Asian Games 2026: ਸ਼੍ਰੀਲੰਕਾ ਨੂੰ 124 ਦੌੜਾਂ ਨਾਲ ਹਰਾ ਕੇ ਫਾਈਨਲ ’ਚ ਪੁੱਜਿਆ ਭਾਰਤ , ਪਾਕਿਸਤਾਨ ਨਾਲ ਹੋਵੇਗਾ ਫਾਈਨਲ
ਭਾਰਤ ਨੇ ਫਿਰ ਸ਼੍ਰੀਲੰਕਾ ਨੂੰ 9.5 ਓਵਰਾਂ ਵਿੱਚ 45 ਦੌੜਾਂ ‘ਤੇ ਆਲ ਆਉਟ ਕੀਤਾ
01 ਅਕਤੂਬਰ, 2026 – ਨਿਸ਼ੀਨ : ਈਸ਼ਾਨ ਕਿਸ਼ਨ ਨੇ ਨਾਬਾਦ 80 ਦੌੜਾਂ ਦੀ ਬਦੌਲਤ ਭਾਰਤ ਨੇ ਵੀਰਵਾਰ ਨੂੰ ਇੱਥੇ ਏਸ਼ੀਅਨ ਗੇਮਜ਼ ਵਿੱਚ ਸ਼੍ਰੀਲੰਕਾ ਨੂੰ 124 ਦੌੜਾਂ ਨਾਲ ਹਰਾ ਕੇ ਪਾਕਿਸਤਾਨ ਵਿਰੁੱਧ ਫਾਈਨਲ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ।
ਪਹਿਲਾਂ ਬੱਲੇਬਾਜ਼ੀ ਕਰਨ ਲਈ ਸੱਦਾ ਦਿੱਤੇ ਜਾਣ ‘ਤੇ, ਭਾਰਤ ਨੇ 7 ਵਿਕਟਾਂ ‘ਤੇ 169 ਦੌੜਾਂ ਬਣਾਈਆਂ, ਜੋ ਕਿ ਕਿਸ਼ਨ ਦੀ 46 ਗੇਂਦਾਂ ਦੀ ਪਾਰੀ ‘ਤੇ ਸਵਾਰ ਸਨ ਜਿਸ ਵਿੱਚ ਚਾਰ ਚੌਕੇ ਅਤੇ ਪੰਜ ਛੱਕੇ ਸ਼ਾਮਲ ਸਨ। ਸਲਾਮੀ ਬੱਲੇਬਾਜ਼ ਵੈਭਵ ਸੂਰਯਵੰਸ਼ੀ ਦੀਆਂ 21 ਗੇਂਦਾਂ ਵਿੱਚ ਤੇਜ਼ 38 ਦੌੜਾਂ ਸਨ।
ਭਾਰਤ ਨੇ ਫਿਰ ਸ਼੍ਰੀਲੰਕਾ ਨੂੰ 9.5 ਓਵਰਾਂ ਵਿੱਚ 45 ਦੌੜਾਂ ‘ਤੇ ਆਲ ਆਉਟ ਕਰ ਦਿੱਤਾ ਜਿਸ ਵਿੱਚ ਜਸਪ੍ਰੀਤ ਬੁਮਰਾਹ (2/7), ਅਕਸ਼ਰ ਪਟੇਲ (2/8), ਅਭਿਸ਼ੇਕ ਸ਼ਰਮਾ (2/2) ਅਤੇ ਵਾਸ਼ਿੰਗਟਨ ਸੁੰਦਰ (1/18) ਵਿਕਟ ਲੈਣ ਵਾਲੇ ਖਿਡਾਰੀ ਸਨ।
ਨੁਵਾਨਿਦੂ ਫਰਨਾਂਡੋ (15) ਦੋ ਅੰਕਾਂ ਵਿੱਚ ਸਕੋਰ ਬਣਾਉਣ ਵਾਲਾ ਇਕੱਲਾ ਬੱਲੇਬਾਜ਼ ਸੀ ਜਦੋਂ ਕਿ ਉਨ੍ਹਾਂ ਵਿੱਚੋਂ ਪੰਜ ਆਪਣਾ ਖਾਤਾ ਖੋਲ੍ਹਣ ਵਿੱਚ ਅਸਫਲ ਰਹੇ।
ਇਸ ਤੋਂ ਪਹਿਲਾਂ ਸਾਹਨ ਅਰਾਚੀਗੇ (2/28) ਅਤੇ ਥਰਿੰਦੂ ਰਤਨਾਇਕੇ (2/32) ਨੇ ਦੋ-ਦੋ ਵਿਕਟਾਂ ਲਈਆਂ, ਜਦੋਂ ਕਿ ਵਨੁਜਾ ਸਾਹਨ (1/17), ਨੁਵਾਨਿਦੂ ਫਰਨਾਂਡੋ (1/20) ਅਤੇ ਲਸਿਥ ਕਰੂਸਪੁਲੇ (1/25) ਨੇ ਇੱਕ-ਇੱਕ ਵਿਕਟ ਲਈ।
