ਇਕਬਾਲ ਸਿੰਘ ਲਾਲਪੁਰਾ
ਸਿੱਖ ਗੁਰੂ ਸਾਹਿਬਾਨ ਨੇ 1469. ਤੋਂ 1708 ਈ ਤੱਕ ਇਸ ਸੰਸਾਰ ਅੰਦਿਰ ਸਰਗੁਣ ਰੂਪ ਵਿੱਚ ਵਿਚਰ ਕੇ ਧਾਰਮਿਕ , ਸਮਾਜਿਕ , ਆਰਥਿਕ ਤੇ ਰਾਜਨੀਤੀ ਵਿੱਚ ਨਵੀਂ ਸੋਚ ਤੇ ਫ਼ਲਸਫ਼ਾ ਪੇਸ਼ ਕੀਤਾ, ਜਿਸ ਉਤੇ ਆਪ ਚਲ ਨਮੂਨਾ ਵੀ ਪੇਸ਼ ਕੀਤਾ, ਸੰਗਤ, ਪੰਗਤ, ਸਰੋਵਰ , ਵਉਲੀਆ, ਔਰਤ ਦਾ ਸਤਿਕਾਰ, ਜਾਤ ਪਾਤ ਰਹਿਤ ਸਮਾਜ , ਇਨਸਾਫ ਤੇ ਸ਼ਹੀਦੀਆਂ ਆਦਿ ਗੌਰਬ ਮਈ ਇਤਿਹਾਸ ਹੈ !!
ਖਾਲਸਾ ਇਕ ਅਕਾਲ ਦੇ ਪੁਜਾਰੀ, ਜਾਤਿਪਾਤ ਰਹਿਤ ਸਮਾਜ, ਆਪ ਕਮਾਈ ਕਰ ਲੋੜਬੰਦ ਦਾ ਪੇਟ ਭਰਨ ਤੇ ਰਾਜਨੀਤੀ ਵਿੱਚ ਕੇਵਲ ਇਨਸਾਫ ਦਾ ਰਾਹ ਫੜਨ ਵਾਲੀ ਸੰਤ ਸਿਪਾਹੀ ਕੌਮ ਸਿਰਜੀ ਗਈ ਹੈ!!
ਦੇਸ਼ , ਕੌਮ ਤੇ ਦੱਬੇ ਕੁਚਲੇ ਪੀੜਤਾਂ ਦੇ ਹੱਕਾਂ ਲਈ ਆਪਣੀ ਕੁਰਬਾਨੀ ਦੇਣਾ ਹੀ ਗੁਰਮਿਤ ਮਾਰਗ ਹੈ, ਜਿਸ ਤੇ ਸਿੱਖ ਹਮੇਸ਼ਾ ਖਰੇ ਵੀ ਉਤਰਦੇ ਹਨ!!
1839 ਈ ਮਹਾਰਾਜਾ ਰਣਜੀਤ ਸਿੰਘ ਤੋਂ ਵਾਦ ਅੰਗਰੇਜ਼ ਤੇ ਹੋਰ ਵਿਰੋਧੀਆਂ ਨੇ ਕੌਮੀ ਫ਼ਲਸਫ਼ੇ ਤੇ ਇਤਿਹਾਸ ਨੂੰ ਖਤਮ ਕਰਨ ਦਾ ਯਤਨ ਕੀਤਾ!!
ਮਹਾਰਾਜਾ ਦਲੀਪ ਸਿੰਘ ਤੇ ਸਰਦਾਰ ਹਰਨਾਮ ਸਿੰਘ ਆਹਲੂਵਾਲੀਆ ਇਸਾਈ ਬਣਾ ਲਏ ਗਏ ਤੇ ਸ਼੍ਰੀ ਹਰਮਿੰਦਰ ਸਾਹਿਬ ਅੱਗੇ ਇਸਾਈ ਤਰਜ਼ ਤੇ ਘੰਟਾ ਘਰ ਤੇ ਮਹਾਰਾਜ ਰਣਜੀਤ ਸਿੰਘ ਦੇ ਬੂੰਗਾ ਸਰਕਾਰ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਗਿਆ !! ਗੁਰਦਵਾਰਾ ਪ੍ਰਬੰਧ ਭ੍ਰਿਸ਼ਟ ਮਹੰਤਾਂ ਹਵਾਲੇ ਕਰ ਦਿੱਤਾ ਗਿਆ!!
