India Women Hockey Gold: ਏਸ਼ਿਆਈ ਖੇਡਾਂ ’ਚ 44 ਸਾਲ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਸੋਨ ਤਗਮਾ
ਫਾਈਨਲ ’ਚ ਚੀਨ ਨੂੰ 1-0 ਨਾਲ ਹਰਾਇਆ; ਇਸ ਤੋਂ ਪਹਿਲਾਂ 1982 ਵਿੱਚ ਜਿੱਤਿਆ ਸੀ ਗੋਲਡ ਮੈਡਲ; ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਵੀ ਕੁਆਲੀਫਾਈ ਕੀਤਾ
03 ਅਕਤੂਬਰ, 2026 – India Women Hockey Gold: ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ 44 ਸਾਲ ਬਾਅਦ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਸ਼ੁੱਕਰਵਾਰ ਨੂੰ ਫਾਈਨਲ ਮੁਕਾਬਲੇ ਵਿੱਚ ਚੀਨ ਨੂੰ 1-0 ਨਾਲ ਹਰਾਇਆ। ਭਾਰਤ ਲਈ ਇਕਲੌਤਾ ਗੋਲ ਲਾਲਰੇਮਸਿਆਮੀ ਨੇ ਕੀਤਾ। ਇਸ ਜਿੱਤ ਨਾਲ ਭਾਰਤ ਨੇ ਮਹਿਲਾ ਹਾਕੀ ਵਿੱਚ ਲੰਮੇ ਸਮੇਂ ਬਾਅਦ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਆਪਣੇ ਨਾਂ ਕੀਤਾ।
ਇਸ ਦੌਰਾਨ ਭਾਰਤੀ ਟੀਮ ਨੇ ਰੱਖਿਆਤਮਕ ਪਹੁੰਚ ’ਤੇ ਜ਼ੋਰ ਦਿੱਤਾ ਅਤੇ ਚੀਨ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਭਾਰਤ ਦੀ ਗੋਲਕੀਪਰ ਸਵਿਤਾ ਪੂਨੀਆ ਨੇ ਵੀ ਅਹਿਮ ਭੂਮਿਕਾ ਨਿਭਾਈ। ਪਹਿਲੇ ਅੱਧ ਵਿੱਚ ਚੀਨ ਨੂੰ ਪੈਨਲਟੀ ਸਟਰੋਕ ਮਿਲਿਆ ਪਰ ਸਵਿਤਾ ਨੇ ਸ਼ਾਨਦਾਰ ਬਚਾਅ ਕਰਦਿਆਂ ਗੋਲ ਰੋਕ ਦਿੱਤਾ। ਇਸ ਕਾਰਨ ਭਾਰਤ ਦੀ 1-0 ਦੀ ਲੀਡ ਕਾਇਮ ਰਹੀ।
ਭਾਰਤ ਨੇ 13ਵੇਂ ਦਿਨ ਛੇ ਸੋਨ ਤਗਮੇ ਜਿੱਤੇ
ਭਾਰਤ ਲਈ ਏਸ਼ਿਆਈ ਖੇਡਾਂ ਦਾ 13ਵਾਂ ਦਿਨ ਬੇਹੱਦ ਮਹੱਤਵਪੂਰਨ ਰਿਹਾ। ਦਿਨ ਦੀ ਸ਼ੁਰੂਆਤ ਮਹਿਲਾ ਤੀਰਅੰਦਾਜ਼ੀ ਟੀਮ ਦੇ ਰਿਕਰਵ ਮੁਕਾਬਲੇ ਵਿੱਚ ਸੋਨ ਤਗਮੇ ਨਾਲ ਹੋਈ। ਇਸ ਤੋਂ ਬਾਅਦ ਪਰਵੀਨ ਹੁੱਡਾ ਨੇ ਮਹਿਲਾਵਾਂ ਦੇ 65 ਕਿਲੋਗ੍ਰਾਮ ਮੁੱਕੇਬਾਜ਼ੀ ਵਰਗ ਵਿੱਚ ਸੋਨ ਤਗਮਾ ਜਿੱਤਿਆ।
ਲਵਲੀਨਾ ਬੋਰਗੋਹੇਨ ਨੇ ਮਹਿਲਾਵਾਂ ਦੇ 75 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨ ਤਗਮਾ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਅੰਕੁਸ਼ ਪੰਘਾਲ ਨੇ ਪੁਰਸ਼ਾਂ ਦੇ 80 ਕਿਲੋਗ੍ਰਾਮ ਮੁੱਕੇਬਾਜ਼ੀ ਵਰਗ ਵਿੱਚ ਸੋਨ ਤਗਮਾ ਜਿੱਤਿਆ। ਉਸ ਤੋਂ ਠੀਕ ਪਹਿਲਾਂ ਸੁਜੀਤ ਕਾਲਕਲ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਵਰਗ ਵਿੱਚ ਸੋਨ ਤਗਮਾ ਹਾਸਲ ਕੀਤਾ ਸੀ।
