ਇਕਬਾਲ ਸਿੰਘ ਲਾਲਪੁਰਾ
ਕਿਵੇਂ ਸਚਿਆਰ ਬਣੀਐ, ਅਣਖ ਤੇ ਅਨੰਦ ਨਾਲ ਜੀਵਨ ਬਤੀਤ ਕਰੀਏ ਤੇ ਲੋੜ ਪੈਣ ਤੇ ਦੇਸ਼ , ਕੌਮ ਦੀ ਰਾਖੀ ਲਈ ਸਿਰ ਤਲੀ ਤੇ ਧਰ ਸਿੰਘ ਬਣ ਦੁਸ਼ਮਣ ਨੂੰ ਲਲਕਾਰੀਅੇ !!
ਮਨੁੱਖ ਤੋਂ ਦੇਵਤਾ ਭਾਵ ਸੰਤ ਸਿਪਾਹੀ ਦਾ ਰੂਪ , ਫ਼ਲਸਫ਼ੇ ਤੇ ਗੋਰਵਮਈ ਇਤਿਹਾਸ ਨਾਲ ਸਾਡੇ ਕੋਲ ਹੈ !! ਅੰਤ ਵਿੱਚ ਗੁਰੂ ਸਾਹਿਬ ਨੇ ਸਾਨੂੰ ਆਪਣੇ ਪੁੱਤਰ ਬਣਾ ਲਿਆ ਜੇ ਜਾਤਿ ਪਾਤਿ ਰਹਿਤ ਧਰਮ ਤੇ ਕੇਵਲ ਅਕਾਲ ਪੁਰਖ ਦਾ ਰਾਹ ਦੱਸਣ ਵਾਲੇ ਆਦਿ ਸਚਿ ਜੁਗਾਦਿ ਸੱਚ ਗੁਰੂ ਨਾਲ ਜੋੜ ਨਿਰੰਕਾਰ ਵਿੱਚ ਲੀਨ ਹੋ ਗਏ !!
ਜਫਰ ਨਾਮਾ ਰਾਹੀਂ 40 ਭੁੱਖੇ ਭਾਣੇ ਸਿੰਘਾਂ ਵੱਲੋਂ 10 ਲੱਖ ਫੌਜ ਦਾ ਮੁਕਾਬਲੇ ਕਰਨ ਤੇ ਚਾਰ ਸਾਹਿਬ ਜਾਂਦਿਆਂ ਦੀ ਸ਼ਹਾਦਤ ਬਿਆਨ ਕਰਦੇ ਗੁਰੂ ਪਾਤਿਸਾਹ ਨੇ ਲਿਖਿਆ, ਕਿ ਕੀ ਹੋਇਆ ਜੇ ਮੇਰੇ ਚਾਰ ਬੱਚੇ ਸ਼ਹੀਦ ਹੋ ਗਏ ਪਰ ਅਜੇ ਕੁਡੰਡਲੀਆ ਭੁਜੰਗ ਖਾਲਸਾ ਜ਼ਿੰਦਾ ਹੈ !! ਇਸ ਤਰਾਂ ਖਾਲਸੇ ਨੂੰ ਆਪਣਾ ਪੁੱਤਰ ਤੇ ਵਾਰਿਸ ਬਣਾਇਆ !!
ਚਰਚਾ ਵਿੱਚ ਹੈ ਕਿ, ਖਾਲਸੇ ਦੀ ਮਾਤਾ ਦੇ ਸਵਾਲ ਕਿ ਚਾਰੇ ਸਾਹਿਬਜ਼ਾਦੇ ਕਿੱਥੇ ਹਨ? ਦੇ ਜਬਾਬ ਦਿੰਦੇ ਖਾਲਸੇ ਵੱਲ ਇਸ਼ਾਰਾ ਕਰਦੇ ਗੁਰੂ ਪਿਤਾ ਨੇ ਦਸਿਆ, ਇਨੰ ਪੁਤਰਨ ਕੇ ਸੀਸ ਪਰ ਵਾਰ ਦੀਅੇ ਸੁਤ ਚਾਰ !! ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ !!
ਚਾਰ ਸਾਹਿਬਜ਼ਾਦਿਆਂ ਨੂੰ ਨਾਮ ਗੁਰੂ ਪਿਤਾ ਨੇ ਦਿੱਤੇ ਸਨ :
੧ ਅਜੀਤ ਸਿੰਘ ਜੀ, ਨਾਮ ਕਾ ਅਜੀਤ ਹੂੰ ਜੀਤਾ ਨ ਜਾਉੰਗਾ, ਜੀਤਾ ਗਿਆ ਤੋਂ ਲੋਟ ਕੇ ਜ਼ਿੰਦਾ ਨਾ ਆਉੰਗਾ ! ਬਾਬਾ ਜੀ ਅਜਿਤ ਸ਼ਹੀਦ ਹੋਏ ਪਰ ਵੈਰੀਆਂ ਦੇ ਛੱਕੇ ਛੁੜਾ ਆਹੂ ਲਾਹ!!
