ਵਿਕਰਮਜੀਤ ਸਾਹਨੀ ਨੇ ਕਿਹਾ ਕਿ ‘ਆਪ‘ ਨੂੰ ਬੇ–ਦਾਗ਼ ਚਿਹਰੇ ਚਾਹੀਦੇ ਸੀ, ਇਸ ਲਈ ਉਨ੍ਹਾਂ ਨੇ ਸਿਆਸਤ ਤੋਂ ਪਰੇ ਮੈਨੂੰ, ਸੀਚੇਵਾਲ ਅਤੇ ਹਰਭਜਨ ਸਿੰਘ ਨੂੰ ਚੁਣਿਆ।
27 ਅਪ੍ਰੈਲ, 2026 – ਚੰਡੀਗੜ੍ਹ: ਬੀਤੇ ਦਿਨੀਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਨਾਲ ਰਲ਼ੇਵਾਂ ਕਰਨ ਵਾਲੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਨਿਊਜ਼ ਏਜਮਸੀ ਏਐੱਨਆਈ ਨਾਲ ਗੱਲ ਕਰਦਿਆਂ ਸਾਹਨੀ ਨੇ ਮੀਡੀਆ ਸਾਹਮਣੇ ਆਪਣੇ ਵਿਚਾਰ ਰੱਖੇ ਅਤੇ ਦੱਸਿਆ ਕਿ ਉਹ ਭਾਜਪਾ ਵਿੱਚ ਕਿਉਂ ਸ਼ਾਮਲ ਹੋਏ। ਆਪਣੇ ਪਹਿਲੇ ਇੰਟਰਵੀਊ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰੀ ਅਣਗਹਿਲੀ ਅਤੇ ਨਸ਼ਿਆਂ ਦੇ ਫੈਲਾਅ ਕਾਰਨ ਪੰਜਾਬ ਇਸ ਵੇਲੇ ਆਈ.ਸੀ.ਯੂ. ਵਿੱਚ ਹੈ, ਜਿਸ ਨੂੰ ਲੈਕੇ ਹਰ ਕੋਈ ਚਿੰਤਾ ਵਿੱਚ ਹੈ।
ਪਾਰਟੀ ਛੱਡਣ ਦੇ ਸਨ ਇਹ ਕਾਰਨ : ਸਾਹਨੀ
ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਰਲ਼ੇਵਾਂ ਕਰਨ ਤੋਂ ਬਾਅਦ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸ਼ਨਿੱਚਰਵਾਰ ਨੂੰ ਏਐਨਆਈ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਫੈਸਲਾ ‘ਆਪ’ ਦੀ ਵਿਚਾਰਧਾਰਾ ਕਰਕੇ ਨਹੀਂ, ਸਗੋਂ ਭਾਜਪਾ ਦੇ ਕੰਮ ਕਰਨ ਦੇ ਬਿਹਤਰ ਤਰੀਕੇ ਅਤੇ ਪੰਜਾਬ ਨੂੰ ਮੌਜੂਦਾ ਸੰਕਟ ਵਿੱਚੋਂ ਕੱਢਣ ਲਈ ਲਿਆ ਗਿਆ ਹੈ। ਉਨ੍ਹਾਂ ਨੇ ਸਾਫ਼ ਕੀਤਾ ਕਿ ਭਾਜਪਾ ਅਤੇ ਆਰਐੱਸਐੱਸ ਬਾਰੇ ਸਿੱਖ ਭਾਈਚਾਰੇ ਵਿੱਚ ਫੈਲਾਈਆਂ ਜਾ ਰਹੀਆਂ ਗੱਲਾਂ ਬਿੱਲਕੁਲ ਗਲਤ ਹਨ।
#WATCH | Delhi: Rajya Sabha MP Vikramjit Singh Sahney says, ” … the bjp is capable of doing much, but dialogue is the only way forward. punjab’s crises — whether farmers’ issues or environmental concerns — cannot be solved through constant protests and confrontation. we must… pic.twitter.com/piTVpOhoGM
— ANI (@ANI) April 25, 2026
ਸਿੱਖਾਂ ਪ੍ਰਤੀ ਭਾਜਪਾ ਦੇ ਅਕਸ ਨੂੰ ਗਲਤ ਪੇਸ਼ ਕਰ ਰਹੀ ‘ਆਪ‘
