ਨਰਿੰਦਰ ਚੰਦੀ
ਪਿੰਡ ਚ ਕਿਸੇ ਪਸ਼ੂ ਡੰਗਰ ਖਰੀਦਣਾ ਹੋਵੇ ਜਾਂ ਸੰਦ ਪੈੜਾ ਤਾਂ ਚਾਰ ਸਿਆਣੇ ਬੰਦਿਆ ਨਾਲ ਜਾਣਕਾਰੀ ਸਾਂਝੀ ਕੀਤੀ ਜਾਂਦੀ ਕੁੱਝ ਆਵਦਾ ਤੇ ਕੁੱਝ ਅਗਲੇ ਦਾ ਤਜਰਬਾ ਹੁੰਦਾ, ਕਈ ਬਾਹਲੇ ਪਾਰਖੂ ਹੁੰਦੇ ਆ,ਆਏਂ knowledge ਵਧਦੀ ਆ ਤੇ ਏਸੇ ਨੂੰ knowledge sharing ਕਿਹਾ ਜਾਂਦਾ,
ਜੇ ਹੁਣ ਮੈਂ ਸੱਥ ਚ ਜਾ ਕੇ ਕਹਾਂ ਕਿ ਬਾਬਾ ਮੈਂ ਮੱਝ ਖਰੀਦਣੀ ਆ ਥੋੜੀ ਜਿਹੀ knowledge ਚਾਹੀਦੀ ਆ ਪਰ ਉਹਤੋਂ ਪਹਿਲਾਂ ਤੈਨੂੰ ਮੇਰੇ ਨਾਲ ਕਚਹਿਰੀਆਂ ਜਾਣਾ ਪੈਣਾ , ਅਸ਼ਟਾਮ ਤੇ ਗੂਠਾ ਲਾਉਣਾ ਪੈਣਾ, knowledge sharing agreement ਸਾਇਨ ਕਰਨਾ ਪੈਣਾ, ਮੇਰੇ ਖਿਆਲ ਚ ਗੋਹੇ ਨਾਲ ਲਿੱਬੜੀ ਜੁੱਤੀ ਚਲਾਵੀਂ ਆਊ, ਤੇ ਗਾਲਾਂ ਵਾਧੂ ਦੀਆਂ।
knowledge share ਕਰਨੀ ਚਾਹੀਦੀ ਆ ਸਾਰੀ ਦੁਨੀਆਂ ਕਰਦੀ ਆ, ਪਰ ਸਵਾਲ ਏਹ ਆ ਐਗਰੀਮੈਂਟ ਦੀ ਕੀ ਲੋੜ ਪੈ ਗਈ??? ਵੈਸੇ ਨੀ share ਹੋ ਸਕਦੀ??????
ਚਲੋ ਮੰਨ ਲੈਨੇ ਆ ਕਰਨਾ ਜ਼ਰੂਰੀ ਸੀ ਕਿਸੇ ਵਿਕਸਤ ਦੇਸ਼ ਨਾਲ ਕਰਦੇ ਕਨੇਡਾ, ਅਮਰੀਕਾ, ਇੰਗਲੈਂਡ, ਜਰਮਨ , ਫਰਾਂਸ, ਵਗੈਰਾ ਨਾਲ ਜਿਹੜੇ ਹਰ ਖੇਤਰ ਚ ਨਿਪੁੰਨ ਨੇ ਵੈਸੇ ਵੀ ਦਿੱਲੀ ਪੰਜਾਬ ਦਾ ਕੀ ਮੇਲ ਆ, ਪੰਜਾਬ ਖੇਤੀ ਪ੍ਰਧਾਨ ਸੂਬਾ, ਦਿੱਲੀ ਨੌਕਰੀ ਪੇਸ਼ੇ ਤੇ ਉਦਯੋਗ ਨਾਲ ਸੰਬੰਧਿਤ, ਜਿੰਨਾ ਨਾਲ knowledge share ਕਰਨੀ ਆ ਉਹਨਾਂ ਨੂੰ ਏਹ ਨੀ ਪਤਾ ਹੋਣਾ ਕਿ ਝੋਨਾ ਬੀਜਿਆ ਜਾਂਦਾ ਕਿ ਲਾਇਆ ਜਾਂਦਾ, ਨਰਮੇ ਦੀ ਕਟਾਈ ਹੁੰਦੀ ਆ ਕਿ ਚੁਗਿਆ ਜਾਂਦਾ, ਬਾਕੀ ਛੱਡੋ ਰਾਗਵ ਵਰਗਿਆਂ ਨੂੰ ਪੁੱਛੇ ਚੱਲ ਦੱਸ ਕਿੱਲਾ ਕਿੰਨੇ ਕਨਾਲਾਂ ਦਾ ਕਨਾਲ ਚ ਕਿੰਨੇ ਮਰਲੇ , ਕਿੱਲੇ ਚ ਕਿੰਨਾ ਬੀਜ ਪੈਂਦਾ ਕਣਕ ਦਾ, ਕਿਹੜੀ ਰੁੱਤ ਦੀ ਕਿਹੜੀ ਫਸਲ ਆ ,ਕੋਰ ਭਿਉਣਾ ਕੀਹਨੂੰ ਕਹਿੰਦੇ ਆ ਵਗੈਰਾ ਵਗੈਰਾ।