ਮਹਿਲਾ ਹਾਕੀ ਟੀਮ ਦਾ ਸੋਨ ਤਗਮਾ ਇਸ ਦਿਨ ਭਾਰਤ ਦਾ ਛੇਵਾਂ ਸੋਨ ਤਗਮਾ ਰਿਹਾ। ਇਸ ਤਰ੍ਹਾਂ ਇੱਕੋ ਦਿਨ ਭਾਰਤ ਨੇ ਛੇ ਸੋਨ ਤਗਮੇ ਜਿੱਤ ਕੇ ਆਪਣੀ ਤਗਮਾ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ।
1982 ਤੋਂ ਬਾਅਦ ਪਹਿਲੀ ਵਾਰ ਸੋਨ, ਲਾਸ ਏਂਜਲਸ ਓਲੰਪਿਕ ਲਈ ਵੀ ਟਿਕਟ
ਭਾਰਤੀ ਮਹਿਲਾ ਹਾਕੀ ਟੀਮ ਨੇ ਇਸ ਤੋਂ ਪਹਿਲਾਂ 1982 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਉਸ ਵੇਲੇ ਭਾਰਤ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ। ਹੁਣ 44 ਸਾਲ ਬਾਅਦ ਟੀਮ ਨੇ ਮੁੜ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਜਿੱਤਿਆ ਹੈ।
ਇਸ ਜਿੱਤ ਦਾ ਇੱਕ ਹੋਰ ਮਹੱਤਵ ਹੈ। ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ। ਮਹਿਲਾ ਹਾਕੀ ਦੇ ਸੋਨ ਤਗਮੇ ਨਾਲ ਭਾਰਤ ਦੇ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਿਆਂ ਦੀ ਗਿਣਤੀ 16 ਹੋ ਗਈ ਹੈ। ਭਾਰਤ ਤਗਮਾ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਹੈ। ਭਾਰਤੀ ਟੀਮ ਦੀ ਇਸ ਜਿੱਤ ਨਾਲ ਖਿਡਾਰੀਆਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ।
India Asian Games Gold: ਏਸ਼ਿਆਈ ਖੇਡਾਂ ’ਚ ਭਾਰਤ ਨੇ ਇਕ ਮਿੰਟ ਵਿਚ ਦੋ ਸੋਨ ਤਗਮੇ ਜਿੱਤੇ
Asian Games 2026: ਤੀਰਅੰਦਾਜ਼ੀ ਰਿਕਵਰ ਵਿੱਚ ਭਾਰਤ ਨੇ ਜਿੱਤਿਆ ਇਤਿਹਾਸਕ ਸੋਨ ਤਗ਼ਮਾ
ਕਿਸ਼ੋਰ ਕੁਮਕੁਮ ਮੋਹਡ ਨੇ ਸ਼ਨਿਚਰਵਾਰ ਨੂੰ ਇੱਥੇ ਦੱਖਣੀ ਕੋਰੀਆ ਦੀ ਓਹ ਯੇਜਿਨ ਨੂੰ ਸ਼ੂਟ-ਆਊਟ ਵਿੱਚ ਹਰਾ ਕੇ ਏਸ਼ੀਅਨ ਗੇਮਜ਼ ਵਿੱਚ ਮਹਿਲਾਵਾਂ ਦੇ ਵਿਅਕਤੀਗਤ ਰਿਕਵਰ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਇਸ ਜਿੱਤ ਦੇ ਨਾਲ ਕੁਮਕੁਮ ਵਿਅਕਤੀਗਤ ਰਿਕਵਰ ਮੁਕਾਬਲੇ..
