ਸੰਜੀਵ ਕੁਮਾਰ
ਪੰਜਾਬ ਦੀ ਧਰਤੀ ਗੁਰਾਂ ਦੀ ਧਰਤੀ ਹੈ ਇਸ ਨੂੰ ਅਸੀਂ ਨ ਸਮਜੀ ਨਾਲ ਹਰ ਪਾਸੋਂ ਕਮਜ਼ੋਰ ਕਰ ਦਿੱਤਾ । ਸਾਨੂ ਇਸ ਧਰਤੀ ਨੂੰ ਖੁਸ਼ਹਾਲ ਬਣਾਉਣ ਵਾਸਤੇ ਆਪਣੇ ਪੁਰਖਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਨੀ ਬੱਚਿਆਂ ਨੂੰ ਯਾਦ ਕਰਵਾਉਣੀ ਪਵੇਗੀ । ਪੰਜਾਬ ਬਹੁਤ ਵੱਡਾ ਹੋਣ ਦੇ ਨਾਲ ਲੋਕਾਂ ਦਾ ਦਿਲ ਵੀ ਵੱਡਾ ਸੀ । ਜਦੋਂ ਵੀ ਮੰਗਿਆ ਸਰਬਤ ਦਾ ਭਲਾ ਮੰਗਿਆ ।
ਹੁਣ ਕੀ ਹੋ ਗਿਆ ਸਾਡੇ ਨੋ ਜਵਾਨ ਨੂ ਭਟਕ ਗਏ ਹਨ। ਸਾਨੂ ਵਿਚਾਰ ਕਰਨਾ ਚਾਹੀਦਾ ਹੈ ਅਸੀਂ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਅਤੇ ਗੁਰਾਂ ਦੀ ਵਾਨੀ ਦਸ ਕੇ ਨੋ ਜਵਾਨਾ ਨੂੰ ਰਾਸ਼ਟਰ ਅਤੇ ਮਨੁੱਖੀ ਸੇਵਾ ਲਈ ਤਿਆਰ ਕਰਦੇ ਸੀ ਅਤੇ ਖੇਤੀ ਕਰਕੇ ਪੰਜਾਬ ਦੇ ਨੋਜਵਾਨ ਨੇ ਕਿਸਾਨ ਨੂੰ ਅਨ ਦਾਤਾ ਦਾ ਦਰਜਾ ਦਿੱਤਾ । ਸਾਡੇ ਪੁਰਖ ਆਖਿਆ ਕਰਦੇ ਸੀ “ਉਤਮ ਖੇਤੀ ਮੱਦਮ ਵਪਾਰ ਨੀਵੀਂ ਚਾਕਰੀ ਭੀਖ ਗਵਾਰ” ਅੱਜ ਦੇ ਸਮੇਂ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਜਾ ਕੇ ਚਾਕਰੀ ਕਰਦੇ ਨੇ ਖੇਤੀ ਨੂੰ ਪਸੰਦ ਨਹੀਂ ਕਰਦੇ ।
ਜੇ ਕਰ ਵਿਚਾਰ ਕਰਦੇ ਹਾਂ ਤਾਂ ਪਤਾ ਲਗਦਾ ਕਿ ਉਹਨਾਂ ਨੂੰ ਕਮਾਈ ਚਾਹੀਦੀ ਹੈ। ਇਸ ਕਰਕੇ ਬਾਹਰ ਭਜਦੇ ਨੇ ਕਿ ਉਹਨਾਂ ਦੀਆਂ ਜ਼ਰੂਰਤਾਂ ਐਥੇ ਪੂਰੀਆਂ ਨਹੀਂ ਹੋ ਸਕਦੀਆਂ ? ਇਹ ਜਰੂਰਤਾਂ ਪੂਰੀਆਂ ਕਰਨ ਲਈ ਸਾਡੇ ਪੁਰਖ ਕੀ ਕਰਦੇ ਸੀ ਸਾਡਾ ਤਾਂ ਭਾਰਤ ਦੇਸ਼ ਵਿਸ਼ਵ ਗੁਰੂ ਸੀ | ਸਾਡੇ ਕੋਲੋਂ ਕਿਥੇ ਗਲਤੀਆਂ ਹੋਈਆਂ ਸਾਨੂ ਉਸਨੂੰ ਵਿਚਾਰਨਾ ਚਾਹੀਦਾ ਹੈ।
