ਸ਼ੰਕਰ ਸ਼ਰਣ
ਬੰਗਲਾਦੇਸ਼ ਵੱਲੋਂ 1988 ’ਚ ਇਸਲਾਮ ਨੂੰ ‘ਰਾਜ ਧਰਮ’ ਐਲਾਨ ਕਰਨ ਤੋਂ ਬਾਅਦ ਤੋਂ ਤਾਂ ਹਿੰਦੂਆਂ ਦੀ ਹਾਲਤ ਹੋਰ ਤਰਸਯੋਗ ਹੁੰਦੀ ਗਈ। ਉਨ੍ਹਾਂ ਦੇ ਨਾਲ ਹਿੰਸਾ, ਜਬਰ ਜਨਾਹ, ਜ਼ਬਰਦਸਤੀ ਧਰਮ ਤਬਦੀਲੀ, ਜਾਇਦਾਦ ਖੋਹਣ ਵਰਗੀਆਂ ਘਟਨਾਵਾਂ ਹੋਰ ਵਧ ਗਈਆਂ।
ਦੇਸ਼-ਵਿਦੇਸ਼ ’ਚ ਹਿੰਦੂਆਂ ਦੇ ਸ਼ੋਸ਼ਣ ’ਤੇ ਸਾਡੇ ਆਗੂਆਂ ਤੇ ਬੁੱਧੀਜੀਵੀਆਂ ਦਾ ਸ਼ਤੁਰਮੁਰਗੀ ਵਤੀਰਾ ਰਿਹਾ ਹੈ। ਉਹ ਅੰਗੋਲਾ, ਵੀਅਤਨਾਮ, ਫ਼ਲਸਤੀਨ ਤੇ ਕੋਸੋਵੋ ਆਦਿ ਦੇ ਪੀੜਤਾਂ ਲਈ ਦੁਖੀ ਹੁੰਦੇ ਰਹਿੰਦੇ ਹਨ, ਪਰ ਦੇਸ਼ ਦੇ ਅੰਦਰ ਹੀ ਲੱਖਾਂ ਕਸ਼ਮੀਰੀ ਹਿੰਦੂਆਂ ਦੇ ਅਪਮਾਨ, ਹਿਜਰਤ ਤੇ ਕਤਲੇਆਮ ਦਾ ਉਨ੍ਹਾਂ ਨੇ ਨੋਟਿਸ ਤੱਕ ਨਹੀਂ ਲਿਆ। ਸੰਸਦ ਦਾ ਰਿਕਾਰਡ ਵੀ ਇਸ ਦੀ ਗਵਾਹੀ ਦਿੰਦਾ ਹੈ। ਇਸ ਲਈ ਕੋਈ ਹੈਰਾਨੀ ਨਹੀਂ ਕਿ ਬੰਗਲਾਦੇਸ਼ ਦੇ ਹਿੰਦੂਆਂ ਦੀ ਮਾੜੀ ਹਾਲਤ ’ਤੇ ਵੀ ਕਿਸੇ ਭਾਰਤੀ ਨੇ ਨਹੀਂ, ਬਲਕਿ ਇਕ ਅਮਰੀਕੀ ਵਿਦਵਾਨ ਡਾ. ਰਿਚਰਡ ਬੇਂਕਿਨ ਨੇ ਵਿਆਪਕ ਅਤੇ ਪ੍ਰਮਾਣਿਕ ਖੋਜ ਕੀਤੀ। ਉਹ ਬੰਗਲਾਦੇਸ਼ ਜਾ ਕੇ ਵੀ ਉਥੇ ਸੱਤਾ ਤੇ ਸੰਸਥਾਵਾਂ ਤੋਂ ਹਿੰਦੂਆਂ ਲਈ ਸੰਘਰਸ਼ ਕਰਦੇ ਰਹੇ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਰਿਹਾ ਕਿ ਅਮਰੀਕੀ ਸੰਸਦ ’ਚ ਬੰਗਲਾਦੇਸ਼ੀ ਹਿੰਦੂਆਂ ਦੀ ਸਥਿਤੀ ’ਤੇ ਪ੍ਰਸਤਾਵ ਪਾਸ ਹੋਇਆ, ਜਿਸ ਨਾਲ ਬੰਗਲਾਦੇਸ਼ ’ਤੇ ਦਬਾਅ ਪਿਆ ਤੇ ਹਿੰਦੂਆਂ ਨੂੰ ਕੁਝ ਰਾਹਤ ਮਿਲੀ। ਇਹ ਭਾਰਤੀ ਸੰਸਦ ’ਚ ਅੱਜ ਤੱਕ ਨਹੀਂ ਹੋਇਆ।
