ਪੰਜਾਬੀ ਫਿਲਮਾਂ ਇਸ ਸਮੇਂ ਆਪਣਾ ਦਾਇਰਾ ਵਿਸ਼ਾਲ ਕਰਦੀਆਂ ਜਾ ਰਹੀਆਂ ਹਨ, ਜਿਸ ਵਿੱਚ ਹੁਣ ਹਿੱਸਾ ‘ਪਨੋਰਮਾ ਸਟੂਡੀਓਜ਼‘ ਵੀ ਪਾਉਣ ਜਾ ਰਿਹਾ ਹੈ।
15 ਜੁਲਾਈ, 2026 – ਚੰਡੀਗੜ੍ਹ: ਬਾਲੀਵੁੱਡ ਸਟਾਰ ਅਜੇ ਦੇਵਗਨ ਦੀ ਭਾਗੀਦਾਰੀ ਅਧੀਨ ਕਈ ਵੱਡੀਆਂ ਹਿੰਦੀ ਫਿਲਮਾਂ ਦਾ ਨਿਰਮਾਣ ਕਰ ਚੁੱਕਾ ਹੈ ‘ਪਨੋਰਮਾ ਸਟੂਡੀਓਜ਼’, ਜੋ ਹੁਣ ਪੰਜਾਬੀ ਫਿਲਮ ਉਦਯੋਗ ਵਿੱਚ ਵੀ ਨਿਰਮਾਣਕਾਰ ਅਤੇ ਡਿਸਟਰੀਬਿਊਸ਼ਨ ਹਾਊਸ ਵਜੋਂ ਅਧਾਰ ਦਾਇਰਾ ਵਧਾਉਂਦਾ ਨਜ਼ਰੀ ਆ ਰਿਹਾ ਹੈ, ਜਿਸ ਵੱਲੋਂ ਇਸ ਦਿਸ਼ਾ ਵਿੱਚ ਵਧਾਏ ਜਾ ਰਹੇ ਕਦਮਾਂ ਦਾ ਪ੍ਰਗਟਾਵਾ ਆਉਂਦੇ ਦਿਨੀ ਸਾਹਮਣੇ ਆਉਣ ਵਾਲੀਆਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਕਰਵਾਉਣਗੀਆਂ।
‘ਦਿਸ਼ਯਮ’, ‘ਰੇਡ’ ਅਤੇ ‘ਸ਼ੈਤਾਨ’ ਵਰਗੀਆਂ ਸਫ਼ਲਤਮ ਬਾਲੀਵੁੱਡ ਫਿਲਮਾਂ ਦੇ ਨਿਰਮਾਣ ਲਈ ਜਾਣਿਆ ਜਾਂਦਾ ਹੈ ਇਹ ਵੱਕਾਰੀ ਸਟੂਡੀਓ, ਜੋ ਅੰਤਰਰਾਸ਼ਟਰੀ ਸਿਨੇਮਾ ਗਲਿਆਰਿਆਂ ਤੱਕ ਅਪਣਾ ਫੈਲਾਅ ਕਰਨ ਵਿੱਚ ਸਫ਼ਲ ਰਿਹਾ, ਜਿਸ ਦੀ ਸਥਾਪਨਾ ਅਨੁਭਵੀ ਅਤੇ ਅਜੇ ਦੇਵਗਨ ਦੇ ਸੀਨੀਅਰ ਟੀਮ ਮੈਂਬਰ ਅਤੇ ਕਰੀਬੀ ਨਿਰਮਾਤਾ ਕੁਮਾਰ ਮੰਗਤ ਪਾਠਕ ਦੁਆਰਾ ਸਾਲਾਂ ਪਹਿਲਾਂ ਕੀਤੀ ਗਈ, ਜਿੰਨ੍ਹਾਂ ਵੱਲੋਂ ਗਿੱਪੀ ਗਰੇਵਾਲ ਦੀਆਂ ਕੁਝ ਕੁ ਫਿਲਮਾਂ ਨਾਲ ਐਸੋਸੀਏਸ਼ਨ ਕੀਤੀ ਜਾ ਚੁੱਕੀ ਹੈ।
