• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Contact Us

The Punjab Pulse

Centre for Socio-Cultural Studies

  • Areas of Study
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਸ਼੍ਰੀ ਰਾਮ ਮੰਦਰ-ਸਿਰਫ ਇਕ ਮੰਦਰ ਨਹੀ, ਇਹ ਭਾਰਤ ਦੇ ਸੰਸਕ੍ਰਿਤਕ ਗੌਰਵ ਦਾ ਪ੍ਰਤੀਕ ਹੈ

August 7, 2020 By Guest Author

Share

ਮਨਮੋਹਨ ਵੈਦਯ ਜੀ

ਅਯੁਧਿਆ ਵਿਚ ਰਾਮ ਜਨਮਭੂਮੀ ਵਿਖੇ ਕਰੋੜਾ ਭਾਰਤੀਆਂ ਦੀ ਆਸਥਾ ਅਤੇ ਇਛਾਵਾ ਦੇ ਪ੍ਰਤੀਕ, ਵਿਸਾਲ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਕਾਰਜ 5 ਅਗਸਤ, 2020 ਨੂੰ ਸ਼ੁਰੂ ਹੋ ਗਿਆ ਹੈ। ਇਹ ਪਲ ਭਾਰਤ ਦੇ ਸਿਭਆਚਾਰਕ ਇਤਿਹਾਸ ਵਿਚ ਸੁਨਿਹਰੀ ਅਖਰਾਂ ਵਿਚ ਲਿਖਿਆ ਜਾਵੇਗਾ। 1951 ਈ. ਵਿਚ, ਸੌਰਾਸ਼ਟਰ (ਗੁਜਰਾਤ) ਦੇ ਵੇਰਵਾਲ ਵਿਖੇ ਪ੍ਰਸਿਧ ਸੋਮਨਾਥ ਮੰਦਿਰ ਦੇ ਨਿਰਮਾਣ ਕਾਰਜ ਦਾ ਆਰੰਭ ਸੁਤੰਤਰ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੇ ਕਰ-ਕਮਲਾ ਦੁਆਰਾ ਹੋਇਆ ਸੀ। ਉਸ ਸਮੇਂ ਸਰਦਾਰ ਪਟੇਲ, ਕੇ.ਜੇ. ਐਮ ਮੁਨਸ਼ੀ, ਮਹਾਤਮਾ ਗਾਂਧੀ, ਵੀ.ਪੀ. ਮੈਨਨ ਵਰਗੇ ਸਿਤਕਾਰਯੋਗ ਨੇਤਾ, ਡਾ. ਸਰਵਪਲੀ ਰਾਧਾ ਕ੍ਰੀਸ਼ਨਨ ਨੇ ਸੋਮਨਾਥ ਮੰਦਰ ਦੀ ਉਸਾਰੀ ਦੇ ਕੰਮ ਨੂੰ ਭਾਰਤੀਆਂ ਦੀ ਚਿਰਿਵਜਯ ਅਸਮਤਾ ਅਤੇ ਗੌਰਵ ਦਾ ਪ੍ਰਤੀਕ ਮੰਨਿਆ। ਪ੍ਰੰਤੂ ਪੰਡਤ ਨਿਹਰੂ ਵਰਗੇ ਨੇਤਾਵਾਂ ਨੇ ਵੀ ਇਸ ਘਟਨਾ ਦਾ “ਹਿੰਦੂ ਪੁਨਰਉਥਾਨਵਾਦ” ਕਿਹ ਕੇ ਵਿਰੋਧ ਕੀਤਾ ਸੀ। ਕਨ੍ਹਈਆ ਲਾਲ ਮੁਨਸ਼ੀ ਨੇ ਆਪਣੀ ਕਿਤਾਬ “Pilgrimage to Freedom””ਪਿਲਗ੍ਰੀਮੇਜ ਟੂ ਫਰੀਡਮ” ਵਿਚ ਨਿਹਰੂ ਨਾਲ ਬਿਹਸ ਦਰਜ ਕੀਤੀ। ਇਹ ਕਿਸਾ ਇਸ ਲਈ ਪੜ੍ਹਨ ਯੋਗ ਹੈ ਕਿਓਂਕਿ ਸਿਰਫ ਤਾਂ ਹੀ ਅਸੀ ਭਾਰਤ ਦੇ ਸਿਭਆਚਾਰਕ ਇਤਿਹਾਸ ਅਤੇ ਇਸ ਦੇ ਵਿਰੋਧ ਵਿਚ ਅਯੁਧਿਆ ਵਿਚ ਰਾਮ ਮੰਦਰ ਦੀ ਉਸਾਰੀ ਦੀ ਮਹਤਤਾ ਨੂੰ ਸਮਝ ਸਕਾਂਗੇ। ਅਯੁਧਿਆ ਦੇ ਰਾਮ ਮੰਦਰ ਦੀ ਤਰ੍ਹਾਂ, ਸੋਮਨਾਥ ਮੰਦਰ ‘ਤੇ ਇਕ ਮੁਸਲਮਾਨ ਹਮਲਾਵਰ ਮਿਹਮੂਦ ਗਜ਼ਨੀ ਨੇ ਵੀ ਕਈ ਵਾਰ ਹਮਲਾ ਕੀਤਾ ਸੀ ਅਤੇ ਨਸ਼ਟ ਕਰ ਦਿਤਾ ਸੀ। ਇਸ ਲਈ ਵੀ ਕੇ.ਐਮ. ਮੁਨਸ਼ੀ ਦੀ ਕਿਤਾਬ ਦੇ ਕੁਝ ਪੇਸ਼ ਅੰਸ਼ ਅਜ ਦੇ ਪ੍ਰਸੰਗ ਵਿਚ ਵੀ ਰਾਜਨੀਤੀ ਦੇ ਛੋਟੇ ਹਿਸੇ ਨੂੰ ਸਿਭਆਚਾਰਕ ਵਿਰਾਸਤ ਲਈ ਰਾਸ਼ਟਰੀ ਭਾਵਨਾ ਨਾਲ ਰੇਖਾ ਅੰਕਿਤ ਦੇਣ ਦੇ ਸਮਰਥ ਹਨ।

 ਆਸਥਾ ‘ਤੇ ਹਮਲਾ ਅਤੇ ਆਮ ਲੋਕਾਂ ਦੀ ਪੀੜਾ

ਹਮਲਾਵਰ ਸਿਰਫ ਕਿਸੇ ਵੀ ਕੌਮ ਦੇ ਰਾਜ ‘ਤੇ ਕਬਜ਼ਾ ਨਹੀ ਕਰਦੇ ਸਗੋ ਜਿਤ ਪ੍ਰਾਪਤ ਸਮਾਜ ਦੇ ਗੌਰਵ ਅਤੇ ਆਤਮ-ਅਿਭਮਾਨ ਨੂੰ ਵੀ ਕੁਚਲਦੇ ਹਨ। ਸਵਾਲ ਇਹ ਹੈ ਕਿ, ਕੀ ਇਹ ਢਾਂਚਾ, ਜਿਸ ਨੂੰ ਬਾਅਦ ਵਿਚ ਮਸਿਜਦ ਕਿਹਾ ਗਿਆ, ਅਸਲ ਵਿਚ ਇਬਾਦਤ ਲਈ ਹੀ ਬਣਾਇਆ ਗਿਆ ਸੀ? ਜੇ ਬਾਬਰ ਦੇ ਸਲਾਹਕਾਰ ਮੀਰ ਬਾਕੀ ਨੇ ਅਯੁਧਿਆ ਜਿਤਣ ਤੋਂ ਬਾਅਦ ਨਮਾਜ਼ ਹੀ ਅਦਾ ਕਰਨੀ ਸੀ, ਤਾਂ ਉਹ ਖੁਲੇ ਮੈਦਾਨ  ਵਿਚ ਜਾਂ ਕਿਤੇ ਖੁਲੇ ਵਿਚ ਇਕ ਨਵੀਂ ਮਸਿਜਦ ਬਣਾ ਕੇ ਇਸ ਨੂੰ ਕਰ ਸਕਦਾ ਸੀ। ਇਸਲਾਮੀ ਵਿਦਵਾਨ ਸੁਪਰੀਮ ਕੋਰਟ ਵਿਚ ਵਿਸ਼ਵਾਸ ਰਖਦੇ ਹਨ ਕਿ ਉਸ ਜ਼ਮੀਨ ਜਾਂ ਇਮਾਰਤ ਵਿਚ ਨਮਾਜ਼ ਕਰਨੀ ਜਿਹੜੀ ਜ਼ਬਰਦਸਤੀ ਕਬਜ਼ਾ ਕੀਤੀ ਗਈ ਹੈ, ਅਲ੍ਹਾ ਨੂੰ ਕਬੂਲ ਨਹੀ ਹੁੰਦੀ। ਇਸ ਲਈ ਮੀਰ ਬਾਕੀ ਨੇ ਸ਼੍ਰੀ ਰਾਮ ਮੰਦਰ ਨੂੰ ਢਾਹ ਦਿਤਾ ਅਤੇ ਉਥੇ ਮਸਿਜਦ ਬਣਾਉਣ ਦੀ ਉਸ ਦੀ ਕਾਰਵਾਈ ਨਾ ਤਾਂ ਇਸ ਦੀ ਧਾਰਿਮਕ ਜ਼ਰੂਰਤ ਸੀ ਅਤੇ ਨਾ ਹੀ ਇਸਲਾਮ ਦੁਆਰਾ ਇਸ ਨੂੰ ਮਾਨਤਾ ਦਿਤੀ ਗਈ ਸੀ। ਫਿਰ ਉਸ ਨੇ ਅਿਜਹਾ ਕਿਉਂ ਕੀਤਾ? ਕਿਉਂਕਿ ਉਸ ਨੇ ਭਾਰਤੀ ਆਸਥਾ, ਅਸਮਤਾ ਅਤੇ ਗੌਰਵ ‘ਤੇ ਹਮਲਾ ਕਰਨਾ ਸੀ।

ਕੇ.ਐਮ ਮੁਨਸ਼ੀ ਲਿਖਦੇ ਹਨ –

…….. ਦਸੰਬਰ 1922 ਈ. ਵਿਚ ਮੈਂ ਉਸ ਖੰਡਿਤ ਜਾਂ ਖੰਡਰਾਤ ਮੰਦਰ ਦੀ ਯਾਤਰਾ ‘ਤੇ ਗਿਆ। …… ਅਪਵਿਤਰ, ਸੜਿਆ ਹੋਇਆ ਅਤੇ ਢਾਹਿਆ ਹੋਇਆ ਮੰਦਰ, ਪਰ ਫਿਰ ਵੀ ਉਹ ਦ੍ਰਿੜਤਾ ਨਾਲ ਖਲੋਤਾ ਹੋਇਆ ਸੀ, ਜਿਵੇਂ ਕਿ ਸਾਡੇ ਲਈ ਧੰਨਵਾਦ ਅਤੇ ਅਪਮਾਨ ਦਾ ਸੰਦੇਸ਼ ਭੇਜ ਰਿਹਾ ਹੋਵੇ. …… .ਜਦ ਮੈਂ ਪਵਿਤਰ ਸਭਾ ਮੰਡਪ ਵਲ ਵਧਿਆ, ਮੈਂ ਇਹ ਨਹੀਂ ਦਸ ਸਕਦਾ ਕਿ ਮੰਦਰ ਦੇ ਥੰਮ੍ਹਾ ਅਤੇ ਖਿੰਡੇ ਹੋਏ ਪਥਰਾਂ ਦੀਆਂ ਖਿਲਰੀਆਂ ਹੋਈਆਂ ਵਿਸ਼ੇਸ਼ਤਾਵਾਂ ਵੇਖ ਕੇ ਮੇਰੇ ਅੰਦਰ ਕਿਸ ਕਿਸਮ ਦੀ ਭਿਆਨਕ ਅਗ ਲਗੀ । ਸਿਭਆਚਾਰਕ ਵਿਰਾਸਤ ਸਿਰਫ ਇਕ ਭੌਤਿਕ ਪ੍ਰਤੀਕ ਨਹੀਂ ਹੁੰਦਾ। ਇਹ ਸਮਾਜਕ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਵਿਚ ਪਰੋਇਆ ਅਿਜਹਾ ਸੂਤਰ ਹੁੰਦਾ ਹੈ, ਜਿਸ ਵਿਚ ਸਮਾਜ ਨੂੰ ਬੰਨ੍ਹਣ, ਇਸ ਨੂੰ ਉਤਸ਼ਾਹਤ ਕਰਨ ਦੀ ਸ਼ਕਤੀ ਹੁੰਦੀ ਹੈ।

