ਇਕਬਾਲ ਸਿੰਘ ਲਾਲਪੁਰਾ
ਸ਼੍ਰੀ ਗੁਰੂ ਨਾਨਕ ਦੇਵ ਜੀ ਵਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਿਰ ਦਰਜ ਹੈ !! ਕਿ ਪਰਮੇਸ਼ਰ ਭਗਵਾਨ ਨਾਨਕ ਰੂਪ ਵਿੱਚ ਇਸ ਸੰਸਾਰ ਵਿੱਚ ਵਿਚਰਿਆ !! ਗੁਰੂ ਪਾਤਿਸਾਹ ਆਪਣੇ ਆਪ ਨੂੰ ਨੀਚ ਹੀ ਦੱਸਦੇ ਰਹੇ !!
ਪਰਮੇਸ਼ਰ ਦੇ ਇਸ ਅਵਤਾਰ ਨੇ ,ਜੀਵਨ ਜੀਊਣ ਦਾ ਉੱਤਮ ਰਾਹ ਵੀ ਸਪਸ਼ਟ ਕੀਤਾ !! ਜ਼ਾਹਰ ਪੀਰ ਜਗਤ ਗੁਰੂ ਬਾਬਾ ਸਭ ਦਾ ਸਾਂਝਾ ਸੀ ਹੈ ਤੇ ਰਹੇਗਾ ਵੀ !!
ਸ਼੍ਰੀ ਗੁਰੂ ਨਾਨਕ ਦੇਵ ਨੇ ਸਮਾਜ ਦੇ ਹਰ ਵਰਗ , ਪੁਜਾਰੀਆਂ , ਸ਼ਾਹੂਕਾਰਾਂ , ਗ਼ਰੀਬਾਂ , ਰਾਜਿਆਂ ਤੇ ਅਹਿਲਕਾਰਾਂ ਨਾਲ ਸੰਬਾਦ ਰਚਾਇਆ ਤੇ ਰਾਜਨੀਤਿਕ , ਧਾਰਮਿਕ , ਸਮਾਜਿਕ, ਸਭਿਆਚਾਰ ਤੇ ਆਰਥਿਕ ਖੇਤਰ ਵਿੱਚ ਉੱਤਮ ਰਾਹ ਸਪਸ਼ਟ ਕੀਤਾ !!
ਰਾਜਿਆਂ ਨੂੰ ਤਖਤ ਵਹੈ ਤਖ਼ਤੇ ਕੇ ਲ਼ਾਇਕ , ਰਾਜੇ ਸ਼ੀਂਹ ਮੁਕਦਮ ਕੁਤੇ ਵੀ ਆਖਿਆ ,ਇਲਤ ਕਾ ਨਾਉਂ ਚੌਧਰੀ ਵਾਲੇ ਸਮਾਜਿਕ ਆਗੂ ਵੀ ਦਸੇ ,ਵਡੀ ਲੈ ਕੇ ਹਕ ਗਵਾਉਣ ਵਾਲੇ ਜਜ , ਤੇ ਪੈਸੇ ਲੈਣ ਵਾਲੇ ਪੁਜਾਰੀਆਂ ਜੋ ਸਮਾਜ ਨੂੰ ਕੁਰਾਹੇ ਪਾ ਰਹੇ ਸਨ ,ਵਾਰੇ ਵੀ ਬਹੁਤ ਕੁਝ ਦਰਜ ਕੀਤਾ !!
ਪਰ ਇਕ ਗਲ ਸਪਸ਼ਟ ਗੁਰੂ ਜੀ ਨੇ ਕੋਈ ਵਿਵਾਦ ਨਹੀ ਕੀਤਾ ਬਲਿਕੇ ਸੰਬਾਦ ਰਚਾ ਉਨਾ ਦੀ ਗਲਤੀ ਦਸ ਸਚ ਦਾ ਮਾਰਗ ਸਪਸ਼ਟ ਕੀਤਾ !! ਜਿਹੜਾ ਗੁਸਾ ਕਰਦਾ ਸੀ ਉਸ ਨੂੰ ਵੀ ਰੋਸ ਨਾ ਤੀਜੈ ਉਤਰ ਦੀਜੈ ਆਖ ਕਿ ਵਾਪਿਸ ਵਿਸ਼ੇ ਤੇ ਆਉਣ ਲਈ ਆਖਿਆ !!
ਪੰਜਾਬ ਜਿਊਦਾਂ ਗੁਰਾਂ ਦੇ ਨਾਂ ਤੇ ਵਾਲੇ ਖਿਤੇ ਵਿਚ ਪਿਛਲੇ 60 ਸਾਲ ਤੋਂ ਅਸ਼ਾਤੀਂ ਬਣੀ ਹੋਈ ਹੈ !! ਨਾ ਕੋਈ ਕਾਰਖਾਨੇ ਲਾਉਣ ਨੂੰ ਤਿਆਰ ਹੈ ,ਨਾਂ ਕਾਰੋਵਾਰ ਵਿਚ , ਵਿਦਿਆ ਤੇ ਸੇਹਤ ਸਹੂਲਤਾਂ ਨਾਂ ਦੇ ਬਰਾਬਰ ਹੈ !!
ਇਕ ਪੂਰੀ ਪੀੜੀ ਦੋਹਰੇ ਅਤਵਾਦ ਰਾਹੀ ਖਤਮ ਹੋ ਗਈ ਤੇ ਅਜ ਦੀ ਪੀੜੀ ਅੰਧੇਰੇ ਭਵਿਖ ਕਰ ਵਿਦੇਸ਼ ਵਲ ਮੂੰਹ ਕਰ ਚੁਕੀ ਹੈ !!
ਕੀ ਇਸ ਦਿਸ਼ਾ ਲਈ ਕਿਸੇ ਜੁਮੇਵਾਰੀ ਲਈ ?
ਪੰਜਾਬ ਦਾ ਹਰ ਆਰਥਿਕ ਸਾਧਨ ਦੀ ਲੁਟ ਸਰਕਾਰੀ ਤੰਤਰ ਕਰ ਰਿਹਾ ਹੈ !!
ਪਿਛਲੇ ਇਕ ਸਾਲ ਤੋਂ ਤਾਂ ਤਿਨ ਖੇਤੀ ਕਾਨੂਨਾਂ ਦੇ ਵਿਰੋਧ ਮੁਹਿਮ ਖੜੀ ਕਰ, ਹਰ ਪੱਖ ਰਾਜਸੀ ਤੇ ਆਰਥਿਕ ਲਾਭ ਲੈਣ ਲਈ ਯਤਨਸ਼ੀਲ ਹੈ !!
ਕਾਨੂੰਨ ਚੰਗੇ ਹਨ ਜਾ ਮਾੜੇ , ਭਾਰਤ ਸਰਕਾਰ ਖੇਤੀ ਕਾਨੂੰਨ ਬਣਾ ਵੀ ਸਕਦੀ ਹੈ ਜਾ ਨਹੀਂ ਇਹ ਵਿਚਾਰ ਤੇ ਅਦਾਲਤੀ ਪੜਚੌਲ ਦਾ ਵਿਸ਼ਾ ਹੈ !!
ਸਭ ਤੋ ਅਹਿਮ ਵਿਸ਼ਾ ਹੈ ਪੰਜਾਬ ਅੰਦਿਰ ਸਵਿਧਾਨਿਕ ਸੰਸਥਾਵਾਂ ਦਾ ਫੇਲ ਹੋ ਜਾਣਾ !!
ਜੇਕਰ ਕੇੰਦਰ ਸਰਕਾਰ ਕਾਨੂੰਨ ਨਹੀ ਬਣਾ ਸਕਦੀ ਤਾਂ ਰਾਜ ਸਰਕਾਰ ਤੇ ਚੁਣੇ ਨੁਮਾਇੰਦੇ ਊਚ ਅਦਾਲਤ ਤੇ ਵਿਧਾਨ ਸਭਾ ਦੇ ਵਿਚ ਬਿਲਾਂ ਵਾਰੇ ਪਾਸ ਕੀਤੇ ਬਿਲਾਂ ਵਾਰੇ ਕਾਨੂਨੀ ਤੇ ਸਵਿਧਾਨਿਕ ਚਾਰਾਜੋਈ ਕਿਉਂ ਨਹੀ ਕਰਦੇ ?
ਇਕ ਨੇ ਤਾਂ ਦਿਲੀ ਵਿਚ ਪਹਿਲਾਂ ਇਹ ਕਾਨੂਨੰ ਲਾਗੂ ਕਰ ਦਿੱਤੇ , ਫੇਰ ਰਾਜਸੀ ਲਾਭ ਲਈ ਵਾਦ ਵਿਚ ਰਦ ਕਰ ਦਿਤੇ ! ਪੁਛੋ ਭਲਿਆ ਮਾਨਸਾ ਤੂੰ ਪਹਿਲਾਂ ਸਚਾ ਸੀ ਕਿ ਹੁਣ ?
