ਇਕਬਾਲ ਸਿੰਘ ਲਾਲਪੁਰਾ
ਮਨੁੱਖ ਤੋਂ ਦੇਵਤੇ ਬਣਾਉਣ ਦਾ ਇੱਕ ਨਿਵੇਕਲਾ ਉੱਦਮ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਰੰਭ ਕੀਤਾ। ਇਹ ਨਵਾਂਮਾਰਗ ਪ੍ਰੇਮ ਦਾ ਹੈ, ਪਰ ਇਸਦੇ ਪਾਂਧੀ ਬਨਣ ਲਈ ਸਿਰ ਤਲੀ ਤੇ ਰੱਖ, ਗੁਰੂ ਪਾਸ ਆਉਣ ਦੀ ਸ਼ਰਤ ਹੈ। ਅਕਾਲ ਪੁਰਖ ਜਿਸ ਨੂੰ ਅਨੇਕ ਨਾਂਵਾਂ ਨਾਲ ਯਾਦ ਕੀਤਾ ਜਾਂਦਾ ਹੈ ਤੇ ਵਿਅਕਤੀ ਵਿੱਚ ਗੁਰੂ ਰਾਹ ਦਸੇਰਾ ਹੈ। ਇਸ ਤਰਾਂ ਗੁਰੂ ਦੇ ਹੁਕਮ ਤੇ ਦੱਸੇ ਮਾਰਗ ਤੇ ਚੱਲਣ ਨਾਲ, ਸੰਤ ਸਿਪਾਹੀਸੁੱਤੇ ਸਿੱਧ ਹੀ ਬ੍ਰਹਮ ਗਿਆਨੀ ਬਣ ਮੁਕਤ ਹੋ ਜਾਂਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸਦੀ ਗਵਾਹੀ ‘‘ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ॥ ਦੇ ਹੁਕਮ ਨਾਲ ਕੀਤੀ ਹੈ। ਇਸ ਪੰਥ ਜਾਂ ਮਾਰਗ ਦੇ ਪਾਂਧੀ ਨਾ ਕਿਸੇ ਤੋਂ ਡਰਦੇ ਹਨ ਨਾ ਡਰਾਉਂਦੇ, ਅਣਖ ਨਾਲਜਿਉਂਦੇ ਹਨ ਤੇ ਕਿਸੇ ਦੀ ਟੈਂ ਵੀ ਨਹੀ ਮੰਨਦੇ।
ਇਸ ਤਰਾਂ ਗੁਰੂ ਸਾਹਿਬਾਨ ਨੇ 239 ਸਾਲ, ਆਪਣੇ ਫਲਸਫੇ ਦੀਆਂ ਉਧਾਰਨਾ, ਆਪਣੇ ਜੀਵਨ ਰਾਹੀਂ ਪੇਸ਼ ਕੀਤੀਆਂ ਅਤੇ ਭਾਰਤੀ ਸਮਾਜ ਵਿੱਚੋਂ ਜਾਤ ਪਾਤਦੀ ਵੰਡ ਸਮੇਤ ਸਭ ਕੰਮਜੋਰੀਆਂ ਦੂਰ ਕਰ ਇੱਕ ਨਵੇਂ, ਸੇਵਾ, ਸਿਮਰਣ ਤੇ ‘ਸੂਰਬੀਰ ਬਚਨ ਕੇ ਬਲੀ’ ਯੋਧਿਆਂ ਦੀ ਫੌਜ ਤਿਆਰ ਕੀਤੀ। ਖਾਲਸਾ ਅਕਾਲਪੁਰਖ ਦੀ ਫੌਜ ਹੈ।
