ਇਕਬਾਲ ਸਿੰਘ ਲਾਲਪੁਰਾ
ਆਪਣਾ ਮੀਤ ਹਮ ਸਭ ਕੋ ਕੀਨਾ ਹਮ ਸਭਨਾਂ ਕੇ ਸਾਜਨ !! ਇਹ ਫ਼ਲਸਫ਼ਾ ਸਿੱਖ ਕੌਮ ਨੂੰ ਗੁੜ੍ਹਤੀ ਵਿੱਚ ਮਿਲਿਆ ਹੈ !! ਬਹਾਦੁਰ ਤੇ ਦਿਆਲੂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਕਿਸੇ ਤੇ ਹਮਲੇ ਨਹੀਂ ਕਰਦੇ !! ਘਰ ਆਇਆ ਮਾਂ ਪਿਉ ਜਾਇਆ !! ਮਹਿਮਾਨ ਜਾਨ ਤੋਂ ਪਿਆਰਾ ਹੁੰਦਾ ਹੈ !!
ਮਾਨਯੋਗ ਨਰਿੰਦਰ ਮੌਦੀ ਪ੍ਰਧਾਨ ਮੰਤਰੀ ਹੀ ਨਹੀਂ , ਦੁਨੀਆ ਵਿੱਚ ਭਾਰਤ ਦੀ ਸ਼ਾਨ ਦੇ ਪ੍ਰਤੀਕ ਹਨ !! ਪੰਜਾਬ ਤੇ ਪੰਜਾਬੀਅਤ ਹੀ ਨਹੀਂ ,ਸਿੱਖ ਕੌਮ ਨੂੰ ਦਿਲੋਂ ਪਿਆਰ ਕਰਦੇ , ਦਸਤਾਰ ਸਜ਼ਾ ਸ਼ਾਨ ਮਹਿਸੂਸ ਕਰਦੇ ਹਨ !! ਕੋਈ ਮੌਕਾ ਨਹੀਂ ਜਾਣ ਦਿੰਦੇ ਜਦੋਂ ਸਿੱਖ ਕੌਮ ਨਾਲ ਨਾ ਖੜੇ ਹੋਣ !! ਪਿਛਲੇ 7 ਸਾਲ ਵਿੱਚ ਸਿੱਖਾਂ ਦੇ ਸਾਕਾ ਨੀਲਾ ਤਾਰਾ , ਦਿੱਲੀ ਤੇ ਹੋਰ ਥਾਂਈਂ ਕਤਲੇ ਆਮ ਦੇ ਦੋਸ਼ੀਆਂ ਨੂੰ ਸਜ਼ਾ ਕਰਵਾਉਣ ਲਈ ਸਪੈਸ਼ਲ ਤਫ਼ਤੀਸ਼ ਟੀਮਾਂ ਗਠਨ ਹੋਇਆਂ ਹਨ !!
ਤਿੰਨ ਖੇਤੀ ਬਿਲ ਸਾਰੇ ਦੇਸ਼ ਲਈ ਸਨ ਕੇਵਲ ਪੰਜਾਬ ਜਾ ਸਿੱਖ ਕਿਸਾਨਾਂ ਲਈ ਨਹੀਂ ਸਨ ,ਜੋ ਵੀ ਵਾਪਸ ਹੋ ਚੁੱਕੇ ਹਨ !!
