ਪ੍ਰੋ. ਤਿਰਲੋਚਨ ਸ਼ਾਸਤਰੀ
ਇਸ ਨਾਲ ਉਨ੍ਹਾਂ ਨੂੰ ਸਿਆਸੀ ਪ੍ਰਤੀਨਿਧਤਾ ਦੇ ਮੁਹਾਜ਼ ’ਤੇ ਨੁਕਸਾਨ ਹੋਵੇਗਾ। ਇਹੀ ਕਾਰਨ ਹੈ ਕਿ ਦੱਖਣੀ ਭਾਰਤ ਦੇ ਸੂਬੇ ਹੱਦਬੰਦੀ ਦਾ ਵਿਰੋਧ ਕਰ ਰਹੇ ਹਨ। ਉੱਤਰੀ ਭਾਰਤ ਹਮੇਸ਼ਾ ਸੱਤਾ ਦਾ ਕੇਂਦਰ ਰਿਹਾ ਹੈ ਤੇ ਹੱਦਬੰਦੀ ਤੋਂ ਬਾਅਦ ਇਸ ਮੁਹਾਜ਼ ’ਤੇ ਉੱਤਰੀ ਭਾਰਤ ਮਜ਼ਬੂਤ ਹੋਵੇਗਾ। ਦੇਸ਼ 2026 ਵਿਚ ਹੱਦਬੰਦੀ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਹੱਦਬੰਦੀ ਭਾਰਤੀ ਲੋਕਤੰਤਰ ਨੂੰ ਕਿਵੇਂ ਪ੍ਰਭਾਵਿਤ ਕਰੇਗੀ? ਇਸ ਨਾਲ ਦੇਸ਼ ਵਿਚ ਲੋਕ ਸਭਾ ਸੀਟਾਂ ਦੀ ਕੁੱਲ ਗਿਣਤੀ ਵਿਚ ਵਾਧਾ ਹੋਵੇਗਾ। ਸੰਨ 1971 ਵਿਚ ਭਾਰਤ ਦੀ ਆਬਾਦੀ 54.8 ਕਰੋੜ ਸੀ।
ਅੱਜ ਇਹ 146 ਕਰੋੜ ਤੋਂ ਵੱਧ ਹੈ। ਯਾਨੀ ਇਸ ਅਰਸੇ ਵਿਚ ਆਬਾਦੀ ਵਿਚ 260 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸੰਨ 1971 ਵਿਚ ਇਕ ਸੰਸਦ ਮੈਂਬਰ ਨੇ ਆਪਣੇ ਚੋਣ ਹਲਕੇ ਦੇ ਔਸਤਨ 10 ਲੱਖ ਲੋਕਾਂ ਦੀ ਪ੍ਰਤੀਨਿਧਤਾ ਕੀਤੀ ਸੀ। ਅੱਜ ਇਹ ਗਿਣਤੀ ਲਗਪਗ 27 ਲੱਖ ਹੈ। ਓਥੇ ਹੀ ਅਮਰੀਕਾ ਵਿਚ ਇਕ ਪ੍ਰਤੀਨਿਧੀ ਲਗਪਗ 5 ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ। ਅਜਿਹੇ ਵਿਚ ਜੇ ਅਸੀਂ ਚਾਹੁੰਦੇ ਹਾਂ ਕਿ ਲੋਕਤੰਤਰ ਵਿਚ ਲੋਕਾਂ ਨੂੰ ਢੁੱਕਵੀਂ ਪ੍ਰਤੀਨਿਧਤਾ ਮਿਲੇ ਤਾਂ ਸੀਟਾਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ ਹੈ।
ਜੇ ਅਜਿਹਾ ਹੈ ਤਾਂ ਕੁਝ ਸੂਬੇ ਹੱਦਬੰਦੀ ਨੂੰ ਲੈ ਕੇ ਇਤਰਾਜ਼ ਕਿਉਂ ਜ਼ਾਹਰ ਕਰ ਰਹੇ ਹਨ? ਹੱਦਬੰਦੀ ਨਾ ਸਿਰਫ਼ ਸੀਟਾਂ ਦੀ ਗਿਣਤੀ ਵਿਚ ਵਾਧਾ ਕਰੇਗੀ ਬਲਕਿ ਸੀਟਾਂ ਦੀ ਗਿਣਤੀ ਹਰ ਸੂਬੇ ਦੀ ਆਬਾਦੀ ਦੇ ਅਨੁਪਾਤ ਵਿਚ ਵਧੇਗੀ। ਅਸਲ ਮੁੱਦਾ ਇਹੀ ਹੈ। ਤਾਮਿਲਨਾਡੂ, ਕੇਰਲ ਤੇ ਕਰਨਾਟਕ ਸਹਿਤ ਦੱਖਣੀ ਭਾਰਤ ਦੇ ਸੂਬਿਆਂ ਦੀ ਦੇਸ਼ ਦੀ ਆਬਾਦੀ ਵਿਚ ਹਿੱਸੇਦਾਰੀ ਲਗਪਗ 2.5 ਫ਼ੀਸਦੀ ਤੱਕ ਘੱਟ ਹੋ ਗਈ ਹੈ।