ਜੇ ਵਿਚਾਰਦਾ ਹਾਂ ਤਾਂ ਪਤਾ ਚਲਦਾ ਹੈ ਕਿ ਅਸੀਂ ਆਪਣੀ ਗਉ ਮਾਤਾ ਜੋ ਸਾਨੂ ਜੀਵਨ ਦਿੰਦੀ ਸੀ ਉਸਨੂੰ ਘਰੋਂ ਬਾਹਰ ਕਢ ਦਿਤਾ । ਆਪਣੇ ਘਰ ਵਲਾਇਤੀ ਗਾਂ ਦੇ ਨਾਂ ਦਾ ਜਾਨਵਰ ਰੱਖ ਲਿਆ ਕਿ ਦੁੱਧ ਜ਼ਿਆਦਾ ਹੈ ਪਰ ਅਸੀਂ ਭੁਲ ਗਏ ਜਿਹੜੀ ਗਾਂ ਨੂੰ ਬਾਹਰ ਕਢਿਆ ਉਹ ਸਾਡੀ ਮਾਂ ਸਮਾਨ ਸਾਡਾ ਪਾਲਣ ਪੋਸ਼ਣ ਕਰਦੀ ਸੀ । ਉਸਦੇ ਦੁੱਧ ਨਾਲ ਸਾਡੇ ਬੱਚੇਆ ਨੂੰ ਪੋਸ਼ਟਿਕ ਆਹਾਰ ਮਿਲਦਾ ਸੀ । ਜੇ ਜਾਨਣਾ ਹੋਵੇ ਤਾਂ A2 ਦੁੱਧ ਸਾਡੀ ਮਾਂ ਦਾ ਸੀ । ਗਊ ਦੇ ਮੂਤਰ ਅਤੇ ਗੋਬਰ ਦੇ ਨਾਲ ਸਾਡੀ ਧਰਤੀ ਮਾਂ ਨੂੰ ਜੀਵਨ ਮਿਲਦਾ ਸੀ । ਧਰਤੀ ਮਾਂ ਵਲ ਦੇਖੀਏ ਤਾਂ ਉਸਦਾ ਹਰਿਤ ਕ੍ਰਾਂਤੀ ਦੇ ਨਾਂ ਤੇ ਯੂਰੀਆ ਅਤੇ ਹੋਰ ਕੀਟਨਾਸ਼ਕ ਪਾ ਕੇ ਧਰਤੀ ਮਾਤਾ ਨੂੰ ਜਹਿਰੀਲੀ ਕਰ ਦਿੱਤਾ। ਅੱਜ ਅਸੀਂ ਦੇਖ ਰਹੇਂ ਹਾਂ ਕਿ ਮਾਤਾ ਅਤੇ ਪਿਤਾ ਲਈ ਬਜ਼ੁਰਗਾਂ ਦਾ ਆਸ਼ਰਮ ਬਣਾ ਕੇ ਖੁਸ਼ ਹਾਂ।
ਨਹੀਂ ਮੇਰੇ ਵੀਰੋ ਸਾਨੂ ਆਪਣੇ ਮਾਤਾ ਪਿਤਾ ਨੂੰ ਘਰ ਵਿੱਚ ਅਤੇ ਆਪਣੀ ਗਉ ਮਾਤਾ ਨੂੰ ਘਰ ਤੇ ਖੇਤ ਵਿੱਚ ਰਖਣਾ ਪਵੇਗਾ । ਧਰਤੀ ਮਾਤਾ ਆਪਣੇ ਆਪ ਖੁਸ਼ਹਾਲ ਹੋ ਜਾਵੇਗੀ । ਗੁਰਾਂ ਦੀ ਵਾਨੀ ਵੀ ਕੁਝ ਇੰਜ ਕਹਿੰਦੀ ਹੈ “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ” ਸਾਡਾ ਜੀਵਨ ਅਤੇ ਵਿਚਾਰ ਉਚ ਹੋਣਗੇ |