੨ ਜੁਝਾਰ ਸਿੰਘ ਜੀ , ਨੇ ਸਾਬੁਤ ਕੀਤਾ ਕਿ ਅਜਿਤ ਰਹਿਣ ਲਈ ਜੂਝਣਾ ਵੀ ਪੈਦਾ ਹੈ !!
੩ ਜੋਰਾਵਰ ਸਿੰਘ ਜੀ , ਅਸੀਂ ਜੋਰਾਵਰ ਹਾਂ ਤੇ ਜਾਬਰ ਨੂੰ ਹਰਾਉਣਾ ਜਾਣਦੇ ਹਾਂ , ਵਜ਼ੀਰ ਖਾਨ ਦੇ ਡਰ ਲਾਲਚ ਸਾਨੂੰ ਹਰਾ ਨਹੀਂ ਸਕਦੇ !!
੪ ਫ਼ਤਿਹ ਸਿੰਘ ਜੀ , ਜਾਬਰ ਨੂੰ ਹਰਾ ਅਸੀਂ ਫ਼ਤਿਹ ਪਾਣੀ, ਜਾਣਦੇ ਹਾਂ !! ਕੇ ਜਾਨ ਦੇ ਕੇ ਓੁਰੋ ਕੀ ਜਾਨੇ ਬਚਾ ਚਲੇ !!
ਇਹ ਸਾਡੀ ਵਿਰਾਸਤ ਹੈ ਆਪਣੇ ਪੁਰਖਾ ਅਜੀਤ ਤੋਂ ਫ਼ਤਿਹ ਲਈ ਜੁਝਾਰ ਤੇ ਜੋਰਾਵਰ ਹੋਣਾ ਪੈਣਾ ਹੈ ਤਾਂ ਹੀ ਪਿਤਾ ਦੇ ਅੋਰੰਗਜੇਬ ਨੂੰ ਲਿਖਿਆਂ ਫ਼ਤਿਹ ਪੱਤਰ ਸੱਚ ਸਾਵਿਤ ਹੋਵੇਗਾ !!
ਜੰਗ ਵਿਚਾਰ ਦੀ ਲੋਕ-ਰਾਜ ਵਿੱਚ ਹਥਿਆਰ ਦੀ ਨਹੀਂ !!
ਕਾਗ਼ਜ਼ਾਂ ਵਿੱਚ ਅਸੀਂ ਹਜ਼ਾਰਾਂ ਨਹੀਂ ਕਰੋੜਾਂ ਹਾਂ, ਮਾਨਸਿਕ ਤੋਰ ਤੇ ਜੀਵਨ ਵਿੱਚ ?
ਕੀ ਪੰਜਾਬ ਵਿੱਚ ਨਸ਼ੇ ਵੇਚਣ ਵਾਲੇ ਸਾਡੀ ਗ਼ੈਰਤ ਨੂੰ ਨਹੀਂ ਲਲਕਾਰ ਰਹੇ ?
ਕੀ ਭ੍ਰਿਸ਼ਟਾਚਾਰ , ਲੁੱਟ ਘਸੁਟ , ਤੇ ਨਜਾਇਜ ਖਨਣ ਸਾਡੇ ਲਈ ਚਨੋਤੀ ਨਹੀਂ ?
ਕੀ ਅਸੀਂ ਲੜਨ ਤੇ ਜਿੱਤ ਪ੍ਰਾਪਤ ਕਰਨ ਦੀ ਥਾਂ ਜਨਮ ਭੂਮੀ ਛੱਡ ਭਗੋੜੇ ਹੋ ਜਾਵੇਗਾ ?
ਪੰਜਾਬ ਨੂੰ ਬਚਾਉਣ ਲਈ ਖਾਲਸਾ ਨੂੰ ਅੱਗੇ ਆਉਣਾ ਪੈਣਾ ਹੈ !
ਬੇਨਤੀ ਹੈ ਪੜਣਾ ਜ਼ਰੂਰ ਲਾਇਕ ਕਰਨ ਦੀ ਲੋੜ ਨਹੀਂ ,
ਕਿਉਕੀ ਗਿਰਤੇ ਹੈ ਸ਼ਾਹ ਸਵਾਰ ਹੀ ਮੈਦਾਨ ਜੰਗ ਮੇ ! ਵੁਹ ਤਿਫਲ ਕਿਆ ਗਿੱਰੇ ਜੋ ਘੁਟੰਨੋ ਕੇ ਬਲ ਚਲੇ !!
ਵਾਹਿਗੁਰੂ ਜੀ ਕੀ ਫ਼ਤਿਹ !!
test