ਨਾਗੋਆ : ਕਿਸ਼ੋਰ ਕੁਮਕੁਮ ਮੋਹਡ ਨੇ ਸ਼ਨਿਚਰਵਾਰ ਨੂੰ ਇੱਥੇ ਦੱਖਣੀ ਕੋਰੀਆ ਦੀ ਓਹ ਯੇਜਿਨ ਨੂੰ ਸ਼ੂਟ-ਆਊਟ ਵਿੱਚ ਹਰਾ ਕੇ ਏਸ਼ੀਅਨ ਗੇਮਜ਼ ਵਿੱਚ ਮਹਿਲਾਵਾਂ ਦੇ ਵਿਅਕਤੀਗਤ ਰਿਕਵਰ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ।
ਇਸ ਜਿੱਤ ਦੇ ਨਾਲ ਕੁਮਕੁਮ ਵਿਅਕਤੀਗਤ ਰਿਕਵਰ ਮੁਕਾਬਲੇ ਵਿੱਚ ਏਸ਼ੀਅਨ ਗੇਮਜ਼ ਦਾ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
ਸਕੋਰ 5-5 ਨਾਲ ਬਰਾਬਰ ਹੋਣ ਤੋਂ ਬਾਅਦ ਕੁਮਕੁਮ ਨੇ ਸ਼ੂਟ ਆਊਟ ਵਿੱਚ 10 ਅੰਕ ਪ੍ਰਾਪਤ ਕੀਤੇ, ਜਦੋਂ ਕਿ ਓਹ ਨੇ ਭਾਰਤੀ 8 ਅੰਕ ਪ੍ਰਾਪਤ ਕੀਤੇ।
ਕੁਮਕੁਮ ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਭਾਰਤ ਲਈ ਓਲੰਪਿਕ ਕੋਟਾ ਸਥਾਨ ਵੀ ਸੁਰੱਖਿਅਤ ਕਰ ਲਿਆ ਸੀ, ਜਿਸ ਵਿੱਚ ਚੀਨ ਦੀ ਜਿੰਗਯੀ ਝੂ ਨੂੰ 6-2 ਨਾਲ ਹਰਾਇਆ ਸੀ। ਕੁਮਕੁਮ ਨੇ 2028 ਦੇ ਲਾਸ ਏਂਜਲਸ ਓਲੰਪਿਕ ਲਈ ਉਪਲਬਧ ਦੋ ਕੋਟਾ ਸਥਾਨਾਂ ਵਿੱਚੋਂ ਇੱਕ ਹਾਸਲ ਕੀਤਾ। ਨਿਯਮਾਂ ਅਨੁਸਾਰ, ਕੋਟਾ ਦੇਸ਼ ਨਾਲ ਸਬੰਧਤ ਹੈ।
ਕੁਮਕੁਮ ਨੇ ਮਹਿਲਾਵਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਰਿਕਵਰ ਤੀਰਅੰਦਾਜ਼ ਬਣਨ ਲਈ ਝੂ ਨੂੰ 28-27, 30-30, 29-29, 29-28 ਨਾਲ ਹਰਾਇਆ, ਜਿਸ ਨਾਲ ਉਸ ਨੇ ਆਪਣੇ ਲਈ ਘੱਟੋ-ਘੱਟ ਚਾਂਦੀ ਦਾ ਤਗ਼ਮਾ ਪੱਕਾ ਕਰ ਲਿਆ।
ਕੁਮਕੁਮ ਨੇ 9, 10 ਅਤੇ 9 ਦੇ ਸਕੋਰ ਨਾਲ ਪਹਿਲਾ ਸੈੱਟ ਜਿੱਤਿਆ।
