• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਸ਼ਹੀਦਾਂ ਦੀਆਂ ਤਾਂ ਵੋਟਾਂ ਹੀ ਨਹੀਂ ਹੁੰਦੀਆਂ 

December 25, 2019 By Guest Author

Share

ਕੁਲਬੀਰ ਸਿੰਘ ਸਿੱਧੂ

ਸਾਡੇ ਕੋਲ ਕੌਮੀ ਵਿਰਾਸਤ ਵਜੋਂ ਹੈਰੀਟੇਜ, ਇਤਿਹਾਸ ਅਤੇ ਸਭਿਆਚਾਰ ਦਾ ਸਭ ਤੋਂ ਅਮੀਰ ਵਿਰਸਾ ਹੈ । ਸਾਡੇ ਮਹਾਨ ਗੁਰੂ ਸਾਹਿਬਾਨ, ਪੁਰਖਿਆਂ ਤੇ ਅਮਰ  ਸ਼ਹੀਦਾਂ ਨੇ ਮਨੁੱਖਤਾ ਦੀ ਖਾਤਰ ਨਿਰਸਵਾਰਥ ਸੇਵਾ ਤੇ ਕੁਰਬਾਨੀ ਦੀਆਂ ਵਿਲੱਖਣ ਪਰੰਪਰਾਵਾਂ ਨਿਰਧਾਰਿਤ ਕੀਤੀਆਂ ਹਨ। ਸਾਡੇ ਗੁਰੂਆਂ, ਪੀਰਾਂ,ਫਕੀਰਾਂ ਤੇ ਸੰਤਾਂ ਨੇ ਉੱਚ ਆਦਰਸ਼ਾਂ ਤੇ ਨੇਕ ਸਿਧਾਂਤਾਂ ਦੀ ਪਾਲਣਾ ਪਹਿਲਾਂ ਖ਼ੁਦ ਕੀਤੀ ਹੈ ਅਤੇ ਫਿਰ ਸਾਨੂੰ ਪ੍ਰੇਰਣਾ ਦਿਤੀ ਹੈ । ਇਸ  ਤਰ੍ਹਾਂ ਹੀ ਸਾਡੇ ਮਹਾਨ ਦੇਸ਼ ਭਗਤਾਂ ਤੇ ਸੈਨਿਕਾਂ  ਨੇ ਲੋਕਾਈ ਦੀ ਸੇਵਾ ਤੇ ਰੱਖਿਆ ਹਿਤ ਨਵੀਆ  ਮਿਸਾਲਾਂ ਕਾਇਮ ਕੀਤੀਆ  ਹਨ।।

ਪਰ ਆਪਣੇ- ਪ ਵਿੱਚ ਇਹ ਇੱਕ ਦੁਖਦਾਈ ਕਹਾਣੀ ਹੈ ਕਿ ਅਸੀਂ ਇੱਕ ਰਾਸ਼ਟਰ ਵਜੋਂ ਉਨ੍ਹਾਂ ਦੇ ਬੇਸ਼ਕੀਮਤੀ ਫਲਸਫੇ ਤੇ ਸਿਖਿਆਵਾਂ ਦਾ ਆਪਣੇ ਜੀਵਨ ਵਿੱਚ ਅਭਿਆਸ ਤੇ ਪਾਲਣ ਨਹੀਂ ਕਰ ਸਕੇ । ਸਿੱਟੇ ਵਜੋਂ ਅਸੀਂ ਆਪਣੇ ਮਹਾਨ ਪੁਰਖਿਆਂ ਦੁਆਰਾ ਦਰਸਾਏ ਗਏ “ਮਾਰਗ-ਦਰਸ਼ਨ ਤੇ ਮਹਾਨ ਗੁਣਾਂ ” ਨੂੰ ਗੁਆ ਚੁੱਕੇ ਹਾ ।