ਸਰਦਾਰ ਸਰਦੂਲ ਸਿੰਘ ਕਵੀਸ਼ਰ ਦਾ ਗੁਰਦਵਾਰਾ ਰਕਾਬ ਗੰਜ ਦੀ ਦਿਵਾਰ ਲਈ ਕੁਰਬਾਨੀ ਦੇਣ ਲਈ ਤਿਆਰ ਕੀਤੇ ਸ਼ਹੀਦੀ ਜਥੇ ਦਾ ਨਾਂ ਅਕਾਲੀ ਸੀ, ਜਿਸ ਵਿੱਚ ਕੌਮ ਲਈ ਸ਼ਹਾਦਤ ਦੇਣ ਲਈ ਸਿਰਮੌਰ ਨਾ ਉਸ ਦਾ ਆਪਣਾ ਤੇ ਪੁੱਤਰਾਂ ਦਾ ਸੀ!!
ਗੁਰਦਵਾਰਾ ਪ੍ਰਬੰਧ ਵਿੱਚ ਸੁਧਾਰ ਤੇ ਕੌਮੀ ਫ਼ਲਸਫ਼ੇ ਨੂੰ ਬਚਾਉਣ ਲਈ, ਅੰਗਰੇਜ਼ ਪ੍ਰਸਤ ਤੇ ਅੰਗਰੇਜ਼ ਵਿਰੋਧੀ ਸਿੱਖ ਧੜੇ ਬਣ ਗਏ , ਅੰਗਰੇਜ਼ ਪ੍ਰਸਤ ਜਰਨਲ ਡਾਇਰ ਤੱਕ ਦੇ ਹਮਾਇਤੀ ਬਣ ਸਰਕਾਰੀ ਆਹਦੇ ਤੇ ਵਜ਼ੀਰੀਆਂ ਮਾਣਦੇ ਰਹੇ !! ਅਜ਼ਾਦੀ ਆਈ ਅੰਗਰੇਜ਼ ਪ੍ਰਸਤ ਕਾਂਗਰਸੀ ਆਗੂ ਬਣ , ਮੁੜ ਸਰਕਾਰੀ ਅਹੁਦਿਆਂ ਤੇ ਕਾਬਜ਼ ਹੋ ਗਏ , ਬਹੁਤੇ ਕੁਰਸੀ ਦੇ ਭੁੱਖੇ ਅਕਾਲੀ ਦਲ ਵਾਲੇ ਵੀ ਕਾਂਗਰਸ ਵਿੱਚ ਛਾਲ ਮਾਰ ਗਏ , ਹੁਣ ਕਾਂਗਰਸ ਪੰਜਾਬੀ ਬੋਲੀ ,ਸਿੱਖ ਆਦਰਸ਼ ਤੇ ਸੰਸਥਾਵਾਂ ਦੀ ਦੁਸ਼ਮਣ ਬਣ ਸ਼ਿਖ ਕੌਮ ਦਾ ਬੀਜ ਨਾਸ਼ ਕਰਨ ਲਈ ਅੰਗਰੇਜ਼ ਤੋਂ ਵੀ ਅੱਗੇ ਨਿਕਲ ਗਈ ਤੇ ਸਿੱਖ ਨੂੰ ਸਿੱਖ ਕੌਲੋਂ ਹੀ ਕੁਟਬਾਉਣ ਤੇ ਮਰਾਉਣ ਦੀ ਨੀਤੀ ਫੜ ਲਈ !!
ਜਾਤ ਪਾਤ ਰਹਿਤ ਕੌਮ ਵਿੱਚ ਜਾਤਿ ਪਾਤਿ ਖੜੀ ਕਰ ਘੁਸਪੈਠੀਆਂ ਪਾਸੋਂ ,ਮਾਸਟਰ ਤਾਰਾ ਸਿੰਘ ਵਰਗੇ ਇਮਾਨਦਾਰ ਤੇ ਦੂਰ ਅੰਦੇਸ਼ ਆਗੂ ਨੂੰ ਹੀ ਖਤਮ ਕਰਵਾ ਦਿੱਤਾ !!
