ਇਕਬਾਲ ਸਿੰਘ ਲਾਲਪੁਰਾ
43 ਸਾਲ ਤੋ ਅਸ਼ਾਂਤ ਪੰਜਾਬ ਤਰੱਕੀ ਕਿਵੇਂ ਕਰੇਗਾ ?
ਪੰਜਾਬ ਭਾਰਤ ਦਾ ਸਰਹੱਦੀ ਸੂਬਾ ਹੈ , 1947 ਦੀ ਭਾਰਤ ਪਾਕਿਸਤਾਨ ਵੰਡ ਸਮੇਂ ਇਸਦਾ ਰਾਜਧਾਨੀ ਲਾਹੌਰ ਸਮੇਤ ਵੱਡਾ ਹਿੱਸਾ ਪਾਕਿਸਤਾਨ ਵਿੱਚ ਰਹਿ ਗਿਆ ਤੇ ਲਹਿੰਦਾ ਪੰਜਾਬ ਅਖਵਾਉੰਦਾ ਹੈ !!
ਗੁਰੂ ਰਾਮ ਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਰਚਨਾ ਕਰ ਉੱਥੇ 52 ਕਿਸਮ ਦੇ ਕਾਰੋਬਾਰ ਕਰਨ ਵਾਲੇ ਲੋਗ ਵਸਾਏ !! ਕੰਮ ਨੂੰ ਮਹਾਨਤਾ ਦੇਣ ਵਾਲੇ ਗੁਰੂ ਇਤਿਹਾਸਕਾਰਾਂ ਅਨੂਸਾਰ ਗੁਰੂ ਬਾਜ਼ਾਰ ਵਿੱਚ ਆਪ ਵੀ ਕਿਰਤ ਕਰਦੇ ਸਨ !!
ਮਹਾਰਾਜਾ ਰਣਜੀਤ ਸਿੰਘ ਨੇ ਤਾਂ ਪੰਜਾਬ ਵਿੱਚ ਹਰ ਤਰਾਂ ਦੇ ਕਾਰਖ਼ਾਨੇ ਤੇ ਕਾਰੋਬਾਰ ਨੂੰ ਉਤਸ਼ਾਹਿਤ ਕੀਤਾ !! 1849 ਈ ਤੱਕ ਪੰਜਾਬ ਦੁਨੀਆ ਦਾ ਅਮੀਰ ਦੇਸ਼ ਸੀ !!
ਅੰਗਰੇਜ਼ ਤਾਂ ਆਇਆ ਹੀ ਬਉਪਾਰ ਕਰਨ ਸੀ , ਦੇਸ਼ ਦੀ ਬਦਕਿਸਮਤੀ ਜਾਂ ਰਾਜਨੀਤਿਕ ਕੰਮਜੋਰੀ ਕਾਰਨ ,ਭਾਰਤ ਇਕ ਕਾਰੋਬਾਰੀ East India Company ਦਾ ਗੁਲਾਮ ਹੋ ਗਿਆ !!
ਪੈਸੇ ਤੇ ਕੁਰਸੀ ਦੇ ਲਾਲਚੀਆਂ ਨੇ ਅੰਗਰੇਜ਼ ਦੇ ਹੱਥ ਵਿੱਚ ਖੇਡ ਖਾਲਸਾ ਰਾਜ ਦੇ ਤਿੰਨ ਮਾਹਾਰਾਜਿਆਂ ਦਾ ਕਤਲ ਕਰਵਾ ਇਸ ਨੂੰ ਵੀ ਅੰਗਰੇਜ਼ ਦੇ ਹਵਾਲੇ ਕਰ ਦਿੱਤਾ !!