ਕੇ. ਐਮ ਮੁਨਸ਼ੀ ਲਿਖਦੇ ਹਨ –

ਨਵੰਬਰ 1947 ਦੇ ਮਧ ਵਿਚ, ਸਰਦਾਰ ਪ੍ਰਭਾਸ ਪਾਟਨ ਦੇ ਦੌਰੇ ਤੇ ਸਨ, ਜਿਥੇ ਉਹਨਾਂ ਨੇ ਮੰਦਿਰ ਦੇ ਦਰਸ਼ਨ ਕੀਤੇ। ਇਕ ਜਨਤਕ ਸਭਾ ਵਿਚ ਸਰਦਾਰ ਨੇ ਐਲਾਨ ਕੀਤਾ ਕਿ: “ਨਵੇਂ ਸਾਲ ਦੇ ਇਸ ਸ਼ੁਭ ਅਵਸਰ ਤੇ ਅਸੀਂ ਫੈਸਲਾ ਕੀਤਾ ਹੈ ਕਿ ਸੋਮਨਾਥ ਦਾ ਪੁਨਰ-ਨਿਰਮਾਣ ਕਰਨਾ ਚਾਹੀਦਾ ਹੈ। ਸੌਰਾਸ਼ਟਰ ਅਰਥਾਤ ਵਰਤਮਾਨ ਕਾਠੀਆਵਾਦ ਦੇ ਲੋਕਾਂ ਨੂੰ ਆਪਣਾ ਬਣਦਾ ਯੋਗਦਾਨ ਦੇਣਾ ਹੋਏਗਾ। ਇਹ ਇਕ ਪਵਿਤਰ ਕਾਰਜ ਹੈ, ਜਿਸ ਵਿਚ ਹਰੇਕ ਨੂੰ ਹਿਸਾ ਲੈਣਾ ਚਾਹੀਦਾ ਹੈ।

……… ਕੁਝ ਲੋਕਾਂ ਨੇ ਪ੍ਰਾਚੀਨ ਮੰਦਰ ਦੇ ਬਚੇ ਹੋਏ ਹਿਸੇ ਦੇ ਤੌਰ ‘ਤੇ ਪ੍ਰਾਚੀਨ ਮੰਦਰ ਦੇ ਖੰਡਰਾਂ ਨੂੰ ਸੁਰਖਿਅਤ ਰਖਣ ਦਾ ਸੁਝਾਅ ਦਿਤਾ, ਜਿਹਨਾਂ ਨੂੰ ਮਰੇ ਹੋਏ ਪਥਰ ਜੀਵੰਤ ਸਵਰੂਪ ਦੀ ਤੁਲਨਾ ਵਿਚ ਜਿਆਦਾ ਪ੍ਰਾਣਵਾਨ ਲਗਦੇ ਸਨ। ਪਰ ਮੇਰਾ ਸਪਸ਼ਟ ਮੰਨਣਾ ਹੈ ਕਿ ਸੋਮਨਾਥ ਦਾ ਮੰਦਰ ਪ੍ਰਾਚੀਨ ਸਮਾਰਕ ਨਹੀਂ , ਬਲਿਕ ਹਰੇਕ ਭਾਰਤੀ ਦੇ ਦਿਲ ਵਿਚ ਸਿਥਤ ਇਕ ਪੂਜਾ ਸਥਾਨ ਸੀ। ਜਿਸ ਦਾ ਪੁਨਰ-ਨਿਰਮਾਣ ਕਰਨ ਲਈ ਸਮੁਚਾ ਰਾਸ਼ਟਰ ਵਚਨਬਧ ਸੀ। ”

ਰਾਸ਼ਟਰੀ ਵਿਸ਼ਯ ਤੇ ਵਿਚਾਰ ਭਿੰਨਤਾ ਅਤੇ ਇਸ ਦੇ ਕਾਰਨ

ਉਸ ਸਮੇਂ ਵੀ ਸਾਡੇ ਰਾਸ਼ਟਰੀ ਨੇਤਾ ਦੋ ਵਖੋ-ਵਖਰੇ ਵਿਚਾਰਾਂ ਵਿਚ ਵੰਡੇ ਹੋਏ ਸਨ। ਸਮਾਜਿਕ ਅਤੇ ਰਾਸ਼ਟਰੀ ਮਹਤਵ ਦੇ ਕੁਝ ਮੁਦਿਆਂ ਤੇ ਰਾਜਨੀਤੀ ਦੇ ਕਈ ਵਾਰ ਵਖੋ-ਵਖਰੇ ਵਿਚਾਰ ਅਤੇ ਪਖ ਵੇਖਣ ਨੂੰ ਮਿਲਦੇ ਹਨ। ਇਸ ਦਾ ਕਾਰਨ ਦੇਸ਼ ਅਤੇ ਸਮਾਜ ਪ੍ਰਤਿ ਰਾਜਨੀਤੀ ਦੇ ਵਖੋ-ਵਖਰੇ ਦ੍ਰਿਸ਼ਟੀਕੋਣ ਹੋ ਸਕਦੇ ਹਨ। ਨਿਹਰੂ ਜੀ ਦਾ ਸੋਮਨਾਥ ਪ੍ਰਤਿ ਦ੍ਰਿਸ਼ਟੀਕੋਣ ਜਅਯੁਧਿਆ ਨੂੰ ਲੈ ਕੇ ਅਜ ਹੋ ਰਹੇ ਧਕੇਸ਼ਾਹੀ ਵਿਰੋਧ ਪ੍ਰਦਰਸ਼ਨਾਂ ਦੀ ਆਵਾਜ਼ ਇਸ ਸੰਦਰਭ ਵਿਚ ਵੇਖੀ ਜਾ ਸਕਦੀ ਹੈ।

