• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Authors
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਸਿਟੀ ਬਿਊਟੀਫੁੱਲ ਤੋਂ ਕ੍ਰਾਈਮ ਸਿਟੀ ਤੱਕ: ਚੰਡੀਗੜ੍ਹ ਵਿੱਚ ਕਿਉਂ ਵਧ ਰਿਹਾ ਅਪਰਾਧ ?

June 22, 2026 By News Bureau

Share

ਚੰਡੀਗੜ੍ਹ ਕਿਉਂ ਕ੍ਰਾਈਮਗੜ੍ਹ ਬਣਦਾ ਜਾ ਰਿਹਾ ਹੈ ? ਅਜਿਹੇ ਸਵਾਲ ਖੜ੍ਹੇ ਹੋਣ ਪਿੱਛੇ ਦੇ ਕਾਰਨ ਕੀ ਹਨ ? ਪੜ੍ਹੋ ਪੱਤਰਕਾਰ ਕਵਲਜੀਤ ਕੌਰ ਦੀ ਖਾਸ ਰਿਪੋਰਟ

22 ਜੂਨ, 2026 – ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ ਕਈ ਲੋਕਾਂ ਦੇ ਸੁਪਨਿਆਂ ਦੀ ਨਗਰੀ ਹੁੰਦਾ ਸੀ ਪਰ ਬੀਤੇ ਕਈ ਸਾਲਾਂ ਤੋਂ ਚੰਡੀਗੜ੍ਹ ਵਿੱਚ ਲੋਕ ਡਰ ਦੇ ਸਾਏ ਹੇਠ ਰਹਿ ਰਹੇ ਹਨ। ਸੈਕਟਰ 11 ਦੀ ਭੀੜ ਵਾਲੀ ਮਾਰਕੀਟ ਵਿੱਚ ਹੋਏ ਹਾਲੀਆ ਕਤਲ ਕਾਂਡ ਨੇ ਇਸ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਵੱਡੀ ਚੁਣੌਤੀ ਦਿੱਤੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਅਪਰਾਧ ਦੇ ਮਾਮਲੇ ਵਿੱਚ ਚੰਡੀਗੜ੍ਹ ਦੀ ਸਥਿਤੀ ਚਿੰਤਾਜਨਕ ਹੈ।

ਆਖਿਰ ਸਿਟੀ ਬਿਊਟੀਫੁੱਲ ਚੰਡੀਗੜ੍ਹ ਕ੍ਰਾਈਮ ਸਿਟੀ ਕਿਵੇਂ ਬਣੀ ? ਕਿਉਂ ਚੰਡੀਗੜ੍ਹ ਵਿੱਚ ਅਪਰਾਧਿਕ ਸਰਗਰਮੀਆਂ ਲਗਾਤਾਰ ਵਧ ਰਹੀਆਂ ਹਨ। ਇਸ ਵਿਸ਼ੇਸ਼ ਰਿਪੋਰਟ ਵਿੱਚ ਅਸੀਂ ਮਾਹਰਾਂ ਨਾਲ ਗੱਲਬਾਤ ਅਤੇ ਰਿਪੋਰਟਾਂ ਦੇ ਵਿਸ਼ਲੇਸ਼ਣ ’ਤੇ ਅਧਾਰਿਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ…