ਜਿਹੜੇ ਜੱਟ ਵਾਦ ਵਾਲੇ ਕਾਂਗਰਸ ਦੇ ਘਨੇੰੜੇ ਚੜ ਅਕਾਲੀ ਦਲ ਵਿੱਚ ਆਏ ,ਗੁਰਦਵਾਰਾ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਦੇ ਮੌਡੀ ਬਣ ,ਗੁਰਮਿਤ ਸਿਧਾਂਤ ਤੇ ਇਤਿਹਾਸ ਦੇ ਦੁਸ਼ਮਣ ਬਣ ਗਏ !! ਝੂਠੇ ਮੁਕਾਬਲਾ ਬਣਾ ਨਕਸਲਬਾਦੀ ਮਾਰਨ ਵਾਲ਼ਿਆਂ ਨੂੰ ਝੂਠੇ ਮੁਕਾਬਲਿਆਂ ਵਿੱਚ ਸਿੱਖ ਮਾਰਨ ਵਾਲੇ ਆਪਣੇ ਹੀ ਲੱਗਦੇ ਰਹੇ ਹਨ ਤੇ ਉਨਾ ਦਾ ਮਾਨ ਸਨਮਾਨ ਵੀ ਹੁੰਦਾ ਰਿਹਾ !!
1978 ਈ ਤੋਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇਹ ਧਾਰੀਆਂ ਵੱਲੋਂ ਬੇਅਦਬੀ, ਗੁਰੂ ਦੇ ਪੰਜ ਪਿਆਰੇ ਤੇ ਅੰਮ੍ਰਿਤ ਦੀ ਦਾਤ ਨੂੰ ਸੰਤ ਸਿਤਾਰੇ ਜਾ ਜਾਮੇ ਇੰਸਾ ਨਾਲ ਮੁਕਾਬਲਾ ਕਰਨ ਦੇ ਯਤਨ ਹੋ ਰਹੇ ਹਨ!!
ਪਿਛਲੇ 54 ਸਾਲ ਵਿੱਚ ਪੰਥ ਦੇ ਨਾਂ ਤੇ ਵੋਟਾਂ ਮੰਗਣ ਵਾਲ਼ਿਆਂ ਨੇ ਕਾਂਗਰਸ ਨਾਲ਼ੋਂ ਵੱਧ ਰਾਜ ਕੀਤਾ ਹੈ!!
ਜਾਮੇ ਇੰਸਾ ਬਣਾਉਣ ਤੇ ਪਲਾਉਣ ਵਾਲੇ ਨੂੰ ਕਾਨੂੰਨੀ ਪੱਖ ਛੱਡ ,ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫ਼ੀ ਦੇਣ , ਐਸ ਜੀ ਪੀ ਸੀ ਵੱਲੋਂ ਇਸ਼ਤਿਹਾਰ ਤੇ ਅਕਾਲੀ ਦਲ ਵੱਲੋਂ ਉਸ ਮੁਆਫ਼ੀ ਨਾਮੇ ਦੇ ਹੱਕ ਵਿੱਚ ਬਿਆਨ ਵਾਲੇ ਕੀ ਪੰਥਿਕ ਦੋਸ਼ੀ ਨਹੀਂ?
ਸ਼੍ਰੀ ਅਕਾਲ ਤਖਤ ਦੇ ਹੁਕਮਨਾਮਿਆਂ ਦੀ ਉਲੰਘਣਾ ਕਰਨ ਵਾਲੇ ਤੇ ਅਪਰਾਧੀ ਭੇਖੀ ਦੀ ਹਾਜ਼ਰੀ ਭਰਨ ਵਾਲੇ ਕੀ ਪੰਥਕ ਦੋਸ਼ੀ ਨਹੀਂ?