ਸੰਖੇਪ ਸਕੋਰ: ਭਾਰਤ: 20 ਓਵਰਾਂ ਵਿੱਚ 7 ਵਿਕਟਾਂ ‘ਤੇ 169 ਦੌੜਾਂ (ਈਸ਼ਾਨ ਕਿਸ਼ਨ 80; ਸਾਹਨ ਅਰਾਚੀਗੇ 2/28)। ਸ਼੍ਰੀਲੰਕਾ: 9.5 ਓਵਰਾਂ ਵਿੱਚ 45 ਆਲ ਆਉਟ (ਨੁਵਾਨਿਦੂ ਫਰਨਾਂਡੋ 15; ਜਸਪ੍ਰੀਤ ਬੁਮਰਾਹ 2/7, ਅਕਸ਼ਰ ਪਟੇਲ 2/8, ਅਭਿਸ਼ੇਕ ਸ਼ਰਮਾ 2/2)।
ਨਿਸ਼ਾਨੇਬਾਜ਼ੀ: ਟਰੈਪ ਮਿਕਸਡ ਟੀਮ ’ਚ ਭਾਰਤ ਨੂੰ ਸੋਨ ਤਗ਼ਮਾ
ਭਾਰਤੀ ਜੋੜੀ ਨੀਰੂ ਢਾਂਡਾ ਅਤੇ ਕਾਇਨਨ ਚੇਨਾਈ ਨੇ ਏਸ਼fਆਈ ਖੇਡਾਂ ਦੇ ਟਰੈਪ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਇਸ ਦੌਰਾਨ ਉਨ੍ਹਾਂ ਏਸ਼ਿਆਈ ਪੱਧਰ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਭਾਰਤੀ ਟੀਮ ਨੇ ਚੌਥੇ ਸਥਾਨ ’ਤੇ ਕੁਆਲੀਫਾਈ ਕਰਨ…
ਨਾਗੋਆ : ਭਾਰਤੀ ਜੋੜੀ ਨੀਰੂ ਢਾਂਡਾ ਅਤੇ ਕਾਇਨਨ ਚੇਨਾਈ ਨੇ ਏਸ਼fਆਈ ਖੇਡਾਂ ਦੇ ਟਰੈਪ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਇਸ ਦੌਰਾਨ ਉਨ੍ਹਾਂ ਏਸ਼ਿਆਈ ਪੱਧਰ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਭਾਰਤੀ ਟੀਮ ਨੇ ਚੌਥੇ ਸਥਾਨ ’ਤੇ ਕੁਆਲੀਫਾਈ ਕਰਨ ਤੋਂ ਬਾਅਦ ਫਾਈਨਲ ਵਿੱਚ 34 ਦਾ ਸਕੋਰ ਬਣਾਇਆ। ਕਤਰ ਦੇ ਮੁਹੰਮਦ ਅਲ-ਰੁਮੈਹੀ ਅਤੇ ਰੇ ਬਾਸਿਲ ਨੇ 32 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਦਾ ਏਸ਼ਿਆਈ ਰਿਕਾਰਡ 30 ਦਾ ਸੀ, ਜੋ ਕਤਰ ਦੇ ਨਾਂ ਸੀ ਅਤੇ ਇਸ ਸਾਲ ਜਨਵਰੀ ਵਿੱਚ ਹੀ ਬਣਿਆ ਸੀ। ਚੀਨ ਦੇ ਕੀ ਯਿੰਗ ਅਤੇ ਸੁਨ ਯੂਨੋਂਗ ਨੇ 23 ਦਾ ਸਕੋਰ ਬਣਾ ਕੇ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ।
