ਗੁਰਚਰਨਜੀਤ ਸਿੰਘ ਲਾਂਬਾ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਜਗਤ ਵਿਚ ਧਰਮ ਬਹੁਤ ਸਨ। ਧਰਮਾਂ ਦੇ ਫ਼ਿਰਕੇ ਵੀ ਬਹੁਤ ਸਨ। ਫ਼ਿਰਕਿਆਂ ਦੇ ਅੰਦਰ ਵੀ ਫ਼ਿਰਕੇ ਅਣਗਿਣਤ ਸਨ। ਮਤ-ਮਤਾਂਤਰ ਵੀ ਬੇਸ਼ੁਮਾਰ ਸਨ। ਕਰਮ-ਕਾਂਡਾਂ ਦੀ ਗਿਣਤੀ ਵੀ ਬਹੁਤ ਸੀ ਪਰ ਸੱਚਾ ਧਰਮ, ਧਰਮ ਦਾ ਸੱਚ ਮੌਜੂਦ ਨਹੀਂ ਸੀ। ਇਸ ਸਰ-ਜ਼ਮੀਨ ’ਤੇ ਦੋ ਮਹਾਨ ਫ਼ਲਸਫ਼ੇ ਸਾਹਮਣੇ ਆਏ। ਰੱਬੁਲ ਆਲਮੀਨ ਤੇ ਵਸੁਧੇਵ ਕਟੁੰਬਕਮ। ਦੋਨਾਂ ਦਾ ਲਬੋ ਲਬਾਬ ਇਕ ਹੀ ਸੀ ਕਿ ਸਾਰਾ ਸੰਸਾਰ ਇਕ ਕੁਟੰਬ, ਪਰਿਵਾਰ ਜਾਂ ਕੁਨਬਾ ਹੈ ਅਤੇ ਸਾਰੇ ਜਗਤ ਦਾ ਰੱਬ ਇਕ ਹੈ। ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਦੋਨਾਂ ਵਿਚ ਏਕਾ ਹੋ ਕੇ ਇਕ-ਦੂਜੇ ਨੂੰ ਨਾਲ ਲੈ ਕੇ ਖਾਲਕ ਦੀ ਇਬਾਦਤ ਅਤੇ ਖਲਕਤ ਦੀ ਖਿਦਮਤ ਕਰਦੇ। ਪਰ ਇਹ ਨਾ ਹੋ ਕੇ ਇਹ ਟਕਰਾਅ ਵਿਚ ਬਦਲ ਗਿਆ। ਇਕ-ਦੂਜੇ ਨੂੰ ਨੀਵਾਂ ਵਿਖਾਂਦਿਆਂ-ਵਿਖਾਂਦਿਆਂ ਧਰਮ ਦੇ ਅਸਲ ਤੱਤ ਤੋਂ ਦੂਰ ਹੋ ਗਏ। ਗੁਰਮਤਿ ਦਾ ਆਸ਼ਾ ਤਾਂ ਸਾਧ ਸਮੂਹ ਪ੍ਰਸੰਨ ਫਿਰੈਂ ਜਗ ਸਤ੍ਰ ਸਭੈ ਅਵਲੋਕ ਚਪੈਂਗੇ।। 7।। 27।। (ਦਸਮ ਗ੍ਰੰਥ ਸਾਹਿਬ) ਸੀ। ਵਾਹਿਗੁਰੂ ਨੇ ਇਹ ਧਰਤੀ ਭਲੇ ਪੁਰਸ਼ਾਂ ਦੇ ਵਸਣ ਲਈ ਬਣਾਈ ਸੀ ਪਰ ਕਬੀਰ ਸਾਹਿਬ ਬਚਨ ਕਰਦੇ ਹਨ, ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ।। (966)। ਇਤਨਾ ਹੀ ਨਹੀਂ, ਇਸ ਧਰਤੀ ਨੂੰ ਵੀ ਮਲੇਛ ਭੂਮੀ ਅਤੇ ਦੇਵ ਭੂਮੀ ਵਿਚ ਵੰਡ ਦਿੱਤਾ ਗਿਆ। ਆਮ ਬੋਲਚਾਲ ਦੀ ਬੋਲੀ ਵੀ ਦੇਵ ਭਾਸ਼ਾ ਤੇ ਮਲੇਛ ਭਾਸ਼ਾ ਵਿਚ ਵੰਡੀ ਗਈ। ਜਗਤ ਵਿਚ ਪਾਟੋਧਾੜ ਸਿਖ਼ਰ ’ਤੇ ਪਹੁੰਚ ਗਈ। ਜਗਤ ਜਲੰਦੇ ਦੀ ਇਸ ਹਾਲਤ ਵਿਚ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਸਾਹਿਬ ਜੀ ਨੇ ਇਸ ਮਕਸਦ ਲਈ ਥਾਂ-ਥਾਂ ਸੰਗਤਾਂ ਕਾਇਮ ਕੀਤੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਇਸ ਸੰਗਤ ਨੂੰ ਰੂਹਾਨੀ ਸਿਧਾਂਤ, ਬਾਣਾ ਬਾਣੀ, ਕੇਂਦਰੀ ਸਥਾਨ ਅਤੇ ਕੌਮੀ ਵਜੂਦ ਲਈ ਲੋੜੀਂਦੇ ਸਾਰੇ ਸਾਧਨਾਂ ਨਾਲ ਸਰਾਬੋਰ ਕੀਤਾ। ਹਾਕਮ ਆਪਣੇ-ਆਪ ਨੂੰ ਰੱਬ ਹੀ ਸਮਝਣ ਲੱਗ ਪਏ ਸਨ। ਪੱਛਮੀ ਦੇਸ਼ਾਂ ਵਿਚ ਵੀ ਰਾਜਾ ਕਦੇ ਗ਼ਲਤੀ ਕਰ ਹੀ ਨਹੀਂ ਸਕਦਾ। ਉਸ ਸਮੇਂ ਦੇ ਰਾਜਨੀਤਕ, ਧਾਰਮਿਕ ਅਤੇ ਰਾਜਨੀਤਕ ਹਾਲਾਤ ਦਾ ਇਸ਼ਾਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤਾ ਹੈ,
test