ਇਕਬਾਲ ਸਿੰਘ ਲਾਲਪੁਰਾ
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਾਲ ਦਰਜ ਕਰਦਾ, ਕਵੀ ਸ਼ਾਹ ਮੁਹੰਮਦ” ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਕਦੇ ਨਹੀਂ ਸੀ ਤੀਸਰੀ ਜਾਤ ਆਈ “ਰਾਹੀਂ ਫ਼ਿਰਕਿਆਂ ਦੇ ਆਪਸੀ ਭਾਈਚਾਰੇ ਤੇ ਅਮਨ ਦੀ ਬਾਤ ਪਾਉੰਦਾ ਹੈ , ਨਾਲੇ ਇਹ ਵੀ ਜੋੜਦਾ ਹੈ ਕਿ ਹੋਏਗਾ ਉਹ ਜੋ ਕਰੇਗਾ ਖਾਲਸਾ ਪੰਥ ਮੀਆਂ !!
ਗਿਆਨੀ ਦਿਤ ਸਿੰਘ 19ਵੀ ਸਦੀ ਅੰਦਿਰ ਅੰਗਰੇਜ਼ ਦੀ ਗੁਲਾਮੀ ਦਾ ਜੂਲਾ ਲਾਹੁਣ ਲਈ ਪੁਕਾਰ ਕਰਦਾ ਹੈ, ਓ ਹਿੰਦੂਓ ਤੇ ਮੁਸਲਮਾਨੋ ਜੇਕਰ ਮੁਲਕ ਆਜ਼ਾਦ ਕਰਾਉਣਾ ਹੈ ਤਾਂ ਪਹਿਲਾ ਵਾਂਗ ਇਕ ਇਕ ਪੁੱਤਰ ਖਾਲਸਾ ਸਜਾਓ !!
1845 ਇ ਵਿੱਚ ਕਰਨਲ ਸਟੈਨਵੈਕ ਪੰਜਾਬ ਦੇ ਹਾਲਾਤ ਤੇ ਪੰਜਾਬ ਉਤੇ ਕਬਜ਼ਾ ਕਰਨ ਦਾ ਰਾਹ ਦੱਸਦਾ ,ਆਪਣੀ ਰਿਪੋਰਟ ਵਿੱਚ ਅੰਕਿਤ ਕਰਦਾ ਹੈ ਕਿ ਇੱਥੋਂ ਦੀ ਮੁਸਲਮਾਨ ਵੱਸੋ ਖਾਲਸਾ ਰਾਜ ਤੋ ਆਜ਼ਾਦੀ ਲਈ ਤਿਆਰ ਹੈ ਭਾਵ ਅੰਗਰੇਜ਼ ਪੱਖੀ ਹਨ ਪਰ ਹਿੰਦੂ ਅਜੇ ਅੰਗਰੇਜ਼ ਦੇ ਸਾਥ ਲਈ ਤਿਆਰ ਨਹੀਂ , ਪਰ ਹੋ ਜਾਣਗੇ !!ਪੰਨਾ 43 !!
ਦੁਨਿਆ ਦੇ ਅੱਜ ਤੱਕ ਦੇ ਸਭ ਤੋ ਕਲਿਆਣ ਕਾਰੀ ਤੇ ਦਿਆਲੂ ਬਾਦਸ਼ਾਹ ਦੇ ਰਾਜ ਦਾ ਅੰਤ 1849 ਇ ਵਿੱਚ ਅੰਗਰੇਜ਼ ਨੇ ਜਿਵੇਂ ਭਰਾਵਾਂ ਵਾਂਗ ਵਸਦਿਆਂ ਫ਼ਿਰਕਿਆਂ ਨੂੰ ਇਕ ਦੂਜੇ ਵਿਰੁੱਧ ਭੜਕਾ ਕੇ ਤੇ ਬੇਵਿਸ਼ਵਾਸੀ ਪੈਦਾ ਕਰਕੇ ਕੀਤਾ , ਉਹ ਇਤਿਹਾਸ ਦਾ ਹਿੱਸਾ ਹੈ !!