ਚੰਡੀਗੜ੍ਹ ਵਿਚ ਅਪਰਾਧ ਦੇ ਮਾਮਲੇ ਵਧੇ

ਚੰਡੀਗੜ੍ਹ ਵਿੱਚ ਅਪਰਾਧ ਦੀ ਸਥਿਤੀ ਬਾਰੇ ਤਾਜ਼ਾ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਪਿਛਲੇ ਕੁਝ ਸਾਲਾਂ ਦੌਰਾਨ ਕੁੱਲ ਦਰਜ ਅਪਰਾਧਾਂ ਵਿੱਚ ਵਾਧਾ ਹੋਇਆ ਹੈ। NCRB ਦੇ ਅੰਕੜਿਆਂ ਅਨੁਸਾਰ 2024 ਵਿੱਚ ਚੰਡੀਗੜ੍ਹ ਵਿੱਚ 3,621 ਅਪਰਾਧਿਕ ਮਾਮਲੇ ਦਰਜ ਕੀਤੇ ਗਏ, ਜੋ 2023 ਦੇ 3,285 ਅਤੇ 2022 ਦੇ 2,941 ਮਾਮਲਿਆਂ ਨਾਲੋਂ ਵੱਧ ਹਨ। ਖ਼ਾਸ ਤੌਰ ’ਤੇ ਔਰਤਾਂ ਖ਼ਿਲਾਫ਼ ਅਪਰਾਧਾਂ ਵਿੱਚ ਚਿੰਤਾਜਨਕ ਵਾਧਾ ਦੇਖਿਆ ਗਿਆ ਹੈ 2024 ਵਿੱਚ ਅਜਿਹੇ 452 ਮਾਮਲੇ ਦਰਜ ਹੋਏ, ਜਦਕਿ 2023 ਵਿੱਚ ਇਹ ਗਿਣਤੀ 371 ਸੀ।

ਬਲਾਤਕਾਰ ਦੇ 96 ਮਾਮਲੇ ਦਰਜ

ਬਲਾਤਕਾਰ ਦੇ 96 ਮਾਮਲੇ ਦਰਜ ਹੋਣ ਕਾਰਨ ਚੰਡੀਗੜ੍ਹ ਦੀ ਰੇਪ ਕ੍ਰਾਈਮ ਰੇਟ 16.6 ਪ੍ਰਤੀ ਲੱਖ ਅਬਾਦੀ ਰਹੀ, ਜੋ ਦੇਸ਼ ਵਿੱਚ ਸਭ ਤੋਂ ਉੱਚੀਆਂ ਦਰਾਂ ਵਿੱਚੋਂ ਇੱਕ ਹੈ। ਹਾਲਾਂਕਿ ਗੰਭੀਰ ਅਪਰਾਧਾਂ ਅਤੇ ਝਪਟਮਾਰੀ (ਸਨੈਚਿੰਗ) ਵਰਗੀਆਂ ਕੁਝ ਸ਼੍ਰੇਣੀਆਂ ਵਿੱਚ ਕਮੀ ਵੀ ਦਰਜ ਕੀਤੀ ਗਈ ਹੈ। ਇਸ ਤਰ੍ਹਾਂ ਅੰਕੜੇ ਇਹ ਸਪੱਸ਼ਟ ਕਰਦੇ ਹਨ ਕਿ ਚੰਡੀਗੜ੍ਹ ਵਿੱਚ ਕੁੱਲ ਅਪਰਾਧ ਅਤੇ ਔਰਤਾਂ ਖ਼ਿਲਾਫ਼ ਅਪਰਾਧਾਂ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਕਾਨੂੰਨ-ਵਿਵਸਥਾ ਅਤੇ ਜਨ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।

ਸਾਲ 2025 ਦੌਰਾਨ 26 ਕਤਲ ਹੋਏ

ਕਤਲ (Murder) ਦੇ ਮਾਮਲਿਆਂ ਦੇ ਅੰਕੜਿਆਂ ਮੁਤਾਬਕ ਚੰਡੀਗੜ੍ਹ ਵਿੱਚ 2025 ਦੌਰਾਨ ਕਤਲ ਦੀਆਂ ਵਾਰਦਾਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਪੁਲਿਸ ਰਿਕਾਰਡ ਮੁਤਾਬਕ 2024 ਵਿੱਚ ਜਿੱਥੇ 22 ਕਤਲ ਦੇ ਮਾਮਲੇ ਦਰਜ ਹੋਏ ਸਨ, ਉੱਥੇ 2025 ਵਿੱਚ ਇਹ ਗਿਣਤੀ ਵੱਧ ਕੇ 26 ਹੋ ਗਈ। ਭਾਵੇਂ ਕੁੱਲ ਗੰਭੀਰ ਅਪਰਾਧਾਂ ਵਿੱਚ ਕੁਝ ਕਮੀ ਦੇਖੀ ਗਈ ਹੈ, ਪਰ ਕਤਲ ਵਰਗੇ ਗੰਭੀਰ ਅਪਰਾਧਾਂ ਵਿੱਚ ਹੋਇਆ ਇਹ ਵਾਧਾ ਕਾਨੂੰਨ-ਵਿਵਸਥਾ ਲਈ ਚਿੰਤਾ ਦਾ ਵਿਸ਼ਾ ਹੈ।

ਚੰਡੀਗੜ੍ਹ ਵਿਚ ਕਿਉਂ ਵੱਧ ਰਿਹਾ ਹੈ ਅਪਰਾਧ ?

