US ਹਵਾਈ ਫੌਜ ਅਕੈਡਮੀ ‘ਚ ਪਹਿਲੇ ਕੇਸਧਾਰੀ ਸਿੱਖ ਵਜੋਂ ਸ਼ਾਮਲ
ਚਿਰਾਗ ਵੀਰ ਸਿੰਘ ਸਰਾਓ 24 ਜੂਨ ਨੂੰ ਇਨ–ਪ੍ਰੋਸੈਸਿੰਗ ਡੇ (ਆਈ–ਡੇ) ਨੂੰ ਅਧਿਕਾਰਤ ਤੌਰ ‘ਤੇ USAF ਅਕੈਡਮੀ ਵਿੱਚ ਸ਼ਾਮਲ ਹੋਏ ਹਨ। ਪੜ੍ਹੋ ਪੂਰੀ ਖ਼ਬਰ।
16 ਜੁਲਾਈ, 2026 – ਵਾਸ਼ਿੰਗਟਨ: ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਲਈ ਇੱਕ ਮਾਣ ਵਾਲੀ ਖਬਰ ਸਾਹਮਣੇ ਆਈ ਹੈ। ਇੱਕ ਸਿੱਖ ਨੌਜਵਾਨ ਨੇ ਅਮਰੀਕਾ ਦੀ ਹਵਾਈ ਸੈਨਾ ਅਕੈਡਮੀ ਵਿੱਚ ਖਾਸ ਉਪਲਬਧੀ ਹਾਸਲ ਕੀਤੀ ਹੈ। ਸਿੱਖ ਨੌਜਵਾਨ ਚਿਰਾਗ ਵੀਰ ਸਿੰਘ ਸਰਾਓ ਕੋਲੋਰਾਡੋ ਸਪ੍ਰਿੰਗਜ਼ ਵਿਖੇ ਯੂਐਸ ਏਅਰ ਫੋਰਸ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਕੇਸਧਾਰੀ ਸਿੱਖ ਬਣੇ। ਅਮਰੀਕੀ ਸਿੱਖ ਕੌਂਸਲ ਨੇ ਕਿਹਾ ਕਿ, ਚਿਰਾਗ ਵੀਰ ਸਿੰਘ ਸਰਾਓ ਕੋਲੋਰਾਡੋ ਸਪ੍ਰਿੰਗਜ਼ ਵਿਖੇ ਅਮਰੀਕੀ ਹਵਾਈ ਸੈਨਾ ਅਕੈਡਮੀ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ‘ਕੇਸਧਾਰੀ’ ਸਿੱਖ ਅਮਰੀਕੀ ਬਣ ਗਏ ਹਨ।
ਸਰਾਓ ਦਾ ਅਕਾਦਮਿਕ ਰਿਕਾਰਡ
ਕੌਂਸਲ ਨੇ ਕਿਹਾ ਕਿ, ਸਰਾਓ ਦਾ ਅਕਾਦਮਿਕ ਰਿਕਾਰਡ ਬਹੁਤ ਵਧੀਆ ਸੀ, ਉਹ ਇੱਕ ਈਗਲ ਸਕਾਊਟ ਸੀ, ਤਾਈਕਵਾਂਡੋ ਵਿੱਚ ਦੂਜੀ-ਡਿਗਰੀ ਬਲੈਕ ਬੈਲਟ ਹਾਸਿਲ ਕੀਤੀ ਅਤੇ ਵਰਸਿਟੀ ਵਾਟਰ ਪੋਲੋ ਟੀਮ ਵਿੱਚ ਹਿੱਸਾ ਲੈਂਦਾ ਰਿਹਾ ਹੈ।
ਚਿਰਾਗ ਵੀਰ ਦੀਆਂ ਹੋਰ ਉਪਲਬਧੀਆਂ