ਬੇਂਕਿਨ ਦੀ ਪੁਸਤਕ ‘ਏ ਕਵਾਈਟ ਕੇਸ ਆਫ ਏਥਨਿਕ ਕਲੀਂਜਿੰਗ : ਦ ਮਰਡਰ ਆਫ ਬੰਗਲਾਦੇਸ਼’ਸ ਹਿੰਦੂਜ਼’ ਦਾ ਵੇਰਵਾ ਪੜ੍ਹ ਕੇ ਪਾਠਕ ਬੇਚੈਨ ਹੋ ਸਕਦੇ ਹਨ। ਇਸ ਨੂੰ ਲਿਖਣ ਦੇ ਦਸ ਸਾਲ ਪਹਿਲਾਂ ਤੋਂ ਬੇਂਕਿਨ ਬੰਗਲਾਦੇਸ਼ੀ ਹਿੰਦੂਆਂ ਲਈ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਦੀ ਜਾਨ ਵੀ ਖ਼ਤਰੇ ’ਚ ਪਈ। ਉਨ੍ਹਾਂ ਨੇ ਵੱਖ-ਵੱਖ ਮਾਮਲਿਆਂ ’ਤੇ ਬੰਗਲਾਦੇਸ਼ ਸਰਕਾਰ, ਅਮਰੀਕੀ ਪ੍ਰਸ਼ਾਸਨ ਤੇ ਸੀਨੇਟ ਆਦਿ ’ਚ ਸੁਣਵਾਈ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਪੁਸਤਕ ਪ੍ਰਤੱਖ ਤਜਰਬਿਆਂ ਤੇ ਡੂੰਘੀ ਖੋਜ ’ਤੇ ਅਾਧਾਿਰਤ ਹੈ। ਉਸ ਲੜੀ ’ਚ ਉਨ੍ਹਾਂ ਨੇ ਬੰਗਾਲ ’ਚ ਵੀ ਹਿੰਦੂਆਂ ਦੀ ਹਾਲਤ ਦੇਖੀ ਤੇ ਦਿਖਾਈ। ਇਸ ਦੇ ਉਲਟ ਭਾਰਤ ’ਚ ਬੁੱਧੀਜੀਵੀ ਇਸ ਮਾਮਲੇ ’ਤੇ ਚੁੱਪ ਰਹੇ। ਜਦਕਿ ਬੰਗਲਾਦੇਸ਼ ’ਚ ਇਕ ਸਮੇਂ ਚੰਗੀ ਗਿਣਤੀ ’ਚ ਹਿੰਦੂ ਆਬਾਦੀ ਸੀ ਜੋ ਹੁਣ ਹਾਸ਼ੀਏ ’ਤੇ ਪੁੱਜ ਕੇ ਖ਼ਤਮ ਹੋਣ ਦੇ ਕੰਢੇ ’ਤੇ ਹੈ। ਤਾਜ਼ਾ ਘਟਨਾਕ੍ਰਮ ਤੋਂ ਬਾਅਦ ਉਨ੍ਹਾਂ ’ਤੇ ਨਵੇਂ ਸਿਰੇ ਤੋਂ ਗ੍ਰਿਹਣ ਲਗਦਾ ਦਿਸ ਰਿਹਾ ਹੈ। ਪੂਰੀ ਦੁਨੀਆ ’ਚ ਏਨੀ ਵੱਡੀ ਆਬਾਦੀ ਕਿਤੇ ਹੋਰ ਖ਼ਤਮ ਨਹੀਂ ਹੋਈ। ਹਿਟਲਰ ਦੇ ਨਾਜ਼ੀਵਾਦ ਨੇ ਲਗਪਗ 60 ਲੱਖ ਯਹੂਦੀਆਂ ਦਾ ਖ਼ਾਤਮਾ ਕੀਤਾ ਸੀ, ਜਦਕਿ ਪੂਰਬੀ ਪਾਕਿਸਤਾਨ ਜਾਂ ਬੰਗਲਾਦੇਸ਼ ’ਚ 1951-2008 ਵਿਚਾਲੇ ਲਗਪਗ ਪੰਜ ਕਰੋੜ ਹਿੰਦੂ ‘ਖ਼ਤਮ’ ਹੋ ਗਏ। ਇਹ ਗਿਣਤੀ ਨਿਊਯਾਰਕ ਸਟੇਟ ਯੂਨੀਵਰਿਸਟੀ ਦੇ ਪ੍ਰੋ. ਸਚੀ ਦਸਤੀਦਾਰ ਨੇ ਿਦੱਤੀ ਹੈ। ਸਾਰੀ ਦੁਨੀਆ ਇਸ ’ਤੇ ਚੁੱਪ ਰਹੀ, ਕਿਉਂਕਿ ਭਾਰਤ ਚੁੱਪ ਰਿਹਾ, ਜੋ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਦੇਸ਼ ਹੈ। ਦੂਜੇ ਪਾਸੇ ਬੋਸਨੀਆ ਜਾਂ ਰਵਾਡਾ ’ਚ ਕੁਝ ਹਜ਼ਾਰ ਲੋਕਾਂ ਦੇ ਕਤਲੇਆਮ ’ਤੇ ਪੂਰੀ ਦਨੀਆ ਦੇ ਮੀਡੀਆ, ਸੰਯੁਕਤ ਰਾਸ਼ਟਰ ਤੇ ਦਿੱਗਜ ਹਸਤੀਆਂ ਨੇ ਵਿਆਪਕ ਚਿੰਤਾ ਜ਼ਾਹਰ ਕੀਤੀ।
ਕੁਝ ਲੋਕ ਨਾਜ਼ੀਵਾਦ ਦੇ ਹੱਥੋਂ ਯਹੂਦੀਆਂ ਤੇ ਜਿਹਾਦੀਆਂ ਦੇ ਹੱਥੋਂ ਬੰਗਲਾਦੇਸ਼ੀ ਹਿੰਦੂਆਂ ਦੇ ਕਤਲੇਆਮ ਦੀ ਤੁਲਨਾ ਨੂੰ ਅਤਿਕਥਨੀ ਮੰਨਦੇ ਹਨ, ਪਰ ਡਾ. ਬੇਂਕਿਨ ਮੁਤਾਬਕ, ‘ਯਹੂਦੀਆਂ ਤੇ ਬੰਗਲਾਦੇਸ਼ ਦੇ ਹਿੰਦੂਆਂ ਦੇ ਮਾਮਲੇ ਦੀ ਤੁਲਨਾ ਕਰਨ ’ਚ ਸਾਰੇ ਸੰਕੇਤਾਂ ਤੇ ਸਬੂਤਾਂ ਨੂੰ ਪਛਾਨਣਾ ਇਮਾਨਦਾਰੀ ਦੀ ਮੰਗ ਕਰਦਾ ਹੈ। ਕੁਝ ਹੌਸਲੇ ਦੀ ਵੀ, ਕਿਉਂਕਿ ਸੱਚਾਈ ਸਮਝਣ ’ਤੇ ਕੁਝ ਕਰਨ ਦਾ ਫ਼ਰਜ਼ ਬਣਦਾ ਹੈ। ਚਾਹੇ ਉਹ ਆਗੂ ਹੋਣ, ਜਾਂ ਬੁੱਧੀਜੀਵੀ ਜਾਂ ਮੀਡੀਆ।’ ਇਸ ਕਾਰਨ, ਇਹੀ ਕਿਹਾ ਜਾ ਸਕਦਾ ਹੈ ਕਿ ਬੰਗਲਾਦੇਸ਼ੀ ਹਿੰਦੂ ਸਭ ਤੋਂ ਬਦਕਿਸਮਤ ਹਨ। ਸਾਬਕਾ ਆਈਪੀਐੱਸ ਅਧਿਕਾਰੀ ਕੇਪੀਐੱਸ ਗਿੱਲ ਨੇ ਆਪਣੇ ਤਜਰਬਿਆਂ ਨਾਲ ਦਹਾਕਿਆਂ ਪਹਿਲਾਂ ਹੀ ਇਹ ਕਹਿ ਦਿੱਤਾ ਸੀ। ਬੰਗਲਾਦੇਸ਼ ’ਚ 1971, 1989 ਤੇ 1993 ’ਚ ਹਿੰਦੂਆਂ ਦੇ ਕਤਲੇਆਮ ਹੋਏ। ਇਸ ਦੇ ਬਾਵਜੂਦ ਭਾਰਤ ਦਾ ਸਿਆਸੀ-ਬੌਧਿਕ ਵਰਗ ਸੰਵੇਦਨਹੀਣ ਬਣਿਆ ਰਿਹਾ। ਨਿਊਯਾਰਕ ਟਾਈਮਜ਼ ਦੇ ਪੱਤਰਕਾਰ ਸਿਡਨੀ ਸ਼ਾਨਬਰਗ ਦੀ 1971 ਦੀ ਰਿਪੋਰਟ ਮੁਤਾਬਕ ਸਿਰਫ਼ ਉਸੇ ਸਾਲ 20 ਲੱਖ ਤੋਂ ਵੱਧ ਹਿੰਦੂ ਮਾਰੇ ਗਏ ਸਨ।