ਸੋਸ਼ਲ ਐਕਟੀਵਿਸਟ ਡਾ. ਰਣਬੀਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਚੰਡੀਗੜ੍ਹ ਵਿੱਚ ਵੱਧ ਰਹੇ ਅਪਰਾਧਾਂ ਦਾ ਦੇ ਕਾਰਨਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਦੱਸਿਆ ਕਿ “ਸ਼ਹਿਰ ਵਿੱਚ ਲਗਾਤਾਰ ਵਧ ਰਹੀ ਅਬਾਦੀ ਅਤੇ ਰੋਜ਼ਾਨਾ ਆਉਣ–ਜਾਣ ਵਾਲੇ ਲੋਕਾਂ ਦੀ ਗਿਣਤੀ ਕਾਰਨ ਸੁਰੱਖਿਆ ਪ੍ਰਬੰਧਾਂ ’ਤੇ ਵੱਧ ਦਬਾਅ ਪੈਂਦਾ ਹੈ। ਜਿਵੇਂ–ਜਿਵੇਂ ਸ਼ਹਿਰ ਦਾ ਵਿਸਥਾਰ ਹੁੰਦਾ ਹੈ, ਕਾਨੂੰਨ–ਵਿਵਸਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣਾ ਹੋਰ ਚੁਣੌਤੀਪੂਰਨ ਬਣ ਜਾਂਦਾ ਹੈ। ਚੰਡੀਗੜ੍ਹ ਇੱਕ ਮਹੱਤਵਪੂਰਨ ਖੇਤਰੀ ਕੇਂਦਰ ਹੈ, ਜਿਸ ਕਾਰਨ ਵੱਖ–ਵੱਖ ਇਲਾਕਿਆਂ ਤੋਂ ਲੋਕ ਇੱਥੇ ਆਉਂਦੇ ਹਨ। ਇਸ ਵਧੀ ਹੋਈ ਆਵਾਜਾਈ ਨਾਲ ਕੁਝ ਅਪਰਾਧਿਕ ਤੱਤ ਵੀ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ।”

ਡਾ. ਰਣਬੀਰ ਸਿੰਘ ਮੁਤਾਬਕ ਕੁਝ ਨੌਜਵਾਨਾਂ ਨੂੰ ਨਸ਼ਿਆਂ ਦੀ ਆਦਤ, ਗਲਤ ਸੰਗਤ ਅਤੇ ਤੇਜ਼ੀ ਨਾਲ ਪੈਸਾ ਕਮਾਉਣ ਦੀ ਇੱਛਾ ਉਨ੍ਹਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਵੱਲ ਧੱਕ ਸਕਦੀ ਹੈ। ਇਹ ਹਲਾਤ ਕਈ ਵਾਰ ਹਿੰਸਕ ਘਟਨਾਵਾਂ ਜਾਂ ਹੋਰ ਅਪਰਾਧਾਂ ਨੂੰ ਜਨਮ ਦਿੰਦੇ ਹਨ। ਆਧੁਨਿਕ ਜੀਵਨ ਦੀਆਂ ਚੁਣੌਤੀਆਂ, ਆਰਥਿਕ ਤਣਾਅ, ਪਰਿਵਾਰਕ ਵਿਵਾਦ ਅਤੇ ਮਾਨਸਿਕ ਦਬਾਅ ਵੀ ਕੁਝ ਮਾਮਲਿਆਂ ਵਿੱਚ ਅਪਰਾਧਿਕ ਵਿਵਹਾਰ ਨਾਲ ਜੁੜੇ ਹੋ ਸਕਦੇ ਹਨ। ਸਮਾਜਿਕ ਤਬਦੀਲੀਆਂ ਦਾ ਪ੍ਰਭਾਵ ਕਾਨੂੰਨ-ਵਿਵਸਥਾ ’ਤੇ ਵੀ ਦਿਖਾਈ ਦੇ ਸਕਦਾ ਹੈ। ਤਕਨਾਲੋਜੀ ਦੇ ਵਿਕਾਸ ਨਾਲ ਅਪਰਾਧਾਂ ਦੇ ਤਰੀਕੇ ਵੀ ਬਦਲੇ ਹਨ। ਆਨਲਾਈਨ ਠੱਗੀ, ਡਾਟਾ ਚੋਰੀ, ਸਾਈਬਰ ਬਲੈਕਮੇਲ ਅਤੇ ਹੋਰ ਡਿਜੀਟਲ ਅਪਰਾਧ ਲੋਕਾਂ ਲਈ ਨਵੀਆਂ ਚੁਣੌਤੀਆਂ ਪੈਦਾ ਕਰ ਰਹੇ ਹਨ।

