ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਨੂੰ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ ਨਾਲ ਕੀਤਾ ਗਿਆ ਸਨਮਾਨਿਤ
ਭਾਰਤੀ ਮਹਿਲਾ ਕ੍ਰਿਕਟ ਟੀਮ ਕਪਤਾਨ ਹਰਮਨਪ੍ਰੀਤ ਕੌਰ ਜੋ ਪੰਜਾਬ ਦੀ ਧੀ ਹੈ ਉਸਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਵਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
27 ਮਈ, 2026 – ਨਵੀਂ ਦਿੱਲੀ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਰਾਸ਼ਟਰਪਤੀ ਭਵਨ ਵਿਖੇ 2026 ਦੇ ਪਦਮ ਪੁਰਸਕਾਰਾਂ ਦਾ ਪਹਿਲੇ ਪੜਾਅ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ 25 ਜਨਵਰੀ ਨੂੰ 131 ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਸਮਾਰੋਹ ਦੇ ਇਸ ਪਹਿਲੇ ਪੜਾਅ ਵਿੱਚ, ਦੇਸ਼ ਭਰ ਦੀਆਂ 66 ਪ੍ਰਸਿੱਧ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਦੋਂ ਕਿ ਬਾਕੀ ਪ੍ਰਾਪਤਕਰਤਾਵਾਂ ਨੂੰ ਦੂਜੇ ਪੜਾਅ ਵਿੱਚ ਉਨ੍ਹਾਂ ਦੇ ਪੁਰਸਕਾਰ ਪ੍ਰਾਪਤ ਕਰਨ ਦਾ ਪ੍ਰੋਗਰਾਮ ਹੈ।
Harmanpreet Kaur conferred Padma Shri after historic World Cup triumph
Read @ANI Story | https://t.co/2nyyPHQpoE#HarmanpreetKaur #Padmashri #DroupadiMurmu pic.twitter.com/tUIQOaaGuJ
— ANI Digital (@ani_digital) May 25, 2026
ਸੋਮਵਾਰ ਨੂੰ ਪਹਿਲੇ ਪੜਾਅ ਵਿੱਚ, ਰਾਸ਼ਟਰਪਤੀ ਵੱਲੋਂ 2 ਪਦਮ ਵਿਭੂਸ਼ਣ, 6 ਪਦਮ ਭੂਸ਼ਣ ਅਤੇ 58 ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕੀਤੇ ਗਏ। ਪਦਮ ਭੂਸ਼ਣ ਨਾਲ ਸਨਮਾਨਿਤ ਸਖ਼ਸ਼ੀਅਤਾਂ ਵਿੱਚ ਅਦਾਕਾਰ ਆਰ. ਮਾਧਵਨ, ਕ੍ਰਿਕਟਰ ਰੋਹਿਤ ਸ਼ਰਮਾ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਹਾਕੀ ਖਿਡਾਰੀ ਸਵਿਤਾ ਪੂਨੀਆ ਤੋਂ ਇਲਾਵਾ ਪੈਰਾ-ਐਥਲੀਟ ਪ੍ਰਵੀਨ ਕੁਮਾਰ ਸ਼ਾਮਲ ਹਨ।
‘ਮੁੰਡਿਆਂ ਨਾਲੋਂ ਜਿਆਦਾ ਮਿਹਨਤੀ ਹੈ ਹਰਮਨ’
ਪੰਜਾਬ ਦੀ ਮਿੱਟੀ ਨੇ ਹਮੇਸ਼ਾਂ ਦੇਸ਼ ਨੂੰ ਮਹਾਨ ਖਿਡਾਰੀ ਬਖ਼ਸ਼ੇ ਹਨ। ਹਰਮਨਪ੍ਰੀਤ ਕੌਰ ਦੇ ਬਚਪਨ ਦੇ ਕੋਚ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ “ਪੂਰੇ ਦੇਸ਼ ਅਤੇ ਮੋਗਾ ਸ਼ਹਿਰ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਹਰਮਨਪ੍ਰੀਤ ਕੌਰ ਇੱਕ ਛੋਟੇ ਜਿਹੇ ਸ਼ਹਿਰ ਵਿੱਚੋਂ ਨਿਕਲ ਕੇ ਅੱਜ ਇੱਥੋਂ ਤੱਕ ਪਹੁੰਚੀ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਮੈਂ ਹੀ ਹਰਮਪ੍ਰੀਤ ਕੌਰ ਨੂੰ ਕ੍ਰਿਕਟ ਦੀ ਟ੍ਰੇਨਿਗ ਦਿੱਤੀ ਸੀ। ਮੇਰਾ ਪੁੱਤਰ ਅਤੇ ਹਰਮਨ ਇਕੱਠੇ ਅਕੈਡਮੀ ਵਿੱਚ ਕ੍ਰਿਕਟ ਖੇਡਦੇ ਸਨ। ਉਹ ਪੜ੍ਹਨ ਵੀ ਇਕੱਠੇ ਹੀ ਜਾਂਦੇ ਸਨ। ਹਰਮਨ ਨੇ ਮੁੰਡਿਆਂ ਨਾਲੋਂ ਵੀ ਵਧਕੇ ਮਿਹਨਤ ਕੀਤੀ ਅਤੇ ਅੱਜ ਉਹ ਇੱਕ ਸਟਾਰ ਬਣ ਗਈ ਹੈ। ਬਹੁਤ ਮਾਣ ਦੀ ਗੱਲ ਹੈ ਕਿ ਹਰਮਨ ਨੇ ਆਸਟ੍ਰੇਲੀਆ ਵਿਰੁੱਧ ਜਿੱਤ ਪ੍ਰਾਪਤ ਕਰਕੇ ਦੇਸ਼ ਦਾ ਮਾਣ ਵਧਾਇਆ ਹੈ। ਹੁਣ ਸਾਨੂੰ ਉਮੀਦ ਹੈ ਕਿ ਫਾਈਨਲ ਮੈਚ ਵੀ ਭਾਰਤ ਹੀ ਜਿੱਤੇਗਾ।”