ਅਸੀਂ ਸਪੱਸ਼ਟ ਤੌਰ ‘ਤੇ ਕੌਮੀ ਸਵੈਮਾਣ ਤੇ ਸ਼ਾਨਦਾਰ ਵਿਰਾਸਤ ਪ੍ਰਤੀ ਆਪਣੀ ਭਾਵਨਾਵਾਂ  ਅਤੇ ਸੰਵੇਦਨਸ਼ੀਲਤਾ ਨੂੰ ਗੂੜ੍ਹੀ ਨੀਂਦ  ਵਿੱਚ ਪਾ ਰਖਿਆ ਹੈ । ਸਾਨੂੰ ਸਾਡੇ ਪ੍ਰਮੁੱਖ ਸੰਤ- ਪਾਹੀ ਯੋਧਿਆਂ  ਜਿਵੇਂ ਬਾਬਾ ਬੰਦਾ ਸਿੰਘ ਬਹਾਦਰ , ਬਾਬਾ ਦੀਪ ਸਿੰਘ ਜੀ , ਅਕਾਲੀ ਫੂਲਾ ਸਿੰਘ , ਜਰਨੈਲ ਹਰੀ ਸਿੰਘ ਨਲਵਾ ਤੇ ਸ੍ਰ: ਸ਼ਾਮ ਸਿੰਘ ਅਟਾਰੀਵਾਲਾ ਦੀ ਹਿੰਮਤ ਅਤੇ ਬਹਾਦਰੀ ਦੇ ਕਾਰਨਾਮੇ ਭੁੱਲ ਚੁੱਕੇ ਹਨ ।

ਸਾਡੀ ਸਮਿਆਂ  ਦੀ ਪੁਰਾਣੀ ਗੁਲਾਮੀ ਦੇ ਕਾਰਨ, ਅਸੀਂ ਝੂਠ,ਫਰੇਬ ਤੇ ਪਾਖੰਡ ਜਿਹੀ ਮਾਨਸਿਕਤਾ ਨੂੰ ਜਲਵਾਗਰ ਕਰ ਰਖਿਆ  ਹੈ ।ਸਾਡੀ ਮਨਮੁਖੀ ਤੇ ਅਗਿਆਨੀ  ਸੋਚ ਨੇ ਸਾਨੂੰ ਸਾਡੇ ਚਰਿੱਤਰ ਵਿਚਲੇ ਮੂਲ ਆਦਰਸ਼ ਤੱਤਾਂ ਤੋਂ ਵਰਗਲਾ ਕੇ ਇੱਥੋਂ ਤੱਕ ਨਿਰਾਸ਼ਾਜਨਕ ਪੱਧਰ ‘ਤੇ ਪਹੁੰਚਾ ਦਿੱਤਾ ਹੈ ਕਿ ਅਸੀਂ ਆਪਣੇ ਨੇਕ ਤੇ  ਗੁਣ-ਸੰਪੰਨ ਪੁਰਖਿਆੰ ਦੀ ਪਛਾਣ ਹੀ ਭੁੱਲ ਗਏ ਹਾਂ । ਇਸ ਪ੍ਰਥਾਇ, ਨਿਰਸੰਦੇਹ, ਅਸੀਂ ਘਰ- ਸਮਾਜ ਤੋਂ ਲੈ ਕੇ ਦੇਸ਼-ਵਿਦੇਸ਼

