ਇਕਬਾਲ ਸਿੰਘ ਲਾਲਪੁਰਾ
ਛੇ ਮੌਸਮ ਵਾਲੀ ਦੁਨੀਆ ਦੀ ਸਭ ਤੋਂ ਜ਼ਰਖੇਜ਼ ਧਰਤੀ ਨੇ ਪਿਛਲੇ ਕਰੀਬ ਦੋ ਹਜ਼ਾਰ ਸਾਲ ਤੋਂ ਵਿਦੇਸ਼ੀ ਧਾੜਬੀਆਂ ਤੇ ਲੁਟੇਰਿਆਂ ਦਾ ਮੁਕਾਬਲਾ ਕੀਤਾ ਹੈ । ਬੇਦਾਂ ਦੀ ਰਚਨਾ ਤਕਸਲਾ ਵਿਸ਼ਵ-ਵਿਦਿਆਲਿਆ ਦੀ ਸਥਾਪਨਾ ਤੇ ਰਾਜਾ ਪੋਰਸ ਵੱਲੋਂ ਸਿਕੰਦਰ ਦਾ ਮੁਕਾਬਲਾ ਕਰਨ ਤੋਂ ਵਾਦ ਦੱਬੇ ਕੁਚਲੇ ਤੇ ਲਤਾੜੇ ਲੋਕਾਂ ਨੂੰ ਅਣਖ ਨਾਲ ਜਿਉਣ ਤੇ ਮਰਨ ਲਈ ਤਿਆਰ ਰਹਿਣ ,ਦਾ ਪ੍ਰੇਮ ਮਾਰਗ ਪੰਦਰਵੀੰ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ !! 239 ਸਾਲ ਇਹੀ ਸਬਕ ਬਾਕੀ ਗੁਰੂਆਂ ਨੇ ਪੜਾਇਆ ਤੇ ਅਣਖੀਲੇ , ਸੱਚੇ , ਸੁੱਚੇ , ਸੇਵਾਦਾਰ ਤੇ ਬਹਾਦੁਰ ਅਕਾਲ ਦੇ ਪੁਜਾਰੀ ਤਿਆਰ ਕੀਤੇ !!
ਇਹ ਮਤ ਜਾ ਪੰਥ ਕੇਵਲ ਪ੍ਰਾਣਪਤੀ ਵੱਲ ਲੈ ਕੇ ਜਾਂਦਾ ਸੀ । ਮਹਾਰਾਜਾ ਰਣਜੀਤ ਸਿੰਘ ਬਹਾਦੁਰ ਨੇ ਹਲੇਮੀ ਰਾਜ ਦੀ ਸਥਾਪਨਾ ਕਰ , ਇਨਸਾਫ ਤੇ ਲੋਕ ਸੇਵਾ ਦਾ ਰਾਹ ਦੱਸਿਆ ।
ਪਹਿਲਾਂ ਅੰਗਰੇਜ ਨੇ ਗ਼ੱਦਾਰਾਂ ਰਾਹੀਂ ਖਾਲਸਾ ਰਾਜ ਤੇ ਕਬਜ਼ਾ ਕੀਤਾ ਤੇ ਫੇਰ ਟੋਡੀਆਂ ਰਾਹੀਂ ਸਿੱਖ ਸਿਧਾਂਤ ਨੂੰ ਧੁੰਦਲਾ ਜਾਂ ਖਤਮ ਕਰਨ ਦਾ ਯਤਨ ਕੀਤਾ , ਬਾਕੀ ਕਸਰ ਕੇਸਾਧਾਰੀ ਨਾਸਤਿਕਾਂ ਨੱ ਪੂਰੀ ਕਰ ਦਿੱਤੀ ।
ਅੱਜ ਗੁਰੂ ਦੇ ਚਾਕਰ , ਸੇਵਾਦਾਰ , ਆਪ ਹੀ ਮਸੰਦ ਬਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬੇਗੁਨਾਹਾਂ ਦੇ ਕਤਲਾਂ ਦੇ ਦੋਸ਼ੀ ਹਨ ।
ਸਭ ਤੋ ਵੱਡਾ ਬਉਪਾਰ ਨਸ਼ਿਆਂ ਦਾ ਹੈ , ਜਿਸ ਵਿੱਚ ਪੁਲਿਸ , ਰਾਜਨਿਤਿਕ ਤੇ ਜੱਜਾਂ ਦੇ ਜੁਟ ਬਨਣ ਦੀ ਚਰਚਾ ਜ਼ੋਰਾਂ ਤੇ ਹੈ । ਔਰਤਾਂ ਤੇ ਮਰਦ ਦੋਵੈਂ ਸ਼ਰੇਆਮ ਨਸ਼ੇ ਕਰਦੇ ਵੇਖੇ ਜਾ ਸਕਦੇ ਹਨ ।
ਪੰਜਾਬ ਵਿੱਚ ਸਭ ਤੋ ਵੱਡਾ ਬਉਪਾਰ ਨਸ਼ਿਆਂ ਦਾ ਹੈ
ਪੰਜਾਬ ਵਿੱਚ ਤੇਲ ਜਾਂ ਕੋਈ ਹੋਰ ਧਾਤੂ ਤਾਂ ਜ਼ਮੀਨ ਥੱਲੇ ਅਜੇ ਤੱਕ ਲੱਭੀ ਨਹੀਂ , ਪਰ ਇਕ ਨਾਪਾਕ ਗੱਠ ਜੋੜ ਜਿਸ ਵਿੱਚ ਕਾਨੂੰਨ ਘਾੜੇ , ਲਾਗੂ ਕਰਨ ਵਾਲੇ ਤੇ ਫੈਸਲਾ ਕਰਨ ਵਾਲੇ ਇਕ ਮਿਕ ਹਨ ਨੇ ਰੇਤ , ਪੱਥਰ ਹੀ ਲੁੱਟ ਲਿਆ ਹੈ ਤੇ ਇਹ ਲੁੱਟ ਜਾਰੀ ਹੈ ।
ਲੋਕਾਂ ਦਾ ਧਿਆਨ ਹਟਾਉਣ ਤੇ ਆਪ ਸੱਚੇ ਸੁੱਚੇ ਬਨਣ ਲਈ ਪੁਲਿਸ ਨੂੰ ਸ਼ਿਕਾਰੀ ਜਾਨਵਰ ਵਾਂਗ ਦੂਜਿਆਂ ਵੱਲ ਛੱਡਿਆ ਜਾ ਰਿਹਾ ਹੈ , ਚੌਰ ਕੌਣ ਨਹੀਂ ?