‘ਪਿਤਾ ਨਾਲ ਖੇਡਣ ਜਾਂਦੀ ਸੀ ਹਰਮਨ’
ਹਰਮਨਪ੍ਰੀਤ ਕੌਰ ਦੇ ਪਿੰਡ ਵਾਸੀ ਸ਼ਮਸੇਰ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਦਾ ਧੰਨਵਾਦ ਕਰਦਿਆਂ ਦੱਸਿਆ ਕਿ “ਹਰਮਨਪ੍ਰੀਤ ਕੌਰ ਨੇ ਬਚਪਨ ਤੋਂ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ। ਹਰਮਨ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਸੀ ਅਤੇ 6 ਸਾਲ ਦੀ ਉਮਰ ਤੋਂ ਹੀ ਆਪਣੇ ਪਿਤਾ ਨਾਲ ਮੈਦਾਨ ਵਿੱਚ ਖੇਡਣ ਜਾਣ ਲੱਗ ਪਈ ਸੀ। ਪਹਿਲਾਂ ਉਹ ਫੁੱਟਬਾਲ ਖੇਡਦੀ ਸੀ, ਫਿਰ ਹਾਕੀ ਅਤੇ ਬਾਅਦ ਵਿੱਚ ਕ੍ਰਿਕਟ ਖੇਡਣੀ ਸ਼ੁਰੂ ਕੀਤੀ। ਹਰਮਨ ਇਕੱਲੀ ਅਜਿਹੀ ਕੁੜੀ ਹੁੰਦੀ ਸੀ ਜੋ ਮੈਦਾਨ ਵਿੱਚ ਮੁੰਡਿਆਂ ਨਾਲ ਕ੍ਰਿਕਟ ਖੇਡਦੀ ਸੀ। ਜੇਕਰ ਉਸ ਸਮੇਂ ਹਰਮਨ ਮੁੰਡਿਆਂ ਨਾਲ ਖੇਡਦੀ ਸੀ ਤਾਂ ਹੀ ਅੱਜ ਉਹ ਵੱਡੇ–ਵੱਡੇ ਛੱਕੇ ਮਾਰਦੀ ਹੈ।”
“ਸਾਡੀ ਭਾਰਤੀ ਕ੍ਰਿਕਟ ਟੀਮ ਦੇ ਹੌਂਸਲੇ ਬੁਲੰਦ ਹਨ। ਆਸਟ੍ਰੇਲੀਆਂ ਦੇ 338 ਦੇ ਟਾਰਗੇਟ ਨੂੰ ਪਾਰ ਕਰਨਾ ਮੁਸ਼ਕਲ ਸੀ ਪਰ ਹਰਮਨ ਅਤੇ ਉਸਦੀ ਟੀਮ ਨੇ ਬਹੁਤ ਹੀ ਸ਼ਾਨਦਾਰ ਖੇਡ ਖੇਡੀ ਅਤੇ ਜਿੱਤ ਹਾਸਿਤ ਕੀਤੀ। ਹੁਣ ਸਾਨੂੰ ਪੂਰੀ ਉਮੀਦ ਹੈ ਕਿ ਭਾਰਤੀ ਕ੍ਰਿਕਟ ਟੀਮ ਦੀ ਹੀ ਜਿੱਤ ਹੋਵੇਗੀ।“– ਸ਼ਮਸੇਰ ਸਿੰਘ
30-35 ਮੁੰਡਿਆਂ ਦੇ ਵਿੱਚ ਇਕੱਲੀ ਖੇਡਦੀ ਸੀ ਹਰਮਨਪ੍ਰੀਤ
ਪਿੰਡ ਵਾਸੀ ਗਵਰਧਨ ਪੋਪਲੀ ਨੇ ਦੱਸਿਆ ਕਿ “ਜਦੋਂ ਹਰਮਨ ਦੇ ਪਿਤਾ ਖੇਡ ਮੈਦਾਨ ਵਿੱਚ ਖੇਡਣ ਆਉਂਦੇ ਸਨ ਤਾਂ ਹਰਮਨ ਵੀ ਆਪਣੇ ਪਿਤਾ ਨਾਲ ਆਉਂਦੀ ਸੀ। ਅਸੀਂ ਸਾਰੇ ਮੈਦਾਨ ਵਿੱਚ ਖੇਡਦੇ ਸੀ ਤਾਂ ਹਰਮਨ ਸਾਨੂੰ ਦੇਖਦੀ ਸੀ। ਫਿਰ ਹੌਲੀ–ਹੌਲੀ ਹਰਮਨ ਨੇ ਵੀ ਖੇਡਣਾ ਸ਼ੁਰੂ ਕਰ ਦਿੱਤਾ। ਹਰਮਨ ਦੇ ਪਿਤਾ ਇਤਰਾਜ਼ ਕਰਦੇ ਸਨ ਕਿਉਕਿ ਉਹ ਇਕੱਲੀ ਕੁੜੀ ਮੁੰਡਿਆਂ ਵਿੱਚ ਖੇਡਦੀ ਸੀ। ਜਦੋਂ ਹਰਮਨ ਨੇ ਖੇਡ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਲੜਕੀਆਂ ਨੂੰ ਕਈ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹਰਮਨ 30-35 ਮੁੰਡਿਆਂ ਦੇ ਵਿੱਚ ਇਕੱਲੀ ਖੇਡਦੀ ਸੀ। ਜਦੋਂ ਕਿ ਉਸ ਸਮੇਂ ਲੋਕ ਕੁੜੀਆਂ ਨੂੰ ਖੇਡਣਾ ਤਾਂ ਦੂਰ ਘਰੋਂ ਵੀ ਬਾਹਰ ਨਹੀਂ ਨਿਕਲਣ ਦਿੰਦੇ ਸਨ।”
ਮੋਗਾ ਤੋਂ ਵਿਸ਼ਵ ਮੰਚ ਤੱਕ ਦਾ ਸਫ਼ਰ
