ਪਿੰਡ ਨਹਿਰਾਨਾ ਵਿੱਚ ਕਿਸਾਨਾਂ ਦੀ ਲਗਭਗ ਅੱਠ ਏਕੜ ਨਰਮੇ ਦੀ ਫ਼ਸਲ ਅਚਾਨਕ ਖਰਾਬ ਹੋ ਗਈ। ਕੁਝ ਦਿਨ ਪਹਿਲਾਂ ਪਿੰਡ ਦੜਬਾ ਕਲਾਂ ਵਿੱਚ ਵੀ 30 ਏਕੜ ਨਰਮੇ ਦੀ ਫ਼ਸਲ ਅਚਾਨਕ ਖਰਾਬ ਹੋ ਗਈ ਸੀ। ਪ੍ਰ
12 ਅਗਸਤ, 2026 – ਏਲਨਾਬਾਦ : ਪਿੰਡ ਨਹਿਰਾਨਾ ਵਿੱਚ ਕਿਸਾਨਾਂ ਦੀ ਲਗਭਗ ਅੱਠ ਏਕੜ ਨਰਮੇ ਦੀ ਫ਼ਸਲ ਅਚਾਨਕ ਖਰਾਬ ਹੋ ਗਈ। ਕੁਝ ਦਿਨ ਪਹਿਲਾਂ ਪਿੰਡ ਦੜਬਾ ਕਲਾਂ ਵਿੱਚ ਵੀ 30 ਏਕੜ ਨਰਮੇ ਦੀ ਫ਼ਸਲ ਅਚਾਨਕ ਖਰਾਬ ਹੋ ਗਈ ਸੀ। ਪ੍ਰਭਾਵਿਤ ਕਿਸਾਨਾਂ ਉਮੇਦ ਕੁਮਾਰ, ਕ੍ਰਿਸ਼ਨ ਲਾਲ ਅਤੇ ਰੋਹਤਾਸ਼ ਸਹਾਰਨ ਨੇ ਕਿਹਾ ਕਿ ਫ਼ਸਲ ਦੇ ਨੁਕਸਾਨ ਕਾਰਨ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੋਇਆ ਹੈ। ਫ਼ਸਲ ਦੇ ਨੁਕਸਾਨ ਦਾ ਕਾਰਨ ਅਜੇ ਤੱਕ ਸਾਹਮਣੇ ਨਹੀ ਆਇਆ ਹੈ।
ਇਸ ਮੌਕੇ ਪ੍ਰਭਾਵਿਤ ਕਿਸਾਨਾਂ ਅਤੇ ਸਰਪੰਚ ਰਾਜੇਸ਼ ਸਹਾਰਨ, ਰਾਮਮੂਰਤੀ ਬਿਜਾਰਨੀਆ, ਦਲੀਪ ਹੁੱਡਾ, ਕੈਲਾਸ਼ ਹੁੱਡਾ, ਦੇਵੀ ਲਾਲ, ਜਗਦੀਸ਼ ਕੁਮਾਰ, ਦਲਬੀਰ ਗਿੱਲ ਅਤੇ ਰੋਹਤਾਸ਼ ਗਿੱਲ ਆਦਿ ਨੇ ਮੰਗ ਕੀਤੀ ਕਿ ਸਬੰਧਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਜਾ ਕੇ ਫ਼ਸਲ ਦਾ ਮੁਆਇਨਾ ਕਰਨ ਅਤੇ ਨੁਕਸਾਨ ਦਾ ਮੁਲਾਂਕਣ ਕਰ ਕੇ ਪ੍ਰਭਾਵਿਤ ਕਿਸਾਨਾਂ ਨੂੰ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਵਿੱਤੀ ਰਾਹਤ ਮਿਲ ਸਕੇ।
ਪੰਜਾਬੀ ਟ੍ਰਿਬਯੂਨ