ਕੇ. ਐਮ ਮੁਨਸ਼ੀ ਲਿਖਦੇ ਹਨ –

……… ਮੰਤਰੀ-ਮੰਡਲ ਦੀ ਬੈਠਕ ਦੇ ਅਖੀਰ ਵਿਚ ਜਵਾਹਰ ਲਾਲ ਨੇ ਮੈਨੂੰ ਬੁਲਾਇਆ ਅਤੇ ਕਿਹਾ: “ਮੈਂਨੂੰ ਤੁਹਾਡਾ ਸੋਮਨਾਥ ਮੰਦਰ ਦੇ ਪੁਨਰ-ਉਥਾਨ ਕਰਨ ਦਾ ਕਾਰਜ ਪਸੰਦ ਨਹੀ ਆਇਆ। ਇਹ ਹਿੰਦੂ ਪੁਨਰ-ਉਥਾਨਵਾਦ ਹੈ।” ਮੈਂ ਜਵਾਬ ਦਿਤਾ ਕਿ ਮੈਂ ਘਰ ਜਾਵਗਾ ਅਤੇ ਜੋ ਕੁਝ ਵੀ ਵਾਪਿਰਆ ਉਸ ਬਾਰੇ ਤੁਹਾਨੂੰ ਦਸ ਦਿਆਂਗਾ। ……

ਸਵਾਲ ਇਹ ਹੈ ਕਿ ਆਖਿਰ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਿਹਰੂ ਨੇ ਇਸ ਨੂੰ ‘ਹਿੰਦੂ ਪੁਨਰ-ਉਥਾਨਵਾਦ ਦਾ ਕਾਰਜ’ ਕਿਹ ਕੇ ਵਿਰੋਧ ਕੀਤਾ ਸੀ। ਜਦਕਿ ਕੇ. ਐਮ. ਮੁਨਸ਼ੀ ਨੇ ਇਸ ਨੂੰ “ਭਾਰਤ ਦੀ ਸਮੂਹਿਕ ਅੰਤਰਕ-ਚੇਤਨਾ” ਕਿਹਾ ਅਤੇ ਇਸ ਕੋਸ਼ਿਸ਼ ਬਾਰੇ ਆਮ ਲੋਕਾਂ ਵਿਚ ਖੁਸ਼ੀ ਦੀ ਲਹਿਰ ਦਾ ਸੰਕੇਤ ਦਿਤਾ। ਇਸੇ ਮੁਦੇ ਤੇ ਦੋ ਵਖ-ਵਖ ਵਿਰੋਧੀ ਦ੍ਰਿਸ਼ਟੀਕੋਣ ਕਿਉਂ ਬਣਦੇ ਹਨ? ਅਸਲ ਵਿਚ ਇਹ ਭਾਰਤ ਦੇ ਦੋ ਵਖਰੇ ਦ੍ਰਿਸ਼ਟੀਕੋਣ ਹਨ। ਪੰਡਿਤ ਨਿਹਰੂ ਭਾਰਤ ਵਿਰੋਧੀ ਨਹੀ ਸਨ, ਪਰ ਉਨ੍ਹਾਂ  ਦਾ ਭਾਰਤ ਪ੍ਰਤਿ ਨਜ਼ਰੀਆ ਯੂਰਪੀਅਨ ਵਿਚਾਰਧਾਰਾ ਵਲ ਕੇਂਦ੍ਰਿਤ ਸੀ ਜੋ ਕਿ ਭਾਰਤੀਅਤਾ ਨਾਲੋਂ ਵਖਰਾ ਸੀ, ਅਭਾਰਤੀ ਸੀ। ਸਰਦਾਰ ਪਟੇਲ, ਡਾ. ਰਾਜਿੰਦਰ ਪ੍ਰਸਾਦ, ਕੇ ਐਮ ਮੁਨਸ਼ੀ ਅਤੇ ਭਾਰਤ ਦੇ ਹੋਰ ਲੋਕਾਂ ਦੇ ਵਿਚਾਰ ਭਾਰਤੀਅਤਾ ਦੀ ਮਿਟੀ ਨਾਲ ਜੁੜੇ ਸਨ, ਜਿਸ ਵਿਚ ਭਾਰਤ ਦੀ ਪ੍ਰਾਚੀਨ ਅਧਿਆਤਮਕ ਪਰੰਪਰਾ ਦਾ ਸਾਰ ਸਮਾਇਆ ਹੋਇਆ ਸੀ। ਇਥੇ ਤਕ ਕਿ ਮਹਾਤਮਾ ਗਾਂਧੀ ਨੇ ਵੀ ਇਸ ਨੂੰ ਸਵੀਕਾਰ ਕਰ ਲਿਆ ਸੀ, ਉਸ ਨੇ ਸਿਰਫ ਇਹ ਸ਼ਰਤ ਰਖੀ ਸੀ ਕਿ ਮੰਦਰ ਦੇ ਪੁਨਰ ਨਿਰਮਾਣ ਲਈ ਪੈਸਾ ਜਨਤਾ ਦੇ ਸਿਹਯੋਗ ਦੁਆਰਾ ਇਕਠਾ ਕੀਤਾ ਜਾਵੇ।