ਮੌਜੂਦਾ ਪੱਧਰ ’ਤੇ ਇਸ ਦਾ ਮਤਲਬ ਹੈ 13 ਸੀਟਾਂ ਦਾ ਨੁਕਸਾਨ। ਓਥੇ ਹੀ ਉੱਤਰੀ ਭਾਰਤ ਦੇ ਸੂਬਿਆਂ ਜਿਵੇਂ ਕਿ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਗੁਜਰਾਤ ਦੀ ਆਬਾਦੀ ਵਧੀ ਹੈ। ਇਨ੍ਹਾਂ ਸੂਬਿਆਂ ਨੂੰ ਲੱਗਦਾ ਹੈ ਕਿ ਆਬਾਦੀ ਦੇ ਆਧਾਰ ’ਤੇ ਸੀਟਾਂ ਨਿਰਧਾਰਤ ਹੋਣਗੀਆਂ ਤਾਂ ਉਨ੍ਹਾਂ ਦੀਆਂ ਸੀਟਾਂ ਘੱਟ ਹੋਣਗੀਆਂ ਤੇ ਉੱਤਰੀ ਭਾਰਤ ਦੇ ਸੂਬਿਆਂ ਦੀਆਂ ਵਧਣਗੀਆਂ।
ਇਸ ਨਾਲ ਉਨ੍ਹਾਂ ਨੂੰ ਸਿਆਸੀ ਪ੍ਰਤੀਨਿਧਤਾ ਦੇ ਮੁਹਾਜ਼ ’ਤੇ ਨੁਕਸਾਨ ਹੋਵੇਗਾ। ਇਹੀ ਕਾਰਨ ਹੈ ਕਿ ਦੱਖਣੀ ਭਾਰਤ ਦੇ ਸੂਬੇ ਹੱਦਬੰਦੀ ਦਾ ਵਿਰੋਧ ਕਰ ਰਹੇ ਹਨ। ਉੱਤਰੀ ਭਾਰਤ ਹਮੇਸ਼ਾ ਸੱਤਾ ਦਾ ਕੇਂਦਰ ਰਿਹਾ ਹੈ ਤੇ ਹੱਦਬੰਦੀ ਤੋਂ ਬਾਅਦ ਇਸ ਮੁਹਾਜ਼ ’ਤੇ ਉੱਤਰੀ ਭਾਰਤ ਮਜ਼ਬੂਤ ਹੋਵੇਗਾ।
ਇੱਥੇ ਦੋ ਹੋਰ ਕਾਰਕ ਮਹੱਤਵਪੂਰਨ ਹਨ। ਇਕ ਭਾਸ਼ਾ ਦਾ ਮੁੱਦਾ ਹੈ। ਦੱਖਣੀ ਭਾਰਤ ਦੀਆਂ ਭਾਸ਼ਾਵਾਂ ਜਿਵੇਂ ਕਿ ਤੇਲਗੂ, ਕੰਨੜ, ਮਲਿਆਲਮ ਤੇ ਤਾਮਿਲ 1000 ਸਾਲ ਤੋਂ 4000 ਸਾਲ ਤੱਕ ਪੁਰਾਣੀਆਂ ਹਨ। ਆਧੁਨਿਕ ਹਿੰਦੀ ਕੁਝ ਸਦੀਆਂ ਪੁਰਾਣੀ ਹੈ। ਭਾਰਤ ’ਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਕੇਂਦਰ ਸਰਕਾਰ ਨੇ ਹਾਲ ਹੀ ’ਚ ਤਾਮਿਲਨਾਡੂ ਵਿਚ ਸਕੂਲੀ ਸਿੱਖਿਆ ਲਈ ਲਗਪਗ 2000 ਕਰੋੜ ਰੁਪਏ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਰਾਜ ਨਵੀਂ ਸਿੱਖਿਆ ਨੀਤੀ ਨਾਲ ਅਸਹਿਮਤ ਹੈ।
ਦੂਜਾ ਅਹਿਮ ਮੁੱਦਾ ਅਰਥ-ਸ਼ਾਸਤਰ ਹੈ। ਦੱਖਣੀ ਭਾਰਤ ਦੇ ਸੂਬਿਆਂ ਦੀ ਪ੍ਰਤੀ ਵਿਅਕਤੀ ਆਮਦਨ ਕੌਮੀ ਔਸਤ ਨਾਲੋਂ 50% ਵੱਧ ਹੈ। ਉੱਥੇ ਤਿੰਨ ਕੁ ਪ੍ਰਤੀਸ਼ਤ ਲੋਕ ਗ਼ਰੀਬ ਹਨ ਜਦਕਿ ਉੱਤਰੀ ਭਾਰਤ ’ਚ 11 ਪ੍ਰਤੀਸ਼ਤ ਨਾਲੋਂ ਵੀ ਵੱਧ।
ਲੇਖਕ : ਬਾਨੀ ਮੁਖੀ, ਏਡੀਆਰ।
ਆਭਾਰ : https://www.punjabijagran.com/editorial/general-why-is-there-conflict-over-boundaries-9468242.html
test