ਇਕਬਾਲ ਸਿੰਘ ਲਾਲਪੁਰਾ
ਕਰੋਨਾ 19 ਨੇ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਵਸਦੀ ਮਨੁੱਖਤਾ ਨੂੰ ਆਪਣੇ ਦਾਇਰੇ ਵਿੱਚ ਲੈ ਲਿਆ ਹੈ ! ਪਹਿਲੀ ਜਾ ਦੂਜੀ ਵੱਡੀ ਜੰਗ ਵਿੱਚ ਵੀ ਸ਼ਾਇਦ ਏਨੇ ਲੋਕ ਪ੍ਰਭਾਵਿਤ ਨਹੀਂ ਹੋਣਗੇ, ਜਿੰਨੇ ਹੁਣ ਤੱਕ ਹੋ ਜਾ ਮਰ ਚੁੱਕੇ ਹਨ !ਅਜੇ ਵੀ ਨਾ ਤਾ ਕੋਈ ਦਵਾਈ ਲੱਭੀ ਹੈ ਤੇ ਨਾ ਹੀ ਜਲਦੀ ਕੋਈ ਲੱਭਣ ਦੀ ਸੰਭਾਵਨਾ ਹੈ !!
ਅਜਿਹੇ ਹਾਲਾਤਾਂ ਵਿੱਚ ਸਮਾਜ ਤੇ ਪੀੜਤਾ ਦੀ ਸੇਵਾ ਵਿੱਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਲੱਗੇ ਡਾਕਟਰ ਸਾਹਿਬਾਨ , ਨਰਸਾਂ , ਹਸਪਤਾਲਾਂ ਦਾ ਅਮਲਾ, ਸਰਕਾਰੀ ਕਰਮਚਾਰੀ ਤੇ ਪੁਲਿਸ ਕਰਮਚਾਰੀ ਸਤਿਕਾਰ ਦੇ ਪਾਤਰ ਹਨ !! ਇਹ ਸਾਰੇ ਬਹੁਤ ਵੱਡੇ ਮਾਨਸਿਕ ਤਨਾਵ ਵਿੱਚ ਕੰਮ ਕਰ ਰਹੇ ਹਨ !!
ਕਰਫਿਉ ਜਾ ਲਾਕ ਡਾਉਨ ਬਚਾਉ ਦਾ ਇੱਕੋ ਇਕ ਤਰੀਕਾ ਹੈ !! ਇਕ ਦੂਜੇ ਤੋਂ ਦੂਰੀ ਬਣਾਉਣ ਨਾਲ ਫ਼ਾਇਦਾ ਆਪ ਜਾ ਪਰਿਵਾਰ ਨੂੰ ਹੀ ਹੈ !! ਲਾਕ ਡਾਉਨ ਨੇ ਸਰਕਾਰੀ ਅਧਿਕਾਰੀਆ ਨੂੰ ਅਸੀਮਤ ਸ਼ਕਤੀਆਂ ਦੇ ਦਿਤਿਆਂ ਹਨ !! ਕਈ ਥਾਂਈਂ ਪੁਲਿਸ ਲੋਕਾਂ ਦੀ ਕੁੱਟ-ਮਾਰ ਕਰ ਰਹੀ ਹੈ ਤੇ ਦੂਜੇ ਪਾਸੇ ਜਨਤਾ ਕਈ ਥਾਂਈਂ ਡਾਕਟਰ ਸਾਹਿਬਾਨ ਨਾਲ ਕੁੱਟ-ਮਾਰ ਤੇ ਬਦਸਲੂਕੀ ਕਰ ਰਹੇ ਹਨ !! ਦੋਵੈ ਸਥਿਤੀਆਂ ਨਿਦਣਯੇਗ ਤੇ ਚਿੰਤਨ ਦਾ ਵਿਸ਼ਾ ਹੈ !!
ਪੁਲਿਸ ਤੇ ਡਾਕਟਰ ਤਨਾਉ ਮੁਕਤ ਰਹਿਣ, ਇਸ ਲਈ ਸਮਾਜ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ !! ਪੁਲਿਸ ਨੂੰ ਪੁਲਿਸ ਦਾ ਕੰਮ ਕਰਨ ਦਿਉ, ਲੰਗਰ, ਰਾਸ਼ਨ ਤੇ ਸੈਨਟਰੀ ਦਾ ਸਾਮਾਨ ਵੰਡਣਾ ਤਾਂ ਸਿਵਲ ਪ੍ਰਸ਼ਾਸਨ ਦੀ ਜ਼ੁੰਮੇਵਾਰੀ ਹੈ !! ਪਰ ਉਹ ਇਸ ਜ਼ੁੰਮੇਵਾਰੀ ਨਿਭਾਉਣ ਵਿੱਚ ਅਸਫਲ ਨਜ਼ਰ ਆ ਰਿਹਾ ਹੈ !!
ਰਾਜਨੀਤਿਕ ਲੋਕ ਚਿੰਤਾਯੋਗ ਸਥਿਤੀ ਵਿੱਚ ਚਿੰਤਨ ਤੇ ਸੇਵਾ ਕਰਨ ਦੀ ਥਾਂ, ਸਰਕਾਰੀ ਜਾ ਗੁਰਦਵਾਰਿਆਂ ਦੇ ਧਨ ਨਾਲ ਰਾਜਨੀਤੀ ਕਰ ਰਹੇ ਹਨ !! ਪਰ ਹੋਰ ਗੁਰਦਵਾਰਾ ਸਾਹਿਬਾਨ, ਸੇਵਾ ਕਰਨ ਵਾਲੇ ਲੋਕਾਂ ਤੇ ਸੰਸਥਾਵਾਂ ਦਾ ਕੰਮ ਵੀ ਸ਼ਲਾਘਾ ਯੋਗ ਹੈ !!
ਸ਼ਕਤੀ ਦੀ ਵਰਤੋਂ ਸਯੰਮ ਨਾਲ ਹੋਵੈ, ਜੇਕਰ ਪਟਿਆਲ਼ਾ ਦੀ ਘਟਨਾ ਵਿੱਚ ਸੰਯਮ ਵਰਤਿਆ ਹੁੰਦਾ ,ਤਾ ਸਬਜ਼ੀ ਲੈਣ ਆਏ ਨਹਿੰਗ ਸਿੰਘ ਹਮਲਾਵਰ ਨਾ ਬਣਦੇ ਤੇ ਅੋਰਤਾਂ ਦੀ ਗ੍ਰਿਫ਼ਤਾਰੀ, ਫੜੇ ਲੋਕਾਂ ਦੀ ਕੁੱਟ ਮਾਰ ਕਰਕੇ ਪੁਲਿਸ ਪੀੜਤ ਤੋਂ ਜਾਬਰ ਬਨਣ ਤੋਂ ਬਚ ਸਕਦੀ ਸੀ !!
ਸਥਿਤੀ ਗੰਭੀਰ ਤੇ ਚਿੰਤਾਜਨਕ ਹੈ ,ਹਰ ਨਾਗਰਿਕ ਨੂੰ ਜ਼ੁਮੇਵਾਰੀ ਤੇ ਸੰਯਮ ਤੋਂ ਕੰਮ ਲੈਣ ਦੀ ਲੋੜ ਹੈ !!
ਵਾਹਿਗੁਰੂ ਜੀ ਕੀ ਫ਼ਤਿਹ !!
test