ਗੁਲਾਬ ਸਿੱਧੂ ਨਾਲ ਨਜ਼ਰ ਆਏਗਾ ਧੂਤਾ ਪਿੰਡੀ ਆਲਾ
ਧੂਤਾ ਪਿੰਡੀ ਆਲਾ ਜਲਦ ਹੀ ਨਵੀਂ ਪੰਜਾਬੀ ਫਿਲਮ ਵਿੱਚ ਨਜ਼ਰ ਆਏਗਾ, ਇਹ ਫਿਲਮ ਅਗਲੇ ਮਹੀਨੇ ਰਿਲੀਜ਼ ਹੋ ਜਾਵੇਗੀ।
16 ਜੁਲਾਈ, 2026 – ਚੰਡੀਗੜ੍ਹ: ਸੋਸ਼ਲ ਪਲੇਟਫ਼ਾਰਮ ਦੀ ਦੁਨੀਆ ਵਿੱਚ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਿਹਾ ਹੈ ਬਹੁ-ਪੱਖੀ ਅਦਾਕਾਰ ਧੂਤਾ ਪਿੰਡੀ ਆਲਾ, ਜੋ ਅੱਜਕੱਲ੍ਹ ਪਾਲੀਵੁੱਡ ਫਿਲਮ ਉਦਯੋਗ ਵਿੱਚ ਵੀ ਅਪਣਾ ਅਧਾਰ ਦਾਇਰਾ ਲਗਾਤਾਰ ਹੋਰ ਵਿਸ਼ਾਲ ਕਰਦਾ ਜਾ ਰਿਹਾ ਹੈ, ਜਿਸ ਵੱਲੋਂ ਇਸ ਦਿਸ਼ਾ ਵਿੱਚ ਵਧਾਏ ਜਾ ਰਹੇ ਕਦਮਾਂ ਦਾ ਪ੍ਰਗਟਾਵਾ ਕਰਵਾਉਣ ਜਾ ਰਹੀ ਉਸ ਦੀ ਪੰਜਾਬੀ ਫਿਲਮ ‘ਜੁਦਾ’, ਜੋ ਜਲਦ ਵਿਸ਼ਵ-ਭਰ ਦੇ ਸਿਨੇਮਾ ਘਰਾਂ ਵਿੱਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ।
ਰੁਮਾਂਟਿਕ ਅਤੇ ਸੰਗੀਤਮਈ ਤਾਣੇ-ਬਾਣੇ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਪ੍ਰਭਾਵਪੂਰਨ ਫਿਲਮ, ਜਿਸ ਵਿੱਚ ਗਾਇਕ ਅਤੇ ਅਦਾਕਾਰ ਗੁਲਾਬ ਸਿੱਧੂ ਅਤੇ ਮੁੰਬਈ ਅਦਾਕਾਰਾ ਜੈਸਮੀਨ ਭਸੀਨ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨਾਂ ਨਾਲ ਕਾਫ਼ੀ ਮਹੱਤਵਪੂਰਨ ਰੋਲ ਵਿੱਚ ਹਨ ਅਦਾਕਾਰ ਧੂਤਾ ਪਿੰਡੀ ਆਲਾ, ਜੋ ਅਪਣੀ ਇਸ ਨਵੀਂ ਫਿਲਮ ਅਤੇ ਇਸ ਵਿਚਲੇ ਕਿਰਦਾਰ ਨੂੰ ਲੈ ਕੇ ਇੰਨੀ ਦਿਨੀ ਖਾਸੇ ਉਤਸ਼ਾਹਿਤ ਵਿਖਾਈ ਦੇ ਰਹੇ ਹਨ।
ਪੰਜਾਬ ਅਤੇ ਰਾਜਸਥਾਨ ਵਿਖੇ ਫਿਲਮਾਈ ਗਈ ਉਕਤ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ, ਜਿੰਨਾਂ ਦੀ ਨਿਰਦੇਸ਼ਨਾਂ ਹੇਠ ਹਾਲ ਹੀ ਦੇ ਵਿੱਚ ‘ਨਿੱਕਾ ਜ਼ੈਲਦਾਰ 4’ ਵੀ ਕਰ ਚੁੱਕਾ ਹੈ ਇਹ ਬਾਕਮਾਲ ਅਦਾਕਾਰ, ਜਿਸ ਵੱਲੋਂ ਉਸ ਵੱਲੋਂ ਨਿਭਾਈ ਕਾਮੇਡੀ ਭੂਮਿਕਾ ਨੂੰ ਦਰਸ਼ਕਾਂ ਦੁਆਰਾ ਬੇਹੱਦ ਸਰਾਹਿਆ ਗਿਆ।
ਸੋਸ਼ਲ ਸੀਰੀਜ਼ ‘ਮਾਲਦਾਰ ਛੜਾ’ ਨਾਲ ਵਿਸ਼ਵ ਵਿਆਪੀ ਪੱਧਰ ‘ਤੇ ਅਪਣੀ ਕਲਾ ਦਾ ਲੋਹਾ ਮੰਨਵਾਉਣ ਦਾ ਮਾਣ ਹਾਸਿਲ ਕਰ ਚੁੱਕਾ ਹੈ ਇਹ ਪ੍ਰਤਿਭਾਵਾਨ ਅਦਾਕਾਰ, ਜਿਸ ਦੀ ਸਿਨੇਮਾ ਆਮਦ ਸਾਲ 2024 ਵਿੱਚ ਆਈ ਅਤੇ ਦਿਲਜੀਤ ਦੁਸਾਂਝ ਸਟਾਰਰ ‘ਜੱਟ ਐਂਡ ਜੂਲੀਅਟ 4’ ਨਾਲ ਹੋਈ, ਜਿਸ ਤੋਂ ਬਾਅਦ ਗਿੱਪੀ ਗਰੇਵਾਲ ਅਤੇ ਐਮੀ ਵਿਰਕ ਨਾਲ ‘ਸਰਬਾਲ੍ਹਾ ਜੀ’ ‘ਚ ਵੀ ਉਸਦਾ ਰੋਲ ਦਰਸ਼ਕਾਂ ਦੇ ਮਨਾਂ ‘ਚ ਅਮਿਟ ਛਾਪ ਛੱਡ ਜਾਣ ਵਿੱਚ ਸਫ਼ਲ ਰਿਹਾ। ਮਾਲਵਾ ਦੇ ਸੰਗਰੂਰ ਇਲਾਕੇ ਨਾਲ ਸੰਬੰਧਿਤ ਇਸ ਸ਼ਾਨਦਾਰ ਅਦਾਕਾਰ ਵੱਲੋਂ ਕੀਤੇ ਪ੍ਰੋਜੈਕਟਸ ਵਿੱਚ ‘ਡੀਪੀ ਮਾਸਟਰ’ ਅਤੇ ਪੰਜਾਬੀ ਵੈੱਬ ਸੀਰੀਜ਼ ‘ਖੜ੍ਹਪੰਚ’ ਵੀ ਸ਼ਾਮਿਲ ਰਹੇ ਹਨ।
ETV BHARAT