‘ਪਾਰਸਿ ਪਰਸਿਐ ਪਾਰਸੁ ਹੋਇ’ ਦੀ ਟਕਸਾਲ ਰਾਹੀਂ ਖਾਲਸਾ ਪੰਥ ਵੱਲ ਲੋਕਾਈ ਨੂੰ ਪ੍ਰੇਰਨਾ ਕਰਦੇ ਸਨ। ਇਤਿਹਾਸਕ ਗੁਰੂ ਘਰ ਕਾਇਮ ਕਰਨ ਪਿੱਛੇ ਭਾਵਨਾ ਇਤਿਹਾਸ ਨੂੰ ਸੁਰੱਖਿਅਤ ਕਰਨਾ ਤੇ ਸ਼੍ਰੀ ਅਕਾਲ ਬੁੰਗਾ ਸਾਹਮਣੇ ਇਕੱਤਰ ਹੋ ਗੁਰਮਤੇ ਕਰਨਾ ਸੀ। ਸ਼੍ਰੀ ਹਰਿਮੰਦਰ ਸਾਹਿਬ ਖਾਲਸਾ ਦਾ ਪ੍ਰੇਰਣਾ ਸਰੋਤ ਸੀ ਅੰਮ੍ਰਿਤ ਸਰੋਵਰ ਵਿੱਚ ਟੁਬੀ ਲਾ ਕੇ ਵਿਅਕਤੀ ਕਾਗੋਂ ਹੰਸ ਬਣ ਜਾਂਦੇ ਸਨ ।
ਅਗਲੀ ਜ਼ੁੰਮੇਵਾਰੀ ਸਰਦਾਰ ਚੜ੍ਹਤ ਸਿੰਘ ਦੇ ਪੋਤਰੇ ਨੇ ਨਿਭਾਈ, ਜਿਸ ਨੇ ਅਬਦਾਲੀ ਦੇ ਪੋਤਰੇ ਨੂੰ ਲਲਕਾਰਿਆ ਤੇ ਲਾਹੋਰ ਤੇ ਕਬਜ਼ਾ ਕਰ, ਸਦੀਆਂ ਤੋਂ ਬਾਅਦ ਵਿਦੇਸ਼ੀਆਂ ਦੇ ਰਾਜ ਤੋਂ ਮੁਕਤੀ ਕਰਵਾ ਕੇ ਮਹਾਰਾਜਾ ਰਣਜੀਤ ਸਿੰਘ ਵਲੋਂ ਦੁਨੀਆ ਦਾ ਸਭ ਤੋਂ ਬਹਾਦਰ, ਦੂਰਅੰਦੇਸ, ਆਪਣੇ ਧਰਮ ਦਾ ਪੱਕਾ ਤੇ ਦੂਜਿਆਂ ਦੇ ਧਰਮ ਦੀ ਇੱਜ਼ਤ ਕਰਨ ਵਾਲਾ ਵਾਲਾ ਬਾਦਸ਼ਾਹ ਪਰਗਟ ਹੋਇਆ। ਹੰਨੇ ਹੰਨੇ ਦੇ ਮੰਨਕੇ ਪਰੋ ਇੱਕ ਮਜ਼ਬੂਤ ਖਾਲਸਾ ਰਾਜ ਪੇਸ਼ ਕਰ ਦਿੱਤਾ। ਮਹਾਰਾਜਾ ਨੂੰ ਸਭ ਪਿਆਰ ਕਰਦੇ ਸਨ, ਉਹ ਇੱਕ ਨਿਮਾਣੇ ਸਿੱਖ ਵਜੋਂ ਵੀ ਮਿਸਾਲ ਪੇਸ਼ ਕਰਦਾ ਸੀ। ਮਹਾਰਾਜਾ ਨਾਲ ਨਿਪੋਲੀਅਨ ਤੇ ਅੰਗਰੇਜ ਦੋਸਤੀ ਕਰਨਾ ਚਾਹੁੰਦੇ ਸਨ, ਇਹ ਉਸਦੀ ਰਾਜਸੀ ਸ਼ਕਤੀ ਦਾ ਪ੍ਰਤੀਕ ਸੀ।
- ਮਹਾਰਾਜਾ ਰਣਜੀਤ ਸਿੰਘ ਦਿੱਲੀ ਵੀ ਫਤਹਿ ਕਰਨੀ ਚਾਹੰਦਾ ਸੀ, ਕਿਉਂਕਿ ਮਿਸਲਾਂ ਨੇ ਕਈ ਵਾਰ ਦਿੱਲੀ ਜਿੱਤ ਇਹ ਮਸ਼ਹੂਰ ਕੀਤਾ ਸੀ ਕਿ “ਜਿਵੇਂ ਬਿੱਲੀ ਮਾਰ ਲਈ, ਉਵੇ ਹੀ ਦਿੱਲੀ ਮਾਰ ਲਈ’’। ਪਰ ਰਾਹ ਵਿੱਚ ਅਹਿਮਦ ਸ਼ਾਹ ਅਬਦਾਲੀ ਹਮਾਇਤੀ ਸਿੱਖ ਬੈਠੇ ਸਨ, ਜੋ ਮਹਾਰਾਜਾ ਦੇ ਪਗੜੀ ਵਟਾ ਕੇ ਭਰਾ ਤਾਂ ਬਣੇ ਸੀ, ਪਰ ਦਿਲ ਵਿੱਚੋਂ ਖੋਟ, ਨਹੀਂ ਸੀ ਗਈ। ਉਹ ਕਲਕੱਤੇ ਵਿੱਚ ਜਾ ਅੰਗਰੇਜ ਦੀ ਕਚਹਰੀ ਵਿੱਚ ਪੇਸ਼ ਹੋਏ ਕਿ ਮਹਾਰਾਜੇ ਨੂੰ ਦਿੱਲੀ ਜਾਣੇ ਤੋਂ ਰੋਕੋ। ਇਹ ਭਾਰਤ ਦੇ ਸਿੱਖ ਇਤਿਹਾਸ ਦਾ ਕਾਲਾ ਸਮਾਂ ਹੋ ਨਿਬੜਿਆ, ਇੱਥੋਂ ਹੀ, ਪਹਾੜਾ ਸਿੰਘ ਸੀ ਯਾਰ ਫ਼ਰੰਗੀਆਂ ਦਾ, ਵਰਗੇ ਗੱਦਾਰ ਪੈਦਾ ਹੋਏ ਤੇ ਕੌਮ ਵੰਡੀ ਗਈ। ਇੱਕ ਧੜਾ ਅੰਗਰੇਜ ਪੱਖੀ ਬਣ ਮਹਾਰਾਜਾ ਰਣਜੀਤ ਸਿੰਘ ਦਾ ਹੀ ਨਹੀਂ ਭਾਰਤ ਦੀ ਅਜ਼ਾਦੀ ਦੇ ਵਿਰੋਧੀ ਹੋ ਨਿਬੜਿਆ।
