ਪਹਿਲੀ ਗੱਲ ਕਿਸੇ ਵੀ primary product ਦਾ ਭਾਅ ਹਮੇਸ਼ਾ finished product ਦੀ ਕੀਮਤ ਨਾਲੋਂ ਘੱਟ ਹੁੰਦਾ ਹੈ । Finished product ਹਮੇਸ਼ਾ ਖੁੱਲੀ retail market ਚ ਵਿਕਦਾ ਹੈ । Variety ਵੀ ਜ਼ਿਆਦਾ ਗਾਹਕ ਵੀ ਜ਼ਿਆਦਾ ਹੁੰਦੇ ਹਨ ਅਤੇ ਵੇਚਣ ਵਾਲੇ ਵੀ ਜ਼ਿਆਦਾ ਹੁੰਦੇ ਹਨ । Competition ਹੁੰਦਾ ਹੈ । ਮੁਨਾਫਾ ਵੀ ਜ਼ਿਆਦਾ ਹੁੰਦਾ ਹੈ ਤੇ ਨੁਕਸਾਨ ਵੀ । ਇਸ ਕਰਕੇ ਜਿਗਰਾ ਵੀ ਵੱਡਾ ਚਾਹੀਦਾ ਹੈ ।
ਹੁਣ ਖੇਤੀ ਦੀ input cost ਹਰ ਸੂਬੇ ਚ ਵੱਖਰੀ ਹੈ । ਪੰਜਾਬ ਹਰਿਆਣੇ ਚ ਜ਼ਿਆਦਾ ਹੈ ਮੱਧ ਪ੍ਰਦੇਸ਼, ਆਂਧਰਾ, ਮਹਾਰਾਸ਼ਟਰ, ਕਰਨਾਟਕ ਚ ਘੱਟ ਹੈ । ਇਸ ਦਾ ਕਾਰਣ ਹੈ ਕਿ ਪੰਜਾਬੀ ਕਿਸਾਨ ਮਸ਼ੀਨ, chemical ਦੀ ਵਰਤੋ ਜ਼ਿਆਦਾ ਕਰਦੇ ਹਨ ਬਾਕੀ ਘੱਟ ਕਰਦੇ ਹਨ ।
ਪੰਜਾਬ ਦੇ ਹਿਸਾਬ ਨਾਲ ਤਮਿਲ ਨਾਢੂ ਦੀ ਅਤੇ ਓਡੀਸ਼ਾ ਦੇ ਹਿਸਾਬ ਨਾਲ ਪੰਜਾਬ ਦੀ MSP ਤੈਅ ਨਹੀਂ ਕੀਤੀ ਜਾ ਸਕਦੀ । ਇਹ ਸੂਬਾ ਅਧਾਰਤ ਸਬਜੈਕਟ ਹੈ । ਕਿਉਂਕਿ ਪੰਜਾਬ ਹਰਿਆਣਾ ਦੀ ਕਣਕ ਕੇਂਦਰ ਸਰਕਾਰ ਮੁਫਤ ਜਾ 2 ਰੁਪਏ ਕਿੱਲੋ ਦੇ ਭਾਅ ਤੇ ਲੋਕਾਂ ਵਿੱਚ ਵੰਡਦੀ ਹੈ ਇਸ ਕਰਕੇ ਉਹ ਪੰਜਾਬ ਦੇ ਕਿਸਾਨਾਂ ਨੂੰ MSP ਦਿੰਦੀ ਹੈ । ਮੱਧ ਪ੍ਰਦੇਸ਼ ਆਂਧਰਾ ਮਹਾਰਾਸ਼ਟਰ ਦੇ ਕਿਸਾਨਾਂ ਦੀ ਕਣਕ ਆਟਾ ਵੇਚਣ ਵਾਲ਼ੀਆਂ ਕੰਪਨੀਆ ਖ਼ਰੀਦ ਦੀਆਂ ਹਨ ਇਸ ਕਰਕੇ ਉਹਨਾਂ ਨੂੰ ਰੇਟ ਉਹ ਦਿੰਦੇ ਹਨ ।
ਪੰਜਾਬ ਤੋਂ ਇਲਾਵਾ ਹੋਰ ਕਿਸੇ ਇਲਾਕੇ ਦਾ ਕਿਸਾਨ ਪੂਰੀ ਤਰਾਂ ਖੇਤੀ ਤੇ ਨਿਰਭਰ ਨਹੀਂ ਹੈ । ਉਹ ਆਮਦਨ ਲਈ ਨਾਲ ਹੋਰ ਕੰਮ ਵੀ ਕਰਦਾ ਹੈ ।