8 ਮਾਰਚ 1989 ਨੂੰ ਮੋਗਾ ਵਿੱਚ ਜਨਮੀ ਹਰਮਨਪ੍ਰੀਤ ਕੌਰ ਦੀ ਕਹਾਣੀ ਸੰਘਰਸ਼, ਜ਼ੁਨੂਨ ਅਤੇ ਸਫਲਤਾ ਦੀ ਪ੍ਰਤੀਕ ਹੈ। ਉਸਦੇ ਪਿਤਾ ਹਰਮਿੰਦਰ ਸਿੰਘ ਭੁੱਲਰ ਵੀ ਵਾਲੀਵਾਲ ਅਤੇ ਬਾਸਕਟਬਾਲ ਖੇਡਦੇ ਰਹੇ ਹਨ। ਹਰਮਨਪ੍ਰੀਤ ਦੀ ਮਾਤਾ ਦਾ ਨਾਮ ਸਤਵਿੰਦਰ ਕੌਰ ਹੈ। ਉਸਦੀ ਛੋਟੀ ਭੈਣ ਹੇਮਜੀਤ, ਅੰਗਰੇਜ਼ੀ ਵਿੱਚ ਪੋਸਟ ਗ੍ਰੈਜੂਏਟ ਹੈ ਅਤੇ ਉਹ ਗੁਰੂ ਨਾਨਕ ਕਾਲਜ ਮੋਗਾ ਵਿੱਚ ਸਹਾਇਕ ਪ੍ਰੋਫ਼ੈਸਰ ਹੈ। ਗਿਆਨ ਜੋਤੀ ਸਕੂਲ ਅਕੈਡਮੀ ਨਾਲ ਹਰਮਨਪ੍ਰੀਤ ਕ੍ਰਿਕਟ ਨਾਲ ਜੁੜੀ ਸੀ। ਉੱਥੇ ਉਸਨੇ ਕਮਲਦੀਸ਼ ਸਿੰਘ ਸੋਢੀ ਦੀ ਨਿਗਰਾਨੀ ਹੇਠ ਸਿਖਲਾਈ ਪ੍ਰਾਪਤ ਕੀਤੀ। ਫਿਰ 2014 ਵਿੱਚ ਉਹ ਭਾਰਤੀ ਰੇਲਵੇ ਵਿੱਚ ਕੰਮ ਕਰਨ ਮੁੰਬਈ ਚਲੀ ਗਈ। ਹਰਮਨਪ੍ਰੀਤ ਦਾ ਕਹਿਣਾ ਹੈ ਕਿ ਉਹ ਭਾਰਤੀ ਬੱਲੇਬਾਜ਼ ਵਿਰੇਂਦਰ ਸਹਿਵਾਗ ਦੀ ਫੈਨ ਸੀ। ਬਚਪਨ ਤੋਂ ਹੀ ਹਰਮਨ ਅਕਸਰ ਆਪਣੇ ਪਿਤਾ ਨਾਲ ਖੇਡ ਮੈਦਾਨ ਜਾਂਦੀ ਸੀ, ਜਿੱਥੇ ਖੇਡ ਪ੍ਰਤੀ ਉਸ ਦਾ ਪਿਆਰ ਪਲਦਾ ਗਿਆ।
ਸਰਕਾਰੀ ਸਕੂਲ ਤੋਂ ਕੀਤੀ ਹੈ ਪੜ੍ਹਾਈ
ਹਰਮਨਪ੍ਰੀਤ ਕੌਰ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਮੋਗਾ ਦੇ ਸਰਕਾਰੀ ਕੰਨਿਆ ਸਕੂਲ ਤੋਂ ਕੀਤੀ ਹੈ। ਕ੍ਰਿਕਟ ਨੂੰ ਗੰਭੀਰਤਾ ਨਾਲ ਅੱਗੇ ਵਧਾਉਣ ਲਈ ਉਸ ਨੂੰ ਗਿਆਨ ਜੋਤੀ ਕ੍ਰਿਕਟ ਅਕੈਡਮੀ ਵਿੱਚ ਸਿਖਲਾਈ ਲਈ, ਜਿੱਥੇ ਕੋਚ ਕਮਲਦੀਪ ਸਿੰਘ ਸੋਢੀ ਨੇ ਉਸ ਨੂੰ ਸਿਖਲਾਈ ਦਿੱਤੀ। ਹਰਮਨ ਦਾ ਪਰਿਵਾਰ ਉਸ ਦੀ ਸਭ ਤੋਂ ਵੱਡੀ ਤਾਕਤ ਰਿਹਾ ਹੈ। ਉਸ ਦੀ ਇੱਕ ਭੈਣ ਕੈਨੇਡਾ ’ਚ ਅਤੇ ਭਰਾ ਆਸਟ੍ਰੇਲੀਆ ’ਚ ਵੱਸਦਾ ਹੈ, ਜਦਕਿ ਮਾਤਾ-ਪਿਤਾ ਇਸ ਸਮੇਂ ਮੁੰਬਈ ’ਚ ਹਨ ਅਤੇ ਸਟੇਡੀਅਮ ਵਿੱਚ ਧੀ ਦਾ ਹੌਂਸਲਾ ਵਧਾ ਰਹੇ ਹਨ।
ਮੁੱਖ ਪ੍ਰਾਪਤੀਆਂ
ਹਰਮਨਪ੍ਰੀਤ ਕੌਰ ਦਾ ਕ੍ਰਿਕਟ ਕਰੀਅਰ 2009 ਵਿੱਚ ਸ਼ੁਰੂ ਹੋਇਆ ਸੀ ਜਦੋਂ ਉਸਨੇ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਦੋਂ ਤੋਂ, ਉਸਨੇ 130 ਵਨਡੇ, 161 ਟੀ-20 ਆਈ ਅਤੇ 5 ਟੈਸਟ ਮੈਚ ਖੇਡੇ ਹਨ। ਉਸਨੇ ਵਨਡੇ ਵਿੱਚ 3410 ਦੌੜਾਂ, ਟੀ-20 ਆਈ ਵਿੱਚ 3204 ਦੌੜਾਂ ਅਤੇ ਟੈਸਟ ਵਿੱਚ 131 ਦੌੜਾਂ ਬਣਾਈਆਂ ਹਨ। ਕੌਰ ਨੇ 2017 ਦੇ ਮਹਿਲਾ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਵਿਰੁੱਧ ਸ਼ਾਨਦਾਰ ਪਾਰੀ ਖੇਡੀ।
ਉਸਨੇ ਅਜੇਤੂ 171 ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਜਿੱਤ ਵੱਲ ਵਧਿਆ। ਕੌਰ ਨਾ ਸਿਰਫ਼ ਇੱਕ ਬੱਲੇਬਾਜ਼ ਵਜੋਂ, ਸਗੋਂ ਇੱਕ ਕਪਤਾਨ ਵਜੋਂ ਵੀ ਸੇਵਾ ਕਰਦੀ ਹੈ। ਉਸਨੇ 2020 ਦੇ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਦੀ ਕਪਤਾਨੀ ਕੀਤੀ ਅਤੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਸਨੇ ਆਪਣੀ ਅਗਵਾਈ ਲਈ ਕਈ ਵੱਕਾਰੀ ਪੁਰਸਕਾਰ ਪ੍ਰਾਪਤ ਕੀਤੇ ਹਨ, ਜਿਸ ਵਿੱਚ 2017 ਵਿੱਚ ਅਰਜੁਨ ਪੁਰਸਕਾਰ ਵੀ ਸ਼ਾਮਲ ਹੈ।
ਹਰਮਨਪ੍ਰੀਤ ਕੌਰ ਦੀ ਕੁੱਲ ਜਾਇਦਾਦ ?