ਅੰਗਰੇਜ਼ ਨੇ ਮਹਾਰਾਜਾ ਦਲੀਪ ਸਿੰਘ ਨੂੰ ਇਸਾਈ ਬਣਾ ਤੇ ਦੂਜੇ ਸਰਦਾਰਾਂ ਨੂੰ ਫੁੱਟ ਪਾ ਕੇ ਤੇ ਲਾਲਚ ਦੇ ਆਪਣੇ ਨਾਲ ਲਾ ਲਿਆ ਤੇ ਗੁਰਧਾਮਾਂ ਇੱਥੋਂ ਤੱਕ ਕੀ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਨੂੰ ਵੀ ਚਰਚ ਦੀ ਦਿੱਖ ਦੇ ਦਿੱਤੀ !!
ਗੁਰਦਵਾਰਾ ਪ੍ਰਬੰਧ ਵਿੱਚ ਨਿਘਾਰ ਲਈ ਕੇਵਲ ਅੰਗਰੇਜ਼ ਸਰਕਾਰ ਜ਼ੁੰਮੇਵਾਰ ਸੀ !!
ਅੰਗਰੇਜ਼ ਦੇ ਫ਼ਿਰਕਿਆਂ ਦਰਮਿਆਨ ਬੀਜੇ ਫੁੱਟ ਦੇ ਬੀਜ, ਅੱਜ ਬੋਹੜ ਵਰਗੇ ਦਰਖ਼ਤ ਬਣ ,ਇਕ ਦੂਜੇ ਨੂੰ ਇਕੱਠੇ ਮਿਲ ਕੇ ਬੈਠਣ ਤੇ ਪੰਜਾਬ ਦਾ ਭਵਿਖ ਸਵਾਰਨ ਦੇ ਰਾਹ ਵਿੱਚ ਵੱਡਾ ਅੜਿੱਕਾ ਬਣੇ ਹੋਏ ਹਨ !!
ਇਹ ਗੱਲ ਚਿੱਟੇ ਦਿਨ ਦੀ ਤਰਾਂ ਸੱਚ ਹੈ ਕਿ “ਜ਼ਾਹਰ ਪੀਰ ਜਗਤ ਗੁਰੂ ਬਾਬਾ “ ਨਾਨਕ ਦਾ ਪੰਥ, ਬੁੱਧ ਤੇ ਜੈਨ ਧਰਮ ਵਾਂਗ ਇਕ ਵੱਖਰਾ ਧਰਮ ਹੈ ! ਨਾ ਹਮ ਹਿੰਦੂ ਨਾ ਮੁਸਲਮਾਨ ਦਾ ਹੁਕਮ ਦਰਜ ਕਰ ਪੰਜਵੇਂ ਨਾਨਕ ਨੇ ਇਕ ਨਵੀਂ ਕਰਮ ਕਾਂਡ ਰਹਿਤ ਧਾਰਮਿਕ ਰੁਹ ਰੀਤ ਵੀ ਅੰਕਿਤ ਕਰ ਦਿੱਤੀ!!
ਫੇਰ ਸਿੱਖ ਹਿੰਦੂ ਹੈ ਜਾ ਹਮ ਹਿੰਦੂ ਨਹੀਂ ਵਰਗੀਆਂ ਕਿਤਾਬਾਂ ਲਿਖਣ ਦੀ ਲੋੜ ਕੀ ਅੰਗਰੇਜ਼ ਦੀ ਚਾਲ ਨਹੀਂ ਸੀ?
ਕੀ ਇਹ ਵੀ ਸੱਚ ਨਹੀਂ ਕੀ ਗੁਰੂ ਸਾਹਿਬਾਨ ਸਮੇਤ 99 ਫੀਸਦੀ ਸਿੱਖਾਂ ਦਾ ਪਿਛਲਾ ਧਰਮ ਹਿੰਦੂ ਹੈ?
