ਲੋਕਲ ਬਾਡੀ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਡਾਕਟਰ ਵਲੋਂ ਅਲਵਿਦਾ, ਭਾਜਪਾ ਨਾਲ ਸਬੰਧਤ ਪਤਨੀ।
23 ਜੂਨ, 2026 – ਬਠਿੰਡਾ: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਅੱਜ ਬਠਿੰਡਾ ਆਉਣ ਤੋਂ ਪਹਿਲਾਂ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਬਠਿੰਡਾ ਦੇ ਮੇਲਾ ਰਾਮ ਕਰੋੜ ਉੱਤੇ ਸਥਿਤ ਡਾਕਟਰ ਤਰਸੇਮ ਗਰਗ ਦੇ ਕਲੀਨਿਕ ‘ਤੇ ਪੈਟਰੋਲ ਬੰਬ ਨਾਲ ਮੋਟਰਸਾਈਕਲ ਸਵਾਰਾਂ ਵੱਲੋਂ ਹਮਲਾ ਕੀਤਾ ਗਿਆ ਹੈ। ਇਸ ਘਟਨਾ ਦਾ ਪਤਾ ਚੱਲਦੇ ਹੀ ਮੌਕੇ ਉੱਤੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਪਹੁੰਚਿਆ। ਐਸਐਸਪੀ ਬਠਿੰਡਾ ਵੱਲੋਂ ਖੁਦ ਘਟਨਾ ਦਾ ਜਾਇਜ਼ ਲਿਆ ਗਿਆ।
ਘਟਨਾ ਸਮੇਂ ਡਰਾਈਵਰ ਅਤੇ ਅਕਾਉਂਟੈਂਟ ਸੁੱਤੇ ਸੀ…
ਇਸ ਮੌਕੇ ਡਾਕਟਰ ਤਰਸੇਮ ਗਰਗ ਨੇ ਕਿਹਾ ਕਿ, “ਮੇਰੀ ਰਿਹਾਇਸ਼ ਪਿੱਛੇ ਹੈ, ਇਹ ਮੇਰਾ ਦਫ਼ਤਰ (ਕਲੀਨਿਕ) ਹੈ, ਜਿੱਥੇ ਪੈਟਰੋਲ ਬੰਬ ਨਾਲ ਧਮਾਕਾ ਕੀਤਾ ਗਿਆ ਹੈ। ਇੱਥੇ ਮੇਰੇ ਡਰਾਈਵਰ ਅਤੇ ਅਕਾਉਂਟੈਂਟ ਸੁੱਤੇ ਹੋਏ ਸੀ, ਜਿਨ੍ਹਾਂ ਨੇ ਮੈਨੂੰ ਫੋਨ ਉੱਤੇ ਮੈਨੂੰ ਜਾਣਕਾਰੀ ਦਿੱਤੀ। ਅਸੀਂ ਪੁਲਿਸ ਨੂੰ ਸੂਚਨਾ ਦਿੱਤੀ। ਐਸਪੀ ਸਣੇ ਹੋਰ ਪੁਲਿਸ ਅਧਿਕਾਰੀ ਖੁਦ ਮੌਕੇ ਉੱਤੇ ਪਹੁੰਚੇ ਅਤੇ ਆਪਣੀ ਵਲੋਂ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਅੰਦਰ ਖੜੀ ਸਕੂਟਰੀ ਨੂੰ ਥੋੜਾ ਨੁਕਸਾਨ ਪਹੁੰਚਿਆਂ ਹੈ ਅਤੇ ਗਮਲੇ ਵੀ ਸੜੇ ਹਨ। ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਬਾਕੀ ਪੁਲਿਸ ਹਮੇਸ਼ਾ ਅਲਰਟ ਹੀ ਹੁੰਦੀ ਹੈ, ਸਾਨੂੰ ਕਦੇ ਨਹੀ ਲੱਗਾ ਕਿ ਪੁਲਿਸ ਐਕਟਿਵ ਨਹੀਂ ਹੈ, ਪੁਲਿਸ ਆਪਣਾ ਕੰਮ ਕਰ ਰਹੀ ਹੈ।”
ਕਲੀਨਿਕ ‘ਤੇ ਪੈਟਰੋਲ ਬੰਬ ਨਾਲ ਹਮਲਾ
ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ, ਘਟਨਾ ਦਾ ਪਤਾ ਚੱਲਦੇ ਹੀ ਮੌਕੇ ਉੱਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਜਿਨ੍ਹਾਂ ਵਿੱਚ ਸੀਆਈਏ ਸਟਾਫ ਫੋਰੈਂਸਿਕ ਟੀਮ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ, “ਡਾਕਟਰ ਤਰਸੇਮ ਗਰਗ ਦੇ ਕਲੀਨਿਕ ‘ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਸੀ। ਇਸ ਹਮਲੇ ਦੌਰਾਨ ਕਲੀਨਿਕ ਦੇ ਬਾਹਰ ਪਏ ਗ਼ਮਲਿਆਂ ‘ਤੇ ਪੈਟਰੋਲ ਬੰਬ ਡਿੱਗਣ ਕਾਰਨ ਥੋੜਾ ਬਹੁਤ ਨੁਕਸਾਨ ਹੋਇਆ ਹੈ। ਸੀਸੀਟੀਵੀ ਵਿੱਚ 2 ਨੌਜਵਾਨ ਮੋਟਰਸਾਈਕਲ ਉੱਤੇ ਆਉਂਦੇ ਅਤੇ ਬੋਤਲ ਨੂੰ ਅੱਗ ਲਗਾ ਕੇ ਅੰਦਰ ਸੁੱਟਿਆ ਗਿਆ।”
ਉਨ੍ਹਾਂ ਕਿਹਾ ਕਿ, “ਪੁਲਿਸ ਵੱਲੋਂ ਵੱਖ–ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸੀਸੀਟੀਵੀ ਖੰਗਾਲੇ ਜਾ ਰਹੇ ਹਨ।”
‘ਆਪ‘ ਨੂੰ ਅਲਵਿਦਾ, ਪਤਨੀ ਨੇ ਭਾਜਪਾ ਟਿਕਟ ਤੋਂ ਲੜੀ ਚੋਣ
ਜ਼ਿਕਰਯੋਗ ਹੈ ਕਿ ਡਾਕਟਰ ਤਰਸੇਮ ਗਰਗ ਨੂੰ ਆਮ ਆਦਮੀ ਪਾਰਟੀ ਵੱਲੋਂ ਚੇਅਰਮੈਨ ਟਰੇਡ ਕਮਿਸ਼ਨ ਪੰਜਾਬ ਲਗਾਇਆ ਗਿਆ ਸੀ। ਪਿਛਲੇ ਮਹੀਨੇ ਬਠਿੰਡਾ ਵਿੱਚ ਹੋਈਆਂ ਲੋਕਲ ਬਾਡੀ ਚੋਣਾਂ ਦੌਰਾਨ ਡਾਕਟਰ ਤਰਸੇਮ ਗਰਗ ਵੱਲੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਗਿਆ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਭਾਜਪਾ ਦੇ ਚੋਣ ਨਿਸ਼ਾਨ ਉੱਤੇ ਨਗਰ ਨਿਗਮ ਕੌਂਸਲ ਦੀ ਚੋਣ ਲੜੀ ਗਈ।
ETV BHARAT