Used Cars ਦੀ ਵਧੀ ਗਿਣਤੀ, 3 ਲੱਖ ਵਾਹਨ Scrappage ਲਈ ਯੋਗ ?
Scrap ਉਦਯੋਗ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਵੀ ਯੂਜ਼ਡ ਕਾਰਾਂ ਦੀ ਮੰਗ ਮਜ਼ਬੂਤ ਰਹਿ ਸਕਦੀ ਹੈ।
31 ਅਗਸਤ, 2026 – ਚੰਡੀਗੜ੍ਹ: ਪੰਜਾਬ ਵਿੱਚ ਵਰਤੀਆਂ ਹੋਈਆਂ ਕਾਰਾਂ (Used Cars) ਦੀ ਮਾਰਕੀਟ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਲੁਧਿਆਣਾ, ਜਲੰਧਰ, ਮੋਹਾਲੀ ਅਤੇ ਅੰਮ੍ਰਿਤਸਰ Used Cars ਦੀ ਖਰੀਦ-ਵੇਚ ਦੇ ਵੱਡੇ ਹੱਬ ਬਣੇ ਹੋਏ ਹਨ। ਪੰਜਾਬ ਵਿੱਚ ਵੱਡੀਆਂ ਕਾਰਾਂ, ਖਾਸ ਕਰਕੇ SUVs ਅਤੇ Sedans ਦੀ ਮੰਗ ਦੇਸ਼ ਦੇ ਕਈ ਹੋਰ ਹਿੱਸਿਆਂ ਦੇ ਮੁਕਾਬਲੇ ਜ਼ਿਆਦਾ ਰਹਿੰਦੀ ਹੈ। Car Wale ਦੇ ਮੁਤਾਬਕ, ਪੰਜਾਬ ਵਿੱਚ Used Cars ਦੀ ਮਾਰਕੀਟ ਵਿੱਚ ਵੱਡੀ ਗਿਣਤੀ ਵਿੱਚ ਵਾਹਨ ਵਿਕਰੀ ਲਈ ਉਪਲਬਧ ਹਨ।
ਜਨਵਰੀ ਤੋਂ ਜੁਲਾਈ ਤੱਕ Used Cars ਦੀ ਵਿਕਰੀ ਵਿੱਚ ਵਾਧਾ
Car Wale ’ਤੇ ਉਪਲਬਧ ਪੰਜਾਬ ਦੀ ਖੇਤਰੀ ਮਾਰਕੀਟ ਜਾਣਕਾਰੀ ਅਤੇ ਮਾਰਕੀਟ ਟ੍ਰੈਂਡ ਦੇ ਅੰਦਾਜ਼ਿਆਂ ਮੁਤਾਬਕ, ਜਨਵਰੀ ਤੋਂ ਜੁਲਾਈ ਦੌਰਾਨ Used Cars ਦੀ ਵਿਕਰੀ ਵਿੱਚ ਸਾਲ-ਦਰ-ਸਾਲ ਵਾਧਾ ਦੇਖਣ ਨੂੰ ਮਿਲਿਆ ਹੈ। 2025 ਦੌਰਾਨ ਪੰਜਾਬ ਵਿੱਚ ਕੁੱਲ ਲਗਭਗ 1.80 ਲੱਖ ਤੋਂ 1.95 ਲੱਖ Used Cars ਦੀ ਖਰੀਦ-ਵੇਚ ਹੋਣ ਦਾ ਅੰਦਾਜ਼ਾ ਹੈ। Car Wale ਦੇ ਪੰਜਾਬ Used Cars ਮਾਰਕੀਟ ਡੇਟਾ ਦੇ ਆਧਾਰ ’ਤੇ ਦਿੱਤੇ ਗਏ ਇਹ ਅੰਕੜੇ ਅੰਦਾਜ਼ਨ ਹਨ ਅਤੇ ਇਨ੍ਹਾਂ ਨੂੰ ਸਰਕਾਰੀ ਕੁੱਲ ਵਿਕਰੀ ਅੰਕੜਾ ਨਹੀਂ ਮੰਨਿਆ ਜਾ ਸਕਦਾ।
2025- 26 ਪੰਜਾਬ ਵਿਚ ਕਿੰਨੇ ਵਾਹਨ ਸਕਰੈਪ ਕੀਤੇ ਗਏ ?