ਦੂਜੇ ਸੈੱਟ ਵਿੱਚ, ਦੋਵਾਂ ਤੀਰਅੰਦਾਜ਼ਾਂ ਨੇ ਅੰਕ ਸਾਂਝੇ ਕਰਨ ਲਈ ਤਿੰਨ 10 ਅੰਕ ਪ੍ਰਾਪਤ ਕੀਤੇ। ਤੀਜਾ ਸੈੱਟ ਵੀ ਬਰਾਬਰ ਰਿਹਾ, ਜਿਸ ਨਾਲ ਕੁਮਕੁਮ ਕੋਲ 4-2 ਦੀ ਬੜ੍ਹਤ ਰਹੀ।
ਇਸ ਤੋਂ ਬਾਅਦ ਕੁਮਕੁਮ ਨੇ ਜਿੱਤ ਨੂੰ ਪੱਕਾ ਕਰਨ ਲਈ ਆਖਰੀ ਸੈੱਟ ਵਿੱਚ ਝੂ ਨੂੰ ਇੱਕ ਅੰਕ ਨਾਲ ਹਰਾ ਦਿੱਤਾ। ਦਿਨ ਦੀ ਸ਼ੁਰੂਆਤ ਵਿੱਚ, ਕੁਮਕੁਮ ਨੇ ਕੁਆਰਟਰ ਫਾਈਨਲ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਕਾਂਗ ਚੇਯੁੰਗ ਨੂੰ 6-4 ਨਾਲ ਹਰਾਇਆ।
ਕੁਮਕੁਮ ਨੇ ਸ਼ੁੱਕਰਵਾਰ ਨੂੰ ਧੀਰਜ ਬੋਮਮਾਦੇਵਰਾ ਨਾਲ ਮਿਕਸਡ ਪੇਅਰ ਚਾਂਦੀ ਦਾ ਤਗ਼ਮਾ ਜਿੱਤਣ ਤੋਂ ਪਹਿਲਾਂ ਅੰਕਿਤਾ ਭਗਤ ਅਤੇ ਕੀਰਤੀ ਸ਼ਰਮਾ ਨਾਲ ਮਹਿਲਾ ਟੀਮ ਰਿਕਵਰ ਸੋਨ ਤਗ਼ਮਾ ਜਿੱਤਿਆ ਸੀ।
Boxing: ਲਵਲੀਨਾ, ਪਰਵੀਨ, ਅੰਕੁਸ਼ ਨੇ ਸੋਨ ਤਗ਼ਮੇ ਜਿੱਤੇ
ਪ੍ਰਿਆ ਘਣਗਸ, ਕਪਿਲ ਪੋਖਰੀਆ ਅਤੇ ਨਰੇਂਦਰ ਬਰਵਾਲ ਨੇ ਕਾਂਸੀ ਦੇ ਤਗ਼ਮਿਆਂ ਨਾਲ ਖ਼ਤਮ ਕੀਤੀ ਚੁਣੌਤੀ
ਨਿਸ਼ਿਓ (ਜਾਪਾਨ) : ਭਾਰਤੀ ਮੁੱਕੇਬਾਜ਼ਾਂ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੌਰਾਨ ਆਪੋ-ਆਪਣੇ ਫਾਈਨਲ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਸੋਨ ਤਗ਼ਮਿਆਂ ਦੀ ਹੈਟ੍ਰਿਕ ਮਾਰੀ। ਲਵਲੀਨਾ ਬੋਰਗੋਹੇਨ (75 ਕਿਲੋ), ਪਰਵੀਨ ਹੁੱਡਾ (65 ਕਿਲੋ) ਅਤੇ ਅੰਕੁਸ਼ ਪੰਘਾਲ (80 ਕਿਲੋ) ਨੇ ਵੱਖੋ-ਵੱਖਰੇ ਪਰ ਸ਼ਾਨਦਾਰ ਮੁਕਾਬਲੇ ਜਿੱਤੇ। ਲਵਲੀਨਾ ਅਤੇ ਪਰਵੀਨ ਨੇ 12 ਸਾਲਾਂ ਦਾ ਲੰਮਾ ਇੰਤਜ਼ਾਰ ਖ਼ਤਮ ਕਰਦਿਆਂ ਮਹਾਨ ਮੁੱਕੇਬਾਜ਼ ਐੱਮ ਸੀ ਮੈਰੀਕੌਮ ਦੇ ਨਾਲ ਉਨ੍ਹਾਂ ਭਾਰਤੀ ਮਹਿਲਾ ਮੁੱਕੇਬਾਜ਼ਾਂ ਦੇ ਖ਼ਾਸ ਗਰੁੱਪ ਵਿੱਚ ਆਪਣਾ ਨਾਂ ਸ਼ਾਮਲ ਕਰ ਲਿਆ ਹੈ, ਜਿਨ੍ਹਾਂ ਨੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਮਨੀਪੁਰ ਦੀ ਮੈਰੀਕੌਮ ਨੇ 2014 ਵਿੱਚ ਇੰਚੀਓਨ ਖੇਡਾਂ ਦੌਰਾਨ ਫਲਾਈਵੇਟ (51 ਕਿਲੋ) ਦਾ ਖ਼ਿਤਾਬ ਜਿੱਤਿਆ ਸੀ।
ਇਸ ਤਰ੍ਹਾਂ ਭਾਰਤ ਮੁੱਕੇਬਾਜ਼ੀ ਤਗ਼ਮਾ ਸੂਚੀ ਵਿੱਚ ਸਿਖਰ ਉੱਤੇ ਰਿਹਾ ਅਤੇ ਕੁੱਲ ਛੇ ਤਗ਼ਮਿਆਂ (ਜਿਨ੍ਹਾਂ ਵਿੱਚ ਤਿੰਨ ਸੋਨ ਤਗ਼ਮੇ ਸ਼ਾਮਲ ਹਨ) ਨਾਲ ਆਪਣੀ ਚੁਣੌਤੀ ਖ਼ਤਮ ਕੀਤੀ। ਸੋਨ ਤਗ਼ਮਿਆਂ ਦੇ ਮਾਮਲੇ ਵਿੱਚ ਇਹ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਸੋਨ ਤਗ਼ਮਿਆਂ ਤੋਂ ਇਲਾਵਾ ਪ੍ਰਿਆ ਘਣਗਸ (60 ਕਿਲੋ), ਕਪਿਲ ਪੋਖਰੀਆ (90 ਕਿਲੋ) ਅਤੇ ਨਰੇਂਦਰ ਬਰਵਾਲ (+90 ਕਿਲੋ) ਨੇ ਕਾਂਸੀ ਦੇ ਤਗ਼ਮੇ ਜਿੱਤੇ। ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਕੁੱਲ ਤਗ਼ਮਾ ਹਾਸਲ ਕਰਨ ਦਾ ਸਿਲਸਿਲਾ 2010 ਦੇ ਗੁਆਂਗਜ਼ੂ ਸੰਸਕਰਨ ਵਿੱਚ ਰਿਹਾ ਸੀ, ਜਿੱਥੇ ਭਾਰਤੀ ਦਲ ਨੇ ਨੌਂ ਤਗ਼ਮੇ (ਦੋ ਸੋਨੇ, ਤਿੰਨ ਚਾਂਦੀ ਅਤੇ ਚਾਰ ਕਾਂਸੀ) ਜਿੱਤੇ ਸਨ। ਲਵਲੀਨਾ ਨੇ ਚੀਨ ਦੀ ਜ਼ਿਯੀ ਬਾਓ ਨੂੰ 5-0 ਨਾਲ ਹਰਾ ਕੇ ਪਿਛਲੇ ਸੰਸਕਰਨ ਵਿੱਚ ਜਿੱਤੇ ਚਾਂਦੀ ਦੇ ਤਗ਼ਮੇ ਨੂੰ ਸੋਨੇ ਵਿੱਚ ਅੱਪਗਰੇਡ ਕੀਤਾ। ਪਰਵੀਨ ਨੇ ਚੀਨੀ ਤੈਪਈ ਦੀ ਚੇਨ ਨੀਨ-ਚਿਨ ਨੂੰ 3-2 ਦੇ ਫ਼ੈਸਲੇ ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ।
ਲਵਲੀਨਾ ਨੇ ਖ਼ੁਦ ਨੂੰ ਜਨਮ ਦਿਨ ਦਾ ਤੋਹਫ਼ਾ ਦਿੱਤਾ
