• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Contact Us
  • Areas of Study
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

The Punjab Pulse

Centre for Socio-Cultural Studies

ਜੱਟਾ ਤੇਰੀ ਜੂਨ ਬੁਰੀ

September 25, 2020 By Iqbal Singh Lalpura

Share

Share
Share on Facebook
Share
Share this

ਇਕਬਾਲ ਸਿੰਘ ਲਾਲਪੁਰਾ

ਜੱਟ ਪੰਜਾਬ ਦਾ ਮੋਹਰੀ ਕਾਸ਼ਤ ਕਾਰ, ਖੇਤੀ ਕਰਨ ਵਾਲ਼ੀਆਂ ਹੋਰ ਬਰਾਦਰੀਆਂ ਨਾਲ਼ੋਂ ਗਿਣਤੀ ਵਿੱਚ ਵੀ ਜ਼ਿਆਦਾ ਹੈ , ਪਰ ਪੰਜਾਬ ਵਿੱਚ ਵਸਦੇ ਕੰਬੋਜ, ਸੈਣੀ, ਲੁਬਾਣਾ, ਰਾਜਪੂਤ, ਮਹਤੋਂ ਤੇ ਗੁਜ਼ਰ ਬਰਾਦਰੀ  ਦੇ ਬਹੁਤੇ ਲੋਕ, ਵੀ ਖੇਤੀ ਬਾੜੀ ਹੀ ਮੁੱਖ ਤੌਰ ਤੇ ਕਰਦੇ ਹਨ!!

ਸਬਜ਼ੀਆਂ ਤੇ ਹੋਰ ਕੈਸ਼ ਕਰੋਪ ਉਗਾਉਣ ਵਿੱਚ ਮਹਾਰਤ ਕਾਰਣ ਸ਼ਾਇਦ ਕੰਬੋਜ ਤੇ ਸੈਣੀ  ਕਮਾਈ ਵਿੱਚ ,ਪਹਿਲੇ ਦੂਜੇ ਨੰਬਰ ਤੇ ਹਨ!! ਦੁੱਧ ਉਤਪਾਦਨ ਵਿੱਚ ਗੁਜ਼ਰ ਬਰਾਦਰੀ ਅਬਲ ਹੈ ! ਪਰ ਸਾਰੇ ਕਾਸ਼ਤ ਕਾਰ ਜੱਟ ਦੇ ਵਰਗੀ ਕਰਣ ਅੰਦਿਰ ਹੀ ਆਉੰਦੇ ਹਨ!!

27ਮਈ 1710 ਈ ਤੋਂ ਪਹਿਲਾਂ ਇਹ ਸਾਰੇ ਗ਼ੈਰ ਮਰੂਸੀ ਕਾਸ਼ਤ ਕਾਰ ਸਨ ਤੇ ਜ਼ਮੀਨ ਦੇ ਮਾਲਕ ਮੁਗਲ ਜਾ ਰਾਜਪੂਤ ਰਾਜੇ ਹੀ ਸਨ!! ਇਸ ਦਿਨ ਕਰੀਬ 310 ਸਾਲ 4 ਮਹੀਨੇ ਪਹਿਲਾ ਬਾਬਾ ਬੰਦਾ ਸਿੰਘ ਬਹਾਦੁਰ ਜੀ ਨੇ ਸਰਹੰਦ ਵਿਖੇ ,ਕਾਸ਼ਤਕਾਰ ਨੂੰ ਮਾਲਕ ਬਣਾਉਣ ਦਾ ਹੁਕਮ ਜਾਰੀ ਕਰ , ਸਮਾਜਵਾਦ ਦੇ ਮੋਹਰੀ ਬਣ  ਰਾਣਾ ਰੰਕ ਬਰਾਬਰੀ ਦੇ ਗੁਰੂ ਹੁਕਮ ਤੇ ਫ਼ਲਸਫ਼ਾ ਨੂੰ ਲਾਗੂ ਕਰ ਦਿੱਤਾ!!