ਹਰਮਨਪ੍ਰੀਤ ਕੌਰ ਵਿੱਤੀ ਤੌਰ ‘ਤੇ ਵੀ ਮਜ਼ਬੂਤ ਹੈ। ਉਸਦੀ ਕੁੱਲ ਜਾਇਦਾਦ ਲਗਭਗ $3 ਮਿਲੀਅਨ ਹੈ, ਜੋ ਕਿ ਭਾਰਤੀ ਮੁਦਰਾ ਵਿੱਚ ਲਗਭਗ 26.3 ਕਰੋੜ ਰੁਪਏ ਹੈ। ਉਸਨੂੰ BCCI ਤੋਂ 50 ਲੱਖ ਰੁਪਏ ਦੀ ਸਾਲਾਨਾ ਤਨਖਾਹ ਵੀ ਮਿਲਦੀ ਹੈ। ਉਸਨੂੰ ਟੈਸਟ ਮੈਚਾਂ ਲਈ 1.5 ਮਿਲੀਅਨ ਰੁਪਏ, ਵਨਡੇ ਲਈ 6 ਲੱਖ ਰੁਪਏ ਅਤੇ ਟੀ-20 ਮੈਚਾਂ ਲਈ 3 ਲੱਖ ਰੁਪਏ ਮੈਚ ਫੀਸ ਵਜੋਂ ਮਿਲਦੇ ਹਨ। ਕੌਰ ਮਹਿਲਾ ਕ੍ਰਿਕਟ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਖਿਡਾਰਨ ਹੈ।
ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿੱਚ 19 ਔਰਤਾਂ ਸ਼ਾਮਲ
ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿੱਚ 19 ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ, 16 ਸਖ਼ਸ਼ੀਅਤਾਂ ਹਨ ਜਿਨ੍ਹਾਂ ਨੂੰ ਮਰਨ ਉਪਰੰਤ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਪੰਜ ਪ੍ਰਸਿੱਧ ਹਸਤੀਆਂ – ਜਿਨ੍ਹਾਂ ਵਿੱਚ ਸਵਰਗੀ ਅਦਾਕਾਰ ਧਰਮਿੰਦਰ, ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀ.ਐਸ. ਅਚਿਊਤਾਨੰਦਨ ਅਤੇ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਕੇ.ਟੀ. ਥਾਮਸ ਸ਼ਾਮਲ ਹਨ – ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ, ਪ੍ਰਸਿੱਧ ਗਾਇਕਾ ਅਲਕਾ ਯਾਗਨਿਕ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਸਮੇਤ 13 ਸ਼ਖਸੀਅਤਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਅਦਾਕਾਰ ਆਰ. ਮਾਧਵਨ, ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰੋਹਿਤ ਸ਼ਰਮਾ ਅਤੇ ਹਾਕੀ ਖਿਡਾਰੀ ਸਵਿਤਾ ਪੂਨੀਆ ਸਮੇਤ 113 ਸ਼ਖਸੀਅਤਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਧਰਮਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਰਾਸ਼ਟਰਪਤੀ ਭਵਨ ਵਿਖੇ ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਵੱਲੋਂ ਇਹ ਪੁਰਸਕਾਰ ਪ੍ਰਾਪਤ ਕੀਤਾ ਗਿਆ।
ਇਸ ਪੁਰਸਕਾਰ ਲਈ ਚੋਣ ਹੋਣ ‘ਤੇ, ਬਿਹਾਰ ਦੇ ਪਦਮ ਸ਼੍ਰੀ ਪੁਰਸਕਾਰ ਜੇਤੂ ਵਿਸ਼ਵ ਬੰਧੂ (ਮਰਨ ਉਪਰੰਤ) ਦੀ ਪਤਨੀ ਇੰਦੂ ਦੇਵੀ ਨੇ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕਰਨ ਲਈ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ। “ਅਸੀਂ ਸਾਰੇ ਬਹੁਤ ਮਾਣ ਮਹਿਸੂਸ ਕਰਦੇ ਹਾਂ। ਅਸੀਂ ਭਾਵੁਕ ਵੀ ਹਾਂ, ਅਤੇ ਸਾਡੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਵਹਿ ਰਹੇ ਹਨ। ਪੂਰਾ ਪਰਿਵਾਰ ਬਹੁਤ ਖੁਸ਼ ਹੈ,ਅਸੀਂ ਸੱਚਮੁੱਚ ਸਰਕਾਰ ਦੇ ਧੰਨਵਾਦੀ ਹਾਂ।” ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਪ੍ਰਮੁੱਖ ਨੇਤਾ ਮੌਜੂਦ ਸਨ।
ETV BHARAT
ਹਾਕੀ ਕੋਚ ਬਲਦੇਵ ਸਿੰਘ ਨੂੰ ਪਦਮ ਸ਼੍ਰੀ ਨਾਲ ਕੀਤਾ ਗਿਆ ਸਨਮਾਨਿਤ
ਭਾਰਤੀ ਹਾਕੀ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਣ ਵਾਲੇ ਕੋਚ ਬਲਦੇਵ ਸਿੰਘ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
27 ਮਈ, 2026 – ਲੁਧਿਆਣਾ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਦੇ ਗਣਤੰਤਰ ਗੈਲਰੀ ਵਿੱਚ 2026 ਦੇ ਪਹਿਲੇ ਸਿਵਲ ਇਨਸਟੀਚਿਊਸ਼ਨ ਸਮਾਰੋਹ ਪਦਮ ਪੁਰਸਕਾਰ ਪ੍ਰਦਾਨ ਕੀਤੇ ਜ਼ਿਕਰਯੋਗ ਹੈ ਕਿ ਸਰਕਾਰ ਨੇ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ 25 ਜਨਵਰੀ ਨੂੰ 131 ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਸਮਾਰੋਹ ਦੇ ਇਸ ਪਹਿਲੇ ਪੜਾਅ ਵਿੱਚ ਦੇਸ਼ ਭਰ ਦੀਆਂ 66 ਪ੍ਰਸਿੱਧ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਦੋਂ ਕਿ ਬਾਕੀ ਪ੍ਰਾਪਤਕਰਤਾਵਾਂ ਨੂੰ ਦੂਜੇ ਪੜਾਅ ਵਿੱਚ ਆਪਣੇ ਪੁਰਸਕਾਰ ਪ੍ਰਾਪਤ ਕਰਨ ਦਾ ਪ੍ਰੋਗਰਾਮ ਹੈ। ਰਾਸ਼ਟਰਪਤੀ ਮੁਰਮੂ ਨੇ ਸੋਮਵਾਰ ਨੂੰ ਪਹਿਲੇ ਪੜਾਅ ਦੌਰਾਨ ਦੋ ਪਦਮ ਵਿਭੂਸ਼ਣ, ਛੇ ਪਦਮ ਭੂਸ਼ਣ ਅਤੇ 58 ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕੀਤੇ। ਪਦਮ ਭੂਸ਼ਣ ਨਾਲ ਸਨਮਾਨਿਤ ਸ਼ਖਸੀਅਤਾਂ ਵਿੱਚ ਅਦਾਕਾਰ ਆਰ. ਮਾਧਵਨ, ਕ੍ਰਿਕਟਰ ਰੋਹਿਤ ਸ਼ਰਮਾ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਹਾਕੀ ਖਿਡਾਰੀ ਸਵਿਤਾ ਪੂਨੀਆ ਦੇ ਨਾਲ-ਨਾਲ ਪੈਰਾ-ਐਥਲੀਟ ਪ੍ਰਵੀਨ ਕੁਮਾਰ ਸ਼ਾਮਲ ਹਨ।
#WATCH | Veteran hockey coach Baldev Singh was honoured with the Padma Shri for his outstanding contribution to Indian hockey and sports coaching.@rashtrapatibhvn @PadmaAwards#PadmaAwards2026 #PeoplesPadma2026 #PeoplesPadma #Padma2026onDD pic.twitter.com/obnnkj2vq3
— DD News (@DDNewslive) May 25, 2026
ਕੋਚ ਬਲਦੇਵ ਸਿੰਘ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ
ਇਨ੍ਹਾਂ ਵਿੱਚ ਹੀ ਭਾਰਤੀ ਹਾਕੀ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਣ ਵਾਲੇ ਕੋਚ ਬਲਦੇਵ ਸਿੰਘ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਪੰਜਾਬ ਦੇ ਇਕਲੌਤੇ ਕੋਚ ਹਨ ਜਿਨ੍ਹਾਂ ਨੂੰ ਦਰੋਣਾਚਾਰੀਆ ਪੁਰਸਕਾਰ ਅਤੇ ਪਦਮ ਸ਼੍ਰੀ ਦੋਵਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ 2009 ਵਿੱਚ ਦਰੋਣਾਚਾਰੀਆ ਪੁਰਸਕਾਰ ਪ੍ਰਾਪਤ ਹੋਇਆ। ਭਾਰਤੀ ਹਾਕੀ ਵਿੱਚ ਸੈਂਕੜੇ ਖਿਡਾਰੀਆਂ ਦਾ ਯੋਗਦਾਨ ਪਾਉਣ ਤੋਂ ਇਲਾਵਾ, ਉਨ੍ਹਾਂ ਨੇ ਰਾਸ਼ਟਰੀ ਮਹਿਲਾ ਅਤੇ ਪੁਰਸ਼ ਹਾਕੀ ਟੀਮਾਂ ਨੂੰ ਅੱਠ ਕਪਤਾਨ ਵੀ ਦਿੱਤੇ ਹਨ। ਹਾਕੀ ਪ੍ਰਤੀ ਉਨ੍ਹਾਂ ਦਾ ਜਨੂੰਨ ਅਤੇ ਜੋਸ਼ ਉਨ੍ਹਾਂ ਖਿਡਾਰੀਆਂ ਵਿੱਚ ਸਪੱਸ਼ਟ ਤੌਰ ‘ਤੇ ਦਿਖਾਈ ਦਿੰਦਾ ਹੈ ਜਿਨ੍ਹਾਂ ਨੂੰ ਉਨ੍ਹਾਂ ਨੇ ਸਲਾਹ ਦਿੱਤੀ ਹੈ। ਰਾਣੀ ਰਾਮਪਾਲ ਅਤੇ ਸੰਦੀਪ ਸਿੰਘ ਵਰਗੇ ਖਿਡਾਰੀਆਂ ਨੇ ਬਲਦੇਵ ਸਿੰਘ ਦੀ ਅਗਵਾਈ ਹੇਠ ਸਿਖਲਾਈ ਲਈ ਹੈ। ਪੁਰਸ਼ ਟੀਮ ਦੇ ਨਾਲ-ਨਾਲ, ਉਨ੍ਹਾਂ ਨੇ ਮਹਿਲਾ ਹਾਕੀ ਟੀਮ ਨੂੰ ਵੀ ਬੇਮਿਸਾਲ ਉਚਾਈਆਂ ‘ਤੇ ਪਹੁੰਚਾਇਆ ਹੈ।
ਕਿਵੇਂ ਹੋਈ ਸਫ਼ਰ ਦੀ ਸ਼ੁਰੂਆਤ ?