ਵੀਰਪਾਲ ਇੰਸਾ ਨੂੰ ਪਤਾ ਹੀ ਨਹੀਂ ਕਿ ਗਨਕਾ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਕੋਈ ਸੰਬੰਧ ਨਹੀਂ, ਉਸ ਦੀ ਪਰਥਾਏ ਸਾਖੀ ਵਾਲੇ ਸ਼ਬਦ ਨਾਲ ਵੀ ਪਹਿਲੀ ਪਾਤਸ਼ਾਹੀ ਦਾ ਕੋਈ ਸੰਬੰਧ ਨਹੀਂ!!
ਤਫ਼ਤੀਸ਼ ਕਰਨ ਵਾਲੀ ਪੁਲਿਸ ਪਾਰਟੀ ਦੀ ਭਰੋਸੇ ਯੋਗਤਾ ਤੇ ਸੀ ਬੀ ਆਈ ਦੀ ਤਫ਼ਤੀਸ਼ ਵੀ ਸ਼ੰਕੇ ਵਿੱਚ ਹੈ!! ਸੱਚ ਤੱਕ ਕਿਵੇਂ ਪੁਜਿਆ ਜਾਵੇ ਤੇ ਕੋਣ ਸਚੀ ਗੱਲ ਕਰੇ? ਕੀ ਸਰਕਾਰ ਬਦਲਣ ਤੋਂ ਪਹਿਲਾ ਪਾਲਾ ਬਦਲਣ ਵਾਲਾ ਸਚੀ ਗੱਲ ਕਰ ਸਕਦਾ ਹੈ? ਆਪੇ ਲਾਏ ਇਲਜ਼ਾਮਾਂ ਤੋਂ ਆਪੇ ਮੁਕਰਣ ਵਾਲਾ ਸਾਬਕਾ ਇੰਟੈਲੀਜੈਸ ਅਧਿਕਾਰੀ ਕਿੰਨਾ ਕੁ ਵਿਸ਼ਵਾਸ ਯੋਗ ਹੈ?
ਸਿੱਖ ਨਾਂ ਤਾ ਅਤਿਵਾਦੀ ਹੈ ਨਾ ਕਿਸੇ ਦੇਸ਼ ਨੂੰ ਤੋੜਨਾ ਚਾਹੁੰਦਾ ਹੈ ਜੇਕਰ ਚਾਹੁੰਦਾ ਹੈ ਤਾ ਕੇਵਲ ਅਸੂਲ, ਅਣਖ ਤੇ ਅਨੰਦ ਨਾਲ ਜਿਉਣਾਂ!! ਕੀ ਕੌਮ ਨੂੰ ਕੁਰਾਹੇ ਪਾਉਣ ਵਾਲੇ ਤੇ ਜ਼ੁਲਮ ਕਰਨ ਵਾਲੇ ਬਰਾਬਰ ਦੇ ਅਪਰਾਧੀ ਨਹੀਂ?
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਖੜਾ ਹੋਣ ਵਾਲਾ ਵਿਅਕਤੀ ਜਾ ਸੰਗਠਨ ਕਿੋਧਰੇ ਨਜ਼ਰ ਨਹੀਂ ਆਉੰਦਾ!! ਰੋਜ਼ ਦਿਹਾੜੇ ਸਿੱਖਾਂ ਨੂੰ ਗੁਮਰਾਹ ਕਰ ਧਰਮ ਬਦਲਣ ਲਈ ਆਖਿਆ ਹੀ ਨਹੀਂ ਬਦਲਾਇਆ ਜਾ ਰਿਹਾ, ਏਸੇ ਸਿੱਖ ਦੁਸ਼ਮਣ ਤੇ ਮਨੁੱਖਤਾ ਦੇ ਅਪਰਾਧੀਆਂ ਵਿਰੁੱਧ ਕੌਣ ਉੱਠੇਗਾ?
ਕੀ ਇਹ ਸਮਾਂ,ਸਿੱਖ ਧਰਮ, ਕੌਮੀ ਨੋਜਵਾਨ ਸ਼ਕਤੀ ਨੂੰ ਬਚਾਉਣ ਲਈ ਮਿਲ ਕੇ ਹਮਲਾ ਮਾਰਨ ਦਾ ਨਹੀਂ?
test