ਦੱਸਣਯੋਗ ਹੈ ਕਿ 26 ਸਾਲਾ ਨੀਰੂ ਨੇ ਮੰਗਲਵਾਰ ਨੂੰ ਏਸ਼ਿਆਈ ਰਿਕਾਰਡ ਤੋੜ ਕੇ ਵਿਅਕਤੀਗਤ ਟਰੈਪ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਇਸ ਮੁਕਾਬਲੇ ਵਿੱਚ ਤਗ਼ਮਾ ਜਿੱਤਣ ਵਾਲੀ ਉਹ ਭਾਰਤ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ। ਇਹ ਮੌਜੂਦਾ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਪਹਿਲਾ ਵਿਅਕਤੀਗਤ ਸੋਨ ਤਗ਼ਮਾ ਵੀ ਹੈ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟਰੈਪ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਅੱਜ ਕੁਆਲੀਫਿਕੇਸ਼ਨ ਗੇੜ ਦੌਰਾਨ, ਕਾਇਨਨ ਦਾ ਪ੍ਰਦਰਸ਼ਨ ਬਿਹਤਰ ਰਿਹਾ, ਉਸ ਨੇ 73 ਦਾ ਸਕੋਰ ਬਣਾਇਆ, ਜਦਕਿ ਨੀਰੂ ਦਾ ਪ੍ਰਦਰਸ਼ਨ 63 ਦੇ ਸਕੋਰ ਨਾਲ ਕੁਝ ਹੱਦ ਤੱਕ ਨਿਰਾਸ਼ਾਜਨਕ ਰਿਹਾ। ਕਾਇਨਨ ਨੇ ਇਸ ਸਾਲ ਪਹਿਲਾਂ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗ਼ਮਾ ਵੀ ਜਿੱਤਿਆ ਸੀ। ਨਿਸ਼ਾਨੇਬਾਜ਼ੀ ਨੇ ਹੁਣ ਤੱਕ ਭਾਰਤ ਦੀ ਝੋਲੀ ਵਿੱਚ 15 ਤਗ਼ਮੇ ਪਾ ਦਿੱਤੇ ਹਨ, ਜਿਨ੍ਹਾਂ ਵਿੱਚ ਤਿੰਨ ਸੋਨੇ, ਅੱਠ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮੇ ਸ਼ਾਮਲ ਹਨ।
ਕੁਸ਼ਤੀ ’ਚ ਸੁਨੀਲ ਨੂੰ ਕਾਂਸੀ ਦਾ ਤਗ਼ਮਾ
ਏਸ਼ਿਆਈ ਖੇਡਾਂ : ਸੁਨੀਲ ਕੁਮਾਰ ਦੋ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਜਿੱਤਣ ਵਾਲੇ ਭਾਰਤ ਦੇ ਪਹਿਲੇ ਗ੍ਰੀਕੋ ਰੋਮਨ ਪਹਿਲਵਾਨ ਬਣ ਗਏ ਹਨ। ਉਨ੍ਹਾਂ ਬੁੱਧਵਾਰ ਨੂੰ ਇੱਥੇ ਪੁਰਸ਼ਾਂ ਦੇ 87 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਜਦਕਿ ਨਿਸ਼ਾ ਦਹੀਆ ਮੁਕਾਬਲੇ ਦੇ ਪਹਿਲੇ ਹੀ…
