ਇਕਬਾਲ ਸਿੰਘ ਲਾਲਪੁਰਾ
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਨਸਾਨੀਅਤ ਮੁੜ ਸੁਰਜੀਤ ਕਰਨ , ਭੈ ਮੁਕਤ ਤੇ ਗਿਆਨ ਵਾਨ ਆਦਰਸ਼ ਮਨੁੱਖ ਤਿਆਰ ਕਰਨ ਦਾ ਉੱਦਮ ਕੀਤਾ !! ਇਕ ਵਿਦਵਾਨ ਨੇ ਅੰਕਿਤ ਕੀਤਾ ਕਿ “ ਜਨਨੀ ਜਨੇ ਤਾ ਭਗਤ ਜਨ ਕੇ ਦਾਤਾ ਕੇ ਸੂਰ ਨਹੀਂ ਤਾ ਜਨਨੀ ਬਾਂਝ ਰਹੇ ਕਾਹੇ ਗਵਾਵੈ ਨੂਰ “ ਭਾਵ ਤਿੰਨ ਤਰਾ ਦੇ ਵਿਅਕਤੀ ਹੀ ਉੱਤਮ ਹਨ ਭਗਤ , ਦਾਤਾ ਤੇ ਸੂਰਬੀਰ !!
ਧਾਰਮਿਕ ਵਿਅਕਤੀ ਘਰ ਤਿਆਗ ਜਾ ਸੰਸਾਰ ਤੋਂ ਉਪਰਾਮ ਹੋ ਭਗਤੀ ਤਾਂ ਕਰ ਸਕਦਾ ਹੈ , ਪਰ ਦਾਤਾ ਬਨਣ ਲਈ ਹੱਥੀ ਕਮਾਈ ਕਰਨੀ ਪਵੇਗੀ ਤੇ ਸੂਰਬੀਰ ਬਣ ਆਪਣੀ ਹੀ ਨਹੀਂ ਦੇਸ਼ ਸਮਾਜ ਦੀ ਰਖਿਆ ਕਰਨੀ ਪਵੇਗੀ !!
ਦੇਸ਼ ਗੁਲਾਮ ਸੀ ਵਿਦੇਸ਼ੀ ਹਾਕਮ ਜ਼ੁਲਮ ਕਰ ਰਹੇ ਸਨ , ਪੁਜਾਰੀ ਵਰਗ ਨੇ ਧਰਮ ਨੂੰ ਰੋਜੀ ਰੋਟੀ ਦਾ ਸਾਧਨ ਬਣਾ ਲਿਆ ਸੀ !!
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ !!
ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ !!
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ !!
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰ !!
ਅੰਧੀ ਰਯਿਤ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ !!
ਲੋਕਾਂ ਨੂੰ ਜਾਗ੍ਰਿਤ ਕਰਨ ਲਈ ਗੁਰੂ ਜੀ ਨੇ ਪੁਜਾਰੀਆਂ , ਕਾਜ਼ੀਆਂ , ਧਨਵਾਨ , ਅਹਿਲਕਾਰਾਂ ਤੇ ਰਾਜੇ ਬਾਦਸ਼ਾਹਾਂ ਨੂੰ ਸਿੱਧੇ ਰਾਹ ਲਿਆਉਣ ਲਈ ਸੰਪਰਕ , ਸੰਵਾਦ ਦਾ ਰਾਹ ਅਪਣਾਇਆ ਜਿਨਾ ਦੇ ਸੰਪਰਕ ਵਿੱਚ ਗੁਰੂ ਨਾਨਕ ਆਏ ਉਂਨਾਂ ਸਭ ਦਾ ਜੀਵਨ ਬਦਲ ਗਿਆ !!
ਪੜਿਆ ਹੋਵੈ ਗੁਨਹਗਾਰੁ ਤਾ ਉਮੀ ਸਾਧੁ ਨ ਮਾਰੀਐ !!
ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ !!
ਗੁਰੂ ਸਾਹਿਬ ਦੀਆ ਤੀਰਥ ਯਾਤਰਾਵਾਂ ਵੀ ਦਰਸ਼ਣ . ਇਸ਼ਨਾਨ ਲਈ ਨਾ ਹੋਕੇ ਸੰਵਾਦ ਲਈ ਸਨ !!
ਸੰਵਾਦ ਕਾਜ਼ੀਆਂ , ਪੁਜਾਰੀ ਪਾਂਡਿਆਂ , ਸਿੱਧਾਂ ਨਾਲ ਹੋਇਆ !!
ਮਾਣਸ ਖਾਣੇ ਕਰਿਹ ਨਿਵਾਜ !! ਛੁਰੀ ਵਗਾਇਨਿ ਤਿਨ ਗਲਿ ਤਾਗ !! ਤਿਨ ਘਰਿ ਬ੍ਰਹਮਣ ਪੂਰਿਹ ਨਾਦ !! ਉਂਨਾਂ ਭਿ ਆਵਹਿ ਓਈ ਸਾਦ !!
ਰਾਜੇ ਰਜਵਾੜਿਆ ਤੇ ਬਾਦਸ਼ਾਹਾਂ ਨਾਲ ਸੰਵਾਦ ਹੋਇਆ ਨਿਰਭੈਤਾ ਨਾਲ ਉਂਨਾਂ ਨੂੰ ਸ਼ੀਹ ਬਘਿਆੜ ਜਾ ਅਹਿਲਕਾਰਾਂ ਨੂੰ ਖ਼ੂਨ ਪੀਣ ਵਾਲੇ ਕੁੱਤੇ ਬਨਣ ਦੀ ਥਾਂ ਸਮਾਜ ਨੂੰ ਨਿਆਂ ਦੇਣ ਵਾਲੇ ਬਨਣ ਲਈ ਪ੍ਰਰੇਤ ਕੀਤਾ !!