ਬਦਕਿਸਮਤੀ ਨਾਲ ਇੰਨਾਂ ਕਾਸ਼ਤਕਾਰਾਂ ਨੂੰ ਅਜ਼ਾਦੀ ਤੋਂ ਵਾਦ ਬੈਕਵਰਡ ਕਲਾਸ ਦੀ ਮੋਹਰ ਲੱਗਣੀ ਸ਼ੁਰੂ ਹੋ ਗਈ, ਪਹਿਲਾਂ ਗੁਜ਼ਰ, ਲੁਬਾਣਾ ਤੇ ਕੰਬੋਜ ਵੋਟ ਲਈ ਬੇਕਵਰਡ ਹੋ ਗਏ, ਜਾ ਕਰ ਦਿੱਤੇ ਗਏ, ਫੇਰ ਬਾਦਲ ਸਾਹਿਬ ਨੇ ਸੈਣੀ ਵੀ ਸ਼ਾਮਲ ਕਰ ਦਿੱਤੇ, ਹੁਣ ਕਪਤਾਨ ਸਾਹਿਬ ਜੱਟ ਨੂੰ ਵੀ ਬੈਕਵਰਡ ਕਰਾਉਣ ਲਈ ਜੱਟ ਸਭਾ ਦੇ ਆਗੂ ਬਣੇ ਹਨ!!

300 ਸਾਲ ਤੋਂ ਪਹਿਲਾ ਗਰੀਬ ਤੋਂ ਰਾਜੇ ਬਣੇ ਇਹ –  ਜੈ ਕਿਸਾਨ ਤੇ ਜੈ ਜਵਾਨ – ਦਾ ਨਾਰਾ ਮਾਰਨ ਵਾਲੇ ਕਿਸੇ ਦੀ ਟੈਂ ਨਾ ਮੰਨਣ ਵਾਲੇ, ਗਰੀਬ ਤੇ ਲੋੜ ਬੰਦ ਦਾ ਮੂੰਹ ਭਰਨ ਵਾਲੇ ਅਤੇ  ਅਣਖ ਤੇ ਅਨੰਦ ਨਾਲ ਜੀਉਣ ਵਾਲੇ ਇਹ ਸਾਰੇ ਕਾਸ਼ਤ ਕਾਰ ਤੇ ਜੱਟ ਖ਼ੁਦ ਕੁਸ਼ੀਆਂ ਕਰਦੇ ਤੇ ਕਰਜ਼ੇ ਥੱਲੇ ਦੱਬੇ, ਬਾਬਾ ਬੰਦਾ ਸਿੰਘ ਬਹਾਦੁਰ ਤੋਂ ਪਹਿਲਾ ਵਾਲੀ ਸਥਿਤੀ ਤੇ ਪਹੁੰਚ ਗਏ ਹਨ !! ਅਜ ਉਚ ਰਾਜਵਾੜੇ ਤੋਂ ਬੇਕਵਰਡ ਬਣਕੇ ਖ਼ੁਸ਼ਹਾਲੀ ਭਾਲਨ ਲਈ ਕਾਹਲੇ ਹਨ !!

ਨੋਜਵਾਨ ਪੀੜੀ ਬਾਹਰ ਭੱਜ ਕੇ ਇਸ ਨੂੰ ਖਾਲ਼ੀ ਸਥਾਨ ਬਣਾ ਰਹੀ ਹੈ !! ਨਸ਼ਾ ਵੇਚਣਾ ਤੇ ਗ਼ੈਰ ਕਾਨੂੰਨੀ ਖਨਣ , ਸ਼ਰਾਬ ਦੇ ਠੇਕੇਦਾਰ ,ਟਰਾਂਸਪੋਰਟ , ਕੇਵਲ ਦਾ ਕਾਰੋਵਾਰ ,ਵੀ ਬੜੇ ਘਰਾਂ ਨੂੰ ਹੀ ਅਮੀਰ ਬਣਾ ਰਿਹਾ ਹੈ !!

ਇਸ ਵਿੱਚ ਕੋਣ ਸ਼ਾਮਲ ਨਹੀਂ ?

