ਡਾ. ਅਰੁਣ ਮਹਿਰਾ
ਲੋਗ ਕਹਤੇ ਹੈਂ ਕਿ ਬਦਲਤਾ ਹੈ ਜਮਾਨਾ, ਬਹਾਦੁਰ ਵੋਹ ਹੈਂ ਜੋ ਜਮਾਨੇ ਕੋ ਬਦਲ ਦੇਤੇ ਹੈਂ। ਇਹ ਸਤਰਾਂ ਸ਼ੇਰ-ਏ-ਪੰਜਾਬ ਲਾਲਾ ਲਾਜਪਤ ਰਾਏ ਜੀ ਤੇ ਬਿਲਕੁਲ ਸਹੀ ਢੁਕਦੀਆਂ ਹਨ ਜਿਨ੍ਹਾਂ ਦੀ ਦੂਰਦਰਸ਼ਿਤਾ, ਲਗਨ, ਤਿਆਗ ਅਤੇ ਸਮਰਪਣ ਨੇ ਭਾਰਤੀ ਸਮਾਜ ਅਤੇ ਰਾਜਨੀਤੀ ਦੀ ਦਸ਼ਾ ਅਤੇ ਦਿਸ਼ਾ ਹੀ ਬਦਲ ਕੇ ਰਖ ਦਿੱਤੀ। ਆਮਤੌਰ ਤੇ ਉਨ੍ਹਾਂ ਨੂੰ ਇਕ ਰਾਜਨੀਤਿਕ ਯੋਧਾ ਅਤੇ ਅਜ਼ਾਦੀ ਗੁਲਾਟੀਏ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਜਿਨ੍ਹਾਂ ਦੇ ਬਲਿਦਾਨ ਨੇ ਸਵਤੰਤਰਤਾ ਸੰਗਰਾਮ ਨੂੰ ਗਤੀ ਪ੍ਰਦਾਨ ਕੀਤੀ ਪਰੰਤੁ ਉਹ ਇਕ ਬਹੁਪੱਖੀ ਵਿਅਕਤੀਤਵ ਦੇ ਮਾਲਿਕ ਸਨ। ਇਹਨਾਂ ਨੇ ਆਪਣੀ ਦੂਰਦ੍ਰਿਸ਼ਟੀ ਦੇ ਚਲਦਿਆਂ ਕੁਝ ਇਹੋ-ਜਿਹੀਆਂ ਸੰਸਥਾਵਾਂ ਦਾ ਨÄਹਪੱਥਰ ਰੱਖਿਆ ਜੋ ਅੱਜ ਬੋਹੜ ਬਣ ਕੇ ਆਪਣੇ ਦੇਸ਼ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਡੀ.ਏ.ਵੀ. ਸਿੱਖਿਆ ਸੰਸਥਾਨਾਂ ਦਾ ਬੀਜਰੋਪਣ ਹੋਵੇ ਜਾਂ ਪੰਜਾਬ ਨੈਸ਼ਨਲ ਬੈਂਕ ਦੀ ਸਥਾਪਨਾ ਜਾ ਫੇਰ ਮਜ਼ਦੂਰ ਸੰਗਠਨ ਆਈ.ਐਨ.ਟੀ.ਯੂ.ਸੀ. ਦੀ ਸਥਾਪਨਾ, ਇਹ ਸਾਰੇ ਲਾਲਾ ਜੀ ਦੀ ਹੀ ਦੇਨ ਹਨ। ਸਮਾਜ ਸੇਵਾ, ਸਮਾਜ ਸੁਧਾਰ, ਸਵਦੇਸ਼ੀ ਅਤੇ ਸਵਸ਼ਾਸਨ ਨੂੰ ਉਹਨਾਂ ਨੇ ਬਰਤਾਨਵੀ ਸਾਮਰਾਜ ਦੇ ਵਿਰੁੱਧ ਹਥਿਆਰ ਦੇ ਰੂਪ ਵੱਜੋਂ ਵਰਤਿਆ ਅਤੇ ਭਾਰਤੀ ਸਮਾਜ ਨੂੰ ਸੰਗਠਿਤ ਅਤੇ ਜਾਗਰੂਕ ਕੀਤਾ। ਗਾਂਧੀ ਜੀ ਦੇ ਸ਼ਬਦਾਂ ਵਿਚ ਲਾਲਾ ਜੀ ਇਕ ਸੰਸਥਾ ਸਨ। ਇਹੋ-ਜਿਹੇ ਕਿਸੇ ਵੀ ਅੰਦੋਲਨ ਦੀ ਕਲਪਨਾ ਨਹÄ ਕੀਤੀ ਜਾ ਸਕਦੀ ਜਿਸ ਅੰਦਰ ਲਾਲਾ ਜੀ ਦਾ ਯੋਗਦਾਨ ਨਾ ਹੋਵੇ। ਇਸੇ ਕਾਰਨ ਆਮ ਲੋਗ ਉਹਨਾਂ ਨੂੰ ‘ਪੰਜਾਬ ਕੇਸਰੀ’ ਜਾ ‘ਸ਼ੇਰ-ਏ-ਪੰਜਾਬ’ ਦੇ ਨਾਂ ਨਾਲ ਜਾਣਦੇ ਹਨ।
28 ਜਨਵਰੀ, 1865 ਕੋ ਜ਼ਿਲ੍ਹਾ ਫਿਰੋਜ਼ਪੁਰ (ਮੌਜੂਦਾ ਜ਼ਿਲ੍ਹਾ ਮੋਗਾ) ਦੇ ਢੁਢੀਕੇ ਪਿੰਡ ’ਚ ਪੈਦਾ ਹੋਏ ਲਾਲਾ ਜੀ ਦਾ ਪਰਿਵਾਰ ਸਰਵਧਰਮ ਪਰੰਪਰਾ ਦਾ ਧਾਰਨੀ ਸੀ। ਉਹਨਾਂ ਦੇ ਪਿਤਾ ਮੁੰਸ਼ੀ ਰਾਧਾਕ੍ਰਿਸ਼ਨ ਜੀ ਇਸਲਾਮ ਦੇ ਨੇੜੇ ਅਤੇ ਮਾਤਾ ਗੁਲਾਬ ਦੇਵੀ ਸਿੱਖ ਪਰਿਵਾਰ ਤੋਂ ਅਤੇ ਹਿੰਦੂ ਧਾਰਮਿਕ ਪਰੰਪਰਾਵਾਂ ਦੀ ਧਰੋਹਰ ਸਨ। ਉਹਨਾਂ ਦੀ ਦਾਦੀ ਜੈਨ ਧਰਮ ਦੇ ਸ਼ਵੇਤਾਂਬਰ ਸੰਪ੍ਰਦਾਅ ਦੀ ਅਨੁਯਾਈ ਅਤੇ ਆਪ ਲਾਲਾ ਜੀ ਆਰਿਆ ਸਮਾਜੀ ਹੋਏ। ਪਰਿਵਾਰ ਦੇ ਇਸੇ ਵਾਤਾਵਰਣ ਦੇ ਕਾਰਨ ਲਾਲਾ ਜੀ ਅੰਦਰ ਰਾਸ਼ਟਰੀ ਨਜ਼ਰੀਆ ਵਿਕਸਿਤ ਹੋਇਆ।
1886 ਅੰਦਰ ਵਕਾਲਤ ਦੀ ਪਰੀਖਿਆ ਪਾਸ ਕਰਨ ਤੋਂ ਬਾਅਦ ਉਹਨਾਂ ਨੇ ਹਿਸਾਰ ਵਿਚ ਵਕਾਲਤ ਸ਼ੁਰੂ ਕੀਤੀ। ਉਹਨਾਂ ਦੀ ਯੋਗਤਾ ਦੇ ਚਲਦਿਆਂ ਸਰਕਾਰ ਵੱਲੋਂ ਅਤਿਰਿਕਤ ਐਸਿਸਟੈਂਟ ਸਮਿਸ਼ਨਰ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਪਰੰਤੂ ਲਾਲਾ ਜੀ ਨੇ ਉਸਨੂੰ ਠੁਕਰਾ ਕੇ ਦੇਸ਼ ਅਤੇ ਸਮਾਜ ਸੇਵਾ ਦੀ ਰਾਹ ਫੜੀ। ਲਾਲਾ ਜੀ ਦੀ ਸ਼ਖਸੀਅਤ ਇਕ ਸਫਲ, ਨਿਡਰ ਲੇਖਕ ਅਤੇ ਵਿਚਾਰਕ ਦੇ ਰੂਪ ਵਿਚ ਉਦੋਂ ਸਾਹਮਣੇ ਆਈ ਜਦੋਂ 1988 ਵਿਚ ਸਰ ਸੱਈਅਦ ਅਹਿਮਦ ਖਾਨ ਦੇ ਨਾ ਉਹਨਾਂ ਨੇ ਉਰਦੂ ਦੇ ਹਫਤਾਵਾਰੀ ਅਖ਼ਬਾਰ ਕੋਹਿਨੂਰ ਵਿਚ ਖੁਲ੍ਹੇ ਪੱਤਰ ਪ੍ਰਕਾਸ਼ਿਤ ਕੀਤੇ। ਛੇਤੀ ਹੀ ਉਹਨਾਂ ਦੀ ਪਹਿਚਾਣ ਰਾਸ਼ਟਰੀ ਪੱਧਰ ਤੇ ਬਣ ਗਈ। ਸਿੱਟੇ ਵੱਜੋਂ ਕਾਂਗਰੇਸ ਪਾਰਟੀ ਨੇ ਅਲਾਹਬਾਦ ਅਧਿਵੇਸ਼ਨ ਵਿਚ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸੰਨਮਾਨਿਤ ਕੀਤਾ।
ਲਾਲਾ ਜੀ ਦਾ ਇਹ ਮੰਨਣਾ ਸੀ ਕਿ ਭਾਰਤੀ ਮਜ਼ਦੂਰਾਂ ਦੇ ਦੁੱਖਾਂ ਦੀ ਜੜ੍ਹ ਵਿਦੇਸ਼ੀ ਸ਼ਾਸਨ ਹੈ। ਇਸ ਲਈ ਉਹਨਾਂ ਨੇ ਸਵਦੇਸ਼ੀ ਅਤੇ ਸਵਰਾਜ ਦੀ ਵਕਾਲਤ ਕੀਤੀ। ਉਹਨਾਂ ਨੇ ਭਾਰਤੀਆਂ ਨੂੰ ਸਵਦੇਸ਼ੀ ਸਿੱੱਖਿਆ ਸੰਸਥਾਵਾਂ, ਉਦਯੋਗ, ਅਖ਼ਬਾਰ, ਬੈਂਕ ਆਦਿ ਸਥਾਪਿਤ ਕਰਨ ਲਈ ਹੱਲਾਸ਼ੇਰੀ ਦਿੱਤੀ। ਡੀ.ਏ.ਵੀ. ਸੰਸਥਾਵਾਂ ਦੀ ਸਥਾਪਨਾ ਇਸੇ ਲੜੀ ਦਾ ਹਿੱਸਾ ਹੈ। ਉਹਨਾਂ ਨੇ ਖੁਦ ਪੰਜਾਬੀ, ਯੰਗ ਇੰਡੀਆ, ਵੰਦੇਮਾਤਰਮ, ਦ ਪੀਪਲਜ਼ ਆਦਿ ਸਵਦੇਸ਼ੀ ਅਖ਼ਬਾਰਾਂ ਦਾ ਪ੍ਰਕਾਸ਼ਨ ਕੀਤਾ ਅਤੇ ਭਾਰਤੀਆਂ ਅੰਦਰ ਜਾਗਰਿਤੀ ਪੈਦਾ ਕੀਤੀ। ਉਹਨਾਂ ਨੇ 1895 ਅੰਦਰ ਪੰਜਾਬ ਨੈਸ਼ਨਲ ਬੈਂਕ, ਜੋ ਕਿ ਪੰਜਾਬ ਦਾ ਪਹਿਲਾ ਸਵਦੇਸ਼ੀ ਬੈਂਕ ਸੀ, ਦੀ ਸਥਾਪਨਾ ਕੀਤੀ। 1898 ਵਿਚ ਲਾਲਾ ਜੀ ਇਸ ਬੈਂਕ ਦੇ ਡਾਈਰੈਕਟਰ ਵੀ ਰਹੇ। ਇਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਅੰਦਰ 122 ਵੱਡੀਆਂ ਮਿੱਲਾਂ ਵੀ ਸਥਾਪਿਤ ਹੋਈਆਂ। ਆਰਥਿਕ ਖੇਤਰ ਵਿਚ ਸੂੱਤੀ, ਉਨੀ, ਸਿਲਕ, ਹੋਜ਼ਰੀ, ਚਮੜਾ, ਤੇਲ, ਕਾਗਜ਼ ਆਦਿ ਸਵਦੇਸ਼ੀ ਉਦਯੋਗਾਂ ਨੂੰ ਜ਼ਬਰਦਸਤ ਹੱਲਾਸ਼ੇਰੀ ਮਿਲੀ। ਇਸਦੇ ਨਾਲ ਹੀ ਉਹਨਾਂ ਨੇ 1905 ਤੋਂ 1907 ਨੂੰ ਇਕ ਵਿਆਪਕ ਸਵਦੇਸ਼ੀ ਅੰਦੋਲਨ ਖੜ੍ਹਾ ਕਰ ਦਿੱਤਾ ਜਿਸ ਨਾਲ ਉਹਨਾਂ ਨੇ ਲੋਕਾਂ ਅੰਦਰ ਰਾਜਨੀਤਿਕ ਅਤੇ ਆਰਥਿਕ ਜਾਗਰਿਤੀ ਪੈਦਾ ਕਰਨ ਦਾ ਕੰਮ ਕੀਤਾ। ਇਸ ਅੰਦੋਲਨ ਰਾਹÄ ਅੰਗਰੇਜ਼ੀ ਵਸਤਾਂ, ਅੰਗਰੇਜ਼ੀ ਅਦਾਲਤਾਂ, ਅੰਗਰੇਜ਼ੀ ਸਿੱਖਿਆ ਸੰਸਥਾਵਾਂ ਦਾ ਬਹਿਸ਼ਕਾਰ ਕੀਤਾ ਗਿਆ। ਇਸ ਨੇ ਅੰਗਰੇਜ਼ੀ ਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਇਸ ਸਮੇਂ ਸ. ਭਗਤ ਸਿੰਘ ਦੇ ਚਾਚਾ ਸ. ਅਜੀਤ ਸਿੰਘ ਦੇ ਨਾਲ ਲਾਇਲਪੁਰ ਅੰਦਰ ਵਿਸ਼ਾਲ ਕਿਸਾਨ ਅੰਦੋਲਨ ਸ਼ੁਰੂ ਕੀਤਾ। ਇਸ ਤੋਂ ਡਰੀ ਬਰਤਾਨਵੀ ਸਰਕਾਰ ਨੇ ਲਾਲਾ ਜੀ ਨੂੰ ਬਰਤਾਨਵੀ ਸਾਮਰਾਜ ਲਈ ਗੰਭੀਰ ਖਤਰਾ ਦਸਦਿਆਂ ਗਿਰਫ਼ਤਾਰ ਕਰ ਲਿਆ ਅਤੇ ਦੇਸ਼ ਤੋਂ ਦੂਰ ਬਰਮਾ ਭੇਜ ਦਿੱਤਾ।
ਸਮਾਜ ਸੇਵੀ ਕੰਮ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਲਾਲਾ ਜੀ ਨੇ ਸਦਾ ਹੀ ਪਹਿਲ ਦਿੱਤੀ। 19ਵÄ ਸਦੀ ਦੇ ਅਖੀਰ ’ਚ 24 ਭਿਆਨਕ ਅਕਾਲ ਅਤੇ ਮਹਾਮਾਰੀਆਂ ਦੇਸ਼ ਨੂੰ ਘੇਰਦੀਆਂ ਰਹੀਆਂ। ਬਰਤਾਨਵੀ ਸਰਕਾਰ ਦੀ ਅਣਗਹਿਲੀ ਕਾਰਨ ਲਗਭਗ 3 ਕਰੋੜ ਭਾਰਤੀ ਮੌਤ ਦੇ ਮੂੰਹ ਵਿਚ ਸਮਾ ਗਏ। ਇਸ ਪਰਿਪੇਖ ਵਿਚ ਉਹਨਾਂ ਨੇ 1897 ਵਿਚ ਉੱਤਰ ਭਾਰਤ, 1896-1899 ਅੰਦਰ ਰਾਜਪੁਤਾਨਾ, ਕਾਠੀਆਵਾੜ, ਕੇਂਦਰ ਸ਼ਾਸਿਤ ਰਾਜਾਂ ਅੰਦਰ ਅਕਾਲ ਅਤੇ 1905 ਦੇ ਕਾਂਗੜਾ ਦੇ ਭੂਕੰਪ ਦੌਰਾਨ ਸਹਾਇਤਾ ਸੰਸਥਾਵਾਂ ਖੋਲ੍ਹੀਆਂ ਅਤੇ ਆਪ ਮੋਢੀ ਬਣ ਕੇ ਵੱਡੇ ਪੱਧਰ ਤੇ ਸਮਾਜ ਨੂੰ ਸੰਗਠਿਤ ਕੀਤਾ ਅਤੇ ਸੇਵਾ ਰਾਹÄ ਭਾਰਤੀਆਂ ਅੰਦਰ ਚੇਤਨਾ ਪੈਦਾ ਕੀਤੀ। ਬਰਤਾਨਵੀ ਮਿਸ਼ਨਰੀਆਂ ਵੱਲੋਂ ਬੇਸਹਾਰਾ ਅਤੇ ਗ਼ਰੀਬ ਬੱਚਿਆਂ ਦੇ ਧਰਮ ਪਰਿਵਰਤਨ ’ਤੇ ਉਹਨਾਂ ਨੇ ਰੋਕ ਲਗਵਾਈ। ਇਸ ਲਈ ਫੈਮਿਨ ਕਮੀਸ਼ਨ ਆਫ ਇੰਡੀਆ ਵਿਚ ਕੇਸ ਜਿੱਤਿਆ। ਅੰਗਰੇਜ਼ ਸਰਕਾਰ ਮੰਨਦੀ ਸੀ ਕਿ ਲਾਲਾ ਜੀ ਸਮਾਜ ਸੇਵਾ ਰਾਹÄ ਲੋਕਾਂ ਨੂੰ ਸਰਕਾਰ ਖਿਲਾਫ਼ ਜਾਗਰੂਕ ਕਰ ਰਹੇ ਹਨ, ਨਫ਼ਰਤ ਪੈਦਾ ਕਰ ਰਹੇ ਹਨ ਅਤੇ ਸੰਗਠਿਤ ਕਰ ਰਹੇ ਹਨ।
ਸਮਾਜ ਸੇਵਾ ਦੇ ਨਾਲ-ਨਾਲ ਲਾਲਾ ਜੀ ਦੀ ਭੂਮੀਕਾ ਇਕ ਸਮਾਜ ਸੁਧਾਰਕ ਦੇ ਰੂਪ ਵਿਚ ਵੀ ਵਿਸ਼ੇਸ਼ ਸਥਾਨ ਰਖਦੀ ਹੈ। ਭਾਰਤੀ ਸਮਾਜ ਦੇ ਕਮਜ਼ੋਰ, ਅਛੂਤ, ਮਹਿਲਾਵਾਂ ਅਤੇ ਮਜ਼ਦੂਰਾਂ ਦੇ ਉੱਥਾਨ ਲਈ ਉਹਨਾਂ ਨੇ ਵਿਸ਼ੇਸ਼ ਉਪਰਾਲੇ ਕੀਤੇ। 1912 ਅੰਦਰ ਗੁਰੂਕੁਲ ਕਾਂਗੜੀ ਕਾਨਫ੍ਰੇਂਸ ਅੰਦਰ ਲਾਲਾ ਜੀ ਨੇ ਅਛੂਤ ਵਰਗ ਦੇ ਉੱਥਾਨ ਲਈ ਆਪਣੀ ਜੇਬ ’ਚੋਂ 40,000 ਰੂਪਏ ਦਿੱਤੇ। ਇਸ ਤਰ੍ਹਾਂ ਉਹ ਮਹਿਲਾ ਸਿੱਖਿਆ, ਵਿਧਵਾ ਵਿਆਹ ਦੇ ਪੱਕੇ ਸਮਰਥਕ ਸਨ। ਉਹਨਾਂ ਨੇ ਆਪਣੀ ਪੁਸਤਕ ‘ਪ੍ਰੋਬਲਮ ਆਫ ਐਜੁਕੇਸ਼ਨ ਇਨ ਇੰਡੀਆ’ ਵਿਚ ਲੜਕੀਆਂ ਦੀ ਸਿੱਖਿਆ ਅਤੇ ਸਿਹਤ ਦੇ ਖਾਸ ਧਿਆਨ ਦਿੱਤਾ। ਉਹਨਾ ਦਾ ਵਿਚਾਰ ਸੀ ਕਿ ਇਹਨਾਂ ਸਾਰਿਆਂ ਵਰਗਾਂ ਦੇ ਉੱਥਾਨ ਦਾ ਸਭਤੋਂ ਢੁਕਵਾਂ ਰਾਹ ਸਿੱਖਿਆ ਹੀ ਹੈ। ਲਾਲਾ ਜੀ ਤਨ, ਮਨ, ਧਨ ਨਾਲ ਸਮਾਜ ਅਤੇ ਦੇਸ਼ ਨੂੰ ਸਮਰਪਿਤ ਸਨ। ਜਦੋਂ ਮਹਾਤਮਾ ਗਾਂਧੀ ਦੱਖਣੀ ਅਫਰੀਕਾ ਅੰਦਰ ਰੰਗਭੇਦ ਦੀ ਨੀਤੀ ਖਿਲਾਫ਼ ਸੰਘਰਸ਼ ਕਰ ਰਹੇ ਸਨ ਤਾਂ ਲਾਲਾ ਜੀ ਨੇ ਨਿਜੀ ਤੌਰ ਤੇ ਉਹਨਾਂ ਨੂੰ 25,000 ਰੁਪਏ ਸਹਾਇਤਾ ਦੇ ਤੌਰ ਤੇ ਭੇਜੇ ਸਨ। ਅਸਲ ਵਿਚ ਉਹਨਾਂ ਦੇ ਭਾਰਤ ਪਰਤਨ ਤੋਂ ਪਹਿਲਾਂ ਹੀ ਲਾਲਾ ਜੀ ਭਾਰਤ, ਖਾਸ ਤੌਰ ਤੇ ਉੱਤਰ ਭਾਰਤ ਦੇ ਸਮਾਜ ਅੰਦਰ ਜਾਗਰਿਤੀ ਪੈਦਾ ਕਰ ਚੁਕੇ ਸਨ। ਕਾਂਗਰੇਸ ਨੇ 1914 ਦੇ ਡੈਲੀਗੇਸ਼ਨ ਦੇ ਮੈਂਬਰ ਦੇ ਤੌਰ ਤੇ ਉਹਨਾਂ ਨੂੰ ਇੰਗਲੈਂਡ ਭੇਜਿਆ ਅਤੇ ਪਹਿਲੀ ਸੰਸਾਰ ਜੰਗ ਦੇ ਚਲਦਿਆਂ 1920 ਤਕ ਉਹ ਭਾਰਤ ਵਾਪਸ ਪਰਤ ਨਹੀ ਸਕੇ, ਪਰੰਤੂ ਇਸ ਦੌਰਾਨ ਵੀ ਉਹ ਸਵਾਧੀਨਤਾ ਲਈ ਪੂਰੀ ਤਰ੍ਹਾਂ ਰੁਝੇ ਰਹੇ। ਉਹ ਜਪਾਨ ਅਤੇ ਅਮਰੀਕਾ ਗਏ। ਇੰਡੀਆ ਹੋਮ ਰੂਲ ਦੀ ਸਥਾਪਨਾ ਕੀਤੀ, ਵਿਦੇਸ਼ਾਂ ਅੰਦਰ ਅਨੇਕ ਲੇਖ ਅਤੇ ਕਿਤਾਬਾਂ ਲਿਖੀਆਂ। ਨਿਉਯਾਰਕ, ਟੋਕੀਓ ਅਤੇ ਪੈਰਿਸ ਅੰਦਰ ਸਥਾਈ ਤੌਰ ਤੇ ਇੰਡੀਅਨ ਬਿਉਰੋ ਸਥਾਪਿਤ ਕਰਨ ਦੀ ਸਿਫਾਰਿਸ਼ ਕੀਤੀ। ਉਹ ਇਕੋ-ਇਕ ਨੇਤਾ ਸਨ ਜੋ ਦੁਨੀਆ ਅੰਦਰ ਲੋਕਮਤ ਨਿਰਮਾਣ ਦਾ ਮਹੱਤਵ ਸਮਝਦੇ ਸਨ।
1920 ਵਿਚ ਭਾਰਤ ਆਉਂਦੇ ਹੀ ਉਹ ਪੂਰੀ ਤਾਕਤ ਨਾਲ ਸਵਤੰਤਰਤਾ ਅੰਦੋਲਨ ’ਚ ਕੁੱਦ ਪਏ। ਉਹਨਾ ਨੇ ਕਰੋ ਜਾ ਮਰੋ ਦਾ ਸਿਧਾਂਤ ਅਪਣਾ ਲਿਆ। ਉਹਨਾਂ ਨੇ 1920 ਦੇ ਕਾਂਗਰੇਸ ਅਧਿਵੇਸ਼ਨ ਦੀ ਪ੍ਰਧਾਨਗੀ ਕੀਤੀ ਜਿੱਥੇ ਅਸਹਿਯੋਗ ਅੰਦੋਲਨ ਦਾ ਮਤਾ ਪਾਸ ਕੀਤਾ ਗਿਆ। ਇਸੇ ਸਾਲ ਉਹਨਾਂ ਨੇ ਰਾਸ਼ਟਰਵਾਦੀ ਵਿਚਾਰਧਾਰਾ ਦਾ ਉਰਦੂ ਦੈਨਿਕ ‘ਵੰਦੇਮਾਤਰਮ’ ਅਖ਼ਬਾਰ ਸ਼ੁਰੂ ਕੀਤਾ ਅਤੇ ਨੌਜਵਾਨਾਂ ਲਈ ਤਿਲਕ ਸਕੂਲ ਆਫ ਪੋਲਟਿਕਸ ਖੋਲਿ੍ਹਆ। ਅਸਹਿਯੋਗ ਅੰਦੋਲਨ ਨੂੰ ਤਿੱਖਾ ਕਰਨ ਲਈ ਉਹਨਾਂ ਨੇ ਪੂਰੇ ਦੇਸ਼ ਦਾ ਦੌਰਾ ਕੀਤਾ ਅਤੇ ਹੁਨ ਉਹ ਸ਼ੇਰ-ਏ-ਪੰਜਾਬ ਦੀ ਬਜਾਏ ਸ਼ੇਰ-ਏ-ਹਿੰਦ ਦੇ ਰੂਪ ਵਿਚ ਜਾਣੇ ਜਾਨ ਲੱਗੇ। ਦਸੰਬਰ 1920 ਅੰਦਰ ਬਰਤਾਨਵੀ ਸਰਕਾਰ ਨੇ ਉਹਨਾਂ ਨੂੰ ਗ਼ਿਰਫਤਾਰ ਕਰ ਕੇ ਜੇਲ੍ਹ ਅੰਦਰ ਡੱਕ ਦਿੱਤਾ।