ਸੁਨੀਲ ਕੁਮਾਰ ਦੋ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਜਿੱਤਣ ਵਾਲੇ ਭਾਰਤ ਦੇ ਪਹਿਲੇ ਗ੍ਰੀਕੋ ਰੋਮਨ ਪਹਿਲਵਾਨ ਬਣ ਗਏ ਹਨ। ਉਨ੍ਹਾਂ ਬੁੱਧਵਾਰ ਨੂੰ ਇੱਥੇ ਪੁਰਸ਼ਾਂ ਦੇ 87 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਜਦਕਿ ਨਿਸ਼ਾ ਦਹੀਆ ਮੁਕਾਬਲੇ ਦੇ ਪਹਿਲੇ ਹੀ ਦਿਨ ਹਾਰ ਕੇ ਬਾਹਰ ਹੋ ਗਈ। ਸੁਨੀਲ ਨੇ ਫਿਲਪੀਨਜ਼ ਦੇ ਪਹਿਲਵਾਨ ਨੂੰ ਤਕਨੀਕੀ ਆਧਾਰ ’ਤੇ ਹਰਾ ਕੇ ਤਗ਼ਮਾ ਜਿੱਤਿਆ। ਉਨ੍ਹਾਂ ਆਪਣੇ ਵਿਰੋਧੀ ’ਤੇ ਜਲਦੀ ਹੀ 4-0 ਦੀ ਲੀਡ ਬਣਾ ਲਈ। ਭਾਰਤੀ ਪਹਿਲਵਾਨ ਨੇ ਇਹ ਮੁਕਾਬਲਾ ਅੰਤ ਵਿੱਚ 9-0 ਦੇ ਫਰਕ ਨਾਲ ਜਿੱਤਿਆ। ਸੁਨੀਲ ਨੇ 2023 ਦੀਆਂ ਖੇਡਾਂ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਨ੍ਹਾਂ ਗ੍ਰੀਕੋ ਰੋਮਨ ਵਰਗ ਵਿੱਚ ਭਾਰਤ ਦਾ ਤਗ਼ਮੇ ਦਾ 13 ਸਾਲ ਦਾ ਇੰਤਜ਼ਾਰ ਖਤਮ ਕੀਤਾ ਸੀ। ਇਸ ਤੋਂ ਪਹਿਲਾਂ ਰਵਿੰਦਰ ਸਿੰਘ ਤੇ ਸੁਨੀਲ ਕੁਮਾਰ ਨੇ 2010 ਵਿੱਚ ਗੁਆਂਗਜ਼ੂ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਸੁਨੀਲ ਨੇ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਕਿਹਾ, ‘‘ਮੈਂ ਖ਼ੁਸ਼ ਹਾਂ ਪਰ ਸੰਤੁਸ਼ਤ ਨਹੀਂ।’’ ਇਸੇ ਦੌਰਾਨ ਔਰਤਾਂ ਦੇ 68 ਕਿਲੋਗ੍ਰਾਮ ਭਾਰ ਵਰਗ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਨਿਸ਼ਾ ਨੂੰ ਇਕ ਵਾਰ ਮੁੜ ਹਾਰ ਝੱਲਣੀ ਪਈ।
ਕੰਪਾਊਂਡ ਤੀਰਅੰਦਾਜ਼ੀ ਵਿੱਚ ਭਾਰਤ ਦੀ ‘ਸੁਨਹਿਰੀ’ ਹੈਟ੍ਰਿਕ
ਭਾਰਤੀ ਕੰਪਾਊਂਡ ਤੀਰਅੰਦਾਜ਼ਾਂ ਨੇ ਦਬਾਅ ’ਚ ਸੰਜਮ ਤੋਂ ਕੰਮ ਲੈਂਦਿਆਂ ਏਸ਼ਿਆਈ ਖੇਡਾਂ ਦੇ ਟੀਮ ਮੁਕਾਬਲਿਆਂ ’ਚ ਸ਼ਾਨਦਾਰ ‘ਸੁਨਹਿਰੀ’ ਕਲੀਨ ਸਵੀਪ ਕੀਤਾ ਹੈ। ਇੱਥੇ ਅੱਜ ਪੁਰਸ਼, ਮਹਿਲਾ ਤੇ ਮਿਕਸਡ ਟੀਮਾਂ ਨੇ ਆਪੋ-ਆਪਣੇ ਖ਼ਿਤਾਬ ਬਰਕਰਾਰ ਰੱਖਦਿਆਂ ਸੋਨ ਤਗ਼ਮਿਆਂ ਦੀ ਹੈਟ੍ਰਿਕ ਲਾਈ।