ਸੈਂਟਰ ਫਾਰ ਸਟੱਡੀ ਆਫ ਸਾਇੰਸ, ਟੈਕਨਾਲੋਜੀ ਐਂਡ ਪਾਲਿਸੀ (CSTEP Report 2026) ਦੀ ਹਾਲੀਆ ਰਿਪੋਰਟ ਮੁਤਾਬਕ ਪੰਜਾਬ ਵਿੱਚ ਲਗਭਗ 3 ਲੱਖ ਵਾਹਨ ਸਕ੍ਰੈਪ ਕੀਤੇ ਜਾਣ ਦੇ ਯੋਗ ਹਨ। 2025 ਤੋਂ ਜੁਲਾਈ 2026 ਦੇ ਦਰਮਿਆਨ ਪੰਜਾਬ ਦੇ ਕੇਂਦਰਾਂ ਵਿੱਚ ਅਸਲ ਰੂਪ ਵਿੱਚ ਲਗਭਗ 18,500 ਤੋਂ 22,000 ਵਾਹਨਾਂ ਨੂੰ ਹੀ ਸਕ੍ਰੈਪ ਕੀਤਾ ਗਿਆ ਹੈ, ਕਿਉਂਕਿ ਲੋਕ ਅਜੇ ਵੀ ਸਕ੍ਰੈਪ ਸਰਟੀਫਿਕੇਟ ਦੇ ਫਾਇਦਿਆਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਨਹੀਂ ਹਨ।
ਡੀਜ਼ਲ ਕਾਰਾਂ ਦੀ ਮੰਗ ਅਜੇ ਵੀ ਮਜ਼ਬੂਤ
ਮੋਹਾਲੀ ਮੋਟਰ ਮਾਰਕੀਟ ਨਾਲ ਸਬੰਧਤ ਸਕਰੈਪ ਮਕੈਨਿਕ ਗੁਰਵਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਪੁਰਾਣੀਆਂ ਡੀਜ਼ਲ ਕਾਰਾਂ, ਖਾਸ ਕਰਕੇ Scorpio, Thar ਅਤੇ Fortuner ਵਰਗੀਆਂ ਗੱਡੀਆਂ ਦੀ ਮੰਗ ਕਾਇਮ ਹੈ। ਡੀਜ਼ਲ ਕਾਰਾਂ ਦਾ ਹਿੱਸਾ ਲਗਭਗ 38 ਫੀਸਦੀ ਹੈ। ਪੈਟਰੋਲ ਕਾਰਾਂ ਦਾ ਹਿੱਸਾ ਲਗਭਗ 35 ਫੀਸਦੀ ਹੈ। E-20 ਬਲੈਂਡਿੰਗ ਦੇ ਵਧਣ ਨਾਲ ਪੁਰਾਣੀਆਂ ਪੈਟਰੋਲ ਕਾਰਾਂ ਨੂੰ ਲੈ ਕੇ ਖਰੀਦਦਾਰਾਂ ਵਿੱਚ ਸਵਾਲ ਵਧੇ ਹਨ। ਖਾਸ ਕਰਕੇ 2020 ਤੋਂ ਪਹਿਲਾਂ ਦੇ ਮਾਡਲ ਖਰੀਦਣ ਤੋਂ ਪਹਿਲਾਂ ਲੋਕ ਇੰਜਣ ਦੀ E-20 ਨਾਲ ਅਨੁਕੂਲਤਾ ਬਾਰੇ ਜਾਣਕਾਰੀ ਲੈ ਰਹੇ ਹਨ।
ਮਾਹਿਰ ਗੁਰਵਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਮੁਤਾਬਿਕ, ‘CNG ਕਾਰਾਂ ਦੀ ਮੰਗ ਵੀ ਸ਼ਹਿਰੀ ਖੇਤਰਾਂ ਵਿੱਚ ਵਧ ਰਹੀ ਹੈ। ਖਾਸ ਕਰਕੇ ਮੋਹਾਲੀ ਅਤੇ ਲੁਧਿਆਣਾ–ਜਲੰਧਰ ਵਰਗੇ ਸ਼ਹਿਰੀ ਇਲਾਕਿਆਂ ਵਿੱਚ Used Car ਮਾਰਕੀਟ ਵਿੱਚ CNG ਦੀ ਮੰਗ ਲਗਭਗ 18 ਫੀਸਦੀ ਤੱਕ ਪਹੁੰਚਣ ਦਾ ਅੰਦਾਜ਼ਾ ਹੈ। EV ਅਤੇ ਹਾਈਬ੍ਰਿਡ Used Cars ਦਾ ਹਿੱਸਾ ਅਜੇ ਸ਼ੁਰੂਆਤੀ ਪੜਾਅ ਵਿੱਚ ਲਗਭਗ 4 ਤੋਂ 6 ਫੀਸਦੀ ਦੱਸਿਆ ਜਾਂਦਾ ਹੈ।‘
E-20 ਨੇ ਪੁਰਾਣੀਆਂ ਕਾਰਾਂ ਦੀ ਰੀਸੇਲ ਵੈਲਿਊ ’ਤੇ ਪਾਇਆ ਅਸਰ