ਅਜ਼ਾਦੀ ਦੇ 74 ਸਾਲ ਵੀ ਸਾਡੇ ਗੁਰੂ ਦੀ ਕਲਘੀ ਤੇ ਹੋਰ ਨਿਸ਼ਾਨੀਆਂ ਅੱਜ ਵੀ ਅੰਗਰੇਜ਼ ਦੀਆਂ ਗੁਲਾਮ ਹਨ !! ਸਾਡੇ ਆਪਣੇ ਮਾਹਾਰਾਜੇ ਦਾ ਸ਼ਰੀਰ ਵੀ ਇੰਗਲੈਂਡ ਵਿੱਚ ਦਫ਼ਨ ਪਿਆ ਹੈ ਅਮ੍ਰਿਤਧਾਰੀ ਦਾ ਸਿੱਖ ਵਿਧੀ ਨਾਲ ਸੰਸਕਾਰ ਵੀ ਨਹੀਂ ਹੋਇਆ !!
1947 ਈ ਵੰਡ ਸਮੇਂ ਬਹੁਕੌਮੀ ਫ਼ਾਰਮੂਲੇ ਤਹਿਤ 1937 ਈ ਤੋ ਹੀ ਵੱਖ ਚੋਣਾਂ ਲੜਦੇ ਸਿੱਖ ਆਗੂਆਂ ਨੇ ਭਾਰਤ ਨਾਲ ਸਾਂਝ ਪਾ ਇਸਦਾ ਹਿਸਾ ਬਨਣਾ ਚੰਗਾ ਸਮਝਿਆ , ਜੋ ਸ਼ਾਇਦ ਠੀਕ ਵੀ ਸੀ !!
1928 ਈ ਵਿੱਚ ਮੋਤੀ ਲਾਲ ਨੇਹਰੂ ਰਿਪੋਰਟ ਰਾਹੀਂ ਕਾਂਗਰਸ ਨੇ ਸਿੱਖ ਕੌਮ ਨੂੰ ਅਜ਼ਾਦ ਭਾਰਤ ਵਿੱਚ ਕੋਈ ਵਿਸ਼ੇਸ਼ ਅਧਿਕਾਰ ਦੀ ਗੱਲ ਆਖੀ ਸੀ , ਵਬਾਲ ਵੀ ਹੋਇਆ ਪਰ ਗਾਂਧੀ , ਜਵਾਹਰ ਦੇ ਝੂਠੇ ਲਾਰਿਆਂ ਨੇ ਸਿੱਖ ਲੀਡਰਾਂ ਨੂੰ ਆਜ਼ਾਦੀ ਤੋਂ ਚੰਗੇ ਭਵਿਖ ਦੀ ਗੱਲ ਕਰਕੇ ਭਰਮਾ ਲਿਆ !! ਇਹ ਨੀਤੀ ਅਜ਼ਾਦੀ ਤੋ ਵਾਦ ਕਾਗਂਰਸ ਨੇ ਅਪਣਾਈ ਹੋਈ ਹੈ !
ਆਜ਼ਾਦੀ ਤੋ ਵਾਦ ਅੰਗਰੇਜ਼ ਪੱਖੀ ਖਾਲਸਾ ਨੇਸ਼ਲਿਸਟ ਪਾਰਟੀ ਦੇ ਆਗੂ ਕੁਰਸੀਆਂ ਲਈ ਕਾਂਗਰਸੀ ਬਣ ਗਏ , 1948 ਤੇ 1956 ਵਿੱਚ ਕੌਮੀ ਹਿਤਾਂ ਦੀ ਪੂਰਤੀ ਲਈ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਵਿੱਚ ਮਿਲ ਗਿਆ , ਕੁਰਸੀ ਦੇ ਭੁੱਖੇ ਤਾਂ ਕਾਂਗਰਸੀ ਬਣ ਗਏ ਤੇ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਬੌਲੀ , ਪੰਜਾਬੀ ਖ਼ਿੱਤੇ ਦੀ ਮੰਗ ਨੂੰ ਜ਼ਿੰਦਾ ਰਖਿਆ ਤੇ ਸੰਘਰਸ਼ ਕਰਦੇ ਹੀ ਇਸ ਸੰਸਾਰ ਤੋਂ ਰਵਾਨਾ ਹੋ ਗਏ !! ਕਾਂਗਰਸ ਸਿੱਖ ਨੂੰ ਹੀ ਸਿੱਖ ਨਾਲ ਲੜਾਉੰਦੀ ਹੈ !!