ਬਲਦੇਵ ਸਿੰਘ ਦਾ ਜਨਮ ਲੁਧਿਆਣਾ ਵਿੱਚ ਹੋਇਆ ਸੀ। ਉਨ੍ਹਾਂ ਲੰਬੇ ਸਮੇਂ ਤੱਕ ਮਾਲਵਾ ਸਕੂਲ ਵਿੱਚ ਪੜ੍ਹਾਈ ਕੀਤੀ, ਜਿੱਥੇ ਉਨ੍ਹਾਂ ਹਾਕੀ ਵੀ ਖੇਡੀ, ਜਿਸ ਤੋਂ ਬਾਅਦ ਉਨ੍ਹਾਂ ਜੀਜੀਐਨ ਖਾਲਸਾ ਕਾਲਜ ਵਿੱਚ ਆਪਣੀ ਪੜ੍ਹਾਈ ਜਾਰੀ ਰੱਖੀ। 1970 ਦੇ ਦਹਾਕੇ ਵਿੱਚ ਉਨ੍ਹਾਂ ਏਸ਼ੀਅਨ ਖੇਡਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਅਤੇ ਬਾਅਦ ਵਿੱਚ ਇੱਕ ਹਾਕੀ ਕੋਚ ਬਣ ਗਿਆ। ਬਲਦੇਵ ਸਿੰਘ ਨੇ 1990 ਦੇ ਦਹਾਕੇ ਵਿੱਚ ਆਪਣਾ ਕੋਚਿੰਗ ਕਰੀਅਰ ਸ਼ੁਰੂ ਕੀਤਾ। 1986 ਵਿੱਚ ਉਨ੍ਹਾਂ ਸਿਰਸਾ ਜ਼ਿਲ੍ਹੇ ਦੇ ਜੀਵਨ ਨਗਰ ਕੇਂਦਰ ਵਿੱਚ ਸਿਖਲਾਈ ਦੇਣੀ ਸ਼ੁਰੂ ਕੀਤੀ। 1992 ਵਿੱਚ, ਉਨ੍ਹਾਂ ਸ਼ਾਹਾਬਾਦ ਵਿੱਚ ਸਥਿਤ ‘ਸ਼੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਹਾਕੀ ਸਟੇਡੀਅਮ’ ਵਿੱਚ ਕੁੜੀਆਂ ਨੂੰ ਸਿਖਲਾਈ ਦੇਣਾ ਜਾਰੀ ਰੱਖਿਆ। ਬਲਦੇਵ ਸਿੰਘ ਨੇ 1992 ਤੋਂ 2015 ਤੱਕ ਸ਼ਾਹਾਬਾਦ ਵਿੱਚ ਕੋਚਿੰਗ ਕੀਤੀ। ਬਲਦੇਵ ਸਿੰਘ ਨੇ ਕਈ ਸਾਲਾਂ ਤੱਕ ਭਾਰਤੀ ਹਾਕੀ ਟੀਮ ਲਈ ਕੋਚ ਵਜੋਂ ਵੀ ਸੇਵਾ ਨਿਭਾਈ। ਇਸ ਤੋਂ ਇਲਾਵਾ ਉਨ੍ਹਾੰ ਵੱਖ-ਵੱਖ ਉੱਚ-ਪੱਧਰੀ ਅਹੁਦਿਆਂ ‘ਤੇ ਕੰਮ ਕੀਤਾ। ਬਲਦੇਵ ਸਿੰਘ ਹਰਿਆਣਾ ਖੇਡ ਵਿਭਾਗ ਤੋਂ ਡਿਪਟੀ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ।
ਕਈ ਸਟਾਰ ਖਿਡਾਰੀ ਕੀਤੇ ਤਿਆਰ
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਅਤੇ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ ਬਲਦੇਵ ਸਿੰਘ ਤੋਂ ਕੋਚਿੰਗ ਲੈ ਚੁੱਕੀ ਹੈ। ਬਲਦੇਵ ਸਿੰਘ ਨੇ ਸ਼ਾਹਬਾਦ ਦੇ ਵਿੱਚ 2 ਓਲੰਪੀਅਨ ਸਹਿਤ 55 ਇੰਟਰਨੈਸ਼ਨਲ ਖਿਡਾਰੀ ਤਿਆਰ ਕੀਤੇ ਹਨ, ਇਹਨਾਂ ਵਿੱਚੋਂ ਕਈ ਕੋਚਿੰਗ ਵੀ ਦੇ ਰਹੇ ਹਨ। 11 ਵਾਰ ਉਹਨਾਂ ਦੀ ਅਗਵਾਈ ਦੇ ਵਿੱਚ ਸ਼ਾਹਬਾਦ ਦੀ ਮਹਿਲਾ ਹਾਕੀ ਟੀਮ ਦਿੱਲੀ ਦੇ ਵਿੱਚ ਹਾਕੀ ਟੂਰਨਾਮੈਂਟ ਜਿੱਤ ਚੁੱਕੀ ਹੈ। ਇਸਦੇ ਨਾਲ ਹੀ ਇਹ ਰਾਣੀ ਰਾਮਪਾਲ, ਸੁਰਿੰਦਰ ਕੌਰ, ਰੀਤੂ ਰਾਣੀ, ਨਵਨੀਤ ਕੌਰ, ਜਸਜੀਤ ਕੌਰ, ਸੰਦੀਪ ਕੌਰ ਅਤੇ ਹੋਰ ਕਈ ਭਾਰਤੀ ਹਾਕੀ ਟੀਮ ਦੇ ਵਿੱਚ ਖੇਡਣ ਵਾਲੀਆਂ ਮਹਿਲਾ ਖਿਡਾਰਣਾਂ ਨੂੰ ਕੋਚਿੰਗ ਦੇ ਚੁੱਕੇ ਹਨ।
ਬਲਦੇਵ ਸਿੰਘ ਨੇ ਦੱਸਿਆ ਕਿ “250 ਦੇ ਕਰੀਬ ਖਿਡਾਰੀ ਉਹਨਾਂ ਦੇ ਅਧੀਨ ਸਿਖਲਾਈ ਲੈ ਕੇ ਸਰਕਾਰੀ ਨੌਕਰੀਆਂ ਲੱਗ ਚੁੱਕੇ ਹਨ। ਸਾਲ 2023 ਦੇ ਵਿੱਚ ਉਹਨਾਂ ਨੇ ਕੋਚਿੰਗ ਛੱਡ ਦਿੱਤੀ ਹੁਣ ਉਹ ਆਪਣੇ ਪਰਿਵਾਰ ਦੇ ਨਾਲ ਲੁਧਿਆਣਾ ਰਹਿ ਰਹੇ ਹਨ। ਉਹਨਾਂ ਨੇ ਦੱਸਿਆ ਕਿ ਕਈ ਵਾਰ ਸੀਐਮ ਸੈਣੀ ਦਾ ਉਹਨਾਂ ਨੂੰ ਫੋਨ ਆਇਆ ਪਰ ਹੁਣ ਉਹ ਮੁੜ ਤੋਂ ਕੋਚਿੰਗ ਨਹੀਂ ਦੇਣਾ ਚਾਹੁੰਦੇ ਕਿਉਂਕਿ ਹੁਣ ਉਹ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ। ਉਹਨਾਂ ਵੱਲੋਂ ਤਿਆਰ ਕੀਤੇ ਗਏ ਖਿਡਾਰੀ 13 ਭੀਮ ਅਤੇ ਤਿੰਨ ਅਰਜੁਨ ਪੁਰਸਕਾਰ ਵੀ ਹਾਸਿਲ ਕਰ ਚੁੱਕੇ ਹਨ।”