‘ਆਪ’ ਦੇ ਅੰਦਰ ਵਿਚਾਰਧਾਰਕ ਮਤਭੇਦਾਂ ‘ਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਕਹਿੰਦੇ ਹਨ, “ਇਹ ਵਿਚਾਰਧਾਰਾ ਬਾਰੇ ਨਹੀਂ ਹੈ, ਇਹ ਕੰਮ ਕਰਨ ਦੇ ਤਰੀਕੇ ਬਾਰੇ ਹੈ। ਪਾਰਟੀ ਚੰਗੀ ਤਰ੍ਹਾਂ ਬਣਾਈ ਗਈ ਸੀ, ਇਸ ਵਿੱਚ ਪੇਸ਼ੇਵਰਾਂ ਨੂੰ ਲਿਆਂਦਾ ਗਿਆ ਸੀ ਅਤੇ ਮੈਂ ਇਸ ਦੀ ਕਦਰ ਕਰਦਾ ਹਾਂ ਪਰ ਅਸਲ ਸਵਾਲ ਸ਼ਾਸਨ ਦਾ ਹੈ। ਅਸੀਂ ਪੰਜਾਬ ਲਈ ਕਿਹੜਾ ਬਿਰਤਾਂਤ ਤੈਅ ਕਰਦੇ ਹਾਂ, ਅਸੀਂ ਚਾਰ ਸਾਲਾਂ ਵਿੱਚ ਕਿੰਨੀ ਤਰੱਕੀ ਕੀਤੀ ਹੈ? ਝੂਠੇ ਦਾਅਵੇ ਕਿ ਭਾਜਪਾ ਜਾਂ ਆਰਐਸਐਸ ਸਿੱਖਾਂ ਨੂੰ ਮਾਨਤਾ ਨਹੀਂ ਦਿੰਦੇ, ਬੇਬੁਨਿਆਦ ਹਨ। ਅਮਿਤ ਸ਼ਾਹ ਨੇ ਖੁਦ ਗੁਰਦੁਆਰਿਆਂ ‘ਚ ਮੱਥੇ ਟੇਕੇ ਅਤੇ ਸੇਵਾ ਕੀਤੀ ਹੈ ਅਤੇ ਸਤਿਕਾਰ ਦਿਖਾਇਆ ਹੈ। ਪੰਜਾਬ ਵਿੱਚ ਹਿੰਦੂ–ਸਿੱਖ ਏਕਤਾ ਡੂੰਘੀ ਹੈ, ਪਰਿਵਾਰ ਅਤੇ ਪਰੰਪਰਾ ਵਿੱਚ ਜੜ੍ਹਾਂ ਹਨ। ਸਾਡੀ ਵਿਚਾਰਧਾਰਾ ਵੰਡ ਨਹੀਂ ਹੈ, ਇਹ ਅਨੇਕਤਾ ਵਿੱਚ ਏਕਤਾ ਹੈ“
ਦੱਸ ਦਈਏ ਕਿ ਵਿਕਰਮਜੀਤ ਸਾਹਨੀ ਉਨ੍ਹਾਂ 7 ਸੰਸਦ ਮੈਂਬਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਭਾਜਪਾ ਵਿੱਚ ਰਲ਼ੇਵੇਂ ਦਾ ਫੈਸਲਾ ਕੀਤਾ ਸੀ। ਇੰਨ੍ਹਾਂ ਤੋਂ ਇਲਾਵਾ ਸੰਸਦ ਮੈਂਬਰ ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ, ਸਵਾਤੀ ਮਾਲੀਵਾਲ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਰਜਿੰਦਰ ਗੁਪਤਾ ਵੀ ਇਸ ਵਿੱਚ ਸ਼ਾਮਲ ਸਨ।
#WATCH | Delhi: On ideological differences within AAP, Rajya Sabha MP Vikramjit Singh Sahney says, ” … it’s not about ideology, it’s about working style. the party was built well, professionals were brought in, and i appreciate that. but the real question is governance — what… pic.twitter.com/OGsLC3Pd6K
— ANI (@ANI) April 25, 2026
ਪੰਜਾਬ ਨੂੰ ਕਿੰਨੀ ਦਿੱਤੀ ਸਹੂਲਤ: ਸਾਹਨੀ