ਤੱਕ ਆਪਣੀ ਨਿਵੇਕਲੀ “ਪਛਾਣ” ਗੁਆ ਚੁੱਕੇ ਹਾਂ।ਅਸੀਂ ਬੇਖ਼ਬਰ ਹਾਂ ਕਿ ਖ਼ਾਸ ਕਰਕੇ ਸਾਰਾਗੜ੍ਹੀ ਤੇ

ਸੰਸਾਰ ਜੰਗਾਂ ਦੇ ਸਾਡੇ ਸੈਨਿਕ ਸ਼ਹੀਦਾਂ ਦਾ ਵਰਨਣ

ਤਾਂ ਕਿਤੇ ਬੈਲਜੀਅਮ, ਫਰਾਂਸ ਤੇ ਇੰਗਲੈਂਡ ਤੱਕ

ਹੁੰਦਾ ਹੈ। ਫਿਰ ਸਾਡੇ ਸੀਨੀਅਰ ਬਲਬੀਰ ਸਿੰਘ ਜਿਹੇ

“ਖਿਡਾਰੀਆਂ” ਤੇ ਨਾਨਕ ਨਾਮ-ਲੇਵਾ “ਸੇਵਾਦਾਰ” ਰਵੀ ਸਿੰਘ ਵਰਗਿਆਂ ਦੀਆਂ ਦੁਨੀਆਂ ਵਿੱਚ ਧੁੰਮਾਂ

ਦੇ ਬਾਵਜੂਦ ਅਸੀਂ ਇਟਲੀ-ਮਿਲਾਨ ਤੋਂ ਮੋਹਾਲੀ

ਤੱਕ “ਪੱਗ ਦੀ ਪਛਾਣ” ਵਾਸਤੇ ਕੂਕਦੇ-ਕੁਰਲਾਉਂਦੇ

ਫਿਰਦੇ ਹਾਂ ।

ਇਹ ਸਾਰਾ ਦੁਖਦਾਈ ਦ੍ਰਿਸ਼ਾਂਟ ਅੱਜ  ਪੰਜਾਬ ਦੇ ਜਨਜੀਵਨ ਤੇ ਇਤਿਹਾਸ ਵਿਚ ਨਸ਼ਰ ਹੋ ਰਿਹਾ ਹੈ। ਇਸ ਸੰਬੰਧ ਵਿਚ ਇੱਥੇ  ਜ਼ਿਕਰ ਕਰਨਾ ਬਣਦਾ ਹੈ ਕਿ ਸਾਡੇ ਇਤਿਹਾਸ ਵਿੱਚ  ਦੋ ਮਹੱਤਵਪੂਰਣ ਪਰ ਦੁਖਦਾਈ ਘਟਨਾਵਾਂ ਖਾਸ ਤੌਰ ‘ਤੇ ਦਸੰਬਰ ਮਹੀਨੇ ਦੇ ਦੂਜੇ ਪੰਦਰਵਾੜੇ ਵਿਚ ਹੋਈਆਂ ਹਨ ; ਹਾਲਾਂਕਿ ਇਹ ਇਕ ਦੂਜੇ ਤੋਂ 140 ਸਾਲ  ਦੀ ਵਿੱਥ ’ਤੇ ਹੋਈਆਂ ਸਨ । ਸਮੁੱਚੇ ਇਤਿਹਾਸ ਦੀ ਅੱਤਿ ਦੀ ਕਰੂਰਤਾ  ਨੂੰ ਦਰਸਾਉਣ ਵਾਲੀ  ਪਹਿਲੀ ਘਟਨਾ 20 ਅਤੇ 27 ਦਸੰਬਰ 1705 ਦੇ ਵਿਚਕਾਰ ਧਰਮ ਦੀ ਖ਼ਾਤਰ ਦਸਮੇਸ਼-ਪਿਤਾ ਗੁਰੂ ਗੋਬਿੰਦ ਸਿੰਘ ਦੁਆਰਾ ਕੀਤੇ ਸਰਬੰਸ-ਦਾਨ ਵਜੋਂ ਵਾਪਰੀ ਸੀ। ਜਦੋਂ ਕਿ ਪੰਜਾਬ ਦੇ ਇਤਿਹਾਸ ਵਿੱਚ ਹੀ ਦੂਜਾ ਕਰੂਪਤਾ ਦਾ ਕਾਰਾ 18 ਦਸੰਬਰ  1845 ਅਤੇ 22 ਦਸੰਬਰ ਨੂੰ 1845 ਵਿਚ ਮੁੱਦਕੀ ਤੇ ਫੇਰੂਸ਼ਹਿਰ ਵਿੱਚ ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਇਨ੍ਹਾਂ ਦੋ ਸ਼ੁਰੂਆਤੀ ਲੜਾਈਆਂ ਦੇ ਰੂਪ ਵਿੱਚ  ਹੋਇਆ ਸੀ।

ਇਸ ਲਈ ਦੇਸੀ ਮਹੀਨਿਆਂ ਮੁਤਾਬਿਕ ਪੋਹ ਜਾਂ ਦਸੰਬਰ ਦਾ ਮਹੀਨਾ ਸਾਡੀ ਚੇਤਨਾ ਵਿਚ ਸਦੀਵੀ ਕਹਿਰ ਅਤੇ ਸਾਡੇ ਇਤਿਹਾਸ ਬੇਹਦ ਦੁਖਦਾਈ ਘਟਨਾਵਾਂ ਦਾ ਪ੍ਰਤੀਕ ਹੈ । ਸਾਡੀ ਕੌਮ ਦੇ ਇਤਿਹਾਸ ਦੀ ਮਹੱਤਤਾ ਦੇ ਸੰਦਰਭ ਵਿਚ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ  22 ਦਸੰਬਰ 1705 ਵਾਲੇ ਦਿਨ ਜਦੋਂ  ਚਮਕੌਰ ਦੀ ਲੜਾਈ ਹੋਈ ਸੀ ਤਾਂ ਉਸ ਸ਼ਹੀਦੀ ਦਿਹਾੜੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 39 ਵਾਂ ਜਨਮ ਦਿਨ ਵੀ ਸੀ।