ਪਿਛਲੇ 73 ਸਾਲ ਵਿੱਚ ਦੇਸ਼ ਦੀ ਅਜ਼ਾਦੀ ਤੋਂ ਵਾਦ ਮਸ਼ੀਨੀ ਕਰਣ, ਖਾਦ, ਕੀੜੇ ਮਾਰ ਤੇ ਨਦੀਨ ਮਾਰ ਦਵਾਈਆਂ ਜੱਟ ਨੂੰ ਖੁਸ਼ਹਾਲ ਨਹੀਂ ਕਰ ਸਕੀਆਂ !!1970 ਤੱਕ ਤਾਂ ਰੋਟੀ ਲਈ ਕਣਕ ਵਿਦੇਸ਼ ਤੋਂ ਮੰਗਵਾਈ ਜਾਂਦੀ ਸੀ ਪਰ ਹਰੀ ਕ੍ਰਾਂਤੀ ਨਾਲ, ਪੰਜਾਬ ਦੇ ਕਿਸਾਨ ਦੀ ਅਗਵਾਈ ਹੇਠ, ਕਾਸ਼ਤਕਾਰਾਂ ਨੇ ਦੇਸ਼ ਵਿੱਚ ਅਗਲੇ ਪੰਜ  ਸਾਲ ਲਈ ਵੀ ਅਨਾਜ ਦੇ ਭੰਡਾਰ ਭਰ ਦਿੱਤੇ ਹਨ !! ਪਰ ਫੇਰ ਕਿਸਾਨ ਗਰੀਬ ਦਾ ਗਰੀਬ, ਵਿਚੋਲੀਆ ਤੇ ਕਾਰੋਵਾਰੀ  ਕਿਉਂ ਅਮੀਰ ਤੋਂ ਅਮੀਰ ਹੁੰਦਾ ਜਾ ਰਿਹਾ ਹੈ ? ਇਹ ਵਿਚਾਰਨ ਤੇ ਹੱਲ ਲੱਭਣ ਦਾ ਵਿਸ਼ਾ ਹੈ !!

50 ਸਾਲ ਪਹਿਲਾਂ ਤੱਕ ਤਾਂ ਕਿਸਾਨ ,ਕੁਦਰਤੀ ਖੇਤੀ ਕਰਦਾ ਸੀ ,ਰੂੜੀ ਤੇ ਗੋਡੀ ਨਾਲ ਸੇਹਤ ਲਈ ਚੰਗੀ ਫਸਲ ਪੈਦਾ ਹੁੰਦੀ ਸੀ, ਉਪਜ ਵਧਾਉਣ ਲਈ ਕੀ ਖਾਦਾਂ ਤੇ ਕੀੜੇ ਮਾਰ ਜ਼ਰੂਰੀ ਸਨ ? ਪਸ਼ੂਆਂ ਦੇ ਗੋਹੇ ਤੋਂ ਲਾਹੇਵੰਦ ਖਾਦ ਬਣਾਉਣ  ਦੀ ਖੌਜ ਕਿਸ ਕਰਨੀ ਤੇ ਕਰਾਉਣੀ ਸੀ ? ਬੀਜ ਦੀ ਕਿਸਮ ਸੁਧਾਰਨ ਲਈ ਸਾਡੇ ਆਪਣੇ ਬੀਜਾਂ ਨੂੰ ਸੁਧਾਰਨ ਵਾਸਤੇ ਕੀ ਯਤਨ ਹੋਇਆ ? ਇਹ ਕਿਸਨੇ  ਕਰਨਾ ਤੇ ਕਰਾਉਣਾ ਸੀ ?

ਆਕੰੜਿਆ ਅਨੂਸਾਰ ਪੰਜਾਬ ਦੇ ਹਰ ਪਿੰਡ ਵਿੱਚ ਕਰੀਬ 40 ਟਰੈਕਟਰ ਹਨ , ਜ਼ਮੀਨ 90 ਫੀਸਦੀ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਹੈ !! ਕਰਜ਼ਾ ਮੋੜਣ ਦੀ ਸਮਰੱਥਾ ਜੱਟ ਕੌਲ ਨਹੀਂ ਹੈ, ਚੀਨ ਤੇ ਜਪਾਨ ਵਾਂਗ ਛੋਟੇ ਟਰੈਕਟਰ ਤੇ ਸੰਦ ਕਿਉ ਸਸਤੇ ਭਾ ਨਹੀਂ ਦਿੱਤੇ ਜਾ ਰਹੇ? ਕੰਪਣੀਆ ਤੇ ਬੈੰਕ ਕਿਸਾਨ  ਨੂੰ ਕਰਜ਼ੇ ਥੱਲੇ ਦਬਾ ਕੇ ਲੁੱਟ ਰਹੇ ਹਨ !!