ਇਸੇ ਨਵੇਂ ਪੰਥ ਵੱਲ ਤੁਰਨ ਦਾ ਸਫ਼ਰ ਵੀ ਸੁਖਾਲਾ ਨਹੀਂ ਸੀ, ਬਾਬਰ ਤੋਂ ਲੈ ਕੇ ਔਰੰਗਜੇਬ ਤੱਕ ਹਰ ਬਾਦਸ਼ਾਹ ਨੇ ਗੁਰੂ ਸਾਹਿਬਾਨ ਨਾਲ ਟੱਕਰ ਲਈ। ਸ਼੍ਰੀਗੁਰੂ ਹਰਗੋਬਿੰਦ ਸਾਹਿਬ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ, ਆਤਮ ਰੱਖਿਆ ਤੇ ਜੂਲਮ ਵਿਰੁੱਧ,21 ਦੇ ਕਰੀਬ ਲੜਾਈਆਂ ਵੀ ਲੜਣੀਆਂ ਪਈਆਂ। ਜਿੱਤ ਉਪਰੰਤ ਵੀ, ਗੁਰੂ ਸਾਹਿਬਾਨ ਨੇ ਇੱਕ ਇੰਚ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ। ਪਰ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦੁਰ ਨੂੰਥਾਪੜਾ ਦਿੱਤਾ ਤਾਂ ਖਾਲਸਾ ਨੇ ਦੋ ਸਾਲ ਵਿੱਚ ਹੀ ਖਾਲਸਾ ਰਾਜ ਦੀ ਸਥਾਪਨਾ ਕਰ ਮੁਗਲ ਰਾਜ ਦੇ ਖ਼ਾਤਮੇ ਦੀ ਨੀਂਹ ਰੱਖ ਦਿੱਤੀ। ਸਨ 1715ਈ. ਜਦੋਂ ਬਾਬਾ ਬੰਦਾ ਸਿੰਘਬਹਾਦੁਰ, ਗੁਰਦਾਸ ਨੰਗਲ ਦੀ ਗੜੀ ਵਿਚ ਵਾਹਰੋਂ ਸਹਾਇਤਾ ਦੀ ਉਮੀਦ ਕਰ ਰਹੇ ਸਨ ਤਾਂ ਵਿਰੋਧੀ ਫੁੱਟ ਪਾਉਣ ਵਿੱਚ ਸਫਲ ਹੋ ਚੁੱਕਾ ਸੀ ਤੇ ਬਾਹਰੋਂ ਕੋਈ ਸਹਾਇਤਾ ਨਹੀਂ ਪਹੁੰਚੀ।
ਬਾਬਾ ਬੰਦਾ ਸਿੰਘ ਬਹਾਦੁਰ ਦੀ ਸਨ 1716 ਈ ਵਿੱਚ ਸਾਥੀਆਂ ਤੇ ਪਰਿਵਾਰ ਸਮੇਤ ਸ਼ਹਾਦਤ ਪਿਛੋਂ ਵੀ ਖਾਲਸਾ ਨੇ ਮੁੜ ਸੰਗਠਿਤ ਹੋਣ ਵਿੱਚ ਬਹੁਤਾ ਸਮਾਂਨਹੀਂ ਲਾਇਆ ਤੇ 1731 ਈ ਵਿੱਚ ਮੁਗਲ ਹਕੂਮਤ ਨੂੰ ਨਵਾਬੀ ਪੇਸ਼ ਕਰਨ ਲਈ ਮਜਬੂਰ ਕਰ ਦਿੱਤਾ। ਨਵਾਬ ਕਪੂਰ ਸਿੰਘ ਵਰਗੇ ਸੇਵਕ ਨੂੰ ਕੌਮ ਦੀ ਅਗਵਾਈ ਦਿੱਤੀ ਗਈ। 100 ਜਥਿਆਂ ਤੋਂ ਬਣੀਆਂ ਮਿਸਲਾਂ ਤੇ ਖਾਲਸਾ ਦੀ ਬਹਾਦੁਰੀ ਨੇ ਮੁਗਲ ਹਕੂਮਤ ਦੇ ਨੱਕ ਵਿੱਚ ਦਮ ਕਰ ਦਿੱਤਾ। ਇਸ ਪਿੱਛੇਕੇਵਲ ਇੱਕ ਹੀ ਕਾਰਨ ਸੀ, ਕਿ ਸਿੱਖ ਗੁਰਮਿਤ ਅਸੂਲ ਦੇ ਪਾਰਸ ਸਨ। ਖਾਲਸਾ ਫੌਜ ਪੂਰਨ ਅਨੁਸ਼ਾਸਨ ਵਿੱਚ ਰਹਿ ਲੋਕਾਂ ਦੀ ਜਾਨ ਮਾਲ ਦੀ ਰਾਖੀਲਈ ਜ਼ਿੰਮੇਵਾਰ ਸੀ ।