ਪੰਜਾਬ ਤੇ 273000 ਹਜਾਰ ਕਰੋੜ ਰੁਪਏ ਦਾ ਕਰਜਾ ਹੈ , ਕਰਜਾ ਮੁਕਤੀ ਕਿਵੇ ਹੋਏਗੀ ? ਹੋਰ ਮੁਫਤ ਮਾਲ ਤੁਸੀ ਕਿ ਆਪਣੇ ਘਰ ਤੋਂ ਲੁਟਾਉਗੇ ? ਕਿ ਸਾਡੀਆਂ ਜੁਤੀਆਂ ਸਾਡੇ ਸਿਰ ਵਾਲੀ ਗਲ ਕਰੋਗੇ ?
ਮੇਰਾ ਵਿਸ਼ਾ ਇਹ ਵੀ ਨਹੀ , ਮੈਂ ਤਾਂ ਚਿੰਤਤ ਹਾਂ ਉਸ ਬੁਰਸ਼ਾ ਗਰਦੀ ਤੋਂ ਜਿਸ ਨੇ 172 ਸਾਲ ਪਹਿਲਾਂ ਪੰਜਾਬ ਨੂੰ ਗੁਲਾਮ ਬਣਾਇਆ ਸੀ , ਜਿਸ ਨੇ ਪਿਛਲੇ 50 ਸਾਲ ਤੋਂ ਪੰਜਾਬ ਨੂੰ ਅਸ਼ਾਂਤ ਰਖਿਆ ਹੈ , ਉਹ ਅਨਸਰ ਜੋ ਪਹਿਲਾਂ ਧਰਮ ਨੂੰ ਅਫ਼ੀਮ ਦੱਸਦੇ ਸਨ ਤੇ ਸਰੋਵਰ ਨੂੰ ਪੂਰਕੇ ਉੱਥੇ ਫਸਲ ਬੀਜਣ ਦੀ ਗੱਲ ਕਰਦੇ ਸਨ , ਅੱਜ ਭੇਖ ਵਟਾ ਕੇ ਸਿੱਖ ਪੰਥ ਦੇ ਸਲਾਹਕਾਰ ਬਣ , ਸੰਬਾਦ ਦਾ ਰਾਹ ਛੱਡ ਵਿਵਾਦ ਦੇ ਰਾਹ ਤੁਰ ,ਪੰਜਾਬ ਵਿੱਚ ਡੰਡੇ ਨਾਲ ਰਾਜਤਬਦੀਲੀ ਦੀ ਆਪਣੀ ਨਿਤੀ ,ਜਿਸ ਨੇ ਚੀਨ ਦੇ ਮਨੁੱਖੀ ਅਧਿਕਾਰ ਖਤਮ ਕਰ ਸੋਬੀਅਤ ਯੁਨੀਯਨ ਨੂੰ ਵੀ ਤੋੜ ਦਿੱਤਾ ਹੈ, ਵਰਗੇ ਅਰਾਜਕਤਾ ਵਾਲੇ ਹਾਲਾਤ ਪੰਜਾਬ ਵਿੱਚ ਪੈਦਾ ਕਰ ਰਹੇ ਹਨ !!
ਇਕ ਸਾਲ ਅੰਦਿਰ ਤਾਂ ਕਿਸਾਨ ਹਿਤ ਵਾਲੇ ਚੰਗੇ ਕਾਨੂੰਨਾ ਦਾ ਖਰੜਾ ਬਣਾ ਕੇ ਪੇਸ਼ ਕਰ ਦੇਣਾ ਚਾਹੀਦਾ ਸੀ !!
ਡਰ ਤੇ ਬਹਿਮ , ਸਹਿਮ ਪੈਦਾ ਕਰਕੇ ਮਨੁੱਖਤਾ ਨੂੰ ਕੰਮਜੋਰ ਕਰ ਕੁਰਾਹੇ ਪਾ ਦਿੰਦੇ ਹਨ , ਜੋ ਇੱਥੇ ਹੋ ਰਿਹਾ ਹੈ , ਕੂੜ ਦੀ ਮੱਸਿਆ ਸੱਚ ਦੇ ਚੰਦਰਮੇ ਨੂੰ ਢੱਕ ਰਹੀ ਹੈ !!
ਹਰ ਪੱਧਰ ਤੇ ਵਿਚਾਰ , ਸੱਚ ਤੇ ਸੰਬਾਦ ਰਾਹੀਂ ਸਮੱਸਿਆ ਦਾ ਹੱਲ ਹੋਣਾ ਹੈ , ਜਿਸ ਲਈ ਸਭ ਨੂੰ ਕੰਮ ਕਰਨ ਦੀ ਲੋੜ ਹੈ !!
ਵਾਹਿਗੁਰੂ ਜੀ ਕੀ ਫ਼ਤਿਹ !!
test