ਹੁਣ ਚੰਡੀਗੜ੍ਹ ਸੁਰੱਖਿਅਤ ਨਹੀਂ ਰਿਹਾ ?ਚੰਡੀਗੜ੍ਹ ਦੇ ਵਸਨੀਕ ਅਤੇ ਜਿਊਲਰੀ ਦੇ ਕਾਰੋਬਾਰੀ ਅਨੁਜ ਵਰਮਾ ਨੇ ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਦੱਸਿਆ “ਸੁਰੱਖਿਆ ਸਿਰਫ਼ ਕਾਨੂੰਨ–ਵਿਵਸਥਾ ਦਾ ਮਾਮਲਾ ਨਹੀਂ, ਸਗੋਂ ਲੋਕਾਂ ਦੇ ਭਰੋਸੇ ਅਤੇ ਸ਼ਹਿਰ ਦੀ ਆਰਥਿਕ ਤਾਕਤ ਦਾ ਅਧਾਰ ਵੀ ਹੈ। ਸੈਕਟਰ–11 ਦੀ ਇਹ ਘਟਨਾ ਬਹੁਤ ਦੁਖਦਾਈ ਅਤੇ ਚਿੰਤਾਜਨਕ ਹੈ। ਚੰਡੀਗੜ੍ਹ ਦੀ ਪਛਾਣ ਹਮੇਸ਼ਾ ਇੱਕ ਸੁਰੱਖਿਅਤ, ਸ਼ਾਂਤ ਅਤੇ ਸੁਚੱਜੇ ਸ਼ਹਿਰ ਵਜੋਂ ਰਹੀ ਹੈ, ਇਸ ਲਈ ਅਜਿਹੀਆਂ ਵਾਰਦਾਤਾਂ ਲੋਕਾਂ ਦੇ ਮਨ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਦੀਆਂ ਹਨ। ਸੁਨਿਆਰਾ ਭਾਈਚਾਰਾ ਰੋਜ਼ਾਨਾ ਕਰੋੜਾਂ ਰੁਪਏ ਦੇ ਸੋਨੇ–ਚਾਂਦੀ ਅਤੇ ਹੋਰ ਕੀਮਤੀ ਵਸਤੂਆਂ ਨਾਲ ਜੁੜਿਆ ਹੁੰਦਾ ਹੈ। ਜਦੋਂ ਸ਼ਹਿਰ ਦੇ ਸਭ ਤੋਂ ਪੌਸ਼ ਅਤੇ ਸੁਰੱਖਿਅਤ ਮੰਨੇ ਜਾਂਦੇ ਇਲਾਕਿਆਂ ਵਿੱਚ ਵੀ ਅਜਿਹੀਆਂ ਵਾਰਦਾਤਾਂ ਵਾਪਰਨ ਲੱਗਣ ਤਾਂ ਇਹ ਸਿਰਫ਼ ਆਮ ਨਾਗਰਿਕ ਹੀ ਨਹੀਂ, ਸਗੋਂ ਵਪਾਰਕ ਭਾਈਚਾਰੇ ਲਈ ਵੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ।”

ਚੰਡੀਗੜ੍ਹ ‘ਚ ਸੁਰੱਖਿਅਤ ਨਹੀਂ ਲੋਕ ?