ਇਹ ਰਾਜੀਨਾਮਾ ਬਹੁਤ ਸਮਾਂ ਨਹੀ ਚੱਲ ਸਕਿਆ, ਪਰ ਸਿਰੜੀ ਖਾਲਸਾ ਨੇ ਸੰਘਰਸ਼ ਜਾਰੀ ਰਖਿਆ। ਮੰਨੂ ਦੀ ਦਾਤਰੀ ਨੇ ਭਾਂਵੇ ਸਿੱਖ ਕੌਮ ਦੇ ਸੱਥਰਾਂ ਦੇਸੱਥਰ ਲਾਹ ਦਿੱਤੇ ਤੇ ਸਿੱਖਾਂ ਦੇ ਸਿਰਾਂ ਦਾ ਮੁੱਲ ਲਾ, ਬੀਬੀਆਂ ਵੀ ਕਤਲ ਕਰਨ ਤੋਂ ਗੁਰੇਜ਼ ਨਹੀਂ ਕੀਤਾ, ਪਰ ਉਸ ਸਮੇਂ ਦੇ ਭਾਰਤੀ ਸਮਾਜ ਅੰਦਿਰ ਇਹ ਸੋਏ ਦੂਨਸਵਾਏ ਵੀ ਹੁੰਦੇ ਰਹੇ, ਕਿਉਕੀਂ ਪਰਿਵਾਰ ਆਪਣਾ ਜੇਠਾ ਪੁੱਤਰ ਗੁਰੂ ਜਾਂ ਗੁਰੂ ਖਾਲਸਾ ਨੂੰ ਅਰਪਣ ਕਰ ਦਿੰਦਾ ਸੀ। ਇਸ ਕਤਲੋ ਗਾਰਤ ਦੇ ਸਮੇਂ ਸਿੱਖ ਧਰਮ ਦਾ ਪ੍ਰਚਾਰ ਕੌਣ ਕਰ ਰਿਹਾ ਸੀ? ਨਿਰਮਲੇ, ਉਦਾਸੀਆਂ ਤੇ ਹੋਰਾਂ ਦੀ ਸਾਰਥਿਕ ਭੂਮਿਕਾ ਵਾਰੇ ਖੌਜ ਕਰਨ ਦੀ ਅਜੇ ਲੋੜ ਹੈ। ਸਿੱਖ ਤੇ ਖਾਲਸਾ ਦੀਨਰਸਰੀ ਕਿੱਥੇ ਸੀ? ਇਹ ਵੀ ਵਿਚਾਰਨ ਦਾ ਵਿਸ਼ਾ ਹੈ।ਖਾਲਸਾ ਨੇ ਮੁੜ ਲਾਹੋਰ ਫ਼ਤਿਹ ਕਰ ਸਰਦਾਰ ਜਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ ਉਲ ਕੌਮ ਥਾਪ ਦਿੱਤਾ।
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਆਦੇਸ਼ ਦਿੱਤਾ ਸੀ ਕਿ ਦੁਸ਼ਮਨ ਦਾ ਧਰਮ ਸਥਾਨ ਨਹੀ ਢਾਹੁਣਾ, ਜਿਸ ਦੀ ਬਾਬਾ ਬੰਦਾਸਿੰਘ ਬਹਾਦੁਰ ਨੇ ਪਾਲਨਾ ਵੀ ਕੀਤੀ,ਪਰ ਸ਼ਾਇਦ ਅਹਿਮਦ ਸ਼ਾਹ ਅਬਦਾਲੀ ਨੂੰ ਅਜੇਹੀ ਸਿੱਖਿਆ ਦੇਣ ਵਾਲਾ ਗੁਰੂ ਨਹੀਂ ਸੀ ਮਿਲੀਆ, ਉਸ ਨੇ ਅੰਮ੍ਰਿਤ ਦੇ ਸੋਮੇ ਨੂੰ ਪੂਰਨ ਸਮੇਤ ਸ਼੍ਰੀ ਹਰਮਿੰਦਰ ਸਾਹਿਬ ਵੀ ਢਿਹ ਢੇਰੀ ਕਰਵਾ ਦਿੱਤਾ। ਪਰ ਇਹ ਜ਼ੁਲਮ ਵੀ ਖਾਲਸੇ ਦਾ ਮਨੋਬਲ ਨਹੀਂ ਤੋੜ ਸਕਿਆ, ਛੋਟੇ, ਵੱਡੇਘਲੂਘਾਰਿਆਂ ਵਿੱਚੋਂ ਤਬਾਹੀ ਦੇ ਕੰਡੇ ਤੋਂ ਉੱਠ, ਕੌਮ ਨੇ ਅਬਦਾਲੀ ਦੇ ਛੱਕੇ ਛੁੜਵਾ ਦਿੱਤੇ ਤੇ ਮੁੜ ਪੰਜਾਬ ਦੇ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ।
