ਪ੍ਰਵੀਨ ਲਖੇਰਾ
ਕਿਸੇ ਸ਼ਾਸਕ ਨੂੰ ਮਹਾਨ ਜਾਂ ਜ਼ਾਲਮ ਦੱਸਣ ਤੋਂ ਪਹਿਲਾਂ ਸਾਨੂੰ ਉਸ ਦੀ ਸ਼ਖ਼ਸੀਅਤ, ਉਸ ਦੇ ਸ਼ਾਸਨਕਾਲ ਵਿਚ ਅਪਣਾਈਆਂ ਗਈ ਨੀਤੀਆਂ ਅਤੇ ਉਸ ਨੇ ਆਪਣੀ ਪਰਜਾ ਨਾਲ ਕਿਵੇਂ ਵਤੀਰਾ ਕੀਤਾ? ਆਦਿ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਔਰੰਗਜ਼ੇਬ ਦਾ ਮੁਲਾਂਕਣ ਤੱਥਾਂ ਤੋਂ ਘੱਟ ਅਤੇ ਸੁਣੀਆਂ-ਸੁਣਾਈਆਂ ਗੱਲਾਂ ਅਤੇ ਧਾਰਮਿਕ ਸਾੜਿਆਂ ਦੇ ਆਧਾਰ ’ਤੇ ਵੱਧ ਹੁੰਦਾ ਹੈ।
ਮਹਾਰਾਸ਼ਟਰ ਦੇ ਸਪਾ ਵਿਧਾਇਕ ਅਬੂ ਆਜ਼ਮੀ ਨੇ ਹਾਲ ਹੀ ਵਿਚ ਮੁਗ਼ਲ ਸ਼ਾਸਕ ਔਰੰਗਜ਼ੇਬ ਦੀ ਮਹਾਨਤਾ ਦਾ ਜ਼ਿਕਰ ਕਰਦੇ ਹੋਏ ਉਸ ਦੀ ਵਡਿਆਈ ਕੀਤੀ। ਵਿਰੋਧ ਤੋਂ ਬਾਅਦ ਉਨ੍ਹਾਂ ਨੇ ਆਪਣਾ ਬਿਆਨ ਵਾਪਸ ਲੈ ਲਿਆ ਪਰ ਇਸ ਨਾਲ ਦੇਸ਼ ਦੀ ਰਾਜਨੀਤੀ ਵਿਚ ਹਲਚਲ ਮਚ ਗਈ ਅਤੇ ਨਾਗਪੁਰ ਵਿਚ ਹਿੰਸਾ ਵੀ ਹੋ ਗਈ ਜਿਸ ਵਿਚ ਕਈ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋਏ। ਦੇਸ਼ ਦੇ ਆਮ ਲੋਕ ਔਰੰਗਜ਼ੇਬ ਨੂੰ ਜ਼ਾਲਮ ਹੀ ਮੰਨਦੇ ਹਨ ਪਰ ਕੁਝ ਗਿਣਤੀ ਦੇ ਲੋਕ ਉਸ ਨੂੰ ਦਿਆਲੂ ਅਤੇ ਮਹਾਨ ਸ਼ਾਸਕ ਦੱਸਣ ਵਿਚ ਲੱਗੇ ਰਹਿੰਦੇ ਹਨ।
ਕਿਸੇ ਸ਼ਾਸਕ ਨੂੰ ਮਹਾਨ ਜਾਂ ਜ਼ਾਲਮ ਦੱਸਣ ਤੋਂ ਪਹਿਲਾਂ ਸਾਨੂੰ ਉਸ ਦੀ ਸ਼ਖ਼ਸੀਅਤ, ਉਸ ਦੇ ਸ਼ਾਸਨਕਾਲ ਵਿਚ ਅਪਣਾਈਆਂ ਗਈ ਨੀਤੀਆਂ ਅਤੇ ਉਸ ਨੇ ਆਪਣੀ ਪਰਜਾ ਨਾਲ ਕਿਵੇਂ ਵਤੀਰਾ ਕੀਤਾ? ਆਦਿ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਔਰੰਗਜ਼ੇਬ ਦਾ ਮੁਲਾਂਕਣ ਤੱਥਾਂ ਤੋਂ ਘੱਟ ਅਤੇ ਸੁਣੀਆਂ-ਸੁਣਾਈਆਂ ਗੱਲਾਂ ਅਤੇ ਧਾਰਮਿਕ ਸਾੜਿਆਂ ਦੇ ਆਧਾਰ ’ਤੇ ਵੱਧ ਹੁੰਦਾ ਹੈ। ਇਸ ਦੌਰਾਨ ਕਈ ਵਾਰ ਉਸ ਦੇ ਹੀ ਦਰਬਾਰੀ ਵੱਲੋਂ ਲਿਖੀਆਂ ਗਈਆਂ ਗੱਲਾਂ ਦੀ ਵੀ ਅਣਦੇਖੀ ਕਰ ਦਿੱਤੀ ਜਾਂਦੀ ਹੈ।