ਉਨ੍ਹਾਂ ਮੁਤਾਬਕ ਚੰਡੀਗੜ੍ਹ ਦੀ ਤਾਕਤ ਸਿਰਫ਼ ਇਸ ਦੀਆਂ ਚੌੜੀਆਂ ਸੜਕਾਂ ਅਤੇ ਖੂਬਸੂਰਤੀ ਨਹੀਂ, ਸਗੋਂ ਇੱਥੋਂ ਦੇ ਲੋਕਾਂ ਦਾ ਸੁਰੱਖਿਆ ਪ੍ਰਤੀ ਭਰੋਸਾ ਹੈ। ਜੇਕਰ ਇਹ ਭਰੋਸਾ ਕਮਜ਼ੋਰ ਹੁੰਦਾ ਹੈ ਤਾਂ ਇਸਦਾ ਅਸਰ ਵਪਾਰ, ਨਿਵੇਸ਼ ਅਤੇ ਸਮਾਜਿਕ ਮਾਹੌਲ ਤੱਕ ਪੈਂਦਾ ਹੈ। ਜਿਸ ਤਰੀਕੇ ਚੰਡੀਗੜ੍ਹ ਮਾਹੌਲ ਖਰਾਬ ਹੋ ਰਿਹਾ ਹੈ ਅਤੇ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਸ ਨਾਲ ਸਾਰੇ ਵਪਾਰੀ ਵਰਗ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਆਪਣੇ ਕੰਮਕਾਰ ’ਤੇ ਖੁੱਲੇ ਤਰੀਕੇ ਨਾਲ ਵਿਚਰ ਨਹੀਂ ਸਕਦੇ ਅਤੇ ਹਰ ਵੇਲੇ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ।

ਮੌਜੂਦਾ ਸਮੇਂ ਪੁਲਿਸ ਪ੍ਰਬੰਧ ਸਾਹਮਣੇ ਕੀ ਚੁਣੌਤੀਆਂ ਹਨ ?

ਪੰਜਾਬ ਪੁਲਿਸ ਦੇ ਸੇਵਾਮੁਕਤ ਡੀਐਸਪੀ ਮੇਜਰ ਸਿੰਘ ਮੁਤਾਬਕ “ਅੱਜ ਦੇ ਸਮੇਂ ਵਿੱਚ ਅਪਰਾਧ ਦਾ ਸਰੂਪ ਕਾਫ਼ੀ ਬਦਲ ਚੁੱਕਾ ਹੈ। ਪਹਿਲਾਂ ਜਿੱਥੇ ਅਪਰਾਧ ਰਵਾਇਤੀ ਤਰੀਕਿਆਂ ਨਾਲ ਹੁੰਦੇ ਸਨ, ਉੱਥੇ ਹੁਣ ਅਪਰਾਧੀ ਤਕਨਾਲੋਜੀ, ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਕੇ ਨਵੇਂ ਢੰਗ ਅਪਣਾ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਪੁਲਿਸ ਲਈ ਸਿਰਫ਼ ਰੁਟੀਨ ਗਸ਼ਤ ਕਾਫ਼ੀ ਨਹੀਂ ਰਹਿੰਦੀ। ਉਨ੍ਹਾਂ ਦੇ ਅਨੁਸਾਰ ਅਪਰਾਧ ’ਤੇ ਪ੍ਰਭਾਵਸ਼ਾਲੀ ਕਾਬੂ ਲਈ ਖੁਫੀਆ ਨੈੱਟਵਰਕ ਨੂੰ ਹੋਰ ਮਜ਼ਬੂਤ ਬਣਾਉਣਾ, CCTV ਪ੍ਰਣਾਲੀ ਦੀ ਬਿਹਤਰ ਵਰਤੋਂ ਕਰਨੀ, ਮਾਮਲਿਆਂ ਦੀ ਤੇਜ਼ ਅਤੇ ਵਿਗਿਆਨਕ ਜਾਂਚ ਯਕੀਨੀ ਬਣਾਉਣੀ ਅਤੇ ਫੋਰੈਂਸਿਕ ਸਬੂਤਾਂ ਨੂੰ ਵੱਧ ਮਹੱਤਵ ਦੇਣਾ ਲਾਜ਼ਮੀ ਹੈ। ਇਸਦੇ ਨਾਲ ਹੀ ਕਮਿਊਨਿਟੀ ਪੁਲਿਸਿੰਗ ਨੂੰ ਮਜ਼ਬੂਤ ਕਰਕੇ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਭਰੋਸੇ ਨੂੰ ਹੋਰ ਵਧਾਉਣ ਦੀ ਲੋੜ ਹੈ।”

ਚੰਡੀਗੜ੍ਹ ਨੂੰ ਮੁੜ ਸਿਟੀ ਬਿਊਟੀਫੁਲ ਕਿਵੇਂ ਬਣਾਇਆ ਜਾਵੇ ?

ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਜਤਿੰਦਰ ਮਲਿਕ ਨੇ ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਦੱਸਿਆ ਕਿ “ਸੈਕਟਰ–11 ਕਤਲ ਕਾਂਡ ਨੇ ਚੰਡੀਗੜ੍ਹ ਦੀ ਕਾਨੂੰਨ–ਵਿਵਸਥਾ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਕਿਸੇ ਵੀ ਸ਼ਹਿਰ ਦੀ ਸੁਰੱਖਿਆ ਦਾ ਮੁਲਾਂਕਣ ਕੇਵਲ ਅਪਰਾਧ ਦੇ ਅੰਕੜਿਆਂ ਨਾਲ ਨਹੀਂ, ਸਗੋਂ ਨਾਗਰਿਕਾਂ ਦੇ ਮਨ ਵਿੱਚ ਮੌਜੂਦ ਸੁਰੱਖਿਆ ਦੀ ਭਾਵਨਾ ਨਾਲ ਕੀਤਾ ਜਾਂਦਾ ਹੈ। ਜੇਕਰ ਉੱਚ ਸੁਰੱਖਿਆ ਵਾਲੇ ਅਤੇ ਪੋਸ਼ ਇਲਾਕਿਆਂ ਵਿੱਚ ਵੀ ਗੰਭੀਰ ਅਪਰਾਧਿਕ ਘਟਨਾਵਾਂ ਵਾਪਰਨ ਲੱਗਣ, ਤਾਂ ਆਮ ਲੋਕਾਂ ਦੇ ਮਨ ਵਿੱਚ ਚਿੰਤਾ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋਣਾ ਸੁਭਾਵਿਕ ਹੈ। ਇਹ ਸਥਿਤੀ ਪ੍ਰਸ਼ਾਸਨ, ਪੁਲਿਸ ਅਤੇ ਨੀਤੀ–ਨਿਰਧਾਰਕਾਂ ਲਈ ਗੰਭੀਰ ਆਤਮ–ਮੰਥਨ ਦਾ ਵਿਸ਼ਾ ਹੈ।”

ਚੰਡੀਗੜ੍ਹ ਵਿੱਚ ਅਪਰਾਧ ‘ਤੇ ਕਿਵੇਂ ਪੈ ਸਕਦੀ ਹੈ ਠੱਲ ?

ਐਡਵੋਕੇਟ ਜਤਿੰਦਰ ਮਲਿਕ ਮੁਤਾਬਕ “ਅੱਜ ਅਪਰਾਧ ਦਾ ਸਰੂਪ ਬਦਲ ਚੁੱਕਾ ਹੈ। ਸੰਗਠਿਤ ਅਪਰਾਧਿਕ ਗਿਰੋਹ, ਸਾਈਬਰ ਅਪਰਾਧ, ਨਸ਼ਿਆਂ ਨਾਲ ਜੁੜੀਆਂ ਗਤੀਵਿਧੀਆਂ, ਆਰਥਿਕ ਅਪਰਾਧ ਅਤੇ ਪੇਸ਼ੇਵਰ ਅਪਰਾਧੀਆਂ ਦੀ ਵੱਧ ਰਹੀ ਸਰਗਰਮੀ ਪਰੰਪਰਾਗਤ ਪੁਲਿਸਿੰਗ ਲਈ ਨਵੀਆਂ ਚੁਣੌਤੀਆਂ ਪੈਦਾ ਕਰ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਸਿਰਫ਼ ਪੁਲਿਸ ਬਲ ਵਧਾਉਣਾ ਹੀ ਕਾਫ਼ੀ ਨਹੀਂ ਹੋਵੇਗਾ। ਤਕਨਾਲੋਜੀ ਅਧਾਰਿਤ ਨਿਗਰਾਨੀ, ਇੰਟੈਲੀਜੈਂਸ–ਅਧਾਰਿਤ ਪੁਲਿਸਿੰਗ, ਡਾਟਾ ਵਿਸ਼ਲੇਸ਼ਣ, ਫੇਸ ਰਿਕੋਗਨੀਸ਼ਨ ਸਿਸਟਮ, ਪ੍ਰਭਾਵਸ਼ਾਲੀ ਸੀਸੀਟੀਵੀ ਨੈੱਟਵਰਕ ਅਤੇ ਅੰਤਰ–ਰਾਜੀ ਅਪਰਾਧੀਆਂ ਖ਼ਿਲਾਫ਼ ਸਾਂਝੀ ਕਾਰਵਾਈ ਦੀ ਲੋੜ ਹੈ।”

