ਅਜੈਵੀਰ ਸਿੰਘ ਲਾਲਪੁਰਾ
ਕਿਸੇ ਵੀ ਦੇਸ਼ , ਸੂਬੇ ਤੇ ਸਮਾਜ ਦੀ ਤਰੱਕੀ ਜਾਂ ਵਿਕਾਸ ਲਈ ਅਮਨ ਸ਼ਾਂਤੀ ਪਹਿਲੀ ਲੋੜ ਹੁੰਦੀ ਹੈ !! ਜਿਸ ਨਾਲ ਨਿਵੇਸ਼ਕ ਉਸ ਦੇਸ਼ ਜਾ ਸੂਬੇ ਵੱਲ ਅਕ੍ਰਿਸ਼ਤ ਹੁੰਦਾ ਹੈ !!
1839 ਈ ਤੱਕ ਪੰਜਾਬ ਦੇਸ਼ ਦੁਨੀਆ ਵਿੱਚ ਸਭ ਤੋਂ ਖੁਸ਼ਹਾਲ ਸੀ , ਕਿਉਕੀ ਇੱਥੇ ਸੰਪਰਦਾਇਕ ਏਕਤਾ ਸੀ , ਹਿੰਦੂ , ਮੁਸਲਮਾਨ ਖਾਲਸਾ ਦੇ ਮੋਢੇ ਨਾਲ ਮੋਢਾ ਜੋੜ ਬਾਹਰੀ ਹਮਲੇ ਦਾ ਮੁਕਾਬਲਾ ਕਰਦਾ ਸੀ ਤੇ ਦੇਸ਼ ਅੰਦਿਰ ਕਾਰਖ਼ਾਨੇ ਤੇ ਬਉਪਾਰ ਵੀ ਚੋਟੀ ਤੇ ਸੀ! ਇਸ ਖੁਸ਼ਹਾਲ ਰਾਜ ਨੂੰ ਗੁਲਾਮ ਬਣਾਉਣ ਲਈ ਅੰਗਰੇਜ਼ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਵਰਤੀ !!
ਖਾਲਸਾ ਰਾਜ ਦੇ ਦੋਖੀ ਤੇ ਅੰਗਰੇਜ਼ੀ ਗੁਲਾਮਾ ਨੇ ਸ਼ੋਰੇ ਪੰਜਾਬ ਦਾ ਦੇਸ਼ ਰਾਜ ਪਰਿਵਾਰ ਦਾ ਕਤਲ ਕਰਵਾ 10 ਸਾਲ ਵਿੱਚ ਹੀ ਗੁਲਾਮ ਬਣਾ ਦਿੱਤਾ !!
ਪੰਜਾਬ ਦੇਸ਼ ਦੀ ਅਜ਼ਾਦੀ ਦੀ ਕੋਈ ਵੀ ਲੜਾਈ ਅੰਗਰੇਜ਼ ਪਿਠੂਆਂ ਨੇ ਸਿਰੇ ਨਹੀਂ ਚੜਨ ਦਿੱਤੀ , ਅੱਜ ਵੀ ਆਖਰੀ ਮਹਾਰਾਜੇ ਦਾ ਸ਼ਰੀਰ ਇੰਗਲੈਂਡ ਦੀ ਕਬਰ ਵਿੱਚ ਪਿਆ ਅੰਤਿਮ ਸੰਸਕਾਰ ਦਾ ਇੰਤਜਾਰ ਕਰ ਰਿਹਾ ਹੈ ਭਾਵੇਂ ਮੌਤ ਤੋਂ ਬਹੁਤ ਪਹਿਲਾਂ ਮਹਾਰਾਜਾ ਸਾਹਿਬ ਸਿੰਘ ਸਜ ਗਏ ਸਨ !!
ਕੌਮ ਦੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਅੰਗਰੇਜ਼ ਨੇ ਬਦਨਾਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ , ਪਰ ਅੱਜ ਵੀ ਇਤਿਹਾਸ ਦੀ ਦਰੁਸਤੀ ਵੱਲ ਕੋਈ ਉੱਦਮ ਨਹੀਂ ਹੋਇਆ !! ਅੰਗਰੇਜ਼ ਨੇ 25 ਸਾਲ ਵਿੱਚ ਖਾਲਸਾ ਨੂੰ ਖਤਮ ਕਰਨ ਦੀ ਨੀਤੀ ਅਧੀਨ, ਧਰਮ ਪ੍ਰੀਵਰਤਨ ਆਰੰਭ ਕੀਤਾ ਤੇ ਗੁਰਦੁਆਰਾ ਸਾਹਿਬਾਨ ਤੇ ਕਬਜ਼ਾ ਮਹੰਤਾਂ ਤੇ ਸਰਵਰਾਹਾਂ ਰਾਹੀਂ ਕਰਕੇ ,ਕੋਮੀ ਚਰਿੱਤਰ ਹੀ ਖਤਮ ਕਰਨ ਦਾ ਯਤਨ ਕੀਤਾ !!