ਜਿਵੇਂ ਕਰਨਾਟਕ ਦੇ ਕਈ ਜ਼ਿਲੇ ਜਿਵੇਂ ਧਾਰਵਾੜ, ਕਲਬੁਰਗੀ, ਹਾਵੇਰੀ, ਦਾਵਣਗੇਰੇ, ਮਹਾਰਾਸ਼ਟਰ ਚ ਕੋਹਲਾਪੁਰ, ਨਾਸਿਕ ਦਾ ਇਲਾਕਾ food processing industry ਦਾ ਗੜ੍ਹ ਹੈ । ਇੱਥੇ ਕਿਸਾਨਾਂ ਨੇ ਆਪਣੇ ਲੈਵਲ ਤੇ ਹੀ ਛੋਟੇ food processing ਕਾਰਖਾਨੇ ਲਗਾਏ ਹੋਏ ਹਨ । ਤੇ ਉਹ ਵੱਡੀਆਂ ਕੰਪਨੀਆਂ ਨਾਲ ਜੁੜੇ ਹਨ । ਕਰਨਾਟਕ ਚ ਨੰਦਿਨੀ ਸਰਕਾਰੀ ਹੈ ਤੇ ਪਾਰਲੇ, ਬ੍ਰਿਟੇਨੀਆ, ਸਮੂਦ, ਨੈੱਸਲੇ, ਹਾਰਵੈਸਟ, ਸਨਫੀਸਟ ਪ੍ਰਾਈਵੇਟ ਹਨ । ਇੱਥੇ ਪਿੰਡਾਂ ਦੇ ਲੈਵਲ ਤੇ ਇਕਾਈਆਂ ਬਣੀਆਂ ਹਨ । ਲੋਕ ਬਿਸਕਟ, ਮਿਠਾਈ, ਜੂਸ, ਮੁਰੱਬੇ, ਇਤਰ ਬਣਾ ਕੇ ਵੇਚਦੇ ਹਨ ।
ਇਹਨਾਂ 2-3 ਸੂਬਿਆਂ ਚ ਦਰਜਨ ਦੇ ਕਰੀਬ ਕੰਪਨੀਆਂ ਹਨ ਅਤੇ ਹਜ਼ਾਰਾਂ ਪਰਿਵਾਰ ਜੁੜੇ ਹਨ । ਲੋਕ ਕਣਕ ਦੇ ਨਾਲ ਨਾਲ ਸਬਜ਼ੀ, ਫਲ ਤੇ ਫੁੱਲਾਂ ਦੀ ਖੇਤੀ ਵੀ ਕਰਦੇ ਹਨ । Agriculture diversified ਹੈ ।
ਲੋਕ ਖੇਤੀ ਦੇ ਨਾਲ-ਨਾਲ ਜਾਂ ਤਾਂ ਨੌਕਰੀ ਕਰਦੇ ਹਨ ਜਾਂ ਅਜਿਹੇ ਧੰਦਿਆਂ ਨਾਲ ਜੁੜੇ ਹਨ । ਸਿਰ ਤੇ ਕਰਜ਼ੇ ਨਹੀਂ ਹਨ ਅਤੇ ਆਮਦਨ ਠੀਕ ਹੈ । ਪਿੰਡਾਂ ਚ ਗੱਡੀਆਂ ਘੱਟ ਹਨ ਮੋਟਰ ਸਾਇਕਲ ਜ਼ਿਆਦਾ ਹਨ । ਸਰਕਾਰੀ ਸਕੂਲਾਂ ਚ ਬੱਚੇ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ ਹਨ ।
ਹੁਣ ਆਓ ਪੰਜਾਬ ਚ ।
MRP: Maximum Retail Price ਮਤਲਬ ਕੋਈ ਵੀ ਪ੍ਰਾਈਵੇਟ ਬੰਦਾ ਕੋਈ ਵੀ finished product MRP ਤੋਂ ਜ਼ਿਆਦਾ ਮੁੱਲ ਤੇ ਨਹੀਂ ਵੇਚ ਸਕਦਾ ।
MSP: Minimum Support Price
ਮਤਲਬ primary product ਪੈਦਾ ਕਰਨ ਵਾਲੇ ਬੰਦੇ ਨੂੰ ਮਿਲਣ ਵਾਲਾ ਘੱਟੋ ਘੱਟ ਭਾਅ |
ਜਦੋਂ ਮੱਧ ਪ੍ਰਦੇਸ਼ ਚ ਖਰਚਾ ਪੰਜਾਬ ਨਾਲੋਂ ਘੱਟ ਹੈ ਤੇ ਫੇਰ ਉਥੇ ਮੁੱਲ ਪੰਜਾਬ ਵਾਲਾ ਕਿਵੇਂ ਹੋ ਸਕਦਾ ਹੈ ?