ਜ਼ਿਕਰਯੋਗ ਹੈ ਕਿ ਇਸ ਦਿਨ ਹੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਸਮੇਤ ਗੁਰੂ-ਆਰੇ  ਸਿੱਖਾਂ ਦੀਆਂ ਸ਼ਹੀਦੀਆਂ ਉਪਰੰਤ ਫੇਰ 27 ਦਸੰਬਰ ਨੂੰ  ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੇ ਗੁਰੂ-ਪਿਤਾ ਦੇ ਮਹਾਨ ਮਿਸ਼ਨ ਲਈ  ਆਪਣੀਆੰ ਜਾਨਾਂ  ਕੁਰਬਾਨ ਕੀਤੀਆੰ ਸਨ । ਸੋ ਅਜਿਹਾ ਵਿਲੱਖਣ ਜਨਮ ਦਿਵਸ ਸੰਸਾਰ ਭਰ ਦੇ ਇਤਿਹਾਸ ਵਿੱਚ ਪਹਿਲੀ ਤੇ ਆਖਰੀ ਵਾਰ ਹੀ ਆਇਆ ਹੈ ।

ਇਸ ਤਰ੍ਹਾਂ ਬਾਬਰ ਦੇ ਜ਼ੁਲਮ ਦੇ ਵਿਰੁੱਧ  ਬਾਬੇ ਨਾਨਕ ਦੀ ਕਲਮ ਦੀ ਗਾਥਾ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਦੁਆਰਾ ਸਰਬੰਸ-ਦਾਨ ਦੇ ਸਰੂਪ ਵਿੱਚ ਪੂਰੀ ਹੋਈ ।

ਸਾਨੂੰ ਸਮੇਂ ਇਸ ਬਿੰਦੂ ‘ਤੇ ਆਪਣੀ  ਆਤਮਾ ਤੇ ਜ਼ਮੀਰ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਅਤੇ  ਆਪਣੇ ਸਰਵਉੱਚ ਸ਼ਹੀਦਾਂ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਤੇ ਸੰਵੇਦਨਸ਼ੀਲਤਾ ਦਾ ਇਕਰਾਰ ਕਰਨਾ ਚਾਹੀਦਾ ਹੈ। ਸਾਡੇ ਵੱਲੋਂ ਇਹ ਇਜ਼ਹਾਰ ਹੋਰ ਵੀ ਮਹਤਵਪੂਰਣ  ਹੋ ਜਾਂਦਾ ਹੈ ਕਿ ਜਦੋਂ ਅਸੀਂ ਸਾਡੇ ਇਤਿਹਾਸ ਦੇ ਇਸ ਸਭ ਤੋਂ ਦੁਖਦਾਈ ਸਮੇਂ ਦੌਰਾਨ ਲਗਭਗ ਮੌਜ-ਮੇਲੇ ਦੇ ਮੂਡ ਵਿੱਚ ਨਜ਼ਰ ਆਉਂਦੇ ਹਾਂ ।

ਨਿਰਸੰਦੇਹ, ਕ੍ਰਿਸਮਸ ਦੇ ਜਸ਼ਨ ਵੀ ਸਮੇਂ ਦੇ ਅਨੁਸਾਰ  ਅੱਜ ਕੱਲ੍ਹ ਹੀ ਆਉਂਦੇ ਹਨ ਅਤੇ ਸੱਚਮੁੱਚ, ਯੁੱਗ-ਪੁਰਖ ਜੀਸਿਸ-ਮੱਸੀਹਯਾ ਯਾਨੀ ਮਨੁੱਖਜਾਤੀ ਦੇ ਮੁਕਤੀਦਾਤਾ ਨਾਲ ਸੰਬੰਧ ਰੱਖਦੇ ਹਨ।

ਪਰ ਯਾਦ ਰੱਖਣ ਵਾਲੀ ਗੱਲ ਇਹ  ਵੀ  ਹੈ  ਕਿ  ਤਿਉਹਾਰਾਂ ਵਾਲੀ ਮਨੋਦਸ਼ਾ ਵਿੱਚ  ਸਾਡੇ ਵੱਲੋਂ ਆਪਣੇ ਪੁਰਖਿਆਂ ਦੀਆਂ  ਸਰਵਉਚ ਕੁਰਬਾਨੀਆਂ ਨੂੰ ਭੁੱਲਣਾ ਕਦੇ ਵੀ ਉਚਿਤ ਨਹੀਂ ਹੋ ਸਕਦਾ।