ਰਿਹਾਅ ਹੋਣ ਦੇ ਬਾਅਦ ਉਹਨਾਂ ਦੀ ਲੋਕਪਿ੍ਰਅਤਾ ਸ਼ਿਖਰਾਂ ਤੇ ਸੀ। ਗਾਂਧੀ ਜੀ ਵੱਲੋਂ ਅਸਹਿਯੋਗ ਅੰਦੋਲਨ ਵਾਪਸ ਲੈਣ ਤੇ ਅਸਹਿਮਤੀ ਕਾਰਨ ਉਹਨਾਂ ਨੇ ਕਾਂਗਰੇਸ ਤੋਂ ਅਸਤੀਫਾ ਦੇ ਦਿੱਤਾ ਅਤੇ ਸਵਰਾਜ ਪਾਰਟੀ ਵਿਚ ਸ਼ਾਮਿਲ ਹੋ ਗਏ। ਸਾਲ 1925 ਅੰਦਰ ਉਹ ਸੈਂਟ੍ਰਲ ਲੈਜੀਸਲੇਟਿਵ ਅਸੈਂਬਲੀ ਦੇ ਮੈਂਬਰ ਚੁਣੇ ਗਏ ਅਤੇ 1926 ਵਿਚ ਡਿਪਟੀ ਲੀਡਰ ਬਣ ਗਏ। ਸਿਤੰਬਰ 1926 ਅੰਦਰ ਉਹ ਇਸੇ ਅਸੈਂਬਲੀ ਦੇ ਦੋ ਹਲਕਿਆਂ ਤੋਂ ਭਾਰੀ ਬਹੁਮਤ ਨਾਲ ਚੁਣੇ ਗਏ। ਇਹ ਭਾਰਤੀਆਂ ਅੰਦਰ ਉਹਨਾਂ ਦੀ ਲੋਕਪਿ੍ਰਅਤਾ ਦਾ ਪੈਮਾਨਾ ਸੀ।
1927 ਵਿਚ ਬਰਤਾਨਵੀ ਸਰਕਾਰ ਨੇ ਸਾਈਮਨ ਕਮੀਸ਼ਨ ਦੇ ਭਾਰਤੀ ਦੌਰੇ ਦੀ ਘੋਸ਼ਣਾ ਕੀਤੀ। ਲਾਲਾ ਜੀ ਨੇ ਇਸਦਾ ਤਿੱਖਾ ਵਿਰੋਧ ਕੀਤਾ ਅਤੇ ਅੰਦੋਲਨ ਸ਼ੁਰੂ ਕਰ ਦਿੱਤਾ। 16 ਫ਼ਰਵਰੀ, 1928 ’ਚ ਲਾਲਾ ਜੀ ਅਸੈਂਬਲੀ ਅੰਦਰ ਕਮੀਸ਼ਨ ਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਾ ਕਰਨ ਦਾ ਮਤਾ ਪੇਸ਼ ਕੀਤਾ ਅਤੇ ਇਸਨੂੰ ਭਾਰੀ ਸਮਰਥਨ ਨਾਲ ਪਾਸ ਵੀ ਕਰਵਾਇਆ। 30 ਅਕਤੂਬਰ, 1928 ਨੂੰ ਸਾਈਮਨ ਕਮੀਸ਼ਨ ਭਾਰਤ ਆਇਆ। ਉਸਦੇ ਵਿਰੋਧ ’ਚ ਲਾਲਾ ਜੀ ਦੀ ਰਹਿਨੁਮਾਈ ਵਿਚ ਲਹੌਰ ਰੇਲਵੇ ਸਟੇਸ਼ਨ ਤੇ ਪ੍ਰਦਰਸ਼ਨ ਹੋਇਆ। ਚਾਰੇ ਪਾਸੇ ਸਾਈਮਨ ਵਾਪਸ ਜਾਓ ਦੇ ਨਾਰ੍ਹੇ ਗੂੰਜਨ ਲੱਗੇ। ਸਰਕਾਰ ਦੇ ਸੁਰੱਖਿਆ ਦੇ ਸਾਰੇ ਇੰਤਜਾਮ ਅਸਤ-ਵਿਅਸਤ ਹੋ ਗਏ। ਭੀੜ ਬਹੁਤ ਜ਼ਿਆਦਾ ਸੀ ਅਤੇ ਅੰਦੋਲਨ ਉੱਤੇ ਨਿਅੰਤਰਨ ਪਾਉਣਾ ਅਸੰਭਵ ਲਗ ਰਿਹਾ ਸੀ। ਅੰਗਰੇਜ਼ ਪੁਲਿਸ ਨੇ ਲਾਲਾ ਜੀ ਨੂੰ ਇਸ ਅੰਦੋਲਨ ਦਾ ਜਿੰਮੇਵਾਰ ਮੰਨਦੇ ਹੋਏ ਉਹਨਾਂ ਉੱਤੇ ਲਾਠੀਆਂ ਦੀ ਬਰਸਾਤ ਕਰ ਦਿੱਤੀ। ਉਹਨਾਂ ਦੇ ਸਿਰ ਅਤੇ ਛਾਤੀ ਤੇ ਸੱਟਾਂ ਵੱਜੀਆਂ। ਉਸੇ ਸ਼ਾਮ ਇਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਲਾਲਾ ਜੀ ਨੇ ਕਿਹਾ ਕਿ ਲਾਠੀ ਦੀ ਇਕ-ਇਕ ਸੱਟ ਬਰਤਾਨਵੀ ਸਾਮਰਾਜ ਦੇ ਕਫ਼ਨ ਦਾ ਆਖਿਰੀ ਕਿਲ੍ਹ ਸਾਬਿਤ ਹੋਵੇਗੀ। ਅਖਿਰਕਾਰ ਛਾਤੀ ਅਤੇ ਸਿਰ ਤੇ ਚੋਟਾਂ ਦੇ ਚਲਦਿਆਂ ਪੰਜਾਬ ਦੇ ਇਸ ਸ਼ੇਰ ਨੇ 17 ਨਵੰਬਰ, 1928 ਨੂੰ ਆਖਿਰੀ ਸਾਂਹ ਲਿਆ। ਲਾਲਾ ਜੀ ਦਾ ਬਲਿਦਾਨ ਭਾਰਤੀਆਂ ਅੰਦਰ ਦਲੇਰੀ, ਸਾਹਸ ਅਤੇ ਚੇਤਨਾ ਦੀ ਲਹਿਰ ਪੈਦਾ ਕਰ ਗਿਆ ਜਿਸ ਨਾਲ ਅਜ਼ਾਦੀ ਦੀ ਲੋਅ ਹੋਰ ਵੀ ਪ੍ਰਚੰਡ ਰੂਪ ਧਾਰਣ ਕਰ ਗਈ। ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਲਾਲਾ ਜੀ ਦੇ ਦੇਹਾਂਤ ਦੇ ਠੀਕ ਇਕ ਮਹੀਨੇ ਬਾਅਦ ਪੁਲਿਸ ਅਧਿਕਾਰੀ ਸਾਂਡਰਸ ਦੀ ਹੱਤਿਆ ਕਰਕੇ ਉਹਨਾਂ ਦੀ ਸ਼ਹਾਦਤ ਦਾ ਬਦਲਾ ਲਿਆ। ਦੇਸ਼ ਦੀ ਅਜ਼ਾਦੀ ਲਈ ਲਾਲਾ ਜੀ ਇਕ ਸ਼ੇਰ ਦੀ ਤਰ੍ਹਾਂ ਜੀਏ ਅਤੇ ਸ਼ੇਰ ਦੀ ਤਰ੍ਹਾਂ ਸ਼ਹੀਦ ਹੋ ਗਏ। ਦੇਸ਼ ਦੇ ਸਵਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਉਹਨਾਂ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।
test