ਕੌਂਸਲ ਨੇ ਕਿਹਾ ਕਿ, ਸਰਾਓ ਨੂੰ 4 ਅਪ੍ਰੈਲ ਨੂੰ ਯੂਐਸ ਏਅਰ ਫੋਰਸ ਅਕੈਡਮੀ (ਯੂਐਸਏਐਫਏ) ਵਿੱਚ ਨਿਯੁਕਤ ਕੀਤਾ ਗਿਆ ਸੀ ਅਤੇ 20 ਜੂਨ ਨੂੰ ਉਸ ਨੂੰ ਆਪਣੇ ਸਿੱਖ ਧਰਮ ਦੀ ਮਰਿਯਾਦਾ ਦੇ ਨਾਲ (ਕੇਸ-ਦਾੜ੍ਹੀ) ਸੇਵਾ ਕਰਨ ਅਤੇ ਆਪਣੀ ਮੂਲ ਪਛਾਣ ‘ਤੇ ਟਿਕੇ ਰਹਿ ਸਕਦੇ ਹਨ। ਚਿਰਾਗ ਵੀਰ ਸਿੰਘ 24 ਜੂਨ ਨੂੰ ਇਨ-ਪ੍ਰੋਸੈਸਿੰਗ ਡੇ (ਆਈ-ਡੇ) ‘ਤੇ ਅਧਿਕਾਰਤ ਤੌਰ ‘ਤੇ ਯੂਐਸਏਐਫ ਅਕੈਡਮੀ ਵਿੱਚ ਸ਼ਾਮਲ ਹੋਇਆ ਅਤੇ ਇਸ ਸਮੇਂ 6 ਹਫ਼ਤਿਆਂ ਦੇ ਬੂਟ ਕੈਂਪ ਵਿੱਚੋਂ ਗੁਜ਼ਰ ਰਹੇ ਹਨ।
ਯੂਐਸਏਐਫ ਅਕੈਡਮੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਸਰਾਓ ਨੂੰ ਏਅਰ ਫੋਰਸ ਰਿਜ਼ਰਵ ਅਫਸਰਜ਼ ਟ੍ਰੇਨਿੰਗ ਕੋਰ (ਆਰਓਟੀਸੀ) ਅਤੇ ਨੇਵਲ ਆਰਓਟੀਸੀ ਦੋਵਾਂ ਤੋਂ ਪੂਰੀ ਸਕਾਲਰਸ਼ਿਪ ਵੀ ਮਿਲੀ। ਉਸ ਨੂੰ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਅਤੇ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਵੀ ਸਵੀਕਾਰ ਕੀਤਾ ਗਿਆ ਹੈ।
ਕੀ ਹੈ ਯੂਨਾਈਟਿਡ ਸਟੇਟਸ ਏਅਰ ਫੋਰਸ ਅਕੈਡਮੀ ?
ਕੋਲੋਰਾਡੋ ਸਪ੍ਰਿੰਗਜ਼ ਵਿੱਚ ਸਥਿਤ ਯੂਨਾਈਟਿਡ ਸਟੇਟਸ ਏਅਰ ਫੋਰਸ ਅਕੈਡਮੀ, ਪੰਜ ਫੈਡਰਲ ਸਰਵਿਸ ਅਕੈਡਮੀਆਂ ਵਿੱਚੋਂ ਇੱਕ ਹੈ। ਇਹ ਫੌਜੀ ਅਤੇ ਲੀਡਰਸ਼ਿਪ ਸਿਖਲਾਈ ਦੇ ਨਾਲ ਅੰਡਰਗ੍ਰੈਜੁਏਟ ਸਿੱਖਿਆ ਪ੍ਰਦਾਨ ਕਰਦੀ ਹੈ, ਜਿਸ ਵਿੱਚ ਗ੍ਰੈਜੂਏਟ ਯੂਐਸ ਏਅਰ ਫੋਰਸ ਜਾਂ ਯੂਐਸ ਸਪੇਸ ਫੋਰਸ ਵਿੱਚ ਸੈਕਿੰਡ ਲੈਫਟੀਨੈਂਟ ਵਜੋਂ ਕਮਿਸ਼ਨ ਪ੍ਰਾਪਤ ਕਰਦੇ ਹਨ।
ETV BHARAT