ਇਸ ਦੀ ਬਜਾਏ, ਇਨ੍ਹਾਂ ਖਾਸ ਦਿਨਾਂ ਦੌਰਾਨ, ਪੰਜਾਬ ਦੀ ਮਿੱਟੀ ‘ਤੇ “ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ” ਦੇ ਰਵੱਈਏ ਦੇ ਨਾਲ “ਗਲਾਸੀਆਂ ਖੜਕਾਉਣਾ” ਤੇ ਵੰਨ-ਸੁਵੰਨੇ ਪਕਵਾਨ ਛਕਣਾ  ਸਭ ਤੋਂ ਅਫਸੋਸਜਨਕ ਕਾਰਾ ਹੈ।

ਇਸ ਵਿਚਾਰ ਦੀ  ਇਕਸਾਰਤਾ ਵਿਚ ਸਾਡੇ  “ਪਹਿਲੇ ਅਤੇ ਆਖਰੀ ਸਿੱਖ ਸਾਮਰਾਜ ਦੇ ਅਖੀਰਲੇ ਸੂਰਜ ” ਦੇ ਇਤਿਹਾਸ ਦੇ ਸੰਬੰਧ ਵਿਚ ਇਕ ਹੋਰ ਸਚਮੁਚ ਹੈਰਾਨੀਜਨਕ ਹਵਾਲਾ ਦਿੱਤਾ  ਜਾ ਸਕਦਾ ਹੈ।

ਸਾਲ 2005- 6 ਦੀ ਗੱਲ ਹੈ ਕਿ ਮੈਂ ਕੌਮੀ ਸਵੈਮਾਣ ਦੀ ਭਾਵਨਾ ਨਾਲ ਫਿਰੋਜ਼ਪੁਰ ਵਿਖੇ  ਕਮਿਸ਼ਨਰ ਹੋਣ ਵਜੋਂ ਉੱਦਮ ਕੀਤਾ ਤਾਂ ਕਿ ਮੁੱਦਕੀ, ਫੇਰੂਸ਼ਹਿਰ, ਅਲੀਵਾਲ ਅਤੇ ਸਭਰਾਉਂ ਦੇ ਯੁੱਧ ਦੇ ਮੈਦਾਨਾਂ ਨੂੰ “ਕੌਮੀ ਸਮਾਰਕਾਂ” ਦਾ ਦਰਜਾ ਦਿਵਾਇਆ  ਜਾ ਸਕੇ । ਯਾਦ ਰਹੇ ਕਿ ਪਹਿਲੀ ਐਂਗਲੋ-ਸਿੱਖ ਜੰਗ ਦਸੰਬਰ / ਜਨਵਰੀ 1845-1846 ਵਿਚ ਲੜੀ ਗਈ ਸੀ।

ਇਸ ਦੌਰਾਨ ਹੀ ਮੈਂ ਫ਼ਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਅਤੇ ਦੇਸ਼ ਭਗਤਾਂ ਦੀਆਂ  ਯਾਦਗਾਰਾਂ ਨੂੰ “ ਕੌਮੀ-ਮਾਰਕਾਂ “ ਵਿੱਚ ਸ਼ਾਮਲ ਕਰਾਉਣ ਬਾਰੇ ਸੋਚਿਆ ਤਾਂ ਜੋ ਕੌਮੀ ਪੱਧਰ ਉਤੇ ਇਕ ਨਿਮਰਤਾ ਭਰਪੂਰ ਸ਼ਰਧਾਂਜਲੀ ਭੇਟ ਕੀਤੀ ਜਾ ਸਕੇ।