- ਮਹਾਰਾਜਾ ਰਣਜੀਤ ਸਿੰਘ ਦੀ ਰਾਜਨੀਤੀ ਧਰਮੀ ਤੇ ਸਿੱਖ ਨੂੰ ਪ੍ਰਫੁੱਲਿਤ ਕਰਨ ਵਾਲੀ ਸੀ, ਉਹ ਹਰਿਮੰਦਰ ਸਾਹਿਬ ਸਮੇਤ ਸਭ ਗੁਰੂਘਰਾਂ ਤੇ ਧਰਮ ਸਥਾਨਾਂ ਨੂੰ ਦਿਲ ਖੋਲ ਕੇ ਦਾਨ ਕੀਤਾ, ਪਰ ਧਰਮ ਦੀ ਮਰਿਯਾਦਾ ਵਿੱਚ ਕਿਸੇ ਤਰਾਂ ਵੀ ਦਖਲਅੰਦਾਜੀ ਨਹੀਂ ਕੀਤੀ। ਰੋਜ਼ਗਾਰ ਦੇ ਸਾਧਨ, ਕਾਰਖਾਨੇ ਤੇ ਵਪਾਰ ਨੂੰ ਅੱਗੇ ਵਧਾਇਆ ।
- ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਨਾਲ ਹੀ ਖਾਲਸਾ ਰਾਜ ਦਾ ਸੂਰਜ ਅਸਤ ਵੱਲ ਤੁਰ ਪਿਆ। ਅੰਗਰੇਜ਼ ਦੇ ਜਾਸੂਸ, ਸਾਜ਼ਿਸ਼ੀ ਬਣ, ਮਹਾਰਾਜਾ ਖੜਕ ਸਿੰਘ, ਨੌਨਿਹਾਲ ਸਿੰਘ ਤੇ ਸ਼ੇਰ ਸਿੰਘ ਦਾ ਕਤਲ 15 ਸਤੰਬਰ 1843 ਤੱਕ ਕਰਵਾ ਚੁੱਕੇ ਸਨ, ਫੇਰ ਤਾਂ ਅੰਗਰੇਜ ਨੇ ਕੇਵਲ ਉਪਚਾਰਿਕਤਾ ਪੂਰੀ ਕਰ 1846 ਵਿੱਚ ਹੀ ਲਾਹੌਰ ਦਰਬਾਰ ਤੇ ਕਬਜ਼ਾ ਕਰ ਲਿਆ, ਮਹਾਰਾਣੀ ਜਿੰਦ ਕੌਰ ਕੈਦ ਕਰ ਲਈ ਗਈ। ਰਾਜ ਦੀ ਰਾਖੀ ਅੰਗਰੇਜ ਨੇ ਕਰਨੀ ਸੀ, ਦਿਵਾਨ ਮੂਲ ਰਾਜ ਦੀ ਬਗਾਵਤ ਲਾਹੌਰ ਦਰਬਾਰ ਵਿWੱਧ ਸੀ, ਅੰਗਰੇਜ ਵਿWੱਧ ਨਹੀ ਸੀ, ਪਰ ਅੰਗਰੇਜ ਨੇ ਬੇਇੱਜ਼ਤ ਕਰ ਰਾਜਾ ਸ਼ੇਰ ਸਿੰਘ ਨੂੰ ਵੀ ਲੜਨ ਲਈ ਮਜਬੂਰ ਕੀਤਾ ਤੇ ਬਗਾਵਤ ਦਾ ਬਹਾਨਾ ਘੜ੍ਹ ਸਿੱਖ ਰਾਜ ਰਸਮੀ ਤੋਰ ਤੇ 1849 ਈ ਵਿੱਚ ਹੜ੍ਹਪ ਲਿਆ।
- ਮਹਾਰਾਜਾ ਦਲੀਪ ਸਿੰਘ ਤੇ ਵਿਧਵਾ ਮਹਾਰਾਨੀ ਜਿੰਦ ਕੌਰ ਨੂੰ ਦੇਸ਼ ਤੋਂ ਬਾਹਰ ਕਰ ਦਿੱਤਾ। ਖਾਲਸਾ ਰਾਜ ਦਾ ਕੋਈ ਵਾਰਿਸ ਨਾ ਰਿਹਾ। ਇੱਥੋਂ ਤੱਕ ਕਿ ਲੇਖਕਾਂ ਤੋਂ ਮਹਾਰਾਜਾ ਸਾਹਿਬ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਮਨਘੜੰਤ ਅਫਵਾਹਾਂ ਘੜਵਾਉਣੀ ਸ਼ੁਰੂ ਕਰ ਦਿਤੀਆਂ ਜਿਸ ਨਾਲ ਮਹਾਰਾਜਾ ਸਾਹਿਬ ਦੇ ਜੀਵਨ ਵਾਰੇ ਸ਼ੰਕੇ ਹੋਣ । ਇਸ ਨਾਲ ਕਿਸੇ ਹੱਦ ਤੱਕ ਅੰਗਰੇਜ਼ ਕਾਮਯਾਬ ਰਿਹਾ ਤੇ ਅੱਜ ਦੇ ਬਹੁਤ ਸਾਰੇ ਸਿੱਖ ਵੀ ਉਸ ਤੋਂ ਬਾਹਰ ਨਹੀਂ ਨਿਕਲੇ।
- ਦੂਜੇ ਪਾਸੇ ਅੰਗਰੇਜ ਪ੍ਰਸਤ ਰਾਜ ਕੁਮਾਰ ਅੱਯਾਸ਼ੀ ਲਈ ਮਸ਼ਹੂਰ ਰਹੇ, ਸਿੱਖ ਧਰਮ ਅਸਥਾਨਾਂ ਤੇ ਅੰਗਰੇਜ ਨੇ ਕਬਜ਼ਾ ਕਰ ਗੁਰਮਿਤ ਦੀ ਥਾਂ ਮਨਮਤ ਦਾ ਕੂੜ ਪ੍ਰਚਾਰ ਸ਼ੁਰੂ ਕਰ ਵੀ ਦਿੱਤਾ। ‘ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ’ ਵਾਲੇ ਦੇਸ਼ ਵਿਚ ਸਿੱਖ—ਮੁਸਲਮਾਨ ਤੇ ਸਿੱਖ—ਹਿੰਦੂਆਂ ਵਿੱਚ ਸ਼ੰਕੇ ਖੜੇ ਕਰ, ਏਕਤਾ ਨੂੰ ਸਦਾ ਲਈ ਖਤਮ ਕਰ ਦਿੱਤਾ। ਮੁਸਲਮਾਨ ਹਾਕਮਾਂ ਤੋਂ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਖੋਹਿਆ ਸੀ, ਪਰ ਹਿੰਦੂ ਪਰਿਵਾਰ ਤਾਂ, ਖਾਲਸਾ ਪੈਂਦਾ ਕਰਨ ਦੀ ਖਾਨ ਸਨ ਅਤੇ 5000 ਪਰਿਵਾਰ ਮਹਾਰਾਜੇ ਦੇ ਰਾਜ ਵਿਚ ਅੰਗਰੇਜ ਅਨੂਸਾਰ ਸਿੱਖ ਬਣਦੇ ਸਨ। ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ ਸੀ। ਮਹਾਰਾਜਾ ਦਲੀਪ ਸਿੰਘ ਨਾਲ ਸਿੱਖ ਫੌਜੀਆਂ ਦੀ ਹਮਦਰਦੀ ਵੇਖ ਅੰਗਰੇਜ ਨੇ ਉਸਨੂੰ ਤੁਰੰਤ ਵਾਪਿਸ ਵਲੈਤ ਭੇਜ ਦਿੱਤਾ ਸੀ, ਪਰ ਕਿਸੇ ਸਿੱਖ ਵਿਚ ਉਸ ਨਾਲ ਖੜੇ ਹੋਣ ਦੀ ਜੁਰਅਤ ਤੇ ਅਣਖ ਦੀ ਗਵਾਹੀ ਇਤਿਹਾਸ ਨਹੀਂ ਭਰਦਾ ਤੇ ਉਹ ਮੁੜ ਸਿੰਘ ਸਜ ਆਪਣੇ ਰਾਜ ਲਈ ਤੜਫਦਾ ਇਸ ਸੰਸਾਰ ਤੋਂ Wਖ਼ਸਤ ਹੋ ਗਿਆ ਤੇ ਉਸਦਾ ਅਜੇ ਤੱਕ ਵੀ ਸਿੱਖ Wਹ ਰੀਤ ਨਾਲ ਸੰਸਕਾਰ ਨਹੀਂ ਹੋਇਆ ।
- ਇਸਾਈ ਮਤ ਦੇ ਪ੍ਰਚਾਰ ਨੂੰ ਰੋਕਣ ਲਈ ਬਣੀ, ਸਿੰਘ ਸਭਾ, ਅਜ਼ਾਦੀ ਦਾ ਰਾਹ ਭੁੱਲ ਚੀਫ ਖਾਲਸਾ ਦਿਵਾਨ ਬਣ ਅੰਗਰੇਜ ਦੀ ਝੋਲੀ ਪੈ ਗਈ।
- 20 ਵੀ ਸਦੀ ਦੇ ਵਿੱਚ ਆਰੰਭ ਹੋਈ ਗੁਰਦੁਆਰਾ ਸੁਧਾਰ ਲਹਿਰ ਵੀ ਕੁਰਬਾਨੀਆਂ ਦੇ ਕੇ ਵੀ ਸਿੱਖ ਧਰਮ ਦੇ ਪ੍ਰਚਾਰ ਲਈ ਯੋਜਨਾਬੰਦੀ ਨਹੀਂ ਕਰ ਸਕੀ, ਨਾ ਹੀ ਖਾਲਸਾਈ ਨਿਸ਼ਾਨ ਸਾਹਿਬ ਹੇਠ, ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਪਿੱਛੇ ਖੜੀ ਹੋਈ, ਜਦੋਂਕਿ ਰਾਜਕੁਮਾਰੀ ਬੰਬਾ 1912 ਤੋਂ ਪਹਿਲਾਂ ਹੀ ਲਾਹੌਰ ਪੁੱਜ ਚੁੱਕੀ ਸੀ। ਰਾਜਕੁਮਾਰੀ ਸੋਫ਼ੀਆ ਇੰਗਲੈਂਡ ਵਿੱਚ ਔਰਤ ਦੇ ਹੱਕਾਂ ਲਈ ਲੜ ਰਹੀ ਸੀ ।
- ਗੁਰਦੁਆਰਾ ਸੁਧਾਰ ਦੇ ਜਾਂਬਾਜ਼ ਅਕਾਲੀ ਦਲ ਬਣ ਕੇ ਕਾਂਗਰਸ ਦੀ ਝੋਲੀ ਪੈ ਗਏ ਸਨ। ਦੂਜੇ ਪਾਸੇ ਅੰਗਰੇਜ ਪ੍ਰਸਤ ਸਰਦਾਰ ਤੇ ਰਾਜਕੁਮਾਰ ਸਰਕਾਰੀ ਤਾਕਤ ਦਾ ਨਿੱਘ ਮਾਣਦੇ ਰਹੇ। ਅਜ਼ਾਦੀ ਦੀ ਲੜਾਈ ਲੜਦਿਆਂ ਵੀ ਵਿਸ਼ਵ ਜੰਗਾਂ ਵਿੱਚ ਅੰਗਰੇਜ ਫੌਜ ਦੀ ਰੀੜ ਦੀ ਹੱਡੀ ਸਿੱਖ ਫੌਜੀ ਹੀ ਸਨ ਜੋ ਸਰਾਗੜੀ ਵਾਂਗ ਹਰ ਥਾਂ ਬਹਾਦੁਰੀ ਤਾਂ ਵਖਾਉਂਦੇ ਸਨ ਪਰ ਲੜਦੇ ਕੌਮ ਲਈ ਨਹੀਂ ਅੰਗਰੇਜ ਲਈ ਸਨ। ਕਾਂਗਰਸ ਪੱਖੀਆਂ ਨੂੰ ਸਪਸ਼ਟ ਸੀ ਕਿ ਆਜ਼ਾਦੀ ਤੋਂ ਬਾਅਦ ਸਿੱਖ ਕੌਮ ਨੂੰ ਕੁਝ ਵੀ ਖਾਸ ਨਹੀਂ ਮਿਲਣਾ, ਪਰ ਉਹ ਆਪਣੀ ਮੰਗ ਜਾਂ ਆਸ ਦਾ, ਕਾਂਗਰਸ ਜਾਂ ਅੰਗਰੇਜ ਤੋਂ ਕੋਈ ਲਿਖਤੀ ਇਕਰਾਰ ਨਾਵਾਂ ਵੀ ਨਹੀ ਲੈ ਸਕੇ। ਗੱਲਬਾਤ ਕਰਨ ਵਾਲੇ ਸਿੱਖ ਨੁਮਾਇੰਦੇ ਰਾਜਨੀਤੀ ਤੋਂ ਸੱਖਣੇ ਕਾਰਖਾਨੇਦਾਰ ਸਨ, ਜਾਂ ਅੰਗਰੇਜ ਪ੍ਰਸਤ ਇਸ ਤੇ ਕਦੇ ਵਿਚਾਰ ਚਰਚਾ ਨਹੀਂ ਹੋਈ ਹੈ। ਆਜ਼ਾਦੀ ਦੇ ਨਿੱਘ ਲਈ ਦਸ ਲੱਖ ਲੋਕ ਮਰਵਾਏ ਤੇ ਪੰਜਾਬ ਵੀ ਵੰਡ ਲਿਆ ਕੁਝ ਨੇ ਤਾਂ ਦੀਨ ਜਾਂ ਜਮੀਨ ਵਿੱਚੋਂ ਜ਼ਮੀਨ ਨੂੰ ਪਿਆਰ ਕਰਦਿਆਂ, ਧਰਮ ਬਦਲ ਇਸਲਾਮ ਅਪਣਾ ਲਿਆ ।
- ਅਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ ਪੰਜਾਬੀ ਭਾਸ਼ਾ ਤੇ ਪੰਜਾਬੀ ਸੂਬੇ ਲਈ ਜੰਗ, ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਸੀ ਕਿ ਉਸ ਵੇਲੇ ਦੇ ਪੰਜਾਬ ਵਿਚ ਉਹ ਬਹੁਮਤ ਹੋਣ ਕਾਰਨ ਹਕੂਮਤ ਨਹੀ ਪ੍ਰਪਾਤ ਕਰ ਸਕਦੇ, ਦੋ ਵਾਰ 1948 ਅਤੇ 1956 ਵਿੱਚ ਕਾਂਗਰਸ ਨਾਲ ਰਲੇਵਾਂ ਵੀ ਕਰ ਲਿਆ ਸੀ ਪਰ ਇਸਦਾ ਨੁਕਸਾਨ ਹੋਇਆ ਕਿਉਂਕਿ ਕਾਂਗਰਸ ਨਾਲ ਸਾਂਝ ਪਾ ਕੇ, ਅਕਾਲੀਆਂ ਤੋਂ ਕਾਂਗਰਸੀ ਬਣੇ ਅਕਾਲੀ ਆਗੂ ਹੀ ਪੰਜਾਬੀ ਸੂਬੇ ਦੇ ਪੱਕੇ ਵਿਰੋਧੀ ਬਣ ਗਏ ਤੇ ਉਨ੍ਹਾਂ ਨੇ ਪੰਜਾਬੀ ਬੋਲੀ ਤੇ ਸੂਬੇ ਦਾ ਵਿਰੋਧ ਹੀ ਨਹੀਂ ਕੀਤਾ, ਸਗੋਂ ਅੰਦੋਲਨਕਾਰੀਆਂ ਤੇ ਹਰ ਤਰਾਂ ਦਾ ਤਸ਼ਦੱਦ ਵੀ ਕੀਤਾ। ਪੰਜਾਬੀ ਬੌਲੀ ਦੇ ਵਿਰੋਧੀ ਕਰ ਰਹੇ ਕੁਝ ਪੰਜਾਬੀਆਂ ਨੇ ਪੰਜਾਬੀ ਭਾਸ਼ਾ ਨੂੰ ਧਰਤੀ ਨਾਲੋਂ ਤੋੜ ਧਰਮ ਨਾਲ ਜੋੜ ਕੇ, ਪੰਜਾਬੀ ਏਕਤਾ ਦੀ ਥਾਂ ਫਿਰਕੂ ਵੰਡ ਪਾ ਦਿੱਤੀ, ਇਸ ਤਰਾਂ ਪੰਜਾਬ ਨੂੰ ਕੁਰਾਹੇ ਪਾਉਣ ਵਿਚ ਕਿਸੇ ਧਿਰ ਨੇ ਵੀ ਕਸਰ ਨਹੀਂ ਛੱਡੀ। ਪੰਜਾਬੀ ਦੇ ਹੱਕ ਵਿੱਚ ਤੇ ਵਿਰੋਧ ਵਿੱਚ, ਅੰਦੋਲਨ ਕਰਨ ਵਾਲਿਆਂ ਨੇ, ਫਿਰਕੂ ਦਵੇਸ਼ ਖੜਾ ਕਰ ਦਿੱਤਾ, ਜਿਸ ਨੂੰ ਅੱਜ ਤੱਕ ਪੰਜਾਬੀ ਭੁਗਤ ਰਹੇ ਹਨ।