ਦੇਸ਼ ਦੀ ਅਜ਼ਾਦੀ ਤੱਕ ਸਿੱਖ ਆਬਾਦੀ ਘਟਦੀ ਰਹੀ, ਗੁਰਦਵਾਰਾ ਪ੍ਰਬੰਧ ਦੇ ਸੁਧਾਰ ਲਈ ਚਲੀ ਮੁਹਿੰਮ ਵੀ ਅਸਲ ਵਿੱਚ ਧਰਮ ਨੂੰ ਪ੍ਰਫੁੱਲਿਤ ਕਰਨ ਵਿੱਚ ਕਾਮਯਾਬ ਨਾ ਹੋ ਸਕੀ, ਕਿਉਂਕਿ ਟੋਡੀ ਵਡੀਆਂ ਰਾਜਸੀ ਕੁਰਸੀਆਂ ਤੇ ਸਜ ਗਏ !!
ਅਜ਼ਾਦੀ ਦੀ ਮੁਹਿੰਮ ਵਿੱਚ ਦਿੱਤੀਆਂ ਕੁਰਬਾਨੀਆਂ ਕਾਂਗਰਸ ਦੀ ਮੌਤੀ ਲਾਲ ਨੇਹਰੂ ਰਿਪੋਰਟ ਜਾਂ ਨਿਤੀ ਨੇ ਝੂਠੇ ਲਾਰਿਆਂ ਤੱਕ ਹੀ ਸੀਮਤ ਰੱਖੀਆਂ ,ਨਾ ਅਜ਼ਾਦੀ ਦਾ ਨਿੱਘ ਮਾਨਣ ਲਈ ਖ਼ਿੱਤਾ ਮਿਲਿਆ ਨਾ ਵੱਧ ਅਧਿਕਾਰ !!
ਰਾਜਨੀਤਿਕ ਕੁਰਸੀਆਂ ਦੀ ਪ੍ਰਾਪਤੀ ਲਈ ਮੋਰਚੇ ਲਾ ਕੌਮੀ ਜਿਸਮਾਨੀ ਤੇ ਸਰਮਾਏ ਦਾ ਨੁਕਸਾਨ ਕਰਵਾ ਸਿੱਖ ਕੌਮ ਲਈ ਘਾਟੇ ਦਾ ਕਾਰੋਬਾਰ ਹੀ ਰਿਹਾ !!
ਗੁਰੂ ਨਾਨਕ ਦੇਵ ਦਾ ਫ਼ਲਸਫ਼ਾ ਪਿਆਰ, ਸੇਵਾ ਤੇ ਗੱਲ-ਬਾਤ ਦਾ ਰਾਹ ਦੱਸਦਾ ਹੈ ,ਅਕਾਲ ਦਾ ਪੁਜਾਰੀ ਕਤਲ, ਉਪਦਰਵ ਵਿੱਚ ਵਿਸ਼ਵਾਸ ਨਹੀਂ ਰੱਖਦਾ ਅਤੇ ਘਾਲ ਖਾਇ ਕਿਛੁ ਹੱਥੋਂ ਦੇਇੁ ਦੇ ਮਾਰਗ ਤੇ ਚੱਲਣ ਵਾਲਾ ਹੈ !!
ਇਕ ਹੋਰ ਫ਼ਲਸਫ਼ਾ ਚੜਿਆ ਮਹੀਨਾ ਪੋਹ ਹੱਕ ਜਿਨਾ ਦੇ ਆਪਣੇ ਆਪੇ ਲੈਣਗੇ ਖੋਹ ਵਾਲਾ ਵੀ ਹੈ , ਜਿਸਨੇ ਚੀਨ, ਰੂਸ ਆਦਿ ਮੁਲਕਾਂ ਵਿੱਚ ਬੋਲਣ ਦੀ ਆਜ਼ਾਦੀ ਹੀ ਖੌਹ ਲਈ ਹੈ , ਇੰਨਾਂ ਲੋਕਾਂ ਨੇ ਪੰਜਾਬ ਨੂੰ ਵੀ 60 ਵੇਂ ਦਹਾਕੇ ਤੋਂ, ਕਈ ਰੰਗ ਬਦਲ ਲਹੂ ਲੁਹਾਨ ਕੀਤਾ ਹੈ ਤੇ ਅੱਜ ਵੀ ਕਰ ਰਹੇ ਹਨ !!
ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਪੰਜਾਬ ਅੰਦਿਰ ਹੋ ਰਹੇ ਧਰਮ ਪਰਿਵਰਤਨ ਵਾਲਾ ਬਿਆਨ ਉਨਾ ਦੀ ਬੇਬਸੀ ਤੇ ਲਾਚਾਰੀ ਦਾ ਪ੍ਰਗਟਾਵਾ ਕਰਦਾ ਹੈ !! ਸਿੱਖ ਬਹੁਲ ਵਾਲੇ ਪ੍ਰਦੇਸ਼ ਅੰਦਿਰ ਸਿੱਖਾਂ ਦਾ ਕੀਤਾ ਜਾ ਰਿਹਾ ਧਰਮ ਪਰਿਵਰਤਨ ਕੇਵਲ ਚਿੰਤਾ ਦਾ ਵਿਸਾ਼ ਨਾ ਹੋ ਕੇ ਚਿੰਤਨ ਵੀ ਮੰਗਦਾ ਹੈ !!
ਸਿੱਖ ਕੌਮ ਦੇ ਕਾਤਲ ਤੇ ਉਨਾ ਨੂੰ ਲ਼ਭ ਕੇ ਸਜ਼ਾ ਦੇਣ ਵਾਲੇ ਇੱਕੋ ਤੱਕੜੀ ਵਿੱਚ ਤੋਲੇ ਜਾ ਰਹੇ ਹਨ ਸਗੋਂ ਕਾਤਲ ਹੁਣ ਆਪਣੇ ਲੱਗਣ ਲੱਗ ਪਏ ਦਿਸਦੇ ਹਨ ! ਜਦੋਂ ਵਿਵੇਕ ਸ਼ਕਤੀ ਸੱਚ ਤੇ ਝੂਠ ਪਛਾਨਣ ਦੀ ਸ਼ਕਤੀ ਖਤਮ ਹੋ ਜਾਏ ਤਾਂ ਵਿਅਕਤੀ ਜਾ ਕੌਮ ਦਾ ਵਿਕਾਸ ਰੁਕ ਜਾਂਦਾ ਹੈ !! ਇਸ ਤੋਂ ਵੀ ਅੱਗੇ ਗੁਰੂ ਨਿੰਦਾ ਹੀ ਨਹੀਂ ਅਪਮਾਨ ਦਾ ਦੋਖੀ ਜੇਕਰ ਪੰਥਕ ਆਗੂ ਬਣ ਜਾਏ ਤਾਂ ਫੇਰ ਕੋਣ ਬਚਾਏਗਾ ?
ਪਿਛਲੇ ਕਰੀਬ ਇਕ ਸਾਲ ਚਾਰ ਮਹੀਨੇ ਤੋਂ ਤਿੰਨ ਕੇਂਦਰੀ ਖੇਤੀ ਕਾਨੂਨਾ ਵਿਰੁੱਧ ਖੜਾ ਕੀਤਾ ਅੰਦੋਲਨ 10 ਮਹੀਨੇ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਦੀ ਰੋਕ ਤੋਂ ਵਾਦ ਫ਼ੈਸਲੇ ਤੱਕ ਮੁਲਤਵੀ ਹੋ ਜਾਣਾ ਸੁਭਾਵਿਕ ਹੀ ਸੀ ,ਪਰ ਰਾਜਸੀ ਪਾਰਟੀਆਂ ਦੇ ਆਗੂਆਂ ਦੇ ਬਿਆਨ ਕਿ ਉਨਾ ਦੇ ਵਰਕਰ ਅੰਦੋਲਨ ਵਿੱਚ ਸ਼ਾਮਲ ਹੋ ਤਨ ਮਨ ਧਨ ਨਾਲ ਸੇਵਾ ਕਰ ਰਹੇ ਹਨ ! ਸੂਬੇ ਦੀ ਸਰਕਾਰ ਕੇਂਦਰ ਵਿਰੁੱਧ ਅੰਦੋਲਨ ਕਰਾਉਣ ਦੇ ਦਮਗਜੇ ਮਾਰ ਰਹੀ ਹੈ !!
ਜੇਕਰ ਅੰਦੋਲਨ ਸੂਬੇ ਦੀ ਸਰਕਾਰ ਕਰਵਾ ਰਹੀ ਹੈ ਤਾਂ ਫੇਰ ਉਪਦਰਵੀਆਂ ਨੂੰ ਕਿਸ ਰੋਕਣਾ ਹੈ ?
