ਗਲੀ ‘ਚ ਚੀਕਾਂ ਮਾਰਦੀ ਰਹਿ ਗਈ ਜਨਾਨੀ, ਦਿਨ ਦਿਹਾੜੇ ਲੁੱਟ, ਖ਼ੌਫਨਾਕ ਤਸਵੀਰਾਂ ਦੇਖ ਦਹਿਲੇ ਲੋਕ !
ਪੰਜਾਬ ਵਿੱਚ ਲੁੱਟ ਦੀਆਂ ਖ਼ੌਫਨਾਕ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਜਨਾਨੀ ਨੂੰ ਘੜੀਸ ਘੜੀਸ ਸ਼ਰੇਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
19 ਮਈ, 2026 – ਜਲੰਧਰ: ਸ਼ਹਿਰ ਵਿੱਚ ਲੁੱਟ-ਖੋਹ ਅਤੇ ਚੋਰੀ ਦਾ ਗ੍ਰਾਫ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਮੁਤਾਬਕ ਦਾਦਰ ਮੁਹੱਲਾ ਵਿੱਚ ਸ਼ਰੇਆਮ ਮਹਿਲਾ ਨਾਲ ਲੁੱਟ ਕਰ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।
ਗਲੀ ਚ ਚੀਕਾਂ ਮਾਰਦੀ ਰਹਿ ਗਈ ਜਨਾਨੀ
ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ , ਫੁਟੇਜ ਵਿੱਚ ਦੇਖਿਆ ਗਿਆ ਕਿ ਬਾਈਕ ’ਤੇ ਸਵਾਰ 2 ਨੌਜਵਾਨਾਂ ਵਿੱਚੋਂ ਇੱਕ ਔਰਤ ਤੋਂ ਲੁੱਟ ਕਰਨ ਲਈ ਗਲੀ ਵਿੱਚ ਦਿਨ ਦਿਹਾੜੇ ਉਸਦਾ ਪਿੱਛਾ ਕੀਤਾ ਗਿਆ, ਇੱਕ ਮੁਲਜ਼ਮ ਨੌਜਵਾਨ ਤੇਜ਼ਧਾਰ ਹਥਿਆਰ ਲੈ ਕੇ ਮਹਿਲਾ ਦੇ ਪਿੱਛੇ ਭੱਜ ਲਿਆ, ਮਹਿਲਾ ਮੁਲਜ਼ਮਾਂ ਦੇ ਅੱਗੇ ਆਪਣੇ ਆਪ ਨੂੰ ਬਚਾਉਂਦੀ ਹੋਈ ਗਲੀ ਵਿੱਚ ਭੱਜਦੀ ਰਹੀ, ਚੀਕ ਚਿਹਾੜਾ ਪਾਉਂਦੀ ਭੱਜਦੀ ਦਿਖਾਈ ਦਿੱਤੀ।
ਲੁਟੇਰੇ ਸ਼ਰੇਆਮ ਦਿਨ ਦਿਹਾੜੇ ਲੁੱਟ ਕਰ ਫਰਾਰ
ਥੋੜ੍ਹੀ ਦੂਰ ਜਾ ਕੇ ਮਹਿਲਾ ਦੇ ਬੱਚੇ ਦਾ ਸੰਤੁਲਨ ਵਿਗੜ ਗਿਆ, ਉਹ ਥੱਲੇ ਡਿੱਗ ਗਿਆ। ਇਸ ਦੌਰਾਨ ਮਹਿਲਾ ਆਪਣੇ ਬੱਚੇ ਨੂੰ ਜਿਓਂ ਹੀ ਸੰਭਾਲਣ ਲੱਗੀ ਤਾਂ ਲੁਟੇਰਿਆਂ ਨੇ ਮਹਿਲਾ ਨੂੰ ਘੇਰਾ ਪਾ ਲਿਆ। ਤੇਜ਼ਧਾਰ ਹਥਿਆਰ ਦੇ ਦਮ ‘ਤੇ ਲੁਟੇਰੇ ਉਸ ਨਾਲ ਲੁੱਟ ਕਰ ਮੌਕੇ ਤੋਂ ਫਰਾਰ ਹੋ ਗਿਆ।
ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ
ਇਸ ਵਾਰਦਾਤ ਤੋਂ ਬਾਅਦ ਮੌਕੇ ਤੇ ਵੱਡੀ ਗਿਣਤੀ ਚ ਲੋਕ ਇਕੱਠੇ ਹੋ ਗਏ ਪਰ ਇਸ ਤੋਂ ਪਹਿਲਾਂ ਹੀ ਮੁਲਜ਼ਮ ਮੌਕੇ ਤੋਂ ਕਾਂਡ ਕਰ ਫਰਾਰ ਹੋ ਚੁੱਕੀ ਸੀ। ਇਸ ਵਾਰਦਾਤ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਗੁੱਸੇ ਵਿੱਚ ਆਏ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਲੁੱਟ ਨੂੰ ਲੈਕੇ ਪੁਲਿਸ ਦਾ ਬਿਆਨ ਆਇਆ ਸਾਹਮਣੇ
ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ “112 ’ਤੇ ਜਾਣਕਾਰੀ ਮਿਲੀ ਸੀ, ਵੀਡੀਓ ਵੀ ਵਾਇਰਲ ਵੀ ਹੋ ਰਹੀ ਹੈ, ਦੋ ਅਣਪਛਾਤਿਆਂ ਵੱਲੋਂ ਮਹਿਲਾ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ, ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਲਦ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।”
ETV BHARAT