ਇਸ ਵਾਸਤੇ ਸਮੇਂ ਦੀਆਂ ਸੈਂਟਰ ਤੇ ਸਟੇਟ ਦੋਨਾਂ ਸਰਕਾਰਾਂ ਨੂੰ ਹੇਠ ਦਿੱਤੇ ਸਮਾਰਕਾਂ ਨੂੰ ਪੂਰਨ ਸਤਿਕਾਰ ਤੇ ਸ਼ੁਕਰਗੁਜ਼ਾਰੀ ਸਹਿਤ “” ਰਾਸ਼ਟਰੀ ਸਮਾਰਕ “” ਘੋਸ਼ਿਤ ਕਰਨ ਲਈ ਪ੍ਰੇਰਿਆ ਗਿਆ।ਇਹ ਸ਼ਹੀਦੀ – ਸਮਾਰਕ ਜਿਵੇਂ ਕਿ ਸਾਰਾਗੜ੍ਹੀ ਗੁਰਦੁਆਰਾ ; ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਯਾਦਗਾਰ ਅਤੇ ਸ਼ਹਿਰ ਵਿਚ ਸ੍ਰ.ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਲੁਕਣਗਾਹ (ਸ਼ੈਲਟਰ ਪਲੇਸ) ਅਤੇ ਨਾਲ ਹੀ ਰੇਲਵੇ ਲਾਈਨ ਜੋ ਕਸੂਰ ਜਾਂਦੀ ਰਹੀ ਹੈ ; ਉਸ ਉਪਰ ਖ਼ਾਸਕਰ ਹੁਸੈਨੀਵਾਲਾ ਵਿਖੇ ਬ੍ਰਿਜ ਨੂੰ ਜੋ ਕਿ 1965 ਅਤੇ 1971 ਦੀਆੰ ਜੰਗਾਂ ਸਮੇਂ ਮੇਜਰ ਐਸ.ਪੀ.ਐਸ ਵੜੈਚ ਤੇ ਕੈਪਟਨ ਕੇ.ਜੇ.ਐਸ  ਸੰਧੂ ਜਿਹੇ ਸਾਡੇ ਅਫ਼ਸਰਾਂ ਅਤੇ ਸੈਂਕੜੇ ਜਵਾਨਾਂ ਦੀ ਬਹਾਦਰੀ ਤੇ ਕੁਰਬਾਨੀ ਦੇ ਚਸ਼ਮਦੀਦ ਗਵਾਹ ਹੋਣ ਵਜੋ ਸ਼ਾਮਿਲ ਕਰਾਉਣ ਦਾ ਉਪਰਾਲਾ ਕੀਤਾ ।

ਇਸ ਚਲ ਰਹੇ ਸੰਦਰਭ ਵਿੱਚ ਦੁੱਖ ਦੀ ਗੱਲ ਹੈ ਕਿ ਸਾਡੇ ਸੁਤੰਤਰ ਭਾਰਤ ਦੀ ਡੀਨੋਟੀਫਿਕੇਸ਼ਨ – 1962 ਰਾਹੀ ਐਂਗਲੋ-ਸਿੱਖ ਜੰਗ ਦੇ ਕੌਮੀ ਸਮਾਰਕਾਂ ਦੇ ਰੁਤਬੇ ਨੂੰ ਇਹ ਕਹਿ ਕੇ ਘਟਾ ਦਿੱਤਾ ਗਿਆ ਕਿ ਹੁਣ ਇੰਨਾਂ ਦੀ ਕੋਈ “ਕੌਮੀ ਮਹੱਤਤਾ” ਨਹੀਂ ਰਹੀ।

ਬਹਿਰਹਾਲ ! ਇਸ ਸੰਬੰਧੀ ਉਦੋਂ ਸਾਡੇ ਸਿਆਣਿਆਂ ਦਾ ਕੀ ਤਰਕ-ਤਰਕ ਰਿਹਾ ਹੋਵੇਗਾ; ਮੈਂ ਕਦੇ ਵੀ ਡੂੰਘੇ ਦੱਬੇ ਕਾਗਜ਼ਾਂ ‘ਤੇ ਲੁਕੀ ਹੋਈ ਸਿਆਣਪ ਜਾਂ ਸੱਚਾਈ ਤੱਕ ਨਹੀਂ ਪਹੁੰਚ ਸਕਿਆ । ਵੈਸੇ  ਮੇਰੇ ਕੋਲ ਮਹਿਜ਼ 1918 ਦੀ ਪਹਿਲੀ  ਨੋਟੀਫਿਕੇਸ਼ਨ ਅਤੇ ਸਾਲ 1962 ਦੀ  ਡੀ-ਨੋਟੀਫਿਕੇਸ਼ਨ ਦੀਆਂ ਕਾਪੀਆਂ ਹੋ ਸਕਦੀਆਂ ਹਨ।