ਕੀ ਇਹ ਵੀ ਸੱਚ ਨਹੀਂ ਕਿ ਅੱਜ ਵੀ ਹਿੰਦੂ ਸਮਾਜ ਹੀ ਸਿੱਖ ਧਰਮ ਦੀ ਨਰਸਰੀ ਹੈ, ਨਾਨਕ ਚੰਦ ਮਲਹੋਤਰਾ ਤੇ ਨੱਥੂ ਰਾਮ ਜਦੋਂ ਤਾਰਾ ਸਿੰਘ ਤੇ ਸਾਹਿਬ ਸਿੰਘ ਬਣ ਪ੍ਰਗਟ ਹੋਏ ਤਾਂ ਜੀਵਨ ਕੌਮੀ ਕਾਰਜ ਲਈ ਲਾ ਦਿੱਤਾ, ਕੀ ਪੰਥਪ੍ਰੀਤ ਸਿੰਘ ਦੀ ਸੇਵਾ ਅੱਜ ਵੀ ਕਿਸੇ ਪ੍ਰਚਾਰਕ ਤੋ ਘੱਟ ਹੈ ?
Hindu-Sikh Amity has a historical legacy
ਕੀ ਇਹ ਵੀ ਸੱਚ ਨਹੀਂ ਕਿ ਦੋਵਾ ਧਰਮ ਦੇ ਮੰਨਣ ਵਾਲ਼ਿਆਂ ਦੇ ਆਪਸ ਵਿੱਚ ਸਮਾਜਿਕ ਰਿਸ਼ਤੇ ਵੀ ਹਨ ?
ਜੇਕਰ ਇਹ ਗੱਲਾਂ ਸੱਚ ਹਨ ਫੇਰ ਪੰਜਾਬ, ਪੰਜਾਬੀਅਤ ਤੇ ਮਾਂ ਬੌਲੀ ਪੰਜਾਬੀ ਦੀ ਤਰੱਕੀ ਲਈ ਅਸੀਂ ਹਿੰਦੂ ਸਿੱਖ ਮਿਲ ਕੇ ਹਮਲਾ ਕਿਉਂ ਨਹੀਂ ਮਾਰਦੇ ?
ਕੀ ਅੰਗਰੇਜ਼ ਵਾਂਗ ਕਾਂਗਰਸ ਨੇ ਸਿੱਖ ਆਗੂਆਂ ਨਾਲ ਕੀਤੇ ਵਾਇਦੇ ਉੱਤਰੀ ਖੇਤਰ ਵਿੱਚ ਆਜ਼ਾਦੀ ਦਾ ਨਿੱਘ ਮਾਨਣ ਲਈ ਖ਼ਿੱਤਾ ਬਣਾਉਣ ਦੀ ਥਾਂ ਪੰਜਾਬੀ ਬੌਲੀ ਦੇ ਨਾ ਤੇ ਹੀ ਹਿੰਦੂ ਸਿੱਖ ਵੰਡ ਦਿੱਤੇ ?
1982 ਵਿੱਚ ਮੰਦਿਰਾ ਵਿੱਚ ਗਉ ਦੇ ਸਿਰ ਤੇ ਅੰਗ ਤੇ ਗੁਰਦਵਾਰਾ ਸਾਹਿਬਾਨ ਸਿਗਰਟਾਂ ਸੁੱਟਣ ਵਾਲੇ ਕੀ ਸਿੱਖ ਹਿੰਦੂ ਸਨ ਜਾ ਦੇਸ਼ ਦੇ ਦੁਸ਼ਮਣ ? ਉਹ ਕੋਣ ਸਨ ਤੇ ਅੱਜ ਕਿੱਥੇ ਹਨ ?
ਕੀ 1985 ਦੇ ਰਾਜੀਵ ਲੋਗੋਵਾਲ ਸਮਝੌਤਾ ਲਾਗੂ ਨਾ ਕਰਕੇ ਕਾਂਗਰਸ ਨੇ ਪੰਜਾਬ ਵਿੱਚ ਦੁਬਾਰਾ ਅਤਿਵਾਦ ਸੁਰਜੀਤ ਨਹੀਂ ਕੀਤਾ ?