ਮਿਸਲਾਂ ਪਹਿਲਾਂ ਕੌਮ ਦੇ ਦੁਸ਼ਮਣ ਵਿਰੁੱਧ ਇਕਠੇ ਹੋ ਕੇ ਲੜਦੀਆਂ ਸਨ, ਪਰ ਸਮੇਂ ਨਾਲ, ਰਾਜ ਦੇ ਲੋਭ ਵਿੱਚ ਫਸ, ਕੁਝ ਇੱਕ ਦੂਜੇ ਦੇ ਵਿਰੋਧੀ ਵੀ ਬਣ ਗਏ, ਆਪਸੀ ਕਤਲ ਵੀ ਹੋਏ ਤੇ ਸੁਲਤਾਨ ਉਲ ਕੌਮ ਨੂੰ ਕੈਦ ਕਰਨ ਤੱਕ ਵੀ ਗੁਰੇਜ ਨਹੀਂ ਕੀਤਾ। ਇਸੇ ਕਾਰਨ, ਦਿੱਲੀ ਦਾ ਰਾਜ ਜਿੱਤ ਕੇ ਵੀ, 1783 ਈ ਵਿੱਚਸ਼ਾਹ ਆਲਮ ਨੂੰ ਬਾਪਸ ਕਰ ਦਿੱਤਾ ਗਿਆ, ਕਿਉਂਕੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੌਮ ਵਿੱਚ ਲੜਾਈ ਨਹੀਂ ਚਾਹੁੰਦੇ ਸਨ, ਜਿਸ ਕਾਰਨਖਾਲਸਾ ਦੇ ਮੁਖੀ, ਸਰਦਾਰ ਬਘੇਲ ਸਿੰਘ ਦਿੱਲੀ ਦੇ ਬਾਦਸ਼ਾਹ ਤੋਂ ਟੈਕਸ ਉਗਰਾਹੁਣ ਲਈ ਛੱਡ ਸਿੰਘ ਵਾਪਸ ਆ ਗਏ। ਸਰਦਾਰ ਜੱਸਾ ਸਿੰਘਆਹਲੂਵਾਲੀਆ ਸ਼ਾਇਦ ਇਸੇ ਦੁੱਖ ਕਾਰਨ ਜਲਦੀ ਹੀ ਸੰਸਾਰ ਤੋਂ ਵਿਦਾ ਹੋ ਗਏ। ਸੁਲਤਾਨ ਉਲ ਕੌਮ ਤੋਂ ਵਾਦ ਖਾਲਸਾ ਸ਼ਕਤੀ ਨੂੰ ਇੱਕ ਸੂਤਰ ਵਿੱਚ ਪਰੋਣਵਾਲਾ ਕੋਈ ਨਹੀਂ ਸੀ।
ਰਾਜਕੁਮਾਰੀ ਬੰਬਾ ਨੂੰ ਨਾ ਇਨਾ ਨਾਲ ਲਿਆ ਨਾ ਮਦਦ ਕੀਤੀ
ਗੁਰੂ ਪਾਤਿਸ਼ਾਹ ਦਾ ਸੰਕਲਪ ਇਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ ਜ਼ਰੂਰ ਪੂਰਾ ਹੋ ਗਿਆ, ਪੰਜਾਬ ਦਾ ਰਾਜ ਖਾਲਸਾ ਕੋਲ ਸੀ ਤੇ ਦਿੱਲੀ ਦਾ ਬਾਦਸ਼ਾਹ ਟੈਕਸ ਭਰਦਾ ਸੀ।
ਸਰਦਾਰ ਚੜਤ ਸਿੰਘ ਸ਼ੂਕਰਚਕੀਆ ਬਾਬਾ ਜਸਾ ਸਿੰਘ ਆਹਲੂਵਾਲੀਆ ਦਾ ਭਰੋਸੇ ਯੋਗ ਸਾਥੀ ਸੀ। 18 ਵੀਂ ਸਦੀ ਦੇ ਅੰਤ ਤੱਕ, ਅਹਿਮਦ ਸ਼ਾਹਅਬਦਾਲੀ ਦੇ ਪੋਤਰੇ ਨੂੰ, ਮੈਦਾਨੋਂ ਜੰਗ ਵਿਚ ਲਲਕਾਰਨ ਲਈ ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਸਰਦਾਰ ਰਣਜੀਤ ਸਿੰਘ ਅੱਗੇ ਆਇਆ ਤੇ ਲਾਹੋਰ ਰਾਜਸਥਾਪਿਤ ਵਿੱਚ ਕਾਮਯਾਬ ਹੋ ਗਿਆ। ਜਿਸ ਨਾਲ ਅੰਗਰੇਜ ਤੇ ਨਪੋਲੀਅਨ ਦੋਵੇਂ ਸੰਧੀ ਕਰਨਾ ਚਾਹੁੰਦੇ ਸਨ। ਇਹ ਰਾਜ ਸਰਬ ਸਾਂਝੀਵਾਲਤਾ ਤੇ ਗੁਰੂਸਾਹਿਬਾਨ ਦੇ ਹਲੇਮੀ ਰਾਜ ਦੀ ਉਦਾਹਰਣ ਸੀ। ਸ਼ੇਰੇ ਪੰਜਾਬ ਦਾ ਪੱਗ ਵੱਟ ਭਰਾ ਸਰਦਾਰ ਫਤਿਹ ਸਿੰਘ ਆਹਲੂਵਾਲੀਆ ਵੀ ਉਸਦਾ ਹਮ ਰਕਾਬ ਸੀ।ਜਦੋਂ ਇਹ ਬਹਾਦੁਰ ਸ਼ੇਰ ਦਿੱਲੀ ਤੇ ਕਾਬਜ ਕਰਨ ਵਾਲੇ ਸਨ, ਤਾਂ ਆਪਣੇ ਹੀ ਵਿਰੋਧੀ ਬਣ, ਅੰਗਰੇਜ ਦੀ ਕਚੈਹਰੀ ਵਿੱਚ ਕਲਕੱਤੇ ਜਾ ਹਾਜ਼ਰ ਹੋਏ, ਮਹਾਰਾਜਾ ਦੇਪੱਗ ਵੱਟ ਭਰਾ ਬਾਦਸ਼ਾਹ ਬਨਣ ਨਾਲੋਂ, ਉਨਾ ਨੂੰ ਅੰਗਰੇਜ ਦੇ ਰਾਜਕੁਮਾਰ ਬਨਣਾ ਚੰਗਾ ਲੱਗਾ ਤੇ ਉਹ ਬਿਨਾ ਲੜੇ ਗ਼ੁਲਾਮ ਬਣ ਗਏ। ਜੋ ਖਾਲਸਾ ਦੀਅਜ਼ਾਦ ਹਸਤੀ ਦੇ ਪ੍ਰਤੀਕ ਮਹਾਰਾਜਾ ਰਣਜੀਤ ਸਿੰਘ ਦੇ ਵਿਰੋਧੀ ਬਣ ਵਿਸਤਾਰ ਦੇ ਰਾਹ ਦਾ ਰੋੜਾ ਬਣ ਗਏ। ਇਸ ਆਪਸੀ ਫੁੱਟ ਦੀ ਲਕੀਰ ਵਖਤ ਨਾਲ ਲੰਬੀ ਹੀ ਹੁੰਦੀ ਗਈ।
1839 ਈ ਵਿੱਚ ਮਹਾਰਾਜਾ ਦੇ ਅਕਾਲ ਚਲਾਣੇ ਤੋਂ ਵਾਦ,ਖਾਲਸਾ ਰਾਜ ਹੜਪਨ ਲਈ ਅੰਗਰੇਜ਼ੀ ਸਾਜ਼ਿਸ਼ ਦਾ, ਇਹ ਸਤਲੁਜ ਪਾਰ ਦੇ ਸਿੱਖ ਵੀ ਹਿਸਾ ਬਣੇ, ਚਾਹੀਦਾ ਤਾਂ ਇਹ ਸੀ ਇਹ ਮਹਾਰਾਜ ਖੜਕ ਸਿੰਘ ਜਾਂ ਮਹਾਰਾਜਾ ਸ਼ੇਰ ਸਿੰਘ ਦੇ ਨਾਲ ਖੜੇ ਹੁੰਦੇ। ਅੰਗਰੇਜ ਨੇ ਆਪਣੇ ਧਰਮ ਦੇ ਪ੍ਰਚਾਰ ਨੂੰ ਸ਼ਕਤੀ ਦੇਣਲਈ ਸਿੱਖ ਧਰਮ ਅਸਥਾਨਾਂ ਦਾ ਪ੍ਰਬੰਦ ਆਪਣੇ ਪਿਠੂਆਂ ਦੇ ਹਵਾਲੇ ਕਰ ਵਿਭਚਾਰ ਤੇ ਭ੍ਰਿਸ਼ਟਾਚਾਰ ਦੇ ਅੱਡੇ ਬਣਾ ਦਿੱਤਾ।