ਖ਼ੈਰ ! ਜ਼ਿਕਰਯੋਗ ਹੈ ਕਿ ਤਤਕਾਲੀ ਮੁੱਖ ਮੰਤਰੀ-ਪਟਨ ਅਮਰਿੰਦਰ ਸਿੰਘ ਦੀ ਅਧਿਕਾਰਤ ਸਰਪ੍ਰਸਤੀ ਸਦਕਾ ਮੈਂ ਕੇਂਦਰੀ ਵਿਭਾਗਾਂ ਤੋਂ ਇੱਕ ਉੱਚ-ਪੱਧਰੀ  ਕੇਂਦਰੀ ਟੀਮ ਨੂੰ ਇਸ  ਮਿਸ਼ਨ ਦੀ ਪੂਰਤੀ ਵਾਸਤੇ ਫਿਰੋਜ਼ਪੁਰ ਆਉਣ ਦਾ ਸੱਦਾ-ਪੱਤਰ  ਦੇ ਸਕਿਆ । ਇਸ ਕੇਂਦਰੀ ਟੀਮ ਵਿੱਚ  ਸਭਿਆਚਾਰਕ ਮਾਮਲੇ, ਰਾਸ਼ਟਰੀ ਪੁਰਾਲੇਖ ਅਤੇ ਰਾਸ਼ਟਰੀ ਅਜਾਇਬ ਘਰ ਦੇ ਕਿੰਨੇ ਹੀ ਉਚ  ਅਧਿਕਾਰੀ ਸਕੱਤਰ.  ਕੇ. ਕੇ. ਚੱਕਰਵਰਤੀ ਦੀ ਨਿਗਰਾਨੀ ਹੇਠ ਸ਼ਾਮਲ ਸਨ।   ਸ਼ੁਕਰ ਹੈ ਕਿ ਇਸ  ਉਚ-ਪੱਧਰੀ ਟੀਮ ਨੇ ਇਹਨਾਂ ਇਤਿਹਾਸਕ ਸਥਾਨਾਂ ਨਾਲ ਸਬੰਧਤ ਸਾਰਾ ਰਿਕਾਰਡ ਵੇਖਣ ਅਤੇ ਸਾਰੀਆਂ ਸਾਈਟਾਂ ਦਾ ਸਰਵੇਖਣ ਕਰਨ ਉਪਰੰਤ ਸਤੰਬਰ 2006 ਵਿਚ  ਆਪਣੀ ਸਿਫਾਰਸ਼ ਕਰ ਦਿੱਤੀ ।

ਪਰ ਜਦ ਤੱਕ ਇਹ ਰਿਪੋਰਟ ਸਰਕਾਰੇ-ਦਰਬਾਰੇ ਪਹੁੰਚੀ ਉਦੋਂ ਤੱਕ ਕੁਝ ਦਿਨ ਪਹਿਲਾਂ 31 ਅਗਸਤ 2006 ਨੂੰ  ਮੇਰੀ ਰਿਟਾਇਰਮੈਂਟ ਹੋ ਗਈ। ਮੈਨੂੰ ਮਹਿਸੂਸ ਹੋਇਆ ਕਿ “ਜ਼ਮਾਨਾ ਬੜੇ ਸ਼ੌਕ ਸੇ ਸੁਨ  ਰਹਾ ਥਾ ;  ਹਮ ਹੀ ਸੋਅ ਗਯੇ ਦਾਸਤਾਂ ਕਹਤੇ ਕਹਤੇ ” ਖ਼ੈਰ ! ਮੈਂ ਸਰਕਾਰੀ  ਸੇਵਾ-ਮੁਕਤੀ ਉਪਰੰਤ  ਸਮਰਥਾਹੀਣ ਹੋਣ ਜਿਹੇ ਅਹਿਸਾਸਾਂ ਦੇ ਬਾਵਜੂਦ ਵੀ  ਸ੍ਰ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਗਲੀ ਸਰਕਾਰ ਨਾਲ ਆਪਣੇ ਸ਼ਹੀਦਾਂ ਪ੍ਰਤੀ “ਸੰਸਕਾਰੀ” ਸ਼ਰਧਾ ਤੇ ਸਤਿਕਾਰ ਦੇ ਸਨਮੁਖ ਕਈ ਮਹੀਨਿਆਂ ਤੱਕ  ਆਪਣੀ ਕੋਸ਼ਿਸ਼ ਜਾਰੀ ਰੱਖੀ।