ਕੇ. ਐਮ ਮੁਨਸ਼ੀ ਅਗੇ ਲਿਖਦੇ ਹਨ–

24 ਅਪ੍ਰੈਲ, 1951 ਨੂੰ ਮੈਂ ਉਨ੍ਹਾ (ਸ਼੍ਰੀ ਨਿਹਰੂ) ਨੂੰ ਇਕ ਪਤਰ ਲਿਖਿਆ, ਜੋ ਮੈ ਸ਼ਾਬਿਦਕ ਰੂਪ ਵਿਚ ਦੁਬਾਰਾ ਪੇਸ਼ ਕਰ ਰਿਹਾ ਹਾਂ- …….. ਜਦੋਂ ਸਰਦਾਰ ਨੇ ਬਾਪੂ (ਗਾਂਧੀ ਜੀ) ਨਾਲ ਸਾਰੀ ਯੋਜਨਾ ਬਾਰੇ ਵਿਚਾਰ-ਵਟਾਂਦਰਾ ਕੀਤਾ, ਤ ਉਸ ਨੇ ਕਿਹਾ ਕਿ ਇਹ ਬਿਲਕੁਲ ਸਹੀ ਹੈ, ਸ਼ਰਤ ਇਹ ਹੈ ਕਿ ਮੰਦਰ ਦੇ ਪੁਨਰ ਨਿਰਮਾਣ ਲਈ ਲੋੜੀਂਦੀ ਧਨ ਰਾਸ਼ੀ ਲੋਕਾਂ ਦੇ ਸਿਹਯੋਗ ਨਾਲ ਇਕਤਰ ਕੀਤੀ ਜਾਵੇ। ਗਾਡਿਗਲ ਨੇ ਵੀ ਬਾਪੂ ਨਾਲ ਮੁਲਾਕਾਤ ਕੀਤੀ ਅਤੇ ਬਾਪੂ ਨੇ ਉਨ੍ਹਾ  ਨੂੰ ਵੀ ਸਲਾਹ ਦਿਤੀ। ਉਸ ਤੋਂ ਬਾਅਦ, ਮੰਦਰ ਦੇ ਪੁਨਰ ਨਿਰਮਾਣ ਲਈ ਭਾਰਤ ਸਰਕਾਰ ਦੁਆਰਾ ਵਿਤੀ ਸਹਾਇਤਾ ਦਾ ਮਾਮਲਾ ਰੁਕ ਗਿਆ।

…… ਮੈਂ ਤੁਹਾਨੂੰ ਯਕੀਨ ਦਿਵਾ ਸਕਦਾ ਹਾਂ ਕਿ ਭਾਰਤ ਦੀ ‘ਸਮੂਹਿਕ ਅੰਤਰਕ-ਚੇਤਨਾ’ ਕਿਸੇ ਹੋਰ ਕੰਮ ਨਾਲੋਂ ਸੋਮਨਾਥ ਦੇ ਪੁਨਰ ਨਿਰਮਾਣ ਲਈ ਭਾਰਤ ਸਰਕਾਰ ਦੀ ਸਹਾਇਤਾ ਦੇ ਬਾਰੇ ਸੁਣਕੇ ਵਧੇਰੇ ਖੁਸ਼ ਹੈ।

…… .ਕਲ ਤੁਸੀਂ ਹਿੰਦੂ ਪੁਨਰ-ਉਥਾਨਵਾਦ’ ਦੇ ਪ੍ਰਸੰਗ ਵਿਚ ਬੋਲਿਆ ਸੀ। ਮੈਂ ਤੁਹਾਡੇ ਵਿਚਾਰਾਂ ਤੋਂ ਜਾਣੂ ਹਾਂ। ਮੈਂ ਹਮੇਸ਼ਾ ਉਸ ਦਾ ਸਿਤਕਾਰ ਕੀਤਾ ਹੈ …… ਮੈ ਆਪਣੇ ਸਾਹਿਤਕ ਅਤੇ ਸਮਾਜਿਕ ਕਾਰਜਾਂ ਰਾਹੀਂ ਹਿੰਦੂ ਧਰਮ ਦੇ ਕੁਝ ਪਿਹਲੂਆਂ ਦੀ ਅਲੋਚਨਾ ਕਰਿਦਆਂ ਹੋਇਆ ਉਹਨਾਂ ਨੂੰ ਹਿੰਦੂ ਧਰਮ ਦੇ ਕੁਝ ਪਿਹਲੂਆਂ ਨੂੰ ਸੋਧਣ ਜਾਂ ਬਦਲਣ ਦੀ ਨਿਮਰ ਬੇਨਤੀ ਕੀਤੀ ਹੈ, ਇਸ ਵਿਸ਼ਵਾਸ ਨਾਲ ਕਿ ਇਹ ਛੋਟਾ ਜਿਹਾ ਕਦਮ ਆਧੁਨਿਕ ਵਾਤਾਵਰਣ ਵਿਚ ਭਾਰਤ ਨੂੰ ਇਕ ਉਨਤ ਅਤੇ ਇਕ ਸ਼ਕਤੀਸ਼ਾਲੀ ਰਾਸ਼ਟਰ ਬਣ ਸਕਦਾ ਹੈ।

………. ਇਕ ਹੋਰ ਗਲ ਜੋ ਮੈਂ ਕਿਹਣਾ ਚਾਹਾਂਗਾ ਉਹ ਇਹ ਹੈ ਕਿ ਪਿਛਲੇ ਸਮੇਂ ਵਿਚ ਮੇਰਾ ਵਿਸ਼ਵਾਸ ਮੈਨੂੰ ਮੌਜੂਦਾ ਸਮੇਂ ਵਿਚ ਕੰਮ ਕਰਨ ਅਤੇ ਭਿਵਖ ਵਲ ਵਧਣ ਦੀ ਤਾਕਤ ਦੇ ਰਿਹਾ ਹੈ। ਮੇਰੇ ਲਈ ਅਜਿਹੀ ਸੁਤੰਤਰਤਾ ਮਹਤਵਪੂਰਣ ਨਹੀਂ ਹੋ ਸਕਦੀ ਜੋ ਸਾਨੂੰ ਭਗਵਦ ਗੀਤਾ ਤੋਂ ਵਾਂਝਾ ਕਰ ਦੇਵੇ, ਜਾਂ ਸਾਡੇ ਵਰਗੇ ਲਖਾਂ ਲੋਕਾਂ ਦੇ ਦਿਲਾਂ ਵਿਚ ਵਸੀ ਆਸਥਾ ਨੂੰ ਖਤਮ ਕਰ ਦੇਵੇ ਅਤੇ ਸਾਡੀ ਜ਼ਿੰਦਗੀ ਦੇ ਬੁਨਿਆਦੀ ਸਰੂਪ ਨੂੰ ਹੀ ਨਸ਼ਟ ਕਰ ਦੇਵੇ।

