ਪੰਜਾਬ ਪਲਸ ਨਿਊਜ਼ ਬਿਊਰੋ

ਚੰਡੀਗੜ੍ਹ, 17 ਸਤੰਬਰ: ਗਲੋਬਲ ਪੰਜਾਬੀ ਐਸੋਸੀਏਸ਼ਨ ਨੇ ਚੰਡੀਗੜ੍ਹ ਦੇ ਸੈਕਟਰ 16 ਸਥਿਤ ਆਪਣੇ ਦਫ਼ਤਰ ਵਿਖੇ ਹੋਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ 75ਵੇਂ ਜਨਮ ਦਿਨ ਦੀਆਂ ਵਧਾਈਆਂ ਦੇਣ ਦਾ ਮਤਾ ਪਾਸ ਕੀਤਾ।
ਐਸੋਸੀਏਸ਼ਨ ਦੇ ਮੈਂਬਰਾਂ ਨੇ ਇੱਕ ਵਧਾਈ ਪੱਤਰ ਤਿਆਰ ਕੀਤਾ ਜਿਸ ‘ਤੇ ਐਸੋਸੀਏਸ਼ਨ ਦੇ ਸਰਪ੍ਰਸਤ ਸ: ਇਕਬਾਲ ਸਿੰਘ ਲਾਲਪੁਰਾ ਦੇ ਦਸਤਖ਼ਤ ਸਨ। ਕਰਨਲ ਜੈਬੰਸ ਸਿੰਘ, ਗਲੋਬਲ ਮੀਤ ਪ੍ਰਧਾਨ, ਸ਼੍ਰੀ ਐਸ.ਆਰ. ਲੱਧੜ, ਐਸਸੀ/ਐਸਟੀ ਸੈੱਲ ਦੇ ਗਲੋਬਲ ਕਨਵੀਨਰ, ਸ. ਮਹਿੰਦਰ ਸਿੰਘ, ਚੰਡੀਗੜ੍ਹ ਚੈਪਟਰ ਦੇ ਪ੍ਰਧਾਨ, ਕਰਨਲ ਵਿਵੇਕ ਸ਼ਰਮਾ, ਚੰਡੀਗੜ੍ਹ ਚੈਪਟਰ ਦੇ ਮੀਤ ਪ੍ਰਧਾਨ ਅਤੇ ਐਸੋਸੀਏਸ਼ਨ ਦੇ ਹੋਰ ਸਤਿਕਾਰਤ ਮੈਂਬਰ ਮੀਟਿੰਗ ਵਿੱਚ ਹਾਜ਼ਰ ਸਨ।
ਪੱਤਰ ਵਿੱਚ, ਐਸੋਸੀਏਸ਼ਨ ਨੇ ਸਵੀਕਾਰ ਕੀਤਾ ਹੈ ਕਿ ਉਸਨੂੰ ਵੱਡੀ ਪ੍ਰੇਰਣਾ ਮੋਦੀ ਜੀ ਦੀ ਬੇਮਿਸਾਲ ਲੀਡਰਸ਼ਿਪ ਅਤੇ ਸਕਾਰਾਤਮਕ ਦ੍ਰਿਸ਼ਟੀ (Vision) ਤੋਂ ਮਿਲਦੀ ਹੈ ਜੋ ਨਾ ਸਿਰਫ ‘ਮਾਂ ਭਾਰਤੀ’, ਬਲਕਿ ਪੂਰੇ ਬ੍ਰਹਿਮੰਡ ਦੇ ਵਿਕਾਸ ਅਤੇ ਕਲਿਆਣ ਲਈ ਪ੍ਰੇਰਿਤ ਰਹਿੰਦਾ ਹੈ I
ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਅਤੇ ਪੰਜਾਬੀਆਂ ਨੂੰ ਦਿੱਤੇ ਗਏ ਪਿਆਰ ਅਤੇ ਦੇਖਭਾਲ ਨੂੰ ਵੀ ਸਵੀਕਾਰ ਕੀਤਾ ਹੈ। ਉਨਾ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਸਮਝ ਕੇ, ਉਹਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਕੰਮ ਕੀਤਾ I ਖਾਸ ਕਰਕੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਨਿਆਂ ਅਤੇ ਰਾਹਤ ਪ੍ਰਦਾਨ ਕਰਨ ਅਤੇ ‘ਕਰਤਾਰਪੁਰ ਲਾਂਘਾ ਖੋਲ੍ਹਣ’ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਕੇ ਉਹਨਾਂ ਦੇ ਦਿਲਾਂ ਨੂੰ ਛੂਹ ਲਿਆ ਹੈ।
ਐਸੋਸੀਏਸ਼ਨ ਸ਼੍ਰੀ ਨਰੇਂਦਰ ਮੋਦੀ ਜੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰਦੀ ਹੈ ਅਤੇ ਉਨ੍ਹਾਂ ਦੀ ਯੋਗ ਅਗਵਾਈ ਵਿੱਚ ਦੇਸ਼ ਅਤੇ ਵਿਸ਼ਵ ਲਈ ਯੋਗਦਾਨ ਪਾਉਣ ਦੀ ਉਮੀਦ ਕਰਦੀ ਹੈ।