ਖ਼ਿਤਾਬੀ ਮੁਕਾਬਲਾ ਜਿੱਤਣ ਤੋਂ ਬਾਅਦ ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਕਿਹਾ, ‘‘ਅੱਜ ਮਰਾ ਜਨਮ ਦਿਨ ਹੈ। ਇਹ ਬਹੁਤ ਹੀ ਖ਼ਾਸ ਜਨਮ ਦਿਨ ਹੈ। ਮੈਂ ਸੋਚਿਆ ਸੀ ਕਿ ਮੈਨੂੰ ਖ਼ੁਦ ਨੂੰ ਆਪਣੇ ਜਨਮ ਦਿਨ ’ਤੇ ਸੋਨ ਤਗ਼ਮੇ ਦਾ ਤੋਹਫ਼ਾ ਦੇਣਾ ਚਾਹੀਦਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਮੈਂ ਆਪਣੇ ਲਈ ਕੋਈ ਤੋਹਫ਼ਾ ਲਿਆਂਦਾ ਹੈ। ਮੈਂ ਆਪਣੀ ਪੂਰੀ ਜਾਨ ਲਗਾ ਦਿੱਤੀ। ਮੈਂ ਇੱਕ ਸਕਿੰਟ ਲਈ ਵੀ ਨਹੀਂ ਸੋਚਿਆ ਕਿ ਮੈਂ ਹਾਰ ਜਾਵਾਂਗੀ।’’
Archery: ਮਹਿਲਾ Recurve Team ਨੇ Historic Gold ਤਗ਼ਮਾ ਫੁੰਡਿਆ
ਪੁਰਸ਼ ਅਤੇ ਮਿਕਸਡ ਜੋੜੀਆਂ ਨੇ ਚਾਂਦੀ ਦੇ ਤਗ਼ਮਿਆਂ ’ਤੇ ਤੀਰ ਚਲਾਏ
ਨਾਗੋਆ : ਏਸ਼ਿਆਈ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਭਾਰਤ ਲਈ ਅੱਜ ਬਹੁਤ ਹੀ ਸ਼ਾਨਦਾਰ ਦਿਨ ਰਿਹਾ, ਜਿੱਥੇ ਮਹਿਲਾ ਰੀਕਰਵ ਟੀਮ ਨੇ 10 ਵਾਰ ਦੀ ਓਲੰਪੀਅਨ ਚੈਂਪੀਅਨ ਦੱਖਣੀ ਕੋਰੀਆ ਨੂੰ ਹਰਾ ਕੇ ਇਤਿਹਾਸਕ ਸੋਨ ਤਗ਼ਮਾ ਆਪਣੇ ਨਾਂ ਕੀਤਾ। ਇਸ ਤੋਂ ਇਲਾਵਾ ਪੁਰਸ਼ ਰੀਕਰਵ ਅਤੇ ਮਿਕਸਡ ਰੀਕਰਵ ਟੀਮਾਂ ਨੇ ਵੀ ਚਾਂਦੀ ਦੇ ਤਗ਼ਮੇ ਜਿੱਤੇ।
ਰੀਕਰਵ ਵਰਗ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਕੰਪਾਊਂਡ ਤੀਰਅੰਦਾਜ਼ਾਂ ਵੱਲੋਂ ਸਾਰੇ ਟੀਮ ਮੁਕਾਬਲਿਆਂ ਵਿੱਚ ਸੋਨੇ ਦੀ ਕਲੀਨ ਸਵੀਪ (ਸਾਰੇ ਸੋਨੇ ਜਿੱਤਣ) ਕਰਨ ਤੋਂ ਬਾਅਦ ਆਇਆ ਹੈ। ਭਾਰਤ ਨੇ ਇੱਥੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਹੁਣ ਤੱਕ ਕੁੱਲ ਸੱਤ ਤਗ਼ਮੇ ਜਿੱਤ ਲਏ ਹਨ, ਜਿਨ੍ਹਾਂ ਵਿੱਚ ਚਾਰ ਸੋਨੇ, ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਸ਼ਾਮਲ ਹੈ।