ਗ੍ਰਿਸਤੀ ਧਰਮ ਨੂੰ ਉੱਤਮ ਦਸ ਕੇ ਉਸ ਵਿੱਚ ਦਾਨ ਤੇ ਅਤਿਥੀ ਸੇਵਾ ਅਪਣਾਉਣ ਵੱਲ ਪ੍ਰੇਰਿਆ !!
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ !! ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ !! ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ !!
ਰਾਜਾ ਦਾ ਧਰਮ ਕੇਵਲ ਨਿਆਂ ਕਰਨਾ ਹੈ !! ਪਰ ਅੱਜ ਵੀ ਹੋ ਸਭ ਕੁਝ ਉਲਟਾ ਰਿਹਾ ਹੈ !! ਕੀ ੫੫੦ ਸਾਲਾ ਪ੍ਰਕਾਸ਼ ਪੁਰਬ ਮਨਾਉਂਦਿਆਂ ਸਮਾਜ ਨੂੰ ਫੇਰ ਗੁਰੂ ਦੇ ਮਾਰਗ ਪਾਉਣ ਲਈ ਕੁਝ ਉੱਦਮ ਲੋੜੀਂਦਾ ਹੈ !!
ਸੁਇਨਾ ਰੁਪਾ ਰੰਗਲਾ ਮੋਤੀ ਤੈ ਮਾਣਿਕੁ ਜੀਉ !!ਸੇ ਵਸਤੂ ਸਹਿ ਦਿਤੀਆ ਮੈਂ ਤਿਨੑ ਸਿਉ ਲਾਇਆ ਚਿਤੁ ਜੀਉ !! ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ !! ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ !!
ਇਸ ਤਰਾਂ ਜੀਵ ਇਸਤ੍ਰੀ ਕੁਚੱਜੀ ਹੈ
ਤੇ ਸੁਚੱਜੀ ਬਨਣ ਲਈ ਕੁਝ ਬਦਲਾਓ ਕਰਨੇ ਪੈਣਗੇ :
ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ !! ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸਿ ਜੀਉ !! ਭਾਣੈ ਸੋ ਸੁਹ ਰੰਗਲਾ ਸਿਫਤਿ ਰਤਾ ਗੁਣਤਾਸ ਜੀਉ !!
ਜਿਆ ਮਾਗਉ ਕਿਆ ਕਹਿ ਸੁਣੀ ਮੈਂ ਦਰਸਨ ਭੂਖ ਪਿਆਸਿ ਜੀਉ !!
ਪਰ ਗੁਣਵੰਤੀ ਬਨਣ ਲਈ ਜੀਵਨ ਵਿੱਚ ਬਦਲਾਵ ਆਵੇ
ਇਤਿ ਮਾਰਗਿ ਚਲੈ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ !! ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ !! ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ !!
ਇਸ ਤਰਾਂ ਸੰਤ ਸਿਪਾਹੀ ਜੋ ਸਰਬੱਤ ਦਾ ਭਲਾ ਕਰਨ ਦੇ ਸਮਰੱਥ ਹੋਵੇਗਾ ਬਣਾਉਣ ਦਾ ਕੰਮ ਗੁਰੂ ਸਾਹਿਬ ਨੇ ਅਰੰਭ ਕੀਤਾ !! ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੀ ਫੌਜ ਬਣਾ ਕੇ ਨੇਪਰੇ ਚਾੜਿਆ !!
ਅੱਜ ਤਾਂ ਹਰਿ ਸਤਿਗੁਰ ਕਾ ਸਿੱਖ ਤੇ ਅਕਾਲ ਦਾ ਸਿਪਾਹੀ ਆਪਣੇ ਨਿਯਮ ਤੇ ਜ਼ੁੰਮੇਵਾਰੀ ਹੀ ਭੁਲੇ ਲੱਗਦੇ ਹਨ ਤੇ ਆਪਣੀ ਅੰਦਿਰ ਦੀ ਕੰਮਜੋਰੀ ਲਈ ਦੂਜਿਆਂ ਨੂੰ ਦੋਸ਼ੀ ਦਸ ਰਹੇ ਹਨ !!
ਅੱਜ ਕਮਜ਼ੋਰੀ ਕਿਵੇਂ ਤੇ ਕਿੱਥੋ ਆ ਗਈ ਹੈ ?
ਅਸੀਂ ਗੁਰੂ ਜੀ ਵੱਲੋਂ ਵਰਜਿਤ ਕਰਮ ਕਾਂਡ ਕਿਉਂ ਪ੍ਰਚਾਰ ਰਹੇ ਹਾਂ ?
ਅਸਲੀ ਸੇਵਾ ਜਾਂ ਗੁਰੂ ਸਾਹਿਬ ਦੀਆ ਖੁਸ਼ੀਆਂ ਪ੍ਰਾਪਤ ਕਰਨ ਲਈ ਆਪਣੇ ਅੰਦਿਰ ਨੂੰ ਹੀ ਬਦਲਣਾ ਪਵੇਗਾ !!
ਵਾਹਿਗੁਰੂ ਜੀ ਕੀ ਫ਼ਤਿਹ !!
test