…… ..ਮੈਂ ਮਿਹਸੂਸ ਕਰਦਾ ਹਾਂ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਦੋਂ ਇਹ ਮੰਦਿਰ ਸਾਡੀ ਪੂਰੀ ਆਸਥਾ ਅਤੇ ਗਰਿਮਾ ਨਾਲ ਸਾਡੀ ਜਿੰਦਗੀ ਵਿਚ ਸਥਾਪਿਤ ਹੋ ਜਾਏਗਾ, ਓਦੋਂ ਲੋਕਾਂ ਨੂੰ ਧਰਮ ਦੀ ਵਧੇਰੇ ਸਮਰਥ ਧਾਰਣਾ ਅਤੇ ਸਾਡੀ ਸ਼ਕਤੀ ਦੀ ਸਪਸ਼ਟ ਚੇਤਨਾ ਦੀ ਅਨੁਭੂਤੀ ਪ੍ਰਾਪਤ ਹੋਵੇਗੀ ਜੋ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਇਸ ਵਰਤਮਾਨ ਸਮੇਂ ਦੇ ਦੌਰਾਨ ਅਤੇ ਆਜ਼ਾਦੀ ਦੇ ਨਤੀਜਿਆਂ ਨੂੰ ਪਰਖਣ ਲਈ ਬਹੁਤ ਮਹਤਵਪੂਰਨ ਹੈ।

ਮੇਰੇ ਪਤਰ ਨੂੰ ਪੜ੍ਹਨ ਤੋਂ ਬਾਅਦ ਸ਼੍ਰੀ ਵੀ.ਪੀ. ਮੈਨਨ, ਰਾਜ ਮੰਤਰਾਲੇ ਦੇ ਸਲਾਹਕਾਰ ਨੇ ਮੈਨੂੰ ਹੇਠ ਲਿਖਿਆ ਜਵਾਬ ਭੇਜਿਆ –  ਮੈਂ ਤੁਹਾਡਾ ਸ਼ਾਨਦਾਰ ਪਤਰ ਪੜ੍ਹਿਆ। ਮੈਂ ਸ਼ਾਇਦ ਉਹ ਵਿਅਕਤੀ ਹਾਂ ਜੋ ਤੁਹਾਡੀ ਚਿਠੀ ਵਿਚ ਵਿਅਕਤ ਤੁਹਾਡੇ ਦ੍ਰਿਸ਼ਟੀਕੋਣ ਅਨੁਸਾਰ ਜਿਉਣ ਲਈ, ਜਾਂ ਜੇ ਲੋੜ ਪਈ ਤਾਂ ਆਪਣੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਹੋਵਾਂਗਾ।

ਜਦੋਂ ਸੋਮਨਾਥ ਵਿਚ ਪ੍ਰਾਣ-ਪ੍ਰਤਿਸ਼ਠਾ ਦਾ ਸਮਾਂ ਆਇਆ ਤਾਂ ਮੈਂ ਰਾਜੇਂਦਰ ਪ੍ਰਸਾਦ (ਭਾਰਤ ਦੇ ਤਤਕਾਲੀ ਰਾਸ਼ਟਰਪਤੀ) ਕੋਲ ਗਿਆ ਅਤੇ ਉਨ੍ਹਾਂ  ਨੂੰ ਸਮਾਗਮ ਦਾ ਉਦਘਾਟਨ ਕਰਨ ਦੀ ਬੇਨਤੀ ਕੀਤੀ। ਪਰ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਜੇ ਉਹ ਮੇਰਾ ਸਦਾ ਸਵੀਕਾਰ ਕਰਦੇ ਹਨ ਤਾਂ ਉਹਨਾਂ ਨੂੰ ਜ਼ਰੂਰ ਆਉਣਾ ਪਵੇਗਾ। ਮੇਰੀ ਸ਼ੰਕਾ ਸਹੀ ਸਾਬਤ ਹੋਈ। ਜਿਵੇਂ ਹੀ ਇਹ ਘੋਸ਼ਣਾ ਕੀਤੀ ਗਈ ਕਿ ਡਾ. ਰਾਜੇਂਦਰ ਪ੍ਰਸਾਦ ਮੰਦਰ ਦਾ ਉਦਘਾਟਨ ਕਰਨ ਆ ਰਹੇ ਸਨ, ਜਵਾਹਰ ਲਾਲ ਨੇ ਸੋਮਨਾਥ ਦੀ ਯਾਤਰਾ ਦਾ ਸਖਤ ਵਿਰੋਧ ਕੀਤਾ। ਪਰ ਰਾਜੇਂਦਰ ਪ੍ਰਸਾਦ ਨੇਂ ਆਪਣਾ ਵਾਅਦਾ ਪੂਰਾ ਕੀਤਾ। ਸੋਮਨਾਥ ਵਿਚ ਉਨ੍ਹਾਂ  ਦੁਆਰਾ ਦਿਤੇ ਗਏ ਭਾਸ਼ਣ ਸਾਰੇ ਅਖਬਾਰਾਂ ਵਿਚ ਪ੍ਰਕਾਸ਼ਤ ਹੋਏ ਸੀ, ਪਰ ਇਹ ਸਰਕਾਰੀ ਵਿਭਾਗ ਦੇ ਦਸਤਾਵੇਜ਼ ਵਿਚ ਦਰਜ ਨਹੀਂ ਕੀਤਾ ਗਿਆ।