ਭਾਰਤੀ ਦਲ ਲਈ ਦਿਨ ਦਾ ਪਹਿਲਾ ਤਗ਼ਮਾ ਮਹਿਲਾ ਰੀਕਰਵ ਤਿੱਕੜੀ (ਅੰਕਿਤਾ ਭਾਕਤ, ਕੀਰਤੀ ਸ਼ਰਮਾ ਅਤੇ 17 ਸਾਲਾ ਕੁਮਕੁਮ ਮੋਹਦ) ਨੇ ਜਿੱਤਿਆ। ਉਨ੍ਹਾਂ ਮੌਜੂਦਾ ਚੈਂਪੀਅਨਾਂ ਨੂੰ 5-3 (54-54, 56-56, 55-51, 54-54) ਨਾਲ ਹਰਾ ਕੇ ਯਾਦਗਾਰ ਜਿੱਤ ਦਰਜ ਕੀਤੀ। ਉਪਰੰਤ ਕੁਮਕੁਮ ਨੇ ਧੀਰਜ ਬੋਮਾਦੇਵਰਾ ਨਾਲ ਮਿਲ ਕੇ ਮਿਕਸਡ ਰੀਕਰਵ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਪੁਰਸ਼ ਰੀਕਰਵ ਜੋੜੀ (ਬੋਮਾਦੇਵਰਾ, ਸੰਜੈ ਭੋਗੇ ਅਤੇ ਨੀਰਜ ਚੌਹਾਨ) ਨੂੰ ਕੋਰੀਆ ਤੋਂ 1-5 ਨਾਲ ਹਾਰ ਮਿਲੀ ਅਤੇ ਉਹ ਚਾਂਦੀ ਦਾ ਤਗ਼ਮਾ ਜਿੱਤ ਸਕੀ।
Advertisement
ਮਹਿਲਾ ਰੀਕਰਵ ਟੀਮ ਨੇ ਸੋਨੇ ਦਾ ਸੋਕਾ ਖ਼ਤਮ ਕੀਤਾ
ਮਹਿਲਾ ਟੀਮ ਦੀ ਇਸ ਜਿੱਤ ਨੇ ਭਾਰਤੀ ਰੀਕਰਵ ਟੀਮ ਦੇ ਵਧਦੇ ਗਰਾਫ ਨੂੰ ਸਿਖਰ ’ਤੇ ਪਹੁੰਚਾ ਦਿੱਤਾ, ਜਿਸ ਨੇ ਮਈ ਵਿੱਚ ਸ਼ੰਘਾਈ ਵਿੱਚ ਆਲਮੀ ਕੱਪ ਸੋਨ ਤਗ਼ਮੇ ਲਈ ਪੰਜ ਸਾਲਾਂ ਦਾ ਇੰਤਜ਼ਾਰ ਖ਼ਤਮ ਕੀਤਾ ਸੀ ਅਤੇ ਖ਼ਿਤਾਬ ਦੇ ਰਾਹ ਵਿੱਚ ਸੈਮੀ ਫਾਈਨਲ ’ਚ ਕੋਰੀਆ ਨੂੰ ਹਰਾਇਆ ਸੀ। ਇੱਥੇ ਮੁਕਾਬਲਾ ਕਰਨ ਵਾਲੀ ਟੀਮ ਲਗਪਗ ਉਹੀ ਪੁਰਾਣੀ ਜੋੜੀ ਸੀ, ਬੱਸ ਕੀਰਤੀ ਨੇ ਦੁਨੀਆ ਦੀ ਸਾਬਕਾ ਨੰਬਰ ਇੱਕ ਦੀਪਿਕਾ ਕੁਮਾਰੀ ਦੀ ਜਗ੍ਹਾ ਲਈ ਸੀ, ਜੋ ਚੋਣ ਟਰਾਇਲਾਂ ਰਾਹੀਂ ਏਸ਼ਿਆਈ ਖੇਡਾਂ ਵਾਸਤੇ ਕੁਆਲੀਫਾਈ ਕਰਨ ਵਿੱਚ ਅਸਫਲ ਰਹੀ ਸੀ।
ਪੰਜਾਬੀ ਟ੍ਰਿਬਯੂਨ