“ਮੇਰਾ ਘਰ ਸ਼ਾਹਬਾਦ ਤੋਂ 143 ਕਿਲੋਮੀਟਰ ਦੂਰ ਹੈ, ਪਰ ਸਾਲ-ਸਾਲ ਘਰ ਨਹੀਂ ਆਉਂਦਾ ਸੀ ਕਿਉਂਕਿ ਮੇਰੇ ਦਿਲ ਵਿੱਚ ਹਮੇਸ਼ਾ ਇਹੀ ਰਹਿੰਦਾ ਸੀ ਕਿ ਬੱਚਿਆਂ ਦੀ ਪ੍ਰੈਕਟਿਸ ਖਰਾਬ ਨਾ ਹੋਵੇ। ਮੇਰੇ ਕੋਲੋਂ ਸਿਖਲਾਈ ਲੈ ਕੇ 250 ਦੇ ਕਰੀਬ ਬੱਚਿਆਂ ਨੇ ਨੌਕਰੀਆਂ ਹਾਸਿਲ ਕੀਤੀਆਂ ਹਨ। ਮੇਰੇ ਕੋਲ ਗਰੀਬ ਬੱਚੇ ਵੀ ਪ੍ਰੈਕਟਿਸ ਲਈ ਆਉਂਦੇ ਸੀ ਅਤੇ ਅੱਜ ਉਹ ਬਹੁਤ ਚੰਗੀਆਂ ਨੌਕਰੀਆਂ ਕਰ ਰਹੇ ਹਨ।”- ਪਦਮ ਸ਼੍ਰੀ ਬਲਦੇਵ ਸਿੰਘ
ਖੇਡ ਨੀਤੀ ਵਿੱਚ ਯੋਗਦਾਨ
ਕੋਚ ਬਲਦੇਵ ਸਿੰਘ ਦੱਸਦੇ ਹਨ ਕਿ ਹਰਿਆਣਾ ਦੀ ਖੇਡ ਨੀਤੀ ਬਣਾਉਣ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਇਸ ਖੇਡ ਨੀਤੀ ਨੂੰ ਸਿਰਫ ਹਰਿਆਣਾ ਦੇ ਵਿੱਚ ਹੀ ਨਹੀਂ ਸਗੋਂ ਹੋਰ ਵੀ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਲਾਗੂ ਕੀਤਾ ਗਿਆ ਹੈ। ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਇਸ ਖੇਡ ਨੀਤੀ ਨੂੰ ਲਾਗੂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਇਹੀ ਕਾਰਨ ਹੈ ਕਿ ਅੱਜ ਹਰਿਆਣਾ ਖੇਡਾਂ ਦੇ ਵਿੱਚ ਪੰਜਾਬ ਨਾਲੋਂ ਕਿਤੇ ਅੱਗੇ ਨਿਕਲ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿਹਾ ਕਿ ਮੱਧ ਪ੍ਰਦੇਸ਼, ਗੁਜਰਾਤ ਤੇ ਉੱਤਰ ਪ੍ਰਦੇਸ਼ ਆਦੀ ਸੂਬਿਆਂ ਦੇ ਵਿੱਚ ਵੀ ਟੀਮ ਵੱਲੋਂ ਬਣਾਈ ਗਈ ਖੇਡ ਨੀਤੀ ਨੂੰ ਲਾਗੂ ਕੀਤਾ ਗਿਆ, ਜਿਸ ਕਰਕੇ ਖੇਡਾਂ ਨੂੰ ਕਾਫੀ ਉਤਸ਼ਾਹ ਮਿਲਿਆ ਹੈ। ਬਲਦੇਵ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਵੀ ਖੇਡ ਨੀਤੀ ਲਾਗੂ ਕਰ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿਰਫ ਇੰਟਰਨੈਸ਼ਨਲ ਖਿਡਾਰੀਆਂ ਦੇ ਲਈ ਨਹੀਂ ਸਗੋਂ ਨੈਸ਼ਨਲ ਖੇਡਣ ਵਾਲੇ ਖਿਡਾਰੀਆਂ ਦੇ ਲਈ ਵੀ ਇਸ ਨੀਤੀ ਦੇ ਵਿੱਚ ਕਾਫੀ ਤਜਵੀਜ਼ਾਂ ਹਨ ਘੱਟੋ-ਘੱਟ ਉਹਨਾਂ ਨੂੰ ਨੌਕਰੀ ਜਰੂਰ ਮਿਲਣੀ ਚਾਹੀਦੀ ਹੈ।
ਹਰਿਆਣਾ ਆਇਆ ਅੱਗੇ
ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਬਲਦੇਵ ਸਿੰਘ ਨੇ ਦੱਸਿਆ ਕਿ ਕਦੇ ਵੀ ਉਹਨਾਂ ਨੇ ਆਪਣਾ ਕੰਮ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਅੱਜ ਵੀ ਉਹਨਾਂ ਨੂੰ ਕਿਤੇ ਵੀ ਅਜਿਹੀ ਜਗ੍ਹਾ ਭੇਜ ਦਿੱਤਾ ਜਾਵੇ ਜਿੱਥੇ ਹਾਕੀ ਨਹੀਂ ਹੈ ਉਹ ਉੱਥੇ ਜਾ ਕੇ ਵੀ ਹਾਕੀ ਦੇ ਖਿਡਾਰੀ ਤਿਆਰ ਕਰ ਦੇਣਗੇ।
“ਹਰਿਆਣਾ ਦੇ ਵਿੱਚ ਹਾਕੀ ਪੰਜਾਬ ਦੇ ਮੁਕਾਬਲੇ ਬਹੁਤ ਪਿੱਛੇ ਸੀ। ਜਦੋਂ ਮੈਂ ਕੋਚਿੰਗ ਦੀ ਕਮਾਨ ਸੰਭਾਲੀ ਤਾਂ ਬੜੀ ਮੁਸ਼ਕਿਲ ਦੇ ਨਾਲ ਟੀਮ ਤਿਆਰ ਕੀਤੀ। ਪੰਜਾਬ ਵਿੱਚੋਂ ਮੈਨੂੰ ਕਈ ਜ਼ਖਮ ਮਿਲੇ, ਜਿਨ੍ਹਾਂ ਨੂੰ ਮੈਂ ਹਰਿਆਣਾ ਦੇ ਵਿੱਚ ਜਾ ਕੇ ਭਰਿਆ ਅਤੇ ਅਜਿਹੀ ਟੀਮ ਤਿਆਰ ਕੀਤੀ ਜੋ ਪੰਜਾਬ ਨੂੰ ਵੀ ਹਰਾ ਸਕੇ। ਹਾਕੀ ਦੀ ਨਰਸਰੀ ਸ਼ੁਰੂ ਹੋਈ ਹੌਲੀ-ਹੌਲੀ ਖਿਡਾਰੀ ਆਉਣ ਲੱਗੇ, ਮਰਦਾਂ ਦੀ ਟੀਮ ਦੇ ਨਾਲ ਲੜਕੀਆਂ ਦੀ ਟੀਮ ਵੀ ਤਿਆਰ ਹੋਈ। ਦਿੱਲੀ ਦੇ ਵਿੱਚ ਜਾ ਕੇ ਨਹਿਰੂ ਟੂਰਨਾਮੈਂਟ ਜਿੱਤੇ।” – ਪਦਮ ਸ਼੍ਰੀ ਬਲਦੇਵ ਸਿੰਘ
ਪੰਜਾਬ ਦਾ ਹਾਕੀ ਨੂੰ ਯੋਗਦਾਨ