ਨਾਲੇ ਦਿੱਲੀ ਆਲੇ ਸਾਡੇ ਤੋਂ ਕਿਹੜੀ knowledge ਲੈਣਗੇ ਉਹਨਾਂ ਕੀ ਹੁਣ ਝੋਨਾ ਲਾਉਣਾ ਸਿੱਖਣਾ। ਰਹੀ ਗੱਲ ਦਿੱਲੀ ਸਰਕਾਰ ਦੀ, ਦੂਸਰੀ ਵਾਰ ਸਰਕਾਰ ਬਨਣ ਤੇ ਵੀ ਇੱਕ ਸਾਫ ਸੁਥਰੀ ਹਵਾ ਨੀ ਦੇ ਸਕੀ ਦਿੱਲੀ ਨੂੰ, ਦੁਨੀਆਂ ਦੇ ਸਭ ਤੋਂ polluted ਸ਼ਹਿਰਾਂ ਚ ਸ਼ੁਮਾਰ ਆ, ਗੂਗਲ ਕਰ ਕੇ ਚੈੱਕ ਕਰ ਲਿਓ, ਉਹ ਪੰਜਾਬ ਦੀ ਪਰਾਲੀ ਦੇ ਧੂੰਏਂ ਦਾ ਕੀ ਹੱਲ ਕਰਨਗੇ, ਜੇ Knowledge ਹੀ share ਕਰਨੀ ਆ, ਪੰਜਾਬ ਚ ਬੈਠੇ ਮਾਹਿਰਾਂ ਨਾਲ ਕਰੋ, ਉਹ ਦੱਸਣਗੇ ਕਿ ਪਾਣੀ ਖ਼ਤਮ ਹੋਣ ਚ ਕਿੰਨਾ ਚਿਰ ਰਹਿ ਗਿਆ, ਮਿੱਟੀ ਚ ਜ਼ਹਿਰ ਦੀ ਕਿੰਨੀ ਮਾਤਰਾ, ਖਾਦ ਪਦਾਰਥਾਂ ਚ ਕਿੰਨੀ ਮਿਲਾਵਟ ਆ, ਕਿੰਨੇ ਤਰ੍ਹਾਂ ਦਾ ਕੈਂਸਰ ਸਾਡੀਆਂ ਖਾਦ ਖੁਰਾਕਾਂ ਚ ਹੀ ਪਾਇਆ ਜਾ ਰਿਹਾ। ਬੜਾ ਕੁੱਝ ਜਾਨਣ ਨੂੰ। ਪੰਜਾਬ ਦੇ ਸੰਕਟ ਬਾਰੇ ਪੰਜਾਬ ਹੀ ਜਾਣਦਾ ਤੇ ਹੱਲ ਵੀ ਖੁਦ ਹੀ ਕਰਨਾ, ਪਾਣੀ ਤਾਂ ਉਲਟਾ ਅਸੀਂ ਦੇ ਰਹੇ ਆ ਦਿੱਲੀ ਨੂੰ, ਤੇ ਮੱਤਾਂ ਸਾਨੂੰ ਉਹ ਦੇਣਗੇ???
ਛੱਡਿਆ ਪੰਜਾਬ ਨੂੰ ਗਿਆ ਦਿੱਲੀ ਵੱਲੇ, ਬਾਬੇ ਹੱਥ ਜਿਹੇ ਖੜੇ ਕਰ ਚੱਲਿਆ ਮਾਨ, ਵੱਸ ਦੀ ਗੱਲ ਨਹੀਂ ਏਹਦੇ। ਔਖਾ ਆਏਂ ਤਾਂ , ਮਾਨਾ ਪੰਜਾਬ ਚ ਸਲਾਹਕਾਰ ਬਹੁਤ ਬੈਠੇ ਆ ਜੇ ਇਮਾਨਦਾਰੀ ਨਾਲ ਕੁੱਝ ਕਰਨਾ ਚਾਹੁੰਦਾ ਤਾਂ……. ਨਹੀਂ ਪੰਜ ਸਾਲ ਤਾਂ ਤੂੰ ਦਿੱਲੀ ਦੇ ਗੇੜੇ ਲਾਉਂਦਿਆਂ ਹੀ ਪੂਰੇ ਕਰ ਦੇਣੇ ਆ।
test