ਏਸ਼ਿਆਈ ਖੇਡਾਂ : ਭਾਰਤੀ ਕੰਪਾਊਂਡ ਤੀਰਅੰਦਾਜ਼ਾਂ ਨੇ ਦਬਾਅ ’ਚ ਸੰਜਮ ਤੋਂ ਕੰਮ ਲੈਂਦਿਆਂ ਏਸ਼ਿਆਈ ਖੇਡਾਂ ਦੇ ਟੀਮ ਮੁਕਾਬਲਿਆਂ ’ਚ ਸ਼ਾਨਦਾਰ ‘ਸੁਨਹਿਰੀ’ ਕਲੀਨ ਸਵੀਪ ਕੀਤਾ ਹੈ। ਇੱਥੇ ਅੱਜ ਪੁਰਸ਼, ਮਹਿਲਾ ਤੇ ਮਿਕਸਡ ਟੀਮਾਂ ਨੇ ਆਪੋ-ਆਪਣੇ ਖ਼ਿਤਾਬ ਬਰਕਰਾਰ ਰੱਖਦਿਆਂ ਸੋਨ ਤਗ਼ਮਿਆਂ ਦੀ ਹੈਟ੍ਰਿਕ ਲਾਈ। ਇਸ ਸ਼ਾਨਦਾਰ ਪ੍ਰਦਰਸ਼ਨ ਵਿੱਚ ਚਿਕਿਤਾ ਤਨੀਪਾਰਥੀ ਤੇ ਸਾਹਿਲ ਜਾਧਵ ਦੀ ਜੋੜੀ ਦਾ ਸੋਨ ਤਗ਼ਮਾ ਖ਼ਾਸ ਰਿਹਾ ਕਿਉਂਕਿ ਇਸ ਦੇ ਨਾਲ ਭਾਰਤ ਨੇ ਓਲੰਪਿਕ ਕੋਟਾ ਵੀ ਹਾਸਲ ਕਰ ਲਿਆ ਹੈ।
ਇਸ ਤਰ੍ਹਾਂ ਭਾਰਤ 2028 ਲਾਸ ਏਂਜਲਸ ਓਲੰਪਿਕ ਦੇ ਕੰਪਾਊਂਡ ਮਿਕਸਡ ਟੀਮ ਵਰਗ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਤੀਰਅੰਦਾਜ਼ੀ ਵਿੱਚ ਭਾਰਤ ਦੀ ਸੁਨਹਿਰੀ ਮੁਹਿੰਮ ਦੀ ਸ਼ੁਰੂਆਤ ਜਯੋਤੀ ਸੁਰੇਖਾ ਵੇਨੱਮ, ਚਿਕਿਤਾ ਤੇ ਪ੍ਰਿਥਿਕਾ ਪ੍ਰਦੀਪ ਦੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਚੀਨ ਨੂੰ ਫਾਈਨਲ ਵਿੱਚ 238-234 ਨਾਲ ਹਰਾ ਕੇ ਕੀਤੀ ਜਦਕਿ ਮੁਹਿੰਮ ਦਾ ਅੰਤ ਕੁਸ਼ਲ ਦਲਾਲ, ਸਾਹਿਲ ਜਾਧਵ ਤੇ ਗਣੇਸ਼ ਮਣੀਰਤਨਮ ਤਿਰੂਮੁਰੂ ਦੀ ਪੁਰਸ਼ ਟੀਮ ਨੇ ਕੀਤਾ। ਇਸੇ ਦੌਰਾਨ ਚਿਕਿਤਾ ਤੇ ਸਾਹਿਲ ਨੇ ਮਿਕਸਡ ਟੀਮ ਵਿੱਚ ਸੋਨ ਤਗ਼ਮਾ ਜਿੱਤਿਆ।
ਪੁਰਸ਼ ਟੀਮ ਦਾ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਸਾਹਿਲ ਨੇ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਉਤੇ ਕਿਹਾ, ‘‘ਟੀਮ ਮੁਕਾਬਲਿਆਂ ਵਿੱਚ ਖੇਡਦੇ ਸਮੇਂ ਸਾਨੂੰ ਪੂਰਾ ਭਰੋਸਾ ਸੀ। ਅਸੀਂ ਕਿਸੇ ਵੀ ਹਾਲਾਤ ਵਿੱਚ ਆਪਣਾ ਸਰਵੋਤਮ ਨਿਸ਼ਾਨਾ ਲਾਵਾਂਗੇ।’’ ਜਯੋਤੀ, ਚਿਕਿਤਾ ਤੇ ਪ੍ਰਿਥਿਕਾ ਦੀ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਫਾਈਨਲ ਵਿੱਚ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦਿਆਂ ਚੀਨ ਨੂੰ ਹਰਾਇਆ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/sports/indias-golden-hat-trick-in-compound-archery/
Asian Games: ਕੋਰੀਆ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਫਾਈਨਲ ਵਿੱਚ; ਨਜ਼ਰਾਂ 44 ਸਾਲ ਬਾਅਦ ਸੋਨੇ ਦੇ ਤਗਮੇ ‘ਤੇ
ਫਾਈਨਲ ਵਿੱਚ ਚੀਨ ਨਾਲ ਹੋਵੇਗਾ ਮੁਕਾਬਲਾ
ਕਾਕਾਮਿਗਹਾਰਾ : ਭਾਰਤੀ ਮਹਿਲਾ ਹਾਕੀ ਟੀਮ ਏਸ਼ਿਆਈ ਖੇਡਾਂ ਵਿੱਚ 44 ਸਾਲ ਬਾਅਦ ਸੋਨੇ ਦਾ ਤਗਮਾ ਜਿੱਤਣ ਦੇ ਨੇੜੇ ਪਹੁੰਚ ਗਈ ਹੈ। ਭਾਰਤ ਨੇ ਬੁੱਧਵਾਰ ਨੂੰ ਦੱਖਣੀ ਕੋਰੀਆ ਨੂੰ 2-0 ਨਾਲ ਹਰਾ ਕੇ ਅੱਠ ਸਾਲ ਬਾਅਦ ਫਾਈਨਲ ਵਿੱਚ ਜਗ੍ਹਾ ਬਣਾਈ ਹੈ।
ਭਾਰਤ ਲਈ ਇਸ਼ਿਕਾ ਨੇ 44ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਗੋਲ ਕੀਤਾ ਜਦਕਿ ਚਾਰ ਮਿੰਟ ਬਾਅਦ ਕਪਤਾਨ ਸਲੀਮਾ ਟੇਟੇ ਨੇ ਗੋਲ ਦਾਗਿਆ।
ਗਰੁੱਪ ਗੇੜ ਵਿੱਚ ਸਾਰੇ ਮੈਚ ਜਿੱਤ ਕੇ ਅਜੇਤੂ ਰਹੀ ਭਾਰਤੀ ਟੀਮ ਨੂੰ ਪਿਛਲੀ ਵਾਰ ਦੀ ਚਾਂਦੀ ਦਾ ਤਗਮਾ ਜੇਤੂ ਕੋਰੀਆ ਦੀਆਂ ਖਿਡਾਰਣਾਂ ਨੇ ਬੰਨ੍ਹ ਕੇ ਰੱਖਿਆ ਅਤੇ ਮੈਚ ਵਿੱਚ ਬਾਰਾਂ ਪੈਨਲਟੀ ਕਾਰਨਰਾਂ ਵਿੱਚੋਂ ਸਿਰਫ਼ ਇੱਕ ‘ਤੇ ਗੋਲ ਹੋ ਸਕਿਆ। ਭਾਰਤ ਨੇ ਪਹਿਲੇ ਦੋ ਕੁਆਰਟਰਾਂ ਵਿੱਚ ਅੱਠ ਪੈਨਲਟੀ ਕਾਰਨਰ ਬਣਾਏ ਪਰ ਗੋਲ ਨਹੀਂ ਹੋ ਸਕਿਆ।