‘ਅਪਰਾਧ ਹੋਣ ਤੋਂ ਪਹਿਲਾਂ ਉਸਨੂੰ ਰੋਕਿਆ ਜਾਵੇ‘

ਐਡਵੋਕੇਟ ਮਲਿਕ ਮੁਤਾਬਕ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਕੇਵਲ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ। ਅਪਰਾਧ ਹੋਣ ਤੋਂ ਪਹਿਲਾਂ ਉਸਨੂੰ ਰੋਕਣਾ ਹੀ ਕਿਸੇ ਵੀ ਆਧੁਨਿਕ ਸੁਰੱਖਿਆ ਪ੍ਰਣਾਲੀ ਦੀ ਅਸਲ ਸਫ਼ਲਤਾ ਹੁੰਦੀ ਹੈ। ਬੀਟ ਸਿਸਟਮ ਨੂੰ ਮਜ਼ਬੂਤ ਕਰਨਾ, ਸੰਵੇਦਨਸ਼ੀਲ ਇਲਾਕਿਆਂ ਦੀ ਨਿਯਮਿਤ ਨਿਗਰਾਨੀ, ਰਿਹਾਇਸ਼ੀ ਭਲਾਈ ਸੰਸਥਾਵਾਂ (RWA) ਨਾਲ ਸੰਵਾਦ ਅਤੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਣਾਲੀ ਦਾ ਭਾਗੀਦਾਰ ਬਣਾਉਣਾ ਸਮੇਂ ਦੀ ਲੋੜ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਜਿਹੀਆਂ ਘਟਨਾਵਾਂ ‘ਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਗੰਭੀਰ ਚਰਚਾ ਹੋਣੀ ਚਾਹੀਦੀ ਹੈ। ਹਰ ਅਪਰਾਧ ਤੋਂ ਬਾਅਦ ਕੁਝ ਦਿਨਾਂ ਦੀ ਬਹਿਸ ਅਤੇ ਫਿਰ ਚੁੱਪੀ ਸਮੱਸਿਆ ਦਾ ਹੱਲ ਨਹੀਂ ਹੈ। ਲੋੜ ਇਸ ਗੱਲ ਦੀ ਹੈ ਕਿ ਇਸ ਘਟਨਾ ਨੂੰ ਇੱਕ ਚਿਤਾਵਨੀ ਵਜੋਂ ਲਿਆ ਜਾਵੇ ਅਤੇ ਚੰਡੀਗੜ੍ਹ ਨੂੰ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਦੇ ਅਨੁਕੂਲ ਤਿਆਰ ਕੀਤਾ ਜਾਵੇ।

ETV BHARAT


Share

Filed Under: News

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 24, 2025 By Jaibans Singh

From battlefield to organic fields: Ex-serviceman builds chemical-free food venture in Amritsar

June 22, 2026 By News Bureau

ਪੁਲਿਸ ਨਾਲ ਭਿੜੀਆਂ ਆਸ਼ਾ ਵਰਕਰ

June 22, 2026 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • 2,500 Ayushman Arogya Mandirs closed in Punjab as health officers declare indefinite strike
  • From battlefield to organic fields: Ex-serviceman builds chemical-free food venture in Amritsar
  • ਪੁਲਿਸ ਨਾਲ ਭਿੜੀਆਂ ਆਸ਼ਾ ਵਰਕਰ
  • ਅਧਿਆਪਕਾਂ ਦੀ ਰੈਲੀ ’ਚ ਹੰਗਾਮਾ
  • ਸੇਵਾਮੁਕਤ ਇੰਸਪੈਕਟਰ ਨੇ ਕੀਤੀ ਰੈਬਿਟ ਫਾਰਮਿੰਗ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2026 · The Punjab Pulse

Developed by Web Apps Interactive