ਪੰਜਾਬ ਦਾ ਇਹ ਸੰਘਰਸ਼ ਰਾਜੀਵ ਲੋਂਗੋਵਾਲ ਰਾਜ਼ੀਨਾਮੇ ਦੀ ਕੋਈ ਵੀ ਮਦ ਕਾਂਗਰਸ ਵੱਲੋਂ ਲਾਗੂ ਨਾ ਕਰਨ ਕਾਰਨ ਲੋਕ ਮਨਾ ਵਿੱਚ ਅੱਜ ਵੀ ਜੀਵਤ ਹੈ !!
1978 ਤੋਂ 1993 ਤੱਕ 15 ਸਾਲ ਦਾ ਦੌਰ ਧਰਮ ਦੀ ਰਾਖੀ , ਰਾਜਸੀ ਮੰਗਾ ਦੀ ਪੂਰਤੀ ਤੇ ਵੱਖ ਦੇਸ਼ ਦੀ ਮੰਗ ਕਾਰਨ ਪੰਜਾਬ ਅਸ਼ਾਂਤ ਹੀ ਰਿਹਾ !!
ਪੰਜਾਬ ਵਿੱਚ ਕਾਰਖ਼ਾਨੇ ਬੰਦ ਹੁੰਦੇ ਜਾ ਰਹੇ ਹਨ
ਨਵੇਂ ਕਾਰਖ਼ਾਨੇ ਲਾਉਣ ਦੀ ਥਾਂ ਪੁਰਾਣੇ ਹੀ ਪੂਰੇ ਪੰਜਾਬ ਵਿੱਚ ਬੰਦ ਹੁੰਦੇ ਜਾ ਰਹੇ ਹਨ ! ਰੋਜ਼ਗਾਰ ਤੇ ਕਮਾਈ ਕਿੱਥੋਂ ਹੋਵੇਗੀ ?
ਅਮਨ ਕਾਨੂੰਨ ਦੀ ਮਾੜੀ ਹਾਲਤ ਕਾਰਨ ਕੋਈ ਕਾਰਖ਼ਾਨੇ ਲਾਉਣ ਨੂੰ ਤਿਆਰ ਨਹੀਂ !
ਖੇਤੀ ਵਿੱਚ ਆਮਦਨੀ ਵਧਾਉਣ ਲਈ ਆਰਗੇਨਿਕ ਖੇਤੀ ਵਾਰੇ ਖੋਜ , ਵਿਕਾਸ ,ਖੇਤੀ ਅਧਾਰਤ ਕਾਰਖ਼ਾਨੇ ਤੇ ਸਟੋਰੇਜ ਨਾ ਹੋਣ ਕਾਰਨ ਖੇਤੀ ਘਾਟੇ ਦਾ ਸੌਦਾ ਹੈ ?
ਵਿੱਦਿਆ ਦਾ ਸਰਕਾਰੀ ਤੰਤਰ ਫੇਲ ਹੋਣ ਤੇ ਵਿਉਪਾਰੀ ਕਰਣ ਹੋਣ ਕਾਰਨ ਬਚਿਆਂ ਕੋਲ ਵਿਦੇਸ਼ ਭਜਨ ਤੋਂ ਬਿਨਾ ਕੋਈ ਰਾਹ ਨਹੀਂ!!
ਸਰਕਾਰੀ ਤੰਤਰ ਉਤੇ ਪੰਜਾਬੀਆਂ ਦੇ ਹਾਸ਼ੀਏ ਤੇ ਜਾਣ ਕਾਰਨ ਹੁਣ ਸਰਕਾਰੀ ਨੋਕਰੀ ਵਿੱਚ ਸਿੱਧੇ ਜਾ ਅਸਿਧੇ ਢੰਗ ਨਾਲ ਗ਼ੈਰ ਪੰਜਾਬੀ ਬੜ ਬਚਿਆਂ ਦੇ ਭਵਿਖ ਹੋਰ ਵੀ ਧੁੰਦਲਾ ਕਰ ਰਹੇ ਹਨ !!