ਪੰਜਾਬ ਚ ਕਿਉਂਕਿ ਸਰਕਾਰ ਖਰੀਦ ਦੀ ਹੈ ਤਾਂ ਉਹ ਮੁੱਲ ਦੇ ਰਹੀ ਹੈ । ਸਰਕਾਰੀ ਖੇਤਰ ਚ ਮੁਨਾਫੇ ਦੀ ਗੁੰਜਾਇਸ਼ ਨਹੀਂ ਹੁੰਦੀ ।
ਮੱਧ ਪ੍ਰਦੇਸ਼ ਪਿਛਲੇ 15-20 ਸਾਲਾਂ ਤੋਂ ਮਹਾਰਾਸ਼ਟਰ ਤੇ ਕਰਨਾਟਕ ਚ ਪਿਛਲੇ 12-15 ਸਾਲਾਂ ਤੋਂ ਪ੍ਰਾਈਵੇਟ ਕੰਪਨੀਆਂ ਸਰਗਰਮ ਹਨ । ਕਿਸਾਨ ਥੋੜਾ ਖੇਤੀ ਚ ਕਮਾ ਰਹੇ ਹਨ ਤੇ ਥੋੜਾ ਨੌਕਰੀ ਤੇ ਧੰਦੇ ਚੋ ।
ਹੁਣ ਜੇ ਪੰਜਾਬ ਚ ਖੇਤੀ diversify ਕਰਨੀ ਹੈ ਤਾਂ ਛੋਟੇ ਪੱਧਰ ਤੇ food ਪਲਾਂਟ ਲਗਾ ਕੇ ਵੱਡੇ ਬ੍ਰੈਂਡ ਨਾਲ ਹੀ ਜੁੜਿਆ ਜਾਣਾ ।
ਜੇ ਮਿੱਟੀ ਕਣਕ ਝੋਨੇ ਨਾਲ ਸਖ਼ਤ ਹੋ ਗਈ ਹੈ ਤਾਂ 3-4 ਸੀਜ਼ਨ ਝੋਨਾ ਨਾ ਲਾ ਕੇ ਕੁਝ ਹੋਰ ਬੀਜ ਲਓ ਜਿਸ ਨਾਲ ਓਸ ਚ ਬਦਲਾਅ ਆ ਜਾਏ । ਇਹ ਤਾਂ ਕਰਨਾ ਹੀ ਪੈਣਾ ਹੈ ।
ਹਰ ਮੁੱਦੇ ਤੇ ਅਸੀਂ ਦੋਵਾਂ ਬੇੜੀਆਂ ਚ ਪੈਰ ਨਹੀਂ ਧਰ ਸਕਦੇ ।
ਵੀ ਯੂਪੀ ਕਰਨਾਟਕ ਵਾਲੇ ਕਿਸਾਨਾਂ ਨੁੰ MSP ਦਵਾਉਣ ਲਈ ਸੜਕ ਅਸੀਂ ਰਾਜਪੁਰੇ ਵਾਲੀ ਬੰਦ ਕਰਨੀ ਹੈ ਤੇ ਫ਼ਸਲ ਦੀ ਟਰਾਲੀ ਅਡਾਨੀ ਦੇ ਗੋਡਾਉਣ ਚ ਸਿੱਟਣੀ ਹੈ । ਇਹ ਤਾਂ ਠੀਕ ਨਹੀਂ ।
Agriculture diversification ਲਈ food processing unit ਜ਼ਰੂਰੀ ਹਨ ਅਤੇ ਇਹ ਦੋਵੇਂ ਚੀਜ਼ਾਂ ਸਿਰਫ ਸਰਕਾਰ ਤੇ ਨਿਰਭਰ ਰਹਿ ਕੇ ਨਹੀਂ ਕੀਤੀ ਜਾ ਸਕਦੀ । Private intervension ਜ਼ਰੂਰੀ ਹੈ ।
ਆਭਾਰ : ਪ੍ਰਸਿੱਧ ਲੇਖਕ ਵਿਨਾਇਕ ਦੱਤ ਜੀ ਦੀ ਫੇਸਬੁੱਕ ਕੰਧ ਤੋਂ
https://www.facebook.com/vinayak.dutt
test