ਕੀ ਗੁਰੂ ਨਾਨਕ ਦੇਵ ਯੁਨੀਵਰਸਟੀ ਬਣਾਉਣ ਦਾ1969 ਇ ਵਿੱਚ ਵਿਰੋਧ ਇਕ ਗਲਤ ਫੈਸਲਾ ਨਹੀਂ ਸੀ ?
ਕੀ ਦਿੱਲੀ ਵਾਂਗ ਪੰਜਾਬ ਵਿੱਚ ਹੋਏ ਨਰਸੰਘਾਰ ਤੇ ਬੇਦੋਸ਼ੇ ਲੋਕਾਂ ਦੇ ਝੂਠੇ ਮੁਕਾਬਲਿਆਂ ਦਾ ਇਨਸਾਫ ਨਹੀਂ ਮਿਲਣਾ ਚਾਹੀਦਾ ?
ਕੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਕਰਾਉਣ ਲਈ ਇਕੱਠੇ ਮਿਲ ਕੇ ਉੱਦਮ ਨਹੀਂ ਕਰਨਾ ਚਾਹੀਦਾ ?
ਕੀ ਪੰਜਾਬ ਵਿੱਚ ਖੇਤੀ ਤੇ ਅਧਾਰਤ ਉਦਯੋਗ ਲਗਾਉਣ ਲਈ ਮਿਲ ਕੇ ਹਮਲਾ ਨਹੀਂ ਮਾਰਨਾ ਚਾਹੀਦਾ ?
ਕੀ ਪਾਕਿਸਤਾਨ ਵਿੱਚ ਗੁਰਧਾਮਾਂ ਦੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰਨ ਵਾਲਾ ਪਾਕਿਸਤਾਨ ਤੇ ਸਿੱਖ ਕੁੜਿਆਂ ਨੂੰ ਜਬਰੀ ਮੁਸਲਮਾਨ ਬਣਾਉਣ ਵਾਲੇ ਲੋਕ ਸਿੱਖ ਹਿਤੈਸ਼ੀ ਹਨ ?
ਨਫ਼ਰਤ , ਬੇ ਵਿਸਵਾਸੀ ਤੇ ਫੁਟ ਦੇ ਕਾਰਨ ਤਾਂ ਅਨੇਕ ਹਨ ਤੇ ਅੰਗਰੇਜ਼ ਦੇ ਲਾਏ ਵੰਡ ਦੇ ਰੁੱਖਾਂ ਨੂੰ ਹੀ ਅਸੀਂ ਪਾਣੀ ਦਿੰਦੇ ਰਹਾਂਗੇ ਕੀ ਇਸ ਨੂੰ ਖਤਮ ਕਰਨ ਲਈ ਅੱਗੇ ਵਧਣ ਦੀ ਲੋੜ ਨਹੀਂ ?
ਕੀ ਪੰਜਾਬੀਆਂ ਨੂੰ ਇਕੱਠੇ ਕਰਨ ਲਈ ਅਸੀਂ ਕੁਝ ਕਰ ਸਕਦੇ ਹਾਂ ?
ਕੀ ਅਸੀਂ ਲੰਮਹੋ ਨੇ ਖਤਾ ਕੀ ਸਦੀਉਂ ਨੇ ਸਜ਼ਾ ਪਾਈ ਨੂੰ ਸੁਧਾਰਨ ਦੀ ਲੋੜ ਨਹੀਂ ?
ਵਕਤ ਵਿਚਾਰੇ ਸੋ ਬੰਦਾ ਹੋਇ ਦੀ ਅਪੀਲ ਨਾਲ !! ਆਉ ਇਕ ਮਿਕ ਹੋ ਅੱਗੇ ਵਧੀਏ !!
ਵਾਹਿਗੁਰੂ ਜੀ ਕੀ ਫ਼ਤਿਹ !!
test