ਅਸੀਂ ਜਦੋਂ ਵੀੰ ਵਿਚਾਰ ਕਰਦੇੰ ਹਾਂ ਸਰਬਤ ਦਾ ਭਲਾ ਮੰਗਦੇਂ ਹਾਂ, ਮਾਨਵਤਾ ਦੇ ਨਾਲ ਜੀਵ ਜੰਤੂ ਦਾ ਵੀ ਖਿਆਲ ਰੱਖਿਆ । ਮੁੜ ਤੋਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਸਬ ਤੋਂ ਪਹਿਲਾਂ ਸਾਨੂ ਸ਼ਡ ਦਿਤੇ ਪਸ਼ੂਆਂ ਵਾਰੇ ਸੋਚਣਾ ਪਵੇਗਾ । ਕਿ ਕਰਨਾ ਹੈ 10 ਪਿੰਡਾਂ ਦੇ ਵਿੱਚ ਇਕ ਗਉ ਸ਼ਾਲਾ ਬਣਾਉਣੀ ਪਵੇਗੀ ਤਾਂ ਕਿ ਸਾਡੇ ਵਲੋਂ ਸ਼ਡ ਦਿਤੇ ਪਸ਼ੂਆਂ ਨੂੰ ਇਕ ਸਥਾਨ ਦਿੱਤਾ ਜਾਵੇ ਅਤੇ ਨਸਲ ਸੁਧਾਰ ਕਰਕੇ ਜਿਨਿ ਜਲਦੀ ਹੋ ਸਕੇ ਆਪਣੀ ਗਉ ਮਾਤਾ ਆਪਣੇ ਘਰ ਅਤੇ ਖੇਤਾਂ ਵਿੱਚ ਰੱਖਿਆ ਜਾਵੇ ਤਾਂ ਕਿ ਉਸਦੇ ਗਉ ਦੇ ਮੂਤਰ ਅਤੇ ਗੋਬਰ ਦੇ ਨਾਲ ਧਰਤੀ ਨੂੰ ਬਚਾਇਆ ਜਾ ਸਕੇ । ਹਰ ਸ਼ਹਿਰ ਦੀ ਇਕ ਖਾਸੀਅਤ ਸੀ ਜਿਵੇਂ ਸ਼ਾਹਕੋਟ ਮਿਰਚਾਂ ਦੇ ਨਾਮ ਨਾਲ , ਹੋਸ਼ਿਆਰਪੁਰ ਅੰਬ , ਅਮ੍ਰਿਤਸਰ ਦੇ ਆਸ ਪਾਸ ਕਿਨੂੰਆਂ ਦੀ ਖੇਤੀ, ਜਲੰਧਰ ਮਾਲਟਾ,ਅੰਗੂਰ ਅਤੇ ਬੇਰ ਇਸੇਂ ਤਰ੍ਹਾਂ ਬਾਕੀ ਸ਼ਹਿਰਾਂ ਦੀ ਵੀ ਆਪਣੀ ਅਨਾਜ ਅਤੇ ਫਰੂਟ ਦੀ ਪਹਿਚਾਣ ਸੀ | ਸਾਨੂ ਉਹ ਪਹਿਚਾਣ ਮੁੜ ਤੋਂ ਲਿਆਨੀ ਪਵੇਗੀ । ਉਸਦੇ ਲਾਇ ਮਿੱਟੀ ਦੀ ਟੈਸਟਿੰਗ ਅਤੇ ਕੈਮੀਕਲ ਖਾਦਾਂ ਤੋਂ ਧਰਤੀ ਮਾਤਾ ਨੂੰ ਦੂਰ ਰੱਖਿਆ ਜਾਵੇ । ਸਾਡੇ ਬੱਚੇ ਭਿਆਨਕ ਬਿਮਾਰੀਆਂ ਤੋਂ ਬੱਚ ਜਾਣਗੇ । ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜਨ ਦੇ ਨਾਲ ਸਾਡੇ ਬਚਿਆ ਨੂੰ ਜੀਵਨ ਜੀਣ ਦੀ ਕਲਾ ਆਵੇਗੀ ਅਤੇ ਮਤ ਉੱਚੀ ਹੋਵੇਗੀ । ਫ਼ੂਡ ਪ੍ਰੋਸੈਸਿੰਗ ਯੂਨਿਟ ਲਾ ਕੇ ਅਸੀਂ ਆਪਣੇ ਪੁਰਖਾਂ ਦੀ ਤਰ੍ਹਾਂ ਪੂਰੇ ਵਿਸ਼ਵ ਦੀ ਪਾਲਣਾ ਕਰਾਂਗੇ । ਗੁਰੂ ਕੇ ਸ਼ਬਦ ਸਰਬਤ ਦਾ ਭਲਾ ਕਰਦੇ ਹੋਏ ਆਪਣੇ ਭਾਰਤ ਦੇਸ਼ ਨੂੰ ਵਿਸ਼ਵ ਗੁਰੂ ਬਣਾਵਾਂਗੇ ।
test