ਪੰਜ ਜਨਵਰੀ ਨੂੰ ਪ੍ਰਧਾਨ ਮੰਤਰੀ ਜੀ ਫ਼ਿਰੋਜ਼ਪੁਰ ਪੰਜਾਬ ਦੇ ਵਿਕਾਸ ਲਈ ਨੀਹਂ ਪੱਥਰ ਰੱਖਣ ਆਏ ਸਨ !! ਉਨਾਂ ਦੇ ਤੈਅ ਕੀਤੇ ਪ੍ਰੋਗਰਾਮ ਨੂੰ ਖ਼ਰਾਬ ਕਰਨ ਦੀ ਗੱਲ ਕਰਨ ਵਾਲ਼ਿਆਂ ਦੇ ਆਕਾ ਨਾਂ ਤਾ ਪੰਜਾਬੀ ਹਨ ਤੇ ਨਾ ਹੀ ਸਿੱਖ , ਇੰਨਾਂ ਦੀ ਸੋਚ ਤੇ ਦਿਮਾਗ ਤੇ ਚੀਨ ਦੀ ਕੋਮਨਿਸ਼ਟ ਸੋਚ ਦਾ ਪਹਿਰਾ ਹੈ , ਜਿੱਥੇ ਨਾ ਲੋਕ ਤੰਤਰ ਹੈ ਤੇ ਨਾ ਹੀ ਬੋਲਣ ਦੀ ਆਜ਼ਾਦੀ !! ਇਹ ਕਿੱਥੋਂ ਦੇ ਕ੍ਰਾਂਤੀਕਾਰੀ ਹਨ , ਜਿਨਾ ਕੋਲ ਵਿਕਾਸ ਲਈ ਕੋਈ ਰੂਪ ਰੇਖਾ ਹੀ ਨਹੀਂ , ਜੇਕਰ ਹੈ ਤਾਂ ਲੋਕਾਂ ਦੇ ਸਾਮ੍ਹਣੇ ਰੱਖੋ , ਇਸ ਪਲਾਨ ਤੇ ਅਧਾਰਤ ,ਰਾਜ ਦੇ ਖੇਤੀ ਬਾੜੀ ਕਾਨੂੰਨ ਬਣਾਉਣ ਲਈ , ਸਰਦਾਰ ਚਰਨਜੀਤ ਸਿੰਘ ਚੰਨੀ , ਸੁਖਬੀਰ ਸਿੰਘ ਬਾਦਲ ਤੇ ਅਰਵਿੰਦ ਕੇਜਰੀਵਾਲ ਦੇ ਘਰ ਮੁਹਰੇ ਧਰਨੇ ਮਾਰ , ਇੰਨਾਂ ਨੂੰ ਕਾਨੂੰਨੀ ਰੂਪ ਦੇ ਕੇ ਪੰਜਾਬ ਤੇ ਕਿਸਾਨੀ ਦਾ ਵਿਕਾਸ ਕਰਵਾਉਣ ਦੀ ਹਿੰਮਤ ਕਰੋ !!
ਸੱਚ ਹੈ ਇੰਨਾਂ ਕੋਲ ਵਿਕਾਸ ਲਈ ਨਾ ਸੋਚ ਹੈ ਤੇ ਨਾ ਨੀਤੀ ਭਾਵ ,ਕੁਝ ਵੀ ਨਹੀਂ ਕੇਵਲ ਅਰਾਜਕਤਾ ਫੈਲਾ ਕੇ ਅਮਨ ਸ਼ਾਂਤੀ ਭੰਗ ਕਰ ਰਹੇ ਹਨ !!
ਸਿੱਖ ਅਣਖ ਨਾਲ ਜਿਉਣ ਵਾਲੇ ਹਨ ਪਰ ਅਹਿਸਾਨ ਫਰਮੌਸ਼ ਨਹੀਂ , ਮੌਦੀ ਜੀ ਦੇ ਸਿੱਖ ਕੌਮ ਲਈ ਪਿਆਰ ਤੇ ਕੀਤੇ ਕੰਮਾਂ ਦੀ ਇਜ਼ਤ ਕਰਦੇ ਹਨ , ਉਨਾ ਦਾ ਰਾਹ ਰੋਕਣ ਵਾਰੇ ਸੋਚ ਵੀ ਨਹੀਂ ਸਕਦੇ !!
ਪਰ ਆਤੰਕਵਾਦੀ ਸ਼ਬਦ ਸਿੱਖ ਦੇ ਮੱਥੇ ਤੇ ਮੜਣ ਵਾਲੇ , ਸਾਕਾ ਨੀਲਾ ਤਾਰਾ , ਦਿੱਲੀ ਕਤਲੋਗਾਰਤ ਦੇ ਦੋਸ਼ੀਆਂ ਦੇ ਹੱਥ ਠੋਕਾ ਬਣਕੇ , ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਕੌਣ ਹਨ ?
ਸਾਰੇ ਧਰਮ ਇਕ ਰੱਬ ਵੱਲ ਲੈ ਕੇ ਜਾਂਦੇ ਹਨ , ਭਾਰਤ ਵਿੱਚ ਪੁੱਤਰ, ਪਿਤਾ ਦੇ ਧਰਮ ਨਾਲ ਜਾਣਿਆ ਜਾਂਦਾ ਹੈ ,ਫੇਰ ਧਰਮ ਪਾਰਸੀ ਤੋਂ ਮੁਨਕਰ ਕਿਉਂ ਤੇ ਕੋਣ ?
ਮੈਨੂੰ ਸਿੱਖ ਹੋਣ ਤੇ ਮਾਣ ਹੈ ਪਰ ਮੈਂ ਆਪਣੇ ਗੁਰੂ ਦੇ ਹੁਕਮ ਵਿੱਚ ਸਭ ਧਰਮਾਂ ਤੇ ਧਰਮ ਗ੍ਰੰਥਾਂ ਦਾ ਸਤਿਕਾਰ ਕਰਦਾ ਹਾਂ !! ਪਾਰਸੀ ਹੋਣਾ ਪਾਪ ਨਹੀਂ ਪਰ ਝੂਠ ਗੁਮਰਾਹ ਕਰਨ ਵਾਲਾ ਹੁੰਦਾ ਹੈ ? ਜਿਹੜਾ ਆਪਣੇ ਧਰਮ ਤੋਂ ਹੀ ਮੁਨਕਰ ਹੋਵੈ ਉਸ ਵਿੱਚ ਇਨਸਾਨੀਅਤ ਕਿੱਥੋਂ ?
ਪੰਜਾਬ ਦੀ ਤਬਾਹੀ ਲਈ ਕੇਵਲ ਕਾਂਗਰਸ ਜ਼ੁੰਮੇਵਾਰ ਹੈ , ਇਸ ਵਾਰੇ ਕਿਸੇ ਵੀ ਪਲੇਟ ਫ਼ਾਰਮ ਤੇ ਬਹਿਸ ਲਈ ਤਿਆਰ , ਝੂਠੇ ਮੁਕਾਬਲਿਆਂ ਰਾਹੀਂ ਹਜ਼ਾਰਾਂ ਸਿੱਖ ਨੋਜਵਾਨਾ ਦਾ ਘਾਣ ਹੀ ਨਹੀਂ , ਸ਼੍ਰੀ ਹਰਮਿੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲੇ ਦੀ ਦੋਸ਼ੀ ਵੀ ਹੈ !!
ਝੂਠ ਤੇ ਕੇਵਲ ਝੂਠ ਦਾ ਸਹਾਰਾ ਲੈ ਕੇ ਅਖੌਤੀ ਕ੍ਰਾਂਤੀਕਾਰੀਆਂ ਨੂੰ ਅੱਗੇ ਲਾ ਕੇ ਵਿਦੇਸ਼ੀ ਪੈਸੇ ਵੱਲ ਅੱਖ ਰੱਖ ਕੇ ਪੰਜਾਬ ਵਿੱਚ ਅਰਾਜਕਤਾ ਬੰਦ ਹੋਣੀ ਚਾਹੀਦੀ ਹੈ !! ਮਾਨਯੋਗ ਪ੍ਰਧਾਨ ਮੰਤਰੀ ਦਾ ਜੀਵਨ ਖ਼ਤਰੇ ਵਿੱਚ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਤੇ ਸਰਕਾਰ ਸਿੱਧੇ ਤੋਰ ਤੇ ਜ਼ੁੰਮੇਵਾਰ ਹੈ !!
ਸਿੱਖ ਨਾ ਆਤੰਕਵਾਦੀ ਸੀ ਨਾ ਹੈ , ਨਾ ਦੇਸ਼ ਵਿਰੋਧੀ ਹੈ , ਨਾ ਪ੍ਰਧਾਨ ਮੰਤਰੀ ਵਿਰੋਧੀ , ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ਼ ਕੌਣ ਕਰ ਰਿਹਾ ਹੈ ? ਇਹ ਝੂਠੇ ਕ੍ਰਾਂਤੀਕਾਰੀ ਤੇ ਅਰਾਜਕਤਾ ਵਾਦੀ , ਅੰਦੋਲਨ ਜੀਵੀ ਨੰਗੇ ਕਰਨੇ ਚਾਹੀਦੇ ਹਨ !!
ਵਿਦੇਸ਼ਾਂ ਵਿੱਚ ਬੈਠੇ ਮੁੱਠੀ ਭਰ ਉਹ ਲੋਕ ਜੋ ਸਿੱਖ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦੇ ਕੌਮ ਨੂੰ ਬਦਨਾਮ ਨਹੀਂ ਕਰ ਸਕਦੇ !!
ਭਾਰਤ ਵਿੱਚ ਸ਼੍ਰੀ ਨਰਿੰਦਰ ਮੌਦੀ ਦੀ ਸਰਕਾਰ ਵਿੱਚ ਸਿੱਖ ਸੁਰੱਖਿਅਤ ਹਨ ਤੇ ਰਹਿਣਗੇ !!
ਵਾਹਿਗੁਰੂ ਜੀ ਕੀ ਫ਼ਤਿਹ !!
test