ਕਿਹੋ-ਜਿਹੀ ਵਿਡੰਬਨਾ ਹੈ ਕਿ ਭਾਰਤ ਵਿਚ ਉਦਾਰਵਾਦ ਅਤੇ ਅਭਿਅਕਤੀ ਦੀ ਆਜ਼ਾਦੀ ਦਾ ਪ੍ਰਤੀਕ ਹੋਣ ਦਾ ਦਾਅਵਾ ਕਰਨ ਵਾਲੇ ਦੁਆਰਾ ਭਾਰਤ ਦੇ ਰਾਸ਼ਟਰਪਤੀ ਦੇ ਭਾਸ਼ਣ ਨੂੰ ਉਨ੍ਹਾਂ  ਲੋਕਾਂ ਨੇਂ ਸਰਕਾਰੀ ਵਿਭਾਗ ਦੇ ਦਸਤਾਵੇਜ਼ ਤੇ ਹਟਾ ਦਿਤਾ। ਨਿਹਰੂ ਸਮੇਤ ਦੇਸ਼ ਵਿਚ ਬਹੁਤ ਸਾਰੇ ਲੋਕ ਸਨ ਜੋ ਸੋਮਨਾਥ ਮੰਦਰ ਦੀ ਉਸਾਰੀ ਦਾ ਵਿਰੋਧ ਕਰ ਰਹੇ ਸਨ, ਪਰ ਇਸ ਦੇ ਨਾਲ ਹੀ ਮਹਾਤਮਾ ਗਧੀ ਸਮੇਤ ਰਾਸ਼ਟਰੀ ਪਧਰ ਦੇ ਕਈ ਵਡੇ ਨੇਤਾਵਾਂ ਨੇ ਇਸ ਦਾ ਸਮਰਥਨ ਕੀਤਾ। ਉਸ ਦੇ ਯਤਨਾਂ ਦੇ ਨਤੀਜੇ ਵਜੋਂ, ਦੇਸ਼ ਭਰ ਤੋਂ ਲਖਾਂ ਸ਼ਰਧਾਲੂ ਇਕ ਵਿਸ਼ਾਲ ਅਤੇ ਸ਼ਾਨਦਾਰ ਮੰਦਿਰ ਦੇ ਦਰਸ਼ਨ ਕਰਨ ਲਈ ਸੋਮਨਾਥ ਪਹੁੰਚਦੇ ਹਨ।

ਸਠ ਸਾਲਾਂ ਤੋਂ ਇਕੋ ਪਾਰਟੀ ਦੇ ਨਿਰੰਤਰ ਰਾਜ ਦੇ ਕਾਰਨ, ਇਸ ਧਾਰਨਾ ਨੂੰ ਹੀ ਸਰਕਾਰ ਦੁਆਰਾ ਸਰਪ੍ਰਸਤੀ, ਪਾਲਣ ਪੋਸ਼ਣ ਅਤੇ ਸਮਰਥਨ ਮਿਲਣ ਦੇ ਕਾਰਨ , ਬੌਧਿਕ ਸੰਸਾਰ, ਸਿਖਿਆ ਸੰਸਥਾਵਾਂ ਅਤੇ ਮੀਡੀਆ ਵਿਚ ਭਾਰਤ ਦੀ ਇਸ ਅਭਾਰਤੀ ਧਾਰਨਾ ਪ੍ਰਤਿਸ਼ਠਿਤ ਕਰ ਦਿਤੀ ਗਈ। ਇਸ ਲਈ, ਅਯੁਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਦੇ ਵਿਰੁਧ ਉਭਰ ਰਹੀਆਂ ਆਵਾਜ਼ਾਂ ਮੀਡੀਆ ਅਤੇ ਬੁਧੀਜੀਵੀਆਂ ਦੀ ਦੁਨੀਆ ਵਿਚ ਜ਼ਿਆਦਾ ਤੋਂ ਜ਼ਿਆਦਾ ਦਿਖਾਈ ਦਿੰਦੀਆਂ ਹਨ। ਪਰ ਇਥੇ ਕਰੋੜਾਂ ਭਾਰਤੀ ਹਨ ਜੋ ਭਾਰਤ ਦੀ ਭਾਰਤੀ ਧਾਰਨਾ ਨੂੰ ਧੁਰ-ਅੰਦਰ ਤੋਂ ਮੰਨਦੇ ਹਨ, ਜੋ ਕਿ ਭਾਰਤ ਦੀ ਏਕਤਮ ਅਤੇ ਸਮੁਚੀ ਰੂਹਾਨੀ ਪਰੰਪਰਾ ਨਾਲ ਜੁੜੇ ਹੋਏ ਹਨ ਅਤੇ “ਭਾਰਤ ਦੀ ਸਮੂਹਕ ਅੰਤਰਕ-ਚੇਤਨਾ” ਦੇ ਅਨੁਕੂਲ ਹੈ। ਭਾਰਤ ਦੀ ਅੰਦਰੂਨੀ ਚੇਤਨਾ ਇਹ ਹੈ ਜਿਸ ਦਾ ਪ੍ਰਗਟਾਵਾ ਸਰਦਾਰ ਪਟੇਲ, ਕੇ.ਐੱਮ ਮੁਨਸ਼ੀ, ਡਾ. ਰਾਜਿੰਦਰ ਪ੍ਰਸਾਦ, ਮਹਾਤਮਾ ਗਾਂਧੀ, ਡਾ. ਰਾਧਾ ਕ੍ਰਿਸ਼ਨਨ, ਪੰਡਿਤ ਮਦਨ ਮੋਹਨ ਮਾਲਵੀਆ ਅਤੇ ਆਧੁਨਿਕ ਸੁਤੰਤਰ ਭਾਰਤ ਦੇ ਬਹੁਤ ਸਾਰੇ ਓਘੇ ਰਾਸ਼ਟਰ-ਨਿਰਮਾਤਾਵਾਂ ਨੇਂ ਆਪਣੇ ਭਾਸ਼ਣ ਅਤੇ ਆਚਰਣ ਦੁਆਰਾ ਵਿਅਕਤ ਕੀਤਾ ਹੈ।

ਸੰਖੇਪ ਵਿਚ, ਅਯੁਧਿਆ ਦਾ ਰਾਮ ਮੰਦਰ ਸਿਰਫ ਇਕ ਮੰਦਰ ਨਹੀਂ ਹੈ। ਉਹ ਕਰੋੜਾਂ ਭਾਰਤੀਆਂ ਦੀ ਆਸਥਾ ਦਾ ਪ੍ਰਤੀਕ ਹੈ। ਇਸ ਲਈ ਇਸ ਦਾ ਪੁਨਰ ਨਿਰਮਾਣ ਭਾਰਤ ਦੇ ਸੰਸਕ੍ਰਿਤਕ ਗੌਰਵ ਦੀ ਪੁਨਰ ਸਥਾਪਨਾ ਹੈ।