- 1965 ਵਿੱਚ ਸ਼੍ਰੀ ਲਾਲ ਬਹਾਦੁਰ ਸ਼ਾਸ਼ਤਰੀ ਜੀ ਨੇ ਪੰਜਾਬੀ ਸੂਬੇ ਦੀ ਮੰਗ ਪੂਰੀ ਕਰਨ ਲਈ, ਸਰਦਾਰ ਹੁਕਮ ਸਿੰਘ ਦੀ ਅਗਵਾਈ ਹੇਠ ਕਮਿਸ਼ਨ ਬਣਾ ਦਿੱਤਾ। ਸਰਦਾਰ ਹੁਕਮ ਸਿੰਘ ਨੇ ਸਿੱਖ ਨੁਮਾਇੰਦੇ ਵਜੋਂ ਭਾਰਤੀ ਸੰਵਿਧਾਨ ਦੇ ਖਰੜੇ ਤੇ ਦਸਤਖ਼ਤ। ਨਹੀਂ ਸੀ ਕੀਤੇ ਸਨ, ਬਦਕਿਸਮਤੀ ਰਹੀ ਕਿ ਰਿਪੋਰਟ ਪੇਸ਼ ਹੋਣ ਤੋਂ ਪਹਿਲਾਂ ਹੀ, ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਸ਼੍ਰੀਮਤੀ ਇੰਦਰਾ ਗਾਂਧੀ ਨੇ ਪੰਜਾਬੀ ਸੂਬਾ ਤਾਂ ਬਣਾ ਦਿੱਤਾ ਪਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਕੁਝ ਪੰਜਾਬੀ ਬੋਲਦੇ ਇਲਾਕੇ, ਦਰਿਆਈ ਪਾਣੀ ਤੇ ਭਾਖੜਾ ਡੈਮ ਦਾ ਪ੍ਰਬੰਧ ਪੰਜਾਬ ਤੋਂ ਖੋਹ ਲਿਆ । ਇਸ ਵਾਰ ਸਰਦਾਰ ਹੁਕਮ ਸਿੰਘ ਦੀ ਜ਼ਮੀਰ ਨਹੀਂ ਜਾਗੀ ਤੇ ਉਹ ਪੱਕੇ ਕਾਂਗਰਸੀ ਬਣ ਕੁਰਸੀਆਂ ਦਾ ਨਿੱਘ ਮਾਣਦੇ ਰਹੇ ।
- 1967 ਵਿੱਚ ਨਵੇਂ ਤੇ ਛੋਟੇ ਪੰਜਾਬ ਦਾ ਮੁੱਖ ਮੰਤਰੀ ਤਾਂ ਅਕਾਲੀ ਬਨਣ ਲੱਗ ਗਿਆ, ਪਰ ਪੰਜਾਬੀ ਤੇ ਪੰਜਾਬ ਦੇ ਵਿਕਾਸ ਵੱਲ ਕਿਸੇ ਦਾ ਧਿਆਨ ਨਹੀਂ ਸੀ, ਕੁਰਸੀ ਲਈ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਜਾਵੇ, ਇਸ ਲਈ ਚਿੰਤਨ ਤੇ ਚਿੰਤਾ ਸ਼ੁਰੂ ਹੋਈ। ਕੁਰਸੀ ਮਿਲੀ ਤਾਂ ਸਬ ਠੀਕ ਹੈ ਨਹੀਂ ਮਿਲੀ ਤਾਂ ਆਨੰਦਪੁਰ ਸਾਹਿਬ ਮਤਾ, ਸੂਬਿਆਂ ਨੂੰ ਵੱਧ ਅਧਿਕਾਰ, ਕਪੂਰੀ ਤੇ ਧਰਮ ਯੁੱਧ ਮੋਰਚੇ ਸ਼ੁਰੂ ਹੋ ਜਾਂਦੇ, ਫੇਰ ਕੁਰਸੀ ਮਿਲਦੀ ਤਾਂ ਸਮੱਸਿਆਵਾਂ ਅਗਲੀਆਂ ਚੌਣਾ ਦਾ ਮੁੱਦਾ ਬਣਾਉਣ ਲਈ ਰੱਖੀਆਂ ਜਾਂਦੀਆਂ ਤੇ ਅੱਜ ਵੀ ਹਨ।
- ਪਰ ਹਜ਼ਾਰਾਂ ਲੋਕ ਮਰਵਾ ਤੇ ਲੱਖਾਂ ਕੈਦ ਕਰਵਾ ਕੇ ਆਗੂਆਂ ਦਾ ਮਿਸ਼ਨ ਕੇਵਲ ਕੁਰਸੀ ਰਿਹਾ ਹੈ। ਗੁਰਬਾਣੀ ਦਾ ਸਿਧਾਂਤ ਹੈ ‘‘ਮੋਹਿ ਇਹ ਬਣਜ ਸੇ ਨਹੀਂ ਕਾਜ ਘਟੇ ਮੂਲ ਨਿਤ ਬੜੇ ਬਿਆਜ** ਇਸ ਦੇ ਬਿਲਕੁਲ ਉਲਟ ਨੀਤੀ ਨੇ ਪੰਜਾਬ ਨੂੰ ਅੱਜ ਹਰ ਪੱਖੋਂ ਕੰਗਾਲ ਕਰ ਦਿੱਤਾ ਹੈ। ਕੰਗਾਲੀ ਕੇਵਲ ਆਰਥਿਕ ਨਹੀ ਹੁੰਦੀ ਅਸੂਲਾਂ ਤੋਂ ਗਿਰਿਆ ਵਿਅਕਤੀ ਤੇ ਸੰਸਥਾ ਬੇਇਤਬਾਰੀ ਹੋਂ ਭਰੋਸੇ ਯੋਗਤਾ ਖੋ ਦਿੰਦੀ ਹੈ ।
- ਕਾਜੀ ਨੂਰ ਮੁਹੰਮਦ ਜੋ ਅਹਿਮਦ ਸ਼ਾਹ ਅਬਦਾਲੀ ਦਾ ਸਾਥੀ ਸੀ ਜਿਸਨੇ ਸਿੱਖਾਂ ਦੀ ਬਹਾਦਰੀ ਦੇ ਨਾਲ ਉੱਚ ਚਰਿੱਤਰ ਇਸ ਤਰਾਂ ਦਰਜ ਕੀਤਾ ਹੈ ‘‘ਇਨ੍ਹਾਂ ਦੀ ਲੜਾਈ ਤੋਂ ਵਧ ਕੇ ਇਕ ਹੋਰ ਗੱਲ ਵੀ ਸੁਣ, ਜਿਸ ਵਿਚ ਇਹ ਹੋਰਨਾਂ ਸੂਰਮਿਆਂ ਨਾਲੋਂ ਬਹੁਤ ਵਧੇ ਹੋਏ ਹਨ, ਇਹ ਨਮਰਦ ਨੂੰ (ਜੋ ਲੜਾਈ ਵਿਚ ਹਥਿਆਰ ਰੱਖ ਦੋਵੇ) ਕਦੇ ਵੀ ਨਹੀਂ ਮਾਰਦੇ, ਨਾ ਹੀ ਨੱਸੇ ਜਾਂਦੇ ਨੂੰ ਵਲਦੇ ਹਨ। ਨਾ ਹੀ ਕਿਸੇ ਤ੍ਰੀਮਤ ਦਾ ਗਹਿਣਾ ਜਾਂ Wਪਿਆ ਲੁੱਟਦੇ ਹਨ, ਭਾਵੇਂ ਉਹ ਸਵਾਣੀ ਹੋਵੇ, ਭਾਵੇਂ ਗੋਲੀ ਬਾਂਦੀ ਇਨ੍ਹਾਂ ਵਿਚ ਵਿਭਚਾਰ ਵੀ ਨਹੀਂ, ਨਾ ਹੀ ਇਹ ਚੋਰੀ ਕਰਦੇ ਹਨ । ਤ੍ਰੀਮਤ ਭਾਵੇਂ ਜਵਾਨ ਹੋਵੇ, ਭਾਵੇਂ ਬੁੱਢੀ, ਇਹ ਉਸ ਨੂੰ ਬੁੱਢੀ ਹੀ ਆਖਦੇ ਹਨ। ਹਿੰਦੀ ਵਿਚ ‘ਬੁੱਢੀ’ ਦੇ ਅਰਥ ਹਨ ਵੱਡੀ ਉਮਰ ਵਾਲੀ ਤ੍ਰੀਮਤ । ਇਹ ਨਾ ਚੋਰੀ ਕਰਦੇ ਹਨ ਨਾ ਹੀ ਸੰਨ੍ਹ ਮਾਰਦੇ ਹਨ ਅਤੇ ਨਾ ਹੀ ਚੋਰ ਜਾਂ ਸੰਨ੍ਹ ਮਾਰਨ ਵਾਲੇ ਨੂੰ ਮਿੱਤਰ ਬਣਾਉਂਦੇ ਹਨ ।’’
- ਸਿੱਖ ਕੌਮ ਬੇਗੁਨਾਹ ਦਾ ਕਤਲ ਨਹੀਂ ਕਰਦੀ, ਬੱਸਾਂ, ਕਾਰਾਂ ਤੇ ਰੇਲ ਗੱਡੀਆਂ ਵਿੱਚੋਂ ਕੱਢਕੇ ਬੇਗੁਨਾਹਾਂ ਨੂੰ ਮਾਰਨ ਵਾਲੇ ਕੀ ਧਰਮੀ ਯੋਧੇ ਹਨ? ਗੁਰਮਿਤ ਵਿਰੋਧੀ ਪਰੰਪਰਾ ਚਲਾਉਣ ਵਾਲਿਆਂ ਨੂੰ ਸ਼ਨਾਖ਼ਤ ਕਰ ਨੰਗੇ ਕਰਨ ਦੀ ਵੀ ਲੋੜ ਨਹੀ? ਕੀ ਜਿਨਾਂ ਕੇਵਲ ਰਾਜਸੀ ਕੁਰਸੀਆਂ ਲਈ ਕੌਮ ਦਾ ਜਾਨੀ ਤੇ ਮਾਲੀ ਨੁਕਸਾਨ ਕਰਵਾਈਆ ਹੈ, ਉਹ ਸਜ਼ਾ ਦੇ ਹੱਕਦਾਰ ਨਹੀ? ਧਰਮ ਪ੍ਰਚਾਰ ਦੀ ਵਿਧੀ ਪਾਰਸ ਤੋਂ ਪਾਰਸ ਬਣਾਉਣ ਦੀ ਹੈ, ਅੱਜ ਪਾਰਸ ਕੌਣ ਹੈ? ਦੁਨੀਆ ਭਰ ਵਿੱਚ ਇਤਿਹਾਸ ਮੂਲ ਰੂਪ ਵਿੱਚ ਸਾਂਭ ਕੇ ਰੱਖਿਆ ਜਾਂਦਾ ਹੈ, ਢਾਹ ਉਸਾਰੀ ਕੋਈ ਸੇਵਾ ਨਹੀਂ, ਵਿਰਾਸਤੀ ਨੁਕਸਾਨ ਹੈ। ਗੁਰੂ ਸਿਧਾਂਤ ‘ਰੋਸੁ ਨ ਕੀਜੈ ਉਤਰੁ ਦੀਜੈ’ ਦਾ ਹੈ, ਸਿੱਖ ਮਹਾਰਾਜਾ ਰਣਜੀਤ ਸਿੰਘ ਤੋਂ ਵਾਦ ਗਲਵਾਤ ਰਾਹੀਂ ਕੋਈ ਵੀ ਮਸਲਾ ਹੱਲ ਨਹੀ ਕਰਵਾ ਸਕੇ, ਕਿਉਂਕੀ ਗਲਬਾਤ ਕਰਨ ਵਾਲਾ ਤੇ ਆਪੇ ਬਣਿਆ ਵਿਚੋਲਾ ਆਪਣਾ ਸਵਾਰਥ ਹੀ ਅੱਗੇ ਰੱਖਦਾ ਰਿਹਾ ਹੈ ।
- ਸਿੱਖ ਬਜ਼ੁਰਗਾਂ ਨੇ ਕੁਰਬਾਨੀ ਦੇ ਕੇ ਇਹ ਅਜ਼ਾਦੀ ਲਈ ਸੀ ਤੇ ਸਿੱਖ ਇੱਕ ਦੇਵਤਾ ਮੰਨਿਆ ਤੇ ਸਤਿਕਾਰਿਆ ਜਾਂਦਾ ਸੀ। ਆਜ਼ਾਦੀ ਤੋਂ ਬਾਦ ਵੀ ਦੇਸ਼ ਦੀ ਸੁਰੱਖਿਆ ਲਈ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ, ਪਰ ਸੁਚੱਜੀ ਲੀਡਰ ਸ਼ਿਪ ਦੀ ਘਾਟ ਕਾਰਨ ਅੱਜ ਸਿੱਖ ਪੰਜਾਬ ਵਿੱਚ ਹੀ ਸੰਵਿਧਾਨਕ ਸੰਸਥਾਵਾਂ ਤੋਂ ਹੀ ਬਾਹਰ ਹੋ ਰਹੇ ਹਨ, ਦੇਸ਼ ਦੇ ਦੂਜੇ ਸੂਬਿਆਂ ਵਿੱਚ ਵੱਸਦੇ ਕਰੀਬ ਪੰਜਾਹ ਲੱਖ ਸਿੱਖ ਤਾਂ ਲਾ ਵਾਰਿਸ ਹੀ ਹਨ ।