ਜਦੋਂ 1873 ਈ ਵਿੱਚ ਮਿਸ਼ਨ ਸਕੂਲ ਦੇ ਚਾਰ ਵਿਦਿਆਰਥੀਆਂ ਨੂੰ ਇਸਾਈ ਬਣਾਉਣ ਵਿਰੁੱਧ ਸਿੰਘ ਸਭਾ ਲਹਿਰ ਸ਼ੁਰੂ ਹੋਈ ਤਾਂ ਅੰਗਰੇਜ ਨੇ ਚਲਾਕੀਨਾਲ ਇਸ ਨੂੰ ਲਹਿਰ ਨੂੰ ਚੀਫ ਖਾਲਸਾ ਦਿਵਾਨ ਬਣਾ 1902 ਈ ਤੱਕ ਖਤਮ ਕਰ ਦਿੱਤਾ। ਚੀਫ ਖਾਲਸਾ ਦੀਵਾਨ ਦੇ ਪੰਜ ਮਨੋਰਥ ਪੜਨ ਸੁਨਣ ਨੂੰ ਚੰਗੇ ਹਨ, ਪਰਕੀ ਇਸ ਤੇ ਅਮਲ ਹੋ ਰਿਹਾ ਹੈ ਤੇ ਅੱਜ ਸਥਿਤੀ ਕੀ ਹੈ? 1920 ਈ ਦੀ ਗੁਰਦਵਾਰਾ ਸੁਧਾਰ ਵੱਡੀਆਂ ਕੁਰਬਾਨੀਆਂ ਦੇ ਕਾਮਯਾਬ ਹੋਈ ਸੀ, ਪਰ ਇਹ ਵੀ ਸਿੱਖ ਕੌਮ ਦੀ ਜਿੱਤ ਨੂੰ,ਅਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ ਆਖਣ ਵਾਲੇ,ਕਾਂਗਰਸੀਆਂ ਦੀ ਝੋਲੀ ਪੈ ਗਈ। ਰਾਜਕੁਮਾਰੀ ਬੰਬਾ ਜੋ ਉਸ ਸਮੇਂ ਲਾਹੋਰ ਵਿੱਚ ਸੀ,ਨੂੰ ਨਾ ਇਨਾ ਨਾਲ ਲਿਆ ਨਾ ਮਦਦ ਕੀਤੀ ਅਤੇ ਨਾ ਹੀ ਉਸ ਨੂੰ ਮੁੜ ਆਪਣੇ ਪੁਰਖਿਆਂ ਦੇ ਧਰਮ ਨਾਲ ਜੁੜਨ ਲਈ ਪ੍ਰੇਰਿਆ,ਜਦੋਂ ਕਿ ਉਹ ਅਜ਼ਾਦੀ ਘੁਲਾਟੀਆਂ ਦੇ ਸੰਪਰਕ ਵਿੱਚ ਸੀ। ਗੁਲਾਮ ਮਾਨਸਿਕਤਾ ਕਾਰਨ ਅੰਗਰੇਜ ਲਈ ਦੁਨੀਆ ਭਰ ਵਿੱਚ, ਵਿਸ਼ਵ ਜੰਗਾਂ ਸਮੇਂ ਲੜਨ ਮਰਨ ਵਾਲਿਆਂ ਸਿੱਖਾਂ ਦੀ ਸੂਚੀ ਬੜੀ ਲੰਬੀ ਹੈ ।
ਦੇਸ਼ ਦੀ ਆਜ਼ਾਦੀ ਤੋਂ ਬਾਦ ਵੀ ਸਿੱਖ ਕੌਮ ਨੇ ਕੁਝ ਸਿਆਣਪ ਕੀਤੀ ਹੋਵੇ ਇਸ ਵਾਰੇ ਵੀ ਪੜਤਾਲ ਕਰਨੀ ਬਣਦੀ ਹੈ। ਕਾਂਗਰਸ ਵੱਲੋਂ 1928ਈ. ਦੀ ਸ੍ਰੀਮੋਤੀ ਲਾਲ ਨੇਹਰੂ ਰਿਪੋਰਟ ਹੀ ਸਪਸ਼ਟ ਗਵਾਹੀ ਭਰਦੀ ਸੀ ਕਿ ਸਿੱਖਾਂ ਨੂੰ ਕੁਝ ਵੀ ਵੱਖਰਾ ਮਿਲਣ ਵਾਲਾ ਨਹੀਂ। ਪਰ ਉੱਤਰੀ ਭਾਰਤ ਵਿੱਚ ਆਜ਼ਾਦੀ ਦਾ ਨਿੱਘਲਈ ਚੁਲਾ ਬਾਲ ਕੇ ਦੇਣ ਵਾਲਾ ਖਿਤੇ ਦੇ ਲਾਰੇ ਦੇ ਲੱਡੂਆਂ ਨੇ ਇਨਾ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਈ ਰੱਖਿਆ। ਆਗੂਆਂ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਵਿੱਦਿਆਲਈ ਪ੍ਰਬੰਧ ਕਰਨ ਲਈ, ਕੋਈ ਯੋਜਨਾ ਬੰਦੀ ਨਹੀਂ ਕੀਤੀ।ਆਜ਼ਾਦੀ ਤੋਂ ਤੁਰੰਤ ਵਾਦ ਅੰਗਰੇਜ ਪ੍ਰਸਤ ਫੇਰ ਕਾਂਗਰਸੀ ਬਣ ਅੱਗੇ ਹੋ ਗਏ, ਜਿੰਨਾ ਦੇਪੁਰਖਿਆਂ ਦਾ ਪਛੋਕੜ ਕਦੇ ਵੀ ਕੌਮ ਲਈ ਕੁਰਬਾਨੀ ਵਾਲਾ ਨਹੀਂ ਰਿਹਾ ਸੀ।
ਇਸੇ ਦੌਰ ਵਿੱਚ ਕੁਰਸੀ ਦੀ ਦੌੜ ਵਿੱਚ ਧਰਮ ਨੂੰ ਪਿੱਠ ਦੇ, ਸਿੱਖਾਂ ਤੇ ਹੀ ਜ਼ੁਲਮ ਕਰਨ ਜਾਂ ਜਾਲਮ ਦਾ ਹੱਥ ਠੋਕਾ ਬਨਦੇ, ਪਗੜੀ ਧਾਰੀਆਂ ਦੀ ਇੱਕ ਲੰਬੀ ਸੁੱਚੀ ਹੈ। ਅਜੌਕੇ ਸਮੇਂ ਧਰਮ ਨੂੰ ਰਾਜਨੀਤਿਕ ਕੁਰਸੀ ਤੱਕ ਪੁੱਜਣ ਲਈ, ਘੋੜੀ ਬਣਾਉਣ, ਵਾਲੇ ਇੱਕ ਦੂਜੇ ਤੇ ਚਿੱਕੜ ਸੁੱਟਣਾ ਸ਼ਾਇਦ ਰਾਜਨੀਤੀ ਮੰਨਦੇ ਹਨ।
ਸਮਾਂ ਕਿਸੇ ਨੂੰ ਮੁਆਫ ਨਹੀ ਕਰਦਾ, ਵਿਸ਼ਲੇਸ਼ਨ ਨਿਰਪੱਖ ਹੋਣਾ ਚਾਹੀਦਾ ਹੈ, ਪੰਜਾਬ ਵਿੱਚ ਸਿੱਖ ਆਬਾਦੀ 63 ਫੀਸਦੀ ਤੋਂ ਘੱਟ ਕੇ 57 ਫੀਸਦੀ ਹੋ ਗਈ ਹੈ। ਬੱਚੇ ਬੱਚੀਆਂ ਦੂਜੇ ਦੇਸ਼ਾਂ ਵੱਲ ਭੱਜ ਰਹੇ ਹਨ, ਜਿੱਥੇ ਉਨਾਂ ਦੀ ਹਾਲਤ ਵਾਰੇ ਪੜਕੇ ਚਿੰਤਾ ਹੁੰਦੀ ਹੈ । ਉੱਚ ਸਰਕਾਰੀ ਅਹੁਦਿਆਂ ਤੇ ਦਫ਼ਤਰਾਂ ਵਿੱਚੋਂਦਸਤਾਰ ਗਾਇਬ ਹੁੰਦੀ ਜਾ ਰਹੀ ਹੈ। ਚਰਚਾ ਹੈ ਕਿ ਇੱਕ ਧਰਮ ਜਿਸ ਦੀ ਸੰਖਿਆ ਦੋ ਫੀਸਦੀ ਤੋਂ ਵੀ ਘੱਟ ਸੀ, ਅੱਜ ਨਿਰਮਲ ਪੰਥ ਨੂੰ ਸਰਾਲ਼ ਵਾਂਗ ਨਿਗਲ ਰਿਹਾ ਹੈ। ਨਿਰਮਲ ਪੰਥ ਕਰਮ ਕਾਂਡੀ ਬਣ,ਰੋਟੀ ਰੋਜੀ ਲਈ ਰੁਜ਼ਗਾਰ ਬਣ ਚੁੱਕਾ ਹੈ। ਧਰਮ ਸਥਾਨਾਂ ਦੇ ਪ੍ਰਬੰਧਕਾਂ ਤੇ ਮੁੜ ਵਿਭਚਾਰ ਤੇਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ। ਭਾਰਤ ਵਿਰੋਧੀ ਵਿਦੇਸ਼ੀ ਤਾਕਤਾਂ ਤੇ ਉਨਾ ਦੇ ਏਜੰਟ ਸਿੱਖ ਕੌਮ ਨੂੰ ਝੂਠੀਆਂ ਕਹਾਣੀਆਂ ਨਾਲ, ਜਿਸ ਦੇਸ਼ ਦੀਆਜ਼ਾਦੀ ਤੇ ਰਖਵਾਲੀ ਲਈ ਕੁਰਬਾਨੀਆਂ ਦਿੱਤੀਆਂ ਵਿਰੁੱਧ ਹੀ ਭੜਕਾ ਰਹੇ ਹਨ। ਇਹ ਕੇਵਲ ਕੌਮ ਨੂੰ ਬਦਨਾਮ ਤੇ ਕੰਮਜੋਰ ਕਰਨ ਲਈ ਹੋ ਰਿਹਾ ਹੈ।
ਸਮਾਂ ਵਿਚਾਰਨ ਦਾ ਹੈ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਤੇ ਹੋਰ ਗੁਰੂ ਸਾਹਿਬਾਨ ਨੇ ਪ੍ਰਚਾਰ ਕੇਂਦਰ ਸਥਾਪਿਤ ਕੀਤੇ ਸਨ,ਕੀ ਅਸੀ ਉੱਥੇ ਖੋਜ ਕੇਂਦਰ ਤੇਯੂਨੀਵਰਸਿਟੀਆਂ ਬਣਾ ਲਈਆਂ ਹਨ?
ਕੀ ਪੰਥਕ ਅਦਾਰਿਆਂ ਦੇ ਨਾਂ ਤੇ ਚੱਲ ਰਹੇ ਵਿੱਦਿਅਕ ਸਥਾਨ ਸਭ ਤੋ ਉਤਮ ਹਨ? ਕੀ ਪਿੰਡ ਦੇ ਗਰੀਬ ਦੀ ਧੀ ਦੇਵਿਆਹ ਲਈ ਅਸੀਂ ਕੁਝ ਕਰਦੇ ਹਾਂ? ਕੀ ਪੰਜਾਬ ਵਿੱਚ ਖੇਤੀ ਅਧਾਰਤ ਕਾਰਖਾਨੇ ਲੱਗ ਚੁੱਕੇ ਹਨ। ਕੀ ਨਿਰਮਲ ਪੰਥ ਵਿੱਚ ਡੇਰਾਵਾਦ ਲਈ ਕੋਈ ਥਾਂ ਹੈ? ਕੀ ਧਾਰਮਿਕ ਰੂਪ ਵਿੱਚ ਇਕੱਠੇ ਹੋ ਪੰਥ ਤੇ ਪੰਜਾਬ ਦੇ ਵਿਕਾਸ ਲਈ ਕੰਮ ਨਹੀ ਕਰਨਾ ਚਾਹੀਦਾ? ਕੀ ਕੇਂਦਰ ਸਰਕਾਰ ਨਾਲ ਲੜਣ ਤੋ ਬਿਨਾ ਤਰੱਕੀ ਦਾਕੋਈ ਰਾਹ ਨਹੀ? ਕੀ ਦੋਸਤ ਤੇ ਦੁਸ਼ਮਣ ਵਿਚ ਫ਼ਰਕ ਨਹੀ ਕਰਨਾ ਚਾਹੀਦਾ? ਜੇਕਰ ਇਨਾਂ ਤੇ ਚਰਚਾ ਬਣਦੀ ਹੈ ਤਾਂ ਕੀ ਅੱਜ ਸਿਰ ਜੋੜ ਬੈਠਣ ਦਾ ਸਮਾਂਨਹੀਂ? ਭਾਰਤ ਅੱਗੇ ਵਧ ਰਿਹਾ ਹੈ ਪੰਜਾਬ ਪਿੱਛੇ ਕਿਉਂ? ਇਹ ਲੇਖ ਕੇਵਲ ਸਾਰਥਿਕ ਚਰਚਾ ਲਈ ਪੇਸ਼ ਹੈ।
(ਇਕਬਾਲ ਸਿੰਘ ਲਾਲਪੁਰਾ, ਚੇਅਰਮੈਨ,ਕੌਮੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ iqbalsingh_73@yahoo.co.in)
test