ਹਾਲ ਹੀ ਦੇ ਸਮੇਂ ਵਿੱਚ ਸਾਹਮਣੇ ਆਈਆਂ ਕਈ ਪੰਜਾਬੀ ਫਿਲਮਾਂ ਦੀ ਡਿਸਟਰੀਬਿਊਸ਼ਨ ‘ਚ ਅਹਿਮ ਭੂਮਿਕਾ ਨਿਭਾ ਚੁੱਕਾ ਹੈ ਉਕਤ ਨਿਰਮਾਣ ਹਾਊਸ, ਜਿਸ ਵੱਲੋਂ ਪੰਜ ਬਹੁ-ਚਰਚਿਤ ਫਿਲਮਾਂ ‘ਅਰਜਨਟੀਨਾ’, ‘ਥਾਪੀ’, ‘ਰਾਂਝਿਆ’, ‘ਕਣਕਾਂ ਦੇ ਓਹਲੇ’ ਅਤੇ ’70 ਸਿਆਲ’ ਦੇ ਵਿਸ਼ਵਵਿਆਪੀ ਥੀਏਟਰਿਕ ਵੰਡ ਅਧਿਕਾਰ ਪ੍ਰਾਪਤ ਕਰਕੇ ਪੰਜਾਬੀ ਫਿਲਮਾਂ ਨੂੰ ਹੋਰ ਵਿਸਥਾਰ ਕੀਤਾ ਗਿਆ ਹੈ।
ਆਗਾਮੀ ਯੋਜਨਾਵਾਂ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ, ਸੁਨੀਲ ਗਰੋਵਰ ਅਤੇ ਸਰਗੁਣ ਮਹਿਤਾ ਸਟਾਰਰ ਆਉਣ ਵਾਲੀ ਪੰਜਾਬੀ ਫਿਲਮ ‘ਕੈਰੀ ਆਨ ਜੱਟੀਏ’ ਦੇ ਨਿਰਮਾਣ ਨੂੰ ਵੀ ਇੰਨੀ ਦਿਨੀਂ ਆਖ਼ਰੀ ਛੋਹਾਂ ਦੇ ਰਿਹਾ ਹੈ ‘ਪਨੋਰਮਾ ਸਟੂਡੀਓਜ਼’, ਜਿਸ ਤੋਂ ਇਲਾਵਾ ‘ਕਾਲਾ ਸ਼ਾਹ ਸ਼ਾਹ’ ਦੀ ਰੀਮੇਕ ਮੰਨੀ ਜਾ ਰਹੀ ਹਿੰਦੀ ਫਿਲਮ ‘ਨੂਰਾਨੀ ਚਿਹਰਾ’ ਨੂੰ ਵੀ ਦਰਸ਼ਕਾਂ ਦੇ ਸਨਮੁੱਖ ਕਰੇਗਾ, ਜਿਸ ਵਿੱਚ ਨਿਵਾਜੂਦੀਨ ਸਿੱਦੀਕੀ ਅਤੇ ਨੂਪੁਰ ਸੈਨਨ ਵੱਲੋਂ ਲੀਡਿੰਗ ਕਿਰਦਾਰ ਪਲੇਅ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ‘ਪਨੋਰਮਾ ਸਟੂਡੀਓਜ਼’ ਦੇ ਪਾਲੀਵੁੱਡ ਫੁੱਟਪ੍ਰਿੰਟ ਨੂੰ ਮਜ਼ਬੂਤ ਕਰਨ ਜਾ ਰਹੀਆਂ ਉਕਤ ਪੰਜਾਬੀ ਫਿਲਮਾਂ ਦੇ ਕੁਝ ਵਿਸਥਾਰਕ ਪੱਖਾਂ ਦੀ ਗੱਲ ਕਰੀਏ ਤਾਂ ‘ਅਰਜਨਟੀਨਾ’ ਵਿੱਚ ਐਮੀ ਵਿਰਕ-ਸਰਗੁਣ ਮਹਿਤਾ, ‘ਥਾਪੀ’ ‘ਚ ਨੀਰੂ ਬਾਜਵਾ ਅਤੇ ਸੰਨੀ ਸਿੰਘ ਅਤੇ ‘ਰਾਂਝਿਆ’ ਵਿੱਚ ਹਾਰਡੀ ਸੰਧੂ ਅਤੇ ਸਿਮਰਤ ਕੌਰ ਲੀਡ ਜੋੜੀ ਵਜੋਂ ਨਜ਼ਰ ਆਉਣਗੇ।
ETV BHARAT