ਜ਼ਮੀਨ ਤੇ ਬੈੰਕ ਲਿਮਟ ,ਵੀ ਕਰਜ਼ਾ ਹੀ ਹੈ ਤੇ ਮੋੜਨ ਦਾ ਸਾਧਨ ਕੀ ਹੈ ? ਸਹਿਕਾਰੀ ਅੰਦੋਲਨ ਮੁਕੰਮਲ ਤੌਰ ਤੇ ਫੇਲ ਤੇ ਉਤਸ਼ਾਹੀਨ ਹੋ ਚੁੱਕਾ ਹੈ !

ਇਸ ਵਾਰ ਪੰਜਾਬ ਦੇ ਕੁਝ ਕਿਸਾਨਾਂ ਨੂੰ  ਮੱਕੀ ਦਾ ਘਟੀਆ ਬੀਜ ਦੇ ਕੇ ਕੰਪਣੀ ਨੇ ਨੁਕਸਾਨ ਕੀਤਾ ਹੈ , ਮੁਆਵਜ਼ਾ ਕਿਸਾਨ ਨੂੰ ਕਿਸ ਨੇ ਦੇਣਾ ਹੈ ?

ਖੇਤੀ ਬਾੜੀ ਯੁਨੀਵਰਸਟੀ ਲੁਧਿਆਣਾ ਨੇ ਹਰੀ ਕ੍ਰਾਂਤੀ ਦੇ ਅਰੰਭਿਕ ਦਿਨਾਂ ਵਿੱਚ ਸ਼ਲਾਘਾਯੋਗ ਕੰਮ ਕੀਤਾ ਸੀ ਪਰ ਇਸ ਦੇ ਪ੍ਰਸਾਰ ਕੇੰਦਰ ਅਜੇ ਤੱਕ ਵੀ ਬਲਾਕ ਪੱਧਰ ਤੇ ਨਹੀਂ ਬਣੇ, ਨਾ ਹੀ ਪੰਜਾਬ ਦੀਆਂ ਫਸਲਾਂ ਲਈ ਉੱਤਮ ਕਿਸਮਾਂ ਦੀ ਲਗਾਤਾਰ ਖੋਜ ਹੋ ਰਹੀ ਹੈ, ਕਲਾਕਾਰ, ਗੀਤ ਲਿਖਣ ਤੇ ਭਾਸ਼ਨ ਦੇਣ ਵਾਲੇ ਜ਼ਰੂਰ ਚੰਗੇ ਪੈਦਾ ਕੀਤੇ ਹਨ, ਕੀ, ਪਿਛਲੇ ਤਿੰਨ ਵੀ ਸੀ ਰਹੇ, ਸਨਾਮਾਨ ਯੋਗ ਹਸਤੀਆਂ ਨੂੰ ਪੰਜਾਬ ਸਰਕਾਰ, ਲੋਕ ਕਚੈਹਰੀ ਵਿੱਚ ਇਸ ਯੁਨੀਵਰਸਟੀ ਦੀ ਗਿਰਾਵਟ ਤੇ ਕੰਮਜੋਰੀ ਵਾਰੇ ਜਾਂ ਤਰੱਕੀ ਵਿੱਚ ਯੋਗਦਾਨ ਵਾਰੇ ਪੇਸ਼ ਕਰ ਸਕਦੀ ਹੈ ? ਖੌਜ ਲਈ ਪੈਸਾ ਤਾ ਸਰਕਾਰ ਨੇ ਹੀ ਦੇਣਾ ਹੁੰਦਾ ਹੈ !!

ਫ਼ੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਲੋਕ ਭਾਸ਼ਾ ਵਿੱਚ ਫੁੱਲ ਕਰਪਸ਼ਨ ਆਫ ਇੰਡੀਆ ਆਖਿਆ ਜਾਂਦਾ ਹੈ !ਦੋ ਮੁਕਦਮੇ ਜਿਸ ਵਿੱਚ FCI ਦੇ ਕੁਝ ਮੁਲਾਜ਼ਮ ਭ੍ਰਿਸ਼ਟਾਚਾਰ ਕਰਦੇ ਫੜੇ ਗਏ ਸੀ ਤੇ ਹਰ ਪੱਧਰ ਤੇ FCI ਦੇ ਉਚ ਅਧਿਕਾਰੀਆਂ ਨੇ ਮੁਲਜ਼ਮਾਂ ਦਾ ਪੱਖ ਪੂਰਿਆ  ਸੀ, ਦਾ ਮੈਂ ਖ਼ੁਦ ਗਵਾਹ ਹਾਂ ਤੇ ਅਜੇ ਤੱਕ ਹੋਰ ਵੀ ਅਨੇਕ ਸਕੈੰਡਲ ਦਬਾ ਦਿੱਤੇ ਗਏ ਹਨ, ਗੱਲ ਅਜਿਹੇ ਭ੍ਰਸ਼ਟਾਚਾਰੀਆਂ ਨੂੰ ਸਜ਼ਾ ਦੇ ਕੇ ਸੁਧਾਰ ਕਰਨ ਦੀ ਹੈ ,ਨਾ ਕਿ ਮਹਿਕਮਾ ਬੰਦ ਕਰ ਕੇ ਵਿਉਪਾਰੀਆ ਲਈ ਲੁੱਟ ਦਾ ਰਾਹ ਖੋਲਣ ਦੀ ?

