ਸਕੂਲਾਂ ’ਚ ਅਧਿਆਪਕਾਂ ਅਤੇ ਹਸਪਤਾਲਾਂ ’ਚ ਡਾਕਟਰਾਂ ਦੀ ਘਾਟ: ਸਾਂਪਲਾ/ਸਿਹਤ ਬਜਟ ਤੇ ਭਰਤੀਆਂ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ
12 ਨਵੰਬਰ, 2026 – ਚੰਡੀਗੜ੍ਹ : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਨੇ ‘ਆਪ’ ਸਰਕਾਰ ਦੀ ਸਿਹਤ ਅਤੇ ਸਿੱਖਿਆ ਕ੍ਰਾਂਤੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ 60 ਫ਼ੀਸਦ ਪ੍ਰਿੰਸੀਪਲ ਅਤੇ 35,000 ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਹਨ। ਇਸੇ ਤਰ੍ਹਾਂ ਦਿਹਾਤੀ ਖੇਤਰ ਨਾਲ ਸਬੰਧਤ 84 ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਮਾਹਿਰ ਡਾਕਟਰਾਂ ਦੀ ਵਾਧੂ ਘਾਟ ਹੈ। ਹੈਥਲ ਸੈਂਟਰਾਂ ਦੀਆਂ 268 ਅਸਾਮੀਆਂ ਵਿੱਚੋਂ 84 ਫ਼ੀਸਦ 224 ਅਸਾਮੀਆਂ ਖਾਲੀ ਹਨ, ਜਦੋਂ ਕਿ 79 ਸ਼ਹਿਰੀ ਕਮਿਊਨਿਟੀ ਹੈਲਥ ਸੈਂਟਰਾਂ ਵਿੱਚੋਂ ਸਿਰਫ਼ 3 ਕੇਂਦਰ ਪੂਰੇ ਹਨ।
ਇਨ੍ਹਾਂ ਸੈਂਟਰਾਂ ਵਿੱਚ 346 ਵਿੱਚੋਂ 225 ਅਸਾਮੀਆਂ ਖਾਲੀ ਹਨ। ਸਬ-ਡਿਵੀਜ਼ਨਲ ਹਸਪਤਾਲਾਂ ਵਿੱਚ 575 ਵਿੱਚੋਂ 235 ਡਾਕਟਰ ਅਤੇ 661 ਵਿੱਚੋਂ 390 ਮਾਹਿਰ ਹੀ ਤਾਇਨਾਤ ਹਨ, ਜਦਕਿ ਜ਼ਿਲ੍ਹਾ ਹਸਪਤਾਲਾਂ ਵਿੱਚ 570 ਵਿੱਚੋਂ 328 ਡਾਕਟਰ ਅਤੇ 713 ਵਿੱਚੋਂ 533 ਮਾਹਿਰ ਕੰਮ ਕਰ ਰਹੇ ਹਨ। ‘ਆਪ’ ਨੇ ਮੁਹੱਲਾ ਕਲੀਨਿਕਾਂ ਦੇ ਨਾਮ ’ਤੇ ਪੰਜਾਬ ਦੇ ਪੂਰੇ ਸਿਹਤ ਢਾਂਚੇ ਦਾ ਭੱਠਾ ਬਿਠਾ ਦਿੱਤਾ ਹੈ। ਭਾਜਪਾ ਨੇ ਮੰਗ ਕੀਤੀ ਕਿ ‘ਆਪ’ ਸਰਕਾਰ ਕਮਿਊਨਿਟੀ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਖਾਲੀ ਡਾਕਟਰਾਂ ਅਤੇ ਮਾਹਿਰਾਂ ਦੀਆਂ ਅਸਾਮੀਆਂ ਸਮਾਂਬੱਧ ਢੰਗ ਨਾਲ ਤੁਰੰਤ ਭਰੇ ਅਤੇ ਸਿਹਤ ਬਜਟ ਅਤੇ ਭਰਤੀਆਂ ਬਾਰੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ।
ਪੰਜਾਬੀ ਟ੍ਰਿਬਯੂਨ