ਬਲਦੇਵ ਸਿੰਘ ਨੇ ਕਿਹਾ ਕਿ ਭਾਵੇਂ ਪੰਜਾਬ ਦੇ ਵਿੱਚ ਹਾਕੀ ਨੂੰ ਲੈ ਕੇ ਕੋਈ ਬਹੁਤੇ ਚੰਗੇ ਪ੍ਰਬੰਧ ਨਹੀਂ ਹਨ, ਇੱਥੋਂ ਤੱਕ ਕਿ ਹਰਿਆਣਾ ਦੇ ਮੁਕਾਬਲੇ ਪੰਜਾਬ ਦੇ ਵਿੱਚ ਐਸਟਰੋ ਟਰਫ ਵੀ ਘੱਟ ਹੈ ਪਰ ਇਸ ਦੇ ਬਾਵਜੂਦ ਪੰਜਾਬ ਦੇ ਹਾਕੀ ਦੇ ਖਿਡਾਰੀ ਦੇਸ਼ ਦੀ ਹਾਕੀ ਦੀ ਟੀਮ ਦੇ ਵਿੱਚ ਸਿਤਾਰੇ ਬਣ ਕੇ ਚਮਕਦੇ ਹਨ। ਘੱਟ ਸੁਵਿਧਾਵਾਂ ਦੇ ਬਾਵਜੂਦ ਵੀ ਇਥੋਂ ਚੰਗੇ ਖਿਡਾਰੀ ਨਿਕਲਦੇ ਹਨ। ਜਿਸ ਦਾ ਇੱਕ ਵੱਡਾ ਕਾਰਨ ਪੰਜਾਬੀਆਂ ਦੇ ਜਜ਼ਬੇ ਅਤੇ ਖੂਨ ਵਿੱਚ ਹਾਕੀ ਹੈ। ਉਹਨਾਂ ਕਿਹਾ ਕਿ ਸਾਡੀ ਮਾਂ ਖੇਡ ਹਾਕੀ ਹੈ, ਭਾਵੇਂ ਸਾਡੇ ਕੋਲ ਸੁਵਿਧਾਵਾਂ ਹੋਣ ਜਾਂ ਨਾ ਹੋਣ ਪਰ ਸਾਡੇ ਖਿਡਾਰੀ ਮਿਹਨਤ ਕਰਕੇ ਇਸ ਮੁਕਾਮ ‘ਤੇ ਪਹੁੰਚ ਰਹੇ ਹਨ। ਅੱਜ ਲੋੜ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਵਿੱਚ ਵੱਧ ਤੋਂ ਵੱਧ ਐਸਟਰੋ ਟਰਫ ਲਗਾਵੇ। ਭਾਵੇਂ ਸਾਡੇ ਮੁੰਡੇ ਆਪਣੀ ਮਿਹਨਤ ਦੇ ਸਦਕਾ 2 ਵਾਰੀ ਓਲੰਪਿਕ ਦੇ ਵਿੱਚ ਕਾਂਸੀ ਦਾ ਤਗਮਾ ਜਰੂਰ ਲੈ ਕੇ ਆਏ ਪਰ ਅੱਗੇ ਲਈ ਉਹਨਾਂ ਅੱਗੇ ਵੀ ਬਹੁਤ ਸਾਰੀਆਂ ਚੁਣੌਤੀਆਂ ਹਨ। ਜਦੋਂ ਤੱਕ ਨਰਸਰੀ ਤੋਂ ਹੀ ਉਹਨਾਂ ਨੂੰ ਚੰਗੀ ਕੋਚਿੰਗ, ਚੰਗੀ ਸਿਖਲਾਈ, ਚੰਗਾ ਵਾਤਾਵਰਨ, ਚੰਗੀ ਖੁਰਾਕ, ਚੰਗਾ ਪੈਸਾ ਚੰਗੀ ਅਤੇ ਨੌਕਰੀ ਨਹੀਂ ਮਿਲੇਗੀ ਉਦੋਂ ਤੱਕ ਉਹ ਖੇਡਾਂ ਵੱਲ ਪ੍ਰਫੁੱਲਿਤ ਨਹੀਂ ਹੋਣਗੇ।
हरियाणा के बलदेव सिंह भारतीय हॉकी के प्रसिद्ध कोच हैं। उन्होंने भारतीय हॉकी में प्रतिभाशाली खिलाड़ियों को तैयार करने में महत्वपूर्ण भूमिका निभाई है। उनके मार्गदर्शन में कई अंतरराष्ट्रीय खिलाड़ियों ने भारतीय हॉकी को नई ऊंचाइयों तक पहुँचाया है।
खेल के क्षेत्र में उनके उत्कृष्ट… pic.twitter.com/HZQAtQQ0p5
— Doordarshan National दूरदर्शन नेशनल (@DDNational) May 25, 2026
ਸੂਚੀ ਵਿੱਚ 19 ਔਰਤਾਂ ਸ਼ਾਮਲ
ਖਾਸ ਤੌਰ ‘ਤੇ ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿੱਚ 19 ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ, 16 ਸ਼ਖਸੀਅਤਾਂ ਨੂੰ ਮਰਨ ਉਪਰੰਤ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਪੰਜ ਪ੍ਰਸਿੱਧ ਸ਼ਖਸੀਅਤਾਂ ਜਿਨ੍ਹਾਂ ਵਿੱਚ ਮਰਹੂਮ ਅਦਾਕਾਰ ਧਰਮਿੰਦਰ, ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀ.ਐਸ. ਅਚਿਊਤਾਨੰਦਨ, ਅਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇ.ਟੀ. ਥਾਮਸ ਸ਼ਾਮਲ ਹਨ – ਨੂੰ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ, ਪ੍ਰਸਿੱਧ ਗਾਇਕਾ ਅਲਕਾ ਯਾਗਨਿਕ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਸਮੇਤ 13 ਸ਼ਖਸੀਅਤਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਅਦਾਕਾਰ ਆਰ. ਮਾਧਵਨ, ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਅਤੇ ਹਾਕੀ ਖਿਡਾਰੀ ਸਵਿਤਾ ਪੂਨੀਆ ਸਮੇਤ 113 ਸ਼ਖਸੀਅਤਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ETV BHARAT