ਘੱਟੋ ਘੱਟ ਖਰੀਦ ਮੁੱਲ ਕਣਕ, ਝੋਨਾ , ਦਾਲਾਂ ,ਮੱਕੀ , ਕਪਾਹ ,ਬਾਜ਼ਰਾ , ਗੰਨੇ ਆਦਿ ਦਾ ਵੀ ਹੈ ਪਰ ਖਰੀਦ ਸਰਕਾਰ ਕੇਵਲ ਪੰਜਾਬ ਵਿੱਚ ਝੋਨੇ ਤੇ ਕਣਕ ਦੀ ਹੀ ਕਰਦੀ ਹੈ , ਬਾਕੀ ਫਸਲਾਂ ਤਾਂ ਫੇਰ ਵੀ ਬਉਪਾਰੀ ਦੇ ਰਹਿਮੋ ਕਰਮ ਤੇ ਹਨ , ਇਸ ਕਾਰਨ ਮੱਕੀ ਅੱਜ ਵੀ 900 ਰੁਪਏ ਤੋਂ ਵੱਧ ਨਹੀਂ ਵਿਕ ਰਹੀ !!

ਹਰੀ ਸਬਜ਼ੀਆਂ ਤੇ ਦੁੱਧ ਦੇ ਰੇਟ ਤੇ ਆੜ੍ਹਤੀਆਂ ਦੀ ਲੁੱਟ ਤੋਂ ਬਚਾਉਣ ਲਈ ਕਿਸਾਨ ਮੰਡੀਆਂ ,ਹਰ ਅਨਾਜ ਮੰਡੀ ਵਿੱਚ ਕਿਸ ਨੇ ਖੋਲਣੀਆਂ ਹਨ ? ਦੁੱਧ ਸਸਤਾ ਹੈ ਤੇ ਫ਼ੀਡ ਮਹਿੰਗੀ ਹੋ ਰਹੀ ਹੈ , ਪੈਸੇ ਦਾ ਭੁਗਤਾਨ ਦੁੱਧ ਲਈ ਸਮੇਂ ਸਿਰ ਨਹੀਂ ਹੁੰਦਾ !!ਖੇਤੀ ਦੇ ਸਹਾਇਕ ਧੰਧਿਆ ਵਾਰੇ ਚਰਚਾ ਬਹੁਤ ਹੈ ਜ਼ਮੀਨੀ ਪੱਧਰ  ਤੇ ਹਕੀਕਤ ਬਿਲਕੁਲ ਵੱਖ !! ਜ਼ੁੰਮੇਵਾਰ ਕੋਣ ਹੈ ?

MSP ਨਾਲ਼ੋਂ ਵੱਡਾ ਖ਼ਦਸ਼ਾ ਸਰਕਾਰੀ ਖਰੀਦ ਬੰਦ ਹੋਣ ਦਾ ਹੈ , ਬਾਹਰੀ ਕੰਪਣੀਆਂ ਨੇਸਲੇ ਤੇ ਪੈਪਸੀ ਪੰਜਾਬ ਵਿੱਚ ਦੁੱਧ ਫਲ ਤੇ ਟਮਾਟਰ ਦੀ ਖੇਤੀ ਕਰਵਾ ਕਿਸਾਨ ਦੀ ਕੁਝ ਇਲਾਕੇ ਵਿੱਚ ਬਾਂਹ ਫੜ ਰਹੀਆਂ ਹਨ !! 1975-76 ਵਿੱਚ ਇਰਾਨ ਨੂੰ ਆਲੂ ਭੇਜ ਕੇ ਕਿਸਾਨਾਂ ਨੇ ਬਹੁਤ ਪੈਸਾ ਕਮਾਇਆ ਸੀ , ਅੱਜ ਕਰੀਬ 45 ਸਾਲ ਤੋਂ ਕੋਈ ਵੀ ਦੇਸ਼ ਪੰਜਾਬ ਤੋਂ ਇਸ ਤਰਾਂ ਖ਼ਰੀਦਾਰ ਨਹੀਂ ਬਣਿਆ ? ਕੀ ਕਿਸੇ ਕੇੰਦਰੀ ਤੇ ਪੰਜਾਬ ਸਰਕਾਰ ਨੇ  ਇਸ ਵੱਲ ਕੋਈ ਯਤਨ ਕੀਤਾ ਹੈ ?