ਪਹਿਲਾਂ ਸਾਰੀਆਂ ਰਾਜਸੀ ਪਾਰਟੀਆਂ ਕੇਂਦਰ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਆਗੂਆਂ ਦੀ ਜਾਨ ਮਾਲ ਦਾ ਨੁਕਸਾਨ ਕਰ ਰਹੇ ਸਨ ਹੁਣ ਚੌਣਾ ਨੇੜੇ ਆ ਗਇਆਂ ਹਨ ਤੇ ਇਹ ਪਾਰਟੀਆਂ ਦੇ ਵਰਕਰ ਕਿਸਾਨ ਭੇਸ਼ ਵਿੱਚ ਦੂਜੀਆਂ ਪਾਰਟੀਆਂ ਦੇ ਆਗੂਆਂ ਵਿਰੁੱਧ ਹੁੱਲੜ ਬਾਜ਼ੀ ਤੇ ਨਾਰੇ ਬਾਜ਼ੀ ਕਰਨ ਲੱਗ ਪਏ ਹਨ !!
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਛੁ ਸੁਣਿਐ ਕਿਛੁ ਕਹੀਏ ਨੂੰ ਗੁਰੂਆਂ ਦੀ ਧਰਤੀ ਦੇ ਵਾਸੀਆਂ ਨੇ ਪੂਰੀ ਤਰਾਂ ਤਲਾਂਜਲੀ-ਦੇ ਦਿੱਤੀ ਹੈ !! ਜਦੋਂ ਸਿਧਾਂਤ ਮਰ ਜਾਣ ਤਾਂ ਪੂਜਾ ਸਥਾਨ ਕੇਵਲ ਕਰਮ ਕਾਂਡ ਲਈ ਹੀ ਰਿਹ ਜਾਂਦੇ ਹਨ ਤੇ ਲੋਕਾਂ ਦੀ ਸ਼ਰਧਾ ਖਤਮ ਹੋਣ ਲੱਗ ਪੈਂਦੀ ਹੈ , ਜੋ ਸਭ ਦੇ ਸਾਹਮਣੇ ਹੈ !!
ਅਲੀਗੜ ਵਿੱਚ ਰਾਮਲੀਲਾ ਸਿੱਖ ਆਗੁਆਂ ਨੇ ਆਪ ਅੱਗੇ ਲੱਗ ਕਰਵਾਈ ਸੀ , ਇਹ ਇਤਿਹਾਸ ਹੈ ਫੇਰ ਰੋਪੜ ਵਿੱਚ ਰਾਮ ਲੀਲਾ ਬੰਦ ਕਰਾਉਣ ਵਾਲੇ ਕੀ ਸਿੱਖ ਹੋ ਸਕਦੇ ਹਨ ?
ਸਮਾਜ ਦੇ ਮੂੰਹ ਤੇ ਤਾਲਾ ਕਿਉਂ ?
ਪੰਜਾਬ ਦਾ ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ , ਦਸਤਾਰਾਂ ਵਾਲੇ ਪੰਜਾਬ ਵਿੱਚ ਹੀ ਉਚ ਸਰਕਾਰੀ ਆਹੁਦਿਆਂ ਤੋਂ ਵਾਹਰ ਹੋ ਚੁੱਕੇ ਹਨ , ਖੇਤੀ ਘਾਟੇ ਦਾ ਧੰਧਾ ਹੈ , ਕਾਰਖ਼ਾਨੇ ਲੱਗਣੇ ਤਾਂ ਕੀ ਬੰਦ ਹੋ ਰਹੇ ਹਨ , ਨੋਜਵਾਨੀ ਪੰਜਾਬ ਹੀ ਨਹੀਂ ਦੇਸ਼ ਛੱਡਣ ਲਈ ਕਾਹਲੀ ਵਿੱਚ ਹੈ ?
ਅਜਿਹੇ ਹਾਲਾਤ ਵਿੱਚ ਧਾਰਮਿਕ ਤੇ ਭਾਈਚਾਰਕ ਸਾਂਝ ਨੂੰ ਸੱਟ ਮਾਰ ਪੰਜਾਬ ਅਤਿਵਾਦ ਤੇ ਵਿਨਾਸ਼ ਰਾਹ ਪਾਉਣ , ਤੇ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਖਤਮ ਕਰਨ ਲਈ ਕੌਣ ਜ਼ੁੰਮੇਵਾਰ ਹੈ ?
ਜ਼ਾਹਰ ਪੀਰ ਜਗਤ ਗੁਰੂ ਬਾਬਾ ਨਾਨਕ ਪੰਜਾਬ ਨੂੰ ਫੇਰ ਆਪਣੇ ਰਾਹ ਤੇ ਲਿਆਵੇ ਦੀ ਅਰਦਾਸ ਨਾਲ !!
ਅਜੈਵੀਰ ਸਿੰਘ ਲਾਲਪੁਰਾ
test