ਸੰਵਿਧਾਨਿਕ ਸੰਸਥਾਵਾਂ ਨਾਲ ਬੇਲੋੜੀ ਟੱਕਰ ਲੈ ਬਹਾਦੁਰ ਬਨਣ ਦਾ ਕੋਝਾ ਯਤਨ ਵੀ ਹੋ ਰਿਹਾ ਹੈ ।
ਪੰਜਾਬ ਇਖਲਾਕੀ ਤੌਰ ਤੇ ਦਿਵਾਲ਼ੀਆ ਹੋ ਚੁੱਕਾ ਹੈ , ਆਰਥਿਕ ਤੌਰ ਤੇ ਕੰਗਾਲ , ਸ਼ਰੀਰਕ ਤੌਰ ਤੇ ਅਮਲੀ ਤੇ ਕੈੰਸਰ ਤੇ ਹੋਰ ਬਿਮਾਰੀਆਂ ਦਾ ਕੇਂਦਰ !!ਪੂਰਨ ਰੂਪ ਵਿੱਚ ਝੂਠ ਦੀ ਮੱਸਿਆ ਨੇ ਸੱਚ ਦਾ ਚੰਦਰਮਾ ਢੱਕ ਲਿਆ ਹੈ , ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਤੇ ਸੁਰੱਖਿਆ ਨਹੀਂ ਮਿਲੀ ਉੱਥੇ ਆਮ ਆਦਮੀ ਦੀ ਗੁਹਾਰ ਕਿਸ ਨੇ ਸੁਨਣੀ ਹੈ ।
ਡੁੱਬਦੀ ਬੇੜੀ ਵਿੱਚੋਂ ਵਿਦੇਸ਼ਾਂ ਨੂੰ ਭੱਜਦੇ ਨੌਜਵਾਨ ਇਸ ਨੂੰ ਖਾਲੀ ਸਥਾਨ ਬਣਾ ਰਹੇ ਹਨ , ਬਾਕੀਆਂ ਨੂੰ ਸਰਕਾਰ ਨਾਲ ਲੜਾ ਕੇ ਮਰਵਾਉਣ ਦੀ ਵਿਉਂਤਬੰਦੀ ਹੁੰਦੀ ਰਹਿੰਦੀ ਹੈ !
ਧਰਮ ਨੂੰ ਕਦੇ ਖਤਰਾ ਨਹੀਂ ਹੁੰਦਾ ਜੋ ਨਿਯਮਾਂ ਦੇ ਮਜ਼ਬੂਤ ਪਿਲਰਾਂ ਤੇ ਖੜਾ ਹੁੰਦਾ ਹੈ , ਕਾਲਪਨਿਕ ਖਤਰਾ ਤਾਂ ਪੁਜਾਰੀ ਤੇ ਲਾਲਚੀ ਖੜਾ ਕਰਦੇ ਹਨ !! ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੇਵਕ ਦੀ ਨੀਯਤ ਤੇ ਸਵਾਲ ਖੜੇ ਕੀਤੇ ਜਾਂਦੇ ਹਨ ਤੇ ਕਤਲੇ ਆਮ ਦੇ ਦੋਸ਼ੀਆਂ ਨੂੰ ਆਪਣੀ ਦਸਤਾਰ ਭੇਂਟ ਕੀਤੀ ਜਾਂਦੀ ਹੈ , ਸੱਚ ਕੀ ਹੈ ?
ਲੁੱਟੇ ਜਾ ਰਹੇ ਪੰਜਾਬ ਸੁੰਹ ਨਾਲ ਕੌਣ ਖੜੇ ? ਕੀ ਕੌਈ ਮਰਦ ਅਗਮੰੜਾ ਤੇ ਮਾਈ ਭਾਗੋ ਹੈ ?
ਵਾਹਿਗੁਰੂ ਜੀ ਕੀ ਫ਼ਤਿਹ !!
test