ਬੇਸ਼ਕ ਮੈਂ ਸਰਕਾਰੀ ਪ੍ਰਣਾਲੀ ਦੇ ਕਾਰ-ਵਿਹਾਰ ਤੋਂ ਭਲੀ-ਤ ਵਾਕਿਫ ਸੀ ਕਿ ਅਕਸਰ ਹੀ ਸਾਡੀ ਕਾਰਜ ਪ੍ਰਣਾਲੀ ਵਿੱਚ ਖ਼ਾਸ ਕਰਕੇ ਵਿਰਾਸਤ ਅਤੇ ਸਭਿਆਚਾਰ ਸੰਬੰਧੀ ਮੁੱਦਿਆਂ ਨੂੰ ਕਿਸ ਤਰਾਂ ਅਣਗੌਲਿਆ ਕੀਤਾ ਜਾਂਦਾ ਹੈ ਜਾਂ ਫੇਰ ਕਿਆਮਤ  ਤੱਕ ਠੰਡੇ-ਬਸਤਿਆਂ ਵਿੱਚ ਲੰਬਿਤ ਰੱਖਕੇ ਅੰਤ ਨੂੰ ਉਨ੍ਹਾਂ ਫਾਈਲਾਂ ਨੂੰ ਕਿਵੇਂ “ਸੀਨ ਐਂਡ ਫਾਈਲ” ਜਿਹੇ ਹੁਕਮਾਂ ਨਾਲ ਬੰਨੇ ਲਾਇਆ ਜਾਂਦਾ ਹੈ। ਪਰ ਇਸ ਸਾਰੇ ਕਰਮਹੀਣ ਵਰਤ- ਵਰਤਾਰੇ ਦੇ ਬਾਵਜੂਦ ਮੈਂ ਫਿਰ ਵੀ ਹੁਣ ਵਾਂਗ ਹੀ “ਲੱਗੇ ਰਹੋ ਮੁੰਨਾ ਭਾਈ” ਜਿਹੇ ਰਵਾਇਤੀ ਹੌਸਲੇ ਨਾਲ ਲਗਾ ਰਿਹਾ ।

ਪਰ ਅਫਸੋਸ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨਾਲ ਵਿੱਢੀ ਮੇਰੀ ਇਹ ਸਾਰੀ ਮੁਹਿੰਮ ਤੇ ਸਭ ਜਦੋ -ਜਹਿਦ ਕੁਲ ਮਿਲ-ਲਾਕੇ ਵਿਅਰਥ ਹੀ ਗਈ ਲਗਦੀ ਹੈ ਕਿਉੰਕਿ ਸਾਡੀ “ ਰਿਆਸਤ ਤੇ ਸਿਆਸਤ” ਦੇ “ਵੋਟ-ਰਾਜ ਸਿਸਟਮ” ਅਨੁਸਾਰ ਤਾਂ ਬੱਸ ਅਖੀਰ ਨੂੰ ਇਹ ਹੀ ਸਮਝ ਆਉਂਦੀ ਹੈ ਕਿ

“ਸ਼ਹੀਦਾਂ ਦੀਆਂ ਤਾਂ ਵੋਟਾਂ ਹੀ ਨਹੀਂ ਹੁੰਦੀਆਂ ਅਤੇ ਵੋਟਾਂ ਦੇ ਬਗੈਰ ਤਾਂ ਇਥੇ ਪੱਤਾ ਵੀ ਨਹੀਂ ਹਿੱਲਦਾ”।

 


Share
test

Filed Under: Social & Cultural Studies, Stories & Articles

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 27, 2022 By Jaibans Singh

One year of new criminal laws

July 1, 2025 By News Bureau

Good News! Mumbai-Jalna Vande Bharat Extended To Nanded

July 1, 2025 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Punjab: Over 130 drones seized near Pakistan border this year
  • One year of new criminal laws
  • Good News! Mumbai-Jalna Vande Bharat Extended To Nanded
  • Punjab : ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪੱਕੀ ਭਰਤੀ ਲਈ ਨੈਸ਼ਨਲ ਹਾਈਵੇਅ ਜਾਮ
  • ਨਵਾਂ ਵਿਸ਼ਵ ਰਿਕਾਰਡ: ਰੋਪੜ ਦੇ 6 ਸਾਲਾ ਤੇਗਬੀਰ ਨੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਫ਼ਤਿਹ ਕੀਤੀ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2025 · The Punjab Pulse

Developed by Web Apps Interactive