ਕਿਸੇ ਰਾਜੇ ਨੂੰ ਮਹਾਨ ਤਦ ਹੀ ਕਿਹਾ ਗਿਆ, ਜਦ ਉਸ ਨੇ ਆਪਣੀ ਪਰਜਾ ਦੀ ਭਲਾਈ ਲਈ ਕੰਮ ਕੀਤੇ, ਜਿਸ ਦੇ ਸ਼ਾਸਨ ਵਿਚ ਪਰਜਾ ’ਤੇ ਟੈਕਸਾਂ ਦਾ ਬੋਝ ਘੱਟ ਤੋਂ ਘੱਟ ਰਿਹਾ ਹੋਵੇ ਅਤੇ ਧਾਰਮਿਕ-ਭੇਦਭਾਵ ਨਾ ਕੀਤਾ ਗਿਆ ਹੋਵੇ ਅਤੇ ਸਾਹਿਤ, ਕਲਾ, ਵਪਾਰ, ਵਿਗਿਆਨ ਅਤੇ ਹੋਰ ਖੇਤਰਾਂ ਵਿਚ ਉਸ ਦੇ ਰਾਜਭਾਗ ਨੇ ਚਹੁਮੁਖੀ ਤਰੱਕੀ ਕੀਤੀ ਹੋਵੇ। ਕੁਝ ਤਤਕਾਲੀ ਮੁਸਲਿਮ ਇਤਿਹਾਸਕਾਰਾਂ ਨੇ ਔਰੰਗਜ਼ੇਬ ਦੀ ਕੱਟੜਤਾ ਕਾਰਨ ਹੀ ਉਸ ਨੂੰ ਆਦਰਸ਼ ਸਮਝ ਕੇ ਉਸ ਦਾ ਮਹਿਮਾ-ਮੰਡਨ ਕੀਤਾ ਅਤੇ ‘ਜ਼ਿੰਦਾ-ਪੀਰ’ ਦੀ ਉਪਾਧੀ ਦਿੱਤੀ।
ਬਾਅਦ ਦੇ ਕੁਝ ਇਤਿਹਾਸਕਾਰਾਂ ਨੇ ਵੀ ਇਸੇ ਆਧਾਰ ’ਤੇ ਉਸ ਦਾ ਗੁਣਗਾਨ ਕੀਤਾ ਜੋ ਤੱਥਾਂ ਨਾਲ ਮੇਲ ਨਹੀਂ ਖਾਂਦਾ। ਕੀ ਉਸ ਨੂੰ ਸਿਰਫ਼ ਇਸ ਲਈ ਮਹਾਨ ਕਹਿਣਾ ਚਾਹੀਦਾ ਹੈ ਕਿ ਉਸ ਨੇ ਭਾਰਤੀ ਉਪ-ਮਹਾਦੀਪ ਦੇ ਵੱਡੇ ਭੂ-ਭਾਗ ’ਤੇ ਰਾਜ ਕੀਤਾ? ਵੱਡਾ ਰਾਜ ਸ਼ਾਸਕ ਦੀ ਮਹਾਨਤਾ ਦਾ ਪ੍ਰਮਾਣ ਨਹੀਂ ਹੈ।
ਔਰੰਗਜ਼ੇਬ ਨੇ ਜਿਸ ਤਰ੍ਹਾਂ ਗੱਦੀ ਪ੍ਰਾਪਤ ਕੀਤੀ, ਉਸ ’ਤੇ ਵੱਧ ਕੁਝ ਕਹਿਣ ਦੀ ਲੋੜ ਨਹੀਂ ਹੈ ਕਿਉਂਕਿ ਤਦ ਗੱਦੀ ਹੋਰ ਦਾਅਵੇਦਾਰਾਂ ਜਾਂ ਸ਼ਾਸਕਾਂ ਦਾ ਕਤਲ ਕਰ ਕੇ ਹੀ ਹਾਸਲ ਕੀਤੀ ਜਾਂਦੀ ਸੀ। ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਦੇ ਜੀਵਤ ਰਹਿੰਦੇ ਹੀ ਗੱਦੀ ਲੈਣ ਲਈ ਆਪਣੇ ਭਰਾਵਾਂ ਨਾਲ ਯੁੱਧ ਲੜਿਆ। ਉਸ ਨੇ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਇਹ ਝੂਠਾ ਦੋਸ਼ ਲਗਾ ਕੇ ਮਾਰਿਆ ਕਿ ਉਸ ਨੇ ਇਸਲਾਮ ਦੇ ਖ਼ਿਲਾਫ਼ ਕੰਮ ਕੀਤਾ ਹੈ।
ਉਸ ਨੇ ਦਾਰਾ ਦੇ ਪੁੱਤਰ ਸੁਲੇਮਾਨ ਅਤੇ ਆਪਣੇ ਭਰਾ ਮੁਰਾਦ ਨੂੰ ਵੀ ਧੋਖੇ ਨਾਲ ਮਰਵਾਇਆ। ਉਸ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਪਾਣੀ ਲਈ ਤੜਫਾਇਆ ਤੇ ਮਰਦੇ ਦਮ ਤੱਕ ਕੈਦਖਾਨੇ ਵਿਚ ਰੱਖਿਆ। ਸ਼ਾਹਜਹਾਂ ਦੇ ਜਨਾਜ਼ੇ ’ਚ ਵੀ ਸ਼ਾਮਲ ਨਹੀਂ ਹੋਇਆ। ਉਸ ਦੇ ਡਰ ਤੋਂ ਹੋਰ ਦਰਬਾਰੀ ਵੀ ਜਨਾਜ਼ੇ ਵਿਚ ਸ਼ਾਮਲ ਨਾ ਹੋ ਸਕੇ।
(ਲੇਖਕ ਇਤਿਹਾਸਕਾਰ ਹੈ)
Credit : https://www.punjabijagran.com/editorial/general-don-t-praise-aurangzeb-9469285.html
test