ਪੰਜਾਬ ਸਰਕਾਰ 1956 ਤੋਂ ਕੇਵਲ ਸਰਦਾਰ ਗੁਰਮੁਖ ਸਿੰਘ ਮੁਸਾਫ਼ਰ , ਕਾਮਰੇਡ ਰਾਮ ਕਿਸ਼ਨ ਤੇ ਗਿਆਨੀ ਜ਼ੈਲ ਸਿੰਘ ਆਦਿ ਦਾ ,ਕਰੀਬ ਸਤ ਸਾਲ ਦਾ ਅਰਸਾ ਛੱਡ ,ਬਹੁਤਾ ਸਮਾਂ ਜੱਟ ਮੁਖ ਮੰਤਰੀਆਂ ਹੇਠ ਚਲੀਆਂ ਹਨ , ਕੀ ਕੌਈ ਭੱਦਰ ਪੁਰਸ਼ ਖੇਤੀ  ਵਿਕਾਸ ਲਈ ਉਸ ਵੱਲੋਂ ਠੋਸ ਕਦਮ ਦੀ ਨੀਤੀ ਪੇਸ਼ ਕਰ ਸਕਦਾ / ਸਕਦੀ ਹੈ ?

ਹਰ ਬਲਾਕ ਵਿੱਚ ਖੇਤੀ ਉਪਜ ਨੂੰ processing ਕਰਨ ਵਾਲੇ ,ਕਾਰਖ਼ਾਨੇ ਹੁਣ ਤੱਕ ਲੱਗ ਜਾਣੇ ਚਾਹੀਦੇ ਸਨ , ਕੀ ਕੋਈ ਉੱਦਮ ਹੋਇਆ ? ਸਬਜ਼ੀ ਫਲ  ਹੀ ਨਹੀਂ ਸਫ਼ੈਦਾ ਟਾਹਲੀ ਤੇ ਪੋਪਲਰ ਵੀ ਬਉਪਾਰੀ ਕੋਡੀਆਂ ਦੇ ਭਾ ਕਾਰਖ਼ਾਨੇ ਦੀ ਅਣਹੋਂਦ ਕਾਰਨ ਖਰੀਦ ਰਹੇ ਹਨ ! ਮਜਬੂਰ ਕਿਸਾਨ  ਲੁਟਿਆ ਜਾ ਰਿਹਾ ਹੈ !

ਨਹਿਰੀ ਪਾਣੀ ਤੇ ਖੇਤੀ ਲਈ ਬਿਜਲੀ ਮੁਫ਼ਤ ਦਾ ਛੁਣਛੁਣਾ ਹੱਥ ਫੜਾ ਘਰ ਤੇ ਕਾਰਖ਼ਾਨਿਆਂ ਦੇ ਬਿਲ ਵਧਾ ਕੇ ਗਰੀਬ ਨੂੰ ਮਾਰ ਰਹੇ ਹੋ, ਮੁਫ਼ਤ ਬਿਜਲੀ ਨਹੀਂ ਨਹਿਰੀ ਪਾਣੀ ਹਰ ਖੇਤ ਨੂੰ ਕਿਸ ਨੇ ਦੇਣਾ ਹੈ ? ਦਰਿਆਵਾਂ ਦਾ ਪਾਕਿਸਤਾਨ ਨੂੰ ਜਾਂਦਾ ਪਾਣੀ ਚੁੱਕ ਕੇ ਖੇਤ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ ?ਉੱਦਮ ਕਿਸ ਨੇ ਕਰਨਾ ਹੈ ? ਡੁੱਬਣ ਨੂੰ ਪੰਜਾਬੀ ਤੇ ਮੌਜਾਂ ਹੋਰਾਂ ਦੀਆਂ !!