ਪਾਕਿਸਤਾਨੀ ਅੱਤਿਆਚਾਰ ਤੋਂ ਆਜ਼ਾਦ ਹੋ ਕੇ ਬੰਗਲਾਦੇਸ਼ ਬਣਨ ਤੋਂ ਬਾਅਦ ਹਿੰਦੂਆਂ ਦੀ ਸੁਰੱਖਿਆ ਦੀ ਜੋ ਉਮੀਦ ਜਾਗੀ ਸੀ, ਉਹ ਵੀ ਸਮੇਂ ਦੇ ਨਾਲ ਦਮ ਤੋੜਦੀ ਗਈ। ਬੰਗਲਾਦੇਸ਼ ਸਰਕਾਰ ਨੇ 1974 ’ਚ ‘ਵੇਸਟੇਡ ਪ੍ਰਾਪਰਟੀ ਐਕਟ’ ਬਣਾਇਆ, ਜਿਸ ਮੁਤਾਬਕ ਜੋ ਹਿੰਦੂ ਬੰਗਲਾਦੇਸ਼ ਤੋਂ ਚਲੇ ਗਏ ਜਾਂ ਜਿਨ੍ਹਾਂ ਨੂੰ ਸਰਕਾਰ ਨੇ ਦੁਸ਼ਮਣ ਐਲਾਨ ਦਿੱਤਾ, ਉਨ੍ਹਾਂ ਦੀ ਜਾਇਦਾਦ ਸਰਕਾਰ ਜ਼ਬਤ ਕਰ ਕੇ ਮੁਸਲਮਾਨਾਂ ਨੂੰ ਦੇਣ ਲੱਗੀ। ਇਸ ਦਾ ਅਸਰ ਕੁਝ ਅਜਿਹਾ ਹੋਇਆ ਕਿ ਕਿਸੇ ਹਿੰਦੂ ਨੂੰ ਜ਼ਬਰਦਸਤੀ ਮਾਰ ਕੇ, ਭਜਾ ਕੇ ਜਾਂ ਉਸ ਨੂੰ ਦੁਸ਼ਮਣ ਦੱਸ ਕੇ ਉਸ ਦੇ ਪਰਿਵਾਰ ਦੀ ਜ਼ਮੀਨ ਖੋਹ ਕੇ ਕਿਸੇ ਮੁਸਲਮਾਨ ਨੂੰ ਦੇ ਦਿੱਤੀ ਜਾਂਦੀ ਸੀ। ਬੇਂਕਿਨ ਨੇ ਆਪਣੀ ਪੁਸਤਕ ’ਚ ਢਾਕਾ ਯੂਨੀਵਰਿਸਟੀ ਦੇ ਪ੍ਰੋ. ਅਬਦੁਲ ਬਰਕਤ ਦੀ ਕਿਤਾਬ ਇਨਕੁਆਇਰੀ ਇੰਟੂ ਕਾਜੇਜ ਐਂਡ ਕਾਂਸਿਕਵੇਂਸੇਜ ਆਫ ਡਿਪ੍ਰਾਈਵੇਸ਼ਨ ਆਫ ਹਿੰਦੂ ਮਾਈਨਾਰੀਟੀਜ਼ ਇਨ ਬੰਗਲਾਦੇਸ਼ ਥਰੂ ਦ ਵੇਸਟੇਡ ਪ੍ਰਾਪਟੀ ਐਕਟ’ ਨਾਲ ਵੀ ਵੇਰਵੇ ਦਿੱਤੇ ਹਨ। ਉਸ ਕਾਨੂੰਨ ਦੀ ਆੜ ’ਚ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਵੀ ਹਰ ਥਾਂ ਹਿੰਦੂਆਂ ਦੀ ਜਾਇਦਾਦ ਖੋਹੀ। ਇਸ ਤਰ੍ਹਾਂ ਹਿੰਦੂਆਂ ਦੀ ਸਾਰੀ ਜਾਇਦਾਦ ਡਕਾਰ ਲਈ ਗਈ।
ਬੰਗਲਾਦੇਸ਼ ਵੱਲੋਂ 1988 ’ਚ ਇਸਲਾਮ ਨੂੰ ‘ਰਾਜ ਧਰਮ’ ਐਲਾਨ ਕਰਨ ਤੋਂ ਬਾਅਦ ਤੋਂ ਤਾਂ ਹਿੰਦੂਆਂ ਦੀ ਹਾਲਤ ਹੋਰ ਤਰਸਯੋਗ ਹੁੰਦੀ ਗਈ। ਉਨ੍ਹਾਂ ਦੇ ਨਾਲ ਹਿੰਸਾ, ਜਬਰ ਜਨਾਹ, ਜ਼ਬਰਦਸਤੀ ਧਰਮ ਤਬਦੀਲੀ, ਜਾਇਦਾਦ ਖੋਹਣ ਵਰਗੀਆਂ ਘਟਨਾਵਾਂ ਹੋਰ ਵਧ ਗਈਆਂ। ਹਿੰਦੂ ਕੁੜੀਆਂ ਤੇ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਡਰਾ ਕੇ ਉਨ੍ਹਾਂ ਦੀ ਜਾਇਦਾਦ ’ਤੇ ਕਬਜ਼ਾ ਜਾਂ ਧਰਮ ਤਬਦੀਲੀ ਕਰਵਾਉਣਾ ਆਮ ਗੱਲ ਹੋ ਗਈ। ਤਸਲੀਮਾ ਨਸਰੀਨ ਨੇ ਆਪਣੀ ਪੁਸਤਕ ‘ਲੱਜਾ’ ’ਚ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਸੀ, ਜਿਸ ਕਾਰਨ ਹੀ ਉਨ੍ਹਾਂ ਦੀ ਹੱਤਿਆ ਦਾ ਫ਼ਤਵਾ ਜਾਰੀ ਕੀਤਾ ਗਿਆ, ਕਿਉਂਕਿ ਤਸਲੀਮਾ ਨੇ ਪਹਿਲੀ ਵਾਰ ਉਸ ਅੱਤਿਆਚਾਰ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕੀਤਾ, ਜੋ ਬੰਗਲਾਦੇਸ਼ ’ਚ ਹੋ ਰਿਹਾ ਸੀ। ਬੰਗਲਾਦੇਸ਼ ਤੋਂ ਕਿਸੇ ਤਰ੍ਹਾਂ ਹਿਜਰਤ ਕਰ ਕੇ ਬੰਗਾਲ ’ਚ ਆਏ ਹਿੰਦੂਆਂ ਨੂੰ ਇੱਥੇ ਵੀ ਕੋਈ ਰਾਹਤ ਨਹੀਂ ਮਿਲੀ, ਕਿਉਂਕਿ ਪਹਿਲਾਂ ਖੱਬੇ ਪੱਖੀ ਸਰਕਾਰ ਤੇ ਹੁਣ ਤ੍ਰਿਣਮੂਲ ਦੇ ਰਾਜ ’ਚ ਮੁਸਲਿਮ ਤੁਸ਼ਟੀਕਰਨ ਦਾ ਬੋਲਬਾਲਾ ਰਿਹਾ। ਡਾ. ਬੇਂਕਿਨ ਨੇ ਲਿਖਿਆ ਕਿ ਹਿੰਦੂ ਸ਼ਰਨਾਰਥੀਆਂ ਨਾਲ ਮਿਲਣ ’ਤੇ ਸੀਪੀਐੱਮ ਵਰਕਰਾਂ ਨੇ ਉਨ੍ਹਾਂ ਨੂੰ ਧਮਕਾਇਆ ਸੀ ਕਿ ਉਹ ਆਪਣਾ ਮੂੰਹ ਬੰਦ ਰੱਖਣ। ਡਾ. ਬੇਂਕਿਨ ਨੇ ਅਜਿਹਾ ਸੋਚਿਆ ਵੀ ਨਹੀਂ ਸੀ। ਉਨ੍ਹਾਂ ਨੇ ਸਮਝਿਆ ਸੀ ਕਿ ਬੰਗਲਾਦੇਸ਼ੀ ਹਿੰਦੂਆਂ ਨੂੰ ਭਾਰਤ ’ਚ ਤਾਂ ਮਦਦ ਮਿਲੇਗੀ ਪਰ ਉਨ੍ਹਾਂ ਦਾ ਤਜਰਬਾ ਉਲਟਾ ਰਿਹਾ।