ਦੂਜੇ ਕੁਆਰਟਰ ਵਿੱਚ ਭਾਰਤ ਨੂੰ ਤਿੰਨ ਹੋਰ ਪੈਨਲਟੀ ਕਾਰਨਰ ਮਿਲੇ ਪਰ ਗੋਲ ਨਹੀਂ ਹੋ ਸਕਿਆ। ਦੂਜੇ ਹਾਫ ਵਿੱਚ ਵੀ ਭਾਰਤ ਨੇ ਲਗਾਤਾਰ ਹਮਲੇ ਬੋਲੇ ਜਦਕਿ ਕੋਰੀਆ ਦਾ ਡਿਫੈਂਸ ਮਜ਼ਬੂਤ ਰਿਹਾ।
ਭਾਰਤ ਦਾ ਪਹਿਲਾ ਗੋਲ 44ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਸ਼ਾਨਦਾਰ ਵੇਰੀਏਸ਼ਨ ਰਾਹੀਂ ਦੀਪਿਕਾ ਨੇ ਕੀਤਾ। ਦੀਪਿਕਾ ਨੇ ਪੈਨਲਟੀ ਕਾਰਨਰ ‘ਤੇ ਸਿੱਧੀ ਫਲਿੱਕ ਨਾ ਲਗਾਉਂਦੇ ਹੋਏ ਗੇਂਦ ਇੰਜੈਕਟਰ ਇਸ਼ਿਕਾ ਨੂੰ ਸੌਂਪੀ ਜਿਸ ਨੇ ਡਿਫਲੈਕਸ਼ਨ ‘ਤੇ ਸਕੋਰ ਕਰਕੇ ਕੋਰੀਆਈ ਡਿਫੈਂਸ ਨੂੰ ਹੈਰਾਨ ਕਰ ਦਿੱਤਾ।
ਚਾਰ ਮਿੰਟ ਬਾਅਦ ਸੱਜੇ ਪਾਸਿਓਂ ਇਕੱਲਿਆਂ ਗੇਂਦ ਲੈ ਕੇ ਕੋਰੀਆਈ ਸਰਕਲ ਵਿੱਚ ਪਹੁੰਚੀ ਕਪਤਾਨ ਸਲੀਮਾ ਨੇ ਬਿਹਤਰੀਨ ਫੀਲਡ ਗੋਲ ਦਾਗਿਆ। ਭਾਰਤ ਨੂੰ 57ਵੇਂ ਮਿੰਟ ਵਿੱਚ ਮਿਲਿਆ ਪੈਨਲਟੀ ਕਾਰਨਰ ਵੀ ਬੇਕਾਰ ਗਿਆ ਜਿਸ ‘ਤੇ ਦੀਪਿਕਾ ਗੋਲ ਨਹੀਂ ਕਰ ਸਕੀ। ਮੈਚ ਦੇ ਆਖਰੀ ਪਲਾਂ ਵਿੱਚ ਕੋਰੀਆ ਨੂੰ ਲਗਾਤਾਰ ਚਾਰ ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਡਿਫੈਂਸ ਚੱਟਾਨ ਵਾਂਗ ਅਡਿੱਗ ਰਿਹਾ।
ਜ਼ਿਕਰਯੋਗ ਹੈ ਕਿ ਏਸ਼ਿਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਸਿਰਫ਼ ਇੱਕ ਵਾਰ ਦਿੱਲੀ ਵਿੱਚ 1982 ‘ਚ ਸੋਨੇ ਦਾ ਤਗਮਾ ਜਿੱਤਿਆ ਸੀ, ਉਦੋਂ ਪਹਿਲੀ ਵਾਰ ਮਹਿਲਾ ਹਾਕੀ ਨੂੰ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਪਿਛਲੀ ਵਾਰ ਭਾਰਤ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ 2018 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਭਾਰਤ ਦਾ ਸਾਹਮਣਾ ਹੁਣ ਮੌਜੂਦਾ ਚੈਂਪੀਅਨ ਚੀਨ ਨਾਲ ਹੋਵੇਗਾ।
ਪੰਜਾਬੀ ਟ੍ਰਿਬਯੂਨ