ਖੇਤੀ ਬਾੜੀ ਨਾਲ ਸੰਬੰਧਤ  ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨਾਂ ਬਿੱਲਾਂ ਵਿੱਚ ਕੀ ਕੁਝ ਚੰਗਾ ਵੀ ਹੈ ? ਕਿਸ ਨੇ ਪੜਿਆ ਤੇ ਵਿਚਾਰਿਆ ਹੈ ?

ਕਿਸਾਨ ਦੇ ਸ਼ੰਕੇ ਦੂਰ ਕਰਨ ਦੀ ਥਾਂ ਸੜਕਾਂ ਰੋਕ ਕੀ ਪ੍ਰਪਾਤ ਹੋਵੇਗਾ ?

ਮੈਂ ਵੀ ਸਰਕਾਰੀ ਖਰੀਦ ਜਾਰੀ ਰੱਖਣ ਦੀ ਬੇਨਤੀ ਕਰਦਾ ਹਾਂ ਅਤੇ ਜੇ ਕੋਈ ਖਰੀਦ ਦਾਰ ਜ਼ਿਆਦਾ ਕੀਮਤ ਦੇ ਮਾਲ ਖਰੀਦੇ ਉਸ ਦਾ ਵੀ ਸਵਾਗਤ ਕਰਦਾ ਹਾਂ !!

ਕਿਸਾਨ ਖੁਸ਼ਹਾਲ , ਪੰਜਾਬ ਖੁਸ਼ ਤੇ ਭਾਰਤ ਮਜ਼ਬੂਤ ਲਈ ਨੀਤੀ ਬਣਾਉਣ ਦਾ ਉਪਰਾਲਾ ਕਰੀਏ !!

ਗੁਰੂ ਪਿਛਲੇ ਔਗਣ ਬਖ਼ਸ਼ ਆਗੇ ਮਾਰਗ ਪਾਵੈ !!

Share
Share on Facebook
Share
Share this

Share
test

Filed Under: Governance & Politics, Stories & Articles Tagged With: Farm Bills, FCI, Jai jawan Jai Kisan

Primary Sidebar

More to See

Sri Guru Granth Sahib

August 27, 2022 By Jaibans Singh

‘ਇੱਕ ਵਿਧਾਇਕ ਇੱਕ ਬਲਾਕ’ ਯੋਜਨਾ ਨੂੰ ਅੰਤਿਮ ਛੋਹਾਂ

June 7, 2025 By News Bureau

Canada : ਕੈਨੇਡਾ ’ਚ ਨਾਜਾਇਜ਼ ਮਾਰੂ ਹਥਿਆਰਾਂ ਤੇ ਨਸ਼ਿਆਂ ਸਮੇਤ 4 ਪੰਜਾਬੀ ਗ੍ਰਿਫਤਾਰ

June 7, 2025 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • ਖੰਡ ਮਿੱਲਾਂ ’ਚ ਭਰਤੀ ਲਈ ਪੰਜਾਬੀ ਭਾਸ਼ਾ ਦੀ ਸ਼ਰਤ ਲਾਜ਼ਮੀ ਕਰਾਰ
  • ‘ਇੱਕ ਵਿਧਾਇਕ ਇੱਕ ਬਲਾਕ’ ਯੋਜਨਾ ਨੂੰ ਅੰਤਿਮ ਛੋਹਾਂ
  • Canada : ਕੈਨੇਡਾ ’ਚ ਨਾਜਾਇਜ਼ ਮਾਰੂ ਹਥਿਆਰਾਂ ਤੇ ਨਸ਼ਿਆਂ ਸਮੇਤ 4 ਪੰਜਾਬੀ ਗ੍ਰਿਫਤਾਰ
  • ‘ਕੈਪਟਨ ਸਿੱਖ ਅਮਰੀਕਾ’ ਦੇਸ਼ ਵਾਸੀਆਂ ਨੂੰ ਸਿੱਖੀ ਬਾਰੇ ਕਰ ਰਿਹੈ ਜਾਗਰੂਕ
  • Pakistan Spy: पाकिस्तान के जासूसी नेटवर्क के पीछे छिपा आतंकी मॉड्यूल

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2025 · The Punjab Pulse

Developed by Web Apps Interactive