05 ਅਗਸਤ 2020 ਨੂੰ , “ਸ਼੍ਰੀ ਰਾਮ ਮੰਦਰ ਦੀ ਉਸਾਰੀ ਦੇ “ਸ਼ੁਭ ਕਾਰਜ ਦਾ ਉਦਘਾਟਨ ਇਸ ਰਾਸ਼ਟਰੀ ਅਤੇ ਸੰਸਕ੍ਰਿਤਕ ਗੌਰਵ ਅਸਥਾਨ ਤੇ ਕੀਤਾ ਜਾ ਚੁਕਾ ਹੈ। ਭਾਰਤ ਦੇ ਹੀ ਨਹੀ ਦੁਨੀਆਂ ਭਰ ਦੇ ਕਰੋੜਾਂ ਭਾਰਤੀ ਮੂਲ ਦੇ ਲੋਕ ਦੂਰਦਰਸ਼ਨ ਦੁਆਰਾ ਇਸ ਇਤਿਹਾਸਕ ਪਲ ਦੇ ਗਵਾਹ ਹੋਣਗੇ । ਕੋਰੋਨਾ ਅਵਧੀ ਦੀਆਂ ਸੀਮਾਵ ਨੂੰ ਧਿਆਨ ਵਿਚ ਰਖਦੇ ਹੋਏ, ਇਹ ਪ੍ਰੋਗਰਾਮ ਸੀਮਤ ਗਿਣਤੀ ਵਿਚ ਆਯੋਜਿਤ ਕੀਤਾ । ਮੰਦਰ ਬਣਾਉਣ ਵਾਲੇ ਟਰਸਟ ਦੇ ਟਰਸਟੀ ਇਸ ਨੂੰ ਨਾ ਸਿਰਫ ਇਕ ਮੰਦਰ ਦੇ ਰੂਪ ਵਿਚ ਵੇਖਣਗੇ, ਬਲਿਕ ਕਲਾਸੀਕਲ ਸੰਸਕ੍ਰਿਤਕ ਪ੍ਰਤੀਕ ਅਤੇ ਗੌਰਵ ਦੀ ਪੁਨਰ-ਸਥਾਪਨਾ ਦੇ ਰੂਪ ਵਿਚ ਦੇਖਦੇ ਹੋਣਗੇ ਅਜਿਹਾ ਮੇਰਾ ਵਿਸ਼ਵਾਸ ਹੈ। ਮੇਰੀ ਜਾਣਕਾਰੀ ਅਨੁਸਾਰ, ਇਸੇ ਕਰਕੇ ਉਸ ਟਰਸਟ ਦੇ ਟਰਸਟੀਆਂ ਨੇਂ ਇਸ ਸ਼ਾਨਦਾਰ ਮਾਮਲੇ ਨੂੰ ਵੇਖਣ ਲਈ ਭਾਰਤ ਦੇ ਸਾਰੇ ਵਰਗ ਦੇ ਪ੍ਰਤਿਨਿਧਿਆਂ ਨੂੰ ਸਦਾ ਭੇਜਿਆ ਹੈ। ਇਸ ਵਿਚ ਭਾਰਤ ਦੇ ਸਾਰੇ ਧਰਮ ਦੇ ਮਹੰਤ, ਸੰਤ, ਅਧਿਆਤਿਮਕ ਬੰਦਿਆਂ, ਜੈਨ, ਬੋਧ,ਸਿਖ, ਈਸਾਈ, ਮੁਸਲਮਾਨ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨ-ਜਾਤੀਆਂ ਆਦਿ ਸਭ ਨੂੰ ਇਸ ਦੇ ਲਈ ਬੁਲਾਇਆ ਗਿਆ ਹੈ। ਇਹ ਸਿਰਫ ਇਕ ਮੰਦਰ ਨਹੀਂ ਭਾਰਤ ਦੇ ਸੰਸਕ੍ਰਿਤਕ ਗੌਰਵ ਦਾ ਪ੍ਰਤੀਕ ਹੈ।

 

 


Share
test

Filed Under: National Perspectives, Social & Cultural Studies, Stories & Articles

Primary Sidebar

More to See

Sri Guru Granth Sahib

August 27, 2022 By Jaibans Singh

ਹੁਸ਼ਿਆਰਪੁਰ ਦੇ ਇਕ ਪਿੰਡ ’ਚੋਂ ਮਿਲੇ ਮਿਜ਼ਾਈਲ ਦੇ ਟੁਕੜੇ

May 10, 2025 By News Bureau

ਪਾਕਿ ਵੱਲੋਂ ਪੰਜਾਬ ਵਿੱਚ ਡਰੋਨ ਹਮਲੇ, ਫ਼ਿਰੋਜ਼ਪੁਰ ’ਚ 3 ਜ਼ਖ਼ਮੀ

May 10, 2025 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army Indira Gandhi ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Any future terror attack will be treated as an act of war, India warns Pakistan
  • ਹੁਸ਼ਿਆਰਪੁਰ ਦੇ ਇਕ ਪਿੰਡ ’ਚੋਂ ਮਿਲੇ ਮਿਜ਼ਾਈਲ ਦੇ ਟੁਕੜੇ
  • ਪਾਕਿ ਵੱਲੋਂ ਪੰਜਾਬ ਵਿੱਚ ਡਰੋਨ ਹਮਲੇ, ਫ਼ਿਰੋਜ਼ਪੁਰ ’ਚ 3 ਜ਼ਖ਼ਮੀ
  • India-Pak Tensions: ਦੇਸ਼ ’ਚ ਪੈਟਰੋਲ/ਡੀਜ਼ਲ ਦੀ ਕੋਈ ਕਮੀ ਨਹੀਂ: ਤੇਲ ਕੰਪਨੀਆਂ ਦਾ ਜਨਤਾ ਨੂੰ ਭਰੋਸਾ
  • ਸਰਕਾਰ ਵੱਲੋਂ ਵਪਾਰੀਆਂ ਨੂੰ ਜ਼ਰੂਰੀ ਵਸਤਾਂ ਦੀ ਜ਼ਖ਼ੀਰੇਬਾਜ਼ੀ ਖ਼ਿਲਾਫ਼ ਚੇਤਾਵਨੀ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army Indira Gandhi ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2025 · The Punjab Pulse

Developed by Web Apps Interactive