ਕੇਵਲ ਇਹ ਹੀ ਨਹੀਂ ਸੇਹਤ ਸੰਭਾਲ਼ ਤੇ ਇਲਾਜ ਲਈ ਸਰਕਾਰੀ ਸਹੂਲਤਾਂ ਨਾਂ ਦੇ ਬਰਾਬਰ ਹਨ !! ਪੰਜਾਬ ਕੇਂਸਰ ਦਾ ਕੇਂਦਰ ਬਣ ਗਿਆ ਹੈ !!
1993 ਤੋ ਪਹਿਲਾਂ ਜਾ ਬਾਦ ਅਤਿਵਾਦੀ ਕਾਨੂੰਨ ਤਹਿਤ ਕੈਦ ਨੋਜਵਾਨ ਜੋ ਬਜ਼ੁਰਗ ਹੋ ਗਏ ਹਨ !! ਮਰਜੀਵੜੇ ਬਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਵਾਲ਼ਿਆਂ ਦਾ ਹੱਥ ਜਦੋਂ ਕੁਰਸੀ ਨੂੰ ਪਿਆ ਤਾਂ ਸਭ ਭੁੱਲ ਗਏ !! ਝੂਠੇ ਪੁਲਿਸ ਮੁਕਾਬਲੇ ਤੇ ਜ਼ਿਆਦਤੀਆਂ ਵੀ !!
ਧਰਮ ਨੂੰ ਅਫ਼ੀਮ ਜਾਂ ਜ਼ਹਿਰ ਆਖਣ ਵਾਲੇ 1978 ਤੋ ਹੀ ਪਿਛਲੇ ਦਰਵਾਜ਼ੇ ਸਲਾਹਕਾਰ ਬਣ , ਬਹਾਦੁਰ , ਅਮਨ , ਸੇਵਾ , ਪਿਆਰ ਤੇ ਸ਼ਾਂਤੀ ਦੇ ਪ੍ਰਤੀਕ ਲੋਕਾਂ ਦੇ ਹੱਥ ਗੁਮਰਾਹ ਕਰ ਬੰਦੂਕ ਫੜਾ ਅਤਿਵਾਦੀ ਦਾ ਖਿਤਾਬ ਦਵਾ ਗਏ !!
43 ਸਾਲ ਤੋ ਅਸ਼ਾਂਤ ਪੰਜਾਬ ਤਰੱਕੀ ਕਿਵੇਂ ਕਰੇਗਾ ? ਖੇਤੀ ਕਾਨੂੰਨ ਸਾਰੇ ਦੇਸ਼ ਲਈ ਹਨ , ਪਿਛਲੇ ਸਮੇਂ ਵਾਂਗ ਇਸ ਵਾਰ ਵੀ ਸੰਵਿਧਾਨ ਵਿੱਚ ਆਸਥਾ ਨਾ ਰੱਖਣ ਵਾਲੇ ਲੋਕ ਪੰਜਾਬੀਆਂ ਨੂੰ ਗੁਮਰਾਹ ਕਰਨ ਵਿੱਚ ਹੁਣ ਤੱਕ ਸਫਲ ਲੱਗਦੇ ਹਨ !!
ਗੁਰੂਆਂ ਦੇ ਪੰਜਾਬ ਦੇ ਵਸਨੀਕ ਲੋਕ ਸੰਬਾਦ ਵਿੱਚ ਵਿਸ਼ਵਾਸ ਰੱਖਦੇ ਹਨ , ਵਿਵਾਦ ਤੇ ਅਸ਼ਾਂਤੀ ਕੇਵਲ ਨੁਕਸਾਨ ਦਾ ਰਾਹ ਹੈ !!
ਪੰਜਾਬ ਤੇ ਪੰਜਾਬੀਆਂ ਨਾਲ ਧੋਖੇ ਲਈ ਕੋਣ ਜ਼ੁੰਮੇਵਾਰ ਹੈ ?
ਕੀ ਪਾਕਿਸਤਾਨ ਵਿੱਚ ਵਸਦਾ 8000 ਸਿੱਖ ਤੇ ਉਨਾ ਦੀ ਇਜ਼ਤ , ਭਾਰਤ ਨਾਲ਼ੋਂ ਜ਼ਿਆਦਾ ਸੁਰੱਖਿਅਤ ਹਨ ?
test