ਭਾਰਤ ਦੇ ਕਈ ਆਗੂ ਤੇ ਵੱਡੇ-ਵੱਡੇ ਸੰਗਠਨ ਪੂਰੀ ਜਾਣਕਾਰੀ ਦੇ ਬਾਵਜੂਦ ਬੰਗਾਲਦੇਸ਼ੀ ਹਿੰਦੂਆਂ ਪ੍ਰਤੀ ਉਦਾਸੀਨ ਹਨ। ਭਾਰਤ ਦੀ ਉਦਾਸੀਨਤਾ ਕਾਰਨ ਪੱਛਮੀ ਸਰਕਾਰਾਂ ਤੇ ਅੰਤਰਰਾਸ਼ਟਰੀ ਏਜੰਸੀਆਂ ਵੀ ਮਾਮਲੇ ਨੂੰ ਮਹੱਤਵ ਨਹੀਂ ਦਿੰਦੀਆਂ। ਇਹ ਕੌੜਾ ਸੱਚ ਹੈ ਕਿ ਬੰਗਾਲ ਦੇ ਦੋਵਾਂ ਹਿੱਸਿਆਂ ’ਚ ਬਹੁ ਪੱਧਰੀ ਜਿਹਾਦ ਨਾਲ ਹਿੰਦੂ ਘਟਦੇ ਅਤੇ ਮਰਦੇ ਜਾ ਰਹੇ ਹਨ। ਬੰਗਲਾਦੇਸ਼ ’ਚ ਹਿੰਦੂਆਂ ਦੇ ਖ਼ਾਤਮੇ ਤੋਂ ਬਾਅਦ ਇੱਥੇ ਬੰਗਾਲ ’ਚ ਅਜਿਹਾ ਦੁਹਰਾਇਆ ਜਾ ਸਕਦਾ ਹੈ। ਕਸ਼ਮੀਰ ’ਚ ਪਹਿਲਾਂ ਹੀ ਅਜਿਹਾ ਹੋ ਚੁੱਕਾ ਹੈ। ਉਸੇ ਹੌਲੀ ਅਤੇ ਅਚਾਨਕ ਦੋਵਾਂ ਪ੍ਰਕਿਰਿਆਵਾਂ ਨਾਲ, ਜਿਸ ਨੂੰ ਸਾਡੇ ਆਗੂ ਤੇ ਬੁੱਧੀਜੀਵੀ ਦੇਖਣਾ ਨਹੀਂ ਚਾਹੁੰਦੇ ਜਾਂ ਨਜ਼ਰਅੰਦਾਜ਼ ਕਰਦੇ ਹਨ। ਬੰਗਲਾਦੇਸ਼ੀ ਹਿੰਦੂਆਂ ’ਤੇ ਉਨ੍ਹਾਂ ਦੀ ਚੁੱਪੀ ਨੇ ਹੀ ਉਨ੍ਹਾਂ ਦੇ ਕਤਲੇਆਮ ਨੂੰ ਜਾਰੀ ਰੱਖਿਆ ਪਰ ਉਥੇ ਇਹ ਮੁਹਿੰਮ ਪੂਰੀ ਹੋ ਜਾਣ ’ਤੇ ਸਭ ਦੀ ਵਾਰੀ ਆਏਗੀ।
(ਲੇਖਕ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਤੇ ਸੀਨੀਅਰ ਕਾਲਮ ਨਵੀਸ ਹਨ)
ਆਭਾਰ : https://www.punjabijagran.com/editorial/general-neglect-of-bangladeshi-hindus-9395375.html
test