ਪੁਲਿਸ ਨੇ 44 ਸਾਲਾ ਡੈਨੀਅਲ ਸੀਨ ਜੇਮਸ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੂੰ ਮੰਗਲਵਾਰ ਵਿਲਸਡਨ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ।
18 ਜੁਲਾਈ, 2026 – ਲੰਡਨ: ਪੱਛਮੀ ਲੰਡਨ ਦੇ ਇੱਕ ਘਰ ਵਿੱਚ ਚਾਕੂ ਨਾਲ ਕੀਤੇ ਗਏ ਹਮਲੇ ਵਿੱਚ ਇੱਕ 24 ਸਾਲਾ ਬ੍ਰਿਟਿਸ਼ ਸਿੱਖ ਔਰਤ ਦੀ ਮੌਤ ਹੋ ਗਈ ਹੈ ਅਤੇ ਇੱਕ 20 ਸਾਲਾ ਵਿਅਕਤੀ ਹਸਪਤਾਲ ਵਿੱਚ ਦਾਖਲ ਹੈ। ਮੈਟਰੋਪੋਲੀਟਨ ਪੁਲਿਸ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਜਦੋਂ ਪੁਲਿਸ ਅਧਿਕਾਰੀ ਐਤਵਾਰ ਨੂੰ ਲੰਡਨ ਐਂਬੂਲੈਂਸ ਸੇਵਾ ਦੇ ਨਾਲ ਹੇਅਸ ਦੇ ਉਕਸਬ੍ਰਿਜ ਰੋਡ ‘ਤੇ ਸਥਿਤ ਘਰ ਪਹੁੰਚੇ ਤਾਂ ਉਨ੍ਹਾਂ ਨੇ ਕਿਰਨਦੀਪ ਕੌਰ ਨੂੰ ਚਾਕੂ ਨਾਲ ਜ਼ਖ਼ਮੀ ਪਾਇਆ ਗਿਆ। “ਐਮਰਜੈਂਸੀ ਸੇਵਾਵਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ” ਉਸ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ।
44 ਸਾਲਾ ਮੁਲਜ਼ਮ ਗ੍ਰਿਫ਼ਤਾਰ
ਮੈਟਰੋਪੋਲੀਟਨ ਪੁਲਿਸ ਨੇ 44 ਸਾਲਾ ਡੈਨੀਅਲ ਸ਼ੌਨ ਜੇਮਜ਼ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ ਮੰਗਲਵਾਰ ਨੂੰ ਵਿਲਸਡਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ‘ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਇੱਕ ਬਲੇਡ ਵਾਲਾ ਹਥਿਆਰ ਰੱਖਣ ਦੇ ਇਲਜ਼ਾਮ ਲਗਾਏ ਗਏ।
ਡਿਟੈਕਟਿਵ ਚੀਫ ਇੰਸਪੈਕਟਰ ਅੱਲਮ ਭੰਗੂ ਨੇ ਕਿਹਾ, “ਇਹ ਇੱਕ ਹੈਰਾਨ ਕਰਨ ਵਾਲੀ ਘਟਨਾ ਹੈ ਜਿਸ ਦੇ ਨਤੀਜੇ ਵਜੋਂ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ ਇੱਕ ਜ਼ਖ਼ਮੀ ਆਦਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।”
ਮੈਟਰੋਪੋਲੀਟਨ ਪੁਲਿਸ ਦੀ ਲੋਕਾਂ ਨੂੰ ਅਪੀਲ
ਉਨ੍ਹਾਂ ਅੱਗੇ ਕਿਹਾ, “ਵਿਸ਼ੇਸ਼ ਤੌਰ ‘ਤੇ ਨਿਯੁਕਤ ਅਧਿਕਾਰੀ ਉਨ੍ਹਾਂ (ਪੀੜਤ ਪਰਿਵਾਰ) ਦੀ ਸਹਾਇਤਾ ਕਰ ਰਹੇ ਹਨ। ਸਾਡੀ ਜਾਂਚ ਅਜੇ ਵੀ ਸ਼ੁਰੂਆਤੀ ਪੜਾਅ ‘ਤੇ ਹੈ, ਪਰ ਸਾਨੂੰ ਨਹੀਂ ਲੱਗਦਾ ਕਿ ਜਨਤਾ ਲਈ ਕੋਈ ਮਹੱਤਵਪੂਰਨ ਜੋਖ਼ਮ ਹੈ।” ਭੰਗੂ ਨੇ ਅਪੀਲ ਕੀਤੀ ਕਿ ਜਿਸ ਨੇ ਕੁਝ ਵੀ ਦੇਖਿਆ ਹੋਵੇ ਜਾਂ ਉਸ ਕੋਲ ਕਤਲ ਦੀ ਜਾਂਚ ਵਿੱਚ ਸਹਾਇਤਾ ਕਰਨ ਵਾਲੀ ਜਾਣਕਾਰੀ ਹੋਵੇ ਤਾਂ ਉਹ ਮੈਟਰੋਪੋਲੀਟਨ ਪੁਲਿਸ ਨਾਲ ਸੰਪਰਕ ਕਰਨ।”
ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ
ਉਨ੍ਹਾਂ ਕਿਹਾ, “ਅਸੀਂ ਸਮਝਦੇ ਹਾਂ ਕਿ ਇਸ ਘਟਨਾ ਨੇ ਇਲਾਕੇ ਦੇ ਵਸਨੀਕਾਂ ਵਿੱਚ ਕਾਫ਼ੀ ਚਿੰਤਾ ਪੈਦਾ ਕੀਤੀ ਹੋਵੇਗੀ ਅਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਦੀ ਮੌਜੂਦਗੀ ਵਧਾਵਾਂਗੇ।” ਪੁਲਿਸ ਨੇ ਕਿਹਾ ਕਿ ਕੌਰ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਵਿਸ਼ੇਸ਼ ਤੌਰ ‘ਤੇ ਤਾਇਨਾਤ ਅਧਿਕਾਰੀ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ। 20 ਤੋਂ 25 ਸਾਲ ਦੀ ਉਮਰ ਦੇ ਇੱਕ ਵਿਅਕਤੀ, ਜੋ ਕਿ ਹੇਅਸ ਵਿੱਚ ਇੱਕ ਘਰ ਦੇ ਬਾਹਰ ਚਾਕੂ ਦੇ ਜ਼ਖ਼ਮਾਂ ਨਾਲ ਮਿਲਿਆ ਸੀ, ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਪਰ ਉਸ ਦੀ ਹਾਲਤ ਸਥਿਰ ਹੈ।”
“ਹਮਲਾ ਸਿੱਖਾਂ ਵਿਰੁੱਧ ਨਫ਼ਰਤ ਅਪਰਾਧ ਹੋ ਸਕਦਾ“
ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ, ਅਧਿਕਾਰੀਆਂ ਨੇ ਜਲਦੀ ਹੀ ਡੈਨੀਅਲ ਸ਼ੌਨ ਜੇਮਸ ਨੂੰ ਨੇੜੇ ਤੋਂ ਲੱਭ ਲਿਆ, ਜੋ ਸ਼ੱਕੀ ਦੇ ਵਰਣਨ ਨਾਲ ਮੇਲ ਖਾਂਦਾ ਸੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ, ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਸੱਟਾਂ ਖਿੜਕੀ ਤੋਂ ਛਾਲ ਮਾਰਨ ਕਾਰਨ ਲੱਗੀਆਂ ਹਨ। ਕੁਝ ਸਮੂਹਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਇਹ ਹਮਲਾ ਸਿੱਖਾਂ ਵਿਰੁੱਧ ਨਫ਼ਰਤ ਅਪਰਾਧ ਹੋ ਸਕਦਾ ਹੈ। ਇਹ ਮਈ ਵਿੱਚ ਦੱਖਣ-ਪੂਰਬੀ ਇੰਗਲੈਂਡ ਵਿੱਚ ਇੱਕ ਨੌਜਵਾਨ ਦੇ ਕਤਲ ਦੇ ਦੋਸ਼ੀ ਠਹਿਰਾਏ ਜਾਣ ਤੋਂ ਕੁਝ ਹਫ਼ਤਿਆਂ ਬਾਅਦ ਹੋਇਆ ਹੈ।
23 ਸਾਲਾ ਵਿਕਰਮ ਡਿਗਵਾ ਨੂੰ 18 ਸਾਲਾ ਹੈਨਰੀ ਨੋਵਾਕ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਮੁਕੱਦਮਾ ਤਣਾਅਪੂਰਨ ਸੀ, ਜਿਸ ਵਿੱਚ ਡਿਗਵਾ ਧਾਰਮਿਕ ਤਰਕ ਪੇਸ਼ ਕਰਕੇ ਕਤਲ ਦੇ ਹਥਿਆਰ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਿੱਖ ਪੱਖੀ ਸੰਸਥਾ ਬੁੱਧਵਾਰ ਨੂੰ ਸੰਸਦ ਵਿੱਚ ਇੱਕ “ਸਪਾਟ ਸਰਵੇਖਣ” ਦੇ ਨਤੀਜੇ ਪੇਸ਼ ਕਰ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਰਵੇਖਣ ਕੀਤੇ ਗਏ ਲੋਕਾਂ ਵਿੱਚੋਂ 40 ਪ੍ਰਤੀਸ਼ਤ ਨੇ ਮੁਕੱਦਮੇ ਤੋਂ ਬਾਅਦ ਸਿੱਖਾਂ ਵਿਰੁੱਧ ਨਫ਼ਰਤ ਦੇ ਅਪਰਾਧਾਂ ਦਾ ਅਨੁਭਵ ਕੀਤਾ ਹੈ ਜਾਂ ਦੇਖਿਆ ਹੈ।
ETV BHARAT