ਅਜੈਵੀਰ ਸਿੰਘ ਲਾਲਪੁਰਾ
ਸਾਲ 2019 ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸ਼ਾਹੀ ਕਿਲੇ ਲਾਹੌਰ ਨੇੜੇ ਲਗਾਇਆ ਗਿਆ ਸੀ ਪਰ ਕੱਟੜ ਪੰਥੀਆਂ ਨੇ 2 ਸਾਲ ਵਿੱਚ ਤਿੰਨ ਬਾਰ ਇਸ ਨੂੰ ਨੁਕਸਾਨ ਪਹੁੰਚਾਇਆ ਹੈ !! ਹੁਣ ਪਾਕਿਸਤਾਨ ਸਰਕਾਰ ਨੇ ਇਹ ਬੁੱਤ ਉੱਥੋਂ ਹਟਾ ਦਿੱਤਾ ਹੈ ਤੇ ਇਸ ਨੂੰ ਇਕ ਪ੍ਰਾਈਵੇਟ ਘਰ ਵਿੱਚ ਭੇਜ ਦਿੱਤਾ ਹੈ , ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਹੀ ਨਹੀਂ , ਘੱਟ ਗਿਣਤੀਆਂ ਨਾਲ ਸੰਬੰਧਤ ਧਾਰਮਿਕ ਤੇ ਇਤਿਹਾਸਕ ਸਥਾਨ ਵੀ ਸੁਰੱਖਿਅਤ ਨਹੀਂ ਹਨ ! ਜੇਕਰ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਉਨਾ ਦੀ ਰਾਜਧਾਨੀ ਰਹੇ ਸ਼ਹਿਰ ਤੇ ਕਿਲੇ ਵਿੱਚ ਸੁਰੱਖਿਅਤ ਨਹੀਂ ਤੇ ਸਰਕਾਰ ਉਸ ਨੂੰ ਕੱਟੜਵਾਦੀ ਅਪਰਾਧੀਆਂ ਕੋਲੋਂ ਬਚਾ ਨਹੀਂ ਸਕਦੀ ਤਾਂ ਉਸ ਦਾ ਸਿੱਖਾਂ ਪ੍ਰਤੀ ਨੀਤੀ ਸਪਸ਼ਟ ਹੋ ਜਾਂਦੀ ਹੈ, ਜਿਨਾ ਨੂੰ ਉਹ ਗੁਮਰਾਹ ਕਰਕੇ ਆਪਣਾ ਭਾਰਤ ਵਿਰੁੱਧ ਮਨੋਰਥ ਪੂਰਾ ਕਰਨਾ ਚਾਹੁੰਦੀ ਹੈ ! ਸਿੱਖ ਸੰਗਤ ਨੂੰ ਇਸ ਵਾਰੇ ਸੁਚੇਤ ਹੋਣਾ ਚਾਹੀਦਾ ਹੈ !! ਮੈਂ ਇਸ ਬੁੱਤ ਹਟਾਉਣ ਦੀ ਘਟਨਾ ਦੀ ਨਖੇਦੀ ਕਰਦਾ ਹਾਂ !!
Ajay Vir Lalpura