ਫਰਾਂਸ ਤੋਂ ਭਾਰਤ ਵਾਪਸ ਲਿਆਂਦੀਆਂ ਜਾਣਗੀਆਂ ਦੀਆਂ ਕੀਮਤੀ ਵਸਤੂਆਂ
ਚੰਡੀਗੜ੍ਹ ਪ੍ਰਸ਼ਾਸਨ ਨੇ 25 ਜੂਨ 2026 ਨੂੰ ਪੈਰਿਸ ਵਿੱਚ ਹੋਣ ਵਾਲੀ ਚੰਡੀਗੜ੍ਹ ਨਾਲ ਸਬੰਧਿਤ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕਣ ਅਤੇ ਇਸ ਦੀ ਭਾਰਤ ਵਾਪਸੀ ਯਕੀਨੀ ਬਣਾਉਣ ਲਈ ਵਿਦੇਸ਼ ਮੰਤਰਾਲੇ (MEA) ਕੋਲ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਪ੍ਰਸ਼ਾਸਨ ਅਨੁਸਾਰ ਨਿਲਾਮੀ…
25 ਜੂਨ, 2026 – ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ 25 ਜੂਨ 2026 ਨੂੰ ਪੈਰਿਸ ਵਿੱਚ ਹੋਣ ਵਾਲੀ ਚੰਡੀਗੜ੍ਹ ਨਾਲ ਸਬੰਧਿਤ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕਣ ਅਤੇ ਇਸ ਦੀ ਭਾਰਤ ਵਾਪਸੀ ਯਕੀਨੀ ਬਣਾਉਣ ਲਈ ਵਿਦੇਸ਼ ਮੰਤਰਾਲੇ (MEA) ਕੋਲ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ।
ਪ੍ਰਸ਼ਾਸਨ ਅਨੁਸਾਰ ਨਿਲਾਮੀ ਲਈ ਰੱਖੀਆਂ ਦੋ ਵਸਤੂਆਂ ਉੱਤੇ “PU Chem/55” ਅਤੇ “PGI/W/CH-020” ਦੇ ਨਿਸ਼ਾਨ ਹਨ, ਜੋ ਪੰਜਾਬ ਯੂਨੀਵਰਸਿਟੀ ਅਤੇ ਪੀਜੀਆਈਐਮਈਆਰ (PGIMER), ਚੰਡੀਗੜ੍ਹ ਨਾਲ ਸਬੰਧਿਤ ਹਨ। ਇਸ ਕਾਰਨ ਸ਼ੱਕ ਹੈ ਕਿ ਇਹ ਫਰਨੀਚਰ ਬਿਨਾਂ ਮਨਜ਼ੂਰੀ ਦੇ ਵਿਦੇਸ਼ ਭੇਜਿਆ ਗਿਆ।
ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਕਿ ਇਹ ਫਰਨੀਚਰ ਵਿਸ਼ਵ ਪ੍ਰਸਿੱਧ ਵਾਸਤੂਕਾਰ Le Corbusier ਦੀ ਚੰਡੀਗੜ੍ਹ ਲਈ ਬਣਾਈ ਗਈ ਮੂਲ ਦ੍ਰਿਸ਼ਟੀ ਦਾ ਅਹਿਮ ਹਿੱਸਾ ਹੈ। ਚੰਡੀਗੜ੍ਹ ਦਾ ਕੈਪੀਟਲ ਕੰਪਲੈਕਸ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਹੈ, ਇਸ ਲਈ ਇਸ ਨਾਲ ਜੁੜੀਆਂ ਵਸਤੂਆਂ ਦੀ ਸੰਭਾਲ ਅੰਤਰਰਾਸ਼ਟਰੀ ਮਹੱਤਤਾ ਰੱਖਦੀ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਚੰਡੀਗੜ੍ਹ ਪੁਲੀਸ ਨੇ 23 ਜੂਨ ਨੂੰ ਦੋ ਐਫਆਈਆਰ ਦਰਜ ਕਰਕੇ ਚੋਰੀ, ਗੈਰ-ਕਾਨੂੰਨੀ ਅਤੇ ਵਿਕਰੀ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਸ਼ਾਸਨ ਨੇ MEA ਨੂੰ ਫਰਾਂਸ ਸਥਿਤ ਭਾਰਤੀ ਦੂਤਾਵਾਸ ਅਤੇ ਫਰਾਂਸਿਸੀ ਅਧਿਕਾਰੀਆਂ ਨਾਲ ਤੁਰੰਤ ਸੰਪਰਕ ਕਰਕੇ ਨਿਲਾਮੀ ਰੋਕਣ, ਵਸਤੂਆਂ ਦੀ ਮਲਕੀਅਤ ਦੀ ਜਾਂਚ ਕਰਨ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਪੰਜਾਬੀ ਟ੍ਰਿਬਯੂਨ