ਪੰਜਾਬ ਦੇ ਸੈਕੰਡ ਹੈਂਡ ਕਾਰ ਡੀਲਰਾਂ ਅਤੇ Used Car ਨੈੱਟਵਰਕ ਨਾਲ ਜੁੜੇ ਲੋਕਾਂ ਮੁਤਾਬਕ E-20 ਬਾਲਣ ਆਉਣ ਤੋਂ ਬਾਅਦ ਪੁਰਾਣੀਆਂ ਪੈਟਰੋਲ ਕਾਰਾਂ ਨੂੰ ਲੈ ਕੇ ਖਰੀਦਦਾਰਾਂ ਦੀ ਸੋਚ ਵਿੱਚ ਬਦਲਾਅ ਆਇਆ ਹੈ। ਲੋਕ ਹੁਣ ਕਾਰ ਖਰੀਦਣ ਤੋਂ ਪਹਿਲਾਂ ਇਹ ਪੁੱਛ ਰਹੇ ਹਨ ਕਿ ਪੁਰਾਣਾ ਇੰਜਣ E-20 ਬਲੈਂਡ ਨਾਲ ਠੀਕ ਤਰ੍ਹਾਂ ਚੱਲੇਗਾ ਜਾਂ ਨਹੀਂ। ਮੋਹਾਲੀ ਆਟੋਮੋਬਾਇਲ ਉਦਯੋਗ ਦੇ ਮਾਹਿਰ ਸੁਰਿੰਦਰ ਸਿੰਘ ਕਹਿੰਦੇ ਹਨ ਕਿ ‘ਪੁਰਾਣੀਆਂ ਹੈਚਬੈਕ ਕਾਰਾਂ, ਜਿਵੇਂ Swift ਅਤੇ i20, ਦੀ ਰੀਸੇਲ ਵੈਲਿਊ ’ਤੇ 8 ਤੋਂ 12 ਫੀਸਦੀ ਤੱਕ ਅਸਰ ਪੈਣ ਦੀ ਗੱਲ ਸਾਹਮਣੇ ਆ ਰਹੀ ਹੈ।‘
ਪੰਜਾਬ ਵਿੱਚ 3 ਲੱਖ ਵਾਹਨ Scrappage ਲਈ ਯੋਗ
ਪੰਜਾਬ ਵਿੱਚ ਪੁਰਾਣੇ ਵਾਹਨਾਂ ਦੀ ਸਕ੍ਰੈਪੇਜ ਵੀ ਇੱਕ ਵੱਡਾ ਮੁੱਦਾ ਬਣ ਰਹੀ ਹੈ। CSTEP ਦੀ ਰਿਪੋਰਟ ਮੁਤਾਬਕ, ਪੰਜਾਬ ਵਿੱਚ ਲਗਭਗ 3 ਲੱਖ ਵਾਹਨ ਸਕ੍ਰੈਪ ਕੀਤੇ ਜਾਣ ਦੇ ਯੋਗ ਹੋ ਸਕਦੇ ਹਨ। ਰਿਪੋਰਟ ਮੁਤਾਬਕ ਇਨ੍ਹਾਂ ਵਾਹਨਾਂ ਨੂੰ ਸਕ੍ਰੈਪ ਕਰਨ ਲਈ ਪੰਜਾਬ ਵਿੱਚ ਹੋਰ Registered Vehicle Scrapping Facilities (RVSFs) ਦੀ ਲੋੜ ਹੈ। ਪੰਜਾਬ ਨੂੰ ਲਗਭਗ 15 RVSFs ਦੀ ਲੋੜ ਪੈ ਸਕਦੀ ਹੈ ਤਾਂ ਜੋ 3 ਲੱਖ ਯੋਗ ਵਾਹਨਾਂ ਨੂੰ ਸਕ੍ਰੈਪ ਕਰਨ ਦੀ ਸਮਰੱਥਾ ਪੈਦਾ ਕੀਤੀ ਜਾ ਸਕੇ।
ਪੰਜਾਬ ਵਿੱਚ ਕਈ ਅਧਿਕਾਰਤ Scrapping Centresਕੇਂਦਰ ਸਰਕਾਰ ਦੇ Parivahan ਪੋਰਟਲ ’ਤੇ ਉਪਲਬਧ RVSF ਸੂਚੀ ਮੁਤਾਬਕ, ਪੰਜਾਬ ਵਿੱਚ ਵਾਹਨ ਸਕ੍ਰੈਪਿੰਗ ਲਈ ਰਜਿਸਟਰਡ ਸਹੂਲਤਾਂ ਮੌਜੂਦ ਹਨ। ਇਨ੍ਹਾਂ ਵਿੱਚ Bless Green Steel Pvt. Ltd. — ਕੱਦੋਂ-ਪਾਇਲ ਰੋਡ, ਲੁਧਿਆਣਾ ਅਤੇ Dada Trading Company — ਚੰਡੀਗੜ੍ਹ ਰੋਡ, ਮੋਰਿੰਡਾ ਵਰਗੇ ਕੇਂਦਰ ਸ਼ਾਮਲ ਹਨ। ਡੇਰਾਬੱਸੀ ਖੇਤਰ ਵਿੱਚ ਵੀ Registered Vehicle Scrapping Facility ਉਪਲਬਧ ਹੈ।
ETV BHARAT