- ਕੌਮੀ ਦੁਖਾਂਤ, ਜਿਵੇਂ ਕਿ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ 1984 ਦਾ ਕਤਲੇਆਮ, 1981 ਤੋਂ ਹੀ ਸੰਤਾਪ ਝੇਲ ਰਹੇ ਪੰਜਾਬੀਆਂ ਤੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਆਪ ਤੇ ਪੰਜਾਬੀਆਂ ਨੂੰ ਖਤਰੇ ਵਿੱਚ ਪਾਉਣ ਦੇ ਰਾਹ ਪਏ ਨੌਜਵਾਨਾ ਨੂੰ ਕਿਵੇਂ ਸਮਝਾਉਣਾ ਹੈ? ਪੰਜਾਬ ਤੋਂ ਬਾਹਰ ਵੱਸਦੇ ਪਰਿਵਾਰਾਂ ਨੂੰ ਕਿਵੇਂ ਸੁਰੱਖਿਅਤ ਅਤੇ ਮਜ਼ਬੂਤ ਕਰਨਾ ਹੈ? ਕਿਵੇਂ ਸਰਕਾਰੀ ਅਦਾਰਿਆਂ ਵਿੱਚ ਦੁਬਾਰਾ ਪੈਂਠ ਬਣਾਉਣੀ ਹੈ? ਕਿਵੇਂ ਸਿੱਖ ਕੌਮ ਨੂੰ ਪਿਆਰ ਤੇ ਸਤਿਕਾਰ ਕਰਨ ਵਾਲੇ ਪ੍ਰਧਾਨ ਮੰਤਰੀ ਜੀ ਤੋਂ ਕੌਮੀ ਸਮੱਸਿਆਵਾਂ ਮੇਜ ਦੇ ਸਾਹਮਣੇ ਬੈਠ ਕੇ ਹੱਲ ਕਰਾਉਣੀਆਂ ਹਨ?
- ਇਸ ਸਾਰੇ ਵਿਸ਼ੇ ਤੇ ਚਿੰਤਨ ਕਰਨ ਦੇ ਸਮਰੱਥ ਸਾਬਕਾ ਜੱਜ ਸਾਹਿਬਾਨ, ਉੱਚ ਅਧਿਕਾਰੀ ਸਾਹਿਬਾਨ, ਸਾਬਕਾ ਫੌਜੀ ਅਫਸਰ ਸਾਹਿਬਾਨ, ਕੌਮੀ ਵਿਦਵਾਨ, ਚੰਗੇ ਕਾਰਖਾਨੇਦਾਰ ਅਤੇ ਕਾਰੋਬਾਰੀ ਲਾਚਾਰ ਬੈਠੇ ਹਨ ਪਰ ਕੌਮ ਵਿਚ ਉਤਮ, ਵਿਚਾਰਵਾਨ ਤੇ ਵਿਦਵਾਨਾਂ ਦੀ ਕੰਮੀ ਨਹੀ ਪਰ ਉਹ ਸਭ ਕਿਸੇ ਅਗੇ ਲੱਗਣ ਵਾਲੇ ਆਗੂ ਵੱਲ ਵੇਖਦੇ ਹਨ, ਜਿਸਦਾ ਜੀਵਨ ਸਵਾਰਥ ਹੀਨ ਤੇ ਧਰਮੀ ਰਿਹਾ ਹੋਵੇ।
- ਗੱਲ ਮਾਰਗ ਦਰਸ਼ਨ ਦੀ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤਿੰਨ ਨਿਰਦੇਸ਼ ਵਿਚਾਰਨ ਯੋਗ ਹਨ, ਪੂਜਾ ਅਕਾਲ ਕੀ, ਦੀਦਾਰ ਖ਼ਾਲਸੇ ਕਾ ਤੇ ਪਰਚਾ ਸ਼ਬਦ ਕਾ!! ਇਸ ਵਿੱਚੋਂ ਹੀ ਅੱਗ ਵਧਣ ਦੀ ਨੀਤੀ ਲੱਭਣੀ ਹੈ, ਅਕਾਲ ਦੀ ਪੂਜਾ ਲਈ ਪੁਜਾਰੀ ਦੀ ਲੋੜ ਨਹੀ, ਗਿਆਨ ਤੇ ਸੇਧ ਦੇਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟੱਲ ਤੇ ਹਰ ਮਾਰਗ ਦਾ ਫ਼ਲਸਫ਼ਾ ਤੇ ਨੀਤੀ ਸਮੋਈ ਹਾਜ਼ਰ ਹਨ ਤੇ ਗੱਲ ਦਿਦਾਰ ਖਾਲਸਾ ਦੀ ਹੈ, ਬਾਬਾ ਬੰਦਾ ਸਿੰਘ ਬਹਾਦੁਰ ਤੋਂ ਲੈ ਮਹਾਰਾਜਾ ਰਣਜੀਤ ਸਿੰਘ ਤੱਕ ਕੌਮ ਦੇ ਮਾਰਗ ਦਰਸ਼ਕ ਧਰਮ ਵਿੱਚ ਪਰਪੱਕ ਖੰਡੇ ਬਾਟੇ ਦੇ ਪਾਹੁਲ ਦੇ ਧਾਰਨੀ ਕੌਮੀ ਜਰਨੈਲ ਸਨ ਜੋ ਸ਼੍ਰੀ ਅਕਾਲ ਬੁੰਗਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਗੁਰਮਤੇ ਕਰ ਅੱਗੇ ਵਧਦੇ ਸਨ। ਪੁਜਾਰੀ ਬਾਦ ਤਾਂ ਅੰਗਰੇਜ ਨੇ ਆਪਣੇ ਹਿਤ ਲਈ ਅੱਗੇ ਤੋਰਿਆ ਸੀ ਜਿਸ ਕਾਰਨ ਜਰਨਲ ਡਾਇਰ ਵਰਗੇ ਵੀ ਸਿੱਖ ਮੰਨ ਗਏ ਸਨ। ਇਹ ਰੀਤ ਅੱਗੇ ਹੀ ਵਧੀ ਹੈ ਬੰਦ ਨਹੀ ਹੋਈ। ਕੀ ਗੁਰੂ ਦੀ ਹਾਜ਼ਰੀ ਵਿਚ ਕੌਮੀ ਫ਼ੈਸਲੇ ਕੇਵਲ ਪੰਜ ਪੁਜਾਰੀ ਹੀ ਲੈ ਸਕਦੇ ਹਨ ਜਾਂ ਪੂਰਨ ਰਹਿਤ ਵਾਲੇ ਵਿਦਵਾਨ ਵੀ, ਇਹ ਨਿਰਨਾ ਕਰਨ ਦੀ ਲੋੜ ਹੈ ।
- ਧਰਮ, ਰਾਜਨੀਤੀ, ਆਰਥਿਕ, ਨੋਜਵਾਨੀ ਤੇ ਕੌਮੀ ਵਿਕਾਸ ਲਈ ਵੱਖ ਵੱਖ ਨੀਤੀਆਂ ਦੀ ਲੋੜ ਹੈ, ਧਰਮ ਨੂੰ ਰਾਜਨੀਤੀ ਵਿੱਚ ਰਲ਼ਾ ਕੇ ਨਾ ਅਸੀਂ ਧਰਮ ਅੱਗੇ ਵਧਨ ਦਿੱਤਾ ਹੈ ਨਾ ਰਾਜਨੀਤੀ । ਧਰਮ ਪ੍ਰਚਾਰ ਲਈ ਮਸੰਦ, ਮਹੰਤ ਨੀਤੀ ਕਾਮਯਾਬ ਨਹੀਂ ਰਹੀ ਸੀ ਤੇ ਹੁਣ ਰੋਟੀ ਰੋਜੀ ਲਈ ਇਸ ਕੰਮ ਵਿੱਚ ਲੱਗੇ ਲੋਕ ਕਿਵੇਂ ਵੱਖਰੇ ਹੋਣਗੇ? ਰਾਜਨੀਤੀ ਧਰਮ ਤੋਂ ਸੇਧ ਲਵੇ ਤੇ ਹਲੇਮੀ ਰਾਜ ਦੀ ਗੱਲ ਕਰੇ, ਪਰ ਧਰਮ ਦੇ ਕੇਂਦਰ ਸਭੈ ਸਾਂਝੀਵਾਲ ਸਦਾਇਣ, ਕੇਵਲ ਮਨੁੱਖ ਦੀ ਸੇਵਾ ਤੇ ਗੁਰਬਾਣੀ ਦੇ ਚਾਨਣ ਨੂੰ ਪ੍ਰਚਾਰ ਪ੍ਰਸਾਰ ਦੀ ਗੱਲ ਕਰਨ ਤਾਂ ਧਰਮ ਤੇ ਰਾਜਨੀਤੀ ਦੋਵੇਂ ਅੱਗੇ ਵਧਣਗੇ। ਗੁਰੂ ਦੀ ਗੋਲਕ ਗਰੀਬ ਦੇ ਮੂੰਹ ਲਈ ਹੀ ਹੋਣੀ ਚਾਹੀਦੀ ਹੈ। ਸਭ ਤੋਂ ਲੋੜ ਹੈ ਫਿਰਕੂ ਵੰਡ ਨੂੰ ਖਤਮ ਕਰ, ਪੰਜਾਬ ਤੇ ਪੰਜਾਬੀ ਦੇ ਵਿਕਾਸ ਲਈ ਸਾਰੇ ਪੰਜਾਬੀ ਨੂੰ ਇਕੱਠੇ ਕਰਨ ਤੇ ਫਿਰਕੂ ਲਕੀਰਾਂ ਮਟੈਣ ਦੀ, ਜਿਸ ਲਈ ਵੀ ਵੱਖਰਾ ਉੱਦਮ ਚਾਹੀਦਾ ਹੈ। ਚੰਗੀ ਗੱਲ ਹੈ ਕਿ ਅੱਜ ਪੰਜਾਬੀ ਇਹ ਦੁਖਾਂਤ ਸਮਝ ਚੁੱਕਾ ਹੈ ਤੇ ਲੋੜ ਕੇਵਲ ਗੱਲੑਬਾਤ ਕਰਨ ਦੀ ਹੈ ।
ਪਿਛਲਾ ਇਤਿਹਾਸ ਕੇਵਲ ਗਿਆਨ ਦੇ ਸਕਦਾ ਹੈ, ਪਰ ਅਗਲੇ ਮਾਰਗ ਤਾਂ ਆਪ ਚੁਨਣਾ ਹੋਵੇਗਾ। ‘ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ’।
- ਇਹ ਸਾਰੀ ਸਮੱਸਿਆ ਗੰਭੀਰ ਚਿੰਤਾ ਦੀ ਵਿਸ਼ਾ ਹੈ ਤੇ ਚਿੰਤਨ ਵੀ ਮੰਗਦੀ ਹੈ, ਪਰ ਇਸ ਲਈ ਸਵਾਰਥ ਹੀਨ ਸਿੱਖਾਂ ਨੂੰ ਇਕੱਠੇ ਹੋਣਾ ਪਵੇਗਾ। ਵੇਖੋ ਅਗਿਆਨੀ, ਸਵਾਰਥੀ ਤੇ ਦੇਸ਼ ਵਿਰੋਧੀ ਕੌਮ ਨੂੰ ਆਪਣੇ ਦੇਸ਼ ਵਿੱਚ ਬੇਗਾਨਾ ਨਾ ਬਣਾ ਦੇਵੇ ।
- ਆਉ ਰਲ ਮਿਲ ਨਵੀਂ ਚੇਤਨਾ ਲਈ ਹੰਭਲਾ ਮਾਰੀਏ ।
(ਇਕਬਾਲ ਸਿੰਘ ਲਾਲਪੁਰਾ ਚੈਅਰਮੈਨ, ਕੌਮੀ ਘਟਗਿਣਤੀ ਕਮਿਸ਼ਨ, ਭਾਰਤ ਸਰਕਾਰ, iqbal_73@yahoo.co.in)
test