ਉਨ੍ਹਾਂ ਨੇ ਕਿਹਾ, “ਇਹ ਲੜਾਈ ਸੋਚ ਦੀ ਨਹੀਂ, ਸਗੋਂ ਕੰਮ ਕਰਨ ਦੇ ਢੰਗ ਦੀ ਹੈ। ਪਾਰਟੀ ਵਧੀਆ ਤਰੀਕੇ ਨਾਲ ਬਣਾਈ ਗਈ ਸੀ ਅਤੇ ਪੜ੍ਹੇ–ਲਿਖੇ ਪੇਸ਼ੇਵਰ ਲੋਕਾਂ ਨੂੰ ਨਾਲ ਜੋੜਿਆ ਗਿਆ ਸੀ, ਜਿਸ ਦੀ ਮੈਂ ਤਾਰੀਫ਼ ਕਰਦਾ ਹਾਂ। ਪਰ ਅਸਲ ਮੁੱਦਾ ਰਾਜਨੀਤੀ ਅਤੇ ਸਰਕਾਰ ਚਲਾਉਣ ਦਾ ਹੈ। ਸਾਨੂੰ ਇਹ ਦੇਖਣਾ ਹੋਵੇਗਾ ਕਿ ਅਸੀਂ ਪੰਜਾਬ ਲਈ ਕੀ ਨਿਸ਼ਾਨਾ ਰੱਖਿਆ ਹੈ ਅਤੇ ਪਿਛਲੇ ਚਾਰ ਸਾਲਾਂ ਵਿੱਚ ਕਿੰਨੀ ਤਰੱਕੀ ਕੀਤੀ ਹੈ? ਇਹ ਦਾਅਵੇ ਬਿਲਕੁਲ ਗਲਤ ਹਨ ਕਿ ਭਾਜਪਾ ਜਾਂ ਆਰ ਐੱਸ ਐੱਸ ਸਿੱਖਾਂ ਨੂੰ ਮਾਨਤਾ ਨਹੀਂ ਦਿੰਦੇ।”
ਪੰਜਾਬ ‘ਚ ਸੰਕਟ
ਸਾਹਨੀ ਨੇ ਕਿਹਾ, “ਅਸੀਂ ਪੰਜਾਬ ਵਿੱਚ ਸੰਕਟ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਸੂਬੇ ਵਿੱਚ ਖੇਤੀਬਾੜੀ ਦਾ ਸੰਕਟ ਹੈ ਅਤੇ ਕਿਸਾਨਾਂ ਦੀ ਹਾਲਤ ਬਹੁਤ ਮਾੜੀ ਹੈ। ਉੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗ ਰਿਹਾ ਹੈ ਅਤੇ ਪੰਜਾਬ ‘ਤੇ 4,50,000 ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ। ਮੁਫ਼ਤ ਦੀਆਂ ਸਹੂਲਤਾਂ ਅਤੇ ਸਬਸਿਡੀਆਂ ਬਹੁਤ ਜ਼ਿਆਦਾ ਵਧ ਗਈਆਂ ਹਨ। ਪੰਜਾਬ ਵਿੱਚ ਰੁਜ਼ਗਾਰ ਨਹੀਂ ਹੈ ਅਤੇ ਨੌਕਰੀਆਂ ਨਾ ਮਿਲਣ ਕਾਰਨ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਹਨ। ਪੰਜਾਬ ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਇਹ ‘ਆਈ.ਸੀ.ਯੂ.‘ ਵਿੱਚ ਹੈ ਅਤੇ ਇੱਥੋਂ ਉਦਯੋਗ ਬਾਹਰ ਜਾ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਲਈ ਰੁਜ਼ਗਾਰ ਮੁਹੱਈਆ ਕਰਵਾਏ ਜਾਣ ਤਾਂ ਜੋ ਉਹ ਆਪ ਆਪਣਾ ਢਿੱਡ ਭਰ ਸਕਣ।‘
ਗੱਲਬਾਤ ਨਾਲ ਹੀ ਹੁੰਦੇ ਹਨ ਮਸਲੇ ਹੱਲ
ਰਾਜ ਸਭਾ ਮੈਂਬਰ ਨੇ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਵਿਵਾਦਾਂ ਬਾਰੇ ਕੇਂਦਰੀ ਮੰਤਰੀਆਂ ਧਰਮਿੰਦਰ ਪ੍ਰਧਾਨ ਅਤੇ ਅਮਿਤ ਸ਼ਾਹ ਨਾਲ ਪਿਛਲੀਆਂ ਸਫਲ ਗੱਲਬਾਤਾਂ ਦਾ ਹਵਾਲਾ ਦਿੱਤਾ ਕਿ ਚਰਚਾ ਨਾਲ ਹੀ ਮਸਲੇ ਹੱਲ ਹੁੰਦੇ ਹਨ। ਉਨ੍ਹਾਂ ਕਿਹਾ, “ਸੱਚਾਈ ਇਹ ਹੈ ਕਿ ਮਿਲ ਕੇ ਚੱਲਣ ਅਤੇ ਚਰਚਾ ਕਰਨ ਨਾਲ ਹੀ ਨਤੀਜੇ ਨਿਕਲਦੇ ਹਨ। ਬਦਲੇ ਦੀ ਰਾਜਨੀਤੀ ਅਤੇ ਨਫ਼ਰਤ ਸਿਰਫ਼ ਦੂਰੀਆਂ ਵਧਾਉਂਦੀ ਹੈ। ਕਿਸੇ ਵੀ ਸਮੱਸਿਆ ਦਾ ਹੱਲ ਗੱਲਬਾਤ ਵਿੱਚ ਹੀ ਹੈ, ਅਤੇ ਪੰਜਾਬ ਦੀ ਗੱਲ ਪੂਰੇ ਸਤਿਕਾਰ ਨਾਲ ਸੁਣੀ ਜਾਣੀ